bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 1
Mark 1
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
1
ਯਿਸੂ ਮਸੀਹ ਪਰਮੇਸ਼ਰ ਦੇ ਪੁੱਤਰ ਦੇ ਸ਼ੁਭ ਸਮਾਚਾਰ ਦੇ ਆਰੰਭ ਬਾਰੇ
2
ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: “ਦੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ, ਜੋ ਤੇਰਾ ਰਾਹ ਤਿਆਰ ਕਰੇਗਾ ।
3
ਬੋਲਣ ਵਾਲਾ ਸੁੰਨਸਾਨ ਥਾਂ ਵਿੱਚ ਪੁਕਾਰ ਰਿਹਾ ਹੈ: ਪ੍ਰਭੂ ਦਾ ਰਾਹ ਤਿਆਰ ਕਰੋ । ਉਸ ਦੇ ਰਾਹਾਂ ਨੂੰ ਸਿੱਧੇ ਕਰੋ ।”
4
ਯੂਹੰਨਾ ਆਇਆ ਜਿਹੜਾ ਸੁੰਨਸਾਨ ਥਾਂ ਵਿੱਚ ਪ੍ਰਚਾਰ ਕਰਦਾ ਅਤੇ ਬਪਤਿਸਮਾ ਦਿੰਦਾ ਸੀ । ਉਸ ਨੇ ਲੋਕਾਂ ਨੂੰ ਕਿਹਾ, “ਆਪਣੇ ਬੁਰੇ ਕੰਮਾਂ ਨੂੰ ਤਿਆਗੋ ਅਤੇ ਬਪਤਿਸਮਾ ਲਓ ਤਾਂ ਜੋ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨ ।”
5
ਯਹੂਦਿਯਾ ਦੇਸ਼ ਦੇ ਸਾਰੇ ਲੋਕ ਅਤੇ ਯਰੂਸ਼ਲਮ ਸ਼ਹਿਰ ਦੇ ਸਾਰੇ ਰਹਿਣ ਵਾਲੇ ਉਸ ਦੇ ਕੋਲ ਆਏ ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ, ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ ।
6
ਯੂਹੰਨਾ ਊਠ ਦੇ ਵਾਲਾਂ ਦਾ ਬਣਿਆ ਹੋਇਆ ਚੋਗਾ ਪਾਉਂਦਾ ਅਤੇ ਚਮੜੇ ਦੀ ਪੇਟੀ ਆਪਣੇ ਲੱਕ ਦੁਆਲੇ ਬੰਨ੍ਹਦਾ ਸੀ । ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ ।
7
ਉਹ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, “ਮੇਰੇ ਬਾਅਦ ਇੱਕ ਆਉਣ ਵਾਲੇ ਮੇਰੇ ਤੋਂ ਜ਼ਿਆਦਾ ਸ਼ਕਤੀਮਾਨ ਹਨ, ਇੱਥੋਂ ਤੱਕ ਕਿ ਮੈਂ ਝੁੱਕ ਕੇ ਉਹਨਾਂ ਦੀ ਜੁੱਤੀ ਦੇ ਤਸਮੇ ਖੋਲ੍ਹਣ ਯੋਗ ਵੀ ਨਹੀਂ ਹਾਂ ।
8
ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣਗੇ ।”
9
ਉਸ ਵੇਲੇ ਯਿਸੂ ਗਲੀਲ ਦੇ ਸ਼ਹਿਰ ਨਾਸਰਤ ਤੋਂ ਆਏ ਅਤੇ ਉਹਨਾਂ ਨੇ ਯਰਦਨ ਨਦੀ ਵਿੱਚ ਯੂਹੰਨਾ ਕੋਲੋਂ ਬਪਤਿਸਮਾ ਲਿਆ ।
10
ਜਦੋਂ ਯਿਸੂ ਪਾਣੀ ਵਿੱਚੋਂ ਬਾਹਰ ਆਏ ਤਾਂ ਉਸੇ ਸਮੇਂ ਉਹਨਾਂ ਨੇ ਅਸਮਾਨ ਨੂੰ ਖੁੱਲ੍ਹਦੇ ਦੇਖਿਆ ਅਤੇ ਪਵਿੱਤਰ ਆਤਮਾ ਨੂੰ ਘੁੱਗੀ ਦੇ ਵਾਂਗ ਆਪਣੇ ਉੱਤੇ ਉੱਤਰਦੇ ਦੇਖਿਆ,
11
ਅਤੇ ਅਸਮਾਨ ਤੋਂ ਇੱਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖ਼ੁਸ਼ ਹਾਂ ।”
12
ਉਸੇ ਸਮੇਂ ਪਵਿੱਤਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ
13
ਅਤੇ ਉੱਥੇ ਉਹ ਚਾਲ੍ਹੀ ਦਿਨਾਂ ਤੱਕ ਰਹੇ । ਸ਼ੈਤਾਨ ਉਹਨਾਂ ਨੂੰ ਪਰਖਦਾ ਰਿਹਾ । ਯਿਸੂ ਜੰਗਲੀ ਜਾਨਵਰਾਂ ਦੇ ਵਿੱਚ ਰਹਿੰਦੇ ਸਨ ਅਤੇ ਸਵਰਗਦੂਤ ਉਹਨਾਂ ਦੀ ਸੇਵਾ ਕਰਦੇ ਸਨ ।
14
ਯੂਹੰਨਾ ਦੇ ਫੜੇ ਜਾਣ ਤੋਂ ਬਾਅਦ, ਯਿਸੂ ਗਲੀਲ ਵਿੱਚ ਆਏ ਅਤੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਲੱਗੇ ।
15
ਉਹਨਾਂ ਨੇ ਕਿਹਾ, “ਠੀਕ ਸਮਾਂ ਆ ਗਿਆ ਹੈ ਅਤੇ ਪਰਮੇਸ਼ਰ ਦਾ ਰਾਜ ਨੇੜੇ ਆ ਚੁੱਕਾ ਹੈ! ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਸ਼ੁਭ ਸਮਾਚਾਰ ਉੱਤੇ ਵਿਸ਼ਵਾਸ ਕਰੋ!”
16
ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦੇ ਹੋਇਆਂ, ਯਿਸੂ ਨੇ ਦੋ ਮੱਛੀਆਂ ਫੜਨ ਵਾਲੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਦੇਖਿਆ ਜੋ ਝੀਲ ਵਿੱਚ ਆਪਣੇ ਜਾਲ ਪਾ ਰਹੇ ਸਨ ।
17
ਯਿਸੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਚੱਲੋ, ਮੈਂ ਤੁਹਾਨੂੰ ਮਨੁੱਖਾਂ ਦੇ ਫੜਨ ਵਾਲੇ ਬਣਾਵਾਂਗਾ ।”
18
ਉਹ ਇਕਦਮ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਪਿੱਛੇ ਚੱਲ ਪਏ ।
19
ਉਹ ਥੋੜ੍ਹਾ ਅੱਗੇ ਵਧੇ ਤਾਂ ਉਹਨਾਂ ਨੇ ਦੋ ਭਰਾਵਾਂ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਪਿਤਾ ਜ਼ਬਦੀ ਦੇ ਨਾਲ ਕਿਸ਼ਤੀ ਵਿੱਚ ਜਾਲਾਂ ਨੂੰ ਠੀਕ ਕਰਦੇ ਦੇਖਿਆ ।
20
ਯਿਸੂ ਨੇ ਉਸੇ ਸਮੇਂ ਉਹਨਾਂ ਨੂੰ ਵੀ ਆਪਣੇ ਪਿੱਛੇ ਚੱਲਣ ਦਾ ਸੱਦਾ ਦਿੱਤਾ । ਉਹ ਵੀ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿੱਚ ਕਾਮਿਆਂ ਦੇ ਨਾਲ ਛੱਡ ਕੇ ਉਹਨਾਂ ਦੇ ਪਿੱਛੇ ਤੁਰ ਪਏ ।
21
ਯਿਸੂ ਅਤੇ ਉਹਨਾਂ ਦੇ ਚੇਲੇ ਕਫ਼ਰਨਾਹੂਮ ਵਿੱਚ ਆਏ । ਫਿਰ ਸਬਤ ਦੇ ਦਿਨ ਯਿਸੂ ਪ੍ਰਾਰਥਨਾ ਘਰ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ ।
22
ਲੋਕ ਉਹਨਾਂ ਦੀ ਸਿੱਖਿਆ ਨੂੰ ਸੁਣ ਕੇ ਬਹੁਤ ਹੈਰਾਨ ਹੋਏ; ਕਿਉਂਕਿ ਉਹ ਵਿਵਸਥਾ ਦੇ ਸਿੱਖਿਅਕਾਂ ਵਾਂਗ ਨਹੀਂ ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ ।
23
ਉਸ ਸਮੇਂ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਅਸ਼ੁੱਧ ਆਤਮਾ ਸੀ । ਉਸ ਨੇ ਚੀਕ ਕੇ ਕਿਹਾ,
24
“ਹੇ ਯਿਸੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਕੰਮ? ਕੀ ਤੁਸੀਂ ਸਾਡਾ ਨਾਸ਼ ਕਰਨ ਆਏ ਹੋ? ਮੈਂ ਜਾਣਦੀ ਹਾਂ ਕਿ ਤੁਸੀਂ ਕੌਣ ਹੋ, ਤੁਸੀਂ ਪਰਮੇਸ਼ਰ ਦੇ ਭੇਜੇ ਹੋਏ ਪਵਿੱਤਰ ਮਨੁੱਖ ਹੋ!”
25
ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਹੁਕਮ ਦਿੱਤਾ, “ਚੁੱਪ ਰਹਿ, ਅਤੇ ਉਸ ਦੇ ਵਿੱਚੋਂ ਨਿਕਲ ਜਾ!”
26
ਅਸ਼ੁੱਧ ਆਤਮਾ ਨੇ ਆਦਮੀ ਨੂੰ ਝੰਜੋੜਿਆ ਅਤੇ ਉੱਚੀ ਆਵਾਜ਼ ਨਾਲ ਚੀਕ ਮਾਰ ਕੇ ਉਸ ਵਿੱਚੋਂ ਨਿਕਲ ਗਈ ।
27
ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ? ਇੱਕ ਨਵੀਂ ਅਧਿਕਾਰ ਭਰੀ ਸਿੱਖਿਆ! ਉਹ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਦੇ ਨਾਲ ਹੁਕਮ ਦਿੰਦੇ ਹਨ ਅਤੇ ਉਹ ਵੀ ਉਹਨਾਂ ਦਾ ਹੁਕਮ ਮੰਨਦੀਆਂ ਹਨ!”
28
ਇਸ ਤਰ੍ਹਾਂ ਯਿਸੂ ਦੀ ਚਰਚਾ ਹਰ ਥਾਂ ਹੋਣ ਲੱਗੀ ਅਤੇ ਉਹਨਾਂ ਦੀ ਪ੍ਰਸਿੱਧੀ ਸਾਰੇ ਗਲੀਲ ਵਿੱਚ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ ।
29
ਯਿਸੂ ਪ੍ਰਾਰਥਨਾ ਘਰ ਤੋਂ ਬਾਹਰ ਆਉਣ ਦੇ ਬਾਅਦ ਇਕਦਮ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਗਏ । ਯਾਕੂਬ ਅਤੇ ਯੂਹੰਨਾ ਵੀ ਉਹਨਾਂ ਦੇ ਨਾਲ ਸਨ ।
30
ਉੱਥੇ ਸ਼ਮਊਨ ਦੀ ਸੱਸ ਬੁਖ਼ਾਰ ਨਾਲ ਪਈ ਹੋਈ ਸੀ । ਉਹਨਾਂ ਨੇ ਉਸ ਦੇ ਬਾਰੇ ਯਿਸੂ ਨੂੰ ਦੱਸਿਆ ।
31
ਉਹ ਉੁਸ ਦੇ ਕੋਲ ਆਏੇ ਅਤੇ ਹੱਥ ਤੋਂ ਫੜ ਕੇ ਉਸ ਨੂੰ ਉਠਾਇਆ । ਉਸ ਦਾ ਬੁਖ਼ਾਰ ਉਸੇ ਸਮੇਂ ਉਤਰ ਗਿਆ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ ।
32
ਸ਼ਾਮ ਦੇ ਸਮੇਂ ਸੂਰਜ ਡੁੱਬਣ ਦੇ ਬਾਅਦ ਲੋਕ ਬਹੁਤ ਸਾਰੇ ਰੋਗੀਆਂ ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ, ਯਿਸੂ ਕੋਲ ਲਿਆਏ
33
ਅਤੇ ਸਾਰਾ ਸ਼ਹਿਰ ਦਰਵਾਜ਼ੇ ਦੇ ਅੱਗੇ ਇਕੱਠਾ ਹੋ ਗਿਆ ।
34
ਯਿਸੂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਰੋਗੀ ਸਨ, ਚੰਗਾ ਕੀਤਾ ਅਤੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ ਅਤੇ ਉਹਨਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਕਿਉਂਕਿ ਉਹ ਯਿਸੂ ਨੂੰ ਪਛਾਣਦੀਆਂ ਸਨ ਕਿ ਉਹ ਕੌਣ ਸਨ ।
35
ਸਵੇਰੇ, ਸੂਰਜ ਨਿਕਲਨ ਤੋਂ ਪਹਿਲਾਂ ਹੀ ਯਿਸੂ ਉੱਠੇ ਅਤੇ ਇਕਾਂਤ ਵਿੱਚ ਚਲੇ ਗਏ । ਉੱਥੇ ਉਹ ਪ੍ਰਾਰਥਨਾ ਕਰਨ ਲੱਗੇ ।
36
ਪਰ ਸ਼ਮਊਨ ਅਤੇ ਉਸ ਦੇ ਸਾਥੀ ਉਹਨਾਂ ਨੂੰ ਲੱਭਣ ਲਈ ਆਏ ।
37
ਜਦੋਂ ਉਹਨਾਂ ਨੇ ਯਿਸੂ ਨੂੰ ਲੱਭ ਲਿਆ ਤਾਂ ਕਹਿਣ ਲੱਗੇ, “ਸਾਰੇ ਲੋਕ ਤੁਹਾਨੂੰ ਲੱਭ ਰਹੇ ਹਨ ।”
38
ਯਿਸੂ ਨੇ ਉਹਨਾਂ ਨੂੰ ਕਿਹਾ, “ਆਓ, ਅਸੀਂ ਨੇੜੇ ਦੇ ਪਿੰਡਾਂ ਨੂੰ ਚੱਲੀਏ ਤਾਂ ਜੋ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ ।”
39
ਇਸ ਲਈ ਉਹਨਾਂ ਨੇ ਸਾਰੇ ਗਲੀਲ ਦਾ ਦੌਰਾ ਕਰਦੇ ਹੋਏ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਪ੍ਰਚਾਰ ਕੀਤਾ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਿਆ ।
40
ਇੱਕ ਵਾਰ ਇੱਕ ਕੋੜ੍ਹੀ ਯਿਸੂ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੇ ਬੇਨਤੀ ਕੀਤੀ, “ਜੇਕਰ ਤੁਸੀਂ ਚਾਹੋ ਤਾਂ ਮੇਰਾ ਕੋੜ੍ਹ ਦੂਰ ਹੋ ਸਕਦਾ ਹੈ ।”
41
ਯਿਸੂ ਨੇ ਤਰਸ ਖਾ ਕੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾ!”
42
ਉਸੇ ਸਮੇਂ ਉਸ ਦਾ ਕੋੜ੍ਹ ਦੂਰ ਹੋ ਗਿਆ ਅਤੇ ਉਸ ਦਾ ਸਰੀਰ ਸਾਫ਼ ਹੋ ਗਿਆ ।
43
ਫਿਰ ਯਿਸੂ ਨੇ ਉਸ ਨੂੰ ਮਨ੍ਹਾ ਕਰਦੇ ਹੋਏ ਇਹ ਕਹਿ ਕੇ ਬਾਹਰ ਭੇਜਿਆ,
44
“ਦੇਖ, ਕਿਸੇ ਨੂੰ ਕੁਝ ਨਾ ਕਹਿਣਾ । ਪਹਿਲਾਂ ਤੂੰ ਪੁਰੋਹਿਤ ਕੋਲ ਜਾ ਅਤੇ ਆਪਣੇ ਆਪ ਨੂੰ ਉਸ ਨੂੰ ਦਿਖਾ ਅਤੇ ਆਪਣੇ ਠੀਕ ਹੋਣ ਤੋਂ ਬਾਅਦ ਜੋ ਚੜ੍ਹਾਵਾ ਮੂਸਾ ਨੇ ਠਹਿਰਾਇਆ ਹੈ, ਚੜ੍ਹਾ ਤਾਂ ਜੋ ਸਾਰੇ ਲੋਕ ਇਹ ਜਾਨਣ ਕਿ ਤੂੰ ਹੁਣ ਠੀਕ ਹੈਂ ।”
45
ਪਰ ਬਾਹਰ ਜਾ ਕੇ ਉਹ ਹਰ ਜਗ੍ਹਾ ਇਸ ਘਟਨਾ ਦੀ ਇੰਨੀ ਚਰਚਾ ਕਰਨ ਲੱਗਾ ਕਿ ਯਿਸੂ ਲਈ ਖੁਲ੍ਹੇ ਆਮ ਕਿਸੇ ਵੀ ਸ਼ਹਿਰ ਵਿੱਚ ਜਾਣਾ ਮੁਸ਼ਕਲ ਹੋ ਗਿਆ । ਇਸ ਲਈ ਯਿਸੂ ਬਾਹਰ ਇਕਾਂਤ ਵਿੱਚ ਚਲੇ ਗਏ । ਫਿਰ ਵੀ ਲੋਕ ਸਭ ਪਾਸਿਆਂ ਤੋਂ ਉਹਨਾਂ ਦੇ ਕੋਲ ਆਉਂਦੇ ਰਹੇ ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
All chapters:
1
2
3
4
5
6
7
8
9
10
11
12
13
14
15
16