bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 20
John 20
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 21 →
1
ਹਫ਼ਤੇ ਦੇ ਪਹਿਲੇ ਦਿਨ ਸਵੇਰੇ, ਜਦੋਂ ਅਜੇ ਹਨੇਰਾ ਸੀ, ਮਗਦਲਾ ਵਾਸੀ ਮਰਿਯਮ ਕਬਰ ਤੇ ਗਈ ਅਤੇ ਵੇਖਿਆ ਕਿ ਜਿਸ ਪੱਥਰ ਨਾਲ ਕਬਰ ਬੰਦ ਸੀ, ਉਹ ਹਟਿਆ ਹੋਇਆ ਸੀ।
2
ਤਾਂ ਮਰਿਯਮ ਦੋੜਦੀ ਹੋਈ ਸ਼ਿਮਓਨ ਪਤਰਸ ਅਤੇ ਦੂਸਰੇ ਚੇਲੇ ਜਿਸ ਨੂੰ ਯਿਸ਼ੂ ਪਿਆਰ ਕਰਦੇ ਸਨ, ਕੋਲ ਜਾ ਕੇ ਆਖਿਆ, “ਉਹਨਾਂ ਨੇ ਪ੍ਰਭੂ ਯਿਸ਼ੂ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਹੈ, ਅਤੇ ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਯਿਸ਼ੂ ਨੂੰ ਕਿੱਥੇ ਰੱਖਿਆ ਹੋਇਆ ਹੈ।”
3
ਤਾਂ ਪਤਰਸ ਅਤੇ ਦੂਸਰਾ ਚੇਲਾ ਕਬਰ ਵੱਲ ਗਏ।
4
ਉਹ ਦੋਵੇਂ ਭੱਜ ਰਹੇ ਸਨ ਪਰ ਦੂਸਰਾ ਚੇਲਾ ਪਤਰਸ ਨਾਲੋਂ ਤੇਜ਼ ਭੱਜ ਰਿਹਾ ਸੀ, ਅਤੇ ਉਹ ਕਬਰ ਦੇ ਕੋਲ ਪਹਿਲਾਂ ਪਹੁੰਚ ਗਿਆ।
5
ਉਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ, ਤਾਂ ਉਸ ਨੇ ਯਿਸ਼ੂ ਦੇ ਕਫ਼ਨ ਦਾ ਕੱਪੜਾ ਪਿਆ ਹੋਇਆ ਵੇਖਿਆ, ਪਰ ਉਹ ਅੰਦਰ ਨਾ ਗਿਆ।
6
ਤਦ ਸ਼ਿਮਓਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਿਆ ਅਤੇ ਉਹ ਕਬਰ ਦੇ ਅੰਦਰ ਚਲਾ ਗਿਆ, ਉਸ ਨੇ ਵੀ ਉੱਥੇ ਕਫ਼ਨ ਦਾ ਕੱਪੜਾ ਪਿਆ ਵੇਖਿਆ,
7
ਅਤੇ ਉਹ ਕੱਪੜਾ ਜੋ ਯਿਸ਼ੂ ਦੇ ਸਿਰ ਦੁਆਲੇ ਲਪੇਟਿਆ ਹੋਇਆ ਸੀ, ਉਹ ਕੱਪੜਾ ਉਸ ਕਫ਼ਨ ਤੋਂ ਅਲੱਗ ਇੱਕ ਪਾਸੇ ਪਿਆ ਹੋਇਆ ਸੀ।
8
ਫਿਰ ਦੂਸਰਾ ਚੇਲਾ ਵੀ ਅੰਦਰ ਗਿਆ, ਇਹ ਉਹ ਚੇਲਾ ਸੀ ਜਿਹੜਾ ਕਿ ਪਤਰਸ ਨਾਲੋਂ ਕਬਰ ਉੱਤੇ ਪਹਿਲਾਂ ਪਹੁੰਚਿਆ ਸੀ, ਜਦ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਵਿਸ਼ਵਾਸ ਕੀਤਾ।
9
ਓਹ ਅਜੇ ਵੀ ਬਚਨ ਤੋਂ ਇਹ ਨਹੀਂ ਸਮਝ ਸਕੇ, ਕਿ ਯਿਸ਼ੂ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ।
10
ਫਿਰ ਚੇਲੇ ਆਪਣੇ ਘਰ ਨੂੰ ਵਾਪਸ ਚੱਲੇ ਗਏ।
11
ਪਰ ਮਰਿਯਮ ਕਬਰ ਦੇ ਬਾਹਰ ਖੜ੍ਹੀ ਰੋ ਰਹੀ ਸੀ, ਜਦੋਂ ਉਹ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ।
12
ਤਾਂ ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ, ਜਿੱਥੇ ਯਿਸ਼ੂ ਦਾ ਸਰੀਰ ਰੱਖਿਆ ਹੋਇਆ ਸੀ, ਇੱਕ ਦੂਤ ਉਸ ਦੇ ਸਿਰ ਵਾਲੇ ਪਾਸੇ ਸੀ, ਅਤੇ ਦੂਸਰਾ ਉਸ ਦੇ ਪੈਰਾਂ ਵਾਲੇ ਪਾਸੇ ਸੀ।
13
ਉਹਨਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ ਤੂੰ ਕਿਉਂ ਰੋ ਰਹੀ ਹੈ?” ਉਸ ਨੇ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਹਨਾਂ ਨੇ ਯਿਸ਼ੂ ਕਿੱਥੇ ਰੱਖਿਆ ਹੈ।”
14
ਇਹ ਆਖ ਕੇ ਉਹ ਵਾਪਸ ਮੁੜੀ, ਤਾਂ ਉੱਥੇ ਉਸ ਨੇ ਯਿਸ਼ੂ ਨੂੰ ਖੜ੍ਹਿਆ ਵੇਖਿਆ, ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸ਼ੂ ਹੀ ਹਨ।
15
ਪ੍ਰਭੂ ਯਿਸ਼ੂ ਨੇ ਉਸਨੂੰ ਪੁੱਛਿਆ, “ਹੇ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸਨੂੰ ਲੱਭਦੀ ਹੈ?” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਕਿਹਾ, “ਜੇ ਤੁਸੀਂ ਯਿਸ਼ੂ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਉਸਨੂੰ ਕਿੱਥੇ ਰੱਖਿਆ ਹੈ, ਤਾਂ ਕਿ ਮੈਂ ਉਹਨਾਂ ਨੂੰ ਲੈ ਜਾਵਾਂ।”
16
ਯਿਸ਼ੂ ਨੇ ਉਸਨੂੰ ਕਿਹਾ, “ਹੇ ਮਰਿਯਮ।” ਤਾਂ ਉਸ ਨੇ ਮੁੜ ਕੇ ਯਿਸ਼ੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਆਖਿਆ, “ਰਬੂਨੀ” ਜਿਸ ਦਾ ਅਰਥ ਹੈ ਗੁਰੂ।
17
ਯਿਸ਼ੂ ਨੇ ਉਸਨੂੰ ਆਖਿਆ, “ਮੈਨੂੰ ਨਾ ਛੋਹ, ਕਿਉਂਕਿ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ ਹਾਂ, ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਇਹ ਦੱਸ, ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ, ਅਤੇ ਆਪਣੇ ਪਰਮੇਸ਼ਵਰ ਅਤੇ ਤੁਹਾਡੇ ਪਰਮੇਸ਼ਵਰ ਕੋਲ।”
18
ਮਗਦਲਾ ਵਾਸੀ ਮਰਿਯਮ ਚੇਲਿਆਂ ਕੋਲ ਗਈ ਅਤੇ ਉਹਨਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ,” ਉਸ ਨੇ ਉਹਨਾਂ ਨੂੰ ਉਹ ਸਭ ਕੁਝ ਦੱਸਿਆ ਜੋ ਯਿਸ਼ੂ ਨੇ ਉਸਨੂੰ ਕਿਹਾ ਸੀ।
19
ਉਸੇ ਦਿਨ, ਸ਼ਾਮ ਵੇਲੇ, ਜਦੋਂ ਹਫ਼ਤੇ ਦਾ ਪਹਿਲੇ ਦਿਨ ਸੀ, ਜਦੋਂ ਸਾਰੇ ਚੇਲੇ ਇਕੱਠੇ ਸਨ, ਉਹਨਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ, ਕਿਉਂਕਿ ਉਹ ਯਹੂਦੀਆਂ ਆਗੂਆਂ ਤੋਂ ਡਰਦੇ ਸਨ, ਤਦ ਯਿਸ਼ੂ ਉਹਨਾਂ ਦੇ ਵਿੱਚ ਆ ਕੇ ਖੜ੍ਹੇ ਹੋ ਗਏ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ।”
20
ਜਦੋਂ ਯਿਸ਼ੂ ਨੇ ਇਹ ਆਖਿਆ, ਤਾਂ ਉਹਨਾਂ ਨੇ ਆਪਣਿਆਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਵਿਖਾਈ, ਤਾਂ ਪ੍ਰਭੂ ਨੂੰ ਵੇਖ ਕੇ ਚੇਲੇ ਬਹੁਤ ਖੁਸ਼ ਹੋਏ।
21
ਤਦ ਯਿਸ਼ੂ ਨੇ ਫਿਰ ਉਹਨਾਂ ਨੂੰ ਦੁਬਾਰਾ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਜਿਵੇਂ ਪਿਤਾ ਨੇ ਮੈਨੂੰ ਭੇਜਿਆ, ਮੈਂ ਤੁਹਾਨੂੰ ਭੇਜ ਰਿਹਾ ਹਾਂ।”
22
ਯਿਸ਼ੂ ਨੇ ਇਹ ਆਖ ਕੇ, ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਆਖਿਆ, “ਪਵਿੱਤਰ ਆਤਮਾ ਲਵੋ।
23
ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਜੇ ਤੁਸੀਂ ਉਹਨਾਂ ਦੇ ਪਾਪ ਮਾਫ਼ ਨਾ ਕਰੋ ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ।”
24
ਜਦ ਯਿਸ਼ੂ ਉਹਨਾਂ ਕੋਲ ਆਏ ਤਾਂ ਥੋਮਸ (ਜਿਸ ਨੂੰ ਦਿਦੂਮੁਸ ਵੀ ਕਹਿੰਦੇ ਸਨ), ਉੱਥੇ ਚੇਲਿਆਂ ਵਿੱਚ ਨਹੀਂ ਸੀ, ਥੋਮਸ ਉਹਨਾਂ ਬਾਰਾਂ ਚੇਲਿਆਂ ਵਿੱਚੋਂ ਇੱਕ ਸੀ।
25
ਦੂਸਰੇ ਚੇਲਿਆਂ ਨੇ ਉਸਨੂੰ ਦੱਸਿਆ, “ਅਸੀਂ ਪ੍ਰਭੂ ਨੂੰ ਵੇਖਿਆ ਹੈ।” ਪਰ ਥੋਮਸ ਨੇ ਕਿਹਾ, “ਮੈਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਾਂਗਾ, ਜਦੋਂ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾ ਵਾਲੇ ਨਿਸ਼ਾਨ ਤੇ ਛੇਦ ਨਾ ਵੇਖ ਲਵਾਂ, ਅਤੇ ਆਪਣੀ ਉਂਗਲ ਉਹਨਾਂ ਥਾਵਾਂ ਵਿੱਚ ਪਾ ਕੇ ਨਾ ਵੇਖ ਲਵਾਂ, ਜਿੱਥੇ ਕਿੱਲ ਠੋਕੇ ਸਨ, ਅਤੇ ਆਪਣਾ ਹੱਥ ਉਹਨਾਂ ਦੀ ਵੱਖੀ ਵਿੱਚ ਨਾ ਪਾਵਾਂ।”
26
ਅੱਠਾ ਦਿਨਾਂ ਦੇ ਬਾਅਦ ਚੇਲੇ ਉਸੇ ਘਰ ਵਿੱਚ ਫਿਰ ਇਕੱਠੇ ਹੋਏ, ਥੋਮਸ ਵੀ ਉਹਨਾਂ ਦੇ ਨਾਲ ਸੀ, ਦਰਵਾਜ਼ੇ ਬੰਦ ਸਨ ਪਰ ਯਿਸ਼ੂ ਉਹਨਾਂ ਵਿੱਚ ਫਿਰ ਆ ਕੇ ਖੜ੍ਹੇ ਹੋ ਗਏ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ।”
27
ਤਦ ਯਿਸ਼ੂ ਨੇ ਥੋਮਸ ਨੂੰ ਕਿਹਾ, “ਆਪਣੀ ਉਂਗਲ ਇਧਰ ਕਰ, ਅਤੇ ਮੇਰੇ ਹੱਥਾਂ ਵੱਲ ਵੇਖ, ਆਪਣਾ ਹੱਥ ਮੇਰੀ ਵੱਖੀ ਵਿੱਚ ਵਾੜ, ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”
28
ਥੋਮਸ ਨੇ ਯਿਸ਼ੂ ਨੂੰ ਕਿਹਾ, “ਮੇਰੇ ਪ੍ਰਭੂ ਮੇਰੇ ਪਰਮੇਸ਼ਵਰ।”
29
ਯਿਸ਼ੂ ਨੇ ਥੋਮਸ ਨੂੰ ਕਿਹਾ, “ਕਿਉਂਕਿ ਤੂੰ ਮੈਨੂੰ ਵੇਖਿਆ ਇਸ ਕਰਕੇ ਵਿਸ਼ਵਾਸ ਕੀਤਾ ਹੈ, ਮੁਬਾਰਕ ਉਹ ਜਿਹੜੇ ਮੈਨੂੰ ਬਿਨਾਂ ਵੇਖਿਆ ਵਿਸ਼ਵਾਸ ਕਰਦੇ ਹਨ।”
30
ਯਿਸ਼ੂ ਨੇ ਹੋਰ ਵੀ ਕਈ ਚਮਤਕਾਰ ਕੀਤੇ, ਜਿਹੜੇ ਉਹਨਾਂ ਦੇ ਚੇਲਿਆਂ ਨੇ ਵੇਖੇ, ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ।
31
ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ, ਕਿ ਯਿਸ਼ੂ ਮਸੀਹ ਹੀ ਪਰਮੇਸ਼ਵਰ ਦੇ ਪੁੱਤਰ ਹਨ, ਅਤੇ ਵਿਸ਼ਵਾਸ ਕਰਕੇ ਉਹਨਾਂ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ।
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21