bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 8
John 8
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
1
ਅਤੇ ਯਿਸ਼ੂ ਜ਼ੈਤੂਨ ਦੇ ਪਹਾੜ ਤੇ ਚੱਲੇ ਗਏ।
2
ਅਗਲੇ ਦਿਨ ਸਵੇਰ ਨੂੰ ਯਿਸ਼ੂ ਫਿਰ ਹੈਕਲ ਵਿੱਚ ਗਏ। ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ, ਯਿਸ਼ੂ ਉਹਨਾਂ ਨੂੰ ਉਪਦੇਸ਼ ਦੇਣ ਲੱਗੇ।
3
ਜਦੋਂ ਉਹ ਬੋਲ ਰਹੇ ਸੀ, ਧਰਮ ਗ੍ਰੰਥੀ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜੋ ਕਿ ਵਿਭਚਾਰ ਕਰਦੀ ਫੜੀ ਗਈ ਸੀ। ਉਹਨਾਂ ਨੇ ਉਸ ਔਰਤ ਨੂੰ ਭੀੜ ਦੇ ਵਿੱਚਕਾਰ ਖੜ੍ਹੀ ਕਰ ਦਿੱਤਾ।
4
ਅਤੇ ਉਹਨਾਂ ਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ।
5
ਬਿਵਸਥਾ ਵਿੱਚ ਮੋਸ਼ੇਹ ਨੇ ਸਾਨੂੰ ਇਹ ਆਗਿਆ ਦਿੱਤੀ ਸੀ ਕਿ ਅਜਿਹੀਆਂ ਔਰਤਾਂ ਨੂੰ ਪੱਥਰ ਨਾਲ ਮਾਰ ਦਿੱਤਾ ਜਾਵੇ। ਪਰ ਹੁਣ ਤੁਸੀਂ ਕੀ ਕਹਿੰਦੇ ਹੋ?”
6
ਧਰਮ ਗ੍ਰੰਥੀ ਅਤੇ ਫ਼ਰੀਸੀ ਯਿਸ਼ੂ ਨੂੰ ਇਹ ਸਵਾਲ ਇਸ ਲਈ ਪੁੱਛ ਰਹੇ ਸਨ ਤਾਂ ਕਿ ਉਹ ਉਹਨਾਂ ਉੱਤੇ ਦੋਸ਼ ਲਾਉਣ। ਪਰ ਯਿਸ਼ੂ ਝੁਕੇ ਅਤੇ ਉਹਨਾਂ ਨੇ ਆਪਣੀ ਉਂਗਲ ਨਾਲ ਜ਼ਮੀਨ ਤੇ ਲਿਖਣਾ ਸ਼ੁਰੂ ਕਰ ਦਿੱਤਾ।
7
ਜਦੋਂ ਚੇਲੇ ਉਹਨਾਂ ਨੂੰ ਪੁੱਛ ਰਹੇ ਸਨ ਤਾਂ ਯਿਸ਼ੂ ਸਿੱਧੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਕੋਈ ਵੀ ਜੋ ਪਾਪ ਤੋਂ ਬਿਨਾਂ ਹੈ ਉਸਨੂੰ ਪਹਿਲਾਂ ਪੱਥਰ ਮਾਰੇ।”
8
ਉਹ ਫਿਰ ਹੇਠਾਂ ਝੁਕੇ ਅਤੇ ਜ਼ਮੀਨ ਤੇ ਲਿਖਣ ਲੱਗੇ।
9
ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਇੱਕ-ਇੱਕ ਕਰਕੇ ਸਾਰੇ ਚੱਲੇ ਗਏ, ਉਹਨਾਂ ਵਿੱਚੋਂ ਬਜ਼ੁਰਗ ਪਹਿਲਾਂ ਗਏ। ਕੇਵਲ ਯਿਸ਼ੂ ਅਤੇ ਉਹ ਔਰਤ ਉੱਥੇ ਰਹਿ ਗਏ।
10
ਯਿਸ਼ੂ ਨੇ ਸਿੱਧਾ ਹੋ ਕੇ ਉਸ ਔਰਤ ਨੂੰ ਪੁੱਛਿਆ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?”
11
ਔਰਤ ਨੇ ਕਿਹਾ, “ਕਿਸੇ ਨੇ ਵੀ ਨਹੀਂ ਸ਼੍ਰੀਮਾਨ ਜੀ।” ਯਿਸ਼ੂ ਨੇ ਆਖਿਆ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਵਾਂਗਾ। “ਹੁਣ ਜਾਂ ਅਤੇ ਫਿਰ ਪਾਪ ਨਾ ਕਰੀ।”
12
ਯਿਸ਼ੂ ਨੇ ਇੱਕ ਵਾਰ ਫਿਰ ਲੋਕਾਂ ਨੂੰ ਕਿਹਾ, “ਮੈਂ ਜਗਤ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਪਿੱਛੇ ਆਉਂਦਾ ਹੈ ਉਹ ਕਦੀ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
13
ਫ਼ਰੀਸੀਆਂ ਨੇ ਜਵਾਬ ਦਿੱਤਾ, “ਤੁਸੀਂ ਆਪਣੇ ਬਾਰੇ ਇਹ ਗਵਾਹੀ ਦੇ ਰਹੇ ਹੋ! ਅਜਿਹੀ ਗਵਾਹੀ ਸੱਚੀ ਨਹੀਂ ਹੈ।”
14
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਫਿਰ ਵੀ ਮੇਰੀ ਗਵਾਹੀ ਸੱਚੀ ਹੈ। ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾ ਰਿਹਾ ਹਾਂ, ਪਰ ਤੁਸੀਂ ਮੇਰੇ ਬਾਰੇ ਇਹ ਨਹੀਂ ਜਾਣਦੇ।
15
ਤੁਸੀਂ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।
16
ਅਤੇ ਜੇ ਮੈਂ ਕਿਸੇ ਦਾ ਨਿਆਂ ਕਰਾ ਤਾਂ ਮੇਰਾ ਨਿਆਂ ਸੱਚਾ ਹੋਵੇਗਾ। ਕਿਉਂਕਿ ਮੈਂ ਇਕੱਲਾ ਨਹੀਂ ਹਾਂ। ਉਹ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਮੇਰੇ ਨਾਲ ਹਨ।
17
ਤੁਹਾਡੀ ਆਪਣੀ ਬਿਵਸਥਾ ਕਹਿੰਦੀ ਹੈ ਕਿ ਜੇ ਦੋ ਲੋਕ ਕਿਸੇ ਗੱਲ ਬਾਰੇ ਸਹਿਮਤ ਹੋਣ ਤਾਂ ਉਹਨਾਂ ਦੀ ਗਵਾਹੀ ਨੂੰ ਸੱਚ ਮੰਨ ਲਿਆ ਜਾਂਦਾ ਹੈ।
18
ਮੈਂ ਇੱਕ ਗਵਾਹ ਹਾਂ ਅਤੇ ਮੇਰਾ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਉਹ ਮੇਰੀ ਗਵਾਹੀ ਦਿੰਦੇ ਹਨ।”
19
ਉਹਨਾਂ ਨੇ ਪੁੱਛਿਆ, “ਤੁਹਾਡਾ ਪਿਤਾ ਕਿੱਥੇ ਹਨ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਨਾ ਮੈਨੂੰ ਜਾਣਦੇ ਹੋ ਅਤੇ ਨਾ ਮੇਰੇ ਪਿਤਾ ਨੂੰ। ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”
20
ਯਿਸ਼ੂ ਨੇ ਇਹ ਗੱਲਾਂ ਉਸ ਸਮੇਂ ਆਖੀਆਂ ਜਦੋਂ ਉਹ ਮੰਦਰ ਵਿੱਚ ਉਪਦੇਸ਼ ਦੇ ਰਹੇ ਸੀ ਉਸ ਜਗ੍ਹਾ ਦੇ ਨੇੜੇ, ਜਿੱਥੇ ਚੜ੍ਹਾਵੇ ਚੜਾਏ ਜਾਂਦੇ ਸਨ। ਪਰ ਫਿਰ ਵੀ ਉਹਨਾਂ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਿਆ, ਕਿਉਂਕਿ ਉਹਨਾਂ ਦਾ ਸਮਾਂ ਅਜੇ ਨਹੀਂ ਆਇਆ ਸੀ।
21
ਇੱਕ ਵਾਰੀ ਫਿਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾ ਰਿਹਾ ਹਾਂ, ਤੁਸੀਂ ਮੈਨੂੰ ਭਾਲੋਗੇ, ਪਰ ਤੁਸੀਂ ਆਪਣੇ ਪਾਪ ਵਿੱਚ ਮਰ ਜਾਵੋਂਗੇ। ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”
22
ਯਹੂਦੀ ਅਧਿਕਾਰੀਆਂ ਨੇ ਇਹ ਪੁੱਛਿਆ, “ਕੀ ਉਹ ਆਪਣੇ ਆਪ ਨੂੰ ਮਾਰ ਦੇਵੇਗਾ? ਕੀ ਇਹੀ ਕਾਰਨ ਹੈ ਕਿ ਉਹ ਕਹਿੰਦਾ ਹੈ, ‘ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਨਹੀਂ ਆ ਸਕਦੇ?’ ”
23
ਪਰ ਯਿਸ਼ੂ ਨੇ ਕਿਹਾ, “ਤੁਸੀਂ ਹੇਠਾਂ ਦੇ ਹੋ; ਪਰ ਮੈਂ ਉੱਪਰ ਦਾ ਹਾਂ ਤੁਸੀਂ ਇਸ ਦੁਨੀਆਂ ਦੇ ਹੋ; ਮੈਂ ਇਸ ਦੁਨੀਆਂ ਦਾ ਨਹੀਂ ਹਾਂ।
24
ਮੈਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ। ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਉਹੀ ਹਾਂ, ਤਾਂ ਤੁਸੀਂ ਸੱਚ-ਮੁੱਚ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ।”
25
ਫਿਰ ਉਹਨਾਂ ਨੇ ਪੁੱਛਿਆ। “ਤੁਸੀਂ ਕੌਣ ਹੋ?” ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸ਼ੁਰੂ ਤੋਂ ਕੀ ਆਖਦਾ ਆ ਰਿਹਾ ਹਾਂ?
26
ਮੇਰੇ ਕੋਲ ਬਹੁਤ ਕੁਝ ਹੈ ਤੁਹਾਡੇ ਬਾਰੇ ਵਿੱਚ ਕਹਿਣ ਲਈ ਅਤੇ ਨਿਆਂ ਕਰਨ ਲਈ। ਪਰ ਉਹ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਭਰੋਸੇਯੋਗ ਹਨ, ਅਤੇ ਜੋ ਮੈਂ ਉਹਨਾਂ ਕੋਲੋਂ ਸੁਣਿਆ ਹੈ, ਉਹ ਮੈਂ ਦੁਨੀਆਂ ਨੂੰ ਦੱਸਦਾ ਹਾਂ।”
27
ਚੇਲੇ ਇਹ ਨਾ ਸਮਝ ਸਕੇ ਕਿ ਉਹ ਉਹਨਾਂ ਨੂੰ ਆਪਣੇ ਪਿਤਾ ਬਾਰੇ ਦੱਸ ਰਹੇ ਸੀ।
28
ਤਦ ਯਿਸ਼ੂ ਨੇ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਲੀਬ ਤੇ ਉੱਚਾ ਚੁੱਕੋਗੇ, ਤਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਹਾਂ ਅਤੇ ਮੈਂ ਆਪਣੇ ਆਪ ਕੁਝ ਨਹੀਂ ਕਰਦਾ ਪਰ ਜੋ ਕੁਝ ਪਿਤਾ ਨੇ ਮੈਨੂੰ ਸਿਖਾਇਆ ਹੈ ਉਹੀ ਬੋਲਦਾ ਹਾਂ।
29
ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਉਹ ਮੇਰੇ ਨਾਲ ਹਨ। ਉਹਨਾਂ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਉਹਨਾਂ ਨੂੰ ਪਸੰਦ ਹੈ।”
30
ਜਦੋਂ ਉਹ ਬੋਲ ਰਹੇ ਸੀ, ਬਹੁਤ ਸਾਰੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ।
31
ਯਿਸ਼ੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਸੀ ਕਿਹਾ, “ਜੇ ਤੁਸੀਂ ਮੇਰੀ ਸਿੱਖਿਆ ਨੂੰ ਮੰਨੋਂਗੇ, ਤਾਂ ਤੁਸੀਂ ਸੱਚ-ਮੁੱਚ ਮੇਰੇ ਚੇਲੇ ਹੋ।
32
ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰ ਦੇਵੇਗਾ।”
33
ਉਹਨਾਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਔਲਾਦ ਹਾਂ ਅਤੇ ਕਦੇ ਕਿਸੇ ਦੇ ਗੁਲਾਮ ਨਹੀਂ ਰਹੇ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਨੂੰ ਅਜ਼ਾਦ ਕਰ ਦਿੱਤਾ ਜਾਵੇਗਾ?”
34
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਵਿਅਕਤੀ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ।
35
ਇੱਕ ਨੌਕਰ ਦਾ ਹਮੇਸ਼ਾ ਪਰਿਵਾਰ ਵਿੱਚ ਕੋਈ ਸਥਾਨ ਨਹੀਂ ਹੁੰਦਾ, ਪਰ ਇੱਕ ਪੁੱਤਰ ਸਦਾ ਲਈ ਰਹਿੰਦਾ ਹੈ।
36
ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਅਜ਼ਾਦ ਹੋ ਜਾਵੋਂਗੇ।
37
ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਔਲਾਦ ਹੋ। ਫਿਰ ਵੀ ਤੁਸੀਂ ਮੈਨੂੰ ਮਾਰਨ ਦਾ ਰਾਹ ਲੱਭ ਰਹੇ ਹੋ, ਕਿਉਂਕਿ ਤੁਹਾਡੇ ਕੋਲ ਮੇਰੇ ਉਪਦੇਸ਼ ਲਈ ਕੋਈ ਜਗ੍ਹਾ ਨਹੀਂ ਹੈ।
38
ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੁਝ ਮੈਂ ਆਪਣੇ ਪਿਤਾ ਦੀ ਹਾਜ਼ਰੀ ਵਿੱਚ ਵੇਖਿਆ ਹੈ, ਮੈਂ ਉਹੀ ਕਰ ਰਿਹਾ ਹਾਂ ਅਤੇ ਤੁਸੀਂ ਉਹ ਕਰ ਰਹੇ ਹੋ ਜੋ ਕੁਝ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ।”
39
ਉਹਨਾਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸ਼ੂ ਨੇ ਕਿਹਾ, “ਜੇ ਤੁਸੀਂ ਅਬਰਾਹਾਮ ਦੀ ਔਲਾਦ ਹੁੰਦੇ ਤਾਂ ਤੁਸੀਂ ਉਹੀ ਕਰਦੇ ਜੋ ਅਬਰਾਹਾਮ ਨੇ ਕੀਤਾ।
40
ਤੁਸੀਂ ਤਾਂ ਮੈਨੂੰ ਮਾਰਨ ਲਈ ਲੱਭ ਰਹੇ ਹੋ ਕਿਉਂਕਿ ਮੈਂ ਤੁਹਾਨੂੰ ਸੱਚ ਦੱਸਿਆ ਹੈ, ਜੋ ਮੈਂ ਪਰਮੇਸ਼ਵਰ ਵੱਲੋਂ ਸੁਣਿਆ ਹੈ। ਅਬਰਾਹਾਮ ਨੇ ਅਜਿਹੀਆਂ ਚੀਜ਼ਾਂ ਕਦੇ ਨਹੀਂ ਕੀਤੀਆਂ।
41
ਤੁਸੀਂ ਆਪਣੇ ਪਿਤਾ ਦੇ ਕੰਮ ਕਰ ਰਹੇ ਹੋ।” ਇਸ ਲਈ ਉਹਨਾਂ ਨੇ ਵਿਰੋਧ ਕੀਤਾ, “ਅਸੀਂ ਨਾਜਾਇਜ਼ ਬੱਚੇ ਨਹੀਂ ਹਾਂ। ਸਾਡਾ ਇੱਕ ਹੀ ਪਿਤਾ ਹੈ ਉਹ ਆਪ ਪਰਮੇਸ਼ਵਰ ਹੈ।”
42
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਪਰਮੇਸ਼ਵਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਵਰ ਵੱਲੋਂ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ; ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ।
43
ਤੁਸੀਂ ਮੇਰੀਆਂ ਗੱਲਾਂ ਨੂੰ ਕਿਉਂ ਨਹੀਂ ਸਮਝਦੇ ਹੋ? ਕਿਉਂਕਿ ਤੁਸੀਂ ਉਹ ਸੁਣਨ ਦੇ ਯੋਗ ਨਹੀਂ ਹੋ ਜੋ ਮੈਂ ਕਹਿੰਦਾ ਹਾਂ।
44
ਤੁਸੀਂ ਆਪਣੇ ਪਿਤਾ ਦੁਸ਼ਟ ਦੇ ਹੋ, ਅਤੇ ਤੁਸੀਂ ਆਪਣੇ ਪਿਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਕਿਉਂਕਿ ਉਹ ਸ਼ੁਰੂ ਤੋਂ ਹੀ ਕਾਤਲ ਸੀ ਅਤੇ ਉਸ ਸੱਚਾਈ ਤੇ ਖੜ੍ਹਾ ਨਹੀਂ ਰਹਿੰਦਾ। ਕਿਉਂਕਿ ਉਸ ਵਿੱਚ ਸੱਚਾਈ ਨਹੀਂ ਹੈ। ਜਦੋਂ ਉਹ ਝੂਠ ਬੋਲਦਾ ਹੈ, ਤਾਂ ਉਹ ਆਪਣੇ ਸੁਭਾਉ ਦੇ ਕਾਰਨ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਤਾ ਹੈ।
45
ਕਿਉਂਕਿ ਮੈਂ ਸੱਚ ਆਖਦਾ ਹਾਂ, ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ!
46
ਕੀ ਤੁਹਾਡੇ ਵਿੱਚੋਂ ਕੋਈ ਮੈਨੂੰ ਪਾਪੀ ਸਾਬਤ ਕਰ ਸਕਦਾ ਹੈ? ਜੇ ਮੈਂ ਸੱਚ ਦੱਸ ਰਿਹਾ ਹਾਂ, ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?
47
ਜਿਹੜਾ ਵਿਅਕਤੀ ਪਰਮੇਸ਼ਵਰ ਦਾ ਹੈ ਉਹ ਬਚਨ ਸੁਣਦਾ ਹੈ ਜੋ ਕੁਝ ਪਰਮੇਸ਼ਵਰ ਆਖਦਾ ਹੈ। ਤੁਸੀਂ ਇਸ ਲਈ ਬਚਨ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਨਹੀਂ ਹੋ।”
48
ਯਹੂਦੀਆਂ ਨੇ ਉੱਤਰ ਦਿੱਤਾ, “ਕੀ ਅਸੀਂ ਇਹ ਸਹੀ ਨਹੀਂ ਕਹਿ ਰਹੇ ਕਿ ਤੁਸੀਂ ਸਾਮਰਿਯਾ ਵਾਸੀ ਹੋ ਅਤੇ ਤੁਹਾਡੇ ਵਿੱਚ ਇੱਕ ਭੂਤ ਹੈ?”
49
ਯਿਸ਼ੂ ਨੇ ਕਿਹਾ, “ਮੇਰੇ ਵਿੱਚ ਕੋਈ ਭੂਤ ਨਹੀਂ ਹੈ ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ।
50
ਮੈਂ ਆਪਣੀ ਵਡਿਆਈ ਨਹੀਂ ਕਰਨਾ ਚਾਹੁੰਦਾ; ਪਰ ਇੱਕ ਹੈ ਜੋ ਉਸਨੂੰ ਭਾਲਦਾ ਹੈ, ਅਤੇ ਉਹ ਨਿਆਂ ਕਰਦਾ ਹੈ।
51
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿਹੜਾ ਵੀ ਮੇਰੇ ਬਚਨਾਂ ਤੇ ਚੱਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।”
52
ਯਹੂਦੀਆਂ ਨੇ ਕਿਹਾ, “ਹੁਣ ਸਾਨੂੰ ਪਤਾ ਹੈ ਕਿ ਤੁਹਾਡੇ ਵਿੱਚ ਭੂਤ ਹੈ! ਅਬਰਾਹਾਮ ਮਰ ਗਏ ਅਤੇ ਇਸੇ ਤਰ੍ਹਾਂ ਨਬੀ ਵੀ, ਪਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਵੀ ਮੇਰੇ ਬਚਨਾਂ ਤੇ ਚਲਦਾ ਹੈ ਉਹ ਕਦੀ ਵੀ ਨਹੀਂ ਮਰੇਗਾ।
53
ਕੀ ਤੁਸੀਂ ਸਾਡੇ ਪਿਤਾ ਅਬਰਾਹਾਮ ਤੋਂ ਵੱਡੇ ਹੋ? ਉਹ ਮਰ ਗਏ, ਅਤੇ ਇਸੇ ਤਰ੍ਹਾਂ ਨਬੀ ਵੀ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ?”
54
ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਆਪਣੀ ਵਡਿਆਈ ਕਰਦਾ ਹਾਂ, ਤਾਂ ਮੇਰੀ ਵਡਿਆਈ ਕੁਝ ਵੀ ਨਹੀਂ। ਮੇਰੇ ਪਿਤਾ, ਜਿਨ੍ਹਾਂ ਨੂੰ ਤੁਸੀਂ ਆਪਣਾ ਪਰਮੇਸ਼ਵਰ ਆਖਦੇ ਹੋ, ਉਹ ਮੇਰੀ ਵਡਿਆਈ ਕਰਦੇ ਹਨ।
55
ਪਰ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਮੈਂ ਉਹਨਾਂ ਨੂੰ ਜਾਣਦਾ ਹਾਂ। ਜੇ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ, ਤਾਂ ਮੈਂ ਤੁਹਾਡੇ ਤਰ੍ਹਾਂ ਝੂਠਾ ਠਹਿਰਾਂਗਾ, ਪਰ ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹਨਾਂ ਦੇ ਬਚਨਾਂ ਨੂੰ ਮੰਨਦਾ ਹਾਂ।
56
ਤੁਹਾਡੇ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਬਾਰੇ ਸੋਚ ਕੇ ਖੁਸ਼ ਸੀ; ਉਹਨਾਂ ਨੇ ਇਹ ਵੇਖਿਆ ਅਤੇ ਖੁਸ਼ ਹੋਏ।”
57
ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, “ਤੂੰ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ, ਅਤੇ ਤੂੰ ਅਬਰਾਹਾਮ ਨੂੰ ਵੇਖਿਆ ਹੈ!”
58
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ!”
59
ਇਹ ਸੁਣ ਕੇ ਉਹਨਾਂ ਨੇ ਯਿਸ਼ੂ ਨੂੰ ਮਾਰਨ ਲਈ ਪੱਥਰ ਚੁੱਕੇ। ਪਰ ਯਿਸ਼ੂ ਆਪਣੇ ਆਪ ਨੂੰ ਬਚਾਉਂਦੇ ਹੋਏ ਹੈਕਲ ਵਿੱਚੋਂ ਬਾਹਰ ਆ ਗਏ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21