bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 11
John 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
1
ਲਾਜ਼ਰਾਸ ਨਾਮ ਦਾ ਇੱਕ ਆਦਮੀ ਬਿਮਾਰ ਸੀ। ਉਹ ਬੈਥਨੀਆ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਉਸ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਰਹਿੰਦੀਆਂ ਸਨ।
2
ਇਹ ਉਹ ਮਰਿਯਮ ਹੈ ਜਿਸਨੇ ਬਾਅਦ ਵਿੱਚ ਪ੍ਰਭੂ ਦੇ ਪੈਰਾਂ ਉੱਤੇ ਮਹਿੰਗਾ ਅਤਰ ਮਲਿਆ ਸੀ ਅਤੇ ਆਪਣੇ ਵਾਲਾਂ ਨਾਲ ਉਸਨੂੰ ਪੂੰਝਿਆ, ਉਸ ਦਾ ਭਰਾ ਲਾਜ਼ਰਾਸ ਬਿਮਾਰ ਸੀ।
3
ਤਦ ਉਹਨਾਂ ਦੋਹਾਂ ਭੈਣਾਂ ਨੇ ਯਿਸ਼ੂ ਨੂੰ ਇੱਕ ਸੁਨੇਹਾ ਭੇਜਿਆ, “ਹੇ ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਬਹੁਤ ਬਿਮਾਰ ਹੈ।”
4
ਪਰ ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ। ਪਰ ਇਹ ਪਰਮੇਸ਼ਵਰ ਦੀ ਵਡਿਆਈ ਲਈ ਹੈ ਤਾਂ ਜੋ ਪਰਮੇਸ਼ਵਰ ਦੇ ਪੁੱਤਰ ਦੀ ਇਸ ਤੋਂ ਵਡਿਆਈ ਹੋ ਸਕੇ।”
5
ਭਾਵੇਂ ਯਿਸ਼ੂ ਮਾਰਥਾ ਅਤੇ ਉਸਦੀ ਭੈਣ ਮਰਿਯਮ ਅਤੇ ਲਾਜ਼ਰਾਸ ਨੂੰ ਪਿਆਰ ਕਰਦੇ ਸਨ।
6
ਪਰ ਜਦੋਂ ਯਿਸ਼ੂ ਨੇ ਸੁਣਿਆ ਕਿ ਲਾਜ਼ਰਾਸ ਬਿਮਾਰ ਹੈ ਉਹ ਉਸ ਥਾਂ ਤੇ ਜਿੱਥੇ ਉਹ ਸੀ ਅਗਲੇ ਹੋਰ ਦੋ ਦਿਨਾਂ ਲਈ ਉੱਥੇ ਹੀ ਠਹਿਰੇ।
7
ਅਖੀਰ ਵਿੱਚ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਯਹੂਦਿਯਾ ਨੂੰ ਵਾਪਸ ਚੱਲੇ ਜਾਈਏ।”
8
ਪਰ ਉਹਨਾਂ ਦੇ ਚੇਲਿਆਂ ਨੇ ਇਤਰਾਜ਼ ਜਤਾਇਆ ਅਤੇ ਉਹਨਾਂ ਨੇ ਕਿਹਾ, “ਰੱਬੀ, ਕੁਝ ਦਿਨ ਪਹਿਲਾਂ ਯਹੂਦਿਯਾ ਵਿੱਚ ਲੋਕ ਤੁਹਾਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੀ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ?”
9
ਯਿਸ਼ੂ ਨੇ ਜਵਾਬ ਦਿੱਤਾ, “ਕੀ ਇੱਕ ਦਿਨ ਵਿੱਚ ਬਾਰਾਂ ਘੰਟੇ ਹੁੰਦੇ ਹਨ? ਜਿਹੜਾਂ ਦਿਨ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਸਦੇ ਕੋਲ ਇਸ ਸੰਸਾਰ ਦੀ ਰੋਸ਼ਨੀ ਹੁੰਦੀ ਹੈ।
10
ਪਰ ਜਿਹੜਾ ਰਾਤ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਕੋਲ ਰੋਸ਼ਨੀ ਨਹੀਂ ਹੁੰਦੀ।”
11
ਇਸ ਤੋਂ ਬਾਅਦ ਯਿਸ਼ੂ ਨੇ ਕਿਹਾ, “ਸਾਡਾ ਮਿੱਤਰ ਲਾਜ਼ਰਾਸ ਸੌ ਗਿਆ ਹੈ, ਪਰ ਹੁਣ ਮੈਂ ਜਾਵਾਂਗਾ ਅਤੇ ਉਸਨੂੰ ਜਗਾਵਾਂਗਾ।”
12
ਚੇਲਿਆਂ ਨੇ ਕਿਹਾ, “ਪ੍ਰਭੂ, ਜੇ ਉਹ ਸੌ ਰਿਹਾ ਹੈ, ਤਾਂ ਉਹ ਜਲਦੀ ਠੀਕ ਹੋ ਜਾਵੇਗਾ।”
13
ਉਹਨਾਂ ਨੇ ਸੋਚਿਆ ਕਿ ਯਿਸ਼ੂ ਦਾ ਮਤਲਬ ਸੀ ਕਿ ਲਾਜ਼ਰਾਸ ਸੌ ਰਿਹਾ ਸੀ, ਪਰ ਯਿਸ਼ੂ ਦਾ ਮਤਲਬ ਸੀ ਲਾਜ਼ਰਾਸ ਮਰ ਗਿਆ ਹੈ।
14
ਤਾਂ ਯਿਸ਼ੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰਾਸ ਮਰ ਗਿਆ ਹੈ।
15
ਅਤੇ ਤੁਹਾਡੇ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਉੱਥੇ ਨਹੀਂ ਸੀ, ਕਿਉਂਕਿ ਹੁਣ ਤੁਸੀਂ ਸੱਚ-ਮੁੱਚ ਵਿਸ਼ਵਾਸ ਕਰੋਗੇ। ਆਓ ਅਸੀਂ ਉਸ ਕੋਲ ਚੱਲੀਏ।”
16
ਥੋਮਸ, (ਜਿਸ ਦਾ ਨਾਮ ਦਿਦੂਮੁਸ ਸੀ) ਨੇ ਆਪਣੇ ਨਾਲ ਦੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਅਸੀਂ ਵੀ ਇਨ੍ਹਾਂ ਦੇ ਨਾਲ ਮਰੀਏ।”
17
ਜਦੋਂ ਯਿਸ਼ੂ ਬੈਥਨੀਆ ਪਹੁੰਚੇ, ਉਹਨਾਂ ਨੂੰ ਦੱਸਿਆ ਗਿਆ ਕਿ ਲਾਜ਼ਰਾਸ ਨੂੰ ਕਬਰ ਵਿੱਚ ਪਏ ਨੂੰ ਪਹਿਲਾਂ ਹੀ ਚਾਰ ਦਿਨ ਹੋ ਗਏ ਹਨ।
18
ਬੈਥਨੀਆ ਯੇਰੂਸ਼ਲੇਮ ਤੋਂ ਕੁਝ ਮੀਲ ਦੀ ਦੂਰੀ ਤੇ ਸੀ,
19
ਅਤੇ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਨੂੰ ਉਹਨਾਂ ਦੇ ਭਰਾ ਮਰੇ ਤੇ ਦਿਲਾਸਾ ਦੇਣ ਲਈ ਆਏ ਸਨ।
20
ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸ਼ੂ ਆ ਰਹੇ ਹਨ, ਤਾਂ ਉਹ ਉਹਨਾਂ ਨੂੰ ਮਿਲਣ ਗਈ। ਪਰ ਮਰਿਯਮ ਘਰ ਵਿੱਚ ਹੀ ਰਹੀ।
21
ਮਾਰਥਾ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਜੇ ਸੱਚ-ਮੁੱਚ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ।
22
ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ ਜੋ ਕੁਝ ਪਰਮੇਸ਼ਵਰ ਤੋਂ ਮੰਗੋ ਉਹ ਤੁਹਾਨੂੰ ਦੇਵੇਗਾ।”
23
ਯਿਸ਼ੂ ਨੇ ਉਸਨੂੰ ਕਿਹਾ, “ਤੇਰਾ ਭਰਾ ਫਿਰ ਜੀ ਉੱਠੇਗਾ।”
24
ਮਾਰਥਾ ਨੇ ਉੱਤਰ ਦਿੱਤਾ, “ਮੈਂ ਜਾਣਦੀ ਹਾਂ ਕਿ ਉਹ ਪੁਨਰ-ਉਥਾਨ ਦੇ ਦਿਨ ਜੀਵੇਗਾ।”
25
ਯਿਸ਼ੂ ਨੇ ਉਸਨੂੰ ਕਿਹਾ, “ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ;
26
ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?”
27
ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਹੀ ਮਸੀਹ ਹੋ, ਪਰਮੇਸ਼ਵਰ ਦੇ ਪੁੱਤਰ ਹੋ, ਜੋ ਇਸ ਦੁਨੀਆਂ ਤੇ ਆਉਣ ਵਾਲਾ ਹੈ।”
28
ਜਦੋਂ ਉਸ ਨੇ ਇਹ ਕਿਹਾ ਤਾਂ ਉਹ ਵਾਪਸ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਗੁਰੂ ਜੀ ਇੱਥੇ ਹਨ,” ਉਸ ਨੇ ਕਿਹਾ, “ਅਤੇ ਤੇਰੇ ਬਾਰੇ ਪੁੱਛ ਰਹੇ ਹਨ।”
29
ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਇੱਕ ਦਮ ਉੱਠ ਖੜ੍ਹੀ ਹੋਈ ਅਤੇ ਯਿਸ਼ੂ ਕੋਲ ਗਈ।
30
ਅਜੇ ਯਿਸ਼ੂ ਪਿੰਡ ਵਿੱਚ ਵੜੇ ਨਹੀਂ ਸੀ, ਪਰ ਉਹ ਅਜੇ ਵੀ ਉਸ ਥਾਂ ਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ।
31
ਕੁਝ ਯਹੂਦੀ ਮਰਿਯਮ ਦੇ ਘਰ ਉਸ ਨੂੰ ਦਿਲਾਸਾ ਦੇਣ ਆਏ ਸਨ, ਉਹਨਾਂ ਨੇ ਵੇਖਿਆ ਕਿ ਉਹ ਕਿੰਨੀ ਜਲਦੀ ਉੱਠ ਕੇ ਬਾਹਰ ਚੱਲੀ ਗਈ ਹੈ, ਉਹ ਸਾਰੇ ਉਸਦੇ ਪਿੱਛੇ ਗਏ। ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਸੋਗ ਕਰਨ ਜਾ ਰਹੀ ਹੈ।
32
ਜਦੋਂ ਮਰਿਯਮ ਉੱਥੇ ਪਹੁੰਚੀ ਜਿੱਥੇ ਯਿਸ਼ੂ ਸੀ ਅਤੇ ਉਸਨੂੰ ਵੇਖਿਆ ਤਾਂ ਉਹ ਉਹਨਾਂ ਦੇ ਪੈਰੀਂ ਡਿੱਗ ਪਈ ਅਤੇ ਆਖਿਆ, “ਪ੍ਰਭੂ ਜੀ, ਜੇ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।”
33
ਜਦੋਂ ਯਿਸ਼ੂ ਨੇ ਉਸ ਔਰਤ ਨੂੰ ਰੋਂਦਿਆ ਵੇਖਿਆ, ਅਤੇ ਜੋ ਯਹੂਦੀ ਉਸ ਦੇ ਨਾਲ ਆਏ ਸਨ, ਉਹ ਵੀ ਰੋ ਰਹੇ ਸਨ ਉਹਨਾਂ ਨੂੰ ਦੇਖ ਕਿ ਯਿਸ਼ੂ ਦਾ ਦਿਲ ਭਰ ਗਿਆ ਅਤੇ ਉਹ ਵੀ ਬਹੁਤ ਦੁੱਖੀ ਹੋਏ।
34
“ਤੁਸੀਂ ਉਸਨੂੰ ਕਿੱਥੇ ਰੱਖਿਆ ਹੈ?” ਉਹਨਾਂ ਨੇ ਪੁੱਛਿਆ। ਉਹਨਾਂ ਨੇ ਉੱਤਰ ਦਿੱਤਾ। “ਪ੍ਰਭੂ, ਆਓ ਅਤੇ ਵੇਖੋ।”
35
ਯਿਸ਼ੂ ਰੋਏ।
36
ਤਦ ਯਹੂਦੀਆਂ ਨੇ ਕਿਹਾ, “ਵੇਖੋ ਉਹ ਉਸ ਨੂੰ ਕਿੰਨ੍ਹਾ ਪਿਆਰ ਕਰਦਾ ਸੀ!”
37
ਪਰ ਉਹਨਾਂ ਵਿੱਚੋਂ ਕਈਆਂ ਨੇ ਕਿਹਾ, “ਉਹ ਜਿਨ੍ਹਾਂ ਨੇ ਅੰਨ੍ਹੇ ਆਦਮੀ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰਾਸ ਨੂੰ ਮਰਨ ਤੋਂ ਨਹੀਂ ਬਚਾ ਸਕਦੇ ਸੀ?”
38
ਯਿਸ਼ੂ ਦਾ ਦਿਲ ਇੱਕ ਵਾਰ ਫਿਰ ਭਰ ਆਇਆ ਅਤੇ ਉਹ ਕਬਰ ਤੇ ਆਏ ਅਤੇ ਕਬਰ ਇੱਕ ਗੁਫਾ ਵਾਂਗ ਸੀ ਜਿਸ ਦੇ ਮੂੰਹ ਤੇ ਇੱਕ ਪੱਥਰ ਰੱਖਿਆ ਸੀ।
39
ਯਿਸ਼ੂ ਨੇ ਹੁਕਮ ਦਿੱਤਾ, “ਪੱਥਰ ਨੂੰ ਹਟਾ ਦੇਵੋ।” ਲਾਜ਼ਰਾਸ ਦੀ ਭੈਣ ਮਾਰਥਾ ਨੇ ਕਿਹਾ, “ਪਰ ਹੇ ਪ੍ਰਭੂ ਇਸ ਵੇਲੇ ਤਾਂ ਉਸ ਤੋਂ ਬਦਬੂ ਆ ਰਹੀ ਹੋਵੇਗੀ, ਕਿਉਂਕਿ ਲਾਜ਼ਰਾਸ ਚਾਰ ਦਿਨ ਤੋਂ ਕਬਰ ਵਿੱਚ ਹੈ।”
40
ਤਦ ਯਿਸ਼ੂ ਨੇ ਕਿਹਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਕਿ ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਪਰਮੇਸ਼ਵਰ ਦੀ ਮਹਿਮਾ ਵੇਖੋਂਗੇ?”
41
ਇਸ ਲਈ ਉਹਨਾਂ ਨੇ ਪੱਥਰ ਨੂੰ ਹਟਾ ਦਿੱਤਾ। ਤਦ ਯਿਸ਼ੂ ਨੇ ਉੱਪਰ ਵੇਖਿਆ ਅਤੇ ਕਿਹਾ, “ਪਿਤਾ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸੁਣ ਲਈ ਹੈ।
42
ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ, ਪਰ ਮੈਂ ਇਹ ਸਭ ਇੱਥੇ ਖੜ੍ਹੇ ਲੋਕਾਂ ਦੇ ਭਲੇ ਲਈ ਕਿਹਾ ਹੈ ਤਾਂ ਜੋ ਉਹ ਵਿਸ਼ਵਾਸ ਕਰ ਸਕਣ ਕਿ ਤੁਸੀਂ ਮੈਨੂੰ ਭੇਜਿਆ ਹੈ।”
43
ਜਦੋਂ ਉਸ ਨੇ ਇਹ ਕਿਹਾ ਤਾਂ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਲਾਜ਼ਰਾਸ ਬਾਹਰ ਆ ਜਾ!”
44
ਉਹ ਮੁਰਦਾ ਲਾਜ਼ਰਾਸ ਬਾਹਰ ਆਇਆ, ਉਸ ਦੇ ਹੱਥ ਅਤੇ ਪੈਰ ਲਿਨਨ ਦੇ ਕੱਪੜੇ ਨਾਲ ਲਪੇਟੇ ਹੋਏ ਸਨ ਅਤੇ ਉਸ ਦੇ ਚਿਹਰੇ ਤੇ ਇੱਕ ਕੱਪੜਾ ਸੀ। ਯਿਸ਼ੂ ਨੇ ਉਹਨਾਂ ਨੂੰ ਕਿਹਾ, “ਇਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ।”
45
ਇਸ ਲਈ, ਬਹੁਤ ਸਾਰੇ ਯਹੂਦੀ ਜੋ ਮਰਿਯਮ ਨੂੰ ਮਿਲਣ ਲਈ ਆਏ ਹੋਏ ਸਨ, ਅਤੇ ਉਹਨਾਂ ਨੇ ਉਹ ਸਭ ਵੇਖਿਆ ਜੋ ਯਿਸ਼ੂ ਨੇ ਕੀਤਾ ਸੀ, ਉਹਨਾਂ ਨੇ ਉਸ ਤੇ ਵਿਸ਼ਵਾਸ ਕੀਤਾ।
46
ਪਰ ਉਹਨਾਂ ਵਿੱਚੋਂ ਕੁਝ ਲੋਕ ਫ਼ਰੀਸੀਆਂ ਕੋਲ ਗਏ ਅਤੇ ਉਹਨਾਂ ਨੂੰ ਉਹ ਦੱਸਿਆ ਜੋ ਕੁਝ ਯਿਸ਼ੂ ਨੇ ਕੀਤਾ ਸੀ।
47
ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾਂਸਭਾ ਦੀ ਇੱਕ ਸਭਾ ਬੁਲਾਈ। ਉਹਨਾਂ ਨੇ ਪੁੱਛਿਆ, “ਅਸੀਂ ਕੀ ਕਰ ਰਹੇ ਹਾਂ?” ਉਹਨਾਂ ਨੇ ਕਿਹਾ, “ਅਸੀਂ ਇਸ ਵਿਅਕਤੀ ਦਾ ਕੀ ਕਰੀਏ? ਇਹ ਤਾਂ ਬਹੁਤ ਚਿੰਨ੍ਹ ਦਿਖਾ ਰਿਹਾ ਹੈ।
48
ਜੇ ਅਸੀਂ ਇਸ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਦਿੱਤਾ ਤਾਂ ਹਰ ਕੋਈ ਉਸ ਤੇ ਵਿਸ਼ਵਾਸ ਕਰੇਗਾ ਅਤੇ ਫਿਰ ਰੋਮੀ ਅਧਿਕਾਰੀ ਆਉਣਗੇ ਅਤੇ ਸਾਡੇ ਹੈਕਲ ਅਤੇ ਸਾਡੇ ਰਾਸ਼ਟਰ ਨੂੰ ਨਾਸ਼ ਕਰ ਦੇਣਗੇ।”
49
ਤਦ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਯਾਫ਼ਾਸ ਸੀ ਜੋ ਉਸ ਸਾਲ ਉਹਨਾਂ ਦਾ ਮਹਾਂ ਜਾਜਕ ਸੀ, ਬੋਲਿਆ, “ਤੁਹਾਨੂੰ ਕੁਝ ਵੀ ਨਹੀਂ ਪਤਾ!
50
ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਲਈ ਇਹ ਚੰਗਾ ਹੈ ਕਿ ਸਾਰੇ ਲੋਕਾਂ ਦੇ ਮਰਨ ਨਾਲੋਂ ਇੱਕ ਮਨੁੱਖ ਮਰ ਜਾਵੇ।”
51
ਉਸ ਨੇ ਇਹ ਆਪਣੇ ਆਪ ਨਹੀਂ ਕਿਹਾ, ਪਰ ਉਸ ਸਾਲ ਮਹਾਂ ਜਾਜਕ ਹੋਣ ਦੇ ਨਾਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸ਼ੂ ਯਹੂਦੀ ਲੋਕਾਂ ਲਈ ਮਰੇਗਾ,
52
ਅਤੇ ਨਾ ਸਿਰਫ ਯਹੂਦੀ ਲੋਕਾਂ ਲਈ, ਬਲਕਿ ਪਰਮੇਸ਼ਵਰ ਦੇ ਖਿੱਲਰੇ ਹੋਏ ਬੱਚਿਆਂ ਲਈ ਵੀ, ਉਹ ਉਹਨਾਂ ਨੂੰ ਇਕੱਠੇ ਕਰੇਗਾ ਅਤੇ ਉਹਨਾਂ ਨੂੰ ਇੱਕ ਕਰੇਗਾ।
53
ਉਸ ਦਿਨ ਤੋਂ ਯਹੂਦੀ ਅਧਿਕਾਰੀਆਂ ਨੇ ਯਿਸ਼ੂ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ।
54
ਇਸ ਲਈ ਯਿਸ਼ੂ ਹੁਣ ਯਹੂਦਿਯਾ ਦੇ ਲੋਕਾਂ ਵਿੱਚ ਖੁੱਲ੍ਹੇਆਮ ਨਹੀਂ ਚੱਲਦੇ ਸੀ। ਇਸ ਦੀ ਬਜਾਏ, ਉਹ ਉਜਾੜ ਦੇ ਨੇੜਲੇ ਇੱਕ ਇਲਾਕੇ, ਇਫ਼ਰਾਈਮ ਨਾਮ ਦੇ ਇੱਕ ਪਿੰਡ ਵੱਲ ਚਲੇ ਗਏ, ਜਿੱਥੇ ਉਹ ਆਪਣੇ ਚੇਲਿਆਂ ਨਾਲ ਰਹੇ।
55
ਜਦੋਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਆ ਰਿਹਾ ਸੀ, ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਰਸਮ ਲਈ ਪਿੰਡਾਂ ਤੋਂ ਯੇਰੂਸ਼ਲੇਮ ਗਏ।
56
ਉਹ ਯਿਸ਼ੂ ਨੂੰ ਲੱਭ ਰਹੇ ਸਨ ਅਤੇ ਉਹ ਹੈਕਲ ਦੇ ਵਿਹੜੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ-ਦੂਜੇ ਨੂੰ ਪੁੱਛਿਆ, “ਤੁਸੀਂ ਕੀ ਸੋਚਦੇ ਹੋ? ਕੀ ਉਹ ਤਿਉਹਾਰ ਤੇ ਨਹੀਂ ਆਵੇਗਾ?”
57
ਪਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਆਦੇਸ਼ ਦਿੱਤਾ ਸੀ ਕਿ ਜੇ ਕਿਸੇ ਨੂੰ ਵੀ ਪਤਾ ਲੱਗੇ ਕਿ ਯਿਸ਼ੂ ਕਿੱਥੇ ਹੈ, ਉਸ ਵਿਅਕਤੀ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਉਸਨੂੰ ਫੜ ਸਕਣ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21