bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 2
Romans 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
1
ਸੋ ਹੇ ਦੋਸ਼ ਲਾਉਣ ਵਾਲਿਆ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਬਹਾਨਾ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ 'ਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਕਿਉਂਕਿ ਜਿਹੜਾ ਦੋਸ਼ ਤੂੰ ਲਾਉਂਦਾ ਹੈਂ ਉਹੀ ਕੰਮ ਆਪ ਕਰਦਾ ਹੈਂ।
2
ਅਸੀਂ ਜਾਣਦੇ ਹਾਂ ਕਿ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਰ ਦੀ ਸਜ਼ਾ ਦਾ ਆਉਣਾ ਠੀਕ ਹੀ ਹੈ।
3
ਹੇ ਮਨੁੱਖਾ, ਤੂੰ ਜੋ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕਰਦਾ ਹੈਂ, ਕੀ ਤੂੰ ਇਹ ਸਮਝਦਾ ਹੈਂ ਕਿ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ?
4
ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਦੇ ਧਨ ਨੂੰ ਤੁੱਛ ਸਮਝਦਾ ਹੈਂ ਅਤੇ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਤੈਨੂੰ ਤੋਬਾ ਵੱਲ ਲੈ ਜਾਂਦੀ ਹੈ?
5
ਪਰ ਤੂੰ ਆਪਣੀ ਕਠੋਰਤਾ ਅਤੇ ਪਛਤਾਵੇ ਰਹਿਤ ਮਨ ਦੇ ਕਾਰਨ ਕ੍ਰੋਧ ਦੇ ਦਿਨ ਲਈ ਜਦੋਂ ਪਰਮੇਸ਼ਰ ਦਾ ਸੱਚਾ ਨਿਆਂ ਪਰਗਟ ਹੋਵੇਗਾ, ਆਪਣੇ ਵਾਸਤੇ ਕ੍ਰੋਧ ਇਕੱਠਾ ਕਰ ਰਿਹਾ ਹੈਂ।
6
ਪਰਮੇਸ਼ਰ ਹਰੇਕ ਨੂੰ ਉਸ ਦੇ ਕੰਮਾਂ ਅਨੁਸਾਰ ਫਲ ਦੇਵੇਗਾ
7
ਅਤੇ ਜਿਹੜੇ ਧੀਰਜ ਸਹਿਤ ਭਲੇ ਕੰਮ ਕਰਦੇ ਹੋਏ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ।
8
ਪਰ ਜਿਹੜੇ ਆਪ-ਸੁਆਰਥੀ ਹਨ ਅਤੇ ਸਚਾਈ ਨੂੰ ਨਹੀਂ ਮੰਨਦੇ, ਸਗੋਂ ਕੁਧਰਮ ਦੇ ਪਿੱਛੇ ਚੱਲਦੇ ਹਨ ਉਨ੍ਹਾਂ ਉੱਤੇ ਕ੍ਰੋਧ ਅਤੇ ਕਹਿਰ ਪਵੇਗਾ।
9
ਜਿਹੜਾ ਮਨੁੱਖ ਬੁਰਾ ਕੰਮ ਕਰਦਾ ਹੈ ਉਸ ਦੀ ਜ਼ਿੰਦਗੀ ਉੱਤੇ ਪਰੇਸ਼ਾਨੀ ਅਤੇ ਬਿਪਤਾ ਆਵੇਗੀ; ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਉੱਤੇ।
10
ਪਰ ਭਲਾ ਕੰਮ ਕਰਨ ਵਾਲੇ ਨੂੰ ਮਹਿਮਾ, ਆਦਰ ਅਤੇ ਸ਼ਾਂਤੀ ਮਿਲੇਗੀ; ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਨੂੰ,
11
ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ।
12
ਇਸ ਲਈ ਜਿੰਨਿਆਂ ਨੇ ਬਿਵਸਥਾ ਤੋਂ ਅਣਜਾਣ ਹੁੰਦਿਆਂ ਪਾਪ ਕੀਤੇ ਉਹ ਬਿਨਾਂ ਬਿਵਸਥਾ ਦੇ ਨਾਸ ਹੋਣਗੇ ਅਤੇ ਜਿੰਨਿਆਂ ਨੇ ਬਿਵਸਥਾ ਵਿੱਚ ਹੁੰਦਿਆਂ ਪਾਪ ਕੀਤੇ ਉਨ੍ਹਾਂ ਦਾ ਨਿਆਂ ਬਿਵਸਥਾ ਦੇ ਅਨੁਸਾਰ ਹੋਵੇਗਾ;
13
ਕਿਉਂਕਿ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਹਨ, ਸਗੋਂ ਬਿਵਸਥਾ ਦੇ ਅਨੁਸਾਰ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ।
14
ਜਦੋਂ ਪਰਾਈਆਂ ਕੌਮਾਂ ਦੇ ਲੋਕ ਬਿਵਸਥਾਹੀਣ ਹੁੰਦੇ ਹੋਏ ਆਪਣੇ ਸੁਭਾਅ ਤੋਂ ਹੀ ਬਿਵਸਥਾ ਦਾ ਪਾਲਣ ਕਰਦੇ ਹਨ ਤਾਂ ਉਨ੍ਹਾਂ ਕੋਲ ਬਿਵਸਥਾ ਨਾ ਹੁੰਦਿਆਂ ਵੀ ਉਹ ਆਪਣੇ ਆਪ ਵਿੱਚ ਹੀ ਬਿਵਸਥਾ ਹਨ।
15
ਉਹ ਬਿਵਸਥਾ ਦਾ ਕੰਮ ਆਪਣੇ ਦਿਲਾਂ 'ਤੇ ਲਿਖਿਆ ਵਿਖਾਉਂਦੇ ਹਨ ਅਤੇ ਉਨ੍ਹਾਂ ਦਾ ਵਿਵੇਕ ਵੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਵਿਚਾਰ ਇੱਕ ਦੂਜੇ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ।
16
ਇਹ ਉਸ ਦਿਨ ਹੋਵੇਗਾ ਜਦੋਂ ਮੇਰੀ ਖੁਸ਼ਖ਼ਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।
17
ਪਰ ਜੇ ਤੂੰ ਯਹੂਦੀ ਕਹਾਉਂਦਾ ਹੈਂ ਅਤੇ ਬਿਵਸਥਾ 'ਤੇ ਨਿਰਭਰ ਰਹਿੰਦਾ ਅਤੇ ਪਰਮੇਸ਼ਰ ਵਿੱਚ ਘਮੰਡ ਕਰਦਾ ਹੈਂ
18
ਅਤੇ ਉਸ ਦੀ ਇੱਛਾ ਨੂੰ ਜਾਣਦਾ ਤੇ ਬਿਵਸਥਾ ਵਿੱਚੋਂ ਸਿੱਖਿਆ ਪਾ ਕੇ ਉੱਤਮ ਗੱਲਾਂ ਵਿੱਚ ਸਹਿਮਤ ਹੁੰਦਾ ਹੈਂ
19
ਅਤੇ ਤੈਨੂੰ ਭਰੋਸਾ ਹੈ ਕਿ ਤੂੰ ਅੰਨ੍ਹਿਆਂ ਦਾ ਮਾਰਗਦਰਸ਼ਕ ਅਤੇ ਜਿਹੜੇ ਹਨੇਰੇ ਵਿੱਚ ਹਨ ਉਨ੍ਹਾਂ ਦਾ ਚਾਨਣ
20
ਅਤੇ ਨਿਰਬੁੱਧੀਆਂ ਨੂੰ ਸਿਖਾਉਣ ਵਾਲਾ ਅਤੇ ਬਾਲਕਾਂ ਦਾ ਸਿੱਖਿਅਕ ਹੈਂ ਅਤੇ ਬਿਵਸਥਾ ਵਿੱਚ ਤੇਰੇ ਕੋਲ ਗਿਆਨ ਅਤੇ ਸਚਾਈ ਦਾ ਸਰੂਪ ਹੈ,
21
ਤਾਂ ਤੂੰ ਜਿਹੜਾ ਦੂਜਿਆਂ ਨੂੰ ਸਿਖਾਉਂਦਾ ਹੈਂ, ਕੀ ਤੂੰ ਆਪਣੇ ਆਪ ਨੂੰ ਨਹੀਂ ਸਿਖਾਉਂਦਾ? ਤੂੰ ਜਿਹੜਾ ਚੋਰੀ ਨਾ ਕਰਨ ਦਾ ਪ੍ਰਚਾਰ ਕਰਦਾ ਹੈਂ, ਕੀ ਆਪ ਹੀ ਚੋਰੀ ਕਰਦਾ ਹੈਂ?
22
ਤੂੰ ਜਿਹੜਾ ਕਹਿੰਦਾ ਹੈਂ ਕਿ ਵਿਭਚਾਰ ਨਾ ਕਰ, ਕੀ ਆਪ ਹੀ ਵਿਭਚਾਰ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਰਣਾ ਕਰਦਾ ਹੈਂ, ਕੀ ਆਪ ਹੀ ਮੰਦਰਾਂ ਨੂੰ ਲੁੱਟਦਾ ਹੈਂ?
23
ਤੂੰ ਜਿਹੜਾ ਬਿਵਸਥਾ 'ਤੇ ਘਮੰਡ ਕਰਦਾ ਹੈਂ, ਕੀ ਤੂੰ ਬਿਵਸਥਾ ਦੀ ਉਲੰਘਣਾ ਕਰਕੇ ਪਰਮੇਸ਼ਰ ਦਾ ਨਿਰਾਦਰ ਕਰਦਾ ਹੈਂ?
24
ਜਿਵੇਂ ਲਿਖਿਆ ਹੈ: “ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ।”
25
ਕਿਉਂਕਿ ਜੇ ਤੂੰ ਬਿਵਸਥਾ ਦੀ ਪਾਲਣਾ ਕਰਦਾ ਹੈਂ ਤਾਂ ਹੀ ਸੁੰਨਤ ਦਾ ਲਾਭ ਹੈ; ਪਰ ਜੇ ਤੂੰ ਬਿਵਸਥਾ ਦਾ ਉਲੰਘਣ ਕਰਦਾ ਹੈਂ ਤਾਂ ਤੇਰੀ ਸੁੰਨਤ ਅਸੁੰਨਤ ਠਹਿਰੀ।
26
ਇਸ ਲਈ ਜੇ ਅਸੁੰਨਤੀ ਵਿਅਕਤੀ ਬਿਵਸਥਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਤਾਂ ਕੀ ਉਸ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ?
27
ਅਤੇ ਜਿਹੜਾ ਸਰੀਰਕ ਤੌਰ 'ਤੇ ਅਸੁੰਨਤੀ ਹੈ ਪਰ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੈਨੂੰ ਜਿਸ ਨੇ ਲਿਖਤੀ ਬਿਵਸਥਾ ਪਾਈ ਹੈ ਅਤੇ ਸੁੰਨਤ ਦੇ ਬਾਵਜੂਦ ਬਿਵਸਥਾ ਦਾ ਉਲੰਘਣ ਕਰਦਾ ਹੈਂ, ਦੋਸ਼ੀ ਠਹਿਰਾਵੇਗਾ।
28
ਕਿਉਂਕਿ ਯਹੂਦੀ ਉਹ ਨਹੀਂ ਜਿਹੜਾ ਬਾਹਰੀ ਤੌਰ 'ਤੇ ਯਹੂਦੀ ਹੈ ਅਤੇ ਸੁੰਨਤ ਵੀ ਉਹ ਨਹੀਂ ਜਿਹੜੀ ਬਾਹਰੀ ਤੌਰ 'ਤੇ ਸਰੀਰ ਵਿੱਚ ਹੁੰਦੀ ਹੈ।
29
ਪਰ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ ਅਤੇ ਸੁੰਨਤ ਉਹ ਹੈ ਜਿਹੜੀ ਲਿਖਤ ਦੁਆਰਾ ਨਹੀਂ ਸਗੋਂ ਆਤਮਾ ਦੁਆਰਾ ਮਨ ਦੀ ਹੁੰਦੀ ਹੈ, ਜਿਸ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਪਰ ਪਰਮੇਸ਼ਰ ਵੱਲੋਂ ਹੁੰਦੀ ਹੈ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
All chapters:
1
2
3
4
5
6
7
8
9
10
11
12
13
14
15
16