bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 12
John 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 13 →
1
ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸ਼ੂ ਬੈਥਨੀਆ ਆਏ, ਜਿੱਥੇ ਲਾਜ਼ਰਾਸ ਰਹਿੰਦਾ ਸੀ, ਜਿਸ ਨੂੰ ਯਿਸ਼ੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।
2
ਇੱਥੇ ਉਹਨਾਂ ਯਿਸ਼ੂ ਦੇ ਲਈ ਰਾਤ ਦਾ ਭੋਜਨ ਤਿਆਰ ਕੀਤਾ। ਮਾਰਥਾ ਨੇ ਭੋਜਨ ਨੂੰ ਵਰਤਾਇਆ ਅਤੇ ਲਾਜ਼ਰਾਸ ਉਹਨਾਂ ਦੇ ਨਾਲ ਮੇਜ਼ ਤੇ ਬੈਠਾ ਹੋਇਆ ਸੀ।
3
ਫਿਰ ਮਰਿਯਮ ਨੇ ਅੱਧਾ ਕਿੱਲੋ ਸ਼ੁੱਧ ਜਟਾਮਾਸੀ ਦਾ ਇੱਕ ਮਹਿੰਗਾ ਅਤਰ ਲਿਆ; ਉਸ ਨੇ ਯਿਸ਼ੂ ਦੇ ਪੈਰਾਂ ਉੱਤੇ ਡੋਲ੍ਹਿਆ ਅਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ। ਉਸ ਅਤਰ ਦੀ ਖੁਸ਼ਬੂ ਨਾਲ ਸਾਰਾ ਘਰ ਭਰ ਗਿਆ।
4
ਪਰ ਉਸ ਦੇ ਚੇਲਿਆਂ ਵਿੱਚੋਂ ਇੱਕ, ਕਾਰਿਯੋਤ ਵਾਸੀ ਯਹੂਦਾਹ ਨੇ ਬੋਲਿਆ, ਜੋ ਬਾਅਦ ਵਿੱਚ ਯਿਸ਼ੂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਾ ਸੀ,
5
“ਇਹ ਅਤਰ ਨੂੰ ਤਿੰਨ ਸੌ ਦੀਨਾਰ ਦਾ ਕਿਉਂ ਨਹੀਂ ਵੇਚਿਆ ਗਿਆ ਅਤੇ ਪੈਸੇ ਗਰੀਬਾਂ ਨੂੰ ਕਿਉਂ ਨਹੀਂ ਦਿੱਤੇ ਗਏ? ਇਹ ਇੱਕ ਸਾਲ ਦੀ ਤਨਖਾਹ ਦੀ ਕੀਮਤ ਸੀ।”
6
ਉਸ ਨੇ ਇਹ ਇਸ ਲਈ ਨਹੀਂ ਕਿਹਾ ਕਿਉਂਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਪਰ ਕਿਉਂਕਿ ਉਹ ਚੋਰ ਸੀ। ਕਿਉਂਕਿ ਪੈਸੇ ਵਾਲੀ ਥੈਲੀ ਉਸ ਕੋਲ ਰਹਿੰਦੀ ਸੀ। ਉਸ ਵਿੱਚ ਜੋ ਕੁਝ ਪਾਇਆ ਜਾਂਦਾ ਸੀ ਉਹ ਉਸ ਵਿੱਚੋਂ ਕੱਢ ਲੈਂਦਾ ਸੀ।
7
ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਉਸਨੂੰ ਇਕੱਲੇ ਰਹਿਣ ਦਿਓ। ਇਹ ਇਰਾਦਾ ਸੀ ਕਿ ਉਹ ਇਹ ਅਤਰ ਨੂੰ ਮੇਰੇ ਦਫ਼ਨਾਉਣ ਵਾਲੇ ਦਿਨ ਲਈ ਬਚਾ ਲਵੇ।
8
ਤੁਹਾਡੇ ਕੋਲ ਹਮੇਸ਼ਾ ਗਰੀਬ ਰਹਿਣਗੇ, ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਹੋਵੇਗਾ।”
9
ਇਸੇ ਦੇ ਦੌਰਾਨ, ਯਹੂਦੀਆਂ ਦੀ ਇੱਕ ਵੱਡੀ ਭੀੜ ਨੂੰ ਪਤਾ ਚੱਲਿਆ ਕਿ ਯਿਸ਼ੂ ਬੈਥਨੀਆ ਵਿੱਚ ਹੈ। ਉਹ ਸਾਰੇ ਯਹੂਦੀ ਯਿਸ਼ੂ ਤੇ ਲਾਜ਼ਰਾਸ ਨੂੰ ਵੇਖਣ ਲਈ ਆਏ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।
10
ਇਸ ਲਈ ਮੁੱਖ ਜਾਜਕਾਂ ਨੇ ਲਾਜ਼ਰਾਸ ਨੂੰ ਮਾਰਨ ਦੀ ਯੋਜਨਾ ਬਣਾਈ।
11
ਕਿਉਂਕਿ ਇਸ ਦੇ ਕਾਰਨ ਬਹੁਤ ਸਾਰੇ ਯਹੂਦੀ ਯਿਸ਼ੂ ਕੋਲ ਗਏ ਅਤੇ ਉਹਨਾਂ ਤੇ ਵਿਸ਼ਵਾਸ ਕੀਤਾ।
12
ਅਗਲੇ ਦਿਨ ਇੱਕ ਵੱਡੀ ਭੀੜ ਨੇ ਸੁਣਿਆ ਜੋ ਕਿ ਤਿਉਹਾਰ ਤੇ ਆਈ ਸੀ ਕਿ ਯਿਸ਼ੂ ਯੇਰੂਸ਼ਲੇਮ ਜਾ ਰਹੇ ਹਨ।
13
ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸ਼ੂ ਨੂੰ ਮਿਲਣ ਲਈ ਬਾਹਰ ਆਏ, ਉੱਚੀ ਆਵਾਜ਼ ਵਿੱਚ ਆਖਣ ਲੱਗੇ, “ਹੋਸਨਾ! ” “ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!” “ਮੁਬਾਰਕ ਹੈ ਇਸਰਾਏਲ ਦਾ ਰਾਜਾ!”
14
ਯਿਸ਼ੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ, ਜਿਵੇਂ ਕਿ ਇਹ ਲਿਖਿਆ ਹੋਇਆ ਹੈ:
15
“ਸੀਯੋਨ ਦੀ ਬੇਟੀ ਨਾ ਡਰ! ਵੇਖੋ, ਤੁਹਾਡਾ ਰਾਜਾ ਇੱਕ ਗਧੀ ਦੇ ਬੱਚੇ ਤੇ ਬੈਠਾ ਹੋਇਆ ਆ ਰਿਹਾ ਹੈ।”
16
ਪਹਿਲਾਂ ਉਹਨਾਂ ਦੇ ਚੇਲੇ ਇਹ ਸਭ ਸਮਝ ਨਹੀਂ ਸਕੇ। ਯਿਸ਼ੂ ਦੀ ਮਹਿਮਾ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲਾਂ ਉਹਨਾਂ ਬਾਰੇ ਲਿਖੀਆਂ ਗਈਆਂ ਸਨ ਅਤੇ ਇਹ ਸਭ ਉਹਨਾਂ ਨਾਲ ਕੀਤਾ ਗਿਆ ਸੀ।
17
ਹੁਣ ਉਹ ਭੀੜ ਜਿਹੜੀ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਨੇ ਲਾਜ਼ਰਾਸ ਨੂੰ ਕਬਰ ਤੋਂ ਬੁਲਾਇਆ ਅਤੇ ਜਿਸ ਨੂੰ ਮੁਰਦਿਆਂ ਤੋਂ ਜਿਵਾਲਿਆ, ਇਹ ਗਵਾਹੀ ਉਹ ਹੋਰਨਾਂ ਲੋਕਾਂ ਨੂੰ ਦੱਸ ਰਹੇ ਸਨ।
18
ਬਹੁਤ ਸਾਰੇ ਲੋਕ ਯਿਸ਼ੂ ਨੂੰ ਮਿਲਣ ਲਈ ਆਏ ਕਿਉਂਕਿ ਉਹਨਾਂ ਨੇ ਇਸ ਚਮਤਕਾਰ ਬਾਰੇ ਸੁਣਿਆ ਸੀ।
19
ਇਸ ਲਈ ਫ਼ਰੀਸੀਆਂ ਨੇ ਇੱਕ-ਦੂਜੇ ਨੂੰ ਆਖਿਆ, “ਵੇਖੋ, ਤੁਹਾਡੇ ਕੋਲੋਂ ਕੁਝ ਵੀ ਨਹੀਂ ਹੋ ਰਿਹਾ। ਵੇਖੋ ਸਾਰੀ ਦੁਨੀਆਂ ਉਸ ਦੇ ਮਗਰ ਲੱਗ ਰਹੀ ਹੈ!”
20
ਹੁਣ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ ਜੋ ਤਿਉਹਾਰ ਤੇ ਅਰਾਧਨਾ ਕਰਨ ਲਈ ਆਏ ਸਨ।
21
ਉਹ ਯੂਨਾਨੀ ਲੋਕ ਫਿਲਿੱਪਾਸ ਕੋਲ ਆਏ ਜੋ ਗਲੀਲ ਦੇ ਬੈਥਸੈਦਾ ਤੋਂ ਸੀ। ਉਹਨਾਂ ਨੇ ਬੇਨਤੀ ਕੀਤੀ, “ਸ਼੍ਰੀਮਾਨ ਜੀ, ਅਸੀਂ ਯਿਸ਼ੂ ਨੂੰ ਵੇਖਣਾ ਚਾਹੁੰਦੇ ਹਾਂ।”
22
ਫਿਲਿੱਪਾਸ ਨੇ ਜਾ ਕੇ ਆਂਦਰੇਯਾਸ ਨੂੰ ਦੱਸਿਆ। ਆਂਦਰੇਯਾਸ ਅਤੇ ਫਿਲਿੱਪਾਸ ਯਿਸ਼ੂ ਕੋਲ ਦੱਸਣ ਆਏ।
23
ਯਿਸ਼ੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਵੇਲਾ ਆ ਗਿਆ ਹੈ।
24
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਅਤੇ ਇਕੱਲਾ ਨਾ ਰਹੇ ਉਹ ਸਿਰਫ ਇੱਕ ਬੀਜ ਹੀ ਰਹਿ ਜਾਵੇਗਾ। ਪਰ ਜੇ ਉਹ ਮਰ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਬੀਜ ਪੈਦਾ ਕਰਦਾ ਹੈ।
25
ਜਿਹੜਾ ਵੀ ਆਪਣੀ ਜ਼ਿੰਦਗੀ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ, ਪਰ ਜਿਹੜਾ ਕੋਈ ਇਸ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹੈ ਉਹ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ।
26
ਜੋ ਕੋਈ ਮੇਰੀ ਸੇਵਾ ਕਰਦਾ ਹੈ ਉਹ ਮੇਰੇ ਮਗਰ ਆਵੇ; ਅਤੇ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇਗਾ। ਮੇਰਾ ਪਿਤਾ ਉਸ ਦੀ ਇੱਜ਼ਤ ਕਰੇਗਾ ਜੋ ਮੇਰੀ ਸੇਵਾ ਕਰਦਾ ਹੈ।
27
“ਹੁਣ ਮੇਰੀ ਆਤਮਾ ਦੁੱਖੀ ਹੈ, ਮੈਂ ਹੁਣ ਕੀ ਆਖਾਂ? ਹੇ ਪਿਤਾ ਜੀ, ਮੈਨੂੰ ਇਸ ਘੜੀ ਤੋਂ ਬਚਾਓ? ਨਹੀਂ, ਪਰ ਮੈਂ ਸਗੋਂ ਇਸ ਘੜੀ ਲਈ ਆਇਆ ਹਾਂ।
28
ਹੇ ਪਿਤਾ, ਆਪਣੇ ਨਾਮ ਦੀ ਵਡਿਆਈ ਕਰੋ!” ਤਦ ਸਵਰਗ ਤੋਂ ਇੱਕ ਆਵਾਜ਼ ਆਈ, “ਮੈਂ ਇਸ ਦੀ ਵਡਿਆਈ ਕੀਤੀ ਹੈ, ਅਤੇ ਮੈਂ ਇਸਦੀ ਇੱਕ ਵਾਰ ਫਿਰ ਵਡਿਆਈ ਕਰਾਂਗਾ।”
29
ਜਿਹੜੀ ਭੀੜ ਉੱਥੇ ਸੀ ਉਹਨਾਂ ਨੇ ਸੁਣਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ, “ਬੱਦਲ ਗਰਜਿਆ ਹੈ,” ਅਤੇ ਕਈਆਂ ਨੇ ਕਿਹਾ, “ਇੱਕ ਸਵਰਗਦੂਤ ਉਸ ਨਾਲ ਗੱਲ ਕਰ ਰਿਹਾ ਸੀ।”
30
ਯਿਸ਼ੂ ਨੇ ਕਿਹਾ, “ਇਹ ਆਵਾਜ਼ ਮੇਰੇ ਲਈ ਨਹੀਂ ਸਗੋਂ ਤੁਹਾਡੇ ਭਲੇ ਲਈ ਹੈ।
31
ਹੁਣ ਇਸ ਦੁਨੀਆਂ ਉੱਤੇ ਨਿਆਂ ਦਾ ਸਮਾਂ ਆ ਗਿਆ ਹੈ; ਹੁਣ ਇਸ ਦੁਨੀਆਂ ਦੇ ਸਰਦਾਰ ਨੂੰ ਬਾਹਰ ਕੱਢ ਦਿੱਤਾ ਜਾਵੇਗਾ।
32
ਅਤੇ ਜਦੋਂ ਮੈਂ ਧਰਤੀ ਤੋਂ ਉੱਪਰ ਚੁੱਕਿਆ ਜਾਵਾਂਗਾ, ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।”
33
ਇਹ ਕਹਿੰਦਿਆਂ ਯਿਸ਼ੂ ਨੇ ਇਹ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨ ਵਾਲਾ ਹੈ।
34
ਭੀੜ ਨੇ ਕਿਹਾ, “ਅਸੀਂ ਬਿਵਸਥਾ ਤੋਂ ਸੁਣਿਆ ਹੈ ਕਿ ਮਸੀਹਾ ਸਦਾ ਲਈ ਰਹੇਗਾ, ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਨੁੱਖ ਦੇ ਪੁੱਤਰ ਨੂੰ ਉੱਪਰ ਚੁੱਕਿਆ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ?”
35
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੀ ਰੋਸ਼ਨੀ ਥੋੜ੍ਹੀ ਦੇਰ ਲਈ ਤੁਹਾਡੇ ਤੇ ਪਵੇਗੀ। ਰੋਸ਼ਨੀ ਵਿੱਚ ਚੱਲੋ ਇਸ ਤੋਂ ਪਹਿਲਾਂ ਕਿ ਹਨੇਰਾ ਹੋ ਜਾਵੇ। ਜਿਹੜਾ ਵੀ ਹਨੇਰੇ ਵਿੱਚ ਚੱਲਦਾ ਹੈ ਉਸਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਿਹਾ ਹੈ।
36
ਜਦੋਂ ਤੱਕ ਤੁਹਾਡੇ ਕੋਲ ਰੋਸ਼ਨੀ ਹੈ ਇਸ ਤੇ ਵਿਸ਼ਵਾਸ ਕਰੋ; ਤਾਂ ਜੋ ਤੁਸੀਂ ਰੋਸ਼ਨੀ ਦੇ ਬੱਚੇ ਹੋਵੋਗੇ।” ਜਦੋਂ ਉਸ ਨੇ ਬੋਲਣਾ ਬੰਦ ਕਰ ਦਿੱਤਾ, ਤਾਂ ਯਿਸ਼ੂ ਉਹਨਾਂ ਤੋਂ ਅਲੱਗ ਹੋ ਗਏ ਅਤੇ ਆਪਣੇ ਆਪ ਨੂੰ ਲੁਕਾ ਲਿਆ।
37
ਜਦੋਂ ਯਿਸ਼ੂ ਨੇ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ ਤਾਂ ਵੀ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਨਹੀਂ ਕੀਤਾ।
38
ਇਹ ਯਸ਼ਾਯਾਹ ਨਬੀ ਦੇ ਬਚਨ ਨੂੰ ਪੂਰਾ ਕਰਨਾ ਸੀ: “ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੀ ਸ਼ਕਤੀ ਕਿਸ ਤੇ ਪ੍ਰਗਟ ਹੋਈ ਹੈ?”
39
ਉਹ ਇਸ ਲਈ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਜਿਵੇਂ ਯਸ਼ਾਯਾਹ ਨੇ ਇਹ ਵੀ ਕਿਹਾ:
40
“ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ, ਤਾਂ ਜੋ ਉਹ ਨਾ ਤਾਂ ਉਹਨਾਂ ਅੱਖਾਂ ਨਾਲ ਵੇਖ ਸਕਣ, ਤੇ ਨਾ ਉਹਨਾਂ ਦੇ ਦਿਲ ਸਮਝ ਸਕਣ, ਨਾ ਹੀ ਮੁੜ ਆਉਣ, ਤਾਂ ਕਿ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”
41
ਯਸ਼ਾਯਾਹ ਨੇ ਇਹ ਇਸ ਲਈ ਕਿਹਾ ਕਿਉਂਕਿ ਉਸ ਨੇ ਯਿਸ਼ੂ ਦੀ ਮਹਿਮਾ ਵੇਖੀ ਅਤੇ ਉਸ ਦੇ ਬਾਰੇ ਗੱਲ ਕੀਤੀ।
42
ਉਸੇ ਵੇਲੇ ਬਹੁਤ ਸਾਰੇ ਲੋਕਾਂ ਅਤੇ ਅਧਿਕਾਰੀਆਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ। ਪਰ ਫ਼ਰੀਸੀਆਂ ਦੇ ਕਾਰਨ ਉਹ ਖੁੱਲ੍ਹੇਆਮ ਆਪਣੇ ਵਿਸ਼ਵਾਸ ਨੂੰ ਸਵੀਕਾਰ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਫ਼ਰੀਸੀ ਉਹਨਾਂ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦੇਣਗੇ;
43
ਕਿਉਂਕਿ ਉਹ ਮਨੁੱਖਾਂ ਦੇ ਆਦਰ ਨੂੰ ਪਰਮੇਸ਼ਵਰ ਦੇ ਆਦਰ ਨਾਲੋਂ ਜ਼ਿਆਦਾ ਪਸੰਦ ਕਰਦੇ ਸਨ।
44
ਤਦ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜੋ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਸਿਰਫ ਉਹ ਮੇਰੇ ਵਿੱਚ ਨਹੀਂ ਸਗੋਂ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ।
45
ਜਿਹੜਾ ਮਨੁੱਖ ਮੈਨੂੰ ਵੇਖਦਾ ਹੈ ਉਹ ਪਰਮੇਸ਼ਵਰ ਨੂੰ ਵੀ ਵੇਖ ਰਿਹਾ ਹੈ ਜਿਸਨੇ ਮੈਨੂੰ ਭੇਜਿਆ ਹੈ।
46
ਮੈਂ ਇਸ ਦੁਨੀਆਂ ਵਿੱਚ ਇੱਕ ਰੋਸ਼ਨੀ ਬਣ ਕੇ ਆਇਆ ਹਾਂ ਤਾਂ ਜੋ ਕੋਈ ਵੀ ਜੋ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਰਹੇਗਾ।
47
“ਜੇ ਕੋਈ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਉਸਨੂੰ ਮੰਨਦਾ ਨਹੀਂ, ਤਾਂ ਮੈਂ ਉਸ ਵਿਅਕਤੀ ਦਾ ਨਿਆਂ ਨਹੀਂ ਕਰਦਾ। ਮੈਂ ਸੰਸਾਰ ਦਾ ਨਿਆਂ ਕਰਨ ਨਹੀਂ ਆਇਆ, ਪਰ ਸੰਸਾਰ ਨੂੰ ਬਚਾਉਣ ਆਇਆ ਹਾਂ।
48
ਇਸ ਲਈ ਜੋ ਕੋਈ ਮੈਨੂੰ ਅਤੇ ਮੇਰੇ ਬਚਨਾਂ ਨੂੰ ਨਹੀਂ ਮੰਨਦਾ; ਜੋ ਬਚਨ ਮੈਂ ਬੋਲਦਾ ਹਾਂ ਉਸ ਦਾ ਆਖਰੀ ਦਿਨ ਵਿੱਚ ਨਿਆਂ ਕੀਤਾ ਜਾਵੇਗਾ।
49
ਕਿਉਂਕਿ ਮੈਂ ਆਪਣੇ ਆਪ ਤੋਂ ਨਹੀਂ ਬੋਲਦਾ, ਪਰ ਜਿਸ ਪਿਤਾ ਨੇ ਮੈਨੂੰ ਭੇਜਿਆ ਉਸ ਨੇ ਮੈਨੂੰ ਇਹ ਆਗਿਆ ਦਿੱਤੀ ਹੈ ਇਹ ਸਭ ਕੁਝ ਬੋਲਣ ਲਈ।
50
ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਇਸ ਲਈ ਜੋ ਵੀ ਮੈਂ ਕਹਿੰਦਾ ਹਾਂ ਉਹ ਪਿਤਾ ਨੇ ਮੈਨੂੰ ਕਹਿਣ ਦੀ ਆਗਿਆ ਦਿੱਤੀ ਹੈ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21