bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 18
John 18
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 19 →
1
ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਸਨ, ਤਾਂ ਯਿਸ਼ੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ ਨੂੰ ਪਾਰ ਕਰ ਇੱਕ ਬਾਗ ਵਿੱਚ ਗਏ।
2
ਹੁਣ ਯਹੂਦਾਹ, ਜਿਸ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ, ਉਸ ਜਗ੍ਹਾ ਬਾਰੇ ਜਾਣਦਾ ਸੀ, ਕਿਉਂਕਿ ਯਿਸ਼ੂ ਅਕਸਰ ਆਪਣੇ ਚੇਲਿਆਂ ਨਾਲ ਉੱਥੇ ਮਿਲਦੇ ਸਨ।
3
ਇਸ ਲਈ ਯਹੂਦਾਹ ਬਾਗ ਵਿੱਚ ਆਇਆ ਅਤੇ ਉਸ ਨਾਲ ਸਿਪਾਹੀਆਂ ਦਾ ਇੱਕ ਕਾਫ਼ਲਾ ਅਤੇ ਕੁਝ ਅਧਿਕਾਰੀ ਮੁੱਖ ਜਾਜਕਾਂ ਵੱਲੋਂ ਅਤੇ ਕੁਝ ਫ਼ਰੀਸੀ ਸਨ। ਉਹ ਦੀਵਿਆਂ, ਮਸ਼ਾਲਾਂ ਅਤੇ ਹਥਿਆਰਾਂ ਨੂੰ ਲੈ ਕੇ ਆਏ ਸਨ।
4
ਯਿਸ਼ੂ ਜਾਣਦੇ ਸੀ ਕਿ ਉਹਨਾਂ ਨਾਲ ਜੋ ਵਾਪਰਨ ਵਾਲਾ ਸੀ, ਉਹ ਬਾਹਰ ਆਏ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?”
5
ਉਹਨਾਂ ਨੇ ਜਵਾਬ ਦਿੱਤਾ, “ਯਿਸ਼ੂ ਨਾਸਰੀ ਨੂੰ।” ਯਿਸ਼ੂ ਨੇ ਕਿਹਾ, “ਉਹ ਮੈਂ ਹਾਂ।” (ਅਤੇ ਗੱਦਾਰ ਯਹੂਦਾਹ ਉੱਥੇ ਉਹਨਾਂ ਦੇ ਨਾਲ ਖੜ੍ਹਾ ਸੀ)।
6
ਜਦੋਂ ਯਿਸ਼ੂ ਨੇ ਕਿਹਾ, “ਮੈਂ ਉਹ ਹਾਂ,” ਤਾਂ ਉਹ ਪਿੱਛੇ ਹਟ ਗਏ ਅਤੇ ਧਰਤੀ ਤੇ ਡਿੱਗ ਪਏ।
7
ਯਿਸ਼ੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਕਿਹਾ, “ਯਿਸ਼ੂ ਨਾਸਰੀ ਨੂੰ।”
8
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਉਹ ਹਾਂ। ਜੇ ਤੁਸੀਂ ਮੈਨੂੰ ਲੱਭ ਰਹੇ ਹੋ, ਤਾਂ ਇਨ੍ਹਾਂ ਚੇਲਿਆਂ ਨੂੰ ਜਾਣ ਦਿਓ।”
9
ਇਹ ਇਸ ਲਈ ਹੋਇਆ ਸੀ ਕਿ ਯਿਸ਼ੂ ਦੇ ਸ਼ਬਦ ਪੂਰੇ ਹੋ ਜਾਣ: “ਮੈਂ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਗੁਆਇਆ ਜੋ ਤੁਸੀਂ ਮੈਨੂੰ ਦਿੱਤੇ ਹਨ।”
10
ਤਦ ਸ਼ਿਮਓਨ ਪਤਰਸ ਨੇ ਤਲਵਾਰ ਨੂੰ ਜੋ ਉਸ ਕੋਲ ਸੀ, ਖਿੱਚਿਆ ਅਤੇ ਮਹਾਂ ਜਾਜਕ ਦੇ ਨੌਕਰ ਨੂੰ ਮਾਰਿਆ ਅਤੇ ਉਸ ਦਾ ਸੱਜਾ ਕੰਨ ਵੱਢ ਸੁੱਟਿਆ। ਨੌਕਰ ਦਾ ਨਾਮ ਮਾਲਖਾਸ ਸੀ।
11
ਯਿਸ਼ੂ ਨੇ ਪਤਰਸ ਨੂੰ ਹੁਕਮ ਦਿੱਤਾ, “ਆਪਣੀ ਤਲਵਾਰ ਨੂੰ ਮਿਆਨ ਵਿੱਚ ਰੱਖ ਦੇ! ਕੀ ਮੈਂ ਉਹ ਪਿਆਲਾ ਨਾ ਪੀਵਾਂ ਜੋ ਪਿਤਾ ਨੇ ਮੈਨੂੰ ਦਿੱਤਾ ਹੈ?”
12
ਤਦ ਸਿਪਾਹੀਆਂ ਨੇ ਅਤੇ ਫ਼ੌਜ ਦੇ ਸਰਦਾਰ ਅਤੇ ਯਹੂਦੀ ਅਧਿਕਾਰੀਆਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੇ ਉਸ ਨੂੰ ਬੰਨ ਲਿਆ,
13
ਅਤੇ ਉਸਨੂੰ ਪਹਿਲਾਂ ਹੰਨਾ ਦੇ ਕੋਲ ਲੈ ਗਏ, ਜਿਹੜਾ ਉਸ ਸਾਲ ਦਾ ਮਹਾਂ ਜਾਜਕ ਕਯਾਫ਼ਾਸ ਦਾ ਸਹੁਰਾ ਸੀ।
14
ਕਯਾਫ਼ਾਸ ਉਹ ਸੀ ਜਿਸਨੇ ਯਹੂਦੀ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਚੰਗਾ ਹੋਵੇਗਾ ਜੇ ਇੱਕ ਮਨੁੱਖ ਲੋਕਾਂ ਦੇ ਬਦਲੇ ਮਰ ਜਾਵੇ।
15
ਸ਼ਿਮਓਨ ਪਤਰਸ ਅਤੇ ਇੱਕ ਹੋਰ ਚੇਲਾ ਯਿਸ਼ੂ ਦਾ ਪਿੱਛਾ ਕਰ ਰਹੇ ਸਨ। ਕਿਉਂਕਿ ਇਹ ਚੇਲਾ ਮਹਾਂ ਜਾਜਕ ਨੂੰ ਜਾਣਦਾ ਸੀ, ਉਹ ਯਿਸ਼ੂ ਦੇ ਨਾਲ ਸਰਦਾਰ ਜਾਜਕ ਦੇ ਵਿਹੜੇ ਵਿੱਚ ਗਿਆ,
16
ਪਰ ਪਤਰਸ ਨੂੰ ਬਾਹਰ ਦਰਵਾਜ਼ੇ ਤੇ ਇੰਤਜ਼ਾਰ ਕਰਨਾ ਪਿਆ। ਦੂਸਰਾ ਚੇਲਾ, ਜਿਹੜਾ ਮਹਾਂ ਜਾਜਕ ਨੂੰ ਜਾਣਦਾ ਸੀ, ਵਾਪਸ ਆਇਆ, ਉੱਥੇ ਕੰਮ ਕਰਦੀ ਨੌਕਰ ਲੜਕੀ ਨਾਲ ਗੱਲ ਕੀਤੀ ਅਤੇ ਪਤਰਸ ਨੂੰ ਅੰਦਰ ਲੈ ਆਇਆ।
17
ਉਸ ਦਾਸੀ ਨੇ ਪਤਰਸ ਨੂੰ ਪੁੱਛਿਆ, “ਕੀ ਤੂੰ ਵੀ ਇਸ ਆਦਮੀ ਦਾ ਚੇਲਾ ਨਹੀਂ ਹੈ, ਕੀ ਤੁਸੀਂ ਹੈ?” ਪਤਰਸ ਨੇ ਜਵਾਬ ਦਿੱਤਾ, “ਮੈਂ ਨਹੀਂ ਹਾਂ।”
18
ਠੰਡ ਹੋਣ ਕਾਰਣ ਸੇਵਕ ਅਤੇ ਅਧਿਕਾਰੀ ਅੱਗ ਦੇ ਦੁਆਲੇ ਖੜ੍ਹੇ, ਅੱਗ ਸੇਕ ਰਹੇ ਸਨ ਅਤੇ ਪਤਰਸ ਵੀ ਉਹਨਾਂ ਨਾਲ ਖੜ੍ਹਾ ਆਪਣੇ ਆਪ ਨੂੰ ਗਰਮ ਰੱਖਣ ਲਈ ਅੱਗ ਸੇਕਣ ਲੱਗਾ।
19
ਇਸੇ ਦੌਰਾਨ, ਮਹਾਂ ਜਾਜਕ ਨੇ ਯਿਸ਼ੂ ਨੂੰ ਉਸ ਦੇ ਚੇਲਿਆਂ ਅਤੇ ਉਸ ਦੀ ਸਿੱਖਿਆ ਬਾਰੇ ਪੁੱਛ-ਗਿੱਛ ਕੀਤੀ।
20
“ਮੈਂ ਦੁਨੀਆਂ ਨਾਲ ਖੁੱਲ੍ਹ ਕੇ ਬੋਲਿਆ,” ਯਿਸ਼ੂ ਨੇ ਜਵਾਬ ਦਿੱਤਾ। “ਮੈਂ ਹਮੇਸ਼ਾ ਪ੍ਰਾਰਥਨਾ ਸਥਾਨਾਂ ਜਾਂ ਹੈਕਲ ਵਿੱਚ ਉਪਦੇਸ਼ ਦਿੱਤਾ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ। ਮੈਂ ਗੁਪਤ ਰੂਪ ਵਿੱਚ ਕੁਝ ਨਹੀਂ ਕਿਹਾ।
21
ਮੇਰੇ ਤੋਂ ਪ੍ਰਸ਼ਨ ਕਿਉਂ? ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਮੈਨੂੰ ਸੁਣਿਆ ਹੈ। ਯਕੀਨਣ ਉਹ ਜਾਣਦੇ ਹਨ ਕਿ ਮੈਂ ਕੀ ਕਿਹਾ ਹੈ।”
22
ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਨੇੜੇ ਖੜ੍ਹੇ ਇੱਕ ਅਧਿਕਾਰੀ ਨੇ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਦਿੱਤਾ। “ਕੀ ਮਹਾਂ ਜਾਜਕ ਨੂੰ ਜਵਾਬ ਦੇਣ ਦਾ ਇਹ ਸਹੀ ਤਰੀਕਾ ਹੈ?” ਉਸ ਨੇ ਪੁੱਛਿਆ।
23
ਯਿਸ਼ੂ ਨੇ ਜਵਾਬ ਦਿੱਤਾ, “ਜੇ ਮੈਂ ਕੁਝ ਗਲਤ ਕਿਹਾ ਤਾਂ ਗਵਾਹੀ ਦੇਵੋ ਕਿ ਕੀ ਗਲਤ ਹੈ। ਪਰ ਜੇ ਮੈਂ ਸੱਚ ਬੋਲਦਾ ਹਾਂ, ਤਾਂ ਤੁਸੀਂ ਮੈਨੂੰ ਕਿਉਂ ਕੁੱਟਿਆ?”
24
ਤਦ ਹੰਨਾ ਨੇ ਯਿਸ਼ੂ ਨੂੰ ਬੰਨ ਕੇ ਕਯਾਫ਼ਾਸ ਮਹਾਂ ਜਾਜਕ ਕੋਲ ਭੇਜ ਦਿੱਤਾ।
25
ਇਸ ਦੌਰਾਨ, ਸ਼ਿਮਓਨ ਪਤਰਸ ਅਜੇ ਵੀ ਉੱਥੇ ਅੱਗ ਸੇਕ ਰਿਹਾ ਸੀ। ਤਾਂ ਹੋਰਾਂ ਨੇ ਜੋ ਉੱਥੇ ਖੜ੍ਹੇ ਸਨ ਉਸ ਨੂੰ ਪੁੱਛਿਆ, “ਕੀ ਤੂੰ ਵੀ ਕਿਤੇ ਉਸ ਦਾ ਚੇਲਾ ਤਾਂ ਨਹੀਂ?” ਉਸ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਨਹੀਂ ਹਾਂ।”
26
ਮਹਾਂ ਜਾਜਕ ਦੇ ਇੱਕ ਸੇਵਕ ਨੇ ਜੋ ਉਸ ਆਦਮੀ ਦਾ ਰਿਸ਼ਤੇਦਾਰ ਸੀ, ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਨੇ ਉਸਨੂੰ ਲਲਕਾਰਿਆ, “ਕੀ ਮੈਂ ਤੈਨੂੰ ਉਸ ਨਾਲ ਬਗੀਚੇ ਵਿੱਚ ਨਹੀਂ ਸੀ ਵੇਖਿਆ?”
27
ਫਿਰ ਪਤਰਸ ਨੇ ਇਸ ਤੋਂ ਇਨਕਾਰ ਕਰ ਦਿੱਤਾ, ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ।
28
ਤਦ ਯਹੂਦੀ ਆਗੂਵੇ ਯਿਸ਼ੂ ਨੂੰ ਕਯਾਫ਼ਾਸ ਤੋਂ ਰੋਮੀ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਇਹ ਤੜਕੇ ਸਵੇਰ ਦਾ ਵੇਲਾ ਸੀ, ਅਤੇ ਰਸਮੀ ਅਸ਼ੁੱਧਤਾ ਤੋਂ ਬਚਣ ਲਈ ਉਹ ਮਹਿਲ ਵਿੱਚ ਦਾਖਲ ਨਹੀਂ ਹੋਏ, ਕਿਉਂਕਿ ਉਹ ਪਸਾਹ ਦਾ ਭੋਜਨ ਖਾਣ ਦੇ ਯੋਗ ਹੋਣਾ ਚਾਹੁੰਦੇ ਸਨ।
29
ਇਸ ਲਈ ਪਿਲਾਤੁਸ ਉਹਨਾਂ ਕੋਲ ਆਇਆ ਅਤੇ ਪੁੱਛਿਆ, “ਤੁਸੀਂ ਇਸ ਆਦਮੀ ਦੇ ਵਿਰੁੱਧ ਕੀ ਦੋਸ਼ ਲਾ ਰਹੇ ਹੋ?”
30
ਉਹਨਾਂ ਨੇ ਉੱਤਰ ਦਿੱਤਾ, “ਜੇ ਉਹ ਅਪਰਾਧੀ ਨਾ ਹੁੰਦਾ, ਤਾਂ ਅਸੀਂ ਉਸਨੂੰ ਤੁਹਾਡੇ ਹਵਾਲੇ ਨਹੀਂ ਕਰਦੇ।”
31
ਪਿਲਾਤੁਸ ਨੇ ਕਿਹਾ, “ਤੁਸੀਂ ਉਸਨੂੰ ਲੈ ਜਾਓ ਅਤੇ ਆਪਣੇ ਨਿਯਮਾਂ ਅਨੁਸਾਰ ਉਸ ਦਾ ਨਿਆਂ ਕਰੋ।” “ਪਰ ਸਾਨੂੰ ਕਿਸੇ ਨੂੰ ਮਾਰਨ ਦਾ ਅਧਿਕਾਰ ਨਹੀਂ ਹੈ,” ਯਹੂਦੀਆਂ ਨੇ ਇਤਰਾਜ਼ ਜਤਾਇਆ।
32
ਇਹ ਉਸ ਗੱਲ ਨੂੰ ਪੂਰਾ ਕਰਨ ਲਈ ਵਾਪਰਿਆ ਜਿਸ ਬਾਰੇ ਯਿਸ਼ੂ ਨੇ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ।
33
ਪਿਲਾਤੁਸ ਫਿਰ ਮਹਿਲ ਦੇ ਅੰਦਰ ਵਾਪਸ ਗਿਆ, ਯਿਸ਼ੂ ਨੂੰ ਬੁਲਾਇਆ ਅਤੇ ਉਸਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
34
ਯਿਸ਼ੂ ਨੇ ਪੁੱਛਿਆ, “ਕੀ ਇਹ ਤੁਹਾਡਾ ਆਪਣਾ ਵਿਚਾਰ ਹੈ, ਜਾਂ ਹੋਰਾਂ ਨੇ ਮੇਰੇ ਬਾਰੇ ਤੁਹਾਡੇ ਨਾਲ ਗੱਲ ਕੀਤੀ?”
35
ਪਿਲਾਤੁਸ ਨੇ ਜਵਾਬ ਦਿੱਤਾ, “ਕੀ ਮੈਂ ਇੱਕ ਯਹੂਦੀ ਹਾਂ? ਤੁਹਾਡੇ ਆਪਣੇ ਲੋਕਾਂ ਅਤੇ ਮੁੱਖ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੂੰ ਅਜਿਹਾ ਕੀ ਕੀਤਾ ਹੈ?”
36
ਯਿਸ਼ੂ ਨੇ ਕਿਹਾ, “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਮੇਰੇ ਸੇਵਕ ਯਹੂਦੀ ਅਧਿਕਾਰੀਆਂ ਦੁਆਰਾ ਮੇਰੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਲੜਦੇ। ਪਰ ਹੁਣ ਮੇਰਾ ਰਾਜ ਇੱਕ ਹੋਰ ਜਗ੍ਹਾ ਤੋਂ ਹੈ।”
37
ਪਿਲਾਤੁਸ ਨੇ ਕਿਹਾ, “ਤਾਂ ਤੂੰ ਇੱਕ ਰਾਜਾ ਹੋ!” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਕਹਿੰਦੇ ਹੋ ਕਿ ਮੈਂ ਰਾਜਾ ਹਾਂ। ਅਸਲ ਵਿੱਚ, ਮੇਰਾ ਜਨਮ ਅਤੇ ਸੰਸਾਰ ਵਿੱਚ ਆਉਣ ਦਾ ਕਾਰਨ ਸੱਚ ਦੀ ਗਵਾਹੀ ਦੇਣਾ ਹੈ। ਹਰ ਕੋਈ ਜੋ ਸੱਚਾਈ ਦੇ ਪੱਖ ਵਿੱਚ ਹੈ ਉਹ ਮੇਰੀ ਸੁਣਦਾ ਹੈ।”
38
ਪਿਲਾਤੁਸ ਨੇ ਪੁੱਛਿਆ, “ਸੱਚ ਕੀ ਹੈ?” ਫਿਰ ਉਹ ਉੱਥੇ ਇਕੱਠੇ ਹੋਏ ਯਹੂਦੀਆਂ ਕੋਲ ਗਿਆ ਅਤੇ ਕਿਹਾ, “ਮੈਨੂੰ ਉਸ ਦੇ ਵਿਰੁੱਧ ਦੋਸ਼ ਦਾ ਕੋਈ ਅਧਾਰ ਨਹੀਂ ਮਿਲਿਆ।
39
ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਪਸਾਹ ਦੇ ਤਿਉਹਾਰ ਵੇਲੇ ਤੁਹਾਡੇ ਲਈ ਇੱਕ ਕੈਦੀ ਨੂੰ ਰਿਹਾ ਕੀਤਾ ਜਾਵੇ। ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ‘ਯਹੂਦੀਆਂ ਦੇ ਰਾਜੇ,’ ਨੂੰ ਛੱਡ ਦੇਵਾਂ?”
40
ਉਹ ਫਿਰ ਚੀਕਣ ਲੱਗੇ, “ਨਹੀਂ, ਉਸਨੂੰ ਨਹੀਂ! ਸਾਨੂੰ ਬਾਰ-ਅੱਬਾਸ ਦੇ ਦਿਓ!” ਅਤੇ ਬਾਰ-ਅੱਬਾਸ ਇੱਕ ਵਿਦਰੋਹੀ ਸੀ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21