bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 12
Mark 12
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
1
ਯਿਸੂ ਫਿਰ ਉਹਨਾਂ ਨੂੰ ਦ੍ਰਿਸ਼ਟਾਂਤਾਂ ਦੁਆਰਾ ਸਿੱਖਿਆ ਦੇਣ ਲੱਗੇ: “ਇੱਕ ਵਾਰ ਇੱਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ । ਉਸ ਦੇ ਚਾਰੇ ਪਾਸੇ ਵਾੜ ਲਾਈ, ਅੰਗੂਰਾਂ ਦੇ ਰਸ ਲਈ ਇੱਕ ਚੁਬੱਚਾ ਬਣਾਇਆ ਅਤੇ ਪਹਿਰਾ ਦੇਣ ਦੇ ਲਈ ਮੁਨਾਰਾ ਵੀ ਬਣਾਇਆ । ਫਿਰ ਉਹ ਬਾਗ਼ ਮੁਜ਼ਾਰਿਆਂ ਨੂੰ ਠੇਕੇ ਉੱਤੇ ਦੇ ਕੇ ਆਪ ਪਰਦੇਸ ਚਲਾ ਗਿਆ ।
2
ਫਲ ਦੇ ਮੌਸਮ ਵਿੱਚ ਉਸ ਨੇ ਆਪਣੇ ਇੱਕ ਨੌਕਰ ਨੂੰ ਮੁਜ਼ਾਰਿਆਂ ਕੋਲ ਭੇਜਿਆ ਕਿ ਉਹ ਉਹਨਾਂ ਕੋਲੋਂ ਅੰਗੂਰਾਂ ਦਾ ਹਿੱਸਾ ਪ੍ਰਾਪਤ ਕਰੇ ।
3
ਪਰ ਮੁਜ਼ਾਰਿਆਂ ਨੇ ਉਸ ਨੌਕਰ ਨੂੰ ਫੜ ਕੇ ਮਾਰਿਆ ਅਤੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ ।
4
ਉਸ ਨੇ ਫਿਰ ਦੂਜੀ ਵਾਰ ਆਪਣੇ ਇੱਕ ਨੌਕਰ ਨੂੰ ਉਹਨਾਂ ਕੋਲ ਭੇਜਿਆ ਪਰ ਉਹਨਾਂ ਨੇ ਉਸ ਦਾ ਸਿਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਬਹੁਤ ਬੇਇੱਜ਼ਤ ਕੀਤਾ ।
5
ਮਾਲਕ ਨੇ ਇੱਕ ਹੋਰ ਨੌਕਰ ਨੂੰ ਭੇਜਿਆ । ਉਹਨਾਂ ਨੇ ਉਸ ਨੂੰ ਜਾਨੋਂ ਮਾਰ ਦਿੱਤਾ । ਇਸ ਤਰ੍ਹਾਂ ਕਈਆਂ ਨੂੰ ਉਹਨਾਂ ਨੇ ਮਾਰਿਆ ਅਤੇ ਕਈਆਂ ਨੂੰ ਕਤਲ ਕੀਤਾ ।
6
ਅੰਤ ਵਿੱਚ ਉਸ ਕੋਲ ਆਪਣਾ ਪਿਆਰਾ ਪੁੱਤਰ ਹੀ ਰਹਿ ਗਿਆ । ਉਸ ਨੇ ਇਹ ਸੋਚ ਕੇ ਕਿ ਮੁਜ਼ਾਰੇ ਘੱਟ ਤੋਂ ਘੱਟ ਮੇਰੇ ਪੁੱਤਰ ਦਾ ਤਾਂ ਆਦਰ ਕਰਨਗੇ ਹੀ, ਉਸ ਨੂੰ ਭੇਜਿਆ ।
7
ਪਰ ਉਹਨਾਂ ਮੁਜ਼ਾਰਿਆਂ ਨੇ ਆਪਸ ਵਿੱਚ ਕਿਹਾ, ‘ਇਹ ਹੀ ਵਾਰਿਸ ਹੈ । ਆਓ, ਇਸ ਨੂੰ ਮਾਰ ਦੇਈਏ ਤਾਂ ਬਾਗ਼ ਸਾਡਾ ਹੋ ਜਾਵੇਗਾ ।’
8
ਇਸ ਲਈ ਉਹਨਾਂ ਨੇ ਉਸ ਨੂੰ ਫੜਿਆ ਅਤੇ ਮਾਰ ਕੇ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ।”
9
ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਇਸ ਲਈ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆਵੇਗਾ ਅਤੇ ਮੁਜ਼ਾਰਿਆਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਮੁਜ਼ਾਰਿਆਂ ਨੂੰ ਦੇ ਦੇਵੇਗਾ ।
10
ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਇਹ ਨਹੀਂ ਪੜ੍ਹਿਆ? ‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕੀਤਾ, ਉਹ ਹੀ ਕੋਨੇ ਦਾ ਪੱਥਰ ਬਣਿਆ,
11
ਇਹ ਕੰਮ ਪ੍ਰਭੂ ਦਾ ਹੈ ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ ।’”
12
ਯਹੂਦੀ ਆਗੂ ਯਿਸੂ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਇਹ ਦ੍ਰਿਸ਼ਟਾਂਤ ਉਹਨਾਂ ਦੇ ਬਾਰੇ ਹੀ ਕਿਹਾ ਗਿਆ ਹੈ । ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਯਿਸੂ ਨੂੰ ਛੱਡ ਕੇ ਚਲੇ ਗਏ ।
13
ਇਸ ਦੇ ਬਾਅਦ ਉਹਨਾਂ ਨੇ ਕੁਝ ਫ਼ਰੀਸੀ ਅਤੇ ਹੇਰੋਦੇਸ ਦੇ ਧੜੇ ਦੇ ਲੋਕਾਂ ਨੂੰ ਯਿਸੂ ਕੋਲ ਭੇਜਿਆ ਤਾਂ ਜੋ ਉਹ ਯਿਸੂ ਨੂੰ ਗੱਲਾਂ ਦੇ ਜਾਲ ਵਿੱਚ ਫਸਾਉਣ ।
14
ਉਹ ਉਹਨਾਂ ਕੋਲ ਆਏ ਅਤੇ ਕਹਿਣ ਲੱਗੇ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ ਅਤੇ ਕਿਸੇ ਦੀ ਪਰਵਾਹ ਨਹੀਂ ਕਰਦੇ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਨਹੀਂ ਕਹਿੰਦੇ ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਰਾਹ ਉੱਤੇ ਚੱਲਣ ਲਈ ਲੋਕਾਂ ਨੂੰ ਸਿਖਾਉਂਦੇ ਹੋ । ਰੋਮੀ ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ? ਕੀ ਅਸੀਂ ਦੇਈਏ ਜਾਂ ਨਾ ਦੇਈਏ?”
15
ਉਹਨਾਂ ਦੇ ਦਿਲਾਂ ਦੇ ਕਪਟ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ? ਇੱਕ ਸਿੱਕਾ ਲਿਆਓ ਤਾਂ ਜੋ ਮੈਂ ਉਸ ਨੂੰ ਦੇਖਾਂ ।”
16
ਉਹ ਲੈ ਆਏ । ਯਿਸੂ ਨੇ ਉਹਨਾਂ ਨੂੰ ਪੁੱਛਿਆ, “ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ?” ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ ।”
17
ਇਸ ਲਈ ਯਿਸੂ ਨੇ ਕਿਹਾ, “ਜੋ ਕੈਸਰ ਦਾ ਹੈ, ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਪਰਮੇਸ਼ਰ ਨੂੰ ਦਿਓ ।” ਉਹ ਸਾਰੇ ਉਹਨਾਂ ਦੇ ਇਸ ਉੱਤਰ ਉੱਤੇ ਹੈਰਾਨ ਰਹਿ ਗਏ ।
18
ਫਿਰ ਕੁਝ ਸਦੂਕੀ ਵੀ ਯਿਸੂ ਕੋਲ ਆਏ (ਜੋ ਪੁਨਰ-ਉਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।)
19
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਹੈ ਕਿ ਜੇਕਰ ਕਿਸੇ ਦਾ ਭਰਾ ਬੇਔਲਾਦ ਮਰ ਜਾਵੇ ਅਤੇ ਉਸ ਦੀ ਪਤਨੀ ਜਿਉੂਂਦੀ ਰਹੇ ਤਾਂ ਉਸ ਦੇ ਭਰਾ ਨੂੰ ਚਾਹੀਦਾ ਹੈ ਕਿ ਉਸ ਔਰਤ ਨਾਲ ਵਿਆਹ ਕਰ ਕੇ ਆਪਣੇ ਮਰੇ ਹੋਏ ਭਰਾ ਦੇ ਲਈ ਔਲਾਦ ਪੈਦਾ ਕਰੇ ।
20
ਇੱਕ ਵਾਰ ਸੱਤ ਭਰਾ ਸਨ । ਸਾਰਿਆਂ ਤੋਂ ਵੱਡੇ ਨੇ ਇੱਕ ਔਰਤ ਨਾਲ ਵਿਆਹ ਕੀਤਾ ਪਰ ਉਹ ਬੇਔਲਾਦ ਮਰ ਗਿਆ ।
21
ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ । ਤੀਜੇ ਨਾਲ ਵੀ ਇਹੋ ਹੀ ਹੋਇਆ ।
22
ਇਸ ਤਰ੍ਹਾਂ ਸੱਤੇ ਹੀ ਬੇਔਲਾਦ ਮਰ ਗਏ । ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ ।
23
ਹੁਣ ਜਦੋਂ ਪੁਨਰ-ਉਥਾਨ ਵਾਲੇ ਦਿਨ ਮਰੇ ਹੋਏ ਜੀਅ ਉੱਠਣਗੇ ਤਾਂ ਇਹ ਔਰਤ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕੀਤਾ ਸੀ ।”
24
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਭੁੱਲ ਤਾਂ ਨਹੀਂ ਕਰ ਰਹੇ ਹੋ? ਨਾ ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ ।
25
ਜਦੋਂ ਮੁਰਦੇ ਜੀਅ ਉੱਠਦੇ ਹਨ ਤਾਂ ਉਹ ਸਵਰਗਦੂਤਾਂ ਦੇ ਵਾਂਗ ਹੁੰਦੇ ਹਨ । ਉਸ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੁੰਦਾ ।
26
“ਰਹੀ ਮੁਰਦਿਆਂ ਦੇ ਜੀਅ ਉੱਠਣ ਦੀ ਗੱਲ: ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਕਥਾ ਨਹੀਂ ਪੜ੍ਹੀ ਕਿ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ।’
27
ਇਸ ਲਈ ਉਹ ਮੁਰਦਿਆਂ ਦੇ ਪਰਮੇਸ਼ਰ ਨਹੀਂ ਸਗੋਂ ਜਿਊਂਦਿਆਂ ਦੇ ਹਨ । ਤੁਸੀਂ ਬਹੁਤ ਵੱਡੀ ਭੁੱਲ ਕਰ ਰਹੇ ਹੋ!”
28
ਇੱਕ ਵਿਵਸਥਾ ਦਾ ਸਿੱਖਿਅਕ ਇਸ ਬਹਿਸ ਨੂੰ ਸੁਣ ਰਿਹਾ ਸੀ । ਜਦੋਂ ਉਸ ਨੇ ਦੇਖਿਆ ਕਿ ਯਿਸੂ ਨੇ ਸਦੂਕੀਆਂ ਨੂੰ ਬਹੁਤ ਚੰਗੇ ਢੰਗ ਨਾਲ ਉੱਤਰ ਦਿੱਤਾ ਤਾਂ ਉਹ ਵੀ ਅੱਗੇ ਆਇਆ ਅਤੇ ਪੁੱਛਣ ਲੱਗਾ, “ਸਾਰਿਆਂ ਤੋਂ ਵੱਡਾ ਹੁਕਮ ਕਿਹੜਾ ਹੈ?”
29
ਯਿਸੂ ਨੇ ਉੱਤਰ ਦਿੱਤਾ, “ਸਾਰਿਆਂ ਤੋਂ ਵੱਡਾ ਹੁਕਮ ਇਹ ਹੈ: ‘ਹੇ ਇਸਰਾਏਲ ਸੁਣ, ਪ੍ਰਭੂ ਸਾਡਾ ਪਰਮੇਸ਼ਰ ਹੀ ਕੇਵਲ ਇੱਕ ਪ੍ਰਭੂ ਹੈ ।
30
ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧ ਨਾਲ ਅਤੇ ਆਪਣੇ ਸਾਰੇ ਬਲ ਨਾਲ ਪਿਆਰ ਕਰ ।’
31
ਦੂਜਾ ਵੱਡਾ ਹੁਕਮ ਇਹ ਹੈ: ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ । ਇਹਨਾਂ ਦੋਨਾਂ ਹੁਕਮਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ।”
32
ਵਿਵਸਥਾ ਦੇ ਸਿੱਖਿਅਕ ਨੇ ਕਿਹਾ, “ਗੁਰੂ ਜੀ, ਤੁਸੀਂ ਬਿਲਕੁਲ ਠੀਕ ਦੱਸਿਆ ਹੈ; ਪਰਮੇਸ਼ਰ ਕੇਵਲ ਇੱਕ ਹੀ ਹੈ, ਉਸ ਤੋਂ ਸਿਵਾਏ ਦੂਜਾ ਕੋਈ ਨਹੀਂ ਹੈ ।
33
ਇਸ ਲਈ ਜ਼ਰੂਰੀ ਹੈ ਕਿ ‘ਮਨੁੱਖ ਉਸ ਇੱਕ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰੇ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੇ ।’ ਇਹਨਾਂ ਦੋਨਾਂ ਹੁਕਮਾਂ ਦੀ ਪਾਲਣਾ ਕਰਨਾ ਸਾਰੇ ਚੜ੍ਹਾਵਿਆਂ ਅਤੇ ਬਲੀਦਾਨਾਂ ਤੋਂ ਵੱਧ ਹੈ ।”
34
ਯਿਸੂ ਨੇ ਦੇਖਿਆ ਕਿ ਉਸ ਨੇ ਸਿਆਣਪ ਨਾਲ ਉੱਤਰ ਦਿੱਤਾ ਹੈ ਇਸ ਲਈ ਉਸ ਨੂੰ ਕਿਹਾ, “ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈਂ ।” ਇਸ ਦੇ ਬਾਅਦ ਕਿਸੇ ਦੀ ਹਿੰਮਤ ਨਾ ਹੋਈ ਕਿ ਯਿਸੂ ਤੋਂ ਹੋਰ ਪ੍ਰਸ਼ਨ ਪੁੱਛੇ ।
35
ਫਿਰ ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਇਹ ਕਿਹਾ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?
36
ਜਦੋਂ ਕਿ ਦਾਊਦ ਆਪ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਕਹਿੰਦਾ ਹੈ: ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੇ ਥੱਲੇ ਨਾ ਕਰ ਦੇਵਾਂ ।’
37
ਇਸ ਤਰ੍ਹਾਂ ਦਾਊਦ ਨੇ ਆਪ ਉਸ ਨੂੰ ਪ੍ਰਭੂ ਕਿਹਾ, ਫਿਰ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋ ਸਕਦਾ ਹੈ?” ਸਾਰੇ ਲੋਕ ਬੜੀ ਖ਼ੁਸ਼ੀ ਨਾਲ ਯਿਸੂ ਦੀਆਂ ਗੱਲਾਂ ਸੁਣ ਰਹੇ ਸਨ ।
38
ਉਹਨਾਂ ਨੇ ਆਪਣੇ ਉਪਦੇਸ਼ ਵਿੱਚ ਕਿਹਾ, “ਵਿਵਸਥਾ ਦੇ ਸਿੱਖਿਅਕਾਂ ਤੋਂ ਖ਼ਬਰਦਾਰ ਰਹੋ ਜੋ ਲੰਮੇ ਲੰਮੇ ਚੋਗੇ ਪਾ ਕੇ ਟਹਿਲਣਾ, ਬਜ਼ਾਰਾਂ ਵਿੱਚ ਸਲਾਮਾਂ ਲੈਣਾ,
39
ਸਭਾਵਾਂ ਵਿੱਚ ਅਗਲੀਆਂ ਥਾਂਵਾ ਉੱਤੇ ਬੈਠਣਾ ਅਤੇ ਦਾਅਵਤਾਂ ਵਿੱਚ ਮਾਣਯੋਗ ਥਾਂਵਾਂ ਨੂੰ ਪਸੰਦ ਕਰਦੇ ਹਨ ।
40
ਉਹ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹਨ । ਉਹ ਦਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ । ਉਹਨਾਂ ਦੀ ਸਜ਼ਾ ਬਹੁਤ ਸਖ਼ਤ ਹੋਵੇਗੀ ।”
41
ਯਿਸੂ ਹੈਕਲ ਵਿੱਚ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਦੇਖ ਰਹੇ ਸਨ ਕਿ ਲੋਕ ਕਿਸ ਤਰ੍ਹਾਂ ਦਾਨ ਲਈ ਪੈਸੇ ਪਾ ਰਹੇ ਹਨ । ਬਹੁਤ ਸਾਰੇ ਅਮੀਰਾਂ ਨੇ ਉਸ ਵਿੱਚ ਬਹੁਤ ਦਾਨ ਪਾਇਆ ।
42
ਅਤੇ ਇੱਕ ਗ਼ਰੀਬ ਵਿਧਵਾ ਆਈ ਜਿਸ ਨੇ ਤਾਂਬੇ ਦੇ ਦੋ ਛੋਟੇ ਸਿੱਕੇ ਹੀ ਪਾਏ ਜਿਹਨਾਂ ਦਾ ਮੁੱਲ ਲਗਭਗ ਇੱਕ ਪੈਸਾ ਸੀ ।
43
ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਿਹਾ, “ਇਹ ਸੱਚ ਜਾਣੋ, ਇਸ ਗ਼ਰੀਬ ਵਿਧਵਾ ਨੇ ਸਾਰੇ ਦਾਨੀਆਂ ਨਾਲੋਂ ਦਾਨ ਪਾਤਰ ਵਿੱਚ ਬਹੁਤਾ ਪਾਇਆ ਹੈ ।
44
ਕਿਉਂਕਿ ਬਾਕੀਆਂ ਨੇ ਆਪਣੇ ਬਹੁਤੇ ਵਿੱਚੋਂ ਜੋ ਵਾਧੂ ਸੀ ਪਾਇਆ ਹੈ ਪਰ ਇਸ ਨੇ ਜੋ ਕੁਝ ਇਸ ਦੀ ਗ਼ਰੀਬੀ ਵਿੱਚ ਇਸ ਕੋਲ ਸੀ ਆਪਣਾ ਸਾਰਾ ਕੁਝ ਦਾਨ ਵਿੱਚ ਦੇ ਦਿੱਤਾ ਹੈ ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
All chapters:
1
2
3
4
5
6
7
8
9
10
11
12
13
14
15
16