bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 6
Romans 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਤਾਂ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂਕਿ ਕਿਰਪਾ ਬਹੁਤੀ ਹੋਵੇ?
2
ਬਿਲਕੁਲ ਨਹੀਂ! ਅਸੀਂ ਜਿਹੜੇ ਪਾਪ ਦੇ ਲਈ ਮਰ ਗਏ, ਫਿਰ ਕਿਵੇਂ ਇਸ ਵਿੱਚ ਜੀਵਨ ਬਿਤਾਈਏ?
3
ਜਾਂ ਕੀ ਤੁਸੀਂ ਨਹੀਂ ਜਾਣਦੇ ਕਿ ਜਿੰਨਿਆਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ ਉਨ੍ਹਾਂ ਉਸ ਦੀ ਮੌਤ ਦਾ ਬਪਤਿਸਮਾ ਲਿਆ?
4
ਸੋ ਮੌਤ ਦਾ ਬਪਤਿਸਮਾ ਲੈਣ ਕਰਕੇ ਅਸੀਂ ਉਸ ਦੇ ਨਾਲ ਦਫ਼ਨਾਏ ਗਏ ਤਾਂਕਿ ਜਿਸ ਤਰ੍ਹਾਂ ਪਿਤਾ ਦੇ ਤੇਜ ਦੁਆਰਾ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਉਸੇ ਤਰ੍ਹਾਂ ਅਸੀਂ ਵੀ ਜੀਵਨ ਦੇ ਨਵੇਂ ਰਾਹ ਵਿੱਚ ਚੱਲੀਏ।
5
ਕਿਉਂਕਿ ਜੇ ਅਸੀਂ ਉਸ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਇੱਕ ਕੀਤੇ ਗਏ ਹਾਂ ਤਾਂ ਉਸ ਦੇ ਪੁਨਰ-ਉਥਾਨ ਵਿੱਚ ਵੀ ਇੱਕ ਕੀਤੇ ਜਾਵਾਂਗੇ,
6
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਮਨੁੱਖੀ ਸੁਭਾਅ ਉਸ ਦੇ ਨਾਲ ਸਲੀਬ ਚੜ੍ਹਾਇਆ ਗਿਆ ਤਾਂਕਿ ਪਾਪ ਦਾ ਸਰੀਰ ਨਾਸ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਇਸ ਦੀ ਗੁਲਾਮੀ ਨਾ ਕਰੀਏ।
7
ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਮੁਕਤ ਕੀਤਾ ਗਿਆ।
8
ਪਰ ਜੇ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਸਾਨੂੰ ਵਿਸ਼ਵਾਸ ਹੈ ਕਿ ਉਸ ਦੇ ਨਾਲ ਜੀਵਾਂਗੇ ਵੀ,
9
ਕਿਉਂਕਿ ਅਸੀਂ ਜਾਣਦੇ ਹਾਂ ਕਿ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਅਤੇ ਫਿਰ ਨਹੀਂ ਮਰੇਗਾ; ਹੁਣ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ।
10
ਕਿਉਂਕਿ ਉਹ ਜਿਹੜਾ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ, ਪਰ ਉਹ ਜਿਹੜਾ ਜੀਉਂਦਾ ਹੈ ਉਹ ਪਰਮੇਸ਼ਰ ਦੇ ਲਈ ਜੀਉਂਦਾ ਹੈ।
11
ਇਸ ਲਈ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ, ਪਰ ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਜੀਉਂਦੇ ਸਮਝੋ।
12
ਸੋ ਪਾਪ ਨੂੰ ਆਪਣੇ ਮਰਨਹਾਰ ਸਰੀਰ ਉੱਤੇ ਰਾਜ ਨਾ ਕਰਨ ਦਿਓ ਕਿਤੇ ਅਜਿਹਾ ਨਾ ਹੋਵੇ ਕਿ ਇਸ ਦੀਆਂ ਬੁਰੀਆਂ ਲਾਲਸਾਵਾਂ ਦੇ ਅਧੀਨ ਹੋ ਜਾਓ,
13
ਨਾ ਹੀ ਆਪਣੇ ਸਰੀਰ ਦੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਜਾਣ ਕੇ ਆਪਣੇ ਸਰੀਰ ਦੇ ਅੰਗਾਂ ਨੂੰ ਧਾਰਮਿਕਤਾ ਦੇ ਹਥਿਆਰ ਹੋਣ ਲਈ ਪਰਮੇਸ਼ਰ ਨੂੰ ਸੌਂਪ ਦਿਓ।
14
ਤਦ ਪਾਪ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਨਹੀਂ, ਸਗੋਂ ਕਿਰਪਾ ਦੇ ਅਧੀਨ ਹੋ।
15
ਤਾਂ ਕੀ? ਕੀ ਅਸੀਂ ਪਾਪ ਕਰਨ ਵਿੱਚ ਲੱਗੇ ਰਹੀਏ ਕਿਉਂਕਿ ਅਸੀਂ ਬਿਵਸਥਾ ਦੇ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ? ਬਿਲਕੁਲ ਨਹੀਂ!
16
ਕੀ ਤੁਸੀਂ ਨਹੀਂ ਜਾਣਦੇ ਕਿ ਜਿਸ ਦੀ ਆਗਿਆਕਾਰੀ ਲਈ ਤੁਸੀਂ ਆਪਣੇ ਆਪ ਨੂੰ ਦਾਸਾਂ ਵਾਂਗ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਮੰਨਦੇ ਹੋ; ਭਾਵੇਂ ਪਾਪ ਦੇ ਜਿਸ ਦਾ ਨਤੀਜਾ ਮੌਤ ਹੈ, ਭਾਵੇਂ ਆਗਿਆਕਾਰੀ ਦੇ ਜਿਸ ਦਾ ਨਤੀਜਾ ਧਾਰਮਿਕਤਾ ਹੈ।
17
ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਤਾਂ ਵੀ ਤੁਸੀਂ ਮਨ ਤੋਂ ਉਸ ਸਿੱਖਿਆ ਦੀ ਆਗਿਆਕਾਰੀ ਕੀਤੀ ਜਿਸ ਦੇ ਲਈ ਤੁਸੀਂ ਸੌਂਪੇ ਗਏ
18
ਅਤੇ ਪਾਪ ਤੋਂ ਅਜ਼ਾਦ ਹੋ ਕੇ ਧਾਰਮਿਕਤਾ ਦੇ ਦਾਸ ਬਣ ਗਏ।
19
ਤੁਹਾਡੀ ਸਰੀਰਕ ਨਿਰਬਲਤਾ ਦੇ ਕਾਰਨ ਮੈਂ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਅੰਗਾਂ ਨੂੰ ਅਸ਼ੁੱਧਤਾ ਅਤੇ ਕੁਧਰਮ ਲਈ ਕੁਧਰਮ ਦੇ ਦਾਸ ਬਣਾ ਕੇ ਸੌਂਪ ਦਿੱਤਾ ਉਸੇ ਤਰ੍ਹਾਂ ਹੁਣ ਆਪਣੇ ਅੰਗਾਂ ਨੂੰ ਪਵਿੱਤਰਤਾ ਲਈ ਧਾਰਮਿਕਤਾ ਦੇ ਦਾਸ ਬਣਾ ਕੇ ਸੌਂਪ ਦਿਓ।
20
ਕਿਉਂਕਿ ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਤੁਸੀਂ ਧਾਰਮਿਕਤਾ ਤੋਂ ਅਜ਼ਾਦ ਸੀ।
21
ਤਾਂ ਉਦੋਂ ਤੁਹਾਨੂੰ ਉਨ੍ਹਾਂ ਗੱਲਾਂ ਦਾ ਕੀ ਫਲ ਮਿਲਿਆ ਜਿਨ੍ਹਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੁੰਦੇ ਹੋ? ਕਿਉਂਕਿ ਉਨ੍ਹਾਂ ਗੱਲਾਂ ਦਾ ਅੰਤ ਮੌਤ ਹੈ।
22
ਪਰ ਹੁਣ ਪਾਪ ਤੋਂ ਅਜ਼ਾਦ ਹੋ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਤੁਹਾਨੂੰ ਉਹ ਫਲ ਮਿਲਿਆ ਜਿਸ ਤੋਂ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਅਤੇ ਜਿਸ ਦਾ ਅੰਤ ਸਦੀਪਕ ਜੀਵਨ ਹੈ।
23
ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦਾ ਵਰਦਾਨ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਸਦੀਪਕ ਜੀਵਨ ਹੈ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16