bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 13
Mark 13
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
1
ਜਦੋਂ ਉਹ ਹੈਕਲ ਵਿੱਚੋਂ ਬਾਹਰ ਆ ਰਹੇ ਸਨ ਤਾਂ ਉਹਨਾਂ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ, ਦੇਖੋ, ਕਿੰਨੇ ਵੱਡੇ ਵੱਡੇ ਪੱਥਰ ਅਤੇ ਅਦਭੁਤ ਇਮਾਰਤਾਂ ਹਨ ।”
2
ਯਿਸੂ ਨੇ ਉੱਤਰ ਦਿੱਤਾ, “ਤੁਸੀਂ ਅੱਜ ਇਹ ਵੱਡੀਆਂ ਵੱਡੀਆਂ ਇਮਾਰਤਾਂ ਦੇਖ ਰਹੇ ਹੋ, ਇੱਥੇ ਕੋਈ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਢਾਇਆ ਨਾ ਜਾਵੇਗਾ ।”
3
ਜਦੋਂ ਯਿਸੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ ਉੱਤੇ ਬੈਠ ਗਏ ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹਨਾਂ ਤੋਂ ਪੁੱਛਿਆ,
4
“ਸਾਨੂੰ ਦੱਸੋ ਕਿ ਇਹ ਸਭ ਕੁਝ ਕਦੋਂ ਹੋਵੇਗਾ ਅਤੇ ਇਹਨਾਂ ਗੱਲਾਂ ਦੇ ਪੂਰੇ ਹੋਣ ਦੇ ਕੀ ਚਿੰਨ੍ਹ ਹੋਣਗੇ?”
5
ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹਿਣਾ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ ।
6
ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ ‘ਮੈਂ ਉਹ ਹੀ ਹਾਂ’ ਅਤੇ ਬਹੁਤ ਸਾਰਿਆਂ ਨੂੰ ਕੁਰਾਹੇ ਪਾ ਦੇਣਗੇ ।
7
ਜਦੋਂ ਤੁਸੀਂ ਲੜਾਈਆਂ ਦੀਆਂ ਖ਼ਬਰਾਂ ਸੁਣੋ, ਘਬਰਾ ਨਾ ਜਾਣਾ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅੰਤ ਅਜੇ ਦੂਰ ਹੈ ।
8
ਦੇਸ਼ ਦੇਸ਼ ਦੇ ਵਿਰੁੱਧ; ਅਤੇ ਰਾਜ ਰਾਜ ਦੇ ਵਿਰੁੱਧ ਲੜਨਗੇ; ਕਈ ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ । ਇਹ ਘਟਨਾਵਾਂ ਤਾਂ ਪੀੜਾਂ ਦਾ ਆਰੰਭ ਹੀ ਹੋਵੇਗਾ ।
9
“ਤੁਸੀਂ ਆਪਣੇ ਬਾਰੇ ਸਾਵਧਾਨ ਰਹਿਣਾ । ਲੋਕ ਤੁਹਾਨੂੰ ਫੜ ਕੇ ਅਦਾਲਤਾਂ ਵਿੱਚ ਪੇਸ਼ ਕਰਨਗੇ ਅਤੇ ਪ੍ਰਾਰਥਨਾ ਸਭਾਵਾਂ ਵਿੱਚ ਮਾਰਨਗੇ । ਤੁਸੀਂ ਮੇਰੇ ਕਾਰਨ ਅਧਿਕਾਰੀਆਂ ਅਤੇ ਰਾਜਿਆਂ ਦੇ ਸਾਹਮਣੇ ਪੇਸ਼ ਕੀਤੇ ਜਾਵੋਗੇ ਤਾਂ ਜੋ ਉਹਨਾਂ ਦੇ ਅੱਗੇ ਸ਼ੁਭ ਸਮਾਚਾਰ ਦੀ ਗਵਾਹੀ ਦੇਵੋ ।
10
ਪਰ ਇਸ ਤੋਂ ਪਹਿਲਾਂ ਕਿ ਅੰਤ ਆਵੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਾਰੀਆਂ ਕੌਮਾਂ ਵਿੱਚ ਹੋਣਾ ਜ਼ਰੂਰੀ ਹੈ ।
11
ਜਦੋਂ ਉਹ ਤੁਹਾਨੂੰ ਫੜ ਲੈਣ ਅਤੇ ਅਦਾਲਤ ਵਿੱਚ ਪੇਸ਼ ਕਰਨ, ਤੁਸੀਂ ਪਹਿਲਾਂ ਤੋਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ । ਉਸ ਘੜੀ ਜੋ ਕੁਝ ਤੁਹਾਨੂੰ ਦਿੱਤਾ ਜਾਵੇ ਉਹ ਹੀ ਕਹਿਣਾ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ ।
12
ਭਰਾ ਭਰਾ ਨੂੰ ਮਰਵਾਉਣ ਲਈ ਫੜਵਾਏਗਾ । ਇਸੇ ਤਰ੍ਹਾਂ ਪਿਤਾ ਪੁੱਤਰ ਦੇ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ ।
13
ਸਾਰੇ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਘਿਰਨਾ ਕਰਨਗੇ ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਵਿੱਚ ਪੱਕਾ ਰਹੇਗਾ ਉਹ ਬਚਾਇਆ ਜਾਵੇਗਾ ।
14
“ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ਘਿਨਾਉਣੀ ਚੀਜ਼ ਨੂੰ ਉਸ ਥਾਂ ਉੱਤੇ ਖਲੋਤੀ ਦੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ ਸੀ (ਪੜ੍ਹਨ ਵਾਲਾ ਆਪ ਸਮਝ ਜਾਵੇ) ਤਾਂ ਉਸ ਵੇਲੇ ਜੋ ਯਹੂਦਿਯਾ ਵਿੱਚ ਹੋਣ, ਪਹਾੜਾਂ ਵੱਲ ਦੌੜ ਜਾਣ ।
15
ਜਿਹੜਾ ਘਰ ਦੀ ਛੱਤ ਉੱਤੇ ਹੋਵੇ ਉਹ ਹੇਠਾਂ ਨਾ ਉਤਰੇ ਅਤੇ ਨਾ ਕੋਈ ਚੀਜ਼ ਲੈਣ ਲਈ ਵਾਪਸ ਆਪਣੇ ਘਰ ਦੇ ਅੰਦਰ ਜਾਵੇ ।
16
ਇਸੇ ਤਰ੍ਹਾਂ ਜੋ ਖੇਤ ਵਿੱਚ ਹੋਵੇ, ਵਾਪਸ ਆਪਣਾ ਕੱਪੜਾ ਲੈਣ ਨਾ ਜਾਵੇ ।
17
ਅਫ਼ਸੋਸ ਹੈ ਉਹਨਾਂ ਔਰਤਾਂ ਦੇ ਲਈ ਜੋ ਉਹਨਾਂ ਦਿਨਾਂ ਵਿੱਚ ਗਰਭਵਤੀ ਹੋਣਗੀਆਂ ਅਤੇ ਜੋ ਦੁੱਧ ਪਿਲਾਉਂਦੀਆਂ ਹੋਣਗੀਆਂ ।
18
ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਇਹ ਸਭ ਸਰਦੀ ਦੀ ਰੁੱਤ ਵਿੱਚ ਨਾ ਵਾਪਰੇ
19
ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀ ਵੱਡੀ ਬਿਪਤਾ ਆਵੇਗੀ ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਜਦੋਂ ਤੋਂ ਪਰਮੇਸ਼ਰ ਨੇ ਇਸ ਨੂੰ ਰਚਿਆ ਹੈ, ਨਾ ਆਈ ਹੈ ਅਤੇ ਨਾ ਅੱਗੇ ਆਵੇਗੀ ।
20
ਜੇਕਰ ਪ੍ਰਭੂ ਨੇ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਮਨੁੱਖ ਨਾ ਬਚਦਾ ਪਰ ਆਪਣੇ ਚੁਣਿਆਂ ਹੋਇਆਂ ਦੇ ਕਾਰਨ, ਉਸ ਨੇ ਇਹਨਾਂ ਦੀ ਗਿਣਤੀ ਘੱਟ ਕਰ ਦਿੱਤੀ ਹੈ ।
21
“ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ ਜਾਂ ਉੱਥੇ ਹੈ’ ਵਿਸ਼ਵਾਸ ਨਾ ਕਰਨਾ ।
22
ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਉਹ ਕਈ ਤਰ੍ਹਾਂ ਦੇ ਚਿੰਨ੍ਹ ਅਤੇ ਚਮਤਕਾਰ ਦਿਖਾਉਣਗੇ ਤਾਂ ਜੋ ਉਹ ਲੋਕਾਂ ਨੂੰ ਕੁਰਾਹੇ ਪਾਉਣ, ਇੱਥੋਂ ਤੱਕ ਕਿ ਜੇਕਰ ਹੋ ਸਕੇ ਤਾਂ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਵੀ ।
23
ਤੁਸੀਂ ਸੁਚੇਤ ਰਹੋ । ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ ।”
24
“ਉਹਨਾਂ ਦਿਨਾਂ ਵਿੱਚ ਇਸ ਬਿਪਤਾ ਦੇ ਬਾਅਦ ਸੂਰਜ ਹਨੇਰਾ ਹੋ ਜਾਵੇਗਾ । ਚੰਦ ਆਪਣੀ ਲੋ ਨਹੀਂ ਦੇਵੇਗਾ;
25
ਅਕਾਸ਼ ਦੇ ਤਾਰੇ ਹੇਠਾਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ ।
26
“ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਉੱਤੇ ਆਪਣੇ ਬਲ ਅਤੇ ਪ੍ਰਤਾਪ ਦੇ ਨਾਲ ਆਉਂਦਾ ਦੇਖਣਗੇ ।
27
ਫਿਰ ਉਹ ਆਪਣੇ ਸਵਰਗਦੂਤਾਂ ਨੂੰ ਭੇਜਣਗੇ ਕਿ ਉਹ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਅਸਮਾਨ ਦੇ ਦੂਜੇ ਪਾਸੇ ਤੱਕ ਚਾਰੇ ਪਾਸਿਆਂ ਤੋਂ ਇਕੱਠਾ ਕਰਨ ।”
28
“ਅੰਜੀਰ ਦੇ ਰੁੱਖ ਤੋਂ ਸਿੱਖਿਆ ਲਵੋ । ਜਦੋਂ ਉਸ ਦੀਆਂ ਟਹਿਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦਾ ਮੌਸਮ ਨੇੜੇ ਹੈ ।
29
ਇਸ ਤਰ੍ਹਾਂ ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ ਸਗੋਂ ਦਰਵਾਜ਼ੇ ਤੇ ਹੈ ।
30
ਇਹ ਸੱਚ ਜਾਣੋ, ਇਹ ਗੱਲਾਂ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਪੂਰੀਆਂ ਹੋ ਜਾਣਗੀਆਂ ।
31
ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਸ਼ਬਦ ਕਦੀ ਨਹੀਂ ਟਲਣਗੇ ।”
32
“ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗਦੂਤ ਨਾ ਪੁੱਤਰ, ਸਿਵਾਏ ਪਿਤਾ ਦੇ ।
33
ਇਸ ਲਈ ਸੁਚੇਤ ਰਹੋ, ਤੁਸੀਂ ਜਾਣਦੇ ਨਹੀਂ ਕਿ ਉਹ ਘੜੀ ਕਦੋਂ ਆ ਜਾਵੇਗੀ ।
34
ਇਹ ਉਸ ਆਦਮੀ ਦੀ ਤਰ੍ਹਾਂ ਹੈ ਜੋ ਪਰਦੇਸ ਜਾਣ ਲੱਗਿਆਂ ਆਪਣਾ ਘਰ ਬਾਰ ਨੌਕਰਾਂ ਦੇ ਹੱਥਾਂ ਵਿੱਚ ਦੇ ਜਾਵੇ । ਹਰ ਨੌਕਰ ਨੂੰ ਉਸ ਦਾ ਕੰਮ ਦੱਸ ਕੇ ਦਰਬਾਨ ਨੂੰ ਸਾਵਧਾਨ ਰਹਿਣ ਦਾ ਹੁਕਮ ਦੇ ਜਾਵੇ ।
35
ਇਸ ਲਈ ਸਾਵਧਾਨ ਰਹੋ, ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਆ ਜਾਵੇਗਾ । ਹੋ ਸਕਦਾ ਹੈ ਕਿ ਸ਼ਾਮ ਸਮੇਂ ਜਾਂ ਅੱਧੀ ਰਾਤ ਨੂੰ ਜਾਂ ਸਵੇਰ ਹੋਣ ਤੋਂ ਪਹਿਲਾਂ ਜਾਂ ਦਿਨ ਚੜ੍ਹੇ ।
36
ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅਚਾਨਕ ਆ ਜਾਵੇ ਅਤੇ ਤੁਸੀਂ ਸੁੱਤੇ ਹੋਵੋ ।
37
ਇਸ ਲਈ ਜੋ ਮੈਂ ਤੁਹਾਨੂੰ ਕਹਿੰਦਾ ਹਾਂ, ਉਹ ਹੀ ਸਾਰਿਆਂ ਨੂੰ ਕਹਿੰਦਾ ਹਾਂ: ਸੁਚੇਤ ਰਹੋ ।”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
All chapters:
1
2
3
4
5
6
7
8
9
10
11
12
13
14
15
16