bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 3
Mark 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਇਸ ਦੇ ਬਾਅਦ ਯਿਸੂ ਪ੍ਰਾਰਥਨਾ ਘਰ ਵਿੱਚ ਗਏ । ਉੱਥੇ ਇੱਕ ਆਦਮੀ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ ।
2
ਕੁਝ ਲੋਕ ਉੱਥੇ ਇਸ ਮੌਕੇ ਦੀ ਭਾਲ ਵਿੱਚ ਸਨ ਕਿ ਉਹ ਦੇਖਣ ਕਿ ਯਿਸੂ ਸਬਤ ਦੇ ਦਿਨ ਉਸ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਹਨ ਜਾਂ ਨਹੀਂ ਤਾਂ ਜੋ ਉਹ ਯਿਸੂ ਉੱਤੇ ਦੋਸ਼ ਲਾ ਸਕਣ ।
3
ਯਿਸੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ ਕੇ ਇੱਥੇ ਸਾਹਮਣੇ ਆ ।”
4
ਫਿਰ ਉਹਨਾਂ ਨੇ ਲੋਕਾਂ ਵੱਲ ਦੇਖਿਆ ਅਤੇ ਪੁੱਛਿਆ, “ਠੀਕ ਕੀ ਹੈ? ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਜਾਂ ਗੁਆਉਣੀ?” ਪਰ ਉਹ ਚੁੱਪ ਰਹੇ ।
5
ਤਦ ਯਿਸੂ ਨੇ ਗੁੱਸੇ ਨਾਲ ਚਾਰੇ ਪਾਸੇ ਦੇਖਿਆ ਅਤੇ ਉਹਨਾਂ ਦੇ ਦਿਲਾਂ ਦੀ ਕਠੋਰਤਾ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਉਸ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਨੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸੇ ਸਮੇਂ ਬਿਲਕੁਲ ਠੀਕ ਹੋ ਗਿਆ ।
6
ਇਸ ਦੇ ਬਾਅਦ ਫ਼ਰੀਸੀ ਉਸੇ ਸਮੇਂ ਪ੍ਰਾਰਥਨਾ ਘਰ ਵਿੱਚੋਂ ਬਾਹਰ ਚਲੇ ਗਏ ਅਤੇ ਹੇਰੋਦੇਸ ਦੇ ਧੜੇ ਦੇ ਲੋਕਾਂ ਨਾਲ ਮਿਲ ਕੇ ਯੋਜਨਾ ਬਣਾਉਣ ਲੱਗੇ ਕਿ ਕਿਸ ਤਰ੍ਹਾਂ ਯਿਸੂ ਦਾ ਨਾਸ਼ ਕੀਤਾ ਜਾਵੇ ।
7
ਯਿਸੂ ਆਪਣੇ ਚੇਲਿਆਂ ਦੇ ਨਾਲ ਗਲੀਲ ਦੀ ਝੀਲ ਵੱਲ ਗਏ । ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਚੱਲ ਪਈ ਜੋ ਗਲੀਲ, ਯਹੂਦਿਯਾ,
8
ਯਰੂਸ਼ਲਮ, ਅਦੁਮਿਆ ਅਤੇ ਯਰਦਨ ਨਦੀ ਦੇ ਪਾਰ ਦੇ ਇਲਾਕਿਆਂ, ਸੂਰ ਅਤੇ ਸੈਦਾ ਦੇ ਆਲੇ ਦੁਆਲੇ ਤੋਂ ਸੀ । ਇਹ ਭੀੜ ਯਿਸੂ ਦੇ ਕੰਮਾਂ ਦੇ ਬਾਰੇ ਸੁਣ ਕੇ ਉਹਨਾਂ ਦੇ ਕੋਲ ਆਈ ਸੀ ।
9
ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਕਿਸ਼ਤੀ ਮੇਰੇ ਲਈ ਤਿਆਰ ਰੱਖੋ ਤਾਂ ਜੋ ਲੋਕ ਮੈਨੂੰ ਮਿੱਧ ਨਾ ਦੇਣ ।”
10
ਉਹਨਾਂ ਨੇ ਬਹੁਤ ਸਾਰਿਆਂ ਨੂੰ ਚੰਗਾ ਕੀਤਾ ਸੀ, ਇਸ ਲਈ ਕਈ ਪ੍ਰਕਾਰ ਦੀਆਂ ਬਿਮਾਰੀਆਂ ਵਾਲੇ ਲੋਕ ਉਹਨਾਂ ਉੱਤੇ ਡਿੱਗਦੇ ਪਏ ਸਨ ਕਿ ਉਹ ਯਿਸੂ ਨੂੰ ਕਿਸੇ ਤਰ੍ਹਾਂ ਛੂਹ ਹੀ ਲੈਣ ।
11
ਅਸ਼ੁੱਧ ਆਤਮਾਵਾਂ ਜਦੋਂ ਯਿਸੂ ਨੂੰ ਦੇਖਦੀਆਂ ਸਨ ਤਾਂ ਉਹਨਾਂ ਦੇ ਸਾਹਮਣੇ ਡਿੱਗ ਪੈਂਦੀਆਂ ਅਤੇ ਚੀਕਦੀਆਂ ਹੋਈਆਂ ਕਹਿੰਦੀਆਂ ਸਨ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ!”
12
ਪਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਕਿਹਾ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਕੌਣ ਹਨ ।
13
ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਜਿਹਨਾਂ ਨੂੰ ਉਹ ਚਾਹੁੰਦੇ ਸਨ, ਆਪਣੇ ਕੋਲ ਸੱਦਿਆ । ਉਹ ਉਹਨਾਂ ਕੋਲ ਆਏ ।
14
ਯਿਸੂ ਨੇ ਬਾਰ੍ਹਾਂ ਨੂੰ ਆਪਣੇ ਨਾਲ ਰਹਿਣ ਲਈ ਚੁਣਿਆ ਅਤੇ ਉਹਨਾਂ ਨੂੰ ਰਸੂਲ ਕਿਹਾ । ਉਹਨਾਂ ਨੇ ਰਸੂਲਾਂ ਨੂੰ ਇਸ ਲਈ ਚੁਣਿਆ ਕਿ ਉਹ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਭੇਜਣ
15
ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਦਾ ਅਧਿਕਾਰ ਰੱਖਣ ।
16
ਉਹ ਬਾਰ੍ਹਾਂ ਚੁਣੇ ਹੋਏ ਇਹ ਸਨ: ਸ਼ਮਊਨ (ਜਿਸਦਾ ਉਪਨਾਮ ਯਿਸੂ ਨੇ ਪਤਰਸ ਰੱਖਿਆ);
17
ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ (ਜਿਹਨਾਂ ਦਾ ਉਪਨਾਮ ਬੁਆਨੇਰਗਿਸ ਰੱਖਿਆ ਭਾਵ ਗਰਜਨ ਵਾਲੇ);
18
ਅੰਦ੍ਰਿਯਾਸ; ਫ਼ਿਲਿੱਪੁਸ; ਬਰਥਲਮਈ; ਮੱਤੀ; ਥੋਮਾ; ਹਲਫ਼ਾਈ ਦਾ ਪੁੱਤਰ ਯਾਕੂਬ; ਥਦਈ; ਸ਼ਮਊਨ ਜੋ ਇੱਕ ਦੇਸ਼ ਭਗਤ ਸੀ; ਅਤੇ
19
ਯਹੂਦਾ ਇਸਕਰਿਯੋਤੀ ਜਿਸ ਨੇ ਯਿਸੂ ਨੂੰ ਫੜਵਾਇਆ ਸੀ ।
20
ਫਿਰ ਯਿਸੂ ਇੱਕ ਘਰ ਵਿੱਚ ਗਏ ਤਾਂ ਉੱਥੇ ਵੀ ਇੰਨੇ ਲੋਕ ਇਕੱਠੇ ਹੋ ਗਏ ਕਿ ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਵੀ ਨਾ ਕਰ ਸਕੇ ।
21
ਇਹ ਸੁਣ ਕੇ ਯਿਸੂ ਦੇ ਪਰਿਵਾਰ ਦੇ ਲੋਕ ਉਹਨਾਂ ਨੂੰ ਫੜਨ ਦੇ ਲਈ ਗਏ ਕਿਉਂਕਿ ਲੋਕ ਕਹਿੰਦੇ ਸਨ ਕਿ ਉਸ ਦਾ ਸਿਰ ਫਿਰ ਗਿਆ ਹੈ ।
22
ਵਿਵਸਥਾ ਦੇ ਸਿੱਖਿਅਕ ਜੋ ਯਰੂਸ਼ਲਮ ਤੋਂ ਆਏ ਸਨ ਕਹਿਣ ਲੱਗੇ, “ਇਸ ਦੇ ਵਿੱਚ ਬਾਲਜ਼ਬੂਲ ਹੈ ਅਤੇ ਇਹ ਅਸ਼ੁੱਧ ਆਤਮਾਵਾਂ ਦੇ ਹਾਕਮ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ ।”
23
ਪਰ ਯਿਸੂ ਨੇ ਉਹਨਾਂ ਲੋਕਾਂ ਨੂੰ ਆਪਣੇ ਕੋਲ ਸੱਦ ਕੇ ਇਹ ਦ੍ਰਿਸ਼ਟਾਂਤ ਸੁਣਾਇਆ, “ਸ਼ੈਤਾਨ, ਸ਼ੈਤਾਨ ਨੂੰ ਕਿਸ ਤਰ੍ਹਾਂ ਕੱਢ ਸਕਦਾ ਹੈ?” ਫਿਰ ਉਹਨਾਂ ਨੇ ਕਿਹਾ,
24
“ਜੇਕਰ ਕਿਸੇ ਰਾਜ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਸਥਿਰ ਨਹੀਂ ਰਹਿ ਸਕਦਾ ।
25
ਜੇਕਰ ਕਿਸੇ ਘਰ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਸਥਿਰ ਨਹੀਂ ਰਹਿ ਸਕਦਾ ।
26
ਇਸੇ ਤਰ੍ਹਾਂ ਜੇਕਰ ਸ਼ੈਤਾਨ ਆਪਣੇ ਵਿਰੁੱਧ ਆਪ ਚੱਲੇ ਤਾਂ ਉਸ ਦੇ ਰਾਜ ਵਿੱਚ ਫੁੱਟ ਹੈ ਅਤੇ ਇਸ ਕਾਰਨ ਉਹ ਸਥਿਰ ਨਹੀਂ ਰਹਿ ਸਕਦਾ ਕਿਉਂਕਿ ਇਹ ਉਸ ਦਾ ਅੰਤ ਹੈ ।
27
ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਵੜ ਕੇ ਉਸ ਦਾ ਮਾਲ ਨਹੀਂ ਲੁੱਟ ਸਕਦਾ ਜਦੋਂ ਤੱਕ ਕਿ ਉਹ ਪਹਿਲਾਂ ਤਾਕਤਵਰ ਦੇ ਹੱਥ ਪੈਰ ਬੰਨ੍ਹ ਨਾ ਲਵੇ, ਫਿਰ ਉਹ ਉਸ ਦੇ ਘਰ ਨੂੰ ਲੁੱਟ ਸਕੇਗਾ ।
28
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ
29
ਪਰ ਜਿਹੜਾ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਅਨੰਤ ਕਾਲ ਤੱਕ ਮਾਫ਼ੀ ਨਹੀਂ ਮਿਲੇਗੀ ਸਗੋਂ ਉਸ ਦਾ ਇਹ ਪਾਪ ਹਮੇਸ਼ਾ ਉਸ ਦੇ ਸਿਰ ਤੇ ਰਹੇਗਾ ।”
30
(ਯਿਸੂ ਨੇ ਇਹ ਇਸ ਲਈ ਕਿਹਾ ਕਿਉਂਕਿ ਕੁਝ ਲੋਕਾਂ ਨੇ ਕਿਹਾ ਸੀ, “ਇਸ ਦੇ ਵਿੱਚ ਅਸ਼ੁੱਧ ਆਤਮਾ ਹੈ ।”)
31
ਫਿਰ ਯਿਸੂ ਦੀ ਮਾਂ ਅਤੇ ਭਰਾ ਆਏ ਅਤੇ ਬਾਹਰ ਖੜ੍ਹੇ ਹੋ ਕੇ ਉਹਨਾਂ ਨੂੰ ਸੱਦਿਆ ।
32
ਉਸ ਸਮੇਂ ਯਿਸੂ ਦੇ ਕੋਲ ਵੱਡੀ ਭੀੜ ਲੱਗੀ ਹੋਈ ਸੀ । ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਤੁਹਾਨੂੰ ਸੱਦ ਰਹੇ ਹਨ ।”
33
ਉਹਨਾਂ ਨੇ ਕਿਹਾ, “ਕੌਣ ਹੈ ਮੇਰੀ ਮਾਂ ਅਤੇ ਕੌਣ ਹਨ ਮੇਰੇ ਭਰਾ?”
34
ਫਿਰ ਉਹਨਾਂ ਨੇ ਚਾਰੇ ਪਾਸੇ ਬੈਠੇ ਹੋਏ ਲੋਕਾਂ ਵੱਲ ਦੇਖਦੇ ਹੋਏ ਕਿਹਾ, “ਦੇਖੋ, ਇਹ ਹਨ ਮੇਰੀ ਮਾਂ ਅਤੇ ਮੇਰੇ ਭਰਾ ।
35
ਉਹ ਜੋ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਦਾ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ ਅਤੇ ਮੇਰੀ ਮਾਂ ਹੈ ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16