bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 10
Mark 10
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਯਿਸੂ ਉੱਥੋਂ ਚੱਲ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਗਏ । ਫਿਰ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਹ ਉਸ ਭੀੜ ਨੂੰ ਆਪਣੀ ਰੀਤ ਅਨੁਸਾਰ ਸਿੱਖਿਆ ਦੇਣ ਲੱਗੇ ।
2
ਕੁਝ ਫ਼ਰੀਸੀ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੂੰ ਪਰਖਣ ਦੇ ਲਈ ਪੁੱਛਣ ਲੱਗੇ, “ਕੀ ਕਿਸੇ ਆਦਮੀ ਨੂੰ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਹੱਕ ਹੈ?”
3
ਪਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਮੂਸਾ ਨੇ ਤੁਹਾਨੂੰ ਇਸ ਬਾਰੇ ਕੀ ਹੁਕਮ ਦਿੱਤਾ ਹੈ?”
4
ਉਹਨਾਂ ਨੇ ਉੱਤਰ ਦਿੱਤਾ, “ਮੂਸਾ ਨੇ ਤਲਾਕ ਲਿਖ ਕੇ ਛੱਡ ਦੇਣ ਦੀ ਆਗਿਆ ਦਿੱਤੀ ਹੈ ।”
5
ਯਿਸੂ ਨੇ ਉੱਤਰ ਦਿੱਤਾ, “ਤੁਹਾਡੇ ਦਿਲਾਂ ਦੀ ਕਠੋਰਤਾ ਦੇ ਕਾਰਨ ਇਹ ਇਸ ਤਰ੍ਹਾਂ ਲਿਖੀ ਗਈ ਸੀ
6
ਕਿਉਂਕਿ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ ।
7
ਇਸੇ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡੇਗਾ ਅਤੇ ਆਪਣੀ ਪਤਨੀ ਨਾਲ ਰਹੇਗਾ
8
ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ । ਇਸ ਲਈ ਉਹ ਅੱਗੇ ਤੋਂ ਦੋ ਨਹੀਂ ਸਗੋਂ ਇੱਕ ਸਰੀਰ ਹਨ ।
9
ਇਸ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਵੱਖ ਨਾ ਕਰੇ ।”
10
ਜਦੋਂ ਉਹ ਘਰ ਪਹੁੰਚੇ ਤਾਂ ਚੇਲਿਆਂ ਨੇ ਫਿਰ ਇਸ ਬਾਰੇ ਯਿਸੂ ਤੋਂ ਪੁੱਛਿਆ ।
11
ਉਹਨਾਂ ਨੇ ਉੱਤਰ ਦਿੱਤਾ, “ਜੋ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਉਸ ਦੇ ਵਿਰੁੱਧ ਵਿਭਚਾਰ ਕਰਦਾ ਹੈ;
12
ਅਤੇ ਜੇਕਰ ਕੋਈ ਔਰਤ ਆਪਣੇ ਪਤੀ ਨੂੰ ਛੱਡ ਕੇ ਦੂਜੇ ਨਾਲ ਵਿਆਹ ਕਰਦੀ ਹੈ ਤਾਂ ਉਹ ਵਿਭਚਾਰ ਕਰਦੀ ਹੈ ।”
13
ਕੁਝ ਲੋਕ ਬੱਚਿਆਂ ਨੂੰ ਯਿਸੂ ਕੋਲ ਲਿਆਏ ਕਿ ਉਹ ਉਹਨਾਂ ਨੂੰ ਛੂਹ ਕੇ ਅਸੀਸ ਦੇਣ ਪਰ ਚੇਲਿਆਂ ਨੇ ਲੋਕਾਂ ਨੂੰ ਰੋਕਿਆ ।
14
ਯਿਸੂ ਇਹ ਦੇਖ ਕੇ ਬਹੁਤ ਗੁੱਸੇ ਹੋਏ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨ੍ਹਾ ਨਾ ਕਰੋ; ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ ।
15
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇਕਰ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਦੀ ਤਰ੍ਹਾਂ ਸਵੀਕਾਰ ਨਾ ਕਰੇ ਤਾਂ ਉਹ ਉਸ ਵਿੱਚ ਕਦੀ ਵੀ ਦਾਖ਼ਲ ਨਾ ਹੋ ਸਕੇਗਾ ।”
16
ਇਹ ਕਹਿ ਕੇ ਯਿਸੂ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ ।
17
ਫਿਰ ਜਦੋਂ ਯਿਸੂ ਉੱਥੋਂ ਨਿਕਲ ਕੇ ਰਾਹ ਵਿੱਚ ਜਾ ਰਹੇ ਸਨ ਤਾਂ ਇੱਕ ਆਦਮੀ ਦੌੜਦਾ ਹੋਇਆ ਆਇਆ ਅਤੇ ਉਹਨਾਂ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਪੁੱਛਿਆ, “ਨੇਕ ਗੁਰੂ ਜੀ, ਅਨੰਤ ਜੀਵਨ ਦਾ ਵਾਰਿਸ ਬਣਨ ਲਈ ਮੈਂ ਕੀ ਕਰਾਂ?”
18
ਯਿਸੂ ਨੇ ਕਿਹਾ, “ਤੂੰ ਮੈਨੂੰ ਨੇਕ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਤੋਂ ਸਿਵਾਏ ਹੋਰ ਕੋਈ ਨੇਕ ਨਹੀਂ ਹੈ ।
19
ਤੂੰ ਹੁਕਮਾਂ ਨੂੰ ਤਾਂ ਜਾਣਦਾ ਹੀ ਹੈਂ: ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਦੂਜਿਆਂ ਦਾ ਹੱਕ ਨਾ ਮਾਰ, ਅਤੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰ ।”
20
ਉਸ ਆਦਮੀ ਨੇ ਕਿਹਾ, “ਗੁਰੂ ਜੀ, ਇਹਨਾਂ ਸਭ ਹੁਕਮਾਂ ਨੂੰ ਤਾਂ ਮੈਂ ਬਚਪਨ ਤੋਂ ਹੀ ਮੰਨਦਾ ਆਇਆ ਹਾਂ ।”
21
ਯਿਸੂ ਨੇ ਪਿਆਰ ਨਾਲ ਨੀਝ ਲਾ ਕੇ ਉਸ ਵੱਲ ਦੇਖਿਆ ਅਤੇ ਕਿਹਾ, “ਤੇਰੇ ਵਿੱਚ ਇੱਕ ਚੀਜ਼ ਦਾ ਘਾਟਾ ਹੈ । ਜਾ, ਅਤੇ ਆਪਣਾ ਸਾਰਾ ਕੁਝ ਵੇਚ ਕੇ ਗ਼ਰੀਬਾਂ ਨੂੰ ਵੰਡ ਦੇ, ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ । ਫਿਰ ਆ ਕੇ ਮੇਰੇ ਪਿੱਛੇ ਚੱਲ ।”
22
ਜਦੋਂ ਉਸ ਆਦਮੀ ਨੇ ਇਹ ਸੁਣਿਆ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਛਾ ਗਈ ਅਤੇ ਉਹ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ ।
23
ਯਿਸੂ ਨੇ ਚਾਰੇ ਪਾਸੇ ਦੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਧਨਵਾਨਾਂ ਲਈ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਔਖਾ ਹੈ!”
24
ਇਹ ਸੁਣ ਕੇ ਚੇਲੇ ਬਹੁਤ ਹੈਰਾਨ ਹੋਏ । ਫਿਰ ਯਿਸੂ ਨੇ ਕਿਹਾ, “ਬੱਚਿਓ, ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਮੁਸ਼ਕਲ ਹੈ!
25
ਧਨਵਾਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਨਿਕਲ ਜਾਣਾ ਸੌਖਾ ਹੈ ।”
26
ਚੇਲੇ ਹੋਰ ਵੀ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਫਿਰ ਮੁਕਤੀ ਕਿਸ ਨੂੰ ਮਿਲ ਸਕਦੀ ਹੈ?”
27
ਯਿਸੂ ਨੇ ਉਹਨਾਂ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਮਨੁੱਖ ਲਈ ਤਾਂ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ ।”
28
ਤਦ ਪਤਰਸ ਨੇ ਕਿਹਾ, “ਦੇਖ, ਅਸੀਂ ਤਾਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਪਏ ਹਾਂ ।”
29
ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਹੋ ਜਿਹਾ ਕੋਈ ਨਹੀਂ ਜਿਸ ਨੇ ਮੇਰੇ ਅਤੇ ਸ਼ੁਭ ਸਮਾਚਾਰ ਦੇ ਲਈ ਘਰ, ਭਰਾ, ਭੈਣਾਂ, ਮਾਤਾ, ਪਿਤਾ, ਬੱਚੇ ਅਤੇ ਜ਼ਮੀਨ ਛੱਡੇ ਹੋਣ
30
ਉਹ ਇਸ ਯੁੱਗ ਵਿੱਚ ਸੌ ਗੁਣਾ ਜ਼ਿਆਦਾ—ਘਰ, ਭਰਾ, ਭੈਣਾਂ, ਮਾਤਾ, ਪਿਤਾ, ਬੱਚੇ ਅਤੇ ਜ਼ਮੀਨ ਪ੍ਰਾਪਤ ਕਰੇਗਾ, ਪਰ ਅੱਤਿਆਚਾਰ ਸਹੇ ਬਿਨਾਂ ਨਹੀਂ । ਅਤੇ ਆਉਣ ਵਾਲੇ ਯੁੱਗ ਵਿੱਚ ਅਨੰਤ ਜੀਵਨ ਪ੍ਰਾਪਤ ਕਰੇਗਾ ।
31
ਪਰ ਬਹੁਤ ਸਾਰੇ ਜਿਹੜੇ ਹੁਣ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ ।”
32
ਉਹ ਉਸ ਰਾਹ ਉੱਤੇ ਜਾ ਰਹੇ ਸਨ ਜੋ ਯਰੂਸ਼ਲਮ ਨੂੰ ਜਾਂਦਾ ਹੈ । ਯਿਸੂ ਉਹਨਾਂ ਦੇ ਅੱਗੇ ਅੱਗੇ ਜਾ ਰਹੇ ਸਨ ਅਤੇ ਚੇਲੇ ਬਹੁਤ ਹੈਰਾਨ ਸਨ । ਹੋਰ ਲੋਕ ਜੋ ਉਹਨਾਂ ਦੇ ਪਿੱਛੇ ਆ ਰਹੇ ਸਨ ਉਹ ਡਰੇ ਹੋਏ ਸਨ । ਇੱਕ ਵਾਰ ਫਿਰ ਯਿਸੂ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਲੈ ਗਏ ਅਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਯਿਸੂ ਦੇ ਨਾਲ ਹੋਣ ਵਾਲੀਆਂ ਸਨ, ਉਹਨਾਂ ਬਾਰੇ ਦੱਸਣ ਲੱਗੇ ।
33
“ਦੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ । ਉੱਥੇ ਮਨੁੱਖ ਦੇ ਪੁੱਤਰ ਨੂੰ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹਵਾਲੇ ਕੀਤਾ ਜਾਵੇਗਾ ਜੋ ਉਸ ਨੂੰ ਮੌਤ ਦੀ ਸਜ਼ਾ ਦੇਣਗੇ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦੇਣਗੇ ।
34
ਉਹ ਉਸ ਨੂੰ ਮਖ਼ੌਲ ਕਰਨਗੇ, ਉਸ ਉੱਤੇ ਥੁੱਕਣਗੇ, ਕੋਰੜੇ ਮਾਰਨਗੇ ਅਤੇ ਮਾਰ ਦੇਣਗੇ । ਪਰ ਉਹ ਤਿੰਨ ਦਿਨਾਂ ਦੇ ਬਾਅਦ ਜੀਅ ਉੱਠੇਗਾ!”
35
ਜ਼ਬਦੀ ਦੇ ਪੁੱਤਰ ਯੂਹੰਨਾ ਅਤੇ ਯਾਕੂਬ ਯਿਸੂ ਕੋਲ ਆਏ ਅਤੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੁਹਾਡੇ ਕੋਲੋਂ ਇਸ ਵੇਲੇ ਮੰਗੀਏ, ਤੁਸੀਂ ਸਾਡੇ ਲਈ ਕਰ ਦੇਵੋ ।”
36
ਯਿਸੂ ਨੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?”
37
ਉਹਨਾਂ ਨੇ ਉੱਤਰ ਦਿੱਤਾ, “ਸਾਨੂੰ ਆਪਣੇ ਰਾਜ ਦੀ ਮਹਿਮਾ ਦੇ ਸਮੇਂ ਇੱਕ ਨੂੰ ਆਪਣੇ ਸੱਜੇ ਅਤੇ ਦੂਜੇ ਨੂੰ ਖੱਬੇ ਬੈਠਣ ਦਾ ਅਧਿਕਾਰ ਦਿਓ ।”
38
ਯਿਸੂ ਨੇ ਕਿਹਾ, “ਤੁਸੀਂ ਜਾਣਦੇ ਨਹੀਂ ਕਿ ਤੁਸੀਂ ਕੀ ਮੰਗ ਰਹੇ ਹੋ । ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣ ਵਾਲਾ ਹਾਂ ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣ ਵਾਲਾ ਹਾਂ?”
39
ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਅਸੀਂ ਕਰ ਸਕਦੇ ਹਾਂ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜਿਹੜਾ ਪਿਆਲਾ ਮੈਂ ਪੀ ਰਿਹਾ ਹਾਂ, ਤੁਸੀਂ ਪੀਉਗੇ ਅਤੇ ਜਿਹੜਾ ਬਪਤਿਸਮਾ ਮੈਂ ਲੈ ਰਿਹਾ ਹਾਂ, ਤੁਸੀਂ ਵੀ ਲਵੋਗੇ ।
40
ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ । ਇਹ ਥਾਵਾਂ ਉਹਨਾਂ ਲਈ ਹਨ ਜਿਹਨਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ ।”
41
ਜਦੋਂ ਬਾਕੀ ਦਸਾਂ ਨੇ ਇਹ ਸੁਣਿਆ ਤਾਂ ਉਹ ਯੂਹੰਨਾ ਅਤੇ ਯਾਕੂਬ ਨੂੰ ਬਹੁਤ ਗੁੱਸੇ ਹੋਏ ।
42
ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਜਾਣਦੇ ਹੋ, ਜਿਹੜੇ ਆਪਣੇ ਆਪ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਦੇ ਹਨ, ਉਹ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਨੇਤਾ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ ।
43
ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਜ਼ਰੂਰ ਦੂਜਿਆਂ ਦਾ ਸੇਵਕ ਬਣੇ
44
ਅਤੇ ਜੇਕਰ ਕੋਈ ਤੁਹਾਡੇ ਵਿੱਚੋਂ ਮਹਾਨ ਬਣਨਾ ਚਾਹੇ, ਉਹ ਸਾਰਿਆਂ ਦਾ ਗ਼ੁਲਾਮ ਬਣੇ ।
45
ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ ਸਗੋਂ ਉਹ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਮੁਕਤੀ ਦੇ ਲਈ ਆਪਣੀ ਜਾਨ ਦੇਣ ਲਈ ਆਇਆ ਹੈ ।”
46
ਉਹ ਯਰੀਹੋ ਸ਼ਹਿਰ ਵਿੱਚ ਆਏ । ਫਿਰ ਜਦੋਂ ਉਹ ਆਪਣੇ ਚੇਲਿਆਂ ਅਤੇ ਵੱਡੀ ਭੀੜ ਦੇ ਨਾਲ ਯਰੀਹੋ ਤੋਂ ਬਾਹਰ ਨਿਕਲ ਰਹੇ ਸਨ, ਉਸ ਸਮੇਂ ਤਿਮਾਈ ਦਾ ਪੁੱਤਰ ਬਰਤਿਮਾਈ ਇੱਕ ਅੰਨ੍ਹਾ ਮੰਗਤਾ ਸੜਕ ਦੇ ਕੰਢੇ ਬੈਠਾ ਸੀ ।
47
ਜਦੋਂ ਉਸ ਨੇ ਸੁਣਿਆ ਕਿ ਨਾਸਰਤ ਨਿਵਾਸੀ ਯਿਸੂ ਉੱਥੇ ਹਨ ਤਾਂ ਉਸ ਨੇ ਉੱਚੀ ਆਵਾਜ਼ ਨਾਲ ਕਹਿਣਾ ਸ਼ੁਰੂ ਕੀਤਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਉੱਤੇ ਰਹਿਮ ਕਰੋ!”
48
ਬਹੁਤਿਆਂ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਪਰ ਉਹ ਹੋਰ ਵੀ ਉੱਚੀ ਉੱਚੀ ਬੋਲਿਆ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰੋ!”
49
ਯਿਸੂ ਨੇ ਰੁਕ ਕੇ ਕਿਹਾ, “ਉਸ ਨੂੰ ਸੱਦੋ ।” ਲੋਕਾਂ ਨੇ ਅੰਨ੍ਹੇ ਨੂੰ ਸੱਦਿਆ ਅਤੇ ਕਿਹਾ, “ਹੌਸਲਾ ਕਰ! ਉੱਠ, ਉਹ ਤੈਨੂੰ ਸੱਦ ਰਹੇ ਹਨ ।”
50
ਉਸ ਨੇ ਇਕਦਮ ਆਪਣੇ ਉੱਤੇ ਦਾ ਚੋਗਾ ਪਰ੍ਹੇ ਸੁੱਟਿਆ ਅਤੇ ਉੱਠ ਕੇ ਯਿਸੂ ਕੋਲ ਪਹੁੰਚ ਗਿਆ ।
51
ਯਿਸੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈ ਕਿ ਮੈਂ ਤੇਰੇ ਲਈ ਕਰਾਂ?” ਅੰਨ੍ਹੇ ਨੇ ਉੱਤਰ ਦਿੱਤਾ, “ਗੁਰੂ ਜੀ, ਮੈਂ ਸੁਜਾਖਾ ਹੋਣਾ ਚਾਹੁੰਦਾ ਹਾਂ ।”
52
ਯਿਸੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਇਕਦਮ ਹੀ ਉਹ ਦੇਖਣ ਲੱਗ ਪਿਆ ਅਤੇ ਯਿਸੂ ਦੇ ਪਿੱਛੇ ਸੜਕ ਉੱਤੇ ਚੱਲਣ ਲੱਗਾ ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16