bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 19
John 19
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 20 →
1
ਤਦ ਪਿਲਾਤੁਸ ਨੇ ਯਿਸ਼ੂ ਨੂੰ ਫੜ ਕੇ ਉਸਨੂੰ ਕੌੜੇ ਮਰਵਾਏ।
2
ਸਿਪਾਹੀਆਂ ਨੇ ਕੰਡਿਆ ਦਾ ਤਾਜ ਬਣਵਾ ਕੇ ਉਸ ਦੇ ਸਿਰ ਉੱਤੇ ਪਾਇਆ ਅਤੇ ਉਸਨੂੰ ਬੈਂਗਣੀ ਚੋਲਾ ਪਹਿਨਾਇਆ।
3
ਤਾਂ ਸਿਪਾਹੀ ਬਾਰ-ਬਾਰ ਯਿਸ਼ੂ ਕੋਲ ਆ ਕੇ ਉਹਨਾਂ ਦਾ ਮ਼ਜਾਕ ਉਡੋਣ ਲੱਗੇ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” ਅਤੇ ਉਹਨਾਂ ਨੇ ਯਿਸ਼ੂ ਦੇ ਮੂੰਹ ਤੇ ਥੱਪੜ ਮਾਰੇ।
4
ਪਿਲਾਤੁਸ ਨੇ ਫਿਰ ਬਾਹਰ ਨਿਕਲ ਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ ਤਾਂ ਜੋ ਤੁਸੀਂ ਜਾਣੋਂ ਮੈਂ ਉਸ ਦੇ ਵਿੱਚ ਕੋਈ ਦੋਸ਼ ਨਹੀਂ ਪਾਇਆ।”
5
ਜਦੋਂ ਯਿਸ਼ੂ ਬਾਹਰ ਆਏ, ਤਾਂ ਉਹਨਾਂ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਅਤੇ ਉਹਨਾਂ ਨੂੰ ਬੈਂਗਣੀ ਚੋਲਾ ਪਹਿਨਾਇਆ ਹੋਇਆ ਸੀ, ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ!”
6
ਜਿਵੇਂ ਹੀ ਮੁੱਖ ਜਾਜਕਾਂ ਅਤੇ ਉਹਨਾਂ ਦੇ ਅਧਿਕਾਰੀਆਂ ਨੇ ਉਸਨੂੰ ਵੇਖਿਆ, ਉਹ ਚੀਕਣ ਲੱਗੇ, “ਸਲੀਬ ਦਿਓ! ਸਲੀਬ ਦਿਓ!” ਪਰ ਪਿਲਾਤੁਸ ਨੇ ਕਿਹਾ, “ਤੁਸੀਂ ਇਸ ਨੂੰ ਲੈ ਜਾਵੋਂ ਅਤੇ ਸਲੀਬ ਦਿਓ ਮੈਨੂੰ ਇਸ ਵਿੱਚ ਕੋਈ ਦੋਸ਼ ਨਹੀਂ ਮਿਲਿਆ।”
7
ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਕਾਨੂੰਨ ਹੈ ਅਤੇ ਉਸ ਕਾਨੂੰਨ ਅਨੁਸਾਰ ਉਸਨੂੰ ਮਰਨਾ ਪਵੇਗਾ, ਕਿਉਂਕਿ ਉਸ ਨੇ ਪਰਮੇਸ਼ਵਰ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ।”
8
ਜਦੋਂ ਪਿਲਾਤੁਸ ਨੇ ਇਹ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ।
9
ਉਹ ਵਾਪਸ ਫਿਰ ਮਹਿਲ ਦੇ ਅੰਦਰ ਚਲਾ ਗਿਆ, “ਅਤੇ ਉਸ ਨੇ ਯਿਸ਼ੂ ਨੂੰ ਪੁੱਛਿਆ, ਤੂੰ ਕਿੱਥੋਂ ਆਇਆ ਹੈ?” ਪਰ ਯਿਸ਼ੂ ਨੇ ਉਸਨੂੰ ਕੋਈ ਜਵਾਬ ਨਹੀਂ ਦਿੱਤਾ।
10
ਪਿਲਾਤੁਸ ਨੇ ਉਸਨੂੰ ਕਿਹਾ, “ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਤੈਨੂੰ ਅਜ਼ਾਦ ਕਰਨ ਦੀ ਅਤੇ ਸਲੀਬ ਦੇਣ ਦੀ?”
11
ਯਿਸ਼ੂ ਨੇ ਉੱਤਰ ਦਿੱਤਾ, “ਤੇਰਾ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ ਜੇ ਇਹ ਤੈਨੂੰ ਉੱਪਰੋ ਨਾ ਮਿਲਦਾ, ਇਸ ਲਈ ਜਿਸਨੇ ਮੈਨੂੰ ਤੇਰੇ ਹਵਾਲੇ ਕਰ ਦਿੱਤਾ ਹੈ, ਉਹ ਇੱਕ ਵੱਡੇ ਪਾਪ ਦਾ ਦੋਸ਼ੀ ਹੈ।”
12
ਇਸ ਤੋਂ ਬਾਅਦ ਪਿਲਾਤੁਸ ਨੇ ਯਿਸ਼ੂ ਨੂੰ ਅਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਯਹੂਦੀ ਆਗੂਵੇ ਰੌਲਾ ਪਾ ਰਹੇ ਸਨ, “ਜੇ ਤੁਸੀਂ ਇਸ ਆਦਮੀ ਨੂੰ ਛੱਡੋਗੇ ਤਾਂ ਇਸ ਦਾ ਮਤਲਬ ਤੁਸੀਂ ਕੈਸਰ ਦੇ ਮਿੱਤਰ ਨਹੀਂ ਹੋ, ਜਿਹੜਾ ਵੀ ਵਿਅਕਤੀ ਰਾਜਾ ਹੋਣ ਦਾ ਦਾਅਵਾ ਕਰਦਾ ਹੈ ਉਹ ਕੈਸਰ ਦਾ ਵਿਰੋਧ ਕਰਦਾ ਹੈ।”
13
ਜਦੋਂ ਪਿਲਾਤੁਸ ਨੇ ਇਹ ਸੁਣਿਆ, ਤਾਂ ਉਹ ਯਿਸ਼ੂ ਨੂੰ ਬਾਹਰ ਲੈ ਆਇਆ, ਅਤੇ ਨਿਆਉਂ ਆਸਨ ਤੇ ਬੈਠ ਗਿਆ ਜਿਸ ਨੂੰ ਪੱਥਰ ਦਾ ਰਸਤਾ ਕਿਹਾ ਜਾਂਦਾ ਹੈ (ਇਸ ਨੂੰ ਇਬਰਾਨੀ ਭਾਸ਼ਾ ਵਿੱਚ ਗੱਬਥਾ ਆਖਿਆ ਜਾਂਦਾ ਹੈ)।
14
ਇਹ ਲਗਭਗ ਦੁਪਹਿਰ ਦਾ ਵੇਲਾ ਸੀ ਅਤੇ ਪਸਾਹ ਦੇ ਤਿਉਹਾਰ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ।”
15
ਯਹੂਦੀਆਂ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ, “ਇਸ ਨੂੰ ਲੈ ਜਾਓ! ਇਸ ਨੂੰ ਲੈ ਜਾਓ! ਇਸ ਨੂੰ ਸਲੀਬ ਦਿਓ!” ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਕੀ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?” ਮੁੱਖ ਜਾਜਕਾਂ ਨੇ ਉੱਤਰ ਦਿੱਤਾ, “ਸਾਡਾ ਸਿਰਫ ਇੱਕ ਹੀ ਰਾਜਾ ਹੈ, ਕੈਸਰ।”
16
ਫਿਰ ਅੰਤ ਵਿੱਚ ਪਿਲਾਤੁਸ ਨੇ ਯਿਸ਼ੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਫਿਰ ਸੈਨਿਕ ਯਿਸ਼ੂ ਨੂੰ ਲੈ ਗਏ।
17
ਆਪਣੀ ਸਲੀਬ ਆਪ ਚੁੱਕ ਕੇ ਯਿਸ਼ੂ ਗੋਲਗੋਥਾ ਨੂੰ ਗਏ (ਇਬਰਾਨੀ ਵਿੱਚ ਜਿਸ ਦਾ ਅਰਥ ਹੈ ਖੋ਼ਪਰੀ ਦਾ ਸਥਾਨ)।
18
ਉੱਥੇ ਉਹਨਾਂ ਨੇ ਯਿਸ਼ੂ ਨੂੰ ਸਲੀਬ ਦਿੱਤੀ, ਉੱਥੇ ਦੋ ਮਨੁੱਖ ਹੋਰ ਵੀ ਸਨ ਜਿਨ੍ਹਾਂ ਨੂੰ ਯਿਸ਼ੂ ਦੇ ਨਾਲ ਸਲੀਬ ਦਿੱਤੀ ਗਈ, ਇੱਕ ਮਨੁੱਖ ਉਹਨਾਂ ਦੇ ਇੱਕ ਪਾਸੇ ਅਤੇ ਦੂਸਰੇ ਉਹਨਾਂ ਦੇ ਦੂਸਰੇ ਪਾਸੇ ਅਤੇ ਯਿਸ਼ੂ ਵਿੱਚਕਾਰ ਸਨ।
19
ਪਿਲਾਤੁਸ ਨੇ ਇੱਕ ਪੱਤਰ ਲਿਖਵਾ ਕੇ ਸਲੀਬ ਉੱਪਰ ਲਗਾਇਆ, ਜਿਸ ਉੱਤੇ ਲਿਖਿਆ ਹੋਇਆ ਸੀ, ਯਿਸ਼ੂ ਨਾਸਰੀ, ਯਹੂਦੀਆਂ ਦਾ ਰਾਜਾ।
20
ਇਹ ਪੱਤਰ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖਿਆ ਗਿਆ ਸੀ, ਅਤੇ ਬਹੁਤ ਸਾਰੇ ਯਹੂਦੀਆਂ ਨੇ ਇਸ ਪੱਤਰ ਨੂੰ ਪੜ੍ਹਿਆ, ਕਿਉਂਕਿ ਉਹ ਜਗ੍ਹਾ ਜਿੱਥੇ ਯਿਸ਼ੂ ਨੂੰ ਸਲੀਬ ਦਿੱਤੀ ਗਈ ਸੀ ਸ਼ਹਿਰ ਦੇ ਨੇੜੇ ਸੀ।
21
ਤਾਂ ਯਹੂਦੀਆਂ ਦੇ ਮੁੱਖ ਜਾਜਕਾਂ ਨੇ ਪਿਲਾਤੁਸ ਨੂੰ ਆਖਿਆ ਕਿ, “ਯਹੂਦੀਆਂ ਦਾ ਰਾਜਾ ਨਾ ਲਿਖੋ, ਪਰ ਇਹ ਲਿਖੋ ਕਿ, ਉਸ ਨੇ ਆਖਿਆ, ‘ਮੈਂ ਯਹੂਦੀਆਂ ਦਾ ਰਾਜਾ ਹਾਂ।’ ”
22
ਪਿਲਾਤੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੋ ਮੈਂ ਲਿਖ ਦਿੱਤਾ, ਉਹ ਲਿਖ ਦਿੱਤਾ।”
23
ਜਦੋਂ ਸਿਪਾਹੀਆਂ ਨੇ ਯਿਸ਼ੂ ਨੂੰ ਸਲੀਬ ਦਿੱਤੀ ਉਹਨਾਂ ਨੇ ਉਸ ਦੇ ਕੱਪੜੇ ਰੱਖ ਕੇ ਉਹਨਾਂ ਨੂੰ ਚਾਰ ਹਿੱਸਿਆ ਵਿੱਚ ਵੰਡਿਆ, ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ ਸੀ, ਉਹਨਾਂ ਨੇ ਉਸ ਦਾ ਕੁੜਤਾ ਵੀ ਲੈ ਲਿਆ, ਇਹ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਇੱਕੋ ਹੀ ਕੱਪੜੇ ਦਾ ਬਣਿਆ ਹੋਇਆ ਸੀ।
24
ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਪਾੜਨਾ ਨਹੀਂ ਚਾਹੀਦਾ, ਆਓ ਅਸੀਂ ਆਪਣੇ ਵਿੱਚ ਪਰਚੀਆਂ ਪਾ ਕੇ ਇਹ ਫੈਸਲਾ ਕਰੀਏ ਕਿ ਇਸ ਨੂੰ ਕੌਣ ਪ੍ਰਾਪਤ ਕਰੇਗਾ।” ਇਹ ਇਸ ਲਈ ਹੋਇਆ ਤਾਂ ਜੋ ਇਹ ਬਚਨ ਪੂਰਾ ਹੋਵੇ, “ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ, ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟ ਦੇ ਹਨ।” ਇਹ ਸਭ ਜੋ ਸਿਪਾਹੀਆਂ ਨੇ ਕੀਤਾ।
25
ਯਿਸ਼ੂ ਦੀ ਮਾਤਾ ਉਹਨਾਂ ਦੀ ਸਲੀਬ ਦੇ ਕੋਲ ਖੜ੍ਹੀ ਸੀ, ਉਹਨਾਂ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਗਦਲਾ ਵਾਸੀ ਮਰਿਯਮ ਵੀ ਉੱਥੇ ਖੜ੍ਹੀਆਂ ਸਨ।
26
ਜਦੋਂ ਯਿਸ਼ੂ ਨੇ ਆਪਣੀ ਮਾਤਾ ਨੂੰ ਵੇਖਿਆ, ਅਤੇ ਉਹ ਚੇਲਾ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸਨ ਨੇੜੇ ਖੜ੍ਹਾ ਸੀ, ਯਿਸ਼ੂ ਨੇ ਉਸ ਨੂੰ ਕਿਹਾ, “ਹੇ ਮਾਤਾ ਇਹ ਹੈ ਤੇਰਾ ਪੁੱਤਰ।”
27
ਤਦ ਯਿਸ਼ੂ ਨੇ ਆਪਣੇ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ, ਉਸੇ ਸਮੇਂ ਉਹ ਚੇਲਾ ਯਿਸ਼ੂ ਦੀ ਮਾਤਾ ਨੂੰ ਘਰ ਲੈ ਗਿਆ।”
28
ਇਹ ਜਾਣਦੇ ਹੋਏ ਕਿ ਹੁਣ ਸਭ ਕੁਝ ਪੂਰਾ ਹੋ ਚੁੱਕਾ ਹੈ, ਅਤੇ ਇਸ ਲਈ ਜੋ ਬਚਨ ਪੂਰਾ ਹੋਵੇ, ਯਿਸ਼ੂ ਨੇ ਕਿਹਾ, “ਮੈਂ ਪਿਆਸਾ ਹਾਂ।”
29
ਉੱਥੇ ਇੱਕ ਸਿਰਕੇ ਦਾ ਭਰਿਆ ਹੋਇਆ ਬਰਤਨ ਸੀ। ਉਹਨਾਂ ਨੇ ਇੱਕ ਸਪੰਜ ਨੂੰ ਉਸ ਸਿਰਕੇ ਵਿੱਚ ਭਿਉਂ ਕੇ ਇੱਕ ਜ਼ੈਫ਼ੇ ਦੇ ਨੇਜ਼ੇ ਨਾਲ ਲਾ ਕੇ ਯਿਸ਼ੂ ਦੇ ਮੂੰਹ ਨੂੰ ਲਾਇਆ।
30
ਜਦੋਂ ਯਿਸ਼ੂ ਨੇ ਸਿਰਕੇ ਨੂੰ ਲਿਆ ਤਾਂ ਉਸ ਨੇ ਆਖਿਆ, “ਪੂਰਾ ਹੋਇਆ,” ਅਤੇ ਆਪਣਾ ਸਿਰ ਝੁਕਾ ਕੇ ਆਪਣੀ ਆਤਮਾ ਛੱਡ ਦਿੱਤੀ।
31
ਇਹ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਇੱਕ ਖਾਸ ਸਬਤ ਦਾ ਦਿਨ ਹੋਣਾ ਸੀ, ਅਤੇ ਯਹੂਦੀ ਆਗੂਵੇ ਇਹ ਨਹੀਂ ਸਨ ਚਾਹੁੰਦੇ, ਕਿ ਲਾਸ਼ਾਂ ਸਲੀਬ ਦੇ ਉੱਪਰ ਹੀ ਰਹਿਣ, ਉਹਨਾਂ ਨੇ ਪਿਲਾਤੁਸ ਨੂੰ ਕਿਹਾ ਕਿ ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਲਾਸ਼ਾਂ ਨੂੰ ਹੇਠਾਂ ਉੱਤਰਿਆ ਜਾਵੇ।
32
ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸ਼ੂ ਨਾਲ ਸਲੀਬ ਦਿੱਤੀ ਗਈ ਸੀ ਫਿਰ ਦੂਸਰੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ।
33
ਪਰ ਜਦੋਂ ਉਹ ਯਿਸ਼ੂ ਕੋਲ ਆਏ ਤਾਂ ਵੇਖਿਆ ਕਿ ਯਿਸ਼ੂ ਮਰ ਚੁੱਕੇ ਹਨ, ਇਸ ਲਈ ਉਹਨਾਂ ਨੇ ਯਿਸ਼ੂ ਦੀਆਂ ਲੱਤਾਂ ਨਾ ਤੋੜੀਆਂ।
34
ਉਹਨਾਂ ਵਿੱਚੋਂ ਇੱਕ ਸਿਪਾਹੀ ਨੇ ਯਿਸ਼ੂ ਦੀ ਵੱਖੀ ਵਿੱਚ ਬਰਛਾ ਮਾਰਿਆ ਉਸੇ ਵਕਤ ਉਸ ਵਿੱਚੋਂ ਲਹੂ ਅਤੇ ਪਾਣੀ ਬਾਹਰ ਆਇਆ।
35
ਜਿਸ ਵਿਅਕਤੀ ਨੇ ਇਹ ਵੇਖਿਆ ਉਸ ਨੇ ਗਵਾਹੀ ਦਿੱਤੀ, ਅਤੇ ਉਸ ਦੀ ਗਵਾਹੀ ਸੱਚੀ ਹੈ। ਉਹ ਜਾਣਦਾ ਹੈ ਕਿ ਉਹ ਸੱਚ ਬੋਲਦਾ ਹੈ, ਅਤੇ ਉਹ ਗਵਾਹੀ ਦਿੰਦਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ।
36
ਇਹ ਇਸ ਲਈ ਹੋਇਆ ਤਾਂ ਜੋ ਬਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।”
37
ਅਤੇ ਦੂਸਰਾ ਬਚਨ ਆਖਦਾ ਹੈ, “ਉਹ ਵੇਖਣਗੇ ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਸੀ।”
38
ਇਸ ਤੋਂ ਬਾਅਦ ਅਰਿਮਥਿਆ ਵਾਸੀ ਦੇ ਯੋਸੇਫ਼ ਨੇ ਪਿਲਾਤੁਸ ਨੂੰ ਯਿਸ਼ੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ, ਕਿਉਂਕਿ ਯੋਸੇਫ਼ ਯਹੂਦੀਆਂ ਤੋਂ ਡਰਦਾ ਸੀ ਉਹ ਯਿਸ਼ੂ ਦਾ ਗੁਪਤ ਚੇਲਾ ਸੀ, ਪਿਲਾਤੁਸ ਨੇ ਉਸ ਨੂੰ ਯਿਸ਼ੂ ਦਾ ਸਰੀਰ ਲੈ ਜਾਣ ਦੀ ਆਗਿਆ ਦਿੱਤੀ ਤਾਂ ਯੋਸੇਫ਼ ਆਇਆ ਅਤੇ ਯਿਸ਼ੂ ਦੀ ਲਾਸ਼ ਨੂੰ ਉੱਥੋਂ ਲੈ ਗਿਆ।
39
ਨਿਕੋਦੇਮਾਸ ਯੋਸੇਫ਼ ਦੇ ਨਾਲ ਗਿਆ, ਨਿਕੋਦੇਮਾਸ ਉਹੀ ਸੀ, ਜਿਹੜਾ ਇੱਕ ਵਾਰ ਰਾਤ ਨੂੰ ਯਿਸ਼ੂ ਕੋਲ ਗਿਆ ਸੀ। ਉਹ ਲਗਭਗ ਪੈਂਤੀ ਕਿੱਲੋ ਗੰਧਰਸ ਅਤੇ ਇੱਕ ਲਿਲੀ ਵਰਗੇ ਪੌਦੇ ਦਾ ਮਿਸ਼ਰਨ ਲਿਆਏ।
40
ਫਿਰ ਉਹਨਾਂ ਨੇ ਯਿਸ਼ੂ ਦੇ ਸਰੀਰ ਨੂੰ ਲੈ ਕੇ ਉਸਨੂੰ ਸੁਗੰਧ ਨਾਲ ਵਧੀਆ ਕੱਪੜਿਆਂ ਵਿੱਚ ਲਪੇਟਿਆ ਜਿਵੇਂ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਸੀ।
41
ਜਿਸ ਜਗ੍ਹਾ ਤੇ ਯਿਸ਼ੂ ਨੂੰ ਸਲੀਬ ਦਿੱਤੀ ਗਈ ਸੀ, ਉੱਥੇ ਇੱਕ ਬਾਗ ਸੀ, ਅਤੇ ਬਾਗ ਵਿੱਚ ਇੱਕ ਨਵੀਂ ਕਬਰ ਸੀ, ਜਿਸ ਵਿੱਚ ਕਦੇ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ।
42
ਕਿਉਂਕਿ ਇਹ ਯਹੂਦੀਆਂ ਦੇ ਤਿਆਰੀ ਦਾ ਦਿਨ ਸੀ ਅਤੇ ਕਬਰ ਨੇੜੇ ਸੀ, ਇਸ ਲਈ ਉਹਨਾਂ ਨੇ ਯਿਸ਼ੂ ਨੂੰ ਉੱਥੇ ਰੱਖਿਆ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21