bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 14
Mark 14
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਪਸਾਹ ਅਤੇ ਅਖ਼ਮੀਰੀ ਰੋਟੀ ਦੇ ਤਿਉਹਾਰ ਵਿੱਚ ਦੋ ਦਿਨ ਹੀ ਰਹਿ ਗਏ ਸਨ । ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਯਿਸੂ ਨੂੰ ਧੋਖੇ ਨਾਲ ਫੜਨ ਅਤੇ ਮਾਰ ਦੇਣ ਦੀਆਂ ਸੋਚਾਂ ਵਿੱਚ ਸਨ ।
2
ਉਹ ਕਹਿੰਦੇ ਸਨ, “ਇਹ ਕੰਮ ਤਿਉਹਾਰ ਵਾਲੇ ਦਿਨ ਨਹੀਂ ਹੋਣਾ ਚਾਹੀਦਾ, ਕਿਤੇ ਲੋਕ ਦੰਗਾ ਨਾ ਕਰ ਦੇਣ ।”
3
ਯਿਸੂ ਬੈਤਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਵਿੱਚ ਸਨ । ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਇੱਕ ਔਰਤ ਸੰਗਮਰਮਰ ਦੀ ਅਤਰਦਾਨੀ ਵਿੱਚ ਜਟਾਮਾਸੀ ਦਾ ਬਹੁਤ ਕੀਮਤੀ ਅਤੇ ਸ਼ੁੱਧ ਅਤਰ ਲੈ ਕੇ ਆਈ । ਉਸ ਨੇ ਅਤਰਦਾਨੀ ਤੋੜ ਕੇ ਅਤਰ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤਾ ।
4
ਉੱਥੇ ਉਸ ਵੇਲੇ ਕੁਝ ਲੋਕ ਸਨ ਜੋ ਆਪਸ ਵਿੱਚ ਬੁੜਬੁੜਾਉਣ ਲੱਗੇ, “ਇਹ ਅਤਰ ਕਿਉਂ ਬਰਬਾਦ ਕੀਤਾ ਗਿਆ ਹੈ?
5
ਇਹ ਚਾਂਦੀ ਦੇ ਤਿੰਨ ਸੌ ਸਿੱਕਿਆਂ ਤੋਂ ਜ਼ਿਆਦਾ ਦਾ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗ਼ਰੀਬਾਂ ਵਿੱਚ ਵੰਡਿਆ ਜਾ ਸਕਦਾ ਸੀ ।” ਉਹ ਉਸ ਔਰਤ ਨੂੰ ਬੁਰਾ ਭਲਾ ਕਹਿਣ ਲੱਗੇ ।
6
ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਕੁਝ ਨਾ ਕਹੋ, ਉਸ ਨੂੰ ਕਿਉਂ ਤੰਗ ਕਰਦੇ ਹੋ । ਉਸ ਨੇ ਮੇਰੇ ਨਾਲ ਇੱਕ ਚੰਗਾ ਕੰਮ ਕੀਤਾ ਹੈ ।
7
ਗ਼ਰੀਬ ਤੁਹਾਡੇ ਨਾਲ ਹਮੇਸ਼ਾ ਹਨ, ਤੁਸੀਂ ਜਦੋਂ ਚਾਹੋ ਉਹਨਾਂ ਦੀ ਮਦਦ ਕਰ ਸਕਦੇ ਹੋ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ ।
8
ਉਹ ਜੋ ਕੁਝ ਕਰ ਸਕਦੀ ਸੀ ਉਸ ਨੇ ਕੀਤਾ ਹੈ; ਉਸ ਨੇ ਮੇਰੇ ਦਫ਼ਨਾਏ ਜਾਣ ਤੋਂ ਪਹਿਲਾਂ ਹੀ ਇਸ ਅਤਰ ਨੂੰ ਮੇਰੇ ਸਰੀਰ ਉੱਤੇ ਡੋਲ੍ਹ ਕੇ ਮੈਨੂੰ ਮਸਹ ਕੀਤਾ ਹੈ ।
9
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਉਸ ਨੇ ਕੀਤਾ ਹੈ ਇਹ ਸਾਰੇ ਸੰਸਾਰ ਵਿੱਚ ਜਿੱਥੇ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਇਸ ਦੀ ਯਾਦਗਾਰੀ ਵਿੱਚ ਦੱਸਿਆ ਜਾਵੇਗਾ ।”
10
ਫਿਰ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਇਸਕਰਿਯੋਤੀ ਸੀ, ਮਹਾਂ-ਪੁਰੋਹਿਤਾਂ ਕੋਲ ਗਿਆ ਕਿ ਉਹ ਯਿਸੂ ਨੂੰ ਉਹਨਾਂ ਦੇ ਹੱਥ ਫੜਵਾ ਦੇਵੇ ।
11
ਉਹ ਉਸ ਦੀ ਗੱਲ ਸੁਣ ਕੇ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਵਚਨ ਦਿੱਤਾ ਕਿ ਉਹ ਉਸ ਨੂੰ ਪੈਸੇ ਦੇਣਗੇ । ਇਸ ਲਈ ਯਹੂਦਾ ਕਿਸੇ ਚੰਗੇ ਮੌਕੇ ਦੀ ਤਾੜ ਵਿੱਚ ਸੀ ਕਿ ਕਦੋਂ ਯਿਸੂ ਨੂੰ ਫੜਵਾਵੇ ।
12
ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਿਸ ਦਿਨ ਪਸਾਹ ਦੀ ਕੁਰਬਾਨੀ ਵਾਲਾ ਲੇਲਾ ਵੱਢਿਆ ਜਾਂਦਾ ਸੀ, ਯਿਸੂ ਦੇ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾ ਕੇ ਪਸਾਹ ਦਾ ਭੋਜਨ ਤੁਹਾਡੇ ਲਈ ਤਿਆਰ ਕਰੀਏ?”
13
ਉਹਨਾਂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਸ਼ਹਿਰ ਵਿੱਚ ਜਾਓ, ਉੱਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕ ਕੇ ਜਾਂਦਾ ਮਿਲੇਗਾ । ਉਸ ਦੇ ਪਿੱਛੇ ਪਿੱਛੇ ਜਾਣਾ ।
14
ਜਿਸ ਘਰ ਵਿੱਚ ਉਹ ਜਾਵੇ, ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਕਹਿੰਦੇ ਹਨ, ਉਹ ਪ੍ਰਾਹੁਣਿਆਂ ਦਾ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਕਰ ਸਕਾਂ?’
15
ਉਹ ਤੁਹਾਨੂੰ ਉਤਲੀ ਮੰਜ਼ਲ ਤੇ ਇੱਕ ਵੱਡਾ ਸਜਾਇਆ ਹੋਇਆ ਕਮਰਾ ਦਿਖਾਵੇਗਾ । ਉੱਥੇ ਤੁਸੀਂ ਪਸਾਹ ਦਾ ਭੋਜਨ ਤਿਆਰ ਕਰਨਾ ।”
16
ਚੇਲੇ ਗਏ ਅਤੇ ਸ਼ਹਿਰ ਵਿੱਚ ਪਹੁੰਚ ਕੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ, ਸਭ ਕੁਝ ਉਸੇ ਤਰ੍ਹਾਂ ਦੇਖਿਆ ਅਤੇ ਪਸਾਹ ਦਾ ਭੋਜਨ ਤਿਆਰ ਕੀਤਾ ।
17
ਜਦੋਂ ਸ਼ਾਮ ਹੋ ਗਈ ਤਾਂ ਯਿਸੂ ਬਾਰ੍ਹਾਂ ਚੇਲਿਆਂ ਦੇ ਨਾਲ ਆਏ ।
18
ਉਹ ਭੋਜਨ ਕਰ ਰਹੇ ਸਨ ਕਿ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਫੜਵਾਵੇਗਾ; ਉਹ ਇਸ ਵੇਲੇ ਮੇਰੇ ਨਾਲ ਭੋਜਨ ਕਰ ਰਿਹਾ ਹੈ ।”
19
ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ ਵਾਰੀ ਕਹਿਣ ਲੱਗੇ, “ਕੀ ਉਹ ਮੈਂ ਹਾਂ?”
20
ਯਿਸੂ ਨੇ ਉੱਤਰ ਦਿੱਤਾ, “ਉਹ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਹੈ ਜੋ ਮੇਰੇ ਨਾਲ ਇੱਕ ਹੀ ਥਾਲੀ ਵਿੱਚ ਹੱਥ ਪਾ ਰਿਹਾ ਹੈ ।
21
ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਹੋਇਆ ਹੈ, ਮਾਰਿਆ ਹੀ ਜਾਵੇਗਾ ਪਰ ਹਾਏ ਉਸ ਆਦਮੀ ਦੇ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ! ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ ।”
22
ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਰੋਟੀ ਲਈ, ਧੰਨਵਾਦ ਕਰ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਲਵੋ, ਇਹ ਮੇਰਾ ਸਰੀਰ ਹੈ ।”
23
ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਉਸ ਵਿੱਚੋਂ ਪੀਤਾ ।
24
ਯਿਸੂ ਨੇ ਕਿਹਾ, “ਇਹ ਪਰਮੇਸ਼ਰ ਦੇ ਨੇਮ ਦਾ ਮੇਰਾ ਲਹੂ ਹੈ, ਜੋ ਬਹੁਤਿਆਂ ਦੇ ਲਈ ਵਹਾਇਆ ਜਾ ਰਿਹਾ ਹੈ ।
25
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਅੱਗੇ ਤੋਂ ਉਸ ਦਿਨ ਤੱਕ ਮੈ ਨਹੀਂ ਪੀਵਾਂਗਾ ਜਦੋਂ ਤੱਕ ਕਿ ਪਰਮੇਸ਼ਰ ਦੇ ਰਾਜ ਵਿੱਚ ਨਵੀਂ ਨਾ ਪੀਵਾਂ ।”
26
ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ ।
27
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਸਾਰੇ ਮੈਨੂੰ ਛੱਡ ਜਾਵੋਗੇ । ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੋਇਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ, ਅਤੇ ਭੇਡਾਂ ਖਿੱਲਰ ਜਾਣਗੀਆਂ ।’
28
ਪਰ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ।”
29
ਪਤਰਸ ਨੇ ਉੱਤਰ ਦਿੱਤਾ, “ਭਾਵੇਂ, ਸਾਰੇ ਠੋਕਰ ਖਾਣ ਪਰ ਮੈਂ ਠੋਕਰ ਨਹੀਂ ਖਾਵਾਂਗਾ ।”
30
ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ, ਅੱਜ ਰਾਤ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।”
31
ਪਰ ਪਤਰਸ ਨੇ ਹੋਰ ਜ਼ੋਰ ਦੇ ਕੇ ਕਿਹਾ, “ਨਹੀਂ, ਜੇਕਰ ਮੈਨੂੰ ਤੁਹਾਡੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ!” ਇਸੇ ਤਰ੍ਹਾਂ ਬਾਕੀ ਚੇਲਿਆਂ ਨੇ ਵੀ ਕਿਹਾ ।
32
ਫਿਰ ਉਹ ਇੱਕ ਥਾਂ ਉੱਤੇ ਆਏ ਜਿਸ ਦਾ ਨਾਂ ਗਤਸਮਨੀ ਸੀ । ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ ।”
33
ਉਹਨਾਂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ । ਯਿਸੂ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗੇ ।
34
ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਕਿਹਾ, “ਮੇਰਾ ਮਨ ਬਹੁਤ ਦੁਖੀ ਹੈ, ਇੱਥੋਂ ਤੱਕ ਕਿ ਜਾਨ ਨਿਕਲਦੀ ਜਾ ਰਹੀ ਹੈ; ਇੱਥੇ ਠਹਿਰੋ ਅਤੇ ਸਾਵਧਾਨ ਰਹੋ ।”
35
ਫਿਰ ਉਹ ਥੋੜ੍ਹਾ ਅੱਗੇ ਗਏ ਅਤੇ ਜ਼ਮੀਨ ਉੱਤੇ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, “ਜੇਕਰ ਹੋ ਸਕੇ ਤਾਂ ਇਹ ਦੁੱਖ ਦੀ ਘੜੀ ਟਲ ਜਾਵੇ”
36
ਅਤੇ ਕਿਹਾ, “ਅੱਬਾ, ਪਿਤਾ! ਤੁਸੀਂ ਸਭ ਕੁਝ ਕਰ ਸਕਦੇ ਹੋ । ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰੋ । ਪਰ ਫਿਰ ਵੀ ਮੇਰੀ ਇੱਛਾ ਨਹੀਂ, ਤੁਹਾਡੀ ਇੱਛਾ ਪੂਰੀ ਹੋਵੇ ।”
37
ਫਿਰ ਯਿਸੂ ਵਾਪਸ ਆਏ ਅਤੇ ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਸੁੱਤੇ ਹੋਏ ਦੇਖਿਆ; ਤਾਂ ਉਹਨਾਂ ਨੇ ਪਤਰਸ ਨੂੰ ਕਿਹਾ, “ਸ਼ਮਊਨ, ਕੀ ਤੂੰ ਸੌਂ ਰਿਹਾ ਹੈਂ? ਕੀ ਤੂੰ ਇੱਕ ਘੰਟਾ ਵੀ ਨਹੀਂ ਜਾਗ ਸਕਿਆ?
38
ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਪਰਤਾਵੇ ਵਿੱਚ ਨਾ ਪਵੋ । ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।”
39
ਫਿਰ ਯਿਸੂ ਵਾਪਸ ਗਏ ਅਤੇ ਉਸੇ ਤਰ੍ਹਾਂ ਹੀ ਪ੍ਰਾਰਥਨਾ ਕਰਨ ਲੱਗੇ ।
40
ਉਹਨਾਂ ਨੇ ਵਾਪਸ ਆ ਕੇ ਫਿਰ ਚੇਲਿਆਂ ਨੂੰ ਸੁੱਤੇ ਦੇਖਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ । ਉਹ ਨਹੀਂ ਜਾਣਦੇ ਸਨ ਕਿ ਯਿਸੂ ਨੂੰ ਕੀ ਉੱਤਰ ਦੇਣ ।
41
ਜਦੋਂ ਯਿਸੂ ਤੀਜੀ ਵਾਰ ਵਾਪਸ ਆਏ ਤਾਂ ਉਹਨਾਂ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਸੁੱਤੇ ਪਏ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ ਹੈ! ਉਹ ਘੜੀ ਆ ਪਹੁੰਚੀ ਹੈ । ਦੇਖੋ, ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫੜਵਾਇਆ ਜਾ ਰਿਹਾ ਹੈ ।
42
ਉੱਠੋ, ਆਓ ਚੱਲੀਏ । ਦੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!”
43
ਅਜੇ ਯਿਸੂ ਬੋਲ ਹੀ ਰਹੇ ਸਨ ਕਿ ਬਾਰ੍ਹਾਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਸੀ, ਆਇਆ । ਉਸ ਨਾਲ ਮਹਾਂ-ਪੁਰੋਹਿਤਾਂ, ਵਿਵਸਥਾ ਦੇ ਸਿੱਖਿਅਕਾਂ ਅਤੇ ਬਜ਼ੁਰਗ ਆਗੂਆਂ ਵੱਲੋਂ ਭੇਜੀ ਹੋਈ ਬਹੁਤ ਵੱਡੀ ਭੀੜ ਸੀ ਜਿਸ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਲਾਠੀਆਂ ਸਨ ।
44
ਫੜਵਾਉਣ ਵਾਲੇ ਨੇ ਇਹ ਚਿੰਨ੍ਹ ਦਿੱਤਾ ਹੋਇਆ ਸੀ ਕਿ ਜਿਸ ਨੂੰ ਮੈਂ ਚੁੰਮਾ ਉਹ ਹੀ ਯਿਸੂ ਹਨ । ਉਹਨਾਂ ਨੂੰ ਗਰਿਫ਼ਤਾਰ ਕਰ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ ।
45
ਯਹੂਦਾ ਉੱਥੇ ਪਹੁੰਚਦੇ ਹੀ ਯਿਸੂ ਕੋਲ ਗਿਆ ਅਤੇ ਕਿਹਾ “ਗੁਰੂ ਜੀ!” ਅਤੇ ਨਾਲ ਹੀ ਉਹਨਾਂ ਨੂੰ ਚੁੰਮ ਲਿਆ ।
46
ਤਦ ਲੋਕਾਂ ਨੇ ਝੱਟ ਯਿਸੂ ਨੂੰ ਫੜ ਲਿਆ ।
47
ਕੋਲ ਖੜ੍ਹੇ ਹੋਇਆਂ ਵਿੱਚੋਂ ਕਿਸੇ ਇੱਕ ਨੇ ਤਲਵਾਰ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ ।
48
ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਫੜਨ ਆਏ ਹੋ, ਕੀ ਮੈਂ ਕੋਈ ਵਿਦਰੋਹੀ ਹਾਂ?
49
ਮੈਂ ਹਰ ਰੋਜ਼ ਤੁਹਾਡੇ ਨਾਲ ਰਹਿ ਕੇ ਹੈਕਲ ਵਿੱਚ ਉਪਦੇਸ਼ ਦਿੰਦਾ ਰਿਹਾ ਪਰ ਤੁਸੀਂ ਮੈਨੂੰ ਗਰਿਫ਼ਤਾਰ ਨਾ ਕੀਤਾ । ਪਰ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਪੂਰਾ ਹੋਣਾ ਜ਼ਰੂਰੀ ਹੈ ।”
50
ਉਸ ਵੇਲੇ ਸਾਰੇ ਚੇਲੇ ਯਿਸੂ ਨੂੰ ਛੱਡ ਕੇ ਦੌੜ ਗਏ ।
51
ਇੱਕ ਨੌਜਵਾਨ ਆਪਣੇ ਸਰੀਰ ਉੱਤੇ ਕੇਵਲ ਚਾਦਰ ਲਪੇਟੀ ਯਿਸੂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ । ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ।
52
ਪਰ ਉਹ ਆਪਣੀ ਚਾਦਰ ਨੂੰ ਸੁੱਟ ਕੇ ਨੰਗਾ ਹੀ ਦੌੜ ਗਿਆ ।
53
ਉਹ ਯਿਸੂ ਨੂੰ ਮਹਾਂ-ਪੁਰੋਹਿਤ ਦੇ ਕੋਲ ਲੈ ਗਏ । ਉੱਥੇ ਸਾਰੇ ਮਹਾਂ-ਪੁਰੋਹਿਤ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਇਕੱਠੇ ਹੋਏ ਸਨ ।
54
ਪਤਰਸ ਕੁਝ ਦੂਰ ਰਹਿ ਕੇ ਯਿਸੂ ਦੇ ਪਿੱਛੇ ਪਿੱਛੇ ਆਇਆ ਅਤੇ ਮਹਾਂ-ਪੁਰੋਹਿਤ ਦੇ ਵਿਹੜੇ ਵਿੱਚ ਪਹੁੰਚ ਗਿਆ । ਉੱਥੇ ਉਹ ਨੌਕਰਾਂ ਦੇ ਕੋਲ ਬੈਠ ਕੇ ਅੱਗ ਸੇਕਣ ਲੱਗ ਪਿਆ ।
55
ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਕੁਝ ਇਹੋ ਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ । ਪਰ ਉਹ ਕੋਈ ਸਬੂਤ ਨਾ ਲੱਭ ਸਕੇ ।
56
ਕਈਆਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ ਪਰ ਉਹ ਆਪਸ ਵਿੱਚ ਨਹੀਂ ਮਿਲਦੀਆਂ ਸਨ ।
57
ਕੁਝ ਗਵਾਹਾਂ ਨੇ ਇਸ ਤਰ੍ਹਾਂ ਝੂਠੀ ਗਵਾਹੀ ਦਿੱਤੀ,
58
“ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਇਸ ਹੱਥਾਂ ਦੇ ਬਣੇ ਹੋਏ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨਾਂ ਦਿਨਾਂ ਵਿੱਚ ਦੂਜਾ ਉਸਾਰ ਦੇਵਾਂਗਾ ਜਿਹੜਾ ਮਨੁੱਖੀ ਹੱਥਾਂ ਦਾ ਬਣਿਆ ਨਹੀਂ ਹੋਵੇਗਾ ।’”
59
ਪਰ ਉਹਨਾਂ ਦੀ ਇਹ ਗਵਾਹੀ ਵੀ ਆਪਸ ਵਿੱਚ ਨਾ ਮਿਲੀ ।
60
ਤਦ ਮਹਾਂ-ਪੁਰੋਹਿਤ ਆਪ ਸਾਰਿਆਂ ਦੇ ਸਾਹਮਣੇ ਖੜ੍ਹਾ ਹੋ ਕੇ ਯਿਸੂ ਤੋਂ ਪੁੱਛਣ ਲੱਗਾ, “ਤੂੰ ਕੁਝ ਕਿਉਂ ਨਹੀਂ ਕਹਿੰਦਾ, ਇਹ ਤੇਰੇ ਵਿਰੁੱਧ ਕੀ ਗਵਾਹੀਆਂ ਦੇ ਰਹੇ ਹਨ?”
61
ਪਰ ਯਿਸੂ ਚੁੱਪ ਰਹੇ ਅਤੇ ਕੋਈ ਉੱਤਰ ਨਾ ਦਿੱਤਾ । ਮਹਾਂ-ਪੁਰੋਹਿਤ ਨੇ ਫਿਰ ਪੁੱਛਿਆ, “ਕੀ ਤੂੰ ਪਰਮ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ?”
62
ਯਿਸੂ ਨੇ ਉੱਤਰ ਦਿੱਤਾ, “ਮੈਂ ਹਾਂ, ਅਤੇ ਤੁਸੀਂ ਸਾਰੇ ਮਨੁੱਖ ਦੇ ਪੁੱਤਰ ਨੂੰ ਸਰਬਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਅਤੇ ਅਕਾਸ਼ ਤੋਂ ਬੱਦਲਾਂ ਦੇ ਉੱਤੇ ਆਉਂਦਾ ਦੇਖੋਗੇ ।”
63
ਇਹ ਸੁਣਦੇ ਹੀ ਮਹਾਂ-ਪੁਰੋਹਿਤ ਨੇ ਆਪਣਾ ਚੋਗਾ ਪਾੜ ਦਿੱਤਾ ਅਤੇ ਕਿਹਾ, “ਹੁਣ ਸਾਨੂੰ ਗਵਾਹੀਆਂ ਦੀ ਕੀ ਲੋੜ ਹੈ!
64
ਤੁਸੀਂ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ । ਤੁਹਾਡਾ ਕੀ ਫ਼ੈਸਲਾ ਹੈ?” ਉਹਨਾਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਯਿਸੂ ਮੌਤ ਦੀ ਸਜ਼ਾ ਦਾ ਹੱਕਦਾਰ ਹੈ ।
65
ਉਹਨਾਂ ਵਿੱਚੋਂ ਕੁਝ ਨੇ ਯਿਸੂ ਦੇ ਉੱਤੇ ਥੁੱਕਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਨੇ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਹਨਾਂ ਨੂੰ ਮਾਰਿਆ ਅਤੇ ਕਿਹਾ, “ਭਵਿੱਖਬਾਣੀ ਕਰ!” ਪਹਿਰੇਦਾਰਾਂ ਨੇ ਵੀ ਉਹਨਾਂ ਨੂੰ ਇੱਕ ਪਾਸੇ ਲੈ ਜਾ ਕੇ ਚਪੇੜਾਂ ਮਾਰੀਆਂ ।
66
ਪਤਰਸ ਅਜੇ ਤੱਕ ਹੇਠਾਂ ਵਿਹੜੇ ਵਿੱਚ ਹੀ ਸੀ ਕਿ ਮਹਾਂ-ਪੁਰੋਹਿਤ ਦੀ ਇੱਕ ਦਾਸੀ ਉੱਥੇ ਆਈ
67
ਅਤੇ ਪਤਰਸ ਨੂੰ ਅੱਗ ਸੇਕਦੇ ਨੀਝ ਨਾਲ ਦੇਖ ਕੇ ਕਿਹਾ, “ਤੂੰ ਵੀ ਤਾਂ ਨਾਸਰਤ ਦੇ ਰਹਿਣ ਵਾਲੇ ਯਿਸੂ ਦੇ ਨਾਲ ਸੀ ।”
68
ਉਸ ਨੇ ਇਨਕਾਰ ਕਰਦੇ ਹੋਏ ਕਿਹਾ, “ਮੈਂ ਨਹੀਂ ਜਾਣਦਾ, ਨਾ ਹੀ ਸਮਝਦਾ ਹਾਂ ਕਿ ਤੂੰ ਕੀ ਕਹਿ ਰਹੀ ਹੈਂ ।” ਇਹ ਕਹਿ ਕੇ ਉਹ ਬਾਹਰ ਡਿਉੜੀ ਵਿੱਚ ਚਲਾ ਗਿਆ । ਉਸੇ ਸਮੇਂ ਕੁੱਕੜ ਨੇ ਪਹਿਲੀ ਬਾਂਗ ਦਿੱਤੀ ।
69
ਉਸ ਦਾਸੀ ਨੇ ਉਸ ਨੂੰ ਉੱਥੇ ਫਿਰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ, “ਇਹ ਵੀ ਉਹਨਾਂ ਵਿੱਚੋਂ ਹੀ ਹੈ!”
70
ਉਸ ਨੇ ਫਿਰ ਇਨਕਾਰ ਕੀਤਾ । ਪਰ ਥੋੜ੍ਹੇ ਸਮੇਂ ਦੇ ਬਾਅਦ ਉੱਥੇ ਖੜ੍ਹੇ ਹੋਇਆਂ ਵਿੱਚੋਂ ਇੱਕ ਨੇ ਪਤਰਸ ਨੂੰ ਫਿਰ ਕਿਹਾ, “ਸੱਚਮੁੱਚ ਤੂੰ ਵੀ ਉਹਨਾਂ ਵਿੱਚੋਂ ਹੀ ਹੈਂ, ਕਿਉਂਕਿ ਤੂੰ ਗਲੀਲ ਦਾ ਰਹਿਣ ਵਾਲਾ ਹੈਂ ।”
71
ਤਦ ਉਹ ਆਪਣੇ ਆਪ ਤੇ ਲਾਹਨਤ ਪਾਉਣ ਲੱਗਾ ਅਤੇ ਸੌਂਹ ਖਾ ਕੇ ਕਿਹਾ, “ਜਿਸ ਆਦਮੀ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ, ਉਸ ਨੂੰ ਮੈਂ ਬਿਲਕੁਲ ਨਹੀਂ ਜਾਣਦਾ ।”
72
ਉਸੇ ਸਮੇਂ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ ਅਤੇ ਪਤਰਸ ਨੂੰ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ, “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਤਦ ਉਹ ਭੁੱਬਾਂ ਮਾਰ ਕੇ ਰੋਣ ਲੱਗਾ ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16