bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 7
Mark 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਫ਼ਰੀਸੀ ਅਤੇ ਕੁਝ ਵਿਵਸਥਾ ਦੇ ਸਿੱਖਿਅਕ ਜਿਹੜੇ ਯਰੂਸ਼ਲਮ ਤੋਂ ਆਏ ਸਨ ਯਿਸੂ ਕੋਲ ਇਕੱਠੇ ਹੋ ਕੇ ਆਏ ।
2
ਉਹਨਾਂ ਨੇ ਉੱਥੇ ਦੇਖਿਆ ਕਿ ਯਿਸੂ ਦੇ ਕੁਝ ਚੇਲੇ ਰਵਾਇਤਾਂ ਦੇ ਵਿਰੁੱਧ ਹੱਥ ਧੋਤੇ ਬਿਨਾਂ ਹੀ ਭੋਜਨ ਖਾਂਦੇ ਸਨ ।
3
ਕਿਉਂਕਿ ਫ਼ਰੀਸੀ ਅਤੇ ਸਾਰੇ ਯਹੂਦੀ ਲੋਕ ਪੁਰਖਿਆਂ ਦੀ ਰੀਤ ਨੂੰ ਮੰਨਦੇ ਸਨ । ਉਹ ਉਸ ਸਮੇਂ ਤੱਕ ਭੋਜਨ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਹੱਥ ਨਾ ਧੋ ਲੈਣ ।
4
ਉਹ ਬਜ਼ਾਰ ਤੋਂ ਆ ਕੇ ਕੁਝ ਵੀ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਇਸ਼ਨਾਨ ਨਾ ਕਰ ਲੈਣ । ਇਸੇ ਤਰ੍ਹਾਂ ਕਈ ਹੋਰ ਰੀਤਾਂ ਨੂੰ ਜਿਹੜੀਆਂ ਉਹਨਾਂ ਨੂੰ ਆਪਣੇ ਪੁਰਖਿਆਂ ਕੋਲੋਂ ਮਿਲੀਆਂ, ਮੰਨਦੇ ਸਨ; ਜਿਵੇਂ ਠੀਕ ਢੰਗ ਨਾਲ ਪਿਆਲਿਆਂ, ਗੜਵੀਆਂ, ਪਿੱਤਲ ਦੇ ਭਾਂਡਿਆਂ ਅਤੇ ਚੌਂਕੀਆਂ ਨੂੰ ਧੋਣਾ ।
5
ਇਸ ਲਈ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਯਿਸੂ ਕੋਲੋਂ ਪੁੱਛਿਆ, “ਤੇਰੇ ਚੇਲੇ ਪੁਰਖਿਆਂ ਦੀ ਰੀਤ ਨੂੰ ਕਿਉਂ ਨਹੀਂ ਮੰਨਦੇ? ਉਹ ਬਿਨਾਂ ਹੱਥ ਧੋਤੇ ਭੋਜਨ ਖਾਂਦੇ ਹਨ ।”
6
ਯਿਸੂ ਨੇ ਉੱਤਰ ਦਿੱਤਾ, “ਤੁਹਾਡੇ ਜਿਹੇ ਪਖੰਡੀਆਂ ਦੇ ਲਈ ਯਸਾਯਾਹ ਨਬੀ ਨੇ ਠੀਕ ਭਵਿੱਖਬਾਣੀ ਕੀਤੀ ਸੀ, ਜਿਸ ਤਰ੍ਹਾਂ ਉਸ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ ।
7
ਇਹ ਵਿਅਰਥ ਹੀ ਮੇਰੀ ਅਰਾਧਨਾ ਕਰਦੇ ਹਨ ਕਿਉਂਕਿ ਇਹ ਮਨੁੱਖਾਂ ਦੇ ਬਣਾਏ ਹੋਏ ਸਿਧਾਂਤਾਂ ਨੂੰ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’”
8
ਯਿਸੂ ਨੇ ਫਿਰ ਕਿਹਾ, “ਤੁਸੀਂ ਮਨੁੱਖਾਂ ਦੀਆਂ ਬਣਾਈਆਂ ਰੀਤਾਂ ਨੂੰ ਤਾਂ ਪੂਰਾ ਕਰਦੇ ਹੋ ਪਰ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ।”
9
“ਤੁਸੀਂ ਕਿੰਨੇ ਸੋਹਣੇ ਤਰੀਕੇ ਨਾਲ ਪਰਮੇਸ਼ਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ ਤਾਂ ਜੋ ਆਪਣੀਆਂ ਰੀਤਾਂ ਨੂੰ ਪੂਰਾ ਕਰ ਸਕੋ ।
10
ਮੂਸਾ ਨੇ ਕਿਹਾ ਹੈ, ‘ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ਅਤੇ ਜਿਹੜਾ ਆਪਣੇ ਮਾਤਾ-ਪਿਤਾ ਨੂੰ ਬੁਰਾ ਕਹੇ ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ ।’
11
ਪਰ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਆਦਮੀ ਮਾਤਾ ਜਾਂ ਪਿਤਾ ਨੂੰ ਕਹੇ, ‘ਜੋ ਕੁਝ ਮੈਂ ਤੁਹਾਡੀ ਸੇਵਾ ਵਿੱਚ ਲਾ ਸਕਦਾ ਸੀ, ਉਹ ਕੋਰਬਾਨ ’ ਭਾਵ ਪਰਮੇਸ਼ਰ ਦੇ ਨਾਮ ਲੱਗ ਚੁੱਕਾ ਹੈ ।
12
ਫਿਰ ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਨ ਦਿੰਦੇ ।
13
ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਨੂੰ ਪੂਰਾ ਕਰਨ ਲਈ ਪਰਮੇਸ਼ਰ ਦੇ ਵਚਨ ਨੂੰ ਬੇਅਸਰ ਕਰਦੇ ਹੋ । ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਹੋ ।”
14
ਯਿਸੂ ਨੇ ਫਿਰ ਭੀੜ ਨੂੰ ਆਪਣੇ ਕੋਲ ਸੱਦ ਕੇ ਕਿਹਾ, “ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਇਸ ਨੂੰ ਸਮਝੋ ।
15
ਕੋਈ ਇਹੋ ਜਿਹੀ ਚੀਜ਼ ਨਹੀਂ ਜੋ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਅਪਵਿੱਤਰ ਕਰ ਸਕਦੀ ਹੈ । ਸਗੋਂ ਉਹ ਚੀਜ਼ਾਂ ਜਿਹੜੀਆਂ ਉਸ ਦੇ ਅੰਦਰੋਂ ਨਿਕਲਦੀਆਂ ਹਨ, ਉਸ ਨੂੰ ਅਪਵਿੱਤਰ ਕਰਦੀਆਂ ਹਨ ।”
17
ਫਿਰ ਜਦੋਂ ਯਿਸੂ ਲੋਕਾਂ ਤੋਂ ਵਿਦਾ ਲੈ ਕੇ ਘਰ ਆਏ ਤਾਂ ਉਹਨਾਂ ਦੇ ਚੇਲਿਆਂ ਨੇ ਇਸ ਦ੍ਰਿਸ਼ਟਾਂਤ ਦੇ ਬਾਰੇ ਉਹਨਾਂ ਤੋਂ ਪੁੱਛਿਆ ।
18
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਦੂਜਿਆਂ ਦੇ ਵਾਂਗ ਬੇਸਮਝ ਹੋ । ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮਨੁੱਖ ਦੇ ਬਾਹਰੋਂ ਉਸ ਦੇ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰ ਸਕਦਾ?
19
ਕਿਉਂਕਿ ਜੋ ਕੁਝ ਉਸ ਦੇ ਅੰਦਰ ਜਾਂਦਾ ਹੈ, ਉਸ ਦੇ ਦਿਲ ਵਿੱਚ ਨਹੀਂ ਸਗੋਂ ਉਸ ਦੇ ਪੇਟ ਵਿੱਚ ਜਾਂਦਾ ਹੈ ਅਤੇ ਮੈਲ਼ਾ ਬਣ ਕੇ ਬਾਹਰ ਨਿਕਲ ਜਾਂਦਾ ਹੈ ।” (ਇਹ ਕਹਿ ਕੇ ਯਿਸੂ ਨੇ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਪਵਿੱਤਰ ਠਹਿਰਾਇਆ ।)
20
ਯਿਸੂ ਨੇ ਫਿਰ ਕਿਹਾ, “ਜੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ, ਉਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ ।
21
ਮਨੁੱਖ ਦੇ ਅੰਦਰੋਂ ਵਿਚਾਰ ਨਿਕਲਦੇ ਹਨ: ਹਰਾਮਕਾਰੀ, ਚੋਰੀ, ਹੱਤਿਆ,
22
ਵਿਭਚਾਰ, ਲਾਲਚ, ਵੈਰ, ਬੇਈਮਾਨੀ, ਕਾਮਵਾਸ਼ਨਾ, ਬੁਰੀ ਨਜ਼ਰ, ਨਿੰਦਾ, ਹੰਕਾਰ, ਅਤੇ ਮੂਰਖਤਾ ।
23
ਇਹ ਸਾਰੀਆਂ ਬੁਰਾਈਆਂ ਮਨੁੱਖ ਦੇ ਅੰਦਰੋਂ ਨਿਕਲਦੀਆਂ ਹਨ ਅਤੇ ਉਸ ਨੂੰ ਅਪਵਿੱਤਰ ਕਰਦੀਆਂ ਹਨ ।”
24
ਫਿਰ ਯਿਸੂ ਉਸ ਥਾਂ ਨੂੰ ਛੱਡ ਕੇ ਸੂਰ ਸ਼ਹਿਰ ਦੇ ਇਲਾਕੇ ਵੱਲ ਆਏ । ਉਹ ਇੱਕ ਘਰ ਵਿੱਚ ਚਲੇ ਗਏ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਬਾਰੇ ਕੋਈ ਨਾ ਜਾਣੇ । ਪਰ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ ।
25
ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਜਿਸ ਦੀ ਛੋਟੀ ਬੱਚੀ ਵਿੱਚ ਅਸ਼ੁੱਧ ਆਤਮਾ ਸੀ । ਉਹ ਯਿਸੂ ਦੇ ਕੋਲ ਆਈ ਅਤੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ ।
26
ਉਹ ਯੂਨਾਨੀ ਔਰਤ ਸਰੂਫ਼ਿਨੀਕੀ ਕੌਮ ਵਿੱਚੋਂ ਸੀ । ਉਸ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੀ ਬੱਚੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਦੇਣ ।
27
ਯਿਸੂ ਨੇ ਉੱਤਰ ਦਿੱਤਾ, “ਪਹਿਲਾਂ ਬੱਚਿਆਂ ਨੂੰ ਰੱਜ ਕੇ ਖਾ ਲੈਣ ਦਿਓ; ਇਹ ਚੰਗਾ ਨਹੀਂ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਈ ਜਾਵੇ ।”
28
ਉਸ ਨੇ ਉੱਤਰ ਦਿੱਤਾ, “ਸ੍ਰੀਮਾਨ ਜੀ, ਇਹ ਠੀਕ ਹੈ ਪਰ ਕਤੂਰਿਆਂ ਨੂੰ ਵੀ ਤਾਂ ਬੱਚਿਆਂ ਦੀ ਮੇਜ਼ ਦੇ ਥੱਲਿਉਂ ਚੂਰੇ-ਭੂਰੇ ਮਿਲ ਹੀ ਜਾਂਦੇ ਹਨ ।”
29
ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ, “ਤੇਰੇ ਇਸ ਉੱਤਰ ਦੇ ਕਾਰਨ ਆਪਣੇ ਘਰ ਜਾ; ਤੇਰੀ ਬੱਚੀ ਵਿੱਚੋਂ ਅਸ਼ੁੱਧ ਆਤਮਾ ਨਿਕਲ ਚੁੱਕੀ ਹੈ ।”
30
ਉਸ ਔਰਤ ਨੇ ਆਪਣੇ ਘਰ ਆ ਕੇ ਬੱਚੀ ਨੂੰ ਬਿਸਤਰ ਉੱਤੇ ਲੰਮੀ ਪਈ ਦੇਖਿਆ । ਅਸ਼ੁੱਧ ਆਤਮਾ ਉਸ ਵਿੱਚੋਂ ਨਿਕਲ ਗਈ ਸੀ ।
31
ਇਸ ਦੇ ਬਾਅਦ ਯਿਸੂ ਸੂਰ ਦੇ ਇਲਾਕੇ ਤੋਂ ਸੈਦਾ ਦੇ ਰਾਹੀਂ ‘ਦਸ ਸ਼ਹਿਰਾਂ’ ਦੀਆਂ ਹੱਦਾਂ ਵਿੱਚੋਂ ਲੰਘਦੇ ਹੋਏ ਗਲੀਲ ਦੀ ਝੀਲ ਦੇ ਕੰਢੇ ਉੱਤੇ ਪਹੁੰਚੇ ।
32
ਉੱਥੇ ਕੁਝ ਲੋਕ ਇੱਕ ਆਦਮੀ ਨੂੰ ਜੋ ਬੋਲ਼ਾ ਅਤੇ ਗੂੰਗਾ ਸੀ, ਯਿਸੂ ਕੋਲ ਲਿਆਏ ਅਤੇ ਬੇਨਤੀ ਕੀਤੀ ਕਿ ਉਹ ਆਪਣਾ ਹੱਥ ਉਸ ਉੱਤੇ ਰੱਖਣ ।
33
ਯਿਸੂ ਉਸ ਆਦਮੀ ਨੂੰ ਲੋਕਾਂ ਤੋਂ ਅਲੱਗ ਲੈ ਗਏ ਅਤੇ ਆਪਣੀਆਂ ਉਂਗਲੀਆਂ ਉਸ ਦੇ ਕੰਨਾਂ ਵਿੱਚ ਪਾਈਆਂ । ਫਿਰ ਉਹਨਾਂ ਨੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ ।
34
ਫਿਰ ਯਿਸੂ ਨੇ ਆਕਾਸ਼ ਵੱਲ ਦੇਖਿਆ ਅਤੇ ਇੱਕ ਹਉਕਾ ਭਰ ਕੇ ਕਿਹਾ, “ਏਫਥਾ” ਭਾਵ “ਖੁੱਲ੍ਹ ਜਾ!”
35
ਇਕਦਮ ਉਸ ਆਦਮੀ ਦੇ ਕੰਨ ਖੁੱਲ੍ਹ ਗਏ ਅਤੇ ਉਸ ਦਾ ਗੂੰਗਾਪਨ ਵੀ ਦੂਰ ਹੋ ਗਿਆ ਅਤੇ ਉਹ ਸਾਫ਼ ਸਾਫ਼ ਬੋਲਣ ਲੱਗ ਪਿਆ ।
36
ਫਿਰ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਕੁਝ ਨਾ ਦੱਸਣਾ ਪਰ ਜਿੰਨਾ ਹੀ ਯਿਸੂ ਨੇ ਉਹਨਾਂ ਨੂੰ ਮਨ੍ਹਾ ਕੀਤਾ, ਉੰਨਾਂ ਹੀ ਉਹ ਬਹੁਤ ਜੋਸ਼ ਵਿੱਚ ਆ ਕੇ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ।
37
ਲੋਕ ਬਹੁਤ ਹੈਰਾਨ ਸਨ ਅਤੇ ਉਹਨਾਂ ਨੇ ਕਿਹਾ, “ਇਹ ਸਭ ਕੁਝ ਕਿੰਨਾ ਚੰਗਾ ਕਰਦੇ ਹਨ । ਇੱਥੋਂ ਤੱਕ ਕਿ ਇਹਨਾਂ ਨੇ ਬੋਲ਼ਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸਮਰੱਥਾ ਦਿੱਤੀ ਹੈ ।”
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16