bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 4
Romans 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਇਸ ਲਈ ਅਸੀਂ ਕੀ ਕਹੀਏ ਕਿ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਪ੍ਰਾਪਤ ਹੋਇਆ?
2
ਕਿਉਂਕਿ ਜੇ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਤਾਂ ਉਸ ਕੋਲ ਘਮੰਡ ਦੀ ਵਜ੍ਹਾ ਹੈ, ਪਰ ਪਰਮੇਸ਼ਰ ਦੇ ਸਨਮੁੱਖ ਨਹੀਂ।
3
ਕਿਉਂਕਿ ਲਿਖਤ ਕੀ ਕਹਿੰਦੀ ਹੈ? “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”
4
ਹੁਣ ਕੰਮ ਕਰਨ ਵਾਲੇ ਦੀ ਮਜ਼ਦੂਰੀ ਬਖਸ਼ੀਸ਼ ਨਹੀਂ, ਸਗੋਂ ਹੱਕ ਗਿਣੀ ਜਾਂਦੀ ਹੈ।
5
ਪਰ ਜਿਹੜਾ ਕੰਮ ਨਹੀਂ ਕਰਦਾ ਸਗੋਂ ਕੁਧਰਮੀ ਨੂੰ ਧਰਮੀ ਠਹਿਰਾਉਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ।
6
ਜਿਵੇਂ ਕਿ ਦਾਊਦ ਵੀ ਉਸ ਮਨੁੱਖ ਨੂੰ ਧੰਨ ਕਹਿੰਦਾ ਹੈ ਜਿਸ ਨੂੰ ਪਰਮੇਸ਼ਰ ਕੰਮਾਂ ਦੇ ਬਿਨਾਂ ਧਰਮੀ ਠਹਿਰਾਉਂਦਾ ਹੈ:
7
ਧੰਨ ਹਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਕੀਤੇ ਗਏ ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ।
8
ਧੰਨ ਹੈ ਉਹ ਮਨੁੱਖ ਜਿਸ ਦੇ ਲੇਖੇ ਪ੍ਰਭੂ ਕਦੇ ਪਾਪ ਨਾ ਗਿਣੇਗਾ।
9
ਤਾਂ ਕੀ ਇਹ ਧੰਨ ਕਹਿਣਾ ਸੁੰਨਤੀਆਂ ਲਈ ਹੈ ਜਾਂ ਅਸੁੰਨਤੀਆਂ ਲਈ ਵੀ? ਕਿਉਂਕਿ ਅਸੀਂ ਕਹਿੰਦੇ ਹਾਂ ਕਿ ਅਬਰਾਹਾਮ ਦਾ ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।
10
ਇਹ ਕਿਸ ਤਰ੍ਹਾਂ ਗਿਣਿਆ ਗਿਆ? ਸੁੰਨਤੀ ਹੁੰਦਿਆਂ ਜਾਂ ਅਸੁੰਨਤੀ ਹੁੰਦਿਆਂ? ਸੁੰਨਤੀ ਹੁੰਦਿਆਂ ਤਾਂ ਨਹੀਂ, ਸਗੋਂ ਅਸੁੰਨਤੀ ਹੁੰਦਿਆਂ।
11
ਉਸ ਨੇ ਅਸੁੰਨਤੀ ਹੁੰਦਿਆਂ ਸੁੰਨਤ ਦਾ ਚਿੰਨ੍ਹ ਵਿਸ਼ਵਾਸ ਦੀ ਧਾਰਮਿਕਤਾ ਦੀ ਮੋਹਰ ਦੇ ਰੂਪ ਵਿੱਚ ਪ੍ਰਾਪਤ ਕੀਤਾ ਤਾਂਕਿ ਉਹ ਅਸੁੰਨਤੀਆਂ ਵਿੱਚੋਂ ਵਿਸ਼ਵਾਸ ਕਰਨ ਵਾਲਿਆਂ ਦਾ ਪਿਤਾ ਠਹਿਰੇ ਅਤੇ ਉਨ੍ਹਾਂ ਦਾ ਵਿਸ਼ਵਾਸ ਵੀ ਉਨ੍ਹਾਂ ਦੇ ਲੇਖੇ ਧਾਰਮਿਕਤਾ ਗਿਣਿਆ ਜਾਵੇ;
12
ਅਤੇ ਉਨ੍ਹਾਂ ਸੁੰਨਤੀਆਂ ਦਾ ਵੀ ਪਿਤਾ ਠਹਿਰੇ ਜਿਹੜੇ ਨਾ ਕੇਵਲ ਸੁੰਨਤੀ ਹਨ, ਸਗੋਂ ਸਾਡੇ ਪਿਤਾ ਅਬਰਾਹਾਮ ਦੇ ਉਸ ਵਿਸ਼ਵਾਸ ਦੀ ਲੀਹ ਉੱਤੇ ਵੀ ਚੱਲਦੇ ਹਨ ਜਿਹੜਾ ਉਸ ਨੇ ਅਸੁੰਨਤੀ ਹੁੰਦਿਆਂ ਕੀਤਾ ਸੀ।
13
ਕਿਉਂਕਿ ਅਬਰਾਹਾਮ ਜਾਂ ਉਸ ਦੀ ਅੰਸ ਨੂੰ ਜਗਤ ਦਾ ਵਾਰਸ ਬਣਨ ਦਾ ਵਾਇਦਾ ਬਿਵਸਥਾ ਰਾਹੀਂ ਨਹੀਂ, ਸਗੋਂ ਵਿਸ਼ਵਾਸ ਦੀ ਧਾਰਮਿਕਤਾ ਰਾਹੀਂ ਦਿੱਤਾ ਗਿਆ ਸੀ।
14
ਇਸ ਲਈ ਜੇ ਬਿਵਸਥਾ ਨੂੰ ਮੰਨਣ ਵਾਲੇ ਵਾਰਸ ਹਨ ਤਾਂ ਵਿਸ਼ਵਾਸ ਨਿਕੰਮਾ ਅਤੇ ਵਾਇਦਾ ਵਿਅਰਥ ਠਹਿਰਿਆ।
15
ਕਿਉਂਕਿ ਬਿਵਸਥਾ ਕ੍ਰੋਧ ਪੈਦਾ ਕਰਦੀ ਹੈ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਇਸ ਦੀ ਉਲੰਘਣਾ ਵੀ ਨਹੀਂ।
16
ਇਸੇ ਕਰਕੇ ਇਹ ਵਾਇਦਾ ਵਿਸ਼ਵਾਸ ਦੁਆਰਾ ਕਿਰਪਾ ਦੇ ਅਨੁਸਾਰ ਮਿਲਦਾ ਹੈ ਤਾਂਕਿ ਇਹ ਸਾਰੀ ਅੰਸ ਲਈ ਪੱਕਾ ਹੋ ਜਾਵੇ ਅਰਥਾਤ ਨਾ ਕੇਵਲ ਬਿਵਸਥਾ ਵਾਲਿਆਂ ਲਈ, ਸਗੋਂ ਉਨ੍ਹਾਂ ਲਈ ਵੀ ਜਿਹੜੇ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੇ ਹਨ ਜੋ ਸਾਡਾ ਸਭਨਾਂ ਦਾ ਪਿਤਾ ਹੈ।
17
ਜਿਵੇਂ ਲਿਖਿਆ ਹੈ: “ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ।” ਉਸ ਨੇ ਪਰਮੇਸ਼ਰ ਦੇ ਸਨਮੁੱਖ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਜਿਨ੍ਹਾਂ ਵਸਤਾਂ ਦੀ ਹੋਂਦ ਨਹੀਂ ਹੈ ਉਨ੍ਹਾਂ ਨੂੰ ਇਸ ਤਰ੍ਹਾਂ ਸੱਦਦਾ ਹੈ ਜਿਵੇਂ ਉਨ੍ਹਾਂ ਦੀ ਹੋਂਦ ਹੋਵੇ।
18
ਅਬਰਾਹਾਮ ਨੇ ਨਿਰਾਸ਼ਾ ਵਿੱਚ ਵੀ ਆਸ ਰੱਖ ਕੇ ਵਿਸ਼ਵਾਸ ਕੀਤਾ ਕਿ ਉਸ ਵਚਨ ਦੇ ਅਨੁਸਾਰ ਜੋ ਕਿਹਾ ਗਿਆ ਸੀ, “ਤੇਰੀ ਅੰਸ ਅਜਿਹੀ ਹੀ ਹੋਵੇਗੀ” ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋਵੇ।
19
ਉਹ ਆਪਣੇ ਮੁਰਦੇ ਜਿਹੇ ਸਰੀਰ ਨੂੰ, ਕਿਉਂਕਿ ਉਹ ਸੌ ਸਾਲ ਦਾ ਸੀ ਅਤੇ ਸਾਰਾਹ ਦੀ ਕੁੱਖ ਦੀ ਮਰੀ ਹੋਈ ਦਸ਼ਾ ਨੂੰ ਜਾਣਦਾ ਹੋਇਆ ਵੀ ਵਿਸ਼ਵਾਸ ਵਿੱਚ ਕਮਜ਼ੋਰ ਨਾ ਹੋਇਆ
20
ਅਤੇ ਨਾ ਉਸ ਨੇ ਅਵਿਸ਼ਵਾਸੀ ਹੋ ਕੇ ਪਰਮੇਸ਼ਰ ਦੇ ਵਾਇਦੇ ਉੱਤੇ ਸ਼ੱਕ ਕੀਤਾ, ਸਗੋਂ ਵਿਸ਼ਵਾਸ ਵਿੱਚ ਤਕੜਾ ਹੋ ਕੇ ਪਰਮੇਸ਼ਰ ਦੀ ਵਡਿਆਈ ਕੀਤੀ।
21
ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੋ ਵਾਇਦਾ ਪਰਮੇਸ਼ਰ ਨੇ ਕੀਤਾ ਹੈ ਉਹ ਉਸ ਨੂੰ ਪੂਰਾ ਕਰਨ ਦੇ ਵੀ ਸਮਰੱਥ ਹੈ।
22
ਇਸ ਲਈ, “ਇਹ ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”
23
ਹੁਣ “ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ” ਇਹ ਕੇਵਲ ਉਸ ਦੇ ਲਈ ਹੀ ਨਹੀਂ ਲਿਖਿਆ ਗਿਆ,
24
ਸਗੋਂ ਸਾਡੇ ਲਈ ਵੀ, ਜਿਨ੍ਹਾਂ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਜਿਹੜੇ ਉਸ ਉੱਤੇ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਵਿਸ਼ਵਾਸ ਕਰਦੇ ਹਾਂ।
25
ਉਹ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਇਆ ਗਿਆ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16