bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 4
John 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
1
ਯਿਸ਼ੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣਿਆ ਹੈ ਕਿ ਯਿਸ਼ੂ ਯੋਹਨ ਨਾਲੋਂ ਵੱਧ ਚੇਲੇ ਬਣਾ ਰਹੇ ਹਨ ਤੇ ਉਹ ਬਪਤਿਸਮਾ ਵੀ ਦਿੰਦੇ ਹਨ।
2
ਭਾਵੇਂ ਯਿਸ਼ੂ ਆਪ ਬਪਤਿਸਮਾ ਨਹੀਂ ਦੇ ਰਹੇ ਸਨ, ਸਗੋਂ ਉਹਨਾਂ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦੇ ਰਹੇ ਸਨ।
3
ਫਿਰ ਯਿਸ਼ੂ ਯਹੂਦਿਯਾ ਨੂੰ ਛੱਡ ਕੇ ਮੁੜ ਗਲੀਲ ਦੇ ਸੂਬੇ ਨੂੰ ਚਲੇ ਗਏ।
4
ਗਲੀਲ ਨੂੰ ਜਾਂਦਿਆ ਯਿਸ਼ੂ ਦਾ ਸਾਮਰਿਯਾ ਦੇ ਇਲਾਕੇ ਵਿੱਚੋਂ ਦੀ ਲੰਘਣਾ ਜ਼ਰੂਰੀ ਸੀ।
5
ਯਿਸ਼ੂ ਸਾਮਰਿਯਾ ਦੇ ਇਲਾਕੇ ਸੁਖਾਰ ਨਗਰ ਕੋਲ ਆਏ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੋਬ ਨੇ ਆਪਣੇ ਪੁੱਤਰ ਯੋਸੇਫ਼ ਨੂੰ ਦਿੱਤੀ ਸੀ।
6
ਯਾਕੋਬ ਦਾ ਖੂਹ ਉੱਥੇ ਸੀ। ਯਿਸ਼ੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਏ ਅਤੇ ਉੱਥੇ ਬੈਠ ਗਏ। ਇਹ ਲਗਭਗ ਦੁਪਹਿਰ ਦਾ ਸਮਾਂ ਸੀ।
7
ਇੱਕ ਸਾਮਰਿਯਾ ਵਾਸੀ ਔਰਤ ਪਾਣੀ ਭਰਨ ਲਈ ਖੂਹ ਤੇ ਆਈ। ਯਿਸ਼ੂ ਨੇ ਉਸ ਨੂੰ ਕਿਹਾ, “ਕਿ ਤੂੰ ਮੈਨੂੰ ਪੀਣ ਲਈ ਪਾਣੀ ਦੇਵੇਗੀ।”
8
ਪਰ ਉਸ ਸਮੇਂ ਯਿਸ਼ੂ ਦੇ ਚੇਲੇ ਨਗਰ ਵਿੱਚੋਂ ਭੋਜਨ ਖਰੀਦਣ ਗਏ ਸਨ।
9
ਉਹ ਸਾਮਰਿਯਾ ਵਾਸੀ ਔਰਤ ਨੇ ਯਿਸ਼ੂ ਨੂੰ ਆਖਿਆ, “ਮੈਂ ਸ਼ਮਰਿਯਾ ਵਾਸੀ ਹਾਂ ਅਤੇ ਤੁਸੀਂ ਇੱਕ ਯਹੂਦੀ ਹੋ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ।” ਕਿਉਂਕਿ ਯਹੂਦੀ ਸ਼ਮਰਿਯਾ ਵਾਸੀਆਂ ਨਾਲ ਕੋਈ ਮੇਲ ਨਹੀਂ ਰੱਖਦੇ ਸਨ।
10
ਯਿਸ਼ੂ ਨੇ ਉਸ ਔਰਤ ਨੂੰ ਆਖਿਆ, “ਜੇ ਤੂੰ ਪਰਮੇਸ਼ਵਰ ਦੇ ਵਰਦਾਨ ਨੂੰ ਜਾਣਦੀ ਅਤੇ ਇਹ ਵੀ ਜਾਣਦੀ ਕਿ ਜੋ ਤੇਰੇ ਕੋਲੋਂ ਪਾਣੀ ਮੰਗ ਰਿਹਾ ਹੈ, ਉਹ ਕੌਣ ਹੈ ਤਾਂ ਤੂੰ ਉਸ ਕੋਲੋਂ ਪਾਣੀ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।”
11
ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਤੁਹਾਡੇ ਕੋਲ ਕੋਈ ਬਰਤਨ ਵੀ ਨਹੀਂ ਅਤੇ ਖੂਹ ਬਹੁਤ ਡੂੰਘਾ ਹੈ। ਤੁਸੀਂ ਜੀਵਨ ਦਾ ਜਲ ਕਿੱਥੋਂ ਲਿਆਓਗੇ?
12
ਕਿ ਤੁਸੀਂ ਸਾਡੇ ਪਿਤਾ ਯਾਕੋਬ ਨਾਲੋਂ ਵੀ ਮਹਾਨ ਹੋ ਜਿਨ੍ਹਾਂ ਨੇ ਸਾਨੂੰ ਇਹ ਖੂਹ ਦਿੱਤਾ ਹੈ? ਉਹਨਾਂ ਨੇ ਆਪ ਅਤੇ ਉਹਨਾਂ ਦੇ ਪੁੱਤਰਾਂ ਅਤੇ ਉਹਨਾਂ ਦੇ ਡੰਗਰਾਂ ਨੇ ਵੀ ਇਸ ਤੋਂ ਪਾਣੀ ਪੀਤਾ ਸੀ।”
13
ਯਿਸ਼ੂ ਨੇ ਉੱਤਰ ਦਿੱਤਾ, “ਜਿਹੜਾ ਕੋਈ ਵੀ ਇਸ ਖੂਹ ਦਾ ਪਾਣੀ ਪੀਵੇਗਾ ਉਹ ਦੁਬਾਰਾ ਪਿਆਸਾ ਹੋਵੇਗਾ।
14
ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦਿੰਦਾ ਹਾਂ ਉਹ ਕਦੇ ਪਿਆਸਾ ਨਹੀਂ ਹੋਵੇਗਾ ਅਤੇ ਉਹ ਪਾਣੀ ਜੋ ਮੈਂ ਦਿੰਦਾ ਹਾਂ ਉਸ ਦੇ ਅੰਦਰ ਅਨੰਤ ਕਾਲ ਦੇ ਜੀਵਨ ਤੱਕ ਪਾਣੀ ਦਾ ਚਸ਼ਮਾ ਬਣ ਜਾਵੇਗਾ।”
15
ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਮੈਨੂੰ ਇਹ ਪਾਣੀ ਦਿਓ ਤਾਂ ਜੋ ਮੈਨੂੰ ਪਿਆਸ ਨਾ ਲੱਗੇ ਅਤੇ ਮੈਂ ਫਿਰ ਇੱਥੇ ਪਾਣੀ ਭਰਨ ਨਾ ਆਵਾਂ।”
16
ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਜਾ ਅਤੇ ਆਪਣੇ ਪਤੀ ਨੂੰ ਇੱਥੇ ਸੱਦ।”
17
ਔਰਤ ਨੇ ਜਵਾਬ ਦਿੱਤਾ, “ਮੇਰਾ ਕੋਈ ਪਤੀ ਨਹੀਂ ਹੈ।” ਯਿਸ਼ੂ ਨੇ ਕਿਹਾ, “ਤੂੰ ਸੱਚ ਬੋਲਿਆ ਜਦੋਂ ਤੂੰ ਕਿਹਾ ਕਿ ਤੇਰਾ ਪਤੀ ਨਹੀਂ ਹੈ।”
18
ਸੱਚ ਤਾਂ ਇਹ ਹੈ ਕਿ ਤੇਰੇ ਪੰਜ ਪਤੀ ਸਨ ਅਤੇ ਹੁਣ ਉਹ ਆਦਮੀ ਜਿਸ ਨਾਲ ਤੂੰ ਰਹਿ ਰਹੀ ਹੈ ਉਹ ਵੀ ਤੇਰਾ ਪਤੀ ਨਹੀਂ ਹੈ। ਜੋ ਤੂੰ ਹੁਣੇ ਕਿਹਾ ਹੈ ਬਿਲਕੁਲ ਸਹੀ ਹੈ।
19
ਉਸ ਔਰਤ ਨੇ ਕਿਹਾ, “ਸ਼੍ਰੀਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ।
20
ਸਾਡੇ ਪਿਉ-ਦਾਦੇ ਇਸ ਪਹਾੜ ਉੱਤੇ ਬੰਦਗੀ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਜਿਸ ਸਥਾਨ ਤੇ ਅਰਾਧਨਾ ਕਰਨੀ ਚਾਹੀਦੀ ਹੈ ਉਹ ਯੇਰੂਸ਼ਲੇਮ ਹੈ।”
21
ਯਿਸ਼ੂ ਨੇ ਜਵਾਬ ਦਿੱਤਾ, “ਔਰਤ, ਮੇਰੇ ਤੇ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਪਿਤਾ ਪਰਮੇਸ਼ਵਰ ਦੀ ਬੰਦਗੀ ਨਾ ਇਸ ਪਹਾੜ ਤੇ ਨਾ ਹੀ ਯੇਰੂਸ਼ਲੇਮ ਵਿੱਚ ਕਰੋਗੇ।
22
ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਬੰਦਗੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਵੱਲੋਂ ਹੈ।
23
ਉਹ ਸਮਾਂ ਆ ਰਿਹਾ ਹੈ ਅਤੇ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਭਗਤ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਉਪਾਸਨਾ ਕਰਨਗੇ। ਕਿਉਂਕਿ ਪਰਮੇਸ਼ਵਰ ਅਜਿਹੇ ਭਗਤਾਂ ਨੂੰ ਭਾਲਦੇ ਹਨ।
24
ਪਰਮੇਸ਼ਵਰ ਆਤਮਾ ਹੈ, ਅਤੇ ਉਹਨਾਂ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।”
25
ਉਸ ਔਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹਾ (ਜਿਸ ਨੂੰ ਮਸੀਹ ਕਹਿੰਦੇ ਹਨ) ਆ ਰਹੇ ਹਨ। ਜਦੋਂ ਉਹ ਆਉਣਗੇ, ਉਹ ਸਾਨੂੰ ਸਭ ਕੁਝ ਦੱਸ ਦੇਣਗੇ।”
26
ਤਦ ਯਿਸ਼ੂ ਨੇ ਕਿਹਾ, “ਮੈਂ ਉਹੀ ਹਾਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮੈਂ ਮਸੀਹ ਹਾਂ।”
27
ਤਦ ਯਿਸ਼ੂ ਦੇ ਚੇਲੇ ਵਾਪਸ ਆਏ ਅਤੇ ਉਹਨਾਂ ਨੂੰ ਔਰਤ ਨਾਲ ਗੱਲ ਕਰਦਿਆਂ ਵੇਖ ਕੇ ਹੈਰਾਨ ਹੋਏ। ਪਰ ਕਿਸੇ ਨੇ ਨਹੀਂ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?” ਜਾਂ, “ਤੁਸੀਂ ਉਸ ਨਾਲ ਕਿਉਂ ਗੱਲ ਕਰ ਰਹੇ ਹੋ?”
28
ਪਰ ਉਹ ਔਰਤ ਆਪਣੇ ਘੜੇ ਨੂੰ ਛੱਡ ਕੇ ਵਾਪਸ ਸ਼ਹਿਰ ਵੱਲ ਗਈ ਅਤੇ ਲੋਕਾਂ ਨੂੰ ਕਿਹਾ,
29
“ਆਓ, ਇੱਕ ਆਦਮੀ ਨੂੰ ਵੇਖੋ ਜਿਸਨੇ ਮੈਨੂੰ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕਿਤੇ ਉਹ ਮਸੀਹ ਤਾਂ ਨਹੀਂ?”
30
ਤਦ ਲੋਕ ਸ਼ਹਿਰ ਵਿੱਚੋਂ ਬਾਹਰ ਆ ਗਏ ਅਤੇ ਯਿਸ਼ੂ ਵੱਲ ਚੱਲ ਪਏ।
31
ਇਸੇ ਦੌਰਾਨ ਉਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਬੇਨਤੀ ਕੀਤੀ, “ਰੱਬੀ ਕੁਝ ਖਾ ਲਓ।”
32
ਪਰ ਯਿਸ਼ੂ ਨੇ ਚੇਲਿਆਂ ਨੂੰ ਕਿਹਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ।”
33
ਤਦ ਉਹਨਾਂ ਦੇ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, “ਕਿ ਸ਼ਾਇਦ ਉਹਨਾਂ ਲਈ ਕਿਸੇ ਨੇ ਭੋਜਨ ਲਿਆਦਾਂ ਹੋਵੇ?”
34
ਯਿਸ਼ੂ ਨੇ ਕਿਹਾ, “ਮੇਰਾ ਭੋਜਨ ਪਰਮੇਸ਼ਵਰ ਦੀ ਇੱਛਾ ਪੂਰੀ ਕਰਨਾ ਅਤੇ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਅਤੇ ਉਹਨਾਂ ਦੇ ਕੰਮ ਸੰਪੂਰਨ ਕਰਨਾ ਹੈ।
35
ਕੀ ਤੁਸੀਂ ਇਸ ਤਰ੍ਹਾਂ ਨਹੀਂ ਆਖਦੇ, ‘ਫਸਲ ਹੋਣ ਤੱਕ ਅਜੇ ਚਾਰ ਮਹੀਨੇ ਹੋਰ ਹਨ,’ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੀਆਂ ਅੱਖਾਂ ਖੋਲ੍ਹੋ ਅਤੇ ਵੇਖੋ! ਉਹ ਖੇਤ ਫਸਲ ਲਈ ਪੱਕ ਗਏ ਹਨ।
36
ਹੁਣ ਉਹ ਜਿਹੜਾ ਫਸਲ ਵੱਢਦਾ ਹੈ ਉਹ ਆਪਣੀ ਮਜ਼ਦੂਰੀ ਲੈਂਦਾ ਹੈ ਅਤੇ ਅਨੰਤ ਜੀਵਨ ਲਈ ਫਸਲ ਇਕੱਠੀ ਕਰਦਾ ਹੈ ਤਾਂ ਜੋ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਇਕੱਠੇ ਖੁਸ਼ ਹੋ ਸਕਣ।
37
ਇਸ ਕਾਰਣ ਇਹ ਕਹਾਵਤ ਸੱਚ ਹੈ ਕਿ ਇੱਕ ਬੀਜਦਾ ਹੈ ਅਤੇ ਦੂਜਾ ਵੱਢਦਾ ਹੈ।
38
ਮੈਂ ਤੁਹਾਨੂੰ ਉਹ ਫਸਲ ਵੱਢਣ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ ਹੈ। ਹੋਰਨਾਂ ਨੇ ਸਖ਼ਤ ਮਿਹਨਤ ਕੀਤੀ ਹੈ, ਅਤੇ ਤੁਸੀਂ ਉਹਨਾਂ ਦੀ ਮਿਹਨਤ ਦਾ ਲਾਭ ਪ੍ਰਾਪਤ ਕਰ ਰਹੇ ਹੋ।”
39
ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰਿਯਾ ਵਾਸੀਆਂ ਨੇ ਯਿਸ਼ੂ ਤੇ ਵਿਸ਼ਵਾਸ ਕੀਤਾ ਕਿਉਂਕਿ ਉਸ ਔਰਤ ਨੇ ਇਹ ਗਵਾਹੀ ਦਿੱਤੀ, “ਯਿਸ਼ੂ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ।”
40
ਜਦੋਂ ਸਾਮਰਿਯਾ ਵਾਸੀ ਯਿਸ਼ੂ ਕੋਲ ਆਏ, ਉਹਨਾਂ ਨੇ ਯਿਸ਼ੂ ਦੇ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਯਿਸ਼ੂ ਉੱਥੇ ਦੋ ਦਿਨ ਠਹਿਰੇ।
41
ਬਹੁਤ ਸਾਰੇ ਹੋਰ ਸਾਮਰੀ ਲੋਕਾਂ ਨੇ ਯਿਸ਼ੂ ਦੇ ਸ਼ਬਦਾਂ ਨੂੰ ਸੁਣ ਕੇ ਵਿਸ਼ਵਾਸ ਕੀਤਾ।
42
ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਅਸੀਂ ਹੁਣ ਸਿਰਫ ਤੇਰੇ ਕਹਿਣ ਦੇ ਕਾਰਨ ਵਿਸ਼ਵਾਸ ਨਹੀਂ ਕਰਦੇ; ਹੁਣ ਅਸੀਂ ਆਪ ਉਹਨਾਂ ਨੂੰ ਸੁਣਿਆ ਹੈ, ਅਤੇ ਅਸੀਂ ਜਾਣਦੇ ਹਾਂ ਕਿ ਇਹ ਮਨੁੱਖ ਸੱਚ-ਮੁੱਚ ਹੀ ਸੰਸਾਰ ਦੇ ਮੁਕਤੀਦਾਤਾ ਹਨ।”
43
ਦੋ ਦਿਨਾਂ ਬਾਅਦ ਯਿਸ਼ੂ ਗਲੀਲ ਨੂੰ ਚਲੇ ਗਏ।
44
(ਹੁਣ ਯਿਸ਼ੂ ਨੇ ਆਪ ਵੇਖਿਆ ਸੀ ਕਿ ਕਿਸੇ ਨਬੀ ਦਾ ਉਸ ਦੇ ਆਪਣੇ ਦੇਸ਼ ਵਿੱਚ ਸਤਿਕਾਰ ਨਹੀਂ ਹੁੰਦਾ।)
45
ਜਦੋਂ ਉਹ ਗਲੀਲ ਵਿੱਚ ਪਹੁੰਚੇ, ਤਾਂ ਗਲੀਲ ਵਾਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਕਿਉਂਕਿ ਉਹਨਾਂ ਨੇ ਉਹ ਸਭ ਕੁਝ ਵੇਖਿਆ ਜੋ ਯਿਸ਼ੂ ਨੇ ਯੇਰੂਸ਼ਲੇਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤਾ ਸੀ, ਕਿਉਂਕਿ ਉਹ ਵੀ ਉੱਥੇ ਗਏ ਹੋਏ ਸਨ।
46
ਯਿਸ਼ੂ ਫੇਰ ਗਲੀਲ ਦੇ ਕਾਨਾ ਨਗਰ ਨੂੰ ਗਏ, ਜਿੱਥੇ ਉਹਨਾਂ ਨੇ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ ਸੀ। ਉੱਥੇ ਇੱਕ ਸਰਕਾਰੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਹੂਮ ਵਿੱਚ ਬਿਮਾਰ ਸੀ।
47
ਜਦੋਂ ਇਸ ਆਦਮੀ ਨੇ ਸੁਣਿਆ ਕਿ ਯਿਸ਼ੂ ਯਹੂਦਿਯਾ ਤੋਂ ਗਲੀਲ ਆਏ ਹਨ ਤਾਂ ਉਹ ਯਿਸ਼ੂ ਕੋਲ ਗਿਆ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਉਹ ਆਉਣ ਅਤੇ ਉਹਨਾਂ ਦੇ ਪੁੱਤਰ ਨੂੰ ਚੰਗਾ ਕਰ ਦੇਣ, ਉਸ ਦਾ ਪੁੱਤਰ ਮਰਨ ਵਾਲਾ ਸੀ।
48
ਯਿਸ਼ੂ ਨੇ ਉਸ ਨੂੰ ਕਿਹਾ, “ਜਦੋਂ ਤੱਕ ਤੁਸੀਂ ਲੋਕ ਚਿੰਨ੍ਹ ਅਤੇ ਚਮਤਕਾਰ ਨਹੀਂ ਦੇਖਦੇ, ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”
49
ਸਰਕਾਰੀ ਅਫ਼ਸਰ ਨੇ ਕਿਹਾ, “ਸ਼੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ।”
50
ਯਿਸ਼ੂ ਨੇ ਉੱਤਰ ਦਿੱਤਾ, “ਜਾ, ਤੇਰਾ ਪੁੱਤਰ ਜੀਵੇਗਾ।” ਉਸ ਆਦਮੀ ਨੇ ਯਿਸ਼ੂ ਦੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ।
51
ਜਦੋਂ ਉਹ ਰਸਤੇ ਵਿੱਚ ਹੀ ਸੀ, ਉਸ ਦੇ ਨੌਕਰਾਂ ਨੇ ਉਸਨੂੰ ਇਹ ਖ਼ਬਰ ਦਿੱਤੀ ਕਿ ਉਸ ਦਾ ਪੁੱਤਰ ਚੰਗਾ ਹੋ ਗਿਆ ਹੈ।
52
ਜਦੋਂ ਉਸ ਨੇ ਪੁੱਛਿਆ ਕਿ ਕਿਸ ਸਮੇਂ ਉਸ ਦਾ ਪੁੱਤਰ ਠੀਕ ਹੋ ਗਿਆ, ਤਾਂ ਉਹਨਾਂ ਨੇ ਉਸਨੂੰ ਕਿਹਾ, “ਕੱਲ੍ਹ ਦੁਪਹਿਰ ਦੇ ਇੱਕ ਵਜੇ ਉਸ ਦਾ ਬੁਖਾਰ ਉੱਤਰ ਗਿਆ ਸੀ।”
53
ਤਦ ਪਿਤਾ ਨੂੰ ਪਤਾ ਚੱਲਿਆ ਕਿ ਇਹ ਉਹੀ ਸਮਾਂ ਸੀ ਜਦੋਂ ਯਿਸ਼ੂ ਨੇ ਉਸਨੂੰ ਕਿਹਾ ਸੀ, “ਤੇਰਾ ਪੁੱਤਰ ਜੀਵੇਗਾ।” ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਘਰ ਵਾਲਿਆਂ ਨੇ ਵਿਸ਼ਵਾਸ ਕੀਤਾ।
54
ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਇਹ ਦੂਜਾ ਚਿੰਨ੍ਹ ਸੀ ਜੋ ਯਿਸ਼ੂ ਨੇ ਕੀਤਾ ਸੀ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21