bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 5
John 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 6 →
1
ਇਸ ਤੋਂ ਬਾਅਦ ਯਿਸ਼ੂ ਯਹੂਦੀਆਂ ਦੇ ਇੱਕ ਤਿਉਹਾਰ ਲਈ ਯੇਰੂਸ਼ਲੇਮ ਗਏ।
2
ਯੇਰੂਸ਼ਲੇਮ ਵਿੱਚ ਭੇਡਾਂ ਦੇ ਦਰਵਾਜ਼ੇ ਕੋਲ ਇੱਕ ਤਲਾਬ ਸੀ। ਇਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਸਨ ਜਿਸਦੇ ਦੁਆਲੇ ਪੰਜ ਬਰਾਂਡੇ ਬਣੇ ਹੋਏ ਸਨ।
3
ਬਹੁਤ ਸਾਰੇ ਰੋਗੀ ਉਹਨਾਂ ਬਰਾਂਡਿਆਂ ਵਿੱਚ ਪਏ ਰਹਿੰਦੇ ਸਨ। ਉਹਨਾਂ ਵਿੱਚ ਕੁਝ ਅੰਨ੍ਹੇ, ਲੰਗੜੇ, ਅਤੇ ਲੂਲੇ ਸਨ।
4
ਪ੍ਰਭੂ ਦਾ ਇੱਕ ਦੂਤ ਠਹਿਰਾਏ ਸਮੇਂ ਤੇ ਆ ਕੇ ਪਾਣੀ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਤਲਾਬ ਵਿੱਚ ਵੜਦਾ ਸੀ ਉਹ ਹਰ ਰੋਗ ਤੋਂ ਚੰਗਾ ਹੋ ਜਾਦਾਂ ਸੀ।
5
ਉਹਨਾਂ ਵਿੱਚ ਇੱਕ ਰੋਗੀ ਸੀ ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ।
6
ਯਿਸ਼ੂ ਨੇ ਉਸ ਰੋਗੀ ਨੂੰ ਲੇਟਿਆ ਵੇਖਿਆ। ਯਿਸ਼ੂ ਨੇ ਜਾਣਿਆ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਹੈ। ਇਸ ਲਈ ਯਿਸ਼ੂ ਨੇ ਉਸ ਨੂੰ ਪੁੱਛਿਆ, “ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ?”
7
ਉਸ ਰੋਗੀ ਨੇ ਉੱਤਰ ਦਿੱਤਾ, “ਸ਼੍ਰੀਮਾਨ ਜੀ, ਮੇਰੇ ਕੋਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਤਲਾਬ ਵਿੱਚ ਜਾਣ ਲਈ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਹਿਲਾਇਆ ਜਾਦਾਂ ਹੈ। ਜਦੋਂ ਮੈਂ ਤਲਾਬ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਤਲਾਬ ਵਿੱਚ ਵੜ ਜਾਦਾਂ ਹੈ।”
8
ਫਿਰ ਯਿਸ਼ੂ ਨੇ ਉਸ ਰੋਗੀ ਨੂੰ ਆਖਿਆ, “ਉੱਠ, ਆਪਣੀ ਮੰਜੀ ਚੁੱਕ ਅਤੇ ਤੁਰ।”
9
ਉਹ ਰੋਗੀ ਤੁਰੰਤ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਇਹ ਸਭ ਸਬਤ ਦੇ ਦਿਨ ਹੋਇਆ ਸੀ।
10
ਇਸ ਲਈ ਯਹੂਦੀ ਆਗੂਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਮੰਜੀ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ।”
11
ਪਰ ਉਸ ਨੇ ਆਖਿਆ, ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ, “ਉਸ ਨੇ ਮੈਨੂੰ ਆਖਿਆ ਕਿ ‘ਮੰਜੀ ਚੁੱਕ ਤੇ ਤੁਰ।’ ”
12
ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕੇ ਤੂੰ ਆਪਣੀ ਮੰਜੀ ਚੁੱਕ ਅਤੇ ਤੁਰ?”
13
ਉਹ ਆਦਮੀ ਜਿਹੜਾ ਚੰਗਾ ਹੋਇਆ ਸੀ ਉਹ ਨਹੀਂ ਸੀ ਜਾਣਦਾ ਕਿ ਉਸ ਨੂੰ ਚੰਗਾ ਕਰਨ ਵਾਲਾ ਕੌਣ ਸੀ, ਕਿਉਂਕਿ ਉੱਥੇ ਜ਼ਿਆਦਾ ਭੀੜ ਹੋਣ ਕਰਕੇ ਯਿਸ਼ੂ ਉੱਥੋਂ ਚਲੇ ਗਏ ਸਨ।
14
ਤਦ ਯਿਸ਼ੂ ਨੇ ਉਸਨੂੰ ਹੈਕਲ ਵਿੱਚ ਵੇਖਿਆ ਅਤੇ ਉਸਨੂੰ ਕਿਹਾ, “ਵੇਖ, ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋਵੇ।”
15
ਉਹ ਆਦਮੀ ਉੱਥੋਂ ਵਾਪਸ ਯਹੂਦੀ ਆਗੂਆਂ ਕੋਲ ਗਿਆ ਅਤੇ ਦੱਸਿਆ ਕਿ ਜਿਨ੍ਹਾਂ ਨੇ ਮੈਨੂੰ ਚੰਗਾ ਕੀਤਾ ਹੈ ਉਹ ਯਿਸ਼ੂ ਹਨ।
16
ਇਸ ਲਈ ਕਿਉਂਕਿ ਯਿਸ਼ੂ ਸਬਤ ਦੇ ਦਿਨ ਇਹ ਸਭ ਗੱਲਾਂ ਕਰ ਰਹੇ ਸੀ, ਇਸ ਲਈ ਯਹੂਦੀ ਆਗੂਵੇ ਉਹਨਾਂ ਦਾ ਵਿਰੋਧ ਕਰਨ ਲੱਗੇ।
17
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੇ ਪਿਤਾ ਹਮੇਸ਼ਾ ਕੰਮ ਕਰਦੇ ਹਨ, ਅਤੇ ਮੈਂ ਵੀ ਕੰਮ ਕਰ ਰਿਹਾ ਹਾਂ।”
18
ਇਸੇ ਕਾਰਣ ਯਹੂਦੀਆਂ ਨੇ ਯਿਸ਼ੂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਯਹੂਦੀਆਂ ਨੇ ਆਖਿਆ ਕਿ ਉਹ ਨਾ ਸਿਰਫ ਸਬਤ ਨੂੰ ਤੋੜ ਰਹੇ ਹਨ, ਬਲਕਿ ਉਹ ਪਰਮੇਸ਼ਵਰ ਨੂੰ ਆਪਣਾ ਪਿਤਾ ਵੀ ਕਹਿ ਰਹੇ ਹਨ, ਅਤੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਰਾਬਰ ਬਣਾ ਰਹੇ ਹਨ।
19
ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਉੱਤਰ ਦਿੱਤਾ: “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ; ਉਹ ਉਹੀ ਕਰ ਸਕਦਾ ਹੈ ਜੋ ਉਹ ਆਪਣੇ ਪਿਤਾ ਨੂੰ ਕਰਦਾ ਵੇਖਦਾ ਹੈ, ਕਿਉਂਕਿ ਜੋ ਕੁਝ ਪਿਤਾ ਕਰਦਾ ਹੈ ਉਹ ਪੁੱਤਰ ਵੀ ਕਰਦਾ ਹੈ।
20
ਕਿਉਂਕਿ ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਅਤੇ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦੇ ਹਨ ਜੋ ਉਹ ਕਰਦੇ ਹਨ। ਹਾਂ, ਅਤੇ ਪਿਤਾ ਆਪਣੇ ਪੁੱਤਰ ਨੂੰ ਇਸ ਤੋਂ ਵੀ ਵੱਡੇ ਕੰਮ ਦਿਖਾਓਣਗੇ, ਤਾਂ ਜੋ ਤੁਸੀਂ ਸਭ ਹੈਰਾਨ ਹੋਵੋ।
21
ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਵਾ ਲੈਂਦੇ ਹਨ ਅਤੇ ਉਹਨਾਂ ਨੂੰ ਜੀਵਨ ਦਿੰਦੇ ਹਨ, ਉਵੇਂ ਹੀ ਪੁੱਤਰ ਉਹਨਾਂ ਨੂੰ ਜੀਵਨ ਦਿੰਦੇ ਹਨ, ਜਿਸ ਨੂੰ ਉਹ ਦੇਣਾ ਚਾਹੁੰਦੇ ਹਨ।
22
ਇਸ ਤੋਂ ਇਲਾਵਾ, ਪਿਤਾ ਕਿਸੇ ਦਾ ਨਿਆਂ ਨਹੀਂ ਕਰਦੇ, ਪਰ ਉਹਨਾਂ ਨੇ ਇਹ ਸਾਰਾ ਅਧਿਕਾਰ ਪੁੱਤਰ ਨੂੰ ਸੌਂਪਿਆ ਹੈ,
23
ਪਿਤਾ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਸਾਰੇ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਪੁੱਤਰ ਦਾ ਸਤਿਕਾਰ ਨਹੀਂ ਕਰਦਾ ਉਹ ਪਿਤਾ ਦਾ ਸਤਿਕਾਰ ਨਹੀਂ ਕਰਦਾ ਜਿਸ ਨੇ ਉਸਨੂੰ ਭੇਜਿਆ ਹੈ।
24
“ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਬਚਨ ਨੂੰ ਸੁਣਦਾ ਹੈ ਅਤੇ ਉਸ ਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸ ਦਾ ਹੈ ਅਤੇ ਉਸ ਦਾ ਨਿਆਂ ਨਹੀਂ ਕੀਤਾ ਜਾਵੇਗਾ, ਪਰ ਉਹ ਮੌਤ ਤੋਂ ਪਾਰ ਹੋ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਾ ਹੈ।
25
ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਉਹ ਸਮਾਂ ਆਉਂਦਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਮਰੇ ਹੋਏ ਲੋਕ ਪਰਮੇਸ਼ਵਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਉਹ ਜੋ ਸੁਣਦੇ ਹਨ ਉਹ ਜੀਵਨ ਪ੍ਰਾਪਤ ਕਰਨਗੇ।
26
ਪਿਤਾ ਹੀ ਜੀਵਨ ਦੇਣ ਵਾਲੇ ਹਨ ਇਸੇ ਤਰ੍ਹਾਂ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ।
27
ਪਿਤਾ ਨੇ ਨਿਆਂ ਕਰਨ ਦਾ ਅਧਿਕਾਰ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।
28
“ਇਸ ਗੱਲ ਤੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਜਿਹੜੇ ਲੋਕ ਕਬਰਾਂ ਵਿੱਚ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜੀਉਂਦੇ ਹੋ ਜਾਣਗੇ।
29
ਉਹ ਜਿੰਨ੍ਹਿਆਂ ਨੇ ਚੰਗੇ ਕੰਮ ਕੀਤੇ ਹਨ ਉਹ ਜੀਵਨ ਦੇ ਪੁਨਰ-ਉਥਾਨ ਦੇ ਲਈ ਉਠਾਏ ਜਾਣਗੇ, ਅਤੇ ਜਿਨ੍ਹਾਂ ਨੇ ਬੁਰੇ ਕੰਮ ਕੀਤੇ ਹਨ ਉਹ ਸਜ਼ਾ ਦੇ ਲਈ ਉਠਾਏ ਜਾਣਗੇ।
30
ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਉਹੀ ਨਿਆਂ ਕਰਦਾ ਹਾਂ ਜੋ ਮੈਂ ਸੁਣਦਾ ਹਾਂ, ਅਤੇ ਮੇਰਾ ਨਿਆਂ ਸਹੀ ਹੈ, ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਨਹੀਂ ਕਰਦਾ ਸਗੋਂ ਮੈਂ ਉਹਨਾਂ ਦੀ ਇੱਛਾ ਅਨੁਸਾਰ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ।
31
“ਜੇ ਮੈਂ ਆਪਣੇ ਆਪ ਦੀ ਗਵਾਹੀ ਦੇਵਾਂ, ਮੇਰੀ ਗਵਾਹੀ ਸੱਚੀ ਨਹੀਂ।
32
ਪਰ ਜੇ ਕੋਈ ਹੋਰ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਉਸ ਦੀ ਗਵਾਹੀ ਸੱਚੀ ਹੈ।
33
“ਤੁਸੀਂ ਪੁੱਛ-ਗਿੱਛ ਲਈ ਲੋਕਾਂ ਨੂੰ ਯੋਹਨ ਕੋਲ ਭੇਜਿਆ ਹੈ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ ਹੈ।
34
ਇਹ ਨਹੀਂ ਕਿ ਮੈਂ ਮਨੁੱਖੀ ਗਵਾਹੀ ਨੂੰ ਸਵੀਕਾਰ ਕਰਦਾ ਹਾਂ; ਪਰ ਮੈਂ ਇਹ ਇਸ ਲਈ ਦੱਸਦਾ ਹਾਂ ਕਿ ਤੁਸੀਂ ਬਚਾਏ ਜਾ ਸਕੋ।
35
ਯੋਹਨ ਇੱਕ ਦੀਵੇ ਦੀ ਤਰ੍ਹਾਂ ਸੀ ਜੋ ਬਲਿਆ ਅਤੇ ਉਸਨੇ ਚਾਨਣ ਦਿੱਤਾ, ਅਤੇ ਤੁਸੀਂ ਕੁਝ ਸਮਾਂ ਉਸ ਚਾਨਣ ਦਾ ਆਨੰਦ ਲਿਆ।
36
“ਪਰ ਜਿਹੜੀ ਗਵਾਹੀ ਮੈਂ ਦਿੰਦਾ ਹੈ ਉਹ ਯੋਹਨ ਦੀ ਗਵਾਹੀ ਨਾਲੋਂ ਵੱਡੀ ਹੈ। ਜੋ ਕੰਮ ਪਿਤਾ ਨੇ ਮੈਨੂੰ ਪੂਰੇ ਕਰਨ ਲਈ ਦਿੱਤੇ ਹਨ ਉਹ ਕੰਮ ਮੈਂ ਕਰ ਰਿਹਾਂ ਹਾਂ ਉਹੀ ਕੰਮ ਮੇਰੇ ਬਾਰੇ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ।
37
ਅਤੇ ਉਹ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਹਨਾਂ ਨੇ ਮੇਰੇ ਬਾਰੇ ਗਵਾਹੀ ਦਿੱਤੀ। ਪਰ ਤੁਸੀਂ ਕਦੇ ਉਹਨਾਂ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਉਹਨਾਂ ਦਾ ਰੂਪ ਦੇਖਿਆ।
38
ਅਤੇ ਨਾ ਹੀ ਉਹਨਾਂ ਦੇ ਬਚਨ ਤੁਹਾਡੇ ਵਿੱਚ ਵੱਸਦੇ ਹਨ, ਕਿਉਂਕਿ ਤੁਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਜਿਨ੍ਹਾਂ ਨੇ ਉਸਨੂੰ ਭੇਜਿਆ ਹੈ।
39
ਤੁਸੀਂ ਇਹ ਸੋਚ ਕੇ ਪਵਿੱਤਰ ਪੋਥੀਆਂ ਨੂੰ ਪੜ੍ਹਦੇ ਹੋ ਕਿ ਇਨ੍ਹਾਂ ਨਾਲ ਤੁਹਾਨੂੰ ਸਦੀਪਕ ਜੀਵਨ ਮਿਲਦਾ ਹੈ। ਪਰ ਇਹ ਸਭ ਪਵਿੱਤਰ ਪੋਥੀਆਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ।
40
ਪਰ ਫਿਰ ਵੀ ਤੁਸੀਂ ਉਹ ਸਦੀਪਕ ਜੀਵਨ ਨੂੰ ਪਾਉਣ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ।
41
“ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਲੈਂਦਾ।
42
ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਪਰਮੇਸ਼ਵਰ ਦਾ ਪਿਆਰ ਤੁਹਾਡੇ ਅੰਦਰ ਨਹੀਂ ਹੈ।
43
ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਫਿਰ ਵੀ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਪਰ ਜੇ ਕੋਈ ਹੋਰ ਆਪਣੇ ਨਾਮ ਉੱਤੇ ਆਵੇ ਤਾਂ ਤੁਸੀਂ ਉਸ ਨੂੰ ਕਬੂਲ ਕਰ ਲਓਗੇ।
44
ਤੁਸੀਂ ਕਿਵੇਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ ਕਿਉਂਕਿ ਤੁਸੀਂ ਇੱਕ-ਦੂਜੇ ਤੋਂ ਵਡਿਆਈ ਦੀ ਇੱਛਾ ਰੱਖਦੇ ਹੋ, ਪਰ ਉਹ ਵਡਿਆਈ ਨਹੀਂ ਭਾਲਦੇ ਜੋ ਸਿਰਫ ਇੱਕ ਪਰਮੇਸ਼ਵਰ ਵੱਲੋਂ ਮਿਲਦੀ ਹੈ?
45
“ਇਹ ਨਾ ਸੋਚੋ ਕਿ ਮੈਂ ਤੁਹਾਨੂੰ ਪਿਤਾ ਦੇ ਸਾਹਮਣੇ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੋਸ਼ੇਹ ਹੈ। ਜਿਸ ਦੇ ਉੱਤੇ ਤੁਹਾਡੀ ਆਸ ਹੈ।
46
ਜੇ ਤੁਸੀਂ ਸੱਚਮੱਚ ਮੋਸ਼ੇਹ ਤੇ ਵਿਸ਼ਵਾਸ ਕੀਤਾ ਹੁੰਦਾ, ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ, ਕਿਉਂਕਿ ਉਹਨਾਂ ਨੇ ਮੇਰੇ ਬਾਰੇ ਲਿਖਿਆ ਹੈ।
47
ਪਰ ਤੁਸੀਂ ਤਾਂ ਉਹਨਾਂ ਦੀਆਂ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਮੇਰੀਆਂ ਗੱਲਾਂ ਤੇ ਕਿਵੇਂ ਵਿਸ਼ਵਾਸ ਕਰੋਗੇ?”
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 6 →
All chapters:
1
2
3
4
5
6
7
8
9
10
11
12
13
14
15
16
17
18
19
20
21