bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 15
Mark 15
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਸਵੇਰ ਹੁੰਦੇ ਹੀ ਮਹਾਂ-ਪੁਰੋਹਿਤਾਂ ਨੇ ਬਜ਼ੁਰਗ ਆਗੂਆਂ, ਵਿਵਸਥਾ ਦੇ ਸਿੱਖਿਅਕਾਂ ਅਤੇ ਸਭਾ ਦੇ ਨਾਲ ਮਿਲ ਕੇ ਸਲਾਹ ਕੀਤੀ ਅਤੇ ਉਹ ਯਿਸੂ ਨੂੰ ਬੰਨ੍ਹ ਕੇ ਪਿਲਾਤੁਸ ਕੋਲ ਲੈ ਗਏ ।
2
ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ।”
3
ਮਹਾਂ-ਪੁਰੋਹਿਤਾਂ ਨੇ ਉਹਨਾਂ ਉੱਤੇ ਬਹੁਤ ਦੋਸ਼ ਲਾਏ ।
4
ਪਿਲਾਤੁਸ ਨੇ ਫਿਰ ਯਿਸੂ ਤੋਂ ਪੁੱਛਿਆ, “ਕੀ ਤੂੰ ਕੁਝ ਨਹੀਂ ਕਹਿਣਾ ਚਾਹੁੰਦਾ? ਦੇਖ, ਇਹ ਤੇਰੇ ਵਿਰੁੱਧ ਕਿੰਨਾ ਕੁਝ ਕਹਿ ਰਹੇ ਹਨ!”
5
ਪਰ ਯਿਸੂ ਨੇ ਫਿਰ ਕੋਈ ਉੱਤਰ ਨਾ ਦਿੱਤਾ । ਤਦ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ ।
6
ਹਰ ਪਸਾਹ ਦੇ ਤਿਉਹਾਰ ਦੇ ਸਮੇਂ ਪਿਲਾਤੁਸ ਲੋਕਾਂ ਦੇ ਕਹਿਣ ਉੱਤੇ ਕਿਸੇ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ ।
7
ਉਸ ਸਮੇਂ ਬਰੱਬਾਸ ਨਾਂ ਦਾ ਇੱਕ ਆਦਮੀ ਦੰਗਾ ਕਰਨ ਵਾਲਿਆਂ ਦੇ ਨਾਲ ਕੈਦ ਵਿੱਚ ਸੀ ਜਿਸ ਨੇ ਕਤਲ ਵੀ ਕੀਤੇ ਸਨ ।
8
ਲੋਕ ਅੱਗੇ ਵਧੇ ਅਤੇ ਪਿਲਾਤੁਸ ਨੂੰ ਕਹਿਣ ਲੱਗੇ ਕਿ ਉਹ ਉਹਨਾਂ ਦੇ ਲਈ ਆਪਣੀ ਰੀਤ ਅਨੁਸਾਰ ਕਰੇ ।
9
ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜਾ ਨੂੰ ਛੱਡ ਦੇਵਾਂ?”
10
ਕਿਉਂਕਿ ਉਹ ਜਾਣਦਾ ਸੀ ਕਿ ਮਹਾਂ-ਪੁਰੋਹਿਤਾਂ ਨੇ ਯਿਸੂ ਨੂੰ ਕੇਵਲ ਈਰਖਾ ਕਰ ਕੇ ਹੀ ਫੜਵਾਇਆ ਹੈ ।
11
ਪਰ ਮਹਾਂ-ਪੁਰੋਹਿਤਾਂ ਨੇ ਭੀੜ ਨੂੰ ਭੜਕਾਇਆ ਕਿ ਉਹ ਬਰੱਬਾਸ ਨੂੰ ਹੀ ਉਹਨਾਂ ਲਈ ਛੱਡੇ ।
12
ਪਿਲਾਤੁਸ ਨੇ ਉਹਨਾਂ ਤੋਂ ਫਿਰ ਪੁੱਛਿਆ, “ਫਿਰ ਮੈਂ ਉਸ ਦੇ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”
13
ਉਹ ਜ਼ੋਰ ਦੇ ਕੇ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ!”
14
ਪਰ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕਿਉਂ, ਉਸ ਨੇ ਕੀ ਅਪਰਾਧ ਕੀਤਾ ਹੈ?” ਉਹ ਹੋਰ ਵੀ ਰੌਲਾ ਪਾ ਕੇ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ!”
15
ਤਦ ਪਿਲਾਤੁਸ ਨੇ ਲੋਕਾਂ ਨੂੰ ਖ਼ੁਸ਼ ਕਰਨ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ ।
16
ਫਿਰ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਪਲਟਣ ਦੇ ਦੂਜੇ ਲੋਕਾਂ ਨੂੰ ਵੀ ਸੱਦ ਲਿਆ ।
17
ਉਹਨਾਂ ਨੇ ਯਿਸੂ ਨੂੰ ਇੱਕ ਜਾਮਨੀ ਰੰਗ ਦਾ ਚੋਗਾ ਪਵਾਇਆ ਅਤੇ ਇੱਕ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ।
18
ਫਿਰ ਉਹ ਉਹਨਾਂ ਨੂੰ ਇਹ ਕਹਿ ਕੇ ਸਲਾਮੀ ਦੇਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!”
19
ਫਿਰ ਸਿਪਾਹੀਆਂ ਨੇ ਉਹਨਾਂ ਦੇ ਸਿਰ ਉੱਤੇ ਕਾਨੇ ਮਾਰੇ, ਉਹਨਾਂ ਉੱਤੇ ਥੁੱਕਿਆ ਅਤੇ ਉਹਨਾਂ ਦੇ ਅੱਗੇ ਗੋਡੇ ਟੇਕ ਕੇ ਸੀਸ ਨਿਵਾਏ ।
20
ਇਸ ਤਰ੍ਹਾਂ ਜਦੋਂ ਉਹ ਯਿਸੂ ਦਾ ਮਖ਼ੌਲ ਉਡਾ ਚੁੱਕੇ ਤਾਂ ਉਹਨਾਂ ਨੇ ਜਾਮਨੀ ਚੋਗਾ ਲਾਹ ਲਿਆ ਅਤੇ ਫਿਰ ਉਹਨਾਂ ਦੇ ਕੱਪੜੇ ਪਵਾ ਦਿੱਤੇ ਅਤੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ ।
21
ਰਾਹ ਵਿੱਚ ਉਹਨਾਂ ਨੂੰ ਸ਼ਮਊਨ ਕੁਰੇਨੀ ਜੋ ਸਿਕੰਦਰ ਅਤੇ ਰੂਫ਼ਸ ਦਾ ਪਿਤਾ ਸੀ, ਮਿਲਿਆ । ਉਹ ਪਿੰਡ ਵੱਲੋਂ ਆ ਰਿਹਾ ਸੀ ਜਿਸ ਨੂੰ ਸਿਪਾਹੀਆਂ ਨੇ ਵਗਾਰ ਲਈ ਫੜਿਆ ਕਿ ਉਹ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ ।
22
ਉਹ ਯਿਸੂ ਨੂੰ ‘ਗੁਲਗੁਥਾ’ (ਜਿਸ ਦਾ ਅਰਥ ਹੈ ‘ਖੋਪੜੀ ਦੀ ਥਾਂ’) ਉੱਤੇ ਲੈ ਗਏ ।
23
ਉੱਥੇ ਉਹਨਾਂ ਨੇ ਯਿਸੂ ਨੂੰ ਗੰਧਰਸ ਮਿਲੀ ਮੈ ਦੇਣ ਦੀ ਕੋਸ਼ਿਸ਼ ਕੀਤੀ ਪਰ ਯਿਸੂ ਨੇ ਪੀਣ ਤੋਂ ਇਨਕਾਰ ਕਰ ਦਿੱਤਾ ।
24
ਫਿਰ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਅਤੇ ਉਹਨਾਂ ਦੇ ਕੱਪੜੇ ਆਪਸ ਵਿੱਚ ਗੁਣਾ ਪਾ ਕੇ ਵੰਡ ਲਏ ।
25
ਸਵੇਰ ਦੇ ਨੌ ਵਜੇ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ।
26
ਉਹਨਾਂ ਦੇ ਸਿਰ ਦੇ ਉਤਲੇ ਪਾਸੇ, ਦੋਸ਼-ਪੱਤਰ ਉੱਤੇ ਲਿਖਿਆ ਹੋਇਆ ਸੀ, “ਯਹੂਦੀਆਂ ਦਾ ਰਾਜਾ ।”
27
ਉਹਨਾਂ ਨੇ ਦੋ ਡਾਕੂਆਂ ਨੂੰ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਇਆ: ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ ।
29
ਆਉਂਦੇ ਜਾਂਦੇ ਰਾਹੀ ਯਿਸੂ ਦੀ ਨਿੰਦਾ ਕਰਦੇ ਅਤੇ ਸਿਰ ਹਿਲਾ ਹਿਲਾ ਕੇ ਕਹਿੰਦੇ ਸਨ, “ਬੱਲੇ, ਹੈਕਲ ਦੇ ਢਾਹੁਣ ਵਾਲੇ ਅਤੇ ਤਿੰਨ ਦਿਨਾਂ ਵਿੱਚ ਉਸਾਰਨ ਵਾਲੇ,
30
ਸਲੀਬ ਉੱਤੋਂ ਉਤਰ ਆ ਅਤੇ ਆਪਣੇ ਆਪ ਨੂੰ ਬਚਾਅ!”
31
ਇਸ ਤਰ੍ਹਾਂ ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਵੀ ਉਹਨਾਂ ਨੂੰ ਮਖ਼ੌਲ ਕਰ ਰਹੇ ਸਨ ਅਤੇ ਇੱਕ ਦੂਜੇ ਨੂੰ ਕਹਿ ਰਹੇ ਸਨ, “ਉਸ ਨੇ ਦੂਜਿਆਂ ਨੂੰ ਬਚਾਇਆ, ਪਰ ਕੀ ਆਪਣੇ ਆਪ ਨੂੰ ਨਹੀਂ ਬਚਾਅ ਸਕਦਾ!
32
ਇਸਰਾਏਲ ਦਾ ਰਾਜਾ ਮਸੀਹ ਜੇਕਰ ਇਸ ਸਮੇਂ ਸਲੀਬ ਉੱਤੋਂ ਉਤਰ ਆਵੇ ਤਾਂ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ ।” ਜੋ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ ਉਹ ਵੀ ਉਹਨਾਂ ਦਾ ਅਪਮਾਨ ਕਰ ਰਹੇ ਸਨ ।
33
ਜਦੋਂ ਦੁਪਹਿਰ ਹੋਈ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਤਿੰਨ ਵਜੇ ਤੱਕ ਰਿਹਾ ।
34
ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਈਲੋਈ, ਈਲੋਈ ਲਮਾ ਸਬਕਤਨੀ,” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?”
35
ਜੋ ਉੱਥੇ ਕੋਲ ਖੜ੍ਹੇ ਸਨ, ਉਹਨਾਂ ਇਹ ਸੁਣਿਆ ਤਾਂ ਉਹਨਾਂ ਵਿੱਚੋਂ ਕੁਝ ਨੇ ਕਿਹਾ, “ਦੇਖੋ, ਉਹ ਏਲੀਯਾਹ ਨੂੰ ਸੱਦ ਰਿਹਾ ਹੈ ।”
36
ਪਰ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਦੀ ਮੈ ਵਿੱਚ ਡੋਬਿਆ ਅਤੇ ਉਸ ਨੂੰ ਇੱਕ ਸੋਟੀ ਉੱਤੇ ਲਾ ਕੇ ਯਿਸੂ ਨੂੰ ਦਿੱਤਾ ਅਤੇ ਕਿਹਾ, “ਭਲਾ ਦੇਖਦੇ ਹਾਂ ਕਿ ਏਲੀਯਾਹ ਇਸ ਨੂੰ ਸਲੀਬ ਉੱਤੋਂ ਉਤਾਰਨ ਲਈ ਆਉਂਦਾ ਹੈ ਜਾਂ ਨਹੀਂ?”
37
ਪਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ ।
38
ਉਸ ਸਮੇਂ ਹੈਕਲ ਦੇ ਅੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਟੁਕੜੇ ਹੋ ਗਿਆ ।
39
ਸੂਬੇਦਾਰ ਜਿਹੜਾ ਉਸ ਸਮੇਂ ਉੱਥੇ ਖੜ੍ਹਾ ਸੀ, ਜਦੋਂ ਉਸ ਨੇ ਯਿਸੂ ਨੂੰ ਇਸ ਤਰ੍ਹਾਂ ਉੱਚੀ ਆਵਾਜ਼ ਨਾਲ ਜਾਨ ਦਿੰਦੇ ਹੋਏ ਦੇਖਿਆ ਤਾਂ ਉਸ ਨੇ ਕਿਹਾ, “ਸੱਚਮੁੱਚ ਇਹ ਪਰਮੇਸ਼ਰ ਦਾ ਪੁੱਤਰ ਸੀ!”
40
ਕੁਝ ਔਰਤਾਂ ਉੱਥੇ ਖੜ੍ਹੀਆਂ ਇਹ ਸਭ ਕੁਝ ਦੂਰ ਤੋਂ ਦੇਖ ਰਹੀਆਂ ਸਨ, ਜਿਹਨਾਂ ਵਿੱਚ ਮਰੀਅਮ ਮਗਦਲੀਨੀ, ਛੋਟੇ ਯਾਕੂਬ ਅਤੇ ਜੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਵੀ ਸਨ ।
41
ਜਦੋਂ ਯਿਸੂ ਗਲੀਲ ਵਿੱਚ ਸਨ, ਤਾਂ ਉਹ ਉਹਨਾਂ ਉੱਤੇ ਵਿਸ਼ਵਾਸ ਲਿਆ ਕੇ ਉਹਨਾਂ ਦੇ ਪਿੱਛੇ ਚੱਲਦੀਆਂ ਅਤੇ ਯਿਸੂ ਦੀ ਸੇਵਾ ਕਰਦੀਆਂ ਸਨ । ਹੋਰ ਵੀ ਕਈ ਔਰਤਾਂ ਉੱਥੇ ਸਨ ਜੋ ਉਹਨਾਂ ਦੇ ਨਾਲ ਯਰੂਸ਼ਲਮ ਤੋਂ ਆਈਆਂ ਸਨ ।
42
ਸ਼ਾਮ ਹੋ ਗਈ ਸੀ ਅਤੇ ਇਹ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਸੀ ।
43
ਇਸ ਲਈ ਅਰਿਮਤਿਆ ਦਾ ਰਹਿਣ ਵਾਲਾ ਯੂਸਫ਼ ਜੋ ਸਭਾ ਦਾ ਇੱਕ ਮੰਨਿਆ ਪ੍ਰਮੰਨਿਆ ਮੈਂਬਰ ਅਤੇ ਆਪ ਵੀ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਸੀ, ਉਹ ਬੜੀ ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸੂ ਦੀ ਲਾਸ਼ ਉਸ ਤੋਂ ਮੰਗੀ ।
44
ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ ਕਿ ਉਹ ਇੰਨੀ ਛੇਤੀ ਮਰ ਗਿਆ ਹੈ । ਇਸ ਲਈ ਉਸ ਨੇ ਸੂਬੇਦਾਰ ਨੂੰ ਸੱਦ ਕੇ ਪੁੱਛਿਆ, “ਕੀ ਯਿਸੂ ਮਰ ਗਿਆ ਹੈ?”
45
ਸੂਬੇਦਾਰ ਕੋਲੋਂ ਪੁੱਛਣ ਦੇ ਬਾਅਦ, ਪਿਲਾਤੁਸ ਨੇ ਯੂਸਫ਼ ਨੂੰ ਲਾਸ਼ ਲੈ ਜਾਣ ਦੀ ਆਗਿਆ ਦੇ ਦਿੱਤੀ ।
46
ਤਦ ਯੂਸਫ਼ ਨੇ ਇੱਕ ਚਾਦਰ ਖ਼ਰੀਦੀ ਅਤੇ ਯਿਸੂ ਨੂੰ ਸਲੀਬ ਉੱਤੋਂ ਉਤਾਰ ਕੇ ਉਸ ਵਿੱਚ ਲਪੇਟਿਆ ਅਤੇ ਕਬਰ ਵਿੱਚ ਰੱਖ ਦਿੱਤਾ ਜੋ ਇੱਕ ਚਟਾਨ ਨੂੰ ਕੱਟ ਕੇ ਬਣਾਈ ਗਈ ਸੀ । ਕਬਰ ਦੇ ਮੂੰਹ ਉੱਤੇ ਉਸ ਨੇ ਇੱਕ ਵੱਡਾ ਸਾਰਾ ਪੱਥਰ ਰੇੜ੍ਹ ਦਿੱਤਾ ।
47
ਮਰੀਅਮ ਮਗਦਲੀਨੀ ਅਤੇ ਜੋਸੇਸ ਦੀ ਮਾਂ ਮਰੀਅਮ, ਇਹ ਸਭ ਦੇਖ ਰਹੀਆਂ ਸਨ ਕਿ ਯਿਸੂ ਦੀ ਲਾਸ਼ ਨੂੰ ਕਿੱਥੇ ਰੱਖਿਆ ਗਿਆ ਹੈ ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16