bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 6
Mark 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਯਿਸੂ ਉਸ ਥਾਂ ਤੋਂ ਚੱਲ ਕੇ ਆਪਣੇ ਸ਼ਹਿਰ ਵਿੱਚ ਗਏ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ ।
2
ਸਬਤ ਦੇ ਦਿਨ ਉਹ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਕਹਿਣ ਲੱਗੇ, “ਇਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ ਹੈ? ਇਹ ਸਿਆਣਪ ਇਸ ਨੂੰ ਕਿੱਥੋਂ ਮਿਲੀ ਹੈ? ਇਹ ਕਿਵੇਂ ਸਾਰੇ ਚਮਤਕਾਰ ਕਰਦਾ ਹੈ?
3
ਕੀ ਇਹ ਤਰਖਾਣ ਨਹੀਂ ਜੋ ਮਰੀਅਮ ਦਾ ਪੁੱਤਰ, ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ ਹੈ? ਕੀ ਇਸ ਦੀਆਂ ਭੈਣਾਂ ਇੱਥੇ ਨਹੀਂ ਰਹਿੰਦੀਆਂ?” ਇਸ ਲਈ ਉਹਨਾਂ ਨੇ ਯਿਸੂ ਨੂੰ ਰੱਦ ਦਿੱਤਾ ।
4
ਯਿਸੂ ਨੇ ਉਹਨਾਂ ਨੂੰ ਕਿਹਾ, “ਨਬੀ ਦਾ ਆਪਣੇ ਸ਼ਹਿਰ, ਰਿਸ਼ਤੇਦਾਰਾਂ ਅਤੇ ਘਰ ਨੂੰ ਛੱਡ ਕੇ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ ।”
5
ਉਹ ਉੱਥੇ ਕੋਈ ਚਮਤਕਾਰ ਨਾ ਕਰ ਸਕੇ, ਸਿਵਾਏ ਇਸ ਦੇ ਕਿ ਕੁਝ ਬਿਮਾਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ ।
6
ਪਰ ਉਹਨਾਂ ਨੂੰ ਲੋਕਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨੀ ਹੋਈ । ਫਿਰ ਯਿਸੂ ਨੇੜੇ ਦੇ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ ।
7
ਉਹਨਾਂ ਨੇ ਬਾਰ੍ਹਾਂ ਚੇਲਿਆਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦੇ ਕੇ, ਦੋ-ਦੋ ਦੀ ਟੋਲੀ ਵਿੱਚ ਭੇਜਿਆ ।
8
ਉਹਨਾਂ ਨੂੰ ਇਹ ਹੁਕਮ ਦਿੱਤਾ, “ਰਾਹ ਦੇ ਲਈ ਆਪਣੇ ਨਾਲ ਇੱਕ ਲਾਠੀ ਤੋਂ ਸਿਵਾਏ ਹੋਰ ਕੁਝ ਨਾ ਲੈਣਾ; ਨਾ ਰੋਟੀ, ਨਾ ਝੋਲੀ, ਨਾ ਕਮਰਬੰਦ ਵਿੱਚ ਪੈਸੇ ।
9
ਪੈਰੀਂ ਜੁੱਤੀ ਪਾ ਲੈਣਾ, ਪਰ ਇੱਕ ਤੋਂ ਵੱਧ ਕੁੜਤਾ ਨਾ ਲੈਣਾ ।”
10
ਯਿਸੂ ਨੇ ਫਿਰ ਕਿਹਾ, “ਜਿਸ ਥਾਂ ਵੀ ਤੁਸੀਂ ਜਾਓ ਉੱਥੇ ਇੱਕ ਘਰ ਵਿੱਚ ਹੀ ਠਹਿਰੋ, ਜਦੋਂ ਤੱਕ ਤੁਸੀਂ ਉਸ ਥਾਂ ਨੂੰ ਛੱਡ ਨਾ ਦਿਓ ।
11
ਜੇਕਰ ਕਿਸੇ ਥਾਂ ਤੁਹਾਡਾ ਸੁਆਗਤ ਨਾ ਹੋਵੇ ਅਤੇ ਲੋਕ ਤੁਹਾਡਾ ਉਪਦੇਸ਼ ਨਾ ਸੁਣਨ ਤਾਂ ਉਸ ਥਾਂ ਨੂੰ ਛੱਡਣ ਸਮੇਂ ਆਪਣੇ ਪੈਰਾਂ ਦੀ ਧੂੜ ਝਾੜ ਦੇਣਾ ਜੋ ਉਹਨਾਂ ਦੇ ਵਿਰੁੱਧ ਗਵਾਹੀ ਹੋਵੇ ।”
12
ਇਸ ਲਈ ਉਹ ਜਾ ਕੇ ਲੋਕਾਂ ਵਿੱਚ ਪ੍ਰਚਾਰ ਕਰਨ ਲੱਗੇ ਕਿ ਉਹ ਆਪਣੇ ਪਾਪਾਂ ਤੋਂ ਤੋਬਾ ਕਰਨ ।
13
ਉਹਨਾਂ ਨੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਤੇਲ ਮਲ ਕੇ ਚੰਗਾ ਕੀਤਾ ।
14
ਰਾਜਾ ਹੇਰੋਦੇਸ ਨੇ ਇਹ ਸਭ ਕੁਝ ਸੁਣਿਆ ਕਿਉਂਕਿ ਯਿਸੂ ਦਾ ਨਾਮ ਬਹੁਤ ਫੈਲ ਗਿਆ ਸੀ । ਕੁਝ ਲੋਕ ਕਹਿੰਦੇ ਸਨ, “ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ ਇਸ ਲਈ ਉਸ ਰਾਹੀਂ ਇਹ ਚਮਤਕਾਰ ਹੋ ਰਹੇ ਹਨ ।”
15
ਦੂਜੇ ਕਹਿੰਦੇ ਸਨ, “ਇਹ ਏਲੀਯਾਹ ਹੈ ।” ਫਿਰ ਕੁਝ ਹੋਰਨਾਂ ਦਾ ਕਹਿਣਾ ਸੀ, “ਇਹ ਪਹਿਲੇ ਨਬੀਆਂ ਵਰਗਾ ਇੱਕ ਨਬੀ ਹੈ ।”
16
ਪਰ ਜਦੋਂ ਹੇਰੋਦੇਸ ਨੇ ਸੁਣਿਆ ਤਾਂ ਉਸ ਨੇ ਕਿਹਾ, “ਇਹ ਯੂਹੰਨਾ ਹੈ, ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ!”
17
ਹੇਰੋਦੇਸ ਨੇ ਹੁਕਮ ਦੇ ਕੇ ਯੂਹੰਨਾ ਨੂੰ ਫੜਵਾਇਆ ਸੀ ਅਤੇ ਉਸ ਨੂੰ ਬੰਨ੍ਹ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ । ਇਹ ਉਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਾਰਨ ਕੀਤਾ ਸੀ ਜਿਸ ਨਾਲ ਉਸ ਨੇ ਵਿਆਹ ਕਰ ਲਿਆ ਸੀ ।
18
ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਰਹਿਣਾ ਜਾਇਜ਼ ਨਹੀਂ ।”
19
ਇਸ ਕਾਰਨ ਹੇਰੋਦਿਆਸ ਯੂਹੰਨਾ ਨਾਲ ਵੈਰ ਰੱਖਦੀ ਸੀ । ਉਹ ਉਸ ਨੂੰ ਜਾਨ ਤੋਂ ਮਰਵਾ ਦੇਣਾ ਚਾਹੁੰਦੀ ਸੀ । ਪਰ ਉਸ ਦੀ ਕੋਈ ਵਾਹ ਨਹੀਂ ਚੱਲਦੀ ਸੀ
20
ਕਿਉਂਕਿ ਹੇਰੋਦੇਸ ਯੂਹੰਨਾ ਨੂੰ ਇੱਕ ਭਲਾ ਅਤੇ ਨੇਕ ਆਦਮੀ ਮੰਨਦਾ ਸੀ । ਇਸੇ ਕਾਰਨ ਉਹ ਯੂਹੰਨਾ ਤੋਂ ਡਰਦਾ ਸੀ ਅਤੇ ਉਸ ਦੀ ਸੁਰੱਖਿਆ ਵੀ ਕਰਦਾ ਸੀ । ਉਹ ਯੂਹੰਨਾ ਦਾ ਉਪਦੇਸ਼ ਸੁਣਨਾ ਪਸੰਦ ਕਰਦਾ ਸੀ ਪਰ ਹਮੇਸ਼ਾ ਉਸ ਨੂੰ ਸੁਣ ਕੇ ਉਲਝਣ ਵਿੱਚ ਪੈ ਜਾਂਦਾ ਸੀ ।
21
ਅਖ਼ੀਰ ਹੇਰੋਦਿਆਸ ਦੇ ਹੱਥ ਇੱਕ ਮੌਕਾ ਆ ਗਿਆ । ਇਹ ਹੇਰੋਦੇਸ ਦਾ ਜਨਮ ਦਿਨ ਸੀ । ਉਸ ਨੇ ਆਪਣੇ ਸਾਰੇ ਵੱਡੇ ਸਰਕਾਰੀ ਅਫ਼ਸਰਾਂ, ਸੈਨਾਪਤੀਆਂ ਅਤੇ ਗਲੀਲ ਦੇ ਵੱਡੇ ਵੱਡੇ ਲੋਕਾਂ ਨੂੰ ਇੱਕ ਖ਼ਾਸ ਭੋਜ ਉੱਤੇ ਸੱਦਿਆ ।
22
ਇਸ ਮੌਕੇ ਉੱਤੇ ਹੇਰੋਦਿਆਸ ਦੀ ਧੀ ਆਈ ਅਤੇ ਉਸ ਨੇ ਨੱਚ ਕੇ ਹੇਰੋਦੇਸ ਅਤੇ ਉਸ ਦੇ ਪ੍ਰਾਹੁਣਿਆਂ ਨੂੰ ਖ਼ੁਸ਼ ਕੀਤਾ । ਇਸ ਲਈ ਰਾਜੇ ਨੇ ਉਸ ਲੜਕੀ ਨੂੰ ਕਿਹਾ, “ਜੋ ਤੇਰੀ ਇੱਛਾ ਹੈ ਮੰਗ, ਮੈਂ ਪੂਰੀ ਕਰਾਂਗਾ ।”
23
ਉਸ ਨੇ ਵਚਨ ਦਿੱਤਾ, “ਜੇਕਰ ਤੂੰ ਮੇਰਾ ਅੱਧਾ ਰਾਜ ਵੀ ਮੰਗੇਂਗੀ ਤਾਂ ਮੈਂ ਉਹ ਵੀ ਦੇ ਦੇਵਾਂਗਾ ।”
24
ਲੜਕੀ ਬਾਹਰ ਗਈ ਅਤੇ ਆਪਣੀ ਮਾਂ ਕੋਲੋਂ ਪੁੱਛਣ ਲੱਗੀ “ਮੈਂ ਕੀ ਮੰਗਾਂ?” ਉਸ ਦੀ ਮਾਂ ਨੇ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ!”
25
ਲੜਕੀ ਉਸੇ ਸਮੇਂ ਅੰਦਰ ਗਈ ਅਤੇ ਰਾਜੇ ਨੂੰ ਕਹਿਣ ਲੱਗੀ, “ਮੈਂ ਚਾਹੁੰਦੀ ਹਾਂ ਕਿ ਇਸੇ ਸਮੇਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਮੈਨੂੰ ਦਿੱਤਾ ਜਾਵੇ!”
26
ਇਹ ਸੁਣ ਕੇ ਰਾਜਾ ਬਹੁਤ ਦੁਖੀ ਹੋਇਆ ਪਰ ਆਪਣੇ ਦਿੱਤੇ ਵਚਨ ਅਤੇ ਪ੍ਰਾਹੁਣਿਆਂ ਦੇ ਕਾਰਨ ਉਹ ਉਸ ਦੀ ਮੰਗ ਨੂੰ ਮੋੜ ਨਾ ਸਕਿਆ ।
27
ਇਸ ਲਈ ਉਸ ਨੇ ਉਸੇ ਸਮੇਂ ਇੱਕ ਸਿਪਾਹੀ ਨੂੰ ਯੂਹੰਨਾ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ । ਉਹ ਸਿਪਾਹੀ ਜੇਲ੍ਹ ਵਿੱਚ ਗਿਆ ਅਤੇ ਉਸ ਨੇ ਯੂਹੰਨਾ ਦਾ ਸਿਰ ਵੱਢਿਆ
28
ਅਤੇ ਥਾਲ ਵਿੱਚ ਰੱਖ ਕੇ ਲੜਕੀ ਨੂੰ ਲਿਆ ਦਿੱਤਾ । ਲੜਕੀ ਨੇ ਲੈ ਕੇ ਆਪਣੀ ਮਾਂ ਨੂੰ ਦੇ ਦਿੱਤਾ ।
29
ਜਦੋਂ ਯੂਹੰਨਾ ਦੇ ਚੇਲਿਆਂ ਨੇ ਸੁਣਿਆ ਤਾਂ ਉਹ ਆਏ ਅਤੇ ਉਸ ਦੀ ਲਾਸ਼ ਲੈ ਕੇ ਕਬਰ ਵਿੱਚ ਰੱਖ ਦਿੱਤੀ ।
30
ਰਸੂਲ ਇਕੱਠੇ ਵਾਪਸ ਯਿਸੂ ਕੋਲ ਆਏ ਅਤੇ ਉਹ ਸਭ ਕੁਝ ਜੋ ਉਹਨਾਂ ਨੇ ਕੀਤਾ ਅਤੇ ਲੋਕਾਂ ਨੂੰ ਸਿਖਾਇਆ ਸੀ, ਯਿਸੂ ਨੂੰ ਦੱਸਿਆ ।
31
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਵੱਖਰੇ ਇਕਾਂਤ ਥਾਂ ਵਿੱਚ ਚੱਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ ।” (ਕਿਉਂਕਿ ਉਹਨਾਂ ਕੋਲ ਇੰਨੇ ਲੋਕ ਆ ਜਾ ਰਹੇ ਸਨ ਕਿ ਉਹਨਾਂ ਨੂੰ ਖਾਣ ਦੀ ਵੀ ਵਿਹਲ ਨਹੀਂ ਸੀ ।)
32
ਇਸ ਲਈ ਉਹ ਕਿਸ਼ਤੀ ਵਿੱਚ ਬੈਠ ਕੇ ਇਕਾਂਤ ਥਾਂ ਨੂੰ ਚਲੇ ਗਏ ।
33
ਪਰ ਬਹੁਤ ਲੋਕਾਂ ਨੇ ਉਹਨਾਂ ਨੂੰ ਜਾਂਦੇ ਦੇਖ ਕੇ ਪਛਾਣ ਲਿਆ । ਇਸ ਲਈ ਲੋਕ ਸਾਰੇ ਸ਼ਹਿਰਾਂ ਤੋਂ ਪੈਦਲ ਹੀ ਦੌੜ ਕੇ, ਯਿਸੂ ਅਤੇ ਉਹਨਾਂ ਦੇ ਚੇਲਿਆਂ ਤੋਂ ਪਹਿਲਾਂ ਹੀ ਉਸ ਥਾਂ ਉੱਤੇ ਪਹੁੰਚ ਗਏ ।
34
ਯਿਸੂ ਨੇ ਕਿਸ਼ਤੀ ਵਿੱਚੋਂ ਬਾਹਰ ਆ ਕੇ ਉਸ ਵੱਡੀ ਭੀੜ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਲੋਕਾਂ ਦੇ ਲਈ ਦਇਆ ਨਾਲ ਭਰ ਗਿਆ ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਸਨ ਜਿਹਨਾਂ ਦਾ ਕੋਈ ਚਰਵਾਹਾ ਨਾ ਹੋਵੇ । ਇਸ ਲਈ ਉਹ ਉਹਨਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇਣ ਲੱਗੇ ।
35
ਜਦੋਂ ਦਿਨ ਢਲ਼ ਗਿਆ ਤਾਂ ਚੇਲਿਆਂ ਨੇ ਯਿਸੂ ਕੋਲ ਆ ਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਦਿਨ ਕਾਫ਼ੀ ਢਲ਼ ਗਿਆ ਹੈ ।
36
ਲੋਕਾਂ ਨੂੰ ਵਿਦਾ ਕਰੋ ਤਾਂ ਜੋ ਉਹ ਨੇੜੇ ਦੀਆਂ ਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ ਖ਼ਰੀਦਣ ।”
37
ਪਰ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਹੀ ਇਹਨਾਂ ਨੂੰ ਕੁਝ ਖਾਣ ਲਈ ਦਿਓ ।” ਉਹਨਾਂ ਨੇ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਦੋ ਸੌ ਦੀਨਾਰ ਦੀਆਂ ਰੋਟੀਆਂ ਖ਼ਰੀਦੀਏ ਅਤੇ ਇਹਨਾਂ ਨੂੰ ਖਾਣ ਲਈ ਦੇਈਏ?”
38
ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ, ਅਤੇ ਦੇਖੋ ।” ਉਹਨਾਂ ਨੇ ਦੇਖ ਕੇ ਦੱਸਿਆ, “ਪੰਜ ਰੋਟੀਆਂ ਅਤੇ ਦੋ ਮੱਛੀਆਂ ।”
39
ਫਿਰ ਯਿਸੂ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਟੋਲੀਆਂ ਬਣਾ ਕੇ ਹਰੇ ਘਾਹ ਉੱਤੇ ਬੈਠ ਜਾਣ ।
40
ਲੋਕ ਸੌ-ਸੌ, ਪੰਜਾਹ-ਪੰਜਾਹ ਦੀਆਂ ਟੋਲੀਆਂ ਵਿੱਚ ਬੈਠ ਗਏ ।
41
ਤਦ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਲਈਆਂ ਅਤੇ ਉੱਪਰ ਅਕਾਸ਼ ਵੱਲ ਦੇਖਦੇ ਹੋਏ ਪਰਮੇਸ਼ਰ ਕੋਲੋਂ ਅਸੀਸ ਮੰਗੀ । ਫਿਰ ਉਹਨਾਂ ਨੇ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂ ਜੋ ਉਹ ਲੋਕਾਂ ਵਿੱਚ ਵੰਡਣ । ਇਸੇ ਤਰ੍ਹਾਂ ਉਹਨਾਂ ਨੇ ਦੋ ਮੱਛੀਆਂ ਵੀ ਸਾਰਿਆਂ ਵਿੱਚ ਵੰਡੀਆਂ ।
42
ਸਾਰੇ ਲੋਕਾਂ ਨੇ ਰੱਜ ਕੇ ਖਾਧਾ ।
43
ਅੰਤ ਵਿੱਚ ਚੇਲਿਆਂ ਨੇ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਦੇ, ਜੋ ਬਚ ਗਏ ਸਨ, ਬਾਰ੍ਹਾਂ ਭਰੇ ਹੋਏ ਟੋਕਰੇ ਚੁੱਕੇ ।
44
ਖਾਣ ਵਾਲੇ ਆਦਮੀਆਂ ਦੀ ਗਿਣਤੀ ਪੰਜ ਹਜ਼ਾਰ ਸੀ ।
45
ਇਸ ਦੇ ਇਕਦਮ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ਜ਼ੋਰ ਦਿੱਤਾ ਕਿ ਉਹ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਸੇ ਬੈਤਸੈਦਾ ਵੱਲ ਜਾਣ ਪਰ ਉਹ ਆਪ ਭੀੜ ਨੂੰ ਵਿਦਾ ਕਰਨ ਦੇ ਲਈ ਠਹਿਰ ਗਏ ।
46
ਲੋਕਾਂ ਨੂੰ ਵਿਦਾ ਕਰਨ ਦੇ ਬਾਅਦ ਉਹ ਪਹਾੜ ਉੱਤੇ ਪ੍ਰਾਰਥਨਾ ਕਰਨ ਦੇ ਲਈ ਚਲੇ ਗਏੇ ।
47
ਜਦੋਂ ਸ਼ਾਮ ਹੋ ਗਈ ਤਾਂ ਕਿਸ਼ਤੀ ਝੀਲ ਦੇ ਵਿਚਕਾਰ ਪਹੁੰਚ ਚੁੱਕੀ ਸੀ ਪਰ ਯਿਸੂ ਇਕੱਲੇ ਕੰਢੇ ਉੱਤੇ ਸਨ ।
48
ਉਹਨਾਂ ਨੇ ਚੇਲਿਆਂ ਨੂੰ ਬੜੀ ਮੁਸ਼ਕਲ ਨਾਲ ਚੱਪੂ ਚਲਾਉਂਦੇ ਹੋਏ ਦੇਖਿਆ ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ । ਇਸ ਲਈ ਰਾਤ ਦੇ ਚੌਥੇ ਪਹਿਰ ਯਿਸੂ ਪਾਣੀ ਉੱਤੇ ਚੱਲ ਕੇ ਉਹਨਾਂ ਵੱਲ ਆਏ । ਉਹ ਉਹਨਾਂ ਦੇ ਕੋਲੋਂ ਦੀ ਅੱਗੇ ਲੰਘ ਹੀ ਚੱਲੇ ਸਨ,
49
ਕਿ ਚੇਲਿਆਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਦੇਖ ਲਿਆ ਅਤੇ ਸੋਚਿਆ, ਇਹ ਭੂਤ ਹੈ! ਇਸ ਲਈ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ।
50
ਕਿਉਂਕਿ ਉਹਨਾਂ ਸਾਰਿਆਂ ਨੇ ਯਿਸੂ ਨੂੰ ਦੇਖ ਲਿਆ ਸੀ ਅਤੇ ਉਹ ਬਹੁਤ ਡਰ ਗਏ ਸਨ । ਪਰ ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਸਲਾ ਰੱਖੋ, ਮੈਂ ਹਾਂ, ਡਰੋ ਨਹੀਂ!”
51
ਫਿਰ ਉਹ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਹਵਾ ਥੰਮ੍ਹ ਗਈ । ਚੇਲੇ ਬਹੁਤ ਹੀ ਹੈਰਾਨ ਹੋ ਗਏ
52
ਕਿਉਂਕਿ ਉਹ ਪੰਜ ਰੋਟੀਆਂ ਵਾਲੀ ਘਟਨਾ ਨਹੀਂ ਸਮਝੇ ਸਨ । ਇਸ ਲਈ ਕਿ ਉਹਨਾਂ ਦੇ ਦਿਲ ਕਠੋਰ ਹੋ ਗਏ ਸਨ ।
53
ਉਹ ਝੀਲ ਨੂੰ ਪਾਰ ਕਰ ਕੇ ਗਨੇਸਰਤ ਦੇ ਕੰਢੇ ਉੱਤੇ ਪਹੁੰਚ ਗਏ ਅਤੇ ਉੱਥੇ ਉਹਨਾਂ ਨੇ ਕਿਸ਼ਤੀ ਨੂੰ ਕੰਢੇ ਨਾਲ ਬੰਨ੍ਹ ਦਿੱਤਾ ।
54
ਜਦੋਂ ਉਹ ਕਿਸ਼ਤੀ ਵਿੱਚੋਂ ਬਾਹਰ ਆਏ ਤਾਂ ਲੋਕਾਂ ਨੇ ਝੱਟ ਹੀ ਯਿਸੂ ਨੂੰ ਪਛਾਣ ਲਿਆ ।
55
ਇਸ ਲਈ ਲੋਕ ਸਾਰੇ ਇਲਾਕੇ ਵਿੱਚ ਦੌੜੇ ਅਤੇ ਜਿੱਥੇ ਵੀ ਉਹਨਾਂ ਨੇ ਸੁਣਿਆਂ ਯਿਸੂ ਹਨ, ਉਹ ਰੋਗੀਆਂ ਨੂੰ ਉਹਨਾਂ ਦੇ ਕੋਲ ਮੰਜੀਆਂ ਸਣੇ ਚੁੱਕ ਕੇ ਲਿਆਏ ।
56
ਜਿੱਥੇ ਵੀ ਯਿਸੂ ਗਏ, ਪਿੰਡਾਂ ਜਾਂ ਸ਼ਹਿਰਾਂ ਜਾਂ ਖੇਤਾਂ ਵਿੱਚ, ਲੋਕ ਆਪਣੇ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਰੱਖ ਕੇ ਉਹਨਾਂ ਅੱਗੇ ਬੇਨਤੀ ਕਰਦੇ ਸਨ ਕਿ ਬਿਮਾਰਾਂ ਨੂੰ ਘੱਟ ਤੋਂ ਘੱਟ ਆਪਣਾ ਪੱਲਾ ਹੀ ਛੂਹ ਲੈਣ ਦਿਓ । ਜਿਹਨਾਂ ਨੇ ਵੀ ਉਹਨਾਂ ਦੇ ਪੱਲੇ ਨੂੰ ਛੂਹਿਆ, ਉਹ ਚੰਗੇ ਹੋ ਗਏ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16