bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 21
John 21
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
1
ਇਸ ਤੋਂ ਬਾਅਦ ਤਿਬੇਰਿਯਾਸ ਝੀਲ ਦੇ ਕੰਢੇ ਤੇ ਮਸੀਹ ਯਿਸ਼ੂ ਨੇ ਆਪਣੇ ਆਪ ਨੂੰ ਚੇਲਿਆਂ ਤੇ ਪ੍ਰਗਟ ਕੀਤਾ। ਇਹ ਇਸ ਤਰ੍ਹਾਂ ਹੋਇਆ:
2
ਸ਼ਿਮਓਨ ਪਤਰਸ, ਥੋਮਸ, ਜਿਸ ਦਾ ਨਾਮ ਦਿਦੂਮੁਸ ਹੈ, ਗਲੀਲ ਦੇ ਕਾਨਾ ਤੋਂ ਨਾਥਾਨਇਲ, ਜ਼ਬਦੀ ਦੇ ਪੁੱਤਰ ਅਤੇ ਯਿਸ਼ੂ ਦੇ ਦੋ ਹੋਰ ਚੇਲੇ ਇਕੱਠੇ ਸਨ।
3
ਸ਼ਿਮਓਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਫਿਰ ਤੋਂ ਮੱਛੀਆਂ ਫੜਨ ਦਾ ਕੰਮ ਸ਼ੁਰੂ ਕਰ ਰਿਹਾ ਹਾਂ।” ਬਾਕੀ ਸਾਰਿਆਂ ਨੇ ਕਿਹਾ, “ਚੱਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ।” ਫਿਰ ਉਹ ਉੱਥੋਂ ਤੁਰ ਪਏ ਅਤੇ ਕਿਸ਼ਤੀ ਵਿੱਚ ਚੜ੍ਹ ਗਏ। ਉਸ ਰਾਤ ਉਹ ਇੱਕ ਵੀ ਮੱਛੀ ਨਾ ਫੜ ਸਕੇ।
4
ਸੂਰਜ ਚੜ੍ਹ ਰਿਹਾ ਸੀ ਅਤੇ ਯਿਸ਼ੂ ਝੀਲ ਦੇ ਕੰਢੇ ਤੇ ਖੜ੍ਹੇ ਸੀ, ਪਰ ਚੇਲੇ ਪਛਾਣ ਨਾ ਸਕੇ ਕਿ ਉਹ ਯਿਸ਼ੂ ਹਨ।
5
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਨੌਜਵਾਨੋ, ਕੀ ਤੁਸੀਂ ਕੋਈ ਮੱਛੀ ਨਹੀਂ ਫੜੀ?” “ਨਹੀਂ,” ਚੇਲਿਆਂ ਨੇ ਜਵਾਬ ਦਿੱਤਾ।
6
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਤੁਸੀਂ ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋਗੇ ਤਾਂ ਤੁਹਾਨੂੰ ਮੱਛੀਆਂ ਮਿਲਣਗੀਆਂ।” ਉਹਨਾਂ ਨੇ ਜਾਲ ਸੁੱਟਿਆ ਅਤੇ ਉਹਨਾਂ ਕੋਲ ਇੰਨੀਆਂ ਮੱਛੀਆਂ ਆਈਆਂ ਕਿ ਉਹ ਜਾਲ ਖਿੱਚ ਨਾ ਸਕੇ।
7
ਯਿਸ਼ੂ ਦੇ ਉਸ ਪਿਆਰੇ ਚੇਲੇ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹਨ!” ਇਹ ਸੁਣਦੇ ਹੀ ਕਿ ਉਹ ਪ੍ਰਭੂ ਹੈ, ਸ਼ਿਮਓਨ ਪਤਰਸ ਨੇ ਆਪਣਾ ਬਾਹਰੀ ਕੱਪੜਾ ਲਪੇਟਿਆ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਸ ਸਮੇਂ ਉਹ ਅੱਧੇ ਕੱਪੜਿਆਂ ਵਿੱਚ ਸੀ।
8
ਪਰ ਬਾਕੀ ਚੇਲੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚ ਕੇ ਕਿਸ਼ਤੀ ਤੇ ਕਿਨਾਰੇ ਉੱਤੇ ਆਏ। ਉਹ ਧਰਤੀ ਤੋਂ ਬਹੁਤ ਜ਼ਿਆਦਾ ਨਹੀਂ ਸਿਰਫ ਸੌ ਗਜ਼ ਦੂਰ ਸਨ।
9
ਕੰਢੇ ਉੱਤੇ ਪਹੁੰਚ ਕੇ ਉਹਨਾਂ ਨੇ ਵੇਖਿਆ ਕਿ ਮੱਛੀ ਪਹਿਲਾਂ ਹੀ ਕੋਲੇ ਦੀ ਅੱਗ ਤੇ ਰੱਖੀ ਹੋਈ ਸੀ ਅਤੇ ਨੇੜੇ ਹੀ ਰੋਟੀ ਵੀ ਸੀ।
10
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੋ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਇੱਥੇ ਲਿਆਓ।”
11
ਸ਼ਿਮਓਨ ਪਤਰਸ ਨੇ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਕਿਨਾਰੇ ਵੱਲ ਖਿੱਚ ਲਿਆ, ਜੋ ਕੀ ਇੱਕ ਸੌ ਤਰਵੰਜਾ ਵੱਡੀਆਂ ਮੱਛੀਆਂ ਨਾਲ ਭਰੀਆਂ ਹੋਈਆਂ ਸੀ। ਬਹੁਤ ਸਾਰੀਆਂ ਮੱਛੀਆਂ ਹੋਣ ਦੇ ਬਾਵਜੂਦ ਵੀ ਜਾਲ ਪਾਟਿਆ ਨਹੀਂ।
12
ਯਿਸ਼ੂ ਨੇ ਉਹਨਾਂ ਨੂੰ ਬੁਲਾਇਆ, “ਆਓ, ਖਾਣਾ ਖਾ ਲਓ।” ਇਸ ਗੱਲ ਦਾ ਅਹਿਸਾਸ ਹੋਣ ਦੇ ਬਾਅਦ ਵੀ ਕਿ ਉਹ ਪ੍ਰਭੂ ਹਨ, ਕਿਸੇ ਵੀ ਚੇਲੇ ਨੇ ਉਹਨਾਂ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਕੌਣ ਹੋ।
13
ਯਿਸ਼ੂ ਨੇ ਅੱਗੇ ਜਾ ਕੇ ਰੋਟੀ ਚੁੱਕੀ ਅਤੇ ਉਹਨਾਂ ਨੂੰ ਦਿੱਤੀ ਅਤੇ ਫਿਰ ਮੱਛੀ ਵੀ ਉਹਨਾਂ ਨੂੰ ਦਿੱਤੀ।
14
ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਸਰੀ ਵਾਰ ਸੀ ਜਦੋਂ ਯਿਸ਼ੂ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਸੀ।
15
ਖਾਣੇ ਤੋਂ ਬਾਅਦ, ਯਿਸ਼ੂ ਨੇ ਸ਼ਿਮਓਨ ਪਤਰਸ ਨੂੰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ ਪਤਰਸ, ਕੀ ਤੂੰ ਮੈਨੂੰ ਇਨ੍ਹਾਂ ਸਾਰਿਆਂ ਤੋਂ ਵੱਧ ਪਿਆਰ ਕਰਦਾ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮੇਮਣਿਆਂ ਨੂੰ ਚਰਾ।”
16
ਯਿਸ਼ੂ ਨੇ ਦੂਸਰੀ ਵਾਰ ਉਸ ਨੂੰ ਪੁੱਛਿਆ, “ਸ਼ਿਮਓਨ ਪਤਰਸ, ਯੋਹਨ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਦੀ ਦੇਖਭਾਲ ਕਰ।”
17
ਯਿਸ਼ੂ ਨੇ ਤੀਜੀ ਵਾਰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਪਤਰਸ ਇਹ ਸੁਣ ਕੇ ਦੁੱਖੀ ਹੋ ਗਿਆ ਕਿ ਯਿਸ਼ੂ ਨੇ ਉਸ ਨੂੰ ਤੀਜੀ ਵਾਰ ਪੁੱਛਿਆ, “ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਇਸ ਦੇ ਜਵਾਬ ਵਿੱਚ, ਉਸ ਨੇ ਯਿਸ਼ੂ ਨੂੰ ਕਿਹਾ, “ਹੇ ਪ੍ਰਭੂ, ਤੁਸੀਂ ਸਾਰਾ ਕੁਝ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।” ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਨੂੰ ਚਰਾ।
18
ਮੈਂ ਤੈਨੂੰ ਸੱਚ ਦੱਸ ਰਿਹਾ ਹਾਂ: ਜਦੋਂ ਤੂੰ ਜਵਾਨ ਸੀ, ਤੂੰ ਤਿਆਰ ਹੋ ਕੇ ਆਪਣੀ ਮਰਜ਼ੀ ਅਨੁਸਾਰ ਜਿੱਥੇ ਵੀ ਜਾਣਾ ਚਾਹੁੰਦਾ ਸੀ ਉੱਥੇ ਜਾਂਦਾ ਸੀ; ਪਰ ਜਦੋਂ ਤੂੰ ਬੁੱਢਾ ਹੋਵੋਂਗੇ, ਤੂੰ ਆਪਣੇ ਹੱਥ ਅੱਗੇ ਵਧਾਵੇਗਾ ਅਤੇ ਕੋਈ ਹੋਰ ਤੈਨੂੰ ਕੱਪੜੇ ਪਹਿਨਾਵੇਗਾ ਅਤੇ ਜਿੱਥੇ ਤੂੰ ਨਹੀਂ ਜਾਣਾ ਚਾਹੁੰਦਾ ਉੱਥੇ ਲੈ ਜਾਵੇਗਾ।”
19
ਇਸ ਕਥਨ ਦੇ ਦੁਆਰਾ ਯਿਸ਼ੂ ਨੇ ਸੰਕੇਤ ਦਿੱਤਾ ਕਿ ਪਤਰਸ ਕਿਸ ਕਿਸਮ ਦੀ ਮੌਤ ਦੁਆਰਾ ਪਰਮੇਸ਼ਵਰ ਦੀ ਵਡਿਆਈ ਕਰੇਗਾ। ਫਿਰ ਯਿਸ਼ੂ ਨੇ ਪਤਰਸ ਨੂੰ ਕਿਹਾ, “ਮੇਰੇ ਮਗਰ ਚੱਲ।”
20
ਪਤਰਸ ਨੇ ਮੁੜ ਕੇ ਵੇਖਿਆ ਕਿ ਪ੍ਰਭੂ ਯਿਸ਼ੂ ਦਾ ਪਿਆਰਾ ਚੇਲਾ ਵਾਪਸ ਆ ਰਿਹਾ ਹੈ, ਮਤਲਬ ਉਹ ਜਿਹੜਾ ਪਸਾਹ ਦੇ ਤਿਉਹਾਰ ਤੇ ਯਿਸ਼ੂ ਦੇ ਬਹੁਤ ਨੇੜੇ ਬੈਠਾ ਸੀ ਅਤੇ ਜਿਸ ਨੇ ਪ੍ਰਸ਼ਨ ਕੀਤਾ ਸੀ, “ਉਹ ਕੌਣ ਹੈ ਜੋ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ?”
21
ਜਦੋਂ ਪਤਰਸ ਨੇ ਉਸ ਨੂੰ ਵੇਖਿਆ ਤਾਂ ਯਿਸ਼ੂ ਨੂੰ ਪੁੱਛਿਆ, “ਪ੍ਰਭੂ, ਇਸਦਾ ਕੀ ਹੋਵੇਗਾ?”
22
ਯਿਸ਼ੂ ਨੇ ਉਸ ਨੂੰ ਕਿਹਾ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੈਨੂੰ ਇਸ ਨਾਲ ਕੀ? ਤੂੰ ਮੇਰੇ ਮਗਰ ਚੱਲ।”
23
ਇਸ ਲਈ ਚੇਲੇ ਭਾਈਚਾਰੇ ਵਿੱਚ ਇਹ ਗੱਲ ਫੈਲ ਗਈ ਕਿ ਉਹ ਚੇਲਾ ਨਹੀਂ ਮਰੇਗਾ। ਪਰ ਮਸੀਹ ਯਿਸ਼ੂ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ। ਉਹਨਾਂ ਨੇ ਸਿਰਫ ਇਹ ਕਿਹਾ ਸੀ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੁਹਾਨੂੰ ਇਸ ਨਾਲ ਕੀ?”
24
ਇਹ ਉਹੀ ਚੇਲਾ ਹੈ ਜੋ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਗਵਾਹ ਹੈ ਅਤੇ ਜਿਸਨੇ ਇਹ ਗੱਲਾਂ ਲਿਖੀਆਂ ਹਨ। ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।
25
ਯਿਸ਼ੂ ਨੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕੰਮ ਕੀਤੇ। ਜੇ ਹਰ ਇੱਕ ਨੂੰ ਵਿਸਤਾਰ ਵਿੱਚ ਦੱਸਿਆ ਜਾਂਦਾ, ਤਾਂ ਮੇਰੇ ਵਿਚਾਰ ਵਿੱਚ, ਸਾਰੀ ਦੁਨੀਆਂ ਵਿੱਚ ਕਿਤਾਬਾਂ ਰੱਖਣ ਲਈ ਜਗ੍ਹਾ ਨਹੀਂ ਹੋਣੀ ਸੀ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
All chapters:
1
2
3
4
5
6
7
8
9
10
11
12
13
14
15
16
17
18
19
20
21