bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 2
John 2
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 3 →
1
ਤੀਸਰੇ ਦਿਨ ਗਲੀਲ ਦੇ ਕਾਨਾ ਨਗਰ ਵਿੱਚ ਇੱਕ ਵਿਆਹ ਸੀ। ਯਿਸ਼ੂ ਦੀ ਮਾਤਾ ਉੱਥੇ ਮੌਜੂਦ ਸੀ।
2
ਯਿਸ਼ੂ ਅਤੇ ਉਹਨਾਂ ਦੇ ਚੇਲਿਆਂ ਨੂੰ ਵੀ ਉੱਥੇ ਸੱਦਿਆ ਗਿਆ ਸੀ।
3
ਜਦੋਂ ਉੱਥੇ ਦਾਖਰਸ ਮੁੱਕ ਗਈ ਤਾਂ ਮਸੀਹ ਯਿਸ਼ੂ ਦੀ ਮਾਤਾ ਨੇ ਯਿਸ਼ੂ ਨੂੰ ਕਿਹਾ, “ਉਹਨਾਂ ਕੋਲ ਦਾਖਰਸ ਮੁੱਕ ਗਈ ਹੈ।”
4
ਯਿਸ਼ੂ ਨੇ ਕਿਹਾ, “ਹੇ ਮਾਤਾ, ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? ਮੇਰਾ ਸਮਾਂ ਅਜੇ ਨਹੀਂ ਆਇਆ।”
5
ਫਿਰ ਯਿਸ਼ੂ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ, “ਜਿਸ ਤਰ੍ਹਾਂ ਯਿਸ਼ੂ ਤੁਹਾਨੂੰ ਕਹਿਣ, ਤੁਸੀਂ ਉਸੇ ਤਰ੍ਹਾਂ ਕਰਨਾ।”
6
ਉੱਥੇ ਯਹੂਦੀ ਰਸਮ ਦੇ ਅਨੁਸਾਰ ਸ਼ੁੱਧ ਕਰਨ ਲਈ ਪਾਣੀ ਦੇ ਛੇ ਪੱਥਰ ਦੇ ਬਰਤਨ ਰੱਖੇ ਹੋਏ ਸਨ। ਹਰ ਇੱਕ ਬਰਤਨ ਵਿੱਚ ਲਗਭਗ ਸੌ ਸਵਾ ਸੌ ਲੀਟਰ ਪਾਣੀ ਪੈ ਸਕਦਾ ਸੀ।
7
ਯਿਸ਼ੂ ਨੇ ਨੌਕਰਾਂ ਨੂੰ ਕਿਹਾ, “ਬਰਤਨਾਂ ਨੂੰ ਪਾਣੀ ਨਾਲ ਭਰ ਦਿਓ।” ਉਹਨਾਂ ਨੇ ਬਰਤਨਾਂ ਨੂੰ ਪਾਣੀ ਨਾਲ ਮੂੰਹ ਤੱਕ ਭਰ ਦਿੱਤਾ।
8
ਇਸ ਦੇ ਬਾਅਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਭੋਜਨ ਦੇ ਪ੍ਰਧਾਨ ਦੇ ਕੋਲ ਲੈ ਜਾਓ।” ਅਤੇ ਨੌਕਰ ਲੈ ਗਏ।
9
ਜਦੋਂ ਭੋਜਨ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਚਖਿਆ ਤੇ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਸੀ। ਉਸਨੂੰ ਪਤਾ ਨਹੀਂ ਸੀ ਕਿ ਇਹ ਦਾਖਰਸ ਕਿੱਥੋਂ ਆਇਆ ਹੈ, ਪਰ ਜਿਨ੍ਹਾਂ ਨੌਕਰਾਂ ਨੇ ਉਸਨੂੰ ਕੱਢਿਆ ਸੀ, ਉਹ ਜਾਣਦੇ ਸਨ ਤਦ ਭੋਜਨ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਵਾਇਆ
10
ਅਤੇ ਉਸ ਨੂੰ ਕਿਹਾ, “ਹਰ ਇੱਕ ਵਿਅਕਤੀ ਪਹਿਲਾਂ ਵਧੀਆ ਦਾਖਰਸ ਦਿੰਦਾ ਹੈ ਅਤੇ ਜਦ ਲੋਕ ਪੀ ਚੁੱਕੇ ਹੁੰਦੇ ਹਨ, ਤਦ ਮਾੜੀ ਦਾਖਰਸ ਦਿੰਦੇ ਹਨ, ਪਰ ਤੁਸੀਂ ਤਾਂ ਵਧੀਆ ਦਾਖਰਸ ਹੁਣ ਤੱਕ ਰੱਖ ਛੱਡੀ ਹੈ!”
11
ਇਹ ਯਿਸ਼ੂ ਦੇ ਅਨੋਖੇ ਚਿੰਨ੍ਹਾਂ ਨੂੰ ਕਰਨ ਦੀ ਸ਼ੁਰੂਆਤ ਸੀ, ਜੋ ਗਲੀਲ ਦੇ ਕਾਨਾ ਨਗਰ ਵਿੱਚ ਹੋਈ, ਜਿਸਦੇ ਦੁਆਰਾ ਯਿਸ਼ੂ ਨੇ ਆਪਣਾ ਪ੍ਰਤਾਪ ਪ੍ਰਗਟ ਕੀਤਾ ਅਤੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ।
12
ਇਸ ਦੇ ਬਾਅਦ ਯਿਸ਼ੂ ਆਪਣੀ ਮਾਤਾ ਅਤੇ ਭਰਾਵਾਂ ਅਤੇ ਚੇਲਿਆਂ ਨਾਲ ਕਫ਼ਰਨਹੂਮ ਸ਼ਹਿਰ ਨੂੰ ਗਿਆ। ਉੱਥੇ ਉਹ ਕੁਝ ਦਿਨਾਂ ਲਈ ਠਹਰੇ।
13
ਜਦੋਂ ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸ਼ੂ ਯੇਰੂਸ਼ਲੇਮ ਵਿੱਚ ਗਏ।
14
ਉਹਨਾਂ ਨੇ ਹੈਕਲ ਦੇ ਵਿਹੜੇ ਵਿੱਚ ਪਸ਼ੂਆਂ, ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਅਤੇ ਸਾਹੂਕਾਰਾਂ ਨੂੰ ਵਪਾਰ ਕਰਦੇ ਹੋਏ ਵੇਖਿਆ।
15
ਇਸ ਲਈ ਯਿਸ਼ੂ ਨੇ ਰੱਸੀ ਦਾ ਇੱਕ ਕੋਰੜਾ ਬਣਾਇਆ ਅਤੇ ਉਹਨਾਂ ਸਾਰਿਆਂ ਨੂੰ, ਤੇ ਪਸ਼ੂਆਂ ਨੂੰ ਅਤੇ ਭੇਡਾਂ ਨੂੰ ਹੈਕਲ ਦੇ ਵਿਹੜੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਾਹੂਕਾਰਾਂ ਦੇ ਪੈਸੇ ਨੂੰ ਖਿੱਲਾਰ ਦਿੱਤਾ ਅਤੇ ਗੱਦੀਆਂ ਨੂੰ ਉਲਟਾ ਦਿੱਤਾ।
16
ਅਤੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ।”
17
ਇਹ ਸੁਣ ਕੇ ਉਹਨਾਂ ਦੇ ਚੇਲਿਆਂ ਨੂੰ ਪਵਿੱਤਰ ਸ਼ਾਸਤਰ ਦਾ ਇਹ ਸ਼ਬਦ ਯਾਦ ਆਇਆ: “ਤੇਰੇ ਘਰ ਦੀ ਲਗਨ ਮੈਨੂੰ ਖਾ ਗਈ ਹੈ।”
18
ਤਦ ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਇਹ ਜੋ ਤੁਸੀਂ ਕਰ ਰਹੇ ਹੋ ਇਸ ਦੇ ਲਈ ਤੁਸੀਂ ਸਾਨੂੰ ਕਿਹੜਾ ਚਿੰਨ੍ਹ ਵਿਖਾ ਸੱਕਦੇ ਹੋ?”
19
ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਇਸ ਹੈਕਲ ਨੂੰ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਦੁਬਾਰਾ ਬਣਾ ਦੇਵਾਂਗਾ।”
20
ਤਦ ਯਹੂਦੀਆਂ ਨੇ ਕਿਹਾ, “ਇਸ ਹੈਕਲ ਨੂੰ ਬਣਾਉਣ ਲਈ ਛਿਆਲੀ ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨ ਦਿਨ ਵਿੱਚ ਖੜ੍ਹਾ ਕਰ ਸੱਕਦੇ ਹੋ?”
21
ਪਰ ਯਿਸ਼ੂ ਇੱਥੇ ਆਪਣੇ ਸਰੀਰ ਰੂਪੀ ਹੈਕਲ ਦੀ ਗੱਲ ਕਰ ਰਹੇ ਸਨ।
22
ਇਸ ਲਈ ਜਦੋਂ ਯਿਸ਼ੂ ਮੁਰਦਿਆਂ ਵਿੱਚੋਂ ਜੀ ਉੱਠੇ ਤੇ ਉਹਨਾਂ ਦੇ ਚੇਲਿਆਂ ਨੂੰ ਯਾਦ ਆਇਆ ਜੋ ਉਹਨਾਂ ਨੇ ਕਿਹਾ ਸੀ। ਇਸ ਲਈ ਚੇਲਿਆਂ ਨੇ ਪਵਿੱਤਰ ਸ਼ਾਸਤਰ ਦੇ ਬਚਨਾਂ ਉੱਤੇ, ਅਤੇ ਉਹਨਾਂ ਬਚਨਾਂ ਤੇ ਜੋ ਯਿਸ਼ੂ ਨੇ ਕਹੇ ਸਨ ਵਿਸ਼ਵਾਸ ਕੀਤਾ।
23
ਪਸਾਹ ਤਿਉਹਾਰ ਦੇ ਸਮੇਂ ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਸਨ ਤਾਂ ਉਹਨਾਂ ਦੇ ਦੁਆਰਾ ਕੀਤੇ ਗਏ ਅਨੋਖੇ ਚਿੰਨ੍ਹਾਂ ਨੂੰ ਵੇਖ ਕੇ ਬਹੁਤ ਲੋਕਾਂ ਨੇ ਉਹਨਾਂ ਦੇ ਨਾਮ ਤੇ ਵਿਸ਼ਵਾਸ ਕੀਤਾ।
24
ਪਰ ਯਿਸ਼ੂ ਨੇ ਆਪਣੇ ਆਪ ਨੂੰ ਉਹਨਾਂ ਨੂੰ ਨਹੀਂ ਸੌਂਪਿਆ ਕਿਉਂਕਿ ਉਹ ਮਨੁੱਖ ਦੇ ਸੁਭਾਉ ਨੂੰ ਜਾਣਦੇ ਸਨ।
25
ਯਿਸ਼ੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਮਨੁੱਖ ਉਹਨਾਂ ਦੇ ਬਾਰੇ ਗਵਾਹੀ ਦੇਵੇ। ਯਿਸ਼ੂ ਜਾਣਦੇ ਸਨ ਕਿ ਮਨੁੱਖ ਦੇ ਅੰਦਰ ਕੀ ਹੈ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 3 →
All chapters:
1
2
3
4
5
6
7
8
9
10
11
12
13
14
15
16
17
18
19
20
21