bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 11
Romans 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
1
ਸੋ ਮੈਂ ਪੁੱਛਦਾ ਹਾਂ, ਕੀ ਪਰਮੇਸ਼ਰ ਨੇ ਆਪਣੀ ਪਰਜਾ ਨੂੰ ਤਿਆਗ ਦਿੱਤਾ? ਬਿਲਕੁਲ ਨਹੀਂ! ਕਿਉਂਕਿ ਮੈਂ ਆਪ ਵੀ ਇਸਰਾਏਲੀ ਹਾਂ; ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੇ ਗੋਤ ਦਾ।
2
ਪਰਮੇਸ਼ਰ ਨੇ ਆਪਣੀ ਪਰਜਾ ਨੂੰ ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ, ਨਹੀਂ ਤਿਆਗਿਆ। ਜਾਂ ਤੁਸੀਂ ਨਹੀਂ ਜਾਣਦੇ ਕਿ ਲਿਖਤ ਏਲੀਯਾਹ ਦੇ ਵਿਖੇ ਕੀ ਕਹਿੰਦੀ ਹੈ, ਕਿ ਉਹ ਕਿਵੇਂ ਪਰਮੇਸ਼ਰ ਅੱਗੇ ਇਸਰਾਏਲ ਦੇ ਵਿਰੁੱਧ ਇਹ ਬੇਨਤੀ ਕਰਦਾ ਹੈ?
3
“ਹੇ ਪ੍ਰਭੂ, ਉਨ੍ਹਾਂ ਤੇਰੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਪਿੱਛੇ ਪਏ ਹਨ।”
4
ਪਰ ਪਰਮੇਸ਼ਰ ਨੇ ਉਸ ਨੂੰ ਕੀ ਉੱਤਰ ਦਿੱਤਾ? “ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖ ਰੱਖ ਛੱਡੇ ਹਨ ਜਿਨ੍ਹਾਂ ਬਆਲ ਅੱਗੇ ਗੋਡੇ ਨਹੀਂ ਟੇਕੇ।”
5
ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਕਿਰਪਾ ਦੀ ਚੋਣ ਅਨੁਸਾਰ ਕੁਝ ਬਚੇ ਹੋਏ ਲੋਕ ਹਨ।
6
ਸੋ ਜੇ ਇਹ ਕਿਰਪਾ ਦੇ ਦੁਆਰਾ ਹੋਇਆ ਤਾਂ ਫਿਰ ਕੰਮਾਂ ਤੋਂ ਨਹੀਂ; ਨਹੀਂ ਤਾਂ ਕਿਰਪਾ ਫਿਰ ਕਿਰਪਾ ਨਾ ਰਹੀ।
7
ਤਾਂ ਨਤੀਜਾ ਕੀ ਹੋਇਆ? ਉਹ ਇਹ ਕਿ ਇਸਰਾਏਲੀ ਜੋ ਲੱਭ ਰਹੇ ਸਨ ਉਨ੍ਹਾਂ ਨੂੰ ਪ੍ਰਾਪਤ ਨਾ ਹੋਇਆ, ਸਗੋਂ ਚੁਣੇ ਹੋਇਆਂ ਨੂੰ ਪ੍ਰਾਪਤ ਹੋਇਆ ਅਤੇ ਬਾਕੀ ਕਠੋਰ ਕੀਤੇ ਗਏ।
8
ਜਿਵੇਂ ਲਿਖਿਆ ਹੈ: ਪਰਮੇਸ਼ਰ ਨੇ ਉਨ੍ਹਾਂ ਨੂੰ ਸੁਸਤੀ ਦੀ ਆਤਮਾ ਦਿੱਤੀ ਅਤੇ ਅਜਿਹੀਆਂ ਅੱਖਾਂ ਦਿੱਤੀਆਂ ਜੋ ਵੇਖ ਨਾ ਸਕਣ ਅਤੇ ਅਜਿਹੇ ਕੰਨ ਜੋ ਸੁਣ ਨਾ ਸਕਣ।
9
ਦਾਊਦ ਕਹਿੰਦਾ ਹੈ: ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਲਈ ਫਾਹੀ, ਜਾਲ਼, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।
10
ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਵੇਖ ਨਾ ਸਕਣ ਅਤੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕੀ ਰਹੇ।
11
ਸੋ ਮੈਂ ਕਹਿੰਦਾ ਹਾਂ, ਕੀ ਉਨ੍ਹਾਂ ਨੂੰ ਇਸ ਲਈ ਠੋਕਰ ਲੱਗੀ ਕਿ ਉਹ ਡਿੱਗ ਪੈਣ? ਬਿਲਕੁਲ ਨਹੀਂ! ਸਗੋਂ ਉਨ੍ਹਾਂ ਦੇ ਅਪਰਾਧ ਕਰਕੇ ਪਰਾਈਆਂ ਕੌਮਾਂ ਨੂੰ ਮੁਕਤੀ ਮਿਲੀ ਤਾਂਕਿ ਉਨ੍ਹਾਂ ਨੂੰ ਈਰਖਾ ਹੋਵੇ।
12
ਸੋ ਜੇ ਉਨ੍ਹਾਂ ਦੇ ਅਪਰਾਧ ਤੋਂ ਸੰਸਾਰ ਨੂੰ ਵੱਡਾ ਲਾਭ ਅਤੇ ਉਨ੍ਹਾਂ ਦੀ ਅਸਫਲਤਾ ਤੋਂ ਪਰਾਈਆਂ ਕੌਮਾਂ ਨੂੰ ਵੱਡਾ ਲਾਭ ਹੋਇਆ ਤਾਂ ਉਨ੍ਹਾਂ ਦੀ ਭਰਪੂਰੀ ਤੋਂ ਕੀ ਕੁਝ ਨਾ ਹੋਵੇਗਾ!
13
ਹੁਣ ਮੈਂ ਤੁਹਾਨੂੰ ਪਰਾਈਆਂ ਕੌਮਾਂ ਨੂੰ ਇਹ ਕਹਿੰਦਾ ਹਾਂ; ਪਰਾਈਆਂ ਕੌਮਾਂ ਦਾ ਰਸੂਲ ਹੁੰਦੇ ਹੋਏ ਮੈਨੂੰ ਆਪਣੀ ਸੇਵਾ ਉੱਤੇ ਬਹੁਤ ਮਾਣ ਹੈ
14
ਕਿ ਮੈਂ ਕਿਸੇ ਵੀ ਤਰ੍ਹਾਂ ਆਪਣੇ ਲੋਕਾਂ ਵਿੱਚ ਜਲਨ ਪੈਦਾ ਕਰ ਸਕਾਂ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਬਚਾ ਲਵਾਂ।
15
ਕਿਉਂਕਿ ਜੇ ਉਨ੍ਹਾਂ ਦਾ ਤਿਆਗਿਆ ਜਾਣਾ ਸੰਸਾਰ ਦੇ ਮੇਲ ਦਾ ਕਾਰਨ ਹੋਇਆ ਤਾਂ ਉਨ੍ਹਾਂ ਦਾ ਸਵੀਕਾਰ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਹੋਰ ਕੀ ਹੋਵੇਗਾ?
16
ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਗੁੰਨ੍ਹਿਆ ਹੋਇਆ ਆਟਾ ਵੀ ਪਵਿੱਤਰ ਹੈ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹਨ।
17
ਪਰ ਜੇਕਰ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਕਿ ਜੰਗਲੀ ਜ਼ੈਤੂਨ ਹੋ ਕੇ ਉਨ੍ਹਾਂ ਵਿੱਚ ਪਿਓਂਦ ਚਾੜ੍ਹਿਆ ਗਿਆ ਅਤੇ ਹੁਣ ਜ਼ੈਤੂਨ ਦੀ ਜੜ੍ਹ ਤੋਂ ਮਿਲਣ ਵਾਲੀ ਖੁਰਾਕ ਦਾ ਸਾਂਝੀ ਹੋਇਆ
18
ਤਾਂ ਟਹਿਣੀਆਂ ਦੇ ਵਿਰੁੱਧ ਘਮੰਡ ਨਾ ਕਰ। ਪਰ ਜੇ ਘਮੰਡ ਕਰਦਾ ਹੈਂ ਤਾਂ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ।
19
ਫਿਰ ਤੂੰ ਕਹੇਂਗਾ, “ਟਹਿਣੀਆਂ ਇਸੇ ਕਰਕੇ ਤੋੜੀਆਂ ਗਈਆਂ ਤਾਂਕਿ ਮੈਂ ਪਿਓਂਦ ਚਾੜ੍ਹਿਆ ਜਾਵਾਂ।”
20
ਠੀਕ ਹੈ; ਉਹ ਤਾਂ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ, ਪਰ ਤੂੰ ਵਿਸ਼ਵਾਸ ਦੇ ਕਰਕੇ ਕਾਇਮ ਹੈਂ; ਸੋ ਹੰਕਾਰੀ ਨਾ ਬਣ, ਸਗੋਂ ਡਰ।
21
ਕਿਉਂਕਿ ਜੇ ਪਰਮੇਸ਼ਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ।
22
ਇਸ ਲਈ ਪਰਮੇਸ਼ਰ ਦੀ ਦਿਆਲਗੀ ਅਤੇ ਸਖ਼ਤੀ ਨੂੰ ਵੇਖ; ਸਖ਼ਤੀ ਉਨ੍ਹਾਂ ਉੱਤੇ ਜਿਹੜੇ ਡਿੱਗ ਪਏ, ਪਰ ਪਰਮੇਸ਼ਰ ਦੀ ਦਿਆਲਗੀ ਤੇਰੇ ਉੱਤੇ, ਜੇ ਤੂੰ ਉਸ ਦੀ ਦਿਆਲਗੀ ਵਿੱਚ ਬਣਿਆ ਰਹੇਂ, ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ;
23
ਅਤੇ ਉਹ ਵੀ ਜੇ ਆਪਣੇ ਅਵਿਸ਼ਵਾਸ ਵਿੱਚ ਬਣੇ ਨਾ ਰਹਿਣ ਤਾਂ ਪਿਓਂਦ ਚਾੜ੍ਹੇ ਜਾਣਗੇ; ਕਿਉਂ ਜੋ ਪਰਮੇਸ਼ਰ ਉਨ੍ਹਾਂ ਨੂੰ ਫੇਰ ਤੋਂ ਪਿਓਂਦ ਚਾੜ੍ਹਨ ਦੇ ਸਮਰੱਥ ਹੈ।
24
ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਦਰਖ਼ਤ ਨਾਲੋਂ ਜੋ ਕੁਦਰਤੀ ਤੌਰ 'ਤੇ ਜੰਗਲੀ ਹੈ, ਕੱਟੇ ਜਾ ਕੇ ਕੁਦਰਤ ਦੇ ਉਲਟ ਚੰਗੇ ਜ਼ੈਤੂਨ ਵਿੱਚ ਪਿਓਂਦ ਚਾੜ੍ਹਿਆ ਗਿਆ ਹੈਂ ਤਾਂ ਇਹ ਟਹਿਣੀਆਂ ਆਪਣੇ ਅਸਲੀ ਜ਼ੈਤੂਨ ਦੇ ਦਰਖ਼ਤ ਵਿੱਚ ਕਿੰਨਾ ਵਧਕੇ ਪਿਉਂਦ ਚਾੜ੍ਹੀਆਂ ਜਾਣਗੀਆਂ।
25
ਹੇ ਭਾਈਓ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੀ ਨਜ਼ਰ ਵਿੱਚ ਬੁੱਧਵਾਨ ਬਣ ਬੈਠੋ, ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਰਹੋ ਕਿ ਇਸਰਾਏਲੀ ਕੌਮ ਦਾ ਇੱਕ ਹਿੱਸਾ ਉਦੋਂ ਤੱਕ ਕਠੋਰ ਰਹੇਗਾ ਜਦੋਂ ਤੱਕ ਪਰਾਈਆਂ ਕੌਮਾਂ ਪੂਰੀ ਤਰ੍ਹਾਂ ਪ੍ਰਵੇਸ਼ ਨਾ ਕਰ ਲੈਣ।
26
ਇਸ ਤਰ੍ਹਾਂ ਸਾਰਾ ਇਸਰਾਏਲ ਬਚਾਇਆ ਜਾਵੇਗਾ, ਜਿਵੇਂ ਕਿ ਲਿਖਿਆ ਹੈ: “ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ। ਉਹ ਯਾਕੂਬ ਤੋਂ ਅਭਗਤੀ ਨੂੰ ਦੂਰ ਕਰੇਗਾ;
27
ਉਨ੍ਹਾਂ ਨਾਲ ਮੇਰਾ ਇਹੋ ਨੇਮ ਹੋਵੇਗਾ ਜਦੋਂ ਮੈਂ ਉਨ੍ਹਾਂ ਦੇ ਪਾਪਾਂ ਨੂੰ ਦੂਰ ਕਰ ਦਿਆਂਗਾ।”
28
ਖੁਸ਼ਖ਼ਬਰੀ ਦੇ ਅਨੁਸਾਰ ਤਾਂ ਉਹ ਤੁਹਾਡੇ ਕਾਰਨ ਪਰਮੇਸ਼ਰ ਦੇ ਵੈਰੀ ਹਨ, ਪਰ ਚੋਣ ਦੇ ਅਨੁਸਾਰ ਉਹ ਪੁਰਖਿਆਂ ਦੇ ਕਾਰਨ ਪਰਮੇਸ਼ਰ ਦੇ ਪਿਆਰੇ ਹਨ;
29
ਕਿਉਂ ਜੋ ਪਰਮੇਸ਼ਰ ਦੇ ਵਰਦਾਨ ਅਤੇ ਬੁਲਾਹਟ ਅਟੱਲ ਹਨ।
30
ਕਿਉਂਕਿ ਜਿਵੇਂ ਤੁਸੀਂ ਪਹਿਲਾਂ ਪਰਮੇਸ਼ਰ ਦੇ ਅਣਆਗਿਆਕਾਰ ਹੋਏ, ਪਰ ਹੁਣ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਤੁਹਾਡੇ ਉੱਤੇ ਦਇਆ ਹੋਈ
31
ਉਸੇ ਤਰ੍ਹਾਂ ਹੁਣ ਤੁਹਾਡੇ ਉੱਤੇ ਹੋਈ ਦਇਆ ਦੇ ਕਾਰਨ ਉਨ੍ਹਾਂ ਨੇ ਵੀ ਅਣਆਗਿਆਕਾਰੀ ਕੀਤੀ ਤਾਂਕਿ ਹੁਣ ਉਨ੍ਹਾਂ ਉੱਤੇ ਵੀ ਦਇਆ ਕੀਤੀ ਜਾਵੇ।
32
ਕਿਉਂਕਿ ਪਰਮੇਸ਼ਰ ਨੇ ਸਭਨਾਂ ਨੂੰ ਅਣਆਗਿਆਕਾਰੀ ਦੇ ਬੰਦੀ ਬਣਾ ਦਿੱਤਾ ਤਾਂਕਿ ਉਹ ਸਭਨਾਂ ਉੱਤੇ ਦਇਆ ਕਰੇ।
33
ਵਾਹ! ਪਰਮੇਸ਼ਰ ਦੀ ਉਦਾਰਤਾ, ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ। ਉਸ ਦੇ ਨਿਆਂ ਕਿੰਨੇ ਅਥਾਹ ਅਤੇ ਉਸ ਦੇ ਰਾਹ ਕਿੰਨੇ ਬੇਖੋਜ ਹਨ।
34
ਕਿਉਂਕਿ ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਜਾਂ ਕੌਣ ਉਸ ਦਾ ਸਲਾਹਕਾਰ ਬਣਿਆ?
35
ਜਾਂ ਕਿਸ ਨੇ ਉਸ ਨੂੰ ਪਹਿਲਾਂ ਕੁਝ ਦਿੱਤਾ ਕਿ ਇਸ ਦਾ ਪ੍ਰਤਿਫਲ ਉਸ ਨੂੰ ਦਿੱਤਾ ਜਾਵੇ?
36
ਕਿਉਂਕਿ ਸਾਰੀਆਂ ਵਸਤਾਂ ਉਸੇ ਤੋਂ, ਉਸੇ ਦੇ ਦੁਆਰਾ ਅਤੇ ਉਸੇ ਦੇ ਲਈ ਹਨ; ਉਸੇ ਦੀ ਮਹਿਮਾ ਯੁਗੋ-ਯੁਗ ਹੋਵੇ! ਆਮੀਨ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
All chapters:
1
2
3
4
5
6
7
8
9
10
11
12
13
14
15
16