bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 7
John 7
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 8 →
1
ਇਸ ਤੋਂ ਬਾਅਦ, ਯਿਸ਼ੂ ਨੇ ਗਲੀਲ ਵਿੱਚ ਯਾਤਰਾ ਕੀਤੀ। ਉਹ ਯਹੂਦਿਯਾ ਵਿੱਚ ਯਾਤਰਾ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਉਸ ਇਲਾਕੇ ਦੇ ਯਹੂਦੀ ਆਗੂਵੇ ਉਹਨਾਂ ਨੂੰ ਮਾਰਨਾ ਚਾਹੁੰਦੇ ਸਨ।
2
ਪਰ ਯਹੂਦੀਆਂ ਦਾ ਤੰਬੂ ਦਾ ਤਿਉਹਾਰ ਨੇੜੇ ਸੀ,
3
ਅਤੇ ਯਿਸ਼ੂ ਦੇ ਭਰਾਵਾਂ ਨੇ ਉਹਨਾਂ ਨੂੰ ਕਿਹਾ, “ਹੁਣ ਤੁਸੀਂ ਇੱਥੋ ਚੱਲੋ ਅਤੇ ਯਹੂਦਿਯਾ ਨੂੰ ਜਾਓ, ਜਿੱਥੇ ਤੁਹਾਡੇ ਚੇਲੇ ਤੁਹਾਡੇ ਕੰਮ ਵੇਖਣ।
4
ਜੋ ਕੋਈ ਵੀ ਮਸ਼ਹੂਰ ਹੋਣ ਚਾਹੁੰਦਾ ਹੈ ਉਹ ਕਦੀ ਵੀ ਇਸ ਤਰ੍ਹਾਂ ਲੁਕ ਕੇ ਕੰਮ ਨਹੀਂ ਕਰਦਾ! ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਦੁਨੀਆਂ ਨੂੰ ਦਿਖਾਓ!”
5
ਕਿਉਂਕਿ ਯਿਸ਼ੂ ਦੇ ਭਰਾਵਾਂ ਨੇ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ।
6
ਯਿਸ਼ੂ ਨੇ ਉੱਤਰ ਦਿੱਤਾ, “ਮੇਰਾ ਸਹੀ ਸਮਾਂ ਅਜੇ ਨਹੀਂ ਆਇਆ ਹੈ, ਪਰ ਤੁਹਾਡੇ ਲਈ ਸਮਾਂ ਸਹੀ ਹੈ।
7
ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ, ਪਰ ਇਹ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਇਸ ਦੇ ਬੁਰੇ ਕੰਮ ਦੀ ਗਵਾਹੀ ਦਿੰਦਾ ਹੈ।
8
ਤੁਸੀਂ ਇਸ ਤਿਉਹਾਰ ਤੇ ਜਾਓ ਮੈਂ ਇਸ ਤਿਉਹਾਰ ਲਈ ਨਹੀਂ ਜਾ ਰਿਹਾ, ਕਿਉਂਕਿ ਮੇਰਾ ਸਮਾਂ ਅਜੇ ਪੂਰਾ ਨਹੀਂ ਹੋਇਆ।”
9
ਇਹ ਕਹਿਣ ਤੋਂ ਬਾਅਦ, ਯਿਸ਼ੂ ਗਲੀਲ ਵਿੱਚ ਹੀ ਰਹੇ।
10
ਜਦੋਂ ਯਿਸ਼ੂ ਦੇ ਭਰਾ ਤਿਉਹਾਰ ਲਈ ਚਲੇ ਗਏ ਉਹ ਵੀ ਗੁਪਤ ਰੂਪ ਵਿੱਚ ਤਿਉਹਾਰ ਲਈ ਗਏ ਪਰ ਉਹ ਖੁੱਲ੍ਹੇਆਮ ਤਿਉਹਾਰ ਵਿੱਚ ਨਹੀਂ ਗਏ।
11
ਤਿਉਹਾਰ ਦੇ ਸਮੇਂ, ਯਹੂਦੀ ਆਗੂਵੇ ਯਿਸ਼ੂ ਨੂੰ ਲੱਭ ਰਹੇ ਸਨ ਅਤੇ ਪੁੱਛ ਰਹੇ ਸਨ, “ਉਹ ਕਿੱਥੇ ਹੈ?”
12
ਭੀੜ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਬਾਰੇ ਗੱਲਾਂ ਕਰ ਰਹੇ ਸਨ। ਕਈ ਲੋਕਾਂ ਨੇ ਕਿਹਾ, “ਉਹ ਇੱਕ ਚੰਗੇ ਆਦਮੀ ਹਨ।” ਦੂਸਰੇ ਲੋਕਾਂ ਨੇ ਉੱਤਰ ਦਿੱਤਾ, “ਨਹੀਂ, ਉਹ ਲੋਕਾਂ ਨੂੰ ਧੋਖਾ ਦਿੰਦੇ ਹਨ।”
13
ਪਰ ਯਹੂਦੀ ਆਗੂਆਂ ਦੇ ਡਰ ਕਾਰਨ ਕੋਈ ਵੀ ਖੁੱਲ੍ਹੇਆਮ ਯਿਸ਼ੂ ਦੇ ਬਾਰੇ ਗੱਲਾਂ ਨਹੀਂ ਕਰ ਰਿਹਾ ਸੀ।
14
ਜਦੋਂ ਤਿਉਹਾਰ ਦਾ ਅੱਧ ਦਿਨ ਹੋਇਆ, ਤਾਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਪਦੇਸ਼ ਦੇਣਾ ਸ਼ੁਰੂ ਕੀਤਾ।
15
ਉੱਥੇ ਦੇ ਯਹੂਦੀ ਆਗੂਵਾਂ ਹੈਰਾਨ ਸਨ ਅਤੇ ਉਹਨਾਂ ਨੇ ਪੁੱਛਿਆ, “ਇਸ ਮਨੁੱਖ ਨੂੰ ਬਿਨਾਂ ਪੜ੍ਹੇ ਇਸ ਤਰ੍ਹਾਂ ਦੀ ਸਿੱਖਿਆ ਕਿਵੇਂ ਮਿਲੀ?”
16
ਯਿਸ਼ੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਆਪਣੀ ਸਿੱਖਿਆ ਨਹੀਂ ਹੈ। ਸਗੋਂ ਮੇਰੇ ਘੱਲਣ ਵਾਲੇ ਦੀ ਹੈ।
17
ਜਿਹੜਾ ਵੀ ਵਿਅਕਤੀ ਪਰਮੇਸ਼ਵਰ ਦੀ ਇੱਛਾ ਪੂਰੀ ਕਰਦਾ ਹੈ ਉਹ ਜਾਣਦਾ ਹੈ ਕਿ ਮੇਰੀ ਸਿੱਖਿਆ ਪਰਮੇਸ਼ਵਰ ਵੱਲੋਂ ਹੈ ਜਾਂ ਸਿਰਫ ਮੇਰੇ ਆਪਣੇ ਵੱਲੋਂ ਹੈ।
18
ਜੋ ਕੋਈ ਵੀ ਆਪਣੇ ਵੱਲੋਂ ਬੋਲਦਾ ਹੈ ਉਹ ਸਿਰਫ ਆਪਣੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਵਿਅਕਤੀ ਆਪਣੇ ਘੱਲਣ ਵਾਲੇ ਦੀ ਵਡਿਆਈ ਕਰਨਾ ਚਾਹੁੰਦਾ ਹੈ ਉਹ ਝੂਠ ਨਹੀਂ, ਸੱਚ ਬੋਲਦਾ ਹੈ।
19
ਕੀ ਮੋਸ਼ੇਹ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ, ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਦੀ ਪਾਲਣਾ ਨਹੀਂ ਕਰਦਾ! ਅਸਲ ਵਿੱਚ, ਤੁਸੀਂ ਮੈਨੂੰ ਕਿਉਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ?”
20
ਲੋਕਾਂ ਨੇ ਉੱਤਰ ਦਿੱਤਾ, “ਤੁਹਾਡੇ ਅੰਦਰ ਭੂਤ ਹੈ, ਕੌਣ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?”
21
ਯਿਸ਼ੂ ਨੇ ਉੱਤਰ ਦਿੱਤਾ, “ਮੈਂ ਇੱਕ ਚਮਤਕਾਰ ਕੀਤਾ ਤੇ ਤੁਸੀਂ ਹੈਰਾਨ ਹੋ ਗਏ।
22
ਮੋਸ਼ੇਹ ਨੇ ਤੁਹਾਨੂੰ ਸੁਨੰਤ ਬਾਰੇ ਬਿਵਸਥਾ ਦਿੱਤੀ। ਭਾਵੇਂ ਸੁੰਨਤ ਮੋਸ਼ੇਹ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜਿਹੜੇ ਮੋਸ਼ੇਹ ਤੋਂ ਪਹਿਲਾਂ ਸਨ। ਇਸ ਲਈ ਤੁਸੀਂ ਵੀ ਸਬਤ ਦੇ ਦਿਨ ਸੁੰਨਤ ਕਰਦੇ ਹੋ।
23
ਜੇ ਸਬਤ ਦੇ ਦਿਨ ਕਿਸੇ ਦੀ ਸੁੰਨਤ ਕੀਤੀ ਜਾਂਦੀ ਹੈ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮੋਸ਼ੇਹ ਦੀ ਬਿਵਸਥਾ ਨੂੰ ਤੋੜਿਆਂ ਨਾ ਜਾਵੇ, ਤੇ ਫਿਰ ਤੁਸੀਂ ਸਬਤ ਦੇ ਦਿਨ ਇੱਕ ਆਦਮੀ ਦੇ ਪੂਰੇ ਸਰੀਰ ਨੂੰ ਚੰਗਾ ਕਰਨ ਲਈ ਮੇਰੇ ਨਾਲ ਨਾਰਾਜ਼ ਕਿਉਂ ਹੋ?
24
ਕਿਸੇ ਦੇ ਬਾਹਰੀ ਰੂਪ ਤੇ ਨਿਆਂ ਨਾ ਕਰੋ, ਪਰ ਜੋ ਸਹੀ ਹੈ ਉਹ ਦੇ ਅਧਾਰ ਤੇ ਨਿਆਂ ਕਰੋ।”
25
ਫਿਰ ਉਸ ਸਮੇਂ ਯੇਰੂਸ਼ਲੇਮ ਦੇ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ, “ਇਹ ਉਹ ਮਨੁੱਖ ਹੈ ਜਿਨ੍ਹਾਂ ਨੂੰ ਉਹ ਯਹੂਦੀ ਆਗੂਵਾਂ ਮਾਰਨਾ ਚਾਹੁੰਦੇ ਹਨ।
26
ਪਰ ਉਹ ਖੁੱਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ। ਕੀ ਕਿਤੇ ਯਹੂਦੀ ਆਗੂਆਂ ਨੇ ਉਹਨਾਂ ਨੂੰ ਸੱਚ-ਮੁੱਚ ਮਸੀਹ ਤੇ ਨਹੀਂ ਮੰਨ ਲਿਆ?
27
ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ; ਜਦੋਂ ਮਸੀਹਾ ਆਵੇਗਾ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਇਆ ਹੈ।”
28
ਤਦ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਉਪਦੇਸ਼ ਦੇ ਰਹੇ ਸੀ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਹਾਂ, ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਹਾਂ, ਪਰ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਸੱਚੇ ਹਨ। ਤੁਸੀਂ ਉਹਨਾਂ ਨੂੰ ਨਹੀਂ ਜਾਣਦੇ,
29
ਪਰ ਮੈਂ ਉਹਨਾਂ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਹਨਾਂ ਵੱਲੋਂ ਹਾਂ ਅਤੇ ਉਹਨਾਂ ਨੇ ਮੈਨੂੰ ਭੇਜਿਆ ਹੈ।”
30
ਇਸ ਲਈ ਉਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਉਹਨਾਂ ਨੂੰ ਹੱਥ ਨਹੀਂ ਪਾਇਆ ਕਿਉਂ ਜੋ ਅਜੇ ਤੱਕ ਉਹਨਾਂ ਦਾ ਸਮਾਂ ਨਹੀਂ ਆਇਆ ਸੀ।
31
ਪਰ ਭੀੜ ਵਿੱਚੋਂ ਕਈਆਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ। ਉਹਨਾਂ ਨੇ ਕਿਹਾ, “ਜਦੋਂ ਮਸੀਹਾ ਆਵੇਗਾ, ਕੀ ਉਹ ਇਸ ਆਦਮੀ ਨਾਲੋਂ ਵਧੇਰੇ ਕਰਾਮਾਤਾਂ ਕਰੇਗਾ?”
32
ਫ਼ਰੀਸੀਆਂ ਨੇ ਭੀੜ ਨੂੰ ਉਹਨਾਂ ਦੇ ਬਾਰੇ ਅਜਿਹੀਆਂ ਗੱਲਾਂ ਆਖਦਿਆਂ ਸੁਣਿਆ। ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੈਕਲ ਦੇ ਪਹਿਰੇਦਾਰਾਂ ਨੂੰ ਭੇਜਿਆ।
33
ਯਿਸ਼ੂ ਨੇ ਦੱਸਿਆ, “ਮੈਂ ਤੁਹਾਡੇ ਨਾਲ ਥੋੜ੍ਹੇ ਸਮੇਂ ਲਈ ਹੀ ਹਾਂ, ਅਤੇ ਫਿਰ ਮੈਂ ਉਹਨਾਂ ਕੋਲ ਜਾ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ।
34
ਤੁਸੀਂ ਮੈਨੂੰ ਭਾਲੋਗੇ ਪਰ ਮੈਂ ਤੁਹਾਨੂੰ ਨਹੀਂ ਲੱਭਾਗਾ। ਅਤੇ ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
35
ਯਹੂਦੀ ਆਗੂਵਾਂ ਨੇ ਇੱਕ-ਦੂਜੇ ਨੂੰ ਕਿਹਾ, “ਇਹ ਆਦਮੀ ਕਿੱਥੇ ਜਾਣਾ ਚਾਹੁੰਦਾ ਹੈ ਅਤੇ ਅਸੀਂ ਉਸ ਨੂੰ ਨਹੀਂ ਲੱਭ ਸਕਦੇ? ਕੀ ਇਹ ਉਹਨਾਂ ਸ਼ਹਿਰਾਂ ਵਿੱਚ ਜਾਏਗਾ ਜਿੱਥੇ ਸਾਡੇ ਵੀ ਲੋਕ ਰਹਿੰਦੇ ਹਨ ਅਤੇ ਉੱਥੇ ਯੂਨਾਨੀਆਂ ਨੂੰ ਉਪਦੇਸ਼ ਦੇਵੇਗਾ?
36
ਉਸ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਭਾਲੋਗੇ ਪਰ ਮੈਂ ਤੁਹਾਨੂੰ ਨਹੀਂ ਲੱਭਾਗਾ,’ ਅਤੇ ‘ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ?’ ”
37
ਤਿਉਹਾਰ ਦੇ ਆਖਰੀ ਅਤੇ ਸਭ ਤੋਂ ਖਾਸ ਦਿਨ, ਯਿਸ਼ੂ ਖੜ੍ਹੇ ਹੋਏ ਅਤੇ ਉੱਚੀ ਆਵਾਜ਼ ਵਿੱਚ ਬੋਲੇ, “ਜਿਹੜਾ ਪਿਆਸਾ ਹੈ ਉਹ ਮੇਰੇ ਕੋਲ ਆ ਕੇ ਪੀਵੇ।
38
ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ, ਜਿਵੇਂ ਕਿ ਪੋਥੀ ਵਿੱਚ ਕਿਹਾ ਗਿਆ ਹੈ, ਉਹਨਾਂ ਦੇ ਅੰਦਰ ਜੀਵਨ ਦੇ ਪਾਣੀ ਦੀਆਂ ਨਦੀਆਂ ਵਗਣਗੀਆਂ।”
39
ਇਹ ਯਿਸ਼ੂ ਪਵਿੱਤਰ ਆਤਮਾ ਦੇ ਬਾਰੇ ਬੋਲ ਰਹੇ ਸੀ, ਕਿ ਜੋ ਕੋਈ ਉਹਨਾਂ ਤੇ ਵਿਸ਼ਵਾਸ ਕਰਦਾ ਹੈ ਉਹ ਪਵਿੱਤਰ ਆਤਮਾ ਪ੍ਰਾਪਤ ਕਰੇਗਾ। ਉਸ ਸਮੇਂ ਤੱਕ ਅਜੇ ਪਵਿੱਤਰ ਆਤਮਾ ਨਹੀਂ ਮਿਲਿਆ ਸੀ, ਕਿਉਂਕਿ ਅਜੇ ਯਿਸ਼ੂ ਦੀ ਮਹਿਮਾ ਨਹੀਂ ਹੋਈ ਸੀ।
40
ਉਹਨਾਂ ਦੇ ਸ਼ਬਦਾਂ ਨੂੰ ਸੁਣਦਿਆਂ, ਕੁਝ ਲੋਕਾਂ ਨੇ ਕਿਹਾ, “ਸੱਚ-ਮੁੱਚ ਇਹ ਆਦਮੀ ਨਬੀ ਹੈ।”
41
ਹੋਰਾਂ ਨੇ ਕਿਹਾ, “ਉਹ ਮਸੀਹਾ ਹੈ।” ਦੂਜੇ ਲੋਕਾਂ ਨੇ ਪੁੱਛਿਆ, “ਮਸੀਹਾ ਗਲੀਲ ਤੋਂ ਕਿਵੇਂ ਆ ਸਕਦਾ ਹੈ?
42
ਕੀ ਪੋਥੀ ਇਹ ਨਹੀਂ ਕਹਿੰਦੀ ਕਿ ਮਸੀਹਾ ਦਾਵੀਦ ਦੇ ਪਰਿਵਾਰ ਅਤੇ ਬੇਥਲੇਹੇਮ ਤੋਂ ਆਵੇਗਾ, ਜਿੱਥੇ ਦਾਵੀਦ ਰਹਿੰਦਾ ਸੀ? ”
43
ਯਿਸ਼ੂ ਦੇ ਕਾਰਨ ਲੋਕ ਆਪਸ ਵਿੱਚ ਵੰਡੇ ਗਏ ਸਨ।
44
ਕੁਝ ਲੋਕ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਹਨਾਂ ਨੂੰ ਹੱਥ ਨਹੀਂ ਪਾਇਆ।
45
ਆਖਰਕਾਰ ਹੈਕਲ ਦੇ ਪਹਿਰੇਦਾਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਕੋਲ ਵਾਪਸ ਚੱਲੇ ਗਏ, ਉਹਨਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਉਸ ਨੂੰ ਅੰਦਰ ਕਿਉਂ ਨਹੀਂ ਲੈ ਕੇ ਆਏ?”
46
ਪਹਿਰੇਦਾਰਾਂ ਨੇ ਉੱਤਰ ਦਿੱਤਾ, “ਕੋਈ ਵੀ ਇਸ ਤਰ੍ਹਾਂ ਨਹੀਂ ਬੋਲਦਾ ਜਿਸ ਤਰ੍ਹਾਂ ਇਹ ਮਨੁੱਖ ਬੋਲਦਾ ਹੈ।”
47
ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੁਹਾਡਾ ਮਤਲਬ ਹੈ ਕਿ ਉਸ ਨੇ ਵੀ ਤੁਹਾਨੂੰ ਧੋਖਾ ਦਿੱਤਾ ਹੈ?
48
ਕੀ ਕਿਸੇ ਵੀ ਅਧਿਕਾਰੀ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ?
49
ਨਹੀਂ! ਪਰ ਇਹ ਭੀੜ ਜੋ ਬਿਵਸਥਾ ਬਾਰੇ ਕੁਝ ਵੀ ਨਹੀਂ ਜਾਣਦੀ ਉਹਨਾਂ ਲਈ ਇੱਕ ਸਰਾਪ ਹੈ।”
50
ਪਰ ਨਿਕੋਦੇਮਾਸ, ਜੋ ਪਹਿਲਾਂ ਯਿਸ਼ੂ ਕੋਲ ਗਿਆ ਸੀ ਅਤੇ ਉਹ ਉਹਨਾਂ ਵਿੱਚੋਂ ਇੱਕ ਸੀ ਉਹ ਉਹਨਾਂ ਨੂੰ ਬੋਲਿਆ,
51
“ਕੀ ਸਾਡੀ ਬਿਵਸਥਾ ਕਿਸੇ ਵਿਅਕਤੀ ਤੇ ਦੋਸ਼ ਲਗਾਉਂਦੀ ਹੈ ਉਸ ਨੂੰ ਬਿਨਾਂ ਸੁਣੇ ਜਾਂ ਬਿਨਾਂ ਜਾਣੇ ਕਿ ਉਹ ਕੀ ਕਰ ਰਿਹਾ ਹੈ?”
52
ਯਹੂਦੀ ਆਗੂਆਂ ਨੇ ਉੱਤਰ ਦਿੱਤਾ, “ਕੀ ਤੁਸੀਂ ਵੀ ਗਲੀਲ ਤੋਂ ਹੋ? ਇਸ ਵੱਲ ਧਿਆਨ ਕਰੋ ਤਾਂ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਇਆ ਹੈ।”
53
ਉਹ ਸਾਰੇ ਆਪਣੇ-ਆਪਣੇ ਘਰ ਚੱਲੇ ਗਏ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21