bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Mark 16
Mark 16
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
1
ਫਿਰ ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਮਰੀਅਮ ਮਗਦਲੀਨੀ, ਯਾਕੂਬ ਦੀ ਮਾਂ ਮਰੀਅਮ ਅਤੇ ਸਲੋਮੀ ਨੇ ਖ਼ੁਸ਼ਬੂਦਾਰ ਤੇਲ ਖ਼ਰੀਦੇ ਕਿ ਉਹ ਜਾ ਕੇ ਯਿਸੂ ਦੇ ਸਰੀਰ ਉੱਤੇ ਮਲਣ ।
2
ਇਸ ਲਈ ਹਫ਼ਤੇ ਦੇ ਪਹਿਲੇ ਦਿਨ ਤੜਕੇ ਜਦੋਂ ਅਜੇ ਸੂਰਜ ਨਿਕਲ ਰਿਹਾ ਸੀ ਉਹ ਕਬਰ ਉੱਤੇ ਆਈਆਂ ।
3
ਉਹ ਤੁਰੀਆਂ ਜਾਂਦੀਆਂ ਆਪਸ ਵਿੱਚ ਕਹਿ ਰਹੀਆਂ ਸਨ, “ਸਾਡੇ ਲਈ ਕਬਰ ਦੇ ਮੂੰਹ ਉੱਤੋਂ ਪੱਥਰ ਕੌਣ ਹਟਾਵੇਗਾ?”
4
ਪਰ ਜਦੋਂ ਉਹਨਾਂ ਨੇ ਕਬਰ ਉੱਤੇ ਜਾ ਕੇ ਦੇਖਿਆ ਤਾਂ ਪੱਥਰ ਕਬਰ ਤੋਂ ਹਟਿਆ ਹੋਇਆ ਸੀ । ਉਹ ਇੱਕ ਬਹੁਤ ਵੱਡਾ ਪੱਥਰ ਸੀ ।
5
ਫਿਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਇੱਕ ਨੌਜਵਾਨ ਨੂੰ ਸੱਜੇ ਪਾਸੇ ਬੈਠੇ ਦੇਖਿਆ । ਉਹ ਉਸ ਨੂੰ ਦੇਖ ਕੇ ਡਰ ਗਈਆਂ ।
6
ਪਰ ਉਸ ਨੇ ਉਹਨਾਂ ਨੂੰ ਕਿਹਾ, “ਡਰੋ ਨਾ । ਤੁਸੀਂ ਨਾਸਰਤ ਨਿਵਾਸੀ ਯਿਸੂ ਜਿਹਨਾਂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਲੱਭ ਰਹੀਆਂ ਹੋ, ਉਹ ਇੱਥੇ ਨਹੀਂ ਹਨ । ਉਹ ਜੀਅ ਉੱਠੇ ਹਨ! ਦੇਖੋ, ਇਹ ਉਹ ਥਾਂ ਹੈ ਜਿੱਥੇ ਉਹ ਰੱਖੇ ਗਏ ਸਨ ।
7
ਇਸ ਲਈ ਜਾਓ, ਅਤੇ ਉਹਨਾਂ ਦੇ ਚੇਲਿਆਂ ਅਤੇ ਪਤਰਸ ਨੂੰ ਇਹ ਸਮਾਚਾਰ ਦਿਓ ਕਿ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਹੇ ਹਨ ਤੁਸੀਂ ਉੱਥੇ ਉਹਨਾਂ ਦੇ ਦਰਸ਼ਨ ਕਰੋਗੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ।”
8
ਇਸ ਲਈ ਉਹ ਕਬਰ ਵਿੱਚੋਂ ਨਿਕਲ ਕੇ ਦੌੜੀਆਂ ਕਿਉਂਕਿ ਉਹ ਕੰਬਦੀਆਂ ਹੋਈਆਂ ਹੈਰਾਨੀ ਨਾਲ ਭਰ ਗਈਆਂ ਸਨ । ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ, ਕਿਉਂਕਿ ਉਹ ਬਹੁਤ ਹੀ ਡਰੀਆਂ ਹੋਈਆਂ ਸਨ । [
9
ਹਫ਼ਤੇ ਦੇ ਪਹਿਲੇ ਦਿਨ ਜਦੋਂ ਯਿਸੂ ਤੜਕੇ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਰੀਅਮ ਮਗਦਲੀਨੀ ਨੂੰ ਦਰਸ਼ਨ ਦਿੱਤੇ ਜਿਸ ਵਿੱਚੋਂ ਉਹਨਾਂ ਨੇ ਸੱਤ ਦੁਸ਼ਟ ਆਤਮਾਵਾਂ ਕੱਢੀਆਂ ਸਨ । ਉਹਨਾਂ ਔਰਤਾਂ ਨੇ ਉਸ ਸਾਰੇ ਸਮਾਚਾਰ ਦਾ ਸਾਰ ਜੋ ਸੁਣਿਆ ਸੀ, ਪਤਰਸ ਅਤੇ ਉਸ ਦੇ ਸਾਥੀਆਂ ਨੂੰ ਸੁਣਾਇਆ ।
10
ਉਸ ਨੇ ਜਾ ਕੇ ਇਹ ਸਮਾਚਾਰ ਉਹਨਾਂ ਦੇ ਸਾਥੀਆਂ ਨੂੰ ਸੁਣਾਇਆ ਜੋ ਸੋਗ ਵਿੱਚ ਰੋ ਰਹੇ ਸਨ । ਇਸ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਦੇ ਰਾਹੀਂ ਪੂਰਬ ਤੋਂ ਲੈ ਕੇ ਪੱਛਮ ਤੱਕ, ਪਵਿੱਤਰ ਅਤੇ ਅਨੰਤ ਮੁਕਤੀ ਦਾ ਸਮਾਚਾਰ ਭੇਜਿਆ ।]
11
ਜਦੋਂ ਉਹਨਾਂ ਨੇ ਉਸ ਤੋਂ ਸੁਣਿਆ ਕਿ ਯਿਸੂ ਜੀਅ ਉੱਠੇ ਹਨ ਅਤੇ ਉਸ ਨੇ ਯਿਸੂ ਨੂੰ ਦੇਖਿਆ ਹੈ ਤਾਂ ਉਹਨਾਂ ਨੇ ਉਸ ਦਾ ਵਿਸ਼ਵਾਸ ਨਾ ਕੀਤਾ ।
12
ਇਸ ਦੇ ਬਾਅਦ ਯਿਸੂ ਨੇ ਇੱਕ ਦੂਜੇ ਢੰਗ ਨਾਲ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਦਰਸ਼ਨ ਦਿੱਤੇ ਜੋ ਇੱਕ ਪਿੰਡ ਵੱਲ ਨੂੰ ਜਾ ਰਹੇ ਸਨ ।
13
ਉਹਨਾਂ ਨੇ ਵਾਪਸ ਆ ਕੇ ਬਾਕੀ ਚੇਲਿਆਂ ਨੂੰ ਇਹ ਸਮਾਚਾਰ ਦਿੱਤਾ ਪਰ ਉਹਨਾਂ ਨੇ ਫਿਰ ਵੀ ਵਿਸ਼ਵਾਸ ਨਾ ਕੀਤਾ ।
14
ਇਸ ਦੇ ਬਾਅਦ ਯਿਸੂ ਨੇ ਗਿਆਰਾਂ ਚੇਲਿਆਂ ਨੂੰ ਜਦੋਂ ਉਹ ਭੋਜਨ ਕਰ ਰਹੇ ਸਨ, ਦਰਸ਼ਨ ਦਿੱਤੇ ਅਤੇ ਉਹਨਾਂ ਦੇ ਅਵਿਸ਼ਵਾਸ ਅਤੇ ਦਿਲਾਂ ਦੀ ਕਠੋਰਤਾ ਦੇ ਲਈ ਉਹਨਾਂ ਨੂੰ ਝਿੜਕਿਆ ਕਿਉਂਕਿ ਚੇਲਿਆਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਸੀ ਜਿਹਨਾਂ ਨੇ ਯਿਸੂ ਨੂੰ ਜੀਅ ਉੱਠਣ ਦੇ ਬਾਅਦ ਦੇਖਿਆ ਸੀ ।
15
ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਜਾਓ, ਸਾਰੇ ਸੰਸਾਰ ਵਿੱਚ ਜਾ ਕੇ ਹਰ ਇੱਕ ਨੂੰ ਸ਼ੁਭ ਸਮਾਚਾਰ ਸੁਣਾਓ ।
16
ਉਹ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ, ਉਹ ਮੁਕਤੀ ਪਾਵੇਗਾ । ਪਰ ਜਿਹੜਾ ਵਿਸ਼ਵਾਸ ਨਾ ਕਰੇ, ਉਹ ਦੋਸ਼ੀ ਠਹਿਰੇਗਾ ।
17
ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ: ਉਹ ਮੇਰਾ ਨਾਮ ਲੈ ਕੇ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਅਣਜਾਣ ਬੋਲੀਆਂ ਬੋਲਣਗੇ ।
18
ਜੇਕਰ ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣ ਜਾਂ ਜ਼ਹਿਰ ਵੀ ਪੀ ਲੈਣ ਤਾਂ ਵੀ ਉਹਨਾਂ ਦਾ ਕੁਝ ਨਹੀਂ ਵਿਗੜੇਗਾ । ਉਹ ਰੋਗੀਆਂ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ ।”
19
ਫਿਰ ਪ੍ਰਭੂ ਯਿਸੂ ਉਹਨਾਂ ਨਾਲ ਗੱਲਾਂ ਕਰਨ ਦੇ ਬਾਅਦ ਸਵਰਗ ਵਿੱਚ ਉਠਾ ਲਏ ਗਏ ਅਤੇ ਉਹ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠੇ ।
20
ਤਦ ਚੇਲਿਆਂ ਨੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਸਹਾਇਕ ਸਨ । ਉਹ ਚਮਤਕਾਰ ਜਿਹੜੇ ਉਹਨਾਂ ਦੁਆਰਾ ਹੋ ਰਹੇ ਸਨ, ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰਦੇ ਸਨ ।] [
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
All chapters:
1
2
3
4
5
6
7
8
9
10
11
12
13
14
15
16