bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 9
Mark 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਲੋਕ ਖੜ੍ਹੇ ਹਨ ਜਿਹੜੇ ਮੌਤ ਦਾ ਸਵਾਦ ਤਦ ਤੱਕ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਪਰਮੇਸ਼ਰ ਦੇ ਰਾਜ ਨੂੰ ਪੂਰੀ ਸਮਰੱਥਾ ਨਾਲ ਆਇਆ ਨਾ ਦੇਖ ਲੈਣ ।”
2
ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲੈ ਕੇ ਇੱਕ ਉੱਚੇ ਪਹਾੜ ਉੱਤੇ ਚਲੇ ਗਏ । ਉੱਥੇ ਉਹ ਇਕੱਲੇ ਸਨ । ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ ।
3
ਯਿਸੂ ਦੇ ਕੱਪੜੇ ਬਹੁਤ ਹੀ ਚਮਕੀਲੇ ਹੋ ਗਏ । ਕੋਈ ਵੀ ਇਸ ਜ਼ਮੀਨ ਉੱਤੇ ਇਹੋ ਜਿਹੇ ਕੱਪੜੇ ਚਿੱਟੇ ਨਹੀਂ ਕਰ ਸਕਦਾ ਸੀ ।
4
ਫਿਰ ਉਹਨਾਂ ਤਿੰਨਾਂ ਚੇਲਿਆਂ ਨੇ ਏਲੀਯਾਹ ਅਤੇ ਮੂਸਾ ਨੂੰ ਉੱਥੇ ਦੇਖਿਆ ਜੋ ਯਿਸੂ ਨਾਲ ਗੱਲਾਂ ਕਰ ਰਹੇ ਸਨ ।
5
ਤਦ ਪਤਰਸ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ—ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।”
6
ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ਕਿਉਂਕਿ ਉਹ ਬਹੁਤ ਡਰੇ ਹੋਏ ਸਨ ।
7
ਇੰਨੇ ਵਿੱਚ ਇੱਕ ਬੱਦਲ ਆਇਆ ਅਤੇ ਉਹਨਾਂ ਉੱਤੇ ਛਾ ਗਿਆ, ਜਿਸ ਵਿੱਚੋਂ ਇਹ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ!”
8
ਫਿਰ ਉਹਨਾਂ ਨੇ ਚਾਰੇ ਪਾਸੇ ਦੇਖਿਆ ਪਰ ਯਿਸੂ ਦੇ ਸਿਵਾਏ ਆਪਣੇ ਕੋਲ ਹੋਰ ਕਿਸੇ ਨੂੰ ਨਾ ਦੇਖਿਆ ।
9
ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਕਿਸੇ ਨੂੰ ਕੁਝ ਨਾ ਦੱਸਣਾ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀਅ ਨਾ ਉੱਠੇ ।”
10
ਚੇਲਿਆਂ ਨੇ ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਬੜੇ ਧਿਆਨ ਨਾਲ ਸੁਣਿਆ ਪਰ ਆਪਸ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ, “ਮੁਰਦਿਆਂ ਵਿੱਚੋਂ ਜੀਅ ਉੱਠਣ ਦਾ ਕੀ ਅਰਥ ਹੈ?”
11
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
12
ਯਿਸੂ ਨੇ ਉੱਤਰ ਦਿੱਤਾ “ਹਾਂ, ਇਹ ਠੀਕ ਹੈ, ਏਲੀਯਾਹ ਪਹਿਲਾਂ ਆ ਕੇ ਸਭ ਕੁਝ ਠੀਕ ਕਰੇਗਾ, ਤਦ ਵੀ ਲਿਖਤਾਂ ਇਹ ਕਿਉਂ ਕਹਿੰਦੀਆਂ ਹਨ ਕਿ ਮਨੁੱਖ ਦਾ ਪੁੱਤਰ ਦੁੱਖ ਸਹੇਗਾ ਅਤੇ ਠੁਕਰਾਇਆ ਜਾਵੇਗਾ?
13
ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਹੈ ਪਰ ਲੋਕਾਂ ਨੇ ਉਸ ਨਾਲ ਉਹ ਹੀ ਕੀਤਾ ਜੋ ਉਹ ਚਾਹੁੰਦੇ ਸਨ; ਜਿਸ ਤਰ੍ਹਾਂ ਉਸ ਬਾਰੇ ਲਿਖਿਆ ਹੋਇਆ ਹੈ ।”
14
ਜਦੋਂ ਉਹ ਬਾਕੀ ਦੇ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਨੇ ਇੱਕ ਵੱਡੀ ਭੀੜ ਇਕੱਠੀ ਹੋਈ ਦੇਖੀ । ਕੁਝ ਵਿਵਸਥਾ ਦੇ ਸਿੱਖਿਅਕ ਚੇਲਿਆਂ ਨਾਲ ਬਹਿਸ ਕਰ ਰਹੇ ਸਨ ।
15
ਭੀੜ ਯਿਸੂ ਨੂੰ ਦੇਖਦਿਆਂ ਹੀ ਹੈਰਾਨ ਹੋ ਕੇ ਉਹਨਾਂ ਵੱਲ ਦੌੜੀ ਅਤੇ ਉਹਨਾਂ ਦਾ ਸੁਆਗਤ ਕੀਤਾ ।
16
ਯਿਸੂ ਨੇ ਉਹਨਾਂ ਤੋਂ ਪੁੱਛਿਆ “ਇਹ ਕੀ ਬਹਿਸ ਹੋ ਰਹੀ ਹੈ?”
17
ਇੱਕ ਆਦਮੀ ਨੇ ਭੀੜ ਵਿੱਚੋਂ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਬੇਟੇ ਨੂੰ ਤੁਹਾਡੇ ਕੋਲ ਲਿਆਇਆ ਹਾਂ ਜਿਸ ਦੇ ਵਿੱਚ ਗੂੰਗੀ ਅਸ਼ੁੱਧ ਆਤਮਾ ਹੈ ।
18
ਜਦੋਂ ਕਦੀ ਵੀ ਇਹ ਆਤਮਾ ਉਸ ਨੂੰ ਫੜਦੀ ਹੈ ਤਾਂ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੰਦੀ ਹੈ । ਬੇਟੇ ਦੇ ਮੂੰਹ ਵਿੱਚੋਂ ਝੱਗ ਨਿਕਲ ਪੈਂਦੀ ਹੈ । ਫਿਰ ਉਹ ਦੰਦ ਪੀਂਹਦਾ ਹੈ ਅਤੇ ਅੰਤ ਵਿੱਚ ਉਸ ਦਾ ਸਾਰਾ ਸਰੀਰ ਆਕੜ ਜਾਂਦਾ ਹੈ । ਮੈਂ ਤੁਹਾਡੇ ਚੇਲਿਆਂ ਨੂੰ ਇਸ ਅਸ਼ੁੱਧ ਆਤਮਾ ਨੂੰ ਕੱਢਣ ਲਈ ਕਿਹਾ ਪਰ ਉਹ ਇਸ ਨੂੰ ਕੱਢ ਨਾ ਸਕੇ ।”
19
ਯਿਸੂ ਨੇ ਉੱਤਰ ਦਿੱਤਾ, “ਤੁਸੀਂ ਕਿੰਨੇ ਵਿਸ਼ਵਾਸਹੀਨ ਲੋਕ ਹੋ, ਮੈਂ ਤੁਹਾਡੇ ਨਾਲ ਕਿੰਨਾ ਚਿਰ ਰਹਾਂਗਾ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਝੱਲਾਂਗਾ? ਲੜਕੇ ਨੂੰ ਮੇਰੇ ਕੋਲ ਲਿਆਓ ।”
20
ਉਹ ਉਸ ਨੂੰ ਉਹਨਾਂ ਕੋਲ ਲਿਆਏ । ਅਸ਼ੁੱਧ ਆਤਮਾ ਨੇ ਯਿਸੂ ਨੂੰ ਦੇਖਦੇ ਹੀ ਇਕਦਮ ਲੜਕੇ ਨੂੰ ਮਰੋੜਿਆ ਅਤੇ ਜ਼ਮੀਨ ਉੱਤੇ ਸੁੱਟ ਦਿੱਤਾ । ਉਹ ਮੂੰਹ ਵਿੱਚੋਂ ਝੱਗ ਕੱਢਦੇ ਹੋਏ ਜ਼ਮੀਨ ਉੱਤੇ ਉਲਟ ਗਿਆ ।
21
ਯਿਸੂ ਨੇ ਲੜਕੇ ਦੇ ਪਿਤਾ ਤੋਂ ਪੁੱਛਿਆ, “ਇਸ ਦੀ ਇਹ ਹਾਲਤ ਕਦੋਂ ਤੋਂ ਹੈ?” ਪਿਤਾ ਨੇ ਉੱਤਰ ਦਿੱਤਾ, “ਬਚਪਨ ਤੋਂ ।
22
ਕਈ ਵਾਰ ਅਸ਼ੁੱਧ ਆਤਮਾ ਨੇ ਇਸ ਨੂੰ ਅੱਗ ਵਿੱਚ ਜਾਂ ਪਾਣੀ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਲਈ ਸਾਡੇ ਉੱਤੇ ਰਹਿਮ ਕਰ ਕੇ ਸਾਡੀ ਮਦਦ ਕਰੋ, ਜੇਕਰ ਤੁਸੀਂ ਕੁਝ ਕਰ ਸਕਦੇ ਹੋ ।”
23
ਯਿਸੂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਕਰ ਸਕਦੇ ਹੋ? ਜੋ ਵਿਸ਼ਵਾਸ ਕਰਦਾ ਹੈ, ਉਸ ਲਈ ਸਭ ਕੁਝ ਹੋ ਸਕਦਾ ਹੈ ।”
24
ਇਕਦਮ ਮੁੰਡੇ ਦੇ ਪਿਤਾ ਨੇ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ, ਮੇਰੇ ਅਵਿਸ਼ਵਾਸ ਵਿੱਚ ਮੇਰੀ ਮਦਦ ਕਰੋ ।”
25
ਯਿਸੂ ਨੇ ਦੇਖਿਆ ਕਿ ਭੀੜ ਉਹਨਾਂ ਦੇ ਜ਼ਿਆਦਾ ਨੇੜੇ ਆ ਰਹੀ ਹੈ ਤਦ ਉਹਨਾਂ ਨੇ ਅਸ਼ੁੱਧ ਆਤਮਾ ਨੂੰ ਝਿੜਕ ਕੇ ਕਿਹਾ, “ਗੂੰਗੀ ਅਤੇ ਬੋਲ਼ੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਲੜਕੇ ਵਿੱਚੋਂ ਨਿਕਲ ਜਾ ਅਤੇ ਫਿਰ ਉਸ ਵਿੱਚ ਕਦੀ ਨਾ ਵੜਨਾ!”
26
ਉਹ ਉੱਚੀ ਆਵਾਜ਼ ਨਾਲ ਚੀਕੀ ਅਤੇ ਲੜਕੇ ਨੂੰ ਜ਼ੋਰ ਨਾਲ ਸੁੱਟਦੇ ਹੋਏ ਉਸ ਵਿੱਚੋਂ ਨਿਕਲ ਗਈ । ਲੜਕਾ ਮੁਰਦੇ ਵਾਂਗ ਦਿੱਸਣ ਲੱਗਾ । ਇਸ ਲਈ ਬਹੁਤ ਸਾਰੇ ਲੋਕ ਕਹਿਣ ਲੱਗੇ, “ਉਹ ਮਰ ਗਿਆ ਹੈ ।”
27
ਪਰ ਯਿਸੂ ਨੇ ਲੜਕੇ ਦਾ ਹੱਥ ਫੜ ਕੇ ਉਸ ਨੂੰ ਖੜ੍ਹਾ ਕਰ ਦਿੱਤਾ ਅਤੇ ਉਹ ਖੜ੍ਹਾ ਹੋ ਗਿਆ ।
28
ਇਸ ਦੇ ਬਾਅਦ ਜਦੋਂ ਯਿਸੂ ਘਰ ਦੇ ਅੰਦਰ ਗਏ ਤਾਂ ਉਹਨਾਂ ਦੇ ਚੇਲਿਆਂ ਨੇ ਇਕਾਂਤ ਵਿੱਚ ਉਹਨਾਂ ਕੋਲੋਂ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?”
29
ਉਹਨਾਂ ਨੇ ਉੱਤਰ ਦਿੱਤਾ, “ਇਸ ਤਰ੍ਹਾਂ ਦੀ ਅਸ਼ੁੱਧ ਆਤਮਾ ਨੂੰ ਬਾਹਰ ਕੱਢਣ ਦਾ ਇੱਕ ਹੀ ਤਰੀਕਾ ਹੈ, ਉਹ ਹੈ ਪ੍ਰਾਰਥਨਾ ।”
30
ਉਹ ਉਸ ਥਾਂ ਨੂੰ ਛੱਡ ਕੇ ਗਲੀਲ ਦੇ ਇਲਾਕੇ ਵਿੱਚੋਂ ਦੀ ਜਾ ਰਹੇ ਸਨ । ਯਿਸੂ ਨਹੀਂ ਚਾਹੁੰਦੇ ਸਨ ਕਿ ਕੋਈ ਉਹਨਾਂ ਬਾਰੇ ਜਾਨਣ ਕਿ ਉਹ ਕਿੱਥੇ ਹਨ
31
ਕਿਉਂਕਿ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਅਤੇ ਦੱਸਦੇ ਸਨ, “ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਉਸ ਨੂੰ ਮਾਰ ਦੇਣਗੇ ਪਰ ਆਪਣੇ ਮਰਨ ਦੇ ਤਿੰਨ ਦਿਨਾਂ ਦੇ ਬਾਅਦ ਉਹ ਜੀਅ ਉੱਠੇਗਾ ।”
32
ਚੇਲੇ ਇਸ ਦਾ ਅਰਥ ਨਾ ਸਮਝੇ ਪਰ ਉਹ ਯਿਸੂ ਨੂੰ ਪੁੱਛਣ ਤੋਂ ਡਰਦੇ ਸਨ ।
33
ਉਹ ਕਫ਼ਰਨਾਹੂਮ ਵਿੱਚ ਆਏ । ਜਦੋਂ ਉਹ ਘਰ ਦੇ ਵਿੱਚ ਆ ਗਏ ਤਾਂ ਯਿਸੂ ਨੇ ਚੇਲਿਆਂ ਤੋਂ ਪੁੱਛਿਆ, “ਤੁਸੀਂ ਰਾਹ ਵਿੱਚ ਕਿਸ ਬਾਰੇ ਬਹਿਸ ਕਰ ਰਹੇ ਸੀ?”
34
ਪਰ ਉਹਨਾਂ ਨੇ ਕੁਝ ਉੱਤਰ ਨਾ ਦਿੱਤਾ ਕਿਉਂਕਿ ਉਹ ਰਾਹ ਵਿੱਚ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ ।
35
ਯਿਸੂ ਬੈਠ ਗਏ ਅਤੇ ਆਪਣੇ ਕੋਲ ਬਾਰ੍ਹਾਂ ਚੇਲਿਆਂ ਨੂੰ ਸੱਦ ਕੇ ਕਹਿਣ ਲੱਗੇ, “ਜੋ ਕੋਈ ਤੁਹਾਡੇ ਵਿੱਚੋਂ ਪਹਿਲੀ ਥਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝੇ ਅਤੇ ਸਾਰਿਆਂ ਦਾ ਸੇਵਕ ਬਣੇ ।”
36
ਫਿਰ ਉਹਨਾਂ ਨੇ ਇੱਕ ਬੱਚੇ ਨੂੰ ਲਿਆ ਅਤੇ ਉਸ ਨੂੰ ਸਾਰਿਆਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ ਅਤੇ ਉਸ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਉਹਨਾਂ ਨੂੰ ਕਿਹਾ,
37
“ਜੋ ਕੋਈ ਇਹਨਾਂ ਬੱਚਿਆਂ ਵਿੱਚੋਂ ਕਿਸੇ ਇੱਕ ਦਾ ਮੇਰੇ ਨਾਮ ਵਿੱਚ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ, ਨਾ ਕੇਵਲ ਮੇਰਾ ਸਗੋਂ ਉਸ ਦਾ ਵੀ ਜਿਸ ਨੇ ਮੈਨੂੰ ਭੇਜਿਆ ਹੈ ।”
38
ਯੂਹੰਨਾ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਅਸੀਂ ਇੱਕ ਆਦਮੀ ਨੂੰ ਤੁਹਾਡਾ ਨਾਮ ਲੈ ਕੇ ਅਸ਼ੁੱਧ ਆਤਮਾ ਨੂੰ ਕੱਢਦੇ ਦੇਖਿਆ, ਅਸੀਂ ਉਸ ਨੂੰ ਮਨ੍ਹਾ ਕੀਤਾ ਕਿਉਂਕਿ ਉਹ ਸਾਡੇ ਨਾਲ ਨਹੀਂ ਸੀ ਚੱਲਦਾ ।”
39
ਯਿਸੂ ਨੇ ਉੱਤਰ ਦਿੱਤਾ, “ਉਸ ਨੂੰ ਮਨ੍ਹਾ ਨਾ ਕਰੋ ਕਿਉਂਕਿ ਕੋਈ ਜੋ ਮੇਰਾ ਨਾਮ ਲੈ ਕੇ ਵੱਡੇ ਕੰਮ ਕਰਦਾ ਹੈ, ਉਹ ਉਸੇ ਸਮੇਂ ਮੇਰੇ ਵਿਰੁੱਧ ਨਹੀਂ ਬੋਲ ਸਕਦਾ ।
40
ਜੋ ਸਾਡੇ ਵਿਰੁੱਧ ਨਹੀਂ, ਸਾਡੇ ਨਾਲ ਹੈ ।
41
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਤੁਹਾਨੂੰ ਇਹ ਜਾਣ ਕੇ ਕਿ ਤੁਸੀਂ ਮਸੀਹ ਦੇ ਪਿੱਛੇ ਚੱਲਣ ਵਾਲੇ ਹੋ, ਪਾਣੀ ਦਾ ਇੱਕ ਗਲਾਸ ਪਿਲਾਉਂਦਾ ਹੈ, ਉਸ ਨੂੰ ਜ਼ਰੂਰ ਇਸ ਦਾ ਫਲ ਮਿਲੇਗਾ ।”
42
“ਉਹ ਆਦਮੀ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਕਿਸੇ ਇੱਕ ਨੂੰ ਵੀ ਗ਼ਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ ਵਿੱਚ ਇੱਕ ਚੱਕੀ ਦਾ ਪੁੜ ਬੰਨ੍ਹ ਕੇ ਸਾਗਰ ਵਿੱਚ ਸੁੱਟਿਆ ਜਾਂਦਾ ।
43
ਜੇਕਰ ਤੇਰਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਅਪਾਹਜ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਹੱਥ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ ਜਿੱਥੇ ਨਾ ਬੁਝਣ ਵਾਲੀ ਅੱਗ ਹੈ ।
45
ਜੇਕਰ ਤੇਰਾ ਪੈਰ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਤੇਰੇ ਲਈ ਇਹ ਹੀ ਚੰਗਾ ਹੈ ਕਿ ਤੂੰ ਲੰਗੜਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਪੈਰ ਰੱਖਦੇ ਹੋਏ ਨਰਕ ਵਿੱਚ ਜਾਵੇਂ ।
47
ਜੇਕਰ ਤੇਰੀ ਅੱਖ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਕੱਢ ਕੇ ਸੁੱਟ ਦੇ । ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਜਾਵੇਂ ਬਜਾਏ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ;
48
ਜਿੱਥੇ ‘ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ ।’
49
“ਹਰ ਕੋਈ ਅੱਗ ਨਾਲ ਸ਼ੁੱਧ ਕੀਤਾ ਜਾਵੇਗਾ ਜਿਵੇਂ ਕੁਰਬਾਨੀ ਲੂਣ ਨਾਲ ਸ਼ੁੱਧ ਕੀਤੀ ਜਾਂਦੀ ਹੈ ।
50
ਲੂਣ ਤਾਂ ਚੰਗਾ ਹੈ ਪਰ ਜੇਕਰ ਲੂਣ ਆਪਣਾ ਸਲੂਣਾਪਨ ਗੁਆ ਬੈਠੇ ਤਾਂ ਤੁਸੀਂ ਉਸ ਨੂੰ ਫਿਰ ਕਿਸ ਤਰ੍ਹਾਂ ਸਲੂਣਾ ਕਰੋਗੇ? ਆਪਣੇ ਵਿੱਚ ਲੂਣ ਰੱਖੋ ਅਤੇ ਦੂਜਿਆਂ ਨਾਲ ਮੇਲ ਮਿਲਾਪ ਰੱਖੋ ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16