bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 4
Mark 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਇੱਕ ਵਾਰ ਫਿਰ ਯਿਸੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਉਪਦੇਸ਼ ਦੇਣ ਲੱਗੇ ਤਾਂ ਉਹਨਾਂ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ, ਜਿਸ ਦੇ ਕਾਰਨ ਉਹਨਾਂ ਨੂੰ ਇੱਕ ਕਿਸ਼ਤੀ ਵਿੱਚ ਚੜ੍ਹ ਕੇ ਬੈਠਣਾ ਪਿਆ ਜੋ ਝੀਲ ਦੇ ਵਿੱਚ ਸੀ । ਭੀੜ ਕੰਢੇ ਉੱਤੇ ਹੀ ਬੈਠੀ ਰਹੀ ।
2
ਯਿਸੂ ਨੇ ਉਹਨਾਂ ਨੂੰ ਕਈ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਸਿਖਾਈਆਂ ਅਤੇ ਉਹਨਾਂ ਨੇ ਭੀੜ ਨੂੰ ਕਿਹਾ,
3
“ਸੁਣੋ! ਇੱਕ ਕਿਸਾਨ ਬੀਜ ਬੀਜਣ ਦੇ ਲਈ ਗਿਆ
4
ਜਦੋਂ ਉਹ ਛੱਟਾ ਦੇ ਰਿਹਾ ਸੀ ਤਦ ਕੁਝ ਬੀਜ ਰਾਹ ਦੇ ਕੰਢੇ ਡਿੱਗੇ ਜਿਹੜੇ ਪੰਛੀਆਂ ਨੇ ਆ ਕੇ ਚੁਗ ਲਏ ।
5
ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ ਜਿੱਥੇ ਬਹੁਤ ਮਿੱਟੀ ਨਹੀਂ ਸੀ ਇਸ ਲਈ ਉਹ ਡੂੰਘੀ ਮਿੱਟੀ ਨਾ ਹੋਣ ਕਾਰਨ ਛੇਤੀ ਹੀ ਉੱਗ ਪਏ ।
6
ਪਰ ਜਦੋਂ ਸੂਰਜ ਚੜ੍ਹਿਆ ਤਾਂ ਉਹ ਉਸ ਦੇ ਸੇਕ ਨਾਲ ਝੁਲਸ ਕੇ ਸੁੱਕ ਗਏ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ ।
7
ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਜਿਹੜੇ ਉੱਗ ਤਾਂ ਗਏ ਪਰ ਝਾੜੀਆਂ ਦੇ ਕਾਰਨ ਦੱਬ ਗਏ ਅਤੇ ਫਲ ਨਾ ਲਿਆਏ ।
8
ਪਰ ਬਾਕੀ ਬੀਜ ਚੰਗੀ ਜ਼ਮੀਨ ਵਿੱਚ ਪਏ ਜਿਹੜੇ ਉੱਗੇ, ਵਧੇ ਅਤੇ ਬਹੁਤ ਫਲ ਲਿਆਏ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਸੌ ਗੁਣਾ ।”
9
ਅੰਤ ਵਿੱਚ ਯਿਸੂ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ ।”
10
ਜਦੋਂ ਯਿਸੂ ਇਕੱਲੇ ਰਹਿ ਗਏ ਤਦ ਉਹਨਾਂ ਨੂੰ ਸੁਣਨ ਵਾਲੇ ਬਾਰ੍ਹਾਂ ਚੇਲਿਆਂ ਨਾਲ ਉਹਨਾਂ ਦੇ ਕੋਲ ਆਏ ਅਤੇ ਦ੍ਰਿਸ਼ਟਾਂਤ ਬਾਰੇ ਪੁੱਛਣ ਲੱਗੇ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ,
11
“ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਦਾਂ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਆਮ ਲੋਕ ਇਹ ਸਭ ਕੁਝ ਦ੍ਰਿਸ਼ਟਾਂਤਾਂ ਦੇ ਰਾਹੀਂ ਸੁਣਦੇ ਹਨ,
12
ਤਾਂ ਜੋ: ਉਹ ਦੇਖਣ ਤਾਂ ਸਹੀ, ਪਰ ਨਾ ਪਛਾਨਣ, ਉਹ ਸੁਣਨ ਤਾਂ ਸਹੀ, ਪਰ ਨਾ ਸਮਝਣ, ਕਿਤੇ ਉਹ ਪਰਮੇਸ਼ਰ ਵੱਲ ਮੁੜਣ, ਅਤੇ ਉਹ ਉਹਨਾਂ ਨੂੰ ਮਾਫ਼ ਕਰਨ ।”
13
ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਸੱਚਮੁੱਚ ਇਸ ਦ੍ਰਿਸ਼ਟਾਂਤ ਦਾ ਮਤਲਬ ਨਹੀਂ ਸਮਝੇ? ਫਿਰ ਤੁਸੀਂ ਬਾਕੀ ਦ੍ਰਿਸ਼ਟਾਂਤਾਂ ਦੇ ਮਤਲਬ ਕਿਸ ਤਰ੍ਹਾਂ ਸਮਝੋਗੇ?
14
ਬੀਜਣ ਵਾਲਾ ਪਰਮੇਸ਼ਰ ਦਾ ਵਚਨ ਬੀਜਦਾ ਹੈ ।
15
ਰਾਹ ਦੇ ਕੰਢੇ ਡਿੱਗਣ ਵਾਲੇ ਬੀਜ ਉਹ ਲੋਕ ਹਨ ਜਿਹਨਾਂ ਵਿੱਚ ਪਰਮੇਸ਼ਰ ਦਾ ਵਚਨ ਬੀਜਿਆ ਤਾਂ ਜਾਂਦਾ ਹੈ ਪਰ ਉਹਨਾਂ ਦੇ ਸੁਣਦੇ ਸਾਰ ਹੀ ਸ਼ੈਤਾਨ ਆ ਕੇ ਬੀਜੇ ਹੋਏ ਵਚਨ ਨੂੰ ਲੈ ਜਾਂਦਾ ਹੈ ।
16
ਇਸੇ ਤਰ੍ਹਾਂ ਕੁਝ ਲੋਕ ਪਥਰੀਲੀ ਜ਼ਮੀਨ ਵਰਗੇ ਹਨ ਜਿਹੜੇ ਵਚਨ ਨੂੰ ਬੜੀ ਖ਼ੁਸ਼ੀ ਨਾਲ ਸੁਣਦੇ ਅਤੇ ਉਸ ਨੂੰ ਸਵੀਕਾਰ ਵੀ ਕਰਦੇ ਹਨ ।
17
ਪਰ ਉਹਨਾਂ ਵਿੱਚ ਇਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ । ਇਸ ਲਈ ਥੋੜ੍ਹੇ ਸਮੇਂ ਲਈ ਉਹ ਉਹਨਾਂ ਦੇ ਦਿਲਾਂ ਵਿੱਚ ਰਹਿੰਦਾ ਹੈ, ਫਿਰ ਜਦੋਂ ਵਚਨ ਦੇ ਕਾਰਨ ਉਹਨਾਂ ਉੱਤੇ ਕੋਈ ਦੁੱਖ ਜਾਂ ਤਕਲੀਫ਼ ਆਉਂਦੀ ਹੈ ਤਾਂ ਉਹ ਵਚਨ ਨੂੰ ਛੱਡ ਦਿੰਦੇ ਹਨ ।
18
ਕੁਝ ਲੋਕ ਕੰਡਿਆਲੀ ਝਾੜੀਆਂ ਵਾਲੀ ਜ਼ਮੀਨ ਵਰਗੇ ਹਨ ਜਿੱਥੇ ਬੀਜ ਬੀਜਿਆ ਗਿਆ ਸੀ । ਇਹ ਲੋਕ ਵਚਨ ਸੁਣਦੇ ਤਾਂ ਹਨ
19
ਪਰ ਇਸ ਦੁਨੀਆਂ ਦੀਆਂ ਚਿੰਤਾਵਾਂ, ਧਨ ਦਾ ਮੋਹ ਅਤੇ ਹੋਰ ਚੀਜ਼ਾਂ ਦਾ ਲੋਭ ਆ ਕੇ ਵਚਨ ਨੂੰ ਦਬਾਅ ਦਿੰਦੇ ਹਨ ਅਤੇ ਉਹ ਫਲ ਨਹੀਂ ਲਿਆਉਂਦੇ ।
20
ਪਰ ਉਹ ਲੋਕ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਬੀਜਾਂ ਵਰਗੇ ਹਨ ਉਹ ਵਚਨ ਨੂੰ ਸੁਣਦੇ, ਮੰਨਦੇ, ਅਤੇ ਫਲਦਾਰ ਹੁੰਦੇ ਹਨ, ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ ।”
21
ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਕੀ ਕਦੀ ਕੋਈ ਦੀਵਾ ਇਸ ਲਈ ਅੰਦਰ ਲਿਆਉਂਦਾ ਹੈ ਕਿ ਉਸ ਨੂੰ ਭਾਂਡੇ ਦੇ ਥੱਲੇ ਜਾਂ ਮੰਜੀ ਦੇ ਥੱਲੇ ਰੱਖੇ? ਕੀ ਉਸ ਨੂੰ ਸ਼ਮਾਦਾਨ ਦੇ ਉੱਤੇ ਨਹੀਂ ਰੱਖਦੇ?
22
ਕੋਈ ਲੁਕੀ ਚੀਜ਼ ਨਹੀਂ ਜਿਹੜੀ ਚਾਨਣ ਵਿੱਚ ਨਾ ਲਿਆਂਦੀ ਜਾਵੇਗੀ, ਕੋਈ ਭੇਤ ਨਹੀਂ ਜਿਹੜਾ ਖੋਲ੍ਹਿਆ ਨਾ ਜਾਵੇਗਾ ।
23
ਜੇਕਰ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣੇ ।”
24
ਯਿਸੂ ਨੇ ਉਹਨਾਂ ਨੂੰ ਇਹ ਕਿਹਾ, “ਧਿਆਨ ਨਾਲ ਸੁਣੋ, ਜਿਸ ਨਾਪ ਨਾਲ ਤੁਸੀਂ ਦਿੰਦੇ ਹੋ, ਉਸੇ ਨਾਲ ਤੁਹਾਨੂੰ ਵੀ ਦਿੱਤਾ ਜਾਵੇਗਾ ਸਗੋਂ ਉਸ ਤੋਂ ਵੱਧ ਮਿਲੇਗਾ ।
25
ਜਿਸ ਦੇ ਕੋਲ ਕੁਝ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਕੁਝ ਨਹੀਂ, ਉੁਸ ਕੋਲੋਂ ਥੋੜ੍ਹਾ ਜੋ ਉਸ ਦੇ ਕੋਲ ਹੈ, ਉਹ ਵੀ ਲੈ ਲਿਆ ਜਾਵੇਗਾ ।”
26
ਯਿਸੂ ਨੇ ਫਿਰ ਕਿਹਾ, “ਪਰਮੇਸ਼ਰ ਦਾ ਰਾਜ ਇਸ ਤਰ੍ਹਾਂ ਦਾ ਹੈ । ਇੱਕ ਆਦਮੀ ਨੇ ਆਪਣੇ ਖੇਤਾਂ ਵਿੱਚ ਬੀਜ ਬੀਜਿਆ ਅਤੇ
27
ਇਸ ਦੇ ਬਾਅਦ ਉਹ ਭਾਵੇਂ ਰਾਤ ਨੂੰ ਸੌਂਦਾ ਸੀ ਅਤੇ ਦਿਨ ਨੂੰ ਜਾਗਦਾ ਸੀ, ਬੀਜ ਉੱਗੇ ਅਤੇ ਵਧੇ । ਇਸ ਬਾਰੇ ਉਹ ਆਦਮੀ ਨਹੀਂ ਜਾਣਦਾ ਸੀ ਕਿ ਇਹ ਕਿਸ ਤਰ੍ਹਾਂ ਹੋਇਆ ਹੈ ।
28
ਜ਼ਮੀਨ ਆਪਣੇ ਆਪ ਅਨਾਜ ਪੈਦਾ ਕਰਦੀ ਹੈ; ਪਹਿਲਾਂ ਕਰੂੰਬਲਾਂ, ਫਿਰ ਸਿੱਟੇ ਅਤੇ ਅੰਤ ਵਿੱਚ ਦਾਣਿਆਂ ਨਾਲ ਭਰੇ ਹੋਏ ਸਿੱਟੇ ।
29
ਫਿਰ ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਹ ਕਾਮਿਆਂ ਨੂੰ ਭੇਜ ਕੇ ਵਾਢੀ ਸ਼ੁਰੂ ਕਰਦਾ ਹੈ ਕਿਉਂਕਿ ਵਾਢੀ ਦਾ ਸਮਾਂ ਆ ਪਹੁੰਚਾ ਹੈ ।”
30
ਫਿਰ ਯਿਸੂ ਨੇ ਪੁੱਛਿਆ, “ਪਰਮੇਸ਼ਰ ਦੇ ਰਾਜ ਦੀ ਤੁਲਨਾ ਅਸੀਂ ਕਿਸ ਨਾਲ ਕਰੀਏ? ਅਸੀਂ ਕਿਹੜੇ ਦ੍ਰਿਸ਼ਟਾਂਤ ਦੇ ਰਾਹੀਂ ਇਸ ਦੀ ਵਿਆਖਿਆ ਕਰੀਏ?
31
ਇਹ ਰਾਈ ਦੇ ਬੀਜ ਵਰਗਾ ਹੈ ਜਿਹੜਾ ਸੰਸਾਰ ਦੇ ਸਾਰੇ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ
32
ਤਾਂ ਇਹ ਉੱਗ ਕੇ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ । ਇਸ ਦੀਆਂ ਟਹਿਣੀਆਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਅਕਾਸ਼ ਦੇ ਪੰਛੀ ਆ ਕੇ ਉਹਨਾਂ ਉੱਤੇ ਆਲ੍ਹਣੇ ਬਣਾ ਸਕਦੇ ਹਨ ।”
33
ਇਹੋ ਜਿਹੇ ਕਈ ਹੋਰ ਦ੍ਰਿਸ਼ਟਾਂਤਾਂ ਦੇ ਰਾਹੀਂ ਯਿਸੂ ਨੇ ਲੋਕਾਂ ਨੂੰ ਉਹਨਾਂ ਦੀ ਸਮਝ ਅਨੁਸਾਰ ਉਪਦੇਸ਼ ਦਿੱਤਾ ।
34
ਉਹ ਦ੍ਰਿਸ਼ਟਾਂਤਾਂ ਤੋਂ ਬਿਨਾਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੇ ਸਨ ਪਰ ਨਿੱਜੀ ਤੌਰ ਤੇ ਆਪਣੇ ਚੇਲਿਆਂ ਨੂੰ ਸਭ ਕੁਝ ਸਮਝਾ ਦਿੰਦੇ ਸਨ ।
35
ਉਸ ਦਿਨ ਜਦੋਂ ਸ਼ਾਮ ਹੋ ਗਈ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਝੀਲ ਦੇ ਪਾਰ ਚੱਲੀਏ ।”
36
ਇਸ ਲਈ ਚੇਲਿਆਂ ਨੇ ਭੀੜ ਨੂੰ ਛੱਡ ਕੇ ਯਿਸੂ ਨੂੰ ਉਸੇ ਤਰ੍ਹਾਂ, ਜਿਸ ਤਰ੍ਹਾਂ ਉਹ ਸਨ, ਆਪਣੇ ਨਾਲ ਇੱਕ ਕਿਸ਼ਤੀ ਵਿੱਚ ਬਿਠਾ ਲਿਆ । ਉਹਨਾਂ ਦੀ ਕਿਸ਼ਤੀ ਨਾਲ ਹੋਰ ਵੀ ਕਿਸ਼ਤੀਆਂ ਸਨ ।
37
ਅਚਾਨਕ ਹੀ ਇੱਕ ਤੇਜ਼ ਹਨੇਰੀ ਆਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ ਜਿਸ ਕਾਰਨ ਲਹਿਰਾਂ ਉੱਚੀਆਂ ਉੱਠ ਕੇ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਅਤੇ ਕਿਸ਼ਤੀ ਵਿੱਚ ਪਾਣੀ ਭਰ ਗਿਆ ।
38
ਪਰ ਯਿਸੂ ਕਿਸ਼ਤੀ ਦੇ ਪਿੱਛਲੇ ਹਿੱਸੇ ਵਿੱਚ ਸਿਰ ਥੱਲੇ ਸਿਰ੍ਹਾਣਾ ਰੱਖ ਕੇ ਸੁੱਤੇ ਪਏ ਸਨ । ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਚਿੰਤਾ ਨਹੀਂ ਕਿ ਅਸੀਂ ਡੁੱਬਣ ਵਾਲੇ ਹਾਂ?”
39
ਉਹ ਉੱਠੇ ਅਤੇ ਹਨੇਰੀ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਕਿਹਾ, “ਖ਼ਾਮੋਸ਼! ਸ਼ਾਂਤ ਹੋ ਜਾਓ!” ਹਨੇਰੀ ਉਸੇ ਸਮੇਂ ਥੰਮ ਗਈ ਅਤੇ ਝੀਲ ਪੂਰੀ ਤਰ੍ਹਾਂ ਸ਼ਾਂਤ ਹੋ ਗਈ ।
40
ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਕਿਉਂ ਘਬਰਾਏ ਹੋਏ ਹੋ? ਕੀ ਅਜੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਹੋਇਆ?”
41
ਪਰ ਉਹ ਬਹੁਤ ਹੀ ਡਰ ਗਏ ਸਨ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹਨ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ!”
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16