bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 13
John 13
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 14 →
1
ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸ਼ੂ ਜਾਣਦੇ ਸੀ ਕਿ ਉਹਨਾਂ ਦਾ ਸਮਾਂ ਆ ਗਿਆ ਹੈ ਕਿ ਉਹ ਇਸ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਣ। ਉਹਨਾਂ ਨੇ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਆਪਣੇ ਚੇਲਿਆਂ ਨੂੰ ਸਦਾ ਪਿਆਰ ਕੀਤਾ ਸੀ, ਅਤੇ ਉਹਨਾਂ ਨੇ ਚੇਲਿਆਂ ਨੂੰ ਅੰਤ ਤੱਕ ਪਿਆਰ ਕੀਤਾ।
2
ਰਾਤ ਦੇ ਭੋਜਨ ਦਾ ਸਮਾਂ ਆ ਗਿਆ ਸੀ, ਅਤੇ ਦੁਸ਼ਟ ਨੇ ਪਹਿਲਾਂ ਹੀ ਸ਼ਿਮਓਨ ਦੇ ਪੁੱਤਰ ਕਾਰਿਯੋਤ ਵਾਸੀ ਯਹੂਦਾਹ ਦੇ ਮਨ ਵਿੱਚ ਪਾ ਦਿੱਤਾ ਸੀ ਕਿ ਉਹ ਯਿਸ਼ੂ ਨੂੰ ਧੋਖਾ ਦੇਵੇ।
3
ਯਿਸ਼ੂ ਜਾਣਦੇ ਸੀ ਕਿ ਪਿਤਾ ਨੇ ਉਹਨਾਂ ਨੂੰ ਹਰ ਚੀਜ਼ ਉੱਤੇ ਅਧਿਕਾਰ ਦਿੱਤਾ ਹੋਇਆ ਹੈ ਅਤੇ ਉਹ ਪਰਮੇਸ਼ਵਰ ਵੱਲੋਂ ਆਏ ਸੀ ਅਤੇ ਪਰਮੇਸ਼ਵਰ ਕੋਲ ਵਾਪਸ ਜਾਣਗੇ।
4
ਇਸ ਲਈ ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣਾ ਚੋਲਾ ਉੱਤਾਰਿਆ, ਆਪਣੀ ਕਮਰ ਦੇ ਦੁਆਲੇ ਤੌਲੀਆ ਲਪੇਟਿਆ।
5
ਅਤੇ ਇੱਕ ਭਾਂਡੇ ਵਿੱਚ ਪਾਣੀ ਪਾਇਆ। ਤਦ ਉਹਨਾਂ ਨੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਤੌਲੀਏ ਨਾਲ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ।
6
ਜਦੋਂ ਯਿਸ਼ੂ ਸ਼ਿਮਓਨ ਪਤਰਸ ਕੋਲ ਆਏ, ਪਤਰਸ ਨੇ ਉਹਨਾਂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?”
7
ਯਿਸ਼ੂ ਨੇ ਉੱਤਰ ਦਿੱਤਾ, “ਮੈਂ ਜੋ ਕੁਝ ਕਰ ਰਿਹਾ ਹਾਂ ਤੈਨੂੰ ਹੁਣ ਸਮਝ ਨਹੀਂ ਆ ਰਿਹਾ, ਪਰ ਬਾਅਦ ਵਿੱਚ ਤੂੰ ਸਮਝੇਗਾ।”
8
ਪਤਰਸ ਨੇ ਕਿਹਾ, “ਨਹੀਂ ਤੁਸੀਂ ਕਦੇ ਮੇਰੇ ਪੈਰ ਨਹੀਂ ਧੋਵੋਂਗੇ!” ਯਿਸ਼ੂ ਨੇ ਜਵਾਬ ਦਿੱਤਾ, “ਜਦ ਤੱਕ ਮੈਂ ਤੁਹਾਨੂੰ ਧੋ ਨਾ ਲਵਾਂ, ਤੁਸੀਂ ਮੇਰੇ ਨਹੀਂ ਹੋਵੋਂਗੇ।”
9
ਸ਼ਿਮਓਨ ਪਤਰਸ ਨੇ ਕਿਹਾ, “ਹੇ ਮੇਰੇ ਪ੍ਰਭੂ! ਸਿਰਫ ਮੇਰੇ ਪੈਰ ਹੀ ਨਹੀਂ, ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ ਦੇਵੋ।”
10
ਯਿਸ਼ੂ ਨੇ ਉੱਤਰ ਦਿੱਤਾ, “ਉਹ ਮਨੁੱਖ ਜਿਸਨੇ ਨਹਾ ਲਿਆ ਹੈ ਉਸ ਨੂੰ ਸਿਰਫ ਪੈਰ ਧੋਣ ਦੀ ਜ਼ਰੂਰਤ ਹੈ। ਤੁਸੀਂ ਚੇਲੇ ਸਾਫ਼ ਹੋ, ਪਰ ਸਾਰੇ ਨਹੀਂ।”
11
ਕਿਉਂਕਿ ਯਿਸ਼ੂ ਜਾਣਦੇ ਸੀ ਕਿ ਉਹਨਾਂ ਨਾਲ ਕੌਣ ਵਿਸ਼ਵਾਸਘਾਤ ਕਰੇਗਾ। ਇਸ ਲਈ ਜਦੋਂ ਉਹਨਾਂ ਨੇ ਕਿਹਾ, “ਕਿ ਤੁਸੀਂ ਸਾਰੇ ਸਾਫ਼ ਨਹੀਂ ਹੋ।”
12
ਯਿਸ਼ੂ ਨੇ ਉਹਨਾਂ ਦੇ ਪੈਰ ਧੋਣ ਤੋਂ ਬਾਅਦ ਆਪਣੇ ਕੱਪੜੇ ਦੁਬਾਰਾ ਪਾ ਲਏ ਅਤੇ ਬੈਠ ਗਏ ਅਤੇ ਪੁੱਛਿਆ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਰ ਰਿਹਾ ਸੀ?
13
ਤੁਸੀਂ ਮੈਨੂੰ ‘ਗੁਰੂ,’ ਅਤੇ ‘ਪ੍ਰਭੂ,’ ਕਹਿੰਦੇ ਹੋ, ਅਤੇ ਤੁਸੀਂ ਸਹੀ ਹੋ, ਕਿਉਂਕਿ ਮੈਂ ਉਹੀ ਹਾਂ।
14
ਮੈਂ ਤੁਹਾਡਾ ਪ੍ਰਭੂ ਅਤੇ ਗੁਰੂ ਹਾਂ ਅਤੇ ਮੈਂ ਤੁਹਾਡੇ ਪੈਰ ਧੋਤੇ ਹਨ। ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋਣੇ ਚਾਹੀਦੇ ਹਨ।
15
ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ ਜਿਸ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਵੀ ਇਸ ਤਰ੍ਹਾਂ ਕਰੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ।
16
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਨਾ ਹੀ ਭੇਜਿਆ ਹੋਇਆ ਆਪਣੇ ਭੇਜਨ ਵਾਲੇ ਤੋਂ ਵੱਡਾ ਹੁੰਦਾ।
17
ਹੁਣ ਤੁਸੀਂ ਇਹ ਗੱਲਾਂ ਜਾਣਦੇ ਹੋ, ਅਤੇ ਜੇ ਤੁਸੀਂ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇਗਾ।
18
“ਮੈਂ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਨਹੀਂ ਕਹਿ ਰਿਹਾ; ਮੈਂ ਉਹਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ। ਪਰ ਇਹ ਉਸ ਬਚਨ ਨੂੰ ਪੂਰਾ ਕਰਦਾ ਹੈ ਜਿਸ ਵਿੱਚ ਲਿਖਿਆ ਗਿਆ ਹੈ, ‘ਜਿਹੜਾ ਮੇਰਾ ਭੋਜਨ ਖਾਂਦਾ ਹੈ ਉਹ ਮੇਰੇ ਵਿਰੁੱਧ ਹੋ ਗਿਆ ਹੈ।’
19
“ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ ਇਸ ਲਈ ਜਦੋਂ ਇਹ ਹੋਵੇਗਾ ਤੁਸੀਂ ਵਿਸ਼ਵਾਸ ਕਰੋਗੇ ਕਿ ਜੋ ਮੈਂ ਹਾਂ ਉਹੋ ਹਾਂ।
20
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕੋਈ ਵੀ ਜਿਹੜਾ ਮੇਰੇ ਘੱਲੇ ਹੋਏ ਦਾ ਸਵਾਗਤ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਪਿਤਾ ਨੂੰ ਸਵੀਕਾਰ ਕਰਦਾ ਹੈ ਜਿਨ੍ਹਾਂ ਮੈਨੂੰ ਭੇਜਿਆ ਹੈ।”
21
ਇਸ ਤੋਂ ਬਾਅਦ ਯਿਸ਼ੂ ਆਤਮਾ ਵਿੱਚ ਬਹੁਤ ਪਰੇਸ਼ਾਨ ਹੋਏ, ਅਤੇ ਉਹਨਾਂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ!”
22
ਉਹਨਾਂ ਦੇ ਚੇਲੇ ਇੱਕ ਦੂਸਰੇ ਵੱਲ ਵੇਖ ਰਹੇ ਸਨ ਅਤੇ ਇਹ ਵੇਖ ਕੇ ਉਹ ਹੈਰਾਨ ਸਨ ਕਿ ਯਿਸ਼ੂ ਨੇ ਕਿਸ ਦੇ ਬਾਰੇ ਵਿੱਚ ਗੱਲ ਕੀਤੀ ਹੈ।
23
ਚੇਲਿਆਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸ਼ੂ ਬਹੁਤ ਪਿਆਰ ਕਰਦੇ ਸੀ ਉਹ ਮੇਜ਼ ਤੇ ਯਿਸ਼ੂ ਦੇ ਕੋਲ ਬੈਠਾ ਹੋਇਆ ਸੀ।
24
ਸ਼ਿਮਓਨ ਪਤਰਸ ਨੇ ਇਸ਼ਾਰਾ ਕੀਤਾ ਅਤੇ ਪੁੱਛਿਆ, “ਉਹ ਕਿਸ ਬਾਰੇ ਗੱਲ ਕਰ ਰਹੇ ਹਨ?”
25
ਤਾਂ ਉਹ ਚੇਲਾ ਯਿਸ਼ੂ ਦੇ ਹੋਰ ਨੇੜੇ ਆਇਆ ਅਤੇ ਪੁੱਛਿਆ, “ਪ੍ਰਭੂ, ਉਹ ਕੌਣ ਹੈ?”
26
ਯਿਸ਼ੂ ਨੇ ਉੱਤਰ ਦਿੱਤਾ, “ਇਹ ਉਹੀ ਮਨੁੱਖ ਹੈ ਜਿਸ ਨੂੰ ਮੈਂ ਕਟੋਰੇ ਵਿੱਚ ਰੋਟੀ ਡੋਬ ਕੇ ਦੇਵਾਂਗਾ। ਫਿਰ ਉਹਨਾਂ ਨੇ ਰੋਟੀ ਲਈ ਤੇ ਕਟੋਰੇ ਵਿੱਚ ਡੋਬ ਕੇ ਸ਼ਿਮਓਨ ਦੇ ਪੁੱਤਰ ਕਾਰਿਯੋਤ ਵਾਸੀ ਯਹੂਦਾਹ ਨੂੰ ਦਿੱਤੀ।
27
ਜਦੋਂ ਯਹੂਦਾਹ ਨੇ ਰੋਟੀ ਖਾਧੀ ਤਾਂ ਸ਼ੈਤਾਨ ਉਸ ਦੇ ਅੰਦਰ ਆਇਆ। ਤਦ ਯਿਸ਼ੂ ਨੇ ਉਸਨੂੰ ਕਿਹਾ। “ਜੋ ਤੂੰ ਕਰਨਾ ਹੈ ਉਹ ਛੇਤੀ ਕਰ।”
28
ਮੇਜ਼ ਤੇ ਬੈਠੇ ਕਿਸੇ ਵੀ ਮਨੁੱਖ ਨੂੰ ਸਮਝ ਨਹੀਂ ਆਇਆ ਕਿ ਯਿਸ਼ੂ ਨੇ ਇਹ ਉਸਨੂੰ ਕਿਉਂ ਕਿਹਾ ਸੀ।
29
ਕੁਝ ਲੋਕਾਂ ਨੇ ਸੋਚਿਆ ਕਿ ਯਹੂਦਾਹ ਕੋਲ ਪੈਸੇ ਵਾਲੀ ਥੈਲੀ ਰਹਿੰਦੀ ਹੈ ਅਤੇ ਯਿਸ਼ੂ ਨੇ ਉਸਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਉਹ ਖਰੀਦੇ ਜਾਂ ਗਰੀਬਾਂ ਨੂੰ ਕੁਝ ਪੈਸੇ ਦੇਣ ਨੂੰ ਕਿਹਾ ਸੀ।
30
ਯਹੂਦਾਹ ਰੋਟੀ ਲੈਣ ਤੋਂ ਬਾਅਦ ਬਾਹਰ ਚੱਲਿਆ ਗਿਆ। ਉਹ ਰਾਤ ਦਾ ਸਮਾਂ ਸੀ।
31
ਜਦੋਂ ਯਹੂਦਾਹ ਚਲਾ ਗਿਆ ਤਾਂ ਯਿਸ਼ੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਵਿੱਚ ਪਰਮੇਸ਼ਵਰ ਦੀ ਵੀ ਵਡਿਆਈ ਹੋਈ ਹੈ।
32
ਜੇ ਪਰਮੇਸ਼ਵਰ ਦੀ ਉਸ ਵਿੱਚ ਵਡਿਆਈ ਹੁੰਦੀ ਹੈ, ਤਾਂ ਪਰਮੇਸ਼ਵਰ ਆਪਣੇ ਪੁੱਤਰ ਦੀ ਵਡਿਆਈ ਕਰੇਗਾ ਅਤੇ ਉਹ ਜਲਦੀ ਹੀ ਉਸ ਦੀ ਵਡਿਆਈ ਕਰੇਗਾ।”
33
ਯਿਸ਼ੂ ਨੇ ਕਿਹਾ, “ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹਾ ਹੋਰ ਸਮੇਂ ਲਈ ਰਹਾਂਗਾ। ਤੁਸੀਂ ਮੈਨੂੰ ਲੱਭੋਗੇ ਪਰ ਜਿਵੇਂ ਮੈਂ ਯਹੂਦੀਆਂ ਆਗੂਵਾਂ ਨੂੰ ਕਿਹਾ ਸੀ, ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ: ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਨਹੀਂ ਆ ਸਕਦੇ।
34
“ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।
35
ਜੇ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਇਹ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”
36
ਸ਼ਿਮਓਨ ਪਤਰਸ ਨੇ ਉਹਨਾਂ ਪੁੱਛਿਆ, “ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ?” ਯਿਸ਼ੂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਹੁਣ ਤੁਸੀਂ ਉੱਥੇ ਨਹੀਂ ਜਾ ਸਕਦੇ, ਪਰ ਬਾਅਦ ਵਿੱਚ ਤੁਸੀਂ ਜਾਵੋਂਗੇ।”
37
ਪਤਰਸ ਨੇ ਪੁੱਛਿਆ, “ਪ੍ਰਭੂ, ਮੈਂ ਹੁਣ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਦੇਵਾਂਗਾ।”
38
ਤਦ ਯਿਸ਼ੂ ਨੇ ਉੱਤਰ ਦਿੱਤਾ, “ਕੀ ਤੂੰ ਸੱਚ-ਮੁੱਚ ਮੇਰੇ ਲਈ ਆਪਣੀ ਜਾਨ ਦੇ ਦੇਵੇਗਾ? ਮੈਂ ਤੈਨੂੰ ਸੱਚ ਦੱਸਦਾ ਹਾਂ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ!”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21