bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 2
Mark 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
1
ਕੁਝ ਦਿਨਾਂ ਦੇ ਬਾਅਦ ਯਿਸੂ ਫਿਰ ਕਫ਼ਰਨਾਹੂਮ ਵਿੱਚ ਆਏ ਅਤੇ ਉੱਥੇ ਇਹ ਸਮਾਚਾਰ ਫੈਲ ਗਿਆ ਕਿ ਉਹ ਘਰ ਵਿੱਚ ਹਨ ।
2
ਇਸ ਲਈ ਇੰਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਦੇ ਅੱਗੇ ਵੀ ਥਾਂ ਖ਼ਾਲੀ ਨਾ ਰਹੀ । ਉਹ ਉਹਨਾਂ ਨੂੰ ਸ਼ੁਭ ਸਮਾਚਾਰ ਸੁਣਾ ਰਹੇ ਸਨ
3
ਕਿ ਕੁਝ ਲੋਕ ਇੱਕ ਅਧਰੰਗੀ ਨੂੰ ਉਹਨਾਂ ਕੋਲ ਲਿਆਏ । ਉਸ ਅਧਰੰਗੀ ਨੂੰ ਚਾਰ ਆਦਮੀਆਂ ਨੇ ਚੁੱਕਿਆ ਹੋਇਆ ਸੀ
4
ਪਰ ਉਹ ਭੀੜ ਦੇ ਕਾਰਨ ਉਸ ਨੂੰ ਯਿਸੂ ਕੋਲ ਨਾ ਲਿਆ ਸਕੇ । ਇਸ ਲਈ ਉਹਨਾਂ ਨੇ ਉਸ ਮਕਾਨ ਦੀ, ਜਿਸ ਵਿੱਚ ਯਿਸੂ ਸਨ, ਛੱਤ ਨੂੰ ਉਧੇੜ ਕੇ ਉਸ ਰਾਹੀਂ ਅਧਰੰਗੀ ਨੂੰ ਮੰਜੀ ਸਣੇ ਹੇਠਾਂ ਉਤਾਰ ਦਿੱਤਾ ।
5
ਜਦੋਂ ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇਖਿਆ ਤਾਂ ਉਹਨਾਂ ਨੇ ਉਸ ਅਧਰੰਗੀ ਨੂੰ ਕਿਹਾ, “ਪੁੱਤਰ, ਤੇਰੇ ਪਾਪ ਮਾਫ਼ ਹੋ ਗਏ ਹਨ ।”
6
ਉਸ ਸਮੇਂ ਉੱਥੇ ਕੁਝ ਵਿਵਸਥਾ ਦੇ ਸਿੱਖਿਅਕ ਬੈਠੇ ਹੋਏ ਸਨ, ਉੁਹ ਇਹ ਸੁਣ ਕੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ,
7
“ਇਹ ਮਨੁੱਖ ਇਸ ਤਰ੍ਹਾਂ ਕਿਉਂ ਕਹਿੰਦਾ ਹੈ? ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ! ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”
8
ਯਿਸੂ ਨੇ ਉਸੇ ਸਮੇਂ ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਕਿਉਂ ਸੋਚਦੇ ਹੋ?
9
ਸੌਖਾ ਕੀ ਹੈ? ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਹਿਣਾ, ‘ਉੱਠ ਅਤੇ ਆਪਣੀ ਮੰਜੀ ਚੁੱਕ ਅਤੇ ਚੱਲ ਫਿਰ?’
10
ਪਰ ਇਸ ਲਈ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਉਹਨਾਂ ਨੇ ਅਧਰੰਗੀ ਨੂੰ ਕਿਹਾ,
11
“ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।”
12
ਉਹ ਉੱਠਿਆ ਅਤੇ ਝੱਟ ਆਪਣੀ ਮੰਜੀ ਸਾਰਿਆਂ ਦੇ ਸਾਹਮਣੇ ਚੁੱਕ ਕੇ ਬਾਹਰ ਚਲਾ ਗਿਆ । ਇਹ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਅਸੀਂ ਇਸ ਤਰ੍ਹਾਂ ਹੁੰਦਾ ਕਦੀ ਵੀ ਨਹੀਂ ਦੇਖਿਆ ।”
13
ਯਿਸੂ ਫਿਰ ਗਲੀਲ ਦੀ ਝੀਲ ਦੇ ਕੰਢੇ ਉੱਤੇ ਗਏ । ਉੱਥੇ ਉਹਨਾਂ ਦੇ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ । ਉਹਨਾਂ ਨੇ ਉਸ ਭੀੜ ਨੂੰ ਉਪਦੇਸ਼ ਦਿੱਤਾ ।
14
ਇਸ ਦੇ ਬਾਅਦ ਉਹਨਾਂ ਨੇ ਰਾਹ ਵਿੱਚ ਜਾਂਦੇ ਹੋਏ ਹਲਫ਼ਾਈ ਦੇ ਪੁੱਤਰ ਲੇਵੀ ਨੂੰ ਟੈਕਸ ਦੇ ਦਫ਼ਤਰ ਵਿੱਚ ਬੈਠੇ ਦੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਆ ।” ਉਹ ਉੱਠਿਆ ਅਤੇ ਉਹਨਾਂ ਦੇ ਪਿੱਛੇ ਤੁਰ ਪਿਆ ।
15
ਫਿਰ ਜਦੋਂ ਯਿਸੂ ਲੇਵੀ ਦੇ ਘਰ ਭੋਜਨ ਕਰਨ ਲਈ ਬੈਠੇ ਤਦ ਬਹੁਤ ਸਾਰੇ ਟੈਕਸ ਲੈਣ ਵਾਲੇ, ਸਮਾਜ ਵਿੱਚੋਂ ਕੱਢੇ ਹੋਏ, ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ, ਕਿਉਂਕਿ ਬਹੁਤ ਸਾਰੇ ਯਿਸੂ ਦੇ ਪਿੱਛੇ ਚੱਲਣ ਲੱਗ ਪਏ ਸਨ ।
16
ਪਰ ਜਦੋਂ ਫ਼ਰੀਸੀ ਦਲ ਦੇ ਵਿਵਸਥਾ ਦੇ ਸਿੱਖਿਅਕਾਂ ਨੇ ਇਹ ਦੇਖਿਆ ਤਦ ਉਹ ਯਿਸੂ ਦੇ ਚੇਲਿਆਂ ਨੂੰ ਕਹਿਣ ਲੱਗੇ, “ਇਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਭੋਜਨ ਕਰਦਾ ਹੈ?”
17
ਯਿਸੂ ਨੇ ਇਹ ਸੁਣ ਕੇ ਉਹਨਾਂ ਨੂੰ ਉੱਤਰ ਦਿੱਤਾ, “ਚੰਗੇ ਭਲਿਆਂ ਨੂੰ ਵੈਦ ਦੀ ਲੋੜ ਨਹੀਂ ਪਰ ਬਿਮਾਰਾਂ ਨੂੰ ਹੈ । ਮੈਂ ਨੇਕਾਂ ਨੂੰ ਨਹੀਂ ਪਰ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ ।”
18
ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ । ਇਸ ਲਈ ਕੁਝ ਲੋਕ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਕਿਉਂ ਨਹੀਂ ਰੱਖਦੇ?”
19
ਯਿਸੂ ਨੇ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਉਹ ਵਰਤ ਕਿਉਂ ਰੱਖਣਗੇ?
20
ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਦੂਰ ਕੀਤਾ ਜਾਵੇਗਾ ਤਦ ਉਸ ਦਿਨ ਉਹ ਜ਼ਰੂਰ ਵਰਤ ਰੱਖਣਗੇ ।
21
ਕੋਈ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਨੂੰ ਨਹੀਂ ਲਾਉਂਦਾ, ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਪਾਟ ਜਾਂਦਾ ਹੈ ।
22
ਇਸੇ ਤਰ੍ਹਾਂ ਨਾ ਕੋਈ ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਭਰਦਾ ਹੈ । ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਦ ਨਵੀਂ ਮੈ ਪੁਰਾਣੀਆਂ ਮਸ਼ਕਾਂ ਨੂੰ ਪਾੜ ਦਿੰਦੀ ਹੈ ਅਤੇ ਇਸ ਤਰ੍ਹਾਂ ਮੈ ਅਤੇ ਮਸ਼ਕਾਂ ਦੋਵੇਂ ਨਾਸ਼ ਹੋ ਜਾਂਦੀਆਂ ਹਨ । ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ ।”
23
ਇੱਕ ਸਬਤ ਦੇ ਦਿਨ ਯਿਸੂ ਆਪਣੇ ਚੇਲਿਆਂ ਦੇ ਨਾਲ ਖੇਤਾਂ ਵਿੱਚੋਂ ਦੀ ਲੰਘ ਕੇ ਜਾ ਰਹੇ ਸਨ । ਚੱਲਦੇ ਚੱਲਦੇ ਉਹਨਾਂ ਦੇ ਚੇਲਿਆਂ ਨੇ ਅਨਾਜ ਦੇ ਸਿੱਟੇ ਤੋੜਨੇ ਸ਼ੁਰੂ ਕਰ ਦਿੱਤੇ ।
24
ਤਦ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਦੇਖ, ਤੇਰੇ ਚੇਲੇ ਸਬਤ ਦੇ ਦਿਨ ਉਹ ਕੰਮ ਕਰਦੇ ਹਨ ਜੋ ਵਿਵਸਥਾ ਵਿੱਚ ਕਰਨਾ ਮਨ੍ਹਾ ਹੈ ।”
25
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਦਾਊਦ ਦੇ ਬਾਰੇ ਨਹੀਂ ਪੜ੍ਹਿਆ ਕਿ ਉਸ ਨੇ ਕੀ ਕੀਤਾ ਜਦੋਂ ਉਹ ਅਤੇ ਉਸ ਦੇ ਸਾਥੀ ਲੋੜਵੰਦ ਅਤੇ ਭੁੱਖੇ ਸਨ?
26
ਕਿਸ ਤਰ੍ਹਾਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਉਹ ਰੋਟੀਆਂ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ, ਜਿਹੜੀਆਂ ਪਰਮੇਸ਼ਰ ਦੇ ਸਾਹਮਣੇ ਚੜ੍ਹਾਈਆਂ ਹੋਈਆਂ ਸਨ, ਜਦੋਂ ਕਿ ਇਹ ਚੜ੍ਹਾਵੇ ਦੀਆਂ ਰੋਟੀਆਂ ਪੁਰੋਹਿਤ ਨੂੰ ਛੱਡ ਕੇ ਬਾਕੀ ਸਭ ਨੂੰ ਖਾਣੀਆਂ ਮਨ੍ਹਾ ਸਨ । ਇਹ ਘਟਨਾ ਅਬਿਯਾਥਾਰ ਮਹਾਂ-ਪੁਰੋਹਿਤ ਦੇ ਸਮੇਂ ਵਾਪਰੀ ।”
27
ਉਹਨਾਂ ਨੇ ਫ਼ਰੀਸੀਆਂ ਨੂੰ ਇਹ ਵੀ ਕਿਹਾ, “ ਸਬਤ ਮਨੁੱਖ ਦੇ ਲਈ ਬਣਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੇ ਲਈ ।
28
ਇਸ ਲਈ ਮਨੁੱਖ ਦਾ ਪੁੱਤਰ ਸਬਤ ਦਾ ਵੀ ਮਾਲਕ ਹੈ ।”
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
All chapters:
1
2
3
4
5
6
7
8
9
10
11
12
13
14
15
16