bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 3
John 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 4 →
1
ਨਿਕੋਦੇਮਾਸ ਨਾਮਕ ਇੱਕ ਫ਼ਰੀਸੀ, ਜੋ ਯਹੂਦੀਆਂ ਦੇ ਪ੍ਰਧਾਨਾਂ ਵਿੱਚੋਂ ਇੱਕ ਸੀ,
2
ਉਹ ਰਾਤ ਦੇ ਸਮੇਂ ਯਿਸ਼ੂ ਦੇ ਕੋਲ ਆਇਆ ਅਤੇ ਯਿਸ਼ੂ ਨੂੰ ਕਿਹਾ, “ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਵਰ ਵੱਲੋਂ ਭੇਜੇ ਗਏ ਗੁਰੂ ਹੋ ਕਿਉਂਕਿ ਇਹ ਅਨੌਖੇ ਕੰਮ, ਜੋ ਤੁਸੀਂ ਕਰਦੇ ਹੋ, ਹੋਰ ਕੋਈ ਵੀ ਨਹੀਂ ਕਰ ਸਕਦਾ ਜਦੋਂ ਤੱਕ ਪਰਮੇਸ਼ਵਰ ਉਸ ਦੇ ਨਾਲ ਨਾ ਹੋਵੇ।”
3
ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਕੋਈ ਮਨੁੱਖ ਪਰਮੇਸ਼ਵਰ ਦੇ ਰਾਜ ਨੂੰ ਨਹੀਂ ਵੇਖ ਸਕਦਾ ਜਦੋਂ ਤੱਕ ਕਿ ਉਹ ਨਵਾਂ ਜਨਮ ਨਾ ਪਾ ਲਵੇ।”
4
ਨਿਕੋਦੇਮਾਸ ਨੇ ਯਿਸ਼ੂ ਨੂੰ ਪੁੱਛਿਆ, “ਜੇ ਕੋਈ ਵਿਅਕਤੀ ਪਹਿਲਾਂ ਤੋਂ ਹੀ ਬਜ਼ੁਰਗ ਹੋਵੇ ਤਾਂ ਦੁਬਾਰਾ ਜਨਮ ਕਿਵੇਂ ਲੈ ਸਕਦਾ ਹੈ, ਕੀ ਉਹ ਨਵਾਂ ਜਨਮ ਲੈਣ ਲਈ ਫੇਰ ਆਪਣੀ ਮਾਤਾ ਦੀ ਕੁੱਖ ਵਿੱਚ ਪਰਵੇਸ਼ ਕਰੇ?”
5
ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ, ਕੋਈ ਮਨੁੱਖ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਜਦੋਂ ਤੱਕ ਉਸ ਦਾ ਜਨਮ ਪਾਣੀ ਅਤੇ ਪਵਿੱਤਰ ਆਤਮਾ ਤੋਂ ਨਹੀਂ ਹੁੰਦਾ।
6
ਕਿਉਂਕਿ ਜੋ ਕੋਈ ਸਰੀਰ ਤੋਂ ਪੈਦਾ ਹੁੰਦਾ ਹੈ ਉਹ ਸਰੀਰਕ ਹੈ ਅਤੇ ਜੋ ਆਤਮਾ ਤੋਂ ਪੈਦਾ ਹੁੰਦਾ ਹੈ ਉਹ ਆਤਮਿਕ ਹੈ।
7
ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਮੈਂ ਤੈਨੂੰ ਇਹ ਕਿਹਾ, ਕਿ ਤੈਨੂੰ, ‘ਨਵਾਂ ਜਨਮ,’ ਲੈਣਾ ਜ਼ਰੂਰੀ ਹੈ।
8
ਜਿਸ ਤਰ੍ਹਾਂ ਹਵਾ ਜਿਸ ਪਾਸੇ ਵੱਲ ਚਾਹੁੰਦੀ ਹੈ, ਉਸ ਵੱਲ ਵਗਦੀ ਹੈ। ਤੁਸੀਂ ਹਵਾ ਦੀ ਆਵਾਜ਼ ਤਾਂ ਸੁਣਦੇ ਹੋ ਪਰ ਇਹ ਨਹੀਂ ਦੱਸ ਸੱਕਦੇ ਕਿ ਉਹ ਕਿਸ ਪਾਸੇ ਵੱਲੋਂ ਆਉਂਦੀ ਅਤੇ ਕਿਸ ਪਾਸੇ ਨੂੰ ਜਾਂਦੀ ਹੈ। ਆਤਮਾ ਤੋਂ ਪੈਦਾ ਹੋਇਆ ਮਨੁੱਖ ਵੀ ਅਜਿਹਾ ਹੀ ਹੈ।”
9
ਨਿਕੋਦੇਮਾਸ ਨੇ ਪੁੱਛਿਆ, “ਇਹ ਸਭ ਕਿਵੇਂ ਹੋ ਸਕਦਾ ਹੈ?”
10
ਯਿਸ਼ੂ ਨੇ ਜਵਾਬ ਦਿੱਤਾ, “ਤੂੰ ਇਸਰਾਏਲ ਦਾ ਇੱਕ ਗੁਰੂ ਹੋ ਕੇ ਵੀ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦਾ?”
11
ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ, ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗਵਾਹੀ ਦਿੰਦੇ ਹਾਂ, ਅਤੇ ਅਸੀਂ ਉਸ ਦੀ ਗਵਾਹੀ ਦਿੰਦੇ ਹਾਂ, ਜੋ ਅਸੀਂ ਵੇਖਿਆ ਹੈ, ਪਰ ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ।
12
ਅਜੇ ਤਾਂ ਮੈਂ ਤੁਹਾਡੇ ਨਾਲ ਸਰੀਰਕ ਗੱਲਾਂ ਕਰਦਾ ਹਾਂ ਤਾਂ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਜੇ ਮੈਂ ਤੁਹਾਡੇ ਨਾਲ ਸਵਰਗ ਦੀਆਂ ਗੱਲਾਂ ਕਰਾ ਤਾਂ ਤੁਸੀਂ ਵਿਸ਼ਵਾਸ ਕਿਵੇਂ ਕਰੋਗੇ?
13
ਮਨੁੱਖ ਦੇ ਪੁੱਤਰ ਦੇ ਇਲਾਵਾ ਹੋਰ ਕੋਈ ਸਵਰਗ ਵਿੱਚ ਨਹੀਂ ਗਿਆ ਕਿਉਂਕਿ ਉਹੀ ਪਹਿਲਾਂ ਸਵਰਗ ਤੋਂ ਉੱਤਰਿਆ ਹੈ।
14
ਜਿਸ ਤਰ੍ਹਾਂ ਮੋਸ਼ੇਹ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਚੁੱਕਿਆ ਸੀ, ਉਸੇ ਪ੍ਰਕਾਰ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਵੀ ਉੱਚਾ ਚੁੱਕਿਆ ਜਾਵੇ,
15
ਕਿ ਹਰ ਇੱਕ ਮਨੁੱਖ ਉਹਨਾਂ ਤੇ ਵਿਸ਼ਵਾਸ ਕਰੇ ਅਤੇ ਅਨੰਤ ਜੀਵਨ ਪ੍ਰਾਪਤ ਕਰੇ।
16
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਹਨਾਂ ਉੱਤੇ ਵਿਸ਼ਵਾਸ ਕਰਦਾ ਹੈ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
17
ਕਿਉਂਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸੰਸਾਰ ਤੇ ਦੋਸ਼ ਲਗਾਉਣ ਲਈ ਨਹੀਂ ਪਰ ਸੰਸਾਰ ਨੂੰ ਬਚਾਉਣ ਲਈ ਭੇਜਿਆ।
18
ਹਰ ਇੱਕ ਮਨੁੱਖ ਜੋ ਪਰਮੇਸ਼ਵਰ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ, ਉਸ ਉੱਤੇ ਕਦੇ ਦੋਸ਼ ਨਹੀਂ ਲਗਾਇਆ ਜਾਂਦਾ; ਜੋ ਮਨੁੱਖ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਮੰਨਿਆ ਗਿਆ ਹੈ ਕਿਉਂਕਿ ਉਸ ਨੇ ਪਰਮੇਸ਼ਵਰ ਦੇ ਨਾਮ ਅਤੇ ਉਸਦੇ ਇੱਕਲੌਤੇ ਪੁੱਤਰ ਤੇ ਵਿਸ਼ਵਾਸ ਨਹੀਂ ਕੀਤਾ।
19
ਉਹਨਾਂ ਦੇ ਦੋਸ਼ੀ ਠਹਿਰਨ ਦਾ ਕਾਰਨ ਇਹ ਹੈ: ਕਿ ਚਾਨਣ ਸੰਸਾਰ ਵਿੱਚ ਆਇਆ ਸੀ ਪਰ ਮਨੁੱਖਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਪਰ ਉਹਨਾਂ ਨੇ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ।
20
ਜਿਹੜਾ ਵਿਅਕਤੀ ਬੁਰੇ ਕੰਮ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਅਤੇ ਚਾਨਣ ਵਿੱਚ ਨਹੀਂ ਆਉਂਦਾ ਹੈ ਕਿ ਕਿਤੇ ਉਸ ਦੇ ਕੰਮ ਪ੍ਰਗਟ ਨਾ ਹੋਣ ਜਾਣ;
21
ਪਰ ਜਿਹੜਾ ਮਨੁੱਖ ਸੱਚਾਈ ਤੇ ਚੱਲਦਾ ਹੈ ਉਹ ਚਾਨਣ ਦੇ ਕੋਲ ਆਉਂਦਾ ਹੈ, ਜਿਸਦੇ ਨਾਲ ਇਹ ਪ੍ਰਗਟ ਹੋ ਜਾਵੇ ਕਿ ਉਸ ਦੇ ਕੰਮ ਪਰਮੇਸ਼ਵਰ ਦੇ ਵੱਲੋਂ ਹਨ।
22
ਇਸ ਦੇ ਬਾਅਦ ਯਿਸ਼ੂ ਅਤੇ ਉਹਨਾਂ ਦੇ ਚੇਲੇ ਯਹੂਦੀਆਂ ਦੇ ਇਲਾਕੇ ਵਿੱਚ ਆਏ, ਜਿੱਥੇ ਯਿਸ਼ੂ ਆਪਣੇ ਚੇਲਿਆਂ ਦੇ ਨਾਲ ਰਹਿ ਕੇ ਲੋਕਾਂ ਨੂੰ ਬਪਤਿਸਮਾ ਦਿੰਦੇ ਰਹੇ।
23
ਯੋਹਨ ਵੀ ਸ਼ਾਲੇਮ ਦੇ ਨੇੜੇ ਨਗਰ ਏਨੋਨ ਵਿੱਚ ਬਪਤਿਸਮਾ ਦਿੰਦੇ ਸਨ ਕਿਉਂਕਿ ਉੱਥੇ ਪਾਣੀ ਬਹੁਤ ਸੀ। ਲੋਕ ਉੱਥੇ ਬਪਤਿਸਮਾ ਲੈਣ ਜਾਂਦੇ ਸਨ।
24
ਇਹ ਗੱਲ ਯੋਹਨ ਦੇ ਕੈਦ ਹੋਣ ਤੋਂ ਪਹਿਲਾਂ ਦੀ ਹੈ।
25
ਯੋਹਨ ਦੇ ਚੇਲਿਆਂ ਦੀ ਇੱਕ ਯਹੂਦੀ ਨਾਲ ਸ਼ੁੱਧੀਕਰਣ ਦੇ ਵਿਸ਼ਾ ਵਿੱਚ ਬਹਿਸ ਛਿੜ ਪਈ।
26
ਇਸ ਲਈ ਚੇਲੇ ਯੋਹਨ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਰੱਬੀ, ਵੇਖੋ, ਯਰਦਨ ਨਦੀ ਦੇ ਪਾਰ ਉਹ ਵਿਅਕਤੀ ਜੋ ਤੁਹਾਡੇ ਨਾਲ ਸੀ ਅਤੇ ਤੁਸੀਂ ਜਿਸ ਦੀ ਗਵਾਹੀ ਦਿੰਦੇ ਸੀ, ਸਭ ਲੋਕ ਉਹਨਾਂ ਦੇ ਕੋਲ ਜਾ ਰਹੇ ਹਨ ਅਤੇ ਉਹ ਸਾਰੇ ਲੋਕ ਉਹਨਾਂ ਕੋਲੋਂ ਬਪਤਿਸਮਾ ਲੈ ਰਹੇ ਹਨ।”
27
ਯੋਹਨ ਨੇ ਉੱਤਰ ਦਿੱਤਾ, “ਕੋਈ ਵੀ ਵਿਅਕਤੀ ਸਿਰਫ ਉਨ੍ਹਾਂ ਹੀ ਪ੍ਰਾਪਤ ਕਰ ਸਕਦਾ ਹੈ ਜਿਨ੍ਹਾਂ ਉਸ ਨੂੰ ਸਵਰਗ ਵਿੱਚੋਂ ਦਿੱਤਾ ਜਾਵੇ।
28
ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਪਰ ਮੈਂ ਮਸੀਹ ਦੇ ਅੱਗੇ ਘੱਲਿਆ ਗਿਆ ਹਾਂ।’
29
ਲਾੜੀ ਲਾੜੇ ਦੀ ਹੁੰਦੀ ਹੈ। ਪਰ ਲਾੜੇ ਦੇ ਨਾਲ ਉਸ ਦੇ ਮਿੱਤਰ ਉਸ ਦਾ ਸ਼ਬਦ ਸੁਣ ਕੇ ਬਹੁਤ ਆਨੰਦ ਹੁੰਦੇ ਹਨ। ਅਤੇ ਮੇਰਾ ਇਹ ਆਨੰਦ ਹੁਣ ਪੂਰਾ ਹੋ ਗਿਆ ਹੈ।
30
ਇਹ ਜ਼ਰੂਰੀ ਹੈ ਕਿ ਉਹ ਵੱਧਦੇ ਜਾਣ ਅਤੇ ਮੈਂ ਘੱਟਦਾ ਜਾਂਵਾਂ।”
31
ਯਿਸ਼ੂ ਜਿਹੜੇ ਉੱਪਰੋ ਆਉਂਦੇ ਹਨ ਬਾਕੀ ਸਾਰਿਆਂ ਤੋਂ ਮਹਾਨ ਹਨ। ਜੋ ਧਰਤੀ ਤੋਂ ਹੈ, ਉਹ ਧਰਤੀ ਦਾ ਹੀ ਹੈ ਅਤੇ ਧਰਤੀ ਦੀਆਂ ਹੀ ਗੱਲਾਂ ਕਰਦਾ ਹੈ। ਯਿਸ਼ੂ ਜੋ ਸਵਰਗ ਤੋਂ ਆਏ ਹਨ, ਉਹ ਸਭ ਤੋਂ ਮਹਾਨ ਹਨ।
32
ਯਿਸ਼ੂ ਉਹਨਾਂ ਗੱਲਾਂ ਬਾਰੇ ਦੱਸਦੇ ਹਨ ਜੋ ਉਹਨਾਂ ਨੇ ਵੇਖੀਆਂ ਅਤੇ ਸੁਣੀਆਂ ਹਨ। ਫਿਰ ਵੀ ਕੋਈ ਉਹਨਾਂ ਦੀ ਗਵਾਹੀ ਤੇ ਵਿਸ਼ਵਾਸ ਨਹੀਂ ਕਰਦਾ।
33
ਜਿਨ੍ਹਾਂ ਲੋਕਾਂ ਨੇ ਯਿਸ਼ੂ ਦੀ ਗਵਾਹੀ ਤੇ ਵਿਸ਼ਵਾਸ ਕੀਤਾ ਹੈ, ਉਹਨਾਂ ਨੇ ਇਹ ਸਾਬਤ ਕੀਤਾ ਕਿ ਪਰਮੇਸ਼ਵਰ ਸੱਚੇ ਹਨ।
34
ਕਿਉਂਕਿ ਜੋ ਪਰਮੇਸ਼ਵਰ ਦੁਆਰਾ ਭੇਜੇ ਗਏ ਹਨ ਉਹ ਪਰਮੇਸ਼ਵਰ ਦੇ ਬਚਨਾਂ ਦਾ ਪ੍ਰਚਾਰ ਕਰਦੇ ਹਨ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਭਰਪੂਰੀ ਦਾ ਪਵਿੱਤਰ ਆਤਮਾ ਦਿੰਦੇ ਹਨ।
35
ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਪਿਤਾ ਨੇ ਪੁੱਤਰ ਨੂੰ ਸਾਰਾ ਅਧਿਕਾਰ ਦਿੱਤਾ ਹੈ।
36
ਉਹ ਜੋ ਪੁੱਤਰ ਤੇ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸੇ ਦਾ ਹੈ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ, ਉਸ ਕੋਲ ਅਨੰਤ ਜੀਵਨ ਨਹੀਂ ਹੈ ਪਰ ਪਰਮੇਸ਼ਵਰ ਦਾ ਕ੍ਰੋਧ ਉਸ ਉੱਤੇ ਹੋਵੇਗਾ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21