bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 16
Romans 16
Punjabi Standard Bible (Punjabi Standard Bible) 2023
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
1
ਹੁਣ ਮੈਂ ਸਾਡੀ ਭੈਣ ਫ਼ੀਬੀ ਨੂੰ ਜਿਹੜੀ ਕੰਖਰਿਯਾ ਦੀ ਕਲੀਸਿਯਾ ਦੀ ਸੇਵਕਾ ਹੈ, ਤੁਹਾਡੇ ਸਪੁਰਦ ਕਰਦਾ ਹਾਂ
2
ਕਿ ਉਸ ਨੂੰ ਪ੍ਰਭੂ ਵਿੱਚ ਗ੍ਰਹਿਣ ਕਰੋ ਜਿਵੇਂ ਕਿ ਸੰਤਾਂ ਨੂੰ ਯੋਗ ਹੈ ਅਤੇ ਜਿਸ ਕਿਸੇ ਗੱਲ ਵਿੱਚ ਉਸ ਨੂੰ ਤੁਹਾਡੀ ਜ਼ਰੂਰਤ ਹੋਵੇ ਉਸ ਵਿੱਚ ਉਸ ਦੀ ਸਹਾਇਤਾ ਕਰੋ, ਕਿਉਂਕਿ ਉਹ ਬਹੁਤਿਆਂ ਲਈ ਅਤੇ ਮੇਰੇ ਲਈ ਵੀ ਸਹਾਇਕਣ ਬਣੀ।
3
ਪਰਿਸਕਾ ਅਤੇ ਅਕੂਲਾ ਨੂੰ ਸਲਾਮ ਕਹਿਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਸਹਿਕਰਮੀ ਹਨ,
4
ਜਿਨ੍ਹਾਂ ਨੇ ਮੇਰੀ ਜਾਨ ਦੀ ਖਾਤਰ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਇਆ। ਕੇਵਲ ਮੈਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਦੀਆਂ ਸਭ ਕਲੀਸਿਆਵਾਂ ਵੀ ਉਨ੍ਹਾਂ ਦਾ ਧੰਨਵਾਦ ਕਰਦੀਆਂ ਹਨ।
5
ਉਸ ਕਲੀਸਿਯਾ ਨੂੰ ਵੀ ਜਿਹੜੀ ਉਨ੍ਹਾਂ ਦੇ ਘਰ ਵਿੱਚ ਹੈ, ਸਲਾਮ ਕਹਿਣਾ। ਮੇਰੇ ਪਿਆਰੇ ਇਪੈਨੇਤੁਸ ਨੂੰ ਸਲਾਮ ਕਹਿਣਾ ਜਿਹੜਾ ਮਸੀਹ ਲਈ ਅਸਿਯਾ ਦਾ ਪਹਿਲਾ ਫਲ ਹੈ।
6
ਮਰਿਯਮ ਨੂੰ ਸਲਾਮ ਕਹਿਣਾ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ।
7
ਅੰਦਰੁਨਿਕੁਸ ਅਤੇ ਯੂਨਿਯਾਸ ਨੂੰ ਸਲਾਮ ਕਹਿਣਾ ਜਿਹੜੇ ਮੇਰੇ ਰਿਸ਼ਤੇਦਾਰ ਅਤੇ ਸੰਗੀ ਕੈਦੀ ਹਨ ਅਤੇ ਰਸੂਲਾਂ ਵਿੱਚ ਨੇਕਨਾਮ ਅਤੇ ਮਸੀਹ ਵਿੱਚ ਮੇਰੇ ਤੋਂ ਪਹਿਲਾਂ ਦੇ ਹਨ।
8
ਪ੍ਰਭੂ ਵਿੱਚ ਮੇਰੇ ਪਿਆਰੇ ਅੰਪਲਿਯਾਤੁਸ ਨੂੰ ਸਲਾਮ ਕਹਿਣਾ।
9
ਮਸੀਹ ਵਿੱਚ ਸਾਡੇ ਸਹਿਕਰਮੀ ਉਰਬਾਨੁਸ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸਲਾਮ ਕਹਿਣਾ।
10
ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਪਰਵਾਨਯੋਗ ਹੈ, ਸਲਾਮ ਕਹਿਣਾ। ਅਰਿਸਤੁਬੂਲੁਸ ਦੇ ਘਰਾਣੇ ਨੂੰ ਸਲਾਮ ਕਹਿਣਾ।
11
ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਸਲਾਮ ਕਹਿਣਾ। ਨਰਕਿੱਸੁਸ ਦੇ ਘਰਾਣੇ ਵਿੱਚੋਂ ਜਿਹੜੇ ਪ੍ਰਭੂ ਵਿੱਚ ਹਨ, ਉਨ੍ਹਾਂ ਨੂੰ ਸਲਾਮ ਕਹਿਣਾ।
12
ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਪ੍ਰਭੂ ਵਿੱਚ ਮਿਹਨਤ ਕਰ ਰਹੀਆਂ ਹਨ, ਸਲਾਮ ਕਹਿਣਾ। ਪਿਆਰੀ ਪਰਸੀਸ ਨੂੰ ਸਲਾਮ ਕਹਿਣਾ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ।
13
ਰੂਫ਼ੁਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ ਹੈ ਅਤੇ ਉਸ ਦੀ ਮਾਤਾ ਨੂੰ ਜੋ ਮੇਰੀ ਵੀ ਮਾਤਾ ਹੈ, ਸਲਾਮ ਕਹਿਣਾ।
14
ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ, ਹਿਰਮਾਸ ਅਤੇ ਉਨ੍ਹਾਂ ਦੇ ਨਾਲ ਦੇ ਭਾਈਆਂ ਨੂੰ ਸਲਾਮ ਕਹਿਣਾ।
15
ਫਿਲੁਲੁਗੁਸ ਅਤੇ ਯੂਲਿਯਾ, ਨੇਰਿਯੁਸ ਅਤੇ ਉਸ ਦੀ ਭੈਣ ਅਤੇ ਉਲੁੰਪਾਸ ਅਤੇ ਉਨ੍ਹਾਂ ਦੇ ਨਾਲ ਦੇ ਸਾਰੇ ਸੰਤਾਂ ਨੂੰ ਸਲਾਮ ਕਹਿਣਾ।
16
ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਸਲਾਮ ਕਹੋ। ਮਸੀਹ ਦੀਆਂ ਸਭ ਕਲੀਸਿਆਵਾਂ ਤੁਹਾਨੂੰ ਸਲਾਮ ਕਹਿੰਦੀਆਂ ਹਨ।
17
ਹੁਣ ਹੇ ਭਾਈਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਉਸ ਸਿੱਖਿਆ ਦੇ ਉਲਟ ਜਿਹੜੀ ਤੁਸੀਂ ਪਾਈ ਹੈ, ਫੁੱਟਾਂ ਪਾਉਂਦੇ ਅਤੇ ਠੋਕਰ ਖੁਆਉਣ ਦਾ ਕਾਰਨ ਬਣਦੇ ਹਨ ਉਨ੍ਹਾਂ 'ਤੇ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਪਰੇ ਰਹੋ।
18
ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ, ਸਗੋਂ ਆਪਣੇ ਪੇਟ ਦੀ ਸੇਵਾ ਕਰਦੇ ਹਨ ਅਤੇ ਆਪਣੀਆਂ ਚਿਕਨੀਆਂ ਚੋਪੜੀਆਂ ਅਤੇ ਚਾਪਲੂਸੀ ਵਾਲੀਆਂ ਗੱਲਾਂ ਨਾਲ ਸਿੱਧੇ-ਸਾਦੇ ਲੋਕਾਂ ਦੇ ਮਨਾਂ ਨੂੰ ਭਰਮਾ ਦਿੰਦੇ ਹਨ।
19
ਤੁਹਾਡੀ ਆਗਿਆਕਾਰੀ ਦੀ ਚਰਚਾ ਸਭਨਾਂ ਮਨੁੱਖਾਂ ਤੱਕ ਪਹੁੰਚੀ ਹੈ; ਇਸ ਕਰਕੇ ਮੈਂ ਤੁਹਾਡੇ ਵਿਖੇ ਅਨੰਦ ਕਰਦਾ ਹਾਂ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਭਲਾਈ ਦੇ ਲਈ ਬੁੱਧਵਾਨ ਅਤੇ ਬੁਰਾਈ ਦੇ ਲਈ ਭੋਲੇ ਬਣੋ।
20
ਸ਼ਾਂਤੀ ਦਾ ਪਰਮੇਸ਼ਰ ਛੇਤੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਬਣੀ ਰਹੇ।
21
ਮੇਰਾ ਸਹਿਕਰਮੀ ਤਿਮੋਥਿਉਸ ਅਤੇ ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਅਤੇ ਮੇਰੇ ਰਿਸ਼ਤੇਦਾਰ ਤੁਹਾਨੂੰ ਸਲਾਮ ਕਹਿੰਦੇ ਹਨ।
22
ਮੈਂ ਤਰਤਿਯੁਸ ਜਿਹੜਾ ਇਸ ਪੱਤ੍ਰੀ ਦਾ ਲਿਖਣ ਵਾਲਾ ਹਾਂ, ਪ੍ਰਭੂ ਵਿੱਚ ਤੁਹਾਨੂੰ ਸਲਾਮ ਕਹਿੰਦਾ ਹਾਂ।
23
ਮੇਰੀ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਗਾਯੁਸ ਤੁਹਾਨੂੰ ਸਲਾਮ ਕਹਿੰਦਾ ਹੈ। ਨਗਰ ਦਾ ਖਜ਼ਾਨਚੀ ਇਰਸਤੁਸ ਅਤੇ ਭਾਈ ਕੁਆਰਤੁਸ ਤੁਹਾਨੂੰ ਸਲਾਮ ਕਹਿੰਦੇ ਹਨ।
24
[ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭਨਾਂ ਦੇ ਨਾਲ ਬਣੀ ਰਹੇ। ਆਮੀਨ।]
25
ਹੁਣ ਉਸ ਦੀ ਜਿਹੜਾ ਤੁਹਾਨੂੰ ਮੇਰੀ ਖੁਸ਼ਖ਼ਬਰੀ ਅਰਥਾਤ ਯਿਸੂ ਮਸੀਹ ਦੇ ਪ੍ਰਚਾਰ ਦੇ ਅਨੁਸਾਰ ਦ੍ਰਿੜ੍ਹ ਕਰ ਸਕਦਾ ਹੈ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਅਨੰਤ ਕਾਲ ਤੋਂ ਗੁਪਤ ਰੱਖਿਆ ਗਿਆ ਸੀ
26
ਪਰ ਹੁਣ ਪਰਗਟ ਕੀਤਾ ਗਿਆ ਅਤੇ ਅਨਾਦੀ ਪਰਮੇਸ਼ਰ ਦੇ ਹੁਕਮ ਅਨੁਸਾਰ ਨਬੀਆਂ ਦੀਆਂ ਲਿਖਤਾਂ ਰਾਹੀਂ ਸਭ ਪਰਾਈਆਂ ਕੌਮਾਂ ਨੂੰ ਦੱਸਿਆ ਗਿਆ ਕਿ ਉਹ ਵਿਸ਼ਵਾਸ ਦੇ ਆਗਿਆਕਾਰੀ ਹੋ ਜਾਣ,
27
ਉਸੇ ਇੱਕੋ-ਇੱਕ ਬੁੱਧਵਾਨ ਪਰਮੇਸ਼ਰ ਦੀ ਮਹਿਮਾ ਯਿਸੂ ਮਸੀਹ ਦੇ ਰਾਹੀਂ ਯੁਗੋ-ਯੁਗ ਹੁੰਦੀ ਰਹੇ। ਆਮੀਨ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
All chapters:
1
2
3
4
5
6
7
8
9
10
11
12
13
14
15
16