bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 9
John 9
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 10 →
1
ਜਦੋਂ ਯਿਸ਼ੂ ਜਾ ਰਹੇ ਸੀ ਤਾਂ ਉਹਨਾਂ ਨੇ ਇੱਕ ਆਦਮੀ ਨੂੰ ਵੇਖਿਆ ਜਿਹੜਾ ਜਨਮ ਤੋਂ ਅੰਨ੍ਹਾ ਸੀ।
2
ਉਹਨਾਂ ਦੇ ਚੇਲਿਆਂ ਨੇ ਯਿਸ਼ੂ ਨੂੰ ਪੁੱਛਿਆ, “ਰੱਬੀ, ਕਿਸ ਨੇ ਪਾਪ ਕੀਤਾ ਹੈ, ਇਹ ਆਦਮੀ ਨੇ ਜਾਂ ਉਸ ਦੇ ਮਾਤਾ-ਪਿਤਾ ਨੇ ਜੋ ਉਹ ਅੰਨ੍ਹਾ ਪੈਦਾ ਹੋਇਆ ਸੀ?”
3
ਯਿਸ਼ੂ ਨੇ ਉੱਤਰ ਦਿੱਤਾ, “ਨਾ ਹੀ ਇਸ ਦੇ ਮਾਤਾ-ਪਿਤਾ ਨੇ ਤੇ ਨਾ ਹੀ ਉਸ ਨੇ ਪਾਪ ਕੀਤਾ ਹੈ। ਪਰ ਇਸ ਲਈ ਹੋਇਆ ਤਾਂ ਜੋ ਪਰਮੇਸ਼ਵਰ ਦੀ ਮਹਿਮਾ ਪ੍ਰਗਟ ਹੋਵੇ।
4
ਜਿਨ੍ਹਾ ਚਿਰ ਦਿਨ ਹੈ, ਸਾਨੂੰ ਉਹਨਾਂ ਦੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾ ਨੇ ਮੈਨੂੰ ਭੇਜਿਆ ਹੈ। ਰਾਤ ਆ ਰਹੀ ਹੈ, ਜਦੋਂ ਕੋਈ ਕੰਮ ਨਹੀਂ ਕਰ ਸਕਦਾ।
5
ਜਦੋਂ ਤੱਕ ਮੈਂ ਇਸ ਦੁਨੀਆਂ ਵਿੱਚ ਹਾਂ, ਮੈਂ ਇਸ ਦੁਨੀਆਂ ਦਾ ਚਾਨਣ ਹਾਂ।”
6
ਇਹ ਕਹਿਣ ਤੋਂ ਬਾਅਦ, ਉਹਨਾਂ ਨੇ ਜ਼ਮੀਨ ਤੇ ਥੁੱਕਿਆ ਅਤੇ ਉਸ ਥੁੱਕ ਨਾਲ ਥੋੜ੍ਹਾ ਜਿਹਾ ਮਿੱਟੀ ਦਾ ਲੇਪ ਬਣਾਇਆ ਅਤੇ ਉਸ ਦੀਆਂ ਅੱਖਾਂ ਤੇ ਲਾ ਦਿੱਤਾ।
7
ਯਿਸ਼ੂ ਨੇ ਉਸਨੂੰ ਕਿਹਾ, “ਜਾਓ ਅਤੇ ਸਿਲੋਅਮ ਦੇ ਤਲਾਬ ਵਿੱਚ ਧੋਵੋ” (ਇਸ ਸ਼ਬਦ ਦਾ ਅਰਥ ਹੈ ਭੇਜਿਆ)। ਤਾਂ ਉਹ ਆਦਮੀ ਚੱਲਿਆ ਗਿਆ ਅਤੇ ਉੱਥੇ ਉਸ ਨੇ ਆਪਣੀਆਂ ਅੱਖਾਂ ਨੂੰ ਧੋਤਾ ਅਤੇ ਵੇਖਦਿਆਂ ਘਰ ਆਇਆ।
8
ਉਸ ਦੇ ਗੁਆਂਢੀਆਂ ਅਤੇ ਉਹਨਾਂ ਲੋਕਾਂ ਨੇ, ਜਿਨ੍ਹਾਂ ਨੇ ਪਹਿਲਾਂ ਉਸ ਨੂੰ ਭੀਖ ਮੰਗਦਾ ਵੇਖਿਆ ਸੀ, ਪੁੱਛਿਆ, “ਕੀ ਇਹ ਉਹ ਮਨੁੱਖ ਨਹੀਂ ਜਿਹੜਾ ਬੈਠ ਕੇ ਭੀਖ ਮੰਗਦਾ ਹੁੰਦਾ ਸੀ?”
9
ਕਈ ਲੋਕਾਂ ਨੇ ਕਿਹਾ ਕਿ ਇਹ ਉਹੀ ਹੈ ਅਤੇ ਕਈਆਂ ਨੇ ਕਿਹਾ। “ਨਹੀਂ, ਇਹ ਮਨੁੱਖ ਉਹ ਨਹੀਂ ਹੈ ਸਿਰਫ ਇਹ ਉਸ ਵਰਗਾ ਦਿੱਖਦਾ ਹੈ।” ਪਰ ਉਸ ਮਨੁੱਖ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ।”
10
ਲੋਕਾਂ ਨੇ ਉਸ ਨੂੰ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?”
11
ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਨੂੰ ਉਹ ਯਿਸ਼ੂ ਕਹਿੰਦੇ ਹਨ ਉਹਨਾਂ ਨੇ ਕੁਝ ਮਿੱਟੀ ਦਾ ਲੇਪ ਬਣਾਇਆ ਅਤੇ ਮੇਰੀ ਅੱਖਾਂ ਤੇ ਲਾਇਆ। ਉਹਨਾਂ ਨੇ ਮੈਨੂੰ ਸਿਲੋਅਮ ਦੇ ਤਾਲਬ ਵਿੱਚੋਂ ਜਾ ਕੇ ਧੋਣ ਲਈ ਕਿਹਾ। ਮੈਂ ਗਿਆ ਅਤੇ ਧੋ ਲਿਆ ਅਤੇ ਫਿਰ ਮੈਂ ਵੇਖ ਸਕਿਆ।”
12
ਉਹਨਾਂ ਨੇ ਪੁੱਛਿਆ, “ਇਹ ਆਦਮੀ ਕਿੱਥੇ ਹੈ?” ਉਸ ਨੇ ਉੱਤਰ ਦਿੱਤਾ। “ਮੈਂ ਨਹੀਂ ਜਾਣਦਾ।”
13
ਫਿਰ ਲੋਕ ਉਸ ਵਿਅਕਤੀ ਨੂੰ ਜਿਹੜਾ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲਿਆਏ।
14
ਜਿਸ ਦਿਨ ਯਿਸ਼ੂ ਨੇ ਮਿੱਟੀ ਗਿੱਲੀ ਕੀਤੀ ਅਤੇ ਉਸ ਅੰਨ੍ਹੇ ਦੀਆਂ ਅੱਖੀਆਂ ਖੋਲ੍ਹਿਆ ਸਨ ਉਹ ਦਿਨ ਸਬਤ ਦਾ ਸੀ।
15
ਇਸ ਲਈ ਫ਼ਰੀਸੀਆਂ ਨੇ ਫਿਰ ਉਸ ਨੂੰ ਪੁੱਛਿਆ, “ਤੈਨੂੰ ਰੋਸ਼ਨੀ ਕਿਵੇਂ ਮਿਲੀ?” ਉਸ ਮਨੁੱਖ ਨੇ ਉੱਤਰ ਦਿੱਤਾ, “ਉਹਨਾਂ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਅਤੇ ਮੈਂ ਧੋ ਲਿਆ ਤੇ ਹੁਣ ਮੈਂ ਦੇਖ ਸਕਦਾ ਹਾਂ।”
16
ਕੁਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ਵਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਨੂੰ ਨਹੀਂ ਮੰਨਦਾ।” ਪਰ ਦੂਸਰੇ ਲੋਕਾਂ ਨੇ ਪੁੱਛਿਆ, “ਇੱਕ ਪਾਪੀ ਅਜਿਹੇ ਚਮਤਕਾਰ ਕਿਵੇਂ ਕਰ ਸਕਦਾ ਹੈ?” ਇਸ ਲਈ ਉਹ ਆਪਸ ਵਿੱਚ ਸਹਿਮਤ ਨਹੀਂ ਸਨ।
17
ਤਾਂ ਫਿਰ ਉਹ ਸਾਰੇ ਫ਼ਰੀਸੀ ਉਸ ਅੰਨ੍ਹੇ ਆਦਮੀ ਕੋਲ ਗਏ ਅਤੇ ਪੁੱਛਿਆ, “ਤੂੰ ਇਸ ਆਦਮੀ ਬਾਰੇ ਕੀ ਕਹੇਗਾ? ਜਿਸ ਨੇ ਤੇਰੀਆਂ ਅੱਖਾਂ ਖੋਲ੍ਹੀਆਂ ਸਨ।” ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹੈ।”
18
ਉਹਨਾਂ ਯਹੂਦੀ ਅਧਿਕਾਰੀਆਂ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਉਹ ਅੰਨ੍ਹਾ ਸੀ ਅਤੇ ਉਹ ਚੰਗਾ ਹੋ ਚੁੱਕਾ ਹੈ ਜਦੋਂ ਤੱਕ ਉਹਨਾਂ ਆਦਮੀ ਦੇ ਮਾਤਾ-ਪਿਤਾ ਨੂੰ ਨਹੀਂ ਸੱਦਿਆ।
19
ਉਹਨਾਂ ਨੇ ਉਸ ਦੇ ਮਾਤਾ-ਪਿਤਾ ਪੁੱਛਿਆ, ਕੀ ਇਹ ਤੁਹਾਡਾ ਪੁੱਤਰ ਹੈ? “ਕੀ ਇਹ ਉਹੀ ਵਿਅਕਤੀ ਹੈ ਜਿਹੜਾ ਅੰਨ੍ਹਾ ਪੈਦਾ ਹੋਇਆ ਸੀ? ਹੁਣ ਉਹ ਕਿਵੇਂ ਵੇਖ ਸਕਦਾ ਹੈ?”
20
ਉਸ ਦੇ ਮਾਤਾ-ਪਿਤਾ ਨੇ ਜਵਾਬ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ। ਅਤੇ ਅਸੀਂ ਜਾਣਦੇ ਹਾਂ ਕਿ ਉਹ ਅੰਨ੍ਹਾ ਪੈਦਾ ਹੋਇਆ ਸੀ।
21
ਪਰ ਉਹ ਹੁਣ ਕਿਵੇਂ ਵੇਖ ਸਕਦਾ ਹੈ, ਅਤੇ ਕਿਸ ਨੇ ਉਸ ਦੀਆਂ ਅੱਖਾਂ ਨੂੰ ਖੋਲ੍ਹਿਆ ਹੈ, ਸਾਨੂੰ ਨਹੀਂ ਪਤਾ। ਉਸ ਨੂੰ ਪੁੱਛੋ, ਕਿਉਂਕਿ ਉਹ ਉਮਰ ਦਾ ਸਿਆਣਾ ਹੈ; ਉਹ ਆਪੇ ਹੀ ਤੁਹਾਨੂੰ ਦੱਸੇਗਾ।”
22
ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਜੋ ਕੋਈ ਵੀ ਸਵੀਕਾਰ ਕਰਦਾ ਹੈ ਕਿ ਯਿਸ਼ੂ ਮਸੀਹਾ ਹੈ, ਉਸਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
23
ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਉਮਰ ਦਾ ਸਿਆਣਾ ਹੈ; ਉਸਨੂੰ ਪੁੱਛੋ।”
24
ਉਹਨਾਂ ਨੇ ਦੂਸਰੀ ਵਾਰ ਉਸ ਆਦਮੀ ਨੂੰ ਸੱਦਿਆ ਜੋ ਅੰਨ੍ਹਾ ਸੀ। ਉਹਨਾਂ ਨੇ ਕਿਹਾ, “ਸੱਚ ਬੋਲ ਕੇ ਤੂੰ ਪਰਮੇਸ਼ਵਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਕਿ ਇਹ ਆਦਮੀ ਪਾਪੀ ਹੈ।”
25
ਉਸ ਨੇ ਜਵਾਬ ਦਿੱਤਾ, “ਭਾਵੇਂ ਉਹ ਪਾਪੀ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ। ਇੱਕ ਚੀਜ਼ ਜੋ ਮੈਂ ਜਾਣਦਾ ਹਾਂ, ਮੈਂ ਅੰਨ੍ਹਾ ਸੀ ਪਰ ਹੁਣ ਮੈਂ ਵੇਖਦਾ ਹਾਂ!”
26
ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, “ਉਸ ਨੇ ਤੈਨੂੰ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿਵੇਂ ਖੋਲ੍ਹੀਆਂ?”
27
ਉਸ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਇਸ ਨੂੰ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਹਨਾਂ ਦੇ ਚੇਲੇ ਬਣਨਾ ਚਾਹੁੰਦੇ ਹੋ?”
28
ਤਦ ਯਹੂਦੀਆਂ ਨੂੰ ਉਸ ਉੱਪਰ ਗੁੱਸਾ ਆਇਆ ਅਤੇ ਬੁਰਾ ਭਲਾ ਕਿਹਾ ਅਤੇ ਬੋਲੇ, “ਤੂੰ ਹੀ ਉਸ ਦਾ ਚੇਲਾ ਹੈ ਪਰ ਅਸੀਂ ਮੋਸ਼ੇਹ ਦੇ ਚੇਲੇ ਹਾਂ
29
ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਮੋਸ਼ੇਹ ਨਾਲ ਗੱਲਾਂ ਕੀਤੀਆਂ। ਪਰ ਇਹ ਆਦਮੀ ਕਿੱਥੋਂ ਆਉਂਦਾ ਹੈ, ਅਸੀਂ ਨਹੀਂ ਜਾਣਦੇ।”
30
ਉਸ ਆਦਮੀ ਨੇ ਜਵਾਬ ਦਿੱਤਾ, “ਹੁਣ ਇਹ ਕਮਾਲ ਦੀ ਗੱਲ ਹੈ! ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ, ਫਿਰ ਵੀ ਉਹਨਾਂ ਨੇ ਮੇਰੀਆਂ ਅੱਖਾਂ ਖੋਲ੍ਹੀਆਂ।
31
ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ। ਉਹ ਉਸ ਧਰਮੀ ਵਿਅਕਤੀ ਦੀ ਗੱਲ ਸੁਣਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦਾ ਹੈ।
32
ਕਿਸੇ ਨੇ ਕਦੇ ਵੀ ਅੰਨ੍ਹੇ ਹੋਏ ਆਦਮੀ ਦੀਆਂ ਅੱਖਾਂ ਖੋਲ੍ਹਣ ਬਾਰੇ ਨਹੀਂ ਸੁਣਿਆ ਹੈ।
33
ਜੇ ਇਹ ਮਨੁੱਖ ਪਰਮੇਸ਼ਵਰ ਵੱਲੋਂ ਨਾ ਹੁੰਦੇ ਤਾਂ ਉਹ ਕੁਝ ਨਾ ਕਰ ਸਕਦੇ।”
34
ਉਹਨਾਂ ਨੇ ਉੱਤਰ ਦਿੱਤਾ, “ਤੂੰ ਜਨਮ ਵੇਲੇ ਪਾਪ ਵਿੱਚ ਡੁੱਬਿਆ ਹੋਇਆ ਸੀ; ਤੂੰ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ!” ਅਤੇ ਉਹਨਾਂ ਨੇ ਉਸਨੂੰ ਬਾਹਰ ਸੁੱਟ ਦਿੱਤਾ।
35
ਯਿਸ਼ੂ ਨੇ ਸੁਣਿਆ ਕਿ ਉਹਨਾਂ ਯਹੂਦੀਆਂ ਨੇ ਉਸਨੂੰ ਬਾਹਰ ਕੱਢ ਦਿੱਤਾ ਹੈ, ਅਤੇ ਯਿਸ਼ੂ ਨੇ ਉਸਨੂੰ ਲੱਭਿਆ, ਤਾਂ ਉਸਨੂੰ ਕਿਹਾ, “ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ?”
36
ਆਦਮੀ ਨੇ ਪੁੱਛਿਆ, “ਹੇ ਸ਼੍ਰੀਮਾਨ ਜੀ ਉਹ ਕੌਣ ਹੈ? ਮੈਨੂੰ ਦੱਸੋ ਤਾਂ ਜੋ ਮੈਂ ਉਸ ਤੇ ਵਿਸ਼ਵਾਸ ਕਰ ਸਕਾਂ।”
37
ਯਿਸ਼ੂ ਨੇ ਕਿਹਾ, “ਤੂੰ ਹੁਣ ਉਸਨੂੰ ਵੇਖ ਲਿਆ ਹੈ; ਅਸਲ ਵਿੱਚ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ ਉਹ ਮਨੁੱਖ ਦਾ ਪੁੱਤਰ ਹੈ।”
38
ਤਦ ਉਸ ਆਦਮੀ ਨੇ ਕਿਹਾ, “ਪ੍ਰਭੂ, ਮੈਂ ਵਿਸ਼ਵਾਸ ਕਰਦਾ ਹੈ!” ਅਤੇ ਉਸ ਨੇ ਯਿਸ਼ੂ ਦੀ ਅਰਾਧਨਾ ਕੀਤੀ।
39
ਯਿਸ਼ੂ ਨੇ ਕਿਹਾ, “ਮੈਂ ਇਸ ਦੁਨੀਆਂ ਵਿੱਚ ਨਿਆਂ ਕਰਨ ਲਈ ਆਇਆ ਹਾਂ, ਤਾਂ ਜੋ ਅੰਨ੍ਹੇ ਵੇਖਣਗੇ ਅਤੇ ਜਿਹੜੇ ਲੋਕ ਵੇਖਦੇ ਹਨ ਉਹ ਅੰਨ੍ਹੇ ਹੋ ਜਾਣਗੇ।”
40
ਉਸ ਦੇ ਨਾਲ ਕੁਝ ਫ਼ਰੀਸੀਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ ਅਤੇ ਪੁੱਛਿਆ, “ਕੀ ਅਸੀਂ ਵੀ ਅੰਨ੍ਹੇ ਹਾਂ?”
41
ਯਿਸ਼ੂ ਨੇ ਕਿਹਾ, “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪ ਦੇ ਦੋਸ਼ੀ ਨਾ ਹੁੰਦੇ; ਪਰ ਹੁਣ ਜਦੋਂ ਤੁਸੀਂ ਆਖਦੇ ਹੋ ਕਿ ਤੁਸੀਂ ਵੇਖ ਸਕਦੇ ਹੋ, ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21