bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 17
John 17
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 18 →
1
ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਉਹਨਾਂ ਨੇ ਸਵਰਗ ਵੱਲ ਵੇਖਦੇ ਹੋਏ ਪ੍ਰਾਰਥਨਾ ਕੀਤੀ: “ਹੇ ਪਿਤਾ, ਓਹ ਸਮਾਂ ਆ ਗਿਆ ਹੈ। ਆਪਣੇ ਪੁੱਤਰ ਦੀ ਮਹਿਮਾ ਕਰੋ ਤਾਂ ਜੋ ਤੁਹਾਡਾ ਪੁੱਤਰ ਤੁਹਾਡੀ ਮਹਿਮਾ ਕਰੇ।
2
ਕਿਉਂਕਿ ਤੁਸੀਂ ਉਸਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਾਰਿਆਂ ਨੂੰ ਸਦੀਪਕ ਜੀਵਨ ਦੇਵੇ ਜੋ ਲੋਕ ਤੁਸੀਂ ਉਸਨੂੰ ਦਿੱਤੇ ਹਨ।
3
ਹੁਣ ਇਹ ਸਦੀਪਕ ਜੀਵਨ ਹੈ: ਕਿ ਉਹ ਤੁਹਾਨੂੰ, ਇੱਕੋ ਸੱਚੇ ਪਰਮੇਸ਼ਵਰ ਅਤੇ ਯਿਸ਼ੂ ਮਸੀਹ ਨੂੰ ਜਾਣਦੇ ਹਨ, ਜਿਸ ਨੂੰ ਤੁਸੀਂ ਭੇਜਿਆ ਹੈ।
4
ਮੈਂ ਉਹ ਕੰਮ ਪੂਰਾ ਕਰਕੇ ਜੋ ਤੁਸੀਂ ਮੈਨੂੰ ਦਿੱਤਾ ਸੀ, ਧਰਤੀ ਉੱਤੇ ਤੁਹਾਡੀ ਮਹਿਮਾ ਕੀਤੀ ਹੈ।
5
ਅਤੇ ਹੁਣ ਪਿਤਾ, ਆਪਣੀ ਮੌਜੂਦਗੀ ਵਿੱਚ ਮੇਰੀ ਉਸ ਮਹਿਮਾ ਨੂੰ ਪ੍ਰਗਟ ਕਰੋ, ਜੋ ਇਸ ਜਗਤ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਮਹਿਮਾ ਤੁਹਾਡੇ ਨਾਲ ਸੀ।
6
“ਮੈਂ ਤੁਹਾਨੂੰ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਜੋ ਤੁਸੀਂ ਮੈਨੂੰ ਜਗਤ ਵਿੱਚੋਂ ਅਲੱਗ ਕਰਕੇ ਦਿੱਤੇ ਸੀ। ਉਹ ਤੁਹਾਡੇ ਸਨ; ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਉਪਦੇਸ਼ ਦੀ ਪਾਲਣਾ ਕੀਤੀ।
7
ਹੁਣ ਉਹ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ ਉਹ ਤੁਹਾਡੇ ਵੱਲੋਂ ਆਇਆ ਹੈ।
8
ਮੈਂ ਉਹਨਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੁਸੀਂ ਮੈਨੂੰ ਦਿੱਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ। ਉਹ ਸੱਚ-ਮੁੱਚ ਜਾਣਦੇ ਸਨ ਕਿ ਮੈਂ ਤੁਹਾਡੇ ਤੋਂ ਆਇਆ ਹਾਂ, ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਭੇਜਿਆ ਹੈ।
9
ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਲਈ ਪ੍ਰਾਰਥਨਾ ਨਹੀਂ ਕਰ ਰਿਹਾ, ਪਰ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੁਸੀਂ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੁਹਾਡੇ ਹੀ ਹਨ।
10
ਉਹ ਜੋ ਸਭ ਮੇਰਾ ਹੈ ਉਹ ਤੁਹਾਡਾ ਹੈ, ਅਤੇ ਜੋ ਤੁਹਾਡਾ ਹੈ ਉਹ ਸਾਰਾ ਮੇਰਾ ਹੈ। ਅਤੇ ਉਹਨਾਂ ਦੇ ਰਾਹੀਂ ਮੈਨੂੰ ਮਹਿਮਾ ਮਿਲੀ ਹੈ।
11
ਹੁਣ ਮੈਂ ਜਗਤ ਵਿੱਚ ਨਹੀਂ ਰਹਾਂਗਾ, ਪਰ ਉਹ ਅਜੇ ਵੀ ਦੁਨੀਆਂ ਵਿੱਚ ਹਨ, ਅਤੇ ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਪਵਿੱਤਰ ਪਿਤਾ, ਆਪਣੇ ਨਾਮ ਦੀ ਸ਼ਕਤੀ ਨਾਲ ਉਹਨਾਂ ਦੀ ਰੱਖਿਆ ਕਰੋ, ਉਹ ਨਾਮ ਜੋ ਤੁਸੀਂ ਮੈਨੂੰ ਦਿੱਤਾ ਸੀ ਤਾਂ ਜੋ ਉਹ ਇੱਕ ਹੋ ਸਕਣ ਜਿਵੇਂ ਕਿ ਅਸੀਂ ਇੱਕ ਹਾਂ।
12
ਜਦੋਂ ਮੈਂ ਉਹਨਾਂ ਦੇ ਨਾਲ ਸੀ, ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਉਹਨਾਂ ਨੂੰ ਤੁਹਾਡੇ ਨਾਮ ਦੁਆਰਾ ਜੋ ਤੁਸੀਂ ਮੈਨੂੰ ਦਿੱਤਾ ਹੈ ਬਚਾ ਕੇ ਰੱਖਿਆ। ਅਤੇ ਇੱਕ ਨੂੰ ਛੱਡ ਕੋਈ ਵੀ ਨਾਸ਼ ਨਹੀਂ ਹੋਇਆ ਤਾਂ ਕਿ ਬਚਨ ਦਾ ਲਿਖਿਆ ਪੂਰਾ ਹੋ ਸਕੇ।
13
“ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ, ਪਰ ਮੈਂ ਇਹ ਗੱਲਾਂ ਉਦੋਂ ਆਖਦਾ ਹਾਂ ਜਦੋਂ ਮੈਂ ਅਜੇ ਵੀ ਦੁਨੀਆਂ ਵਿੱਚ ਹਾਂ, ਤਾਂ ਜੋ ਉਹ ਪੂਰੀ ਤਰ੍ਹਾਂ ਤੇ ਖੁਸ਼ੀ ਨਾਲ ਭਰ ਸਕਣ।
14
ਮੈਂ ਉਹਨਾਂ ਨੂੰ ਤੁਹਾਡਾ ਬਚਨ ਦਿੱਤਾ ਹੈ ਅਤੇ ਦੁਨੀਆਂ ਨੇ ਉਹਨਾਂ ਨਾਲ ਵੈਰ ਕੀਤਾ ਹੈ, ਕਿਉਂਕਿ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
15
ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ।
16
ਉਹ ਜਗਤ ਦੇ ਨਹੀਂ ਹਨ, ਜਿਵੇਂ ਕਿ ਮੈਂ ਵੀ ਜਗਤ ਦਾ ਨਹੀਂ ਹਾਂ।
17
ਉਹਨਾਂ ਨੂੰ ਸਚਿਆਈ ਦੁਆਰਾ ਪਵਿੱਤਰ ਕਰੋ; ਤੁਹਾਡਾ ਬਚਨ ਸੱਚਾ ਹੈ।
18
ਜਿਵੇਂ ਕਿ ਤੁਸੀਂ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਉਹਨਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ।
19
ਉਹਨਾਂ ਲਈ ਮੈਂ ਆਪਣੇ ਆਪ ਨੂੰ ਪਵਿੱਤਰ ਬਣਾਉਂਦਾ ਹਾਂ, ਤਾਂ ਜੋ ਉਹ ਵੀ ਸੱਚ-ਮੁੱਚ ਪਵਿੱਤਰ ਹੋ ਸਕਣ।
20
“ਮੇਰੀ ਪ੍ਰਾਰਥਨਾ ਇਕੱਲੇ ਉਹਨਾਂ ਦੇ ਲਈ ਨਹੀਂ ਹੈ। ਮੈਂ ਉਹਨਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜਿਹੜੇ ਉਹਨਾਂ ਦੇ ਸੰਦੇਸ਼ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ,
21
ਹੇ ਪਿਤਾ, ਉਹ ਸਾਰੇ ਇੱਕ ਹੋ ਜਾਣ, ਜਿਵੇਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ਉਹ ਵੀ ਸਾਡੇ ਵਿੱਚ ਰਹਿਣ ਤਾਂ ਜੋ ਦੁਨੀਆਂ ਵਿਸ਼ਵਾਸ ਕਰੇ ਕਿ ਤੁਸੀਂ ਮੈਨੂੰ ਭੇਜਿਆ ਹੈ।
22
ਮੈਂ ਉਹਨਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਤੁਸੀਂ ਮੈਨੂੰ ਦਿੱਤੀ ਹੈ, ਤਾਂ ਜੋ ਉਹ ਇੱਕ ਹੋ ਸਕਣ ਜਿਵੇਂ ਕਿ ਅਸੀਂ ਇੱਕ ਹਾਂ।
23
ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ ਤਾਂ ਜੋ ਉਹਨਾਂ ਨੂੰ ਪੂਰੀ ਏਕਤਾ ਵਿੱਚ ਲਿਆਇਆ ਜਾ ਸਕੇ। ਤਦ ਸੰਸਾਰ ਜਾਣ ਜਾਵੇਗਾ ਕਿ ਤੁਸੀਂ ਮੈਨੂੰ ਭੇਜਿਆ ਹੈ ਅਤੇ ਉਹਨਾਂ ਨੂੰ ਉਵੇਂ ਪਿਆਰ ਕੀਤਾ ਹੈ ਜਿਵੇਂ ਤੁਸੀਂ ਮੈਨੂੰ ਪਿਆਰ ਕੀਤਾ ਹੈ।
24
“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੁਸੀਂ ਮੈਨੂੰ ਦਿੱਤੇ ਹਨ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਅਤੇ ਓਹ ਮੇਰੀ ਮਹਿਮਾ ਜੋ ਤੁਸੀਂ ਮੈਨੂੰ ਦਿੱਤੀ ਹੈ ਵੇਖਣ, ਕਿਉਂਕਿ ਤੁਸੀਂ ਜਗਤ ਦੇ ਬਣਾਉਣ ਤੋਂ ਪਹਿਲਾਂ ਮੈਨੂੰ ਪਿਆਰ ਕਰਦੇ ਸੀ।
25
“ਧਰਮੀ ਪਿਤਾ, ਹਾਲਾਂਕਿ ਜਗਤ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਨੂੰ ਜਾਣਦਾ ਹਾਂ, ਅਤੇ ਇਹ ਚੇਲੇ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ।
26
ਮੈਂ ਤੁਹਾਨੂੰ ਉਹਨਾਂ ਉੱਤੇ ਜਾਹਿਰ ਕੀਤਾ ਹੈ, ਅਤੇ ਕਰਾਂਗਾ ਤਾਂ ਜੋ ਜਿਸ ਪ੍ਰੇਮ ਨਾਲ ਤੁਸੀਂ ਮੈਨੂੰ ਪਿਆਰ ਕੀਤਾ ਹੈ ਓਹੀ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂਗਾ।”
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21