bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 5
Mark 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
1
ਉਹ ਝੀਲ ਦੇ ਦੂਜੇ ਪਾਸੇ ਗਿਰਸੇਨੀਆਂ ਦੇ ਇਲਾਕੇ ਵਿੱਚ ਪਹੁੰਚ ਗਏ ।
2
ਯਿਸੂ ਅਜੇ ਕਿਸ਼ਤੀ ਵਿੱਚੋਂ ਬਾਹਰ ਹੀ ਆਏ ਸਨ ਕਿ ਇੱਕ ਆਦਮੀ ਜਿਸ ਵਿੱਚ ਅਸ਼ੁੱਧ ਆਤਮਾ ਸੀ, ਕਬਰਾਂ ਵਿੱਚੋਂ ਨਿਕਲ ਕੇ ਉਹਨਾਂ ਨੂੰ ਮਿਲਿਆ ।
3
ਉਹ ਕਬਰਾਂ ਵਿੱਚ ਰਹਿੰਦਾ ਸੀ । ਉਸ ਨੂੰ ਲੋਕ ਸੰਗਲਾਂ ਨਾਲ ਵੀ ਨਹੀਂ ਬੰਨ੍ਹ ਸਕਦੇ ਸਨ ।
4
ਕਈ ਵਾਰ ਉਸ ਨੂੰ ਬੇੜੀਆਂ ਪਾਈਆਂ ਗਈਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ ਪਰ ਉਸ ਨੇ ਹਰ ਵਾਰ ਸੰਗਲਾਂ ਨੂੰ ਤੋੜ ਦਿੱਤਾ ਅਤੇ ਬੇੜੀਆਂ ਨੂੰ ਟੋਟੇ-ਟੋਟੇ ਕਰ ਦਿੱਤਾ ਸੀ । ਕਿਸੇ ਵਿੱਚ ਵੀ ਇੰਨੀ ਤਾਕਤ ਨਹੀਂ ਸੀ ਕਿ ਉਸ ਨੂੰ ਕਾਬੂ ਵਿੱਚ ਰੱਖ ਸਕੇ ।
5
ਉਹ ਰਾਤ ਦਿਨ ਕਬਰਾਂ ਅਤੇ ਪਹਾੜਾਂ ਵਿੱਚ ਫਿਰਦਾ, ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖ਼ਮੀ ਕਰਦਾ ਰਹਿੰਦਾ ਸੀ ।
6
ਉਹ ਯਿਸੂ ਨੂੰ ਦੂਰ ਤੋਂ ਹੀ ਦੇਖ ਕੇ ਦੌੜਿਆ ਅਤੇ ਆ ਕੇ ਉਹਨਾਂ ਦੇ ਪੈਰੀਂ ਪੈ ਕੇ ਕਿਹਾ,
7
“ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਯਿਸੂ! ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਪਰਮੇਸ਼ਰ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ, ਮੈਨੂੰ ਦੁਖੀ ਨਾ ਕਰੋ ।”
8
(ਉਸ ਨੇ ਇਹ ਕਿਹਾ ਕਿਉਂਕਿ ਯਿਸੂ ਉਸ ਨੂੰ ਹੁਕਮ ਦੇ ਰਹੇ ਸਨ ਕਿ ਉਹ ਉਸ ਆਦਮੀ ਵਿੱਚੋਂ ਨਿਕਲ ਜਾਵੇ ।)
9
ਫਿਰ ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਕੀ ਨਾਂ ਹੈ?” ਉਸ ਨੇ ਉੱਤਰ ਦਿੱਤਾ, “ਲਸ਼ਕਰ, ਕਿਉਂਕਿ ਅਸੀਂ ਬਹੁਤ ਹਾਂ ।”
10
ਉਸ ਨੇ ਗਿੜਗਿੜਾ ਕੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਭੇਜੋ!”
11
ਉਸ ਵੇਲੇ ਨੇੜੇ ਹੀ ਪਹਾੜ ਦੀ ਢਲਾਨ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ ।
12
ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ ਤਾਂ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ ।”
13
ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ । ਇਸ ਲਈ ਅਸ਼ੁੱਧ ਆਤਮਾਵਾਂ ਉਸ ਆਦਮੀ ਵਿੱਚੋਂ ਨਿਕਲ ਕੇ ਉਹਨਾਂ ਸੂਰਾਂ ਵਿੱਚ ਜਾ ਵੜੀਆਂ ਅਤੇ ਉਹ ਇੱਜੜ ਜਿਹੜਾ ਕੋਈ ਦੋ ਹਜ਼ਾਰ ਦੀ ਗਿਣਤੀ ਵਿੱਚ ਸੀ, ਢਲਾਨ ਉੱਤੋਂ ਝੀਲ ਵੱਲ ਨੂੰ ਦੌੜਿਆ ਅਤੇ ਉਸ ਵਿੱਚ ਡੁੱਬ ਕੇ ਮਰ ਗਿਆ ।
14
ਇਹ ਦੇਖ ਕੇ ਚਰਵਾਹੇ ਉੱਥੋਂ ਦੌੜੇ ਅਤੇ ਪਿੰਡਾਂ ਅਤੇ ਸ਼ਹਿਰ ਵਿੱਚ ਜਾ ਕੇ ਇਸ ਘਟਨਾ ਬਾਰੇ ਲੋਕਾਂ ਨੂੰ ਦੱਸਿਆ । ਲੋਕ ਇਹ ਦੇਖਣ ਲਈ ਪਿੰਡਾਂ ਅਤੇ ਸ਼ਹਿਰ ਤੋਂ ਬਾਹਰ ਆਏ ।
15
ਉਹ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਜਿਸ ਵਿੱਚ ਅਸ਼ੁੱਧ ਆਤਮਾਵਾਂ ਦਾ ਲਸ਼ਕਰ ਸੀ, ਕੱਪੜੇ ਪਾਏ ਹੋਏ ਅਤੇ ਹੋਸ਼ ਸੰਭਾਲੇ ਉੱਥੇ ਬੈਠੇ ਦੇਖਿਆ । ਲੋਕ ਬਹੁਤ ਡਰ ਗਏ ।
16
ਉਹ ਜਿਹਨਾਂ ਨੇ ਇਹ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ ਸੀ, ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਆਦਮੀ ਜਿਸ ਦੇ ਵਿੱਚ ਅਸ਼ੁੱਧ ਆਤਮਾਵਾਂ ਸਨ ਕਿਸ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਸੂਰਾਂ ਦੇ ਨਾਲ ਕੀ ਵਾਪਰਿਆ ।
17
ਇਸ ਲਈ ਉਹ ਸਾਰੇ ਲੋਕ ਯਿਸੂ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਸਾਡੇ ਇਲਾਕੇ ਵਿੱਚੋਂ ਚਲੇ ਜਾਓ ।
18
ਜਦੋਂ ਯਿਸੂ ਕਿਸ਼ਤੀ ਵਿੱਚ ਚੜ੍ਹ ਰਹੇ ਸਨ ਤਾਂ ਉਹ ਆਦਮੀ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ, ਯਿਸੂ ਦੇ ਅੱਗੇ ਬੇਨਤੀ ਕਰਨ ਲੱਗਾ, “ਮੈਨੂੰ ਵੀ ਆਪਣੇ ਨਾਲ ਲੈ ਚੱਲੋ ।”
19
ਪਰ ਯਿਸੂ ਨੇ ਉਸ ਨੂੰ ਇਸ ਦੀ ਆਗਿਆ ਨਾ ਦਿੱਤੀ, ਸਗੋਂ ਉਸ ਨੂੰ ਕਿਹਾ, “ਤੂੰ ਆਪਣੇ ਘਰ ਅਤੇ ਆਪਣੇ ਲੋਕਾਂ ਕੋਲ ਜਾ ਅਤੇ ਉਹਨਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ ਅਤੇ ਤੇਰੇ ਉੱਤੇ ਉਹਨਾਂ ਨੇ ਕਿੰਨੀ ਦਇਆ ਕੀਤੀ ਹੈ ।”
20
ਉਹ ਆਦਮੀ ਗਿਆ ਅਤੇ ਉਸ ਇਲਾਕੇ ਦੇ ਦਸਾਂ ਸ਼ਹਿਰਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਉਸ ਦੇ ਲਈ ਕੀ ਕੁਝ ਕੀਤਾ ਹੈ । ਇਹ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ।
21
ਜਦੋਂ ਯਿਸੂ ਝੀਲ ਦੇ ਪਾਰ ਪਹੁੰਚੇ ਤਾਂ ਝੀਲ ਦੇ ਕੰਢੇ ਉੱਤੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ ।
22
ਉੱਥੇ ਇੱਕ ਪ੍ਰਾਰਥਨਾ ਘਰ ਦਾ ਅਧਿਕਾਰੀ ਆਇਆ, ਜਿਸ ਦਾ ਨਾਂ ਜੈਰੁਸ ਸੀ । ਉਹ ਯਿਸੂ ਨੂੰ ਦੇਖਦੇ ਹੀ ਉਹਨਾਂ ਦੇ ਪੈਰੀਂ ਪੈ ਗਿਆ,
23
ਅਤੇ ਬੜੀ ਨਿਮਰਤਾ ਨਾਲ ਉਹਨਾਂ ਅੱਗੇ ਬੇਨਤੀ ਕੀਤੀ, “ਮੇਰੀ ਬੱਚੀ ਮਰਨ ਵਾਲੀ ਹੈ । ਕਿਰਪਾ ਕਰ ਕੇ ਆਓ, ਅਤੇ ਆਪਣੇ ਹੱਥ ਉਸ ਦੇ ਉੱਤੇ ਰੱਖੋ ਤਾਂ ਜੋ ਉਹ ਚੰਗੀ ਹੋ ਜਾਵੇ ।”
24
ਯਿਸੂ ਉਸ ਦੇ ਨਾਲ ਚੱਲ ਪਏ ਅਤੇ ਸਾਰੇ ਲੋਕ ਵੀ ਉਹਨਾਂ ਦੇ ਪਿੱਛੇ ਤੁਰ ਪਏ । ਲੋਕ ਇੰਨੇ ਸਨ ਕਿ ਉਹ ਯਿਸੂ ਉੱਤੇ ਡਿੱਗਦੇ ਪਏ ਸਨ ।
25
ਉਹਨਾਂ ਲੋਕਾਂ ਵਿੱਚ ਇੱਕ ਔਰਤ ਸੀ ਜੋ ਬਾਰ੍ਹਾਂ ਸਾਲਾਂ ਤੋਂ ਰੱਤਵਾਹਣ ਦੀ ਬਿਮਾਰੀ ਕਾਰਨ ਦੁਖੀ ਸੀ ।
26
ਉਹ ਬਹੁਤ ਹਕੀਮਾਂ ਕੋਲ ਇਲਾਜ ਲਈ ਜਾ ਚੁੱਕੀ ਸੀ । ਉਸ ਨੇ ਆਪਣਾ ਸਾਰਾ ਧਨ ਇਸ ਬਿਮਾਰੀ ਦੇ ਇਲਾਜ ਉੱਤੇ ਖ਼ਰਚ ਕਰ ਦਿੱਤਾ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ ਸਗੋਂ ਉਸ ਦੀ ਬਿਮਾਰੀ ਹੋਰ ਵੱਧ ਗਈ ਸੀ ।
27
ਉਸ ਨੇ ਯਿਸੂ ਦੇ ਬਾਰੇ ਸੁਣਿਆ ਸੀ ਇਸ ਲਈ ਉਹ ਭੀੜ ਵਿੱਚ ਪਿੱਛੋਂ ਦੀ ਹੋ ਕੇ ਉਹਨਾਂ ਦੇ ਕੋਲ ਆਈ ਅਤੇ ਉਹਨਾਂ ਦੇ ਚੋਗੇ ਨੂੰ ਛੂਹ ਲਿਆ ।
28
ਉਸ ਦਾ ਕਹਿਣਾ ਸੀ, “ਮੈਂ ਜੇਕਰ ਉਹਨਾਂ ਦੇ ਕਿਸੇ ਕੱਪੜੇ ਨੂੰ ਹੀ ਛੂਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗੀ,”
29
ਇਸ ਲਈ ਯਿਸੂ ਦਾ ਚੋਗਾ ਛੂੰਹਦੇ ਹੀ ਇਕਦਮ ਉਸ ਦਾ ਲਹੂ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਆਪਣੀ ਬਿਮਾਰੀ ਤੋਂ ਪੂਰੀ ਤਰ੍ਹਾਂ ਚੰਗੀ ਹੋ ਗਈ ਹੈ ।
30
ਉਸੇ ਸਮੇਂ ਯਿਸੂ ਨੇ ਵੀ ਆਪਣੇ ਆਪ ਵਿੱਚ ਮਹਿਸੂਸ ਕੀਤਾ ਕਿ ਉਹਨਾਂ ਵਿੱਚੋਂ ਸਮਰੱਥਾ ਨਿਕਲੀ ਹੈ । ਇਸ ਲਈ ਉਹਨਾਂ ਨੇ ਪਿੱਛੇ ਭੀੜ ਵੱਲ ਮੁੜ ਕੇ ਦੇਖਿਆ ਅਤੇ ਪੁੱਛਿਆ, “ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ ਹੈ?”
31
ਉਹਨਾਂ ਦੇ ਚੇਲਿਆਂ ਨੇ ਉੱਤਰ ਦਿੱਤਾ, “ਤੁਸੀਂ ਦੇਖ ਹੀ ਰਹੇ ਹੋ ਕਿ ਲੋਕ ਤੁਹਾਡੇ ਉੱਤੇ ਡਿੱਗਦੇ ਪਏ ਹਨ, ਤੁਸੀਂ ਫਿਰ ਵੀ ਪੁੱਛ ਰਹੇ ਹੋ ਕਿ ਮੈਨੂੰ ਕਿਸ ਨੇ ਛੂਹਿਆ ਹੈ?”
32
ਪਰ ਯਿਸੂ ਫਿਰ ਵੀ ਚਾਰੇ ਪਾਸੇ ਦੇਖਦੇ ਰਹੇ ਕਿ ਉਸ ਨੂੰ ਦੇਖਣ ਜਿਸ ਨੇ ਇਹ ਕੰਮ ਕੀਤਾ ਹੈ ।
33
ਤਦ ਉਹ ਔਰਤ ਇਹ ਜਾਣਦੀ ਹੋਈ ਕਿ ਉਸ ਨਾਲ ਕੀ ਹੋਇਆ ਹੈ, ਡਰਦੀ ਅਤੇ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਸਾਰਾ ਸੱਚ ਉਹਨਾਂ ਨੂੰ ਦੱਸ ਦਿੱਤਾ ।
34
ਯਿਸੂ ਨੇ ਉਸ ਨੂੰ ਕਿਹਾ, “ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ । ਸ਼ਾਂਤੀ ਨਾਲ ਜਾ ਅਤੇ ਇਸ ਰੋਗ ਤੋਂ ਮੁਕਤੀ ਪਾ ।”
35
ਅਜੇ ਯਿਸੂ ਇਹ ਕਹਿ ਹੀ ਰਹੇ ਸਨ ਕਿ ਲੋਕ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਦੱਸਿਆ, “ਤੇਰੀ ਧੀ ਮਰ ਗਈ ਹੈ, ਹੁਣ ਗੁਰੂ ਜੀ ਨੂੰ ਉੱਥੇ ਜਾਣ ਦੀ ਖੇਚਲ ਨਾ ਦੇ ।”
36
ਪਰ ਯਿਸੂ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਜੈਰੁਸ ਨੂੰ ਕਿਹਾ, “ਡਰ ਨਾ, ਕੇਵਲ ਵਿਸ਼ਵਾਸ ਰੱਖ ।”
37
ਤਦ ਯਿਸੂ ਨੇ ਪਤਰਸ ਅਤੇ ਦੋਨਾਂ ਭਰਾਵਾਂ, ਯਾਕੂਬ ਅਤੇ ਯੂਹੰਨਾ ਤੋਂ ਸਿਵਾਏ ਹੋਰ ਕਿਸੇ ਨੂੰ ਆਪਣੇ ਨਾਲ ਨਾ ਆਉਣ ਦਿੱਤਾ ।
38
ਫਿਰ ਜਦੋਂ ਉਹ ਪ੍ਰਾਰਥਨਾ ਘਰ ਦੇ ਅਧਿਕਾਰੀ ਦੇ ਘਰ ਪਹੁੰਚੇ ਤਾਂ ਯਿਸੂ ਨੇ ਉੱਥੇ ਬਹੁਤ ਵੱਡਾ ਰੌਲਾ ਪੈਂਦਾ ਦੇਖਿਆ । ਲੋਕ ਧਾਹਾਂ ਮਾਰ ਕੇ ਰੋ ਰਹੇ ਅਤੇ ਵੈਣ ਪਾ ਰਹੇ ਸਨ ।
39
ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਰੌਲਾ ਕਿਉਂ ਪਾ ਰਹੇ ਹੋ ਅਤੇ ਕਿਉਂ ਰੋ ਰਹੇ ਹੋ? ਲੜਕੀ ਮਰੀ ਨਹੀਂ, ਉਹ ਤਾਂ ਸੁੱਤੀ ਪਈ ਹੈ ।”
40
ਪਰ ਲੋਕ ਇਹ ਸੁਣ ਕੇ ਯਿਸੂ ਉੱਤੇ ਹੱਸਣ ਲੱਗੇ । ਇਸ ਲਈ ਯਿਸੂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਤਿੰਨਾਂ ਚੇਲਿਆਂ ਨੂੰ ਨਾਲ ਲੈ ਕੇ ਜਿਸ ਕਮਰੇ ਵਿੱਚ ਲੜਕੀ ਸੀ, ਉੱਥੇ ਗਏ ।
41
ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਤਲੀਥਾ ਕੁਮ!” ਜਿਸ ਦਾ ਮਤਲਬ ਹੈ, “ਛੋਟੀ ਬੱਚੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”
42
ਲੜਕੀ ਉਸੇ ਸਮੇਂ ਉੱਠ ਖੜ੍ਹੀ ਹੋਈ ਅਤੇ ਚੱਲਣ ਲੱਗੀ (ਉਹ ਬਾਰ੍ਹਾਂ ਸਾਲਾਂ ਦੀ ਸੀ) । ਇਹ ਦੇਖ ਕੇ ਜਿੰਨੇ ਲੋਕ ਉੱਥੇ ਸਨ, ਹੱਕੇ-ਬੱਕੇ ਰਹਿ ਗਏ ।
43
ਪਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਮਨ੍ਹਾ ਕੀਤਾ ਕਿ ਇਹ ਗੱਲ ਦੂਜਿਆਂ ਨੂੰ ਨਾ ਦੱਸਣ ਅਤੇ ਕਿਹਾ, “ਇਸ ਬੱਚੀ ਨੂੰ ਕੁਝ ਖਾਣ ਲਈ ਦਿਓ ।”
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
All chapters:
1
2
3
4
5
6
7
8
9
10
11
12
13
14
15
16