bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 15
John 15
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 16 →
1
ਯਿਸ਼ੂ ਨੇ ਕਿਹਾ, “ਮੈਂ ਅੰਗੂਰਾਂ ਦੀ ਸੱਚੀ ਵੇਲ ਹਾਂ, ਅਤੇ ਮੇਰੇ ਪਿਤਾ ਬਾਗ ਦੇ ਮਾਲੀ ਹਨ।
2
ਉਹ ਹਰ ਟਹਿਣੀ ਨੂੰ ਵੱਢ ਸੁੱਟਦਾ ਹੈ ਜਿਹੜੀ ਫਲ ਨਹੀਂ ਦਿੰਦੀ, ਅਤੇ ਜਿਹੜੀ ਟਹਿਣੀ ਫਲ ਦਿੰਦੀ ਹੈ ਉਸਨੂੰ ਛਾਂਗਦਾ ਹੈ ਤਾਂ ਜੋ ਉਹ ਹੋਰ ਵੀ ਫਲਦਾਰ ਬਣੇ।
3
ਤੁਸੀਂ ਉਹਨਾਂ ਸ਼ਬਦਾਂ ਕਾਰਨ ਪਹਿਲਾਂ ਹੀ ਸਾਫ਼ ਹੋ ਜੋ ਮੈਂ ਤੁਹਾਨੂੰ ਕਹੇ ਹਨ।
4
ਮੇਰੇ ਵਿੱਚ ਬਣੇ ਰਹੋ ਜਿਵੇਂ ਕਿ ਮੈਂ ਤੁਹਾਡੇ ਵਿੱਚ ਹਾਂ। ਕੋਈ ਵੀ ਟਹਿਣੀ ਆਪਣੇ ਆਪ ਫਲ ਨਹੀਂ ਦੇ ਸਕਦੀ ਜੇ ਉਹ ਵੇਲ ਵਿੱਚ ਨਾ ਬਣੀ ਰਹੇ। ਇਸ ਤਰ੍ਹਾਂ ਤੁਸੀਂ ਕਦੇ ਫਲ ਨਹੀਂ ਦੇ ਸਕਦੇ ਜਦੋਂ ਤੱਕ ਤੁਸੀਂ ਮੇਰੇ ਵਿੱਚ ਬਣੇ ਨਾ ਰਹੋ।
5
“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ।
6
ਜੇ ਤੁਸੀਂ ਮੇਰੇ ਵਿੱਚ ਨਾ ਰਹੋ ਤਾਂ ਤੁਸੀਂ ਉਸ ਟਹਿਣੀ ਵਰਗੇ ਹੋ ਜਿਸ ਨੂੰ ਬਾਹਰ ਸੁੱਟਿਆ ਜਾਂਦਾ ਹੈ ਅਤੇ ਉਹ ਸੁੱਕ ਜਾਂਦੀ ਹੈ। ਅਜਿਹੀਆਂ ਟਹਿਣੀਆਂ ਚੁੱਕ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਹਨ।
7
ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਤੁਸੀਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਕੀਤਾ ਜਾਵੇਗਾ।
8
ਇਸ ਤੋਂ ਮੇਰੇ ਪਿਤਾ ਦੀ ਵਡਿਆਈ ਹੁੰਦੀ ਹੈ ਕਿ ਤੁਸੀਂ ਬਹੁਤਾ ਫਲ ਦੇਵੋ। ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਂਗੇ।
9
“ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋ।
10
ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਵੇਂ ਕਿ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪਿਆਰ ਵਿੱਚ ਬਣਿਆ ਰਿਹਾ ਹਾਂ।
11
ਮੈਂ ਤੁਹਾਨੂੰ ਇਹ ਇਸ ਲਈ ਦੱਸਿਆ ਹੈ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਰਹੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ।
12
ਮੇਰਾ ਆਦੇਸ਼ ਇਹ ਹੈ: ਕਿ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ।
13
ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ।
14
ਤੁਸੀਂ ਮੇਰੇ ਦੋਸਤ ਹੋ ਜੇ ਤੁਸੀਂ ਉਹ ਕਰੋ ਜੋ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ।
15
ਫਿਰ ਮੈਂ ਤੁਹਾਨੂੰ ਨੌਕਰ ਨਹੀਂ ਬੁਲਾਉਂਦਾ ਕਿਉਂਕਿ ਇੱਕ ਨੌਕਰ ਆਪਣੇ ਮਾਲਕ ਦੇ ਕੰਮ ਬਾਰੇ ਨਹੀਂ ਜਾਣਦਾ। ਇਸ ਲਈ ਮੈਂ ਤੁਹਾਨੂੰ ਦੋਸਤ ਬੁਲਾਉਂਦਾ ਹਾਂ। ਜੋ ਕੁਝ ਮੈਂ ਆਪਣੇ ਪਿਤਾ ਤੋਂ ਸਿੱਖਿਆ ਹੈ ਅਤੇ ਉਹ ਸਭ ਮੈਂ ਤੁਹਾਨੂੰ ਦੱਸਦਾ ਹਾਂ।
16
ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਫਲ ਦੇ ਸਕੋ ਅਤੇ ਇਹ ਫਲ ਸਦਾ ਰਹੇਗਾ। ਫਿਰ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਪਿਤਾ ਤੁਹਾਨੂੰ ਦੇਵੇਗਾ।
17
ਮੇਰੀ ਇਹ ਆਗਿਆ ਹੈ: ਕਿ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ।
18
“ਜੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ਤਾਂ ਯਾਦ ਰੱਖੋ ਕਿ ਉਸ ਨੇ ਪਹਿਲਾਂ ਮੈਨੂੰ ਨਫ਼ਰਤ ਕੀਤੀ ਹੈ।
19
ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ। ਪਰ ਤੁਸੀਂ ਇਸ ਸੰਸਾਰ ਦੇ ਨਹੀਂ ਹੋ। ਪਰ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ। ਇਸੇ ਕਰਕੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ।
20
ਯਾਦ ਰੱਖੋ ਕਿ ਮੈਂ ਤੁਹਾਨੂੰ ਕੀ ਕਿਹਾ ਸੀ, ‘ਇੱਕ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ।’ ਜੇ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਜੇ ਉਹਨਾਂ ਨੇ ਮੇਰੇ ਬਚਨਾਂ ਨੂੰ ਮੰਨਿਆ ਤਾਂ ਉਹ ਤੁਹਾਡੇ ਬਚਨਾਂ ਦੀ ਵੀ ਪਾਲਣਾ ਕਰਨਗੇ।
21
ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਇਹ ਸਭ ਕਰਨਗੇ ਕਿਉਂਕਿ ਲੋਕ ਉਸਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ।
22
ਜੇ ਮੈਂ ਇਸ ਸੰਸਾਰ ਵਿੱਚ ਨਾ ਆਇਆ ਹੁੰਦਾ ਅਤੇ ਉਹਨਾਂ ਨਾਲ ਗੱਲਾਂ ਨਾ ਕੀਤੀਆਂ ਹੁੰਦੀਆਂ ਤਾਂ ਉਹ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਹਨਾਂ ਕੋਲ ਆਪਣੇ ਪਾਪਾਂ ਦਾ ਕੋਈ ਬਹਾਨਾ ਨਹੀਂ ਹੈ।
23
ਜਿਹੜਾ ਮੈਨੂੰ ਨਫ਼ਰਤ ਕਰਦਾ ਹੈ ਉਹ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ।
24
ਜੇ ਮੈਂ ਉਹਨਾਂ ਵਿੱਚਕਾਰ ਉਹ ਕੰਮ ਨਾ ਕੀਤੇ ਹੁੰਦੇ ਜੋ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪ ਲਈ ਦੋਸ਼ੀ ਨਹੀਂ ਹੁੰਦੇ। ਪਰ ਉਹਨਾਂ ਨੇ ਵੇਖਿਆ ਹੈ ਅਤੇ ਫਿਰ ਵੀ ਉਹਨਾਂ ਨੇ ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ।
25
ਪਰ ਜੋ ਉਹਨਾਂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ ਉਹ ਪੂਰਾ ਹੋਇਆ ਹੈ: ‘ਉਹਨਾਂ ਨੇ ਬਿਨਾਂ ਕਾਰਨ ਮੈਨੂੰ ਨਫ਼ਰਤ ਕੀਤੀ।’ ”
26
ਯਿਸ਼ੂ ਨੇ ਕਿਹਾ, “ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੁਆਰਾ ਤੁਹਾਡੇ ਕੋਲ ਭੇਜਾਂਗਾ। ਉਹ ਸੱਚ ਦਾ ਆਤਮਾ ਜੋ ਪਿਤਾ ਤੋਂ ਆਵੇਗਾ ਉਹ ਮੇਰੇ ਬਾਰੇ ਗਵਾਹੀ ਦੇਵੇਗਾ।
27
ਅਤੇ ਤੁਹਾਨੂੰ ਵੀ ਗਵਾਹੀ ਦੇਣੀ ਚਾਹੀਦੀ ਹੈ, ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।”
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21