bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
John 6
John 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 7 →
1
ਇਨ੍ਹਾਂ ਗੱਲਾਂ ਤੋਂ ਬਾਅਦ ਯਿਸ਼ੂ ਗਲੀਲ ਦੀ ਝੀਲ ਜੋ ਕਿ ਤਿਬੇਰਿਯਾਸ ਦੀ ਝੀਲ ਹੈ, ਉਸ ਦੇ ਪਾਰ ਗਏ।
2
ਅਤੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਗਏ ਕਿਉਂਕਿ ਉਹਨਾਂ ਨੇ ਯਿਸ਼ੂ ਦੇ ਰੋਗੀਆਂ ਨੂੰ ਚੰਗਾ ਕਰਨ ਦੇ ਚਮਤਕਾਰਾਂ ਨੂੰ ਦੇਖਿਆ ਸੀ।
3
ਫਿਰ ਯਿਸ਼ੂ ਪਹਾੜ ਉੱਤੇ ਚੜ੍ਹੇ ਅਤੇ ਆਪਣੇ ਚੇਲਿਆਂ ਨਾਲ ਬੈਠ ਗਏ।
4
ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇੜੇ ਸੀ।
5
ਜਦੋਂ ਯਿਸ਼ੂ ਨੇ ਇੱਕ ਵੱਡੀ ਭੀੜ ਆਪਣੇ ਵੱਲ ਆਉਂਦੀ ਵੇਖਿਆ ਤਾਂ ਉਹਨਾਂ ਨੇ ਫਿਲਿੱਪਾਸ ਨੂੰ ਪੁੱਛਿਆ, “ਅਸੀਂ ਇਨ੍ਹਾਂ ਲੋਕਾਂ ਦੇ ਖਾਣ ਲਈ ਰੋਟੀ ਕਿੱਥੋਂ ਖਰੀਦ ਸਕਦੇ ਹਾਂ?”
6
ਯਿਸ਼ੂ ਨੇ ਫਿਲਿੱਪਾਸ ਨੂੰ ਸਿਰਫ ਪਰਖਣ ਲਈ ਕਿਹਾ, ਕਿਉਂਕਿ ਯਿਸ਼ੂ ਦੇ ਮਨ ਵਿੱਚ ਪਹਿਲਾਂ ਹੀ ਸੀ ਕਿ ਉਹ ਕੀ ਕਰਨ ਵਾਲਾ ਹੈ।
7
ਫਿਲਿੱਪਾਸ ਨੇ ਉੱਤਰ ਦਿੱਤਾ, “ਦੋ ਸੌ ਦੀਨਾਰ ਦੀਆਂ ਰੋਟੀਆਂ ਵੀ ਲੈ ਆਈਏ ਤਾਂ ਵੀ ਸਾਰਿਆਂ ਨੂੰ ਰੋਟੀ ਦਾ ਟੁਕੜਾ ਨਹੀਂ ਦੇ ਸਕਦੇ।”
8
ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਆਂਦਰੇਯਾਸ, ਜੋ ਕਿ ਸ਼ਿਮਓਨ ਪਤਰਸ ਦਾ ਭਰਾ ਸੀ, ਬੋਲਿਆ।
9
“ਇੱਥੇ ਇੱਕ ਛੋਟਾ ਬੱਚਾ ਹੈ ਜਿਸ ਕੋਲ ਪੰਜ ਛੋਟੀਆਂ ਜੌਂ ਦੀਆਂ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ, ਪਰ ਕੀ ਉਹ ਇੰਨੇ ਸਾਰੇ ਲੋਕਾਂ ਦੇ ਲਈ ਪੂਰੀਆਂ ਹੋਣਗੀਆਂ?”
10
ਯਿਸ਼ੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਅਤੇ ਉਹ ਬੈਠ ਗਏ (ਲਗਭਗ ਪੰਜ ਹਜ਼ਾਰ ਆਦਮੀ ਉੱਥੇ ਸਨ)।
11
ਤਦ ਯਿਸ਼ੂ ਨੇ ਰੋਟੀਆਂ ਅਤੇ ਮੱਛੀਆਂ ਲਈਆਂ, ਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਬੈਠੇ ਲੋਕਾਂ ਨੂੰ ਵੰਡ ਦਿੱਤੀਆਂ। ਯਿਸ਼ੂ ਨੇ ਲੋਕਾਂ ਨੂੰ ਦਿੱਤੀਆਂ ਜਿੰਨ੍ਹੀਆਂ ਉਹ ਚਾਹੁੰਦੇ ਸਨ।
12
ਜਦੋਂ ਉਹ ਸਾਰੇ ਲੋਕ ਰੱਜ ਗਏ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜੇ ਇਕੱਠੇ ਕਰੋ। ਕੁਝ ਵੀ ਬਰਬਾਦ ਨਾ ਹੋਣ ਦਿਓ।”
13
ਇਸ ਲਈ ਚੇਲਿਆਂ ਨੇ ਰੋਟੀਆਂ ਨੂੰ ਇਕੱਠਾ ਕੀਤਾ। ਤਾਂ ਉਹ ਜੌਂ ਦੀਆਂ ਪੰਜ ਰੋਟੀਆਂ ਦੇ ਟੁਕੜੇ ਨਾਲ ਬਾਰਾਂ ਟੋਕਰੀਆਂ ਭਰ ਗਈਆਂ।
14
ਜਦੋਂ ਲੋਕਾਂ ਨੇ ਯਿਸ਼ੂ ਦੇ ਕੀਤੇ ਚਮਤਕਾਰ ਨੂੰ ਵੇਖਿਆ, ਤਾਂ ਉਹ ਕਹਿਣ ਲੱਗੇ, “ਸੱਚ-ਮੁੱਚ ਇਹ ਉਹ ਨਬੀ ਹੈ ਜੋ ਦੁਨੀਆਂ ਵਿੱਚ ਆਉਣ ਵਾਲਾ ਹੈ।”
15
ਯਿਸ਼ੂ ਨੂੰ ਇਹ ਪਤਾ ਲੱਗਾ ਕਿ ਲੋਕ ਉਹਨਾਂ ਨੂੰ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਹਨ, ਤਾਂ ਯਿਸ਼ੂ ਉੱਥੋਂ ਇਕੱਲੇ ਹੀ ਪਹਾੜ ਤੇ ਚਲੇ ਗਏ।
16
ਜਦੋਂ ਸ਼ਾਮ ਹੋਈ ਤਾਂ ਉਹਨਾਂ ਦੇ ਚੇਲੇ ਝੀਲ ਤੇ ਗਏ,
17
ਜਿੱਥੇ ਉਹ ਕਿਸ਼ਤੀ ਉੱਤੇ ਚੜ੍ਹੇ ਅਤੇ ਝੀਲ ਦੇ ਪਾਰ ਕਫ਼ਰਨਹੂਮ ਲਈ ਚੱਲੇ। ਉੱਥੇ ਅਜੇ ਹਨੇਰਾ ਸੀ, ਅਤੇ ਯਿਸ਼ੂ ਅਜੇ ਉਹਨਾਂ ਕੋਲ ਨਹੀਂ ਪਹੁੰਚੇ ਸਨ।
18
ਇੱਕ ਤੇਜ਼ ਹਵਾ ਚੱਲ ਰਹੀ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ।
19
ਜਦੋਂ ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਵਿੱਚ ਜਾ ਚੁੱਕੇ ਸਨ। ਤਾਂ ਉਹਨਾਂ ਨੇ ਯਿਸ਼ੂ ਨੂੰ ਪਾਣੀ ਉੱਤੇ ਤੁਰਦਿਆਂ ਅਤੇ ਕਿਸ਼ਤੀ ਦੇ ਨੇੜੇ ਆਉਂਦੀਆਂ ਵੇਖਿਆ, ਅਤੇ ਉਹ ਸਾਰੇ ਡਰ ਗਏ।
20
ਪਰ ਯਿਸ਼ੂ ਨੇ ਚੇਲਿਆਂ ਨੂੰ ਆਖਿਆ, “ਡਰੋ ਨਾ, ਮੈਂ ਹਾਂ।”
21
ਤਦ ਚੇਲੇ ਯਿਸ਼ੂ ਨੂੰ ਕਿਸ਼ਤੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ, ਅਤੇ ਤੁਰੰਤ ਹੀ ਕਿਸ਼ਤੀ ਕਿਨਾਰੇ ਤੇ ਪਹੁੰਚ ਗਈ ਜਿੱਥੇ ਉਹ ਜਾ ਰਹੇ ਸਨ।
22
ਅਗਲੇ ਦਿਨ ਜੋ ਲੋਕ ਝੀਲ ਦੇ ਦੂਜੇ ਕੰਡੇ ਤੇ ਠਹਿਰੇ ਸਨ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਇੱਕ ਹੀ ਕਿਸ਼ਤੀ ਸੀ ਅਤੇ ਯਿਸ਼ੂ ਆਪਣੇ ਚੇਲਿਆਂ ਨਾਲ ਉਸ ਵਿੱਚ ਨਹੀਂ ਚੜ੍ਹੇ ਸੀ। ਪਰ ਉਹਨਾਂ ਦੇ ਚੇਲੇ ਹੀ ਉੱਥੋਂ ਇਕੱਲੇ ਚੱਲੇ ਗਏ ਸਨ।
23
ਤਦ ਤਿਬੇਰਿਯਾਸ ਦੀਆਂ ਕੁਝ ਕਿਸ਼ਤੀਆਂ ਉਸ ਜਗ੍ਹਾ ਦੇ ਕੋਲ ਪਹੁੰਚਿਆ ਜਿੱਥੇ ਲੋਕਾਂ ਨੇ ਪ੍ਰਭੂ ਦਾ ਧੰਨਵਾਦ ਕਰਨ ਤੋਂ ਬਾਅਦ ਰੋਟੀ ਖਾਧੀ ਸੀ।
24
ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਯਿਸ਼ੂ ਅਤੇ ਉਹਨਾਂ ਦੇ ਚੇਲੇ ਉੱਥੇ ਨਹੀਂ ਹਨ, ਉਹ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸ਼ੂ ਦੀ ਭਾਲ ਕਰਨ ਲਈ ਕਫ਼ਰਨਹੂਮ ਗਏ।
25
ਜਦੋਂ ਲੋਕਾਂ ਨੇ ਯਿਸ਼ੂ ਨੂੰ ਝੀਲ ਦੇ ਦੂਜੇ ਪਾਸੇ ਪਾਇਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਰੱਬੀ, ਤੁਸੀਂ ਇੱਥੇ ਕਦੋਂ ਆਏ ਸੀ?”
26
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ, ਕਿਉਂਕਿ ਤੁਸੀਂ ਉਹ ਚਮਤਕਾਰ ਵੇਖੇ ਜੋ ਮੈਂ ਕੀਤੇ ਹਨ। ਪਰ ਤੁਸੀਂ ਮੈਨੂੰ ਇਸ ਲਈ ਲੱਭ ਰਹੇ ਹੋ ਕਿਉਂਕਿ ਤੁਸੀਂ ਰੋਟੀਆਂ ਖਾਧੀਆਂ ਸਨ ਅਤੇ ਤੁਸੀਂ ਸਭ ਰੱਜ ਗਏ ਸੀ।
27
ਨਾਸ਼ਵਾਨ ਭੋਜਨ ਲਈ ਮਿਹਨਤ ਨਾ ਕਰੋ, ਪਰ ਉਸ ਭੋਜਨ ਲਈ ਮਿਹਨਤ ਕਰੋ ਜੋ ਸਦੀਪਕ ਜੀਵਨ ਤੱਕ ਰਹਿੰਦਾ ਹੈ, ਮਨੁੱਖ ਦਾ ਪੁੱਤਰ ਤੁਹਾਨੂੰ ਉਹ ਭੋਜਨ ਦੇਵੇਗਾ। ਕਿਉਂਕਿ ਪਰਮੇਸ਼ਵਰ ਪਿਤਾ ਨੇ ਉਸ ਉੱਤੇ ਆਪਣੀ ਮੋਹਰ ਲਗਾਈ ਹੈ।”
28
ਤਦ ਲੋਕਾਂ ਨੇ ਉਹਨਾਂ ਨੂੰ ਪੁੱਛਿਆ, “ਸਾਨੂੰ ਉਹ ਕੰਮ ਕਰਨ ਲਈ ਕੀ ਕਰਨਾ ਚਾਹੀਦਾ ਹੈ ਜੋ ਪਰਮੇਸ਼ਵਰ ਚਾਹੁੰਦੇ ਹਨ?”
29
ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਦਾ ਕੰਮ ਇਹ ਹੈ: ਜਿਸ ਨੂੰ ਉਸ ਨੇ ਭੇਜਿਆ ਹੈ ਉਸ ਤੇ ਵਿਸ਼ਵਾਸ ਕਰੋ।”
30
ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਫਿਰ ਤੁਸੀਂ ਕਿਹੜਾ ਨਿਸ਼ਾਨ ਦੇਵੋਂਗੇ ਕਿ ਅਸੀਂ ਇਸ ਨੂੰ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ? ਤੁਸੀਂ ਕੀ ਕਰੋਗੇ?
31
ਸਾਡੇ ਪਿਉ-ਦਾਦਿਆਂ ਨੇ ਉਜਾੜ ਵਿੱਚ ਮੰਨਾ ਖਾਧਾ; ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: ‘ਮੋਸ਼ੇਹ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਖਾਣ ਲਈ ਦਿੱਤੀ।’ ”
32
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਇਹ ਮੋਸ਼ੇਹ ਨਹੀਂ ਹੈ ਜਿਸਨੇ ਤੁਹਾਨੂੰ ਸਵਰਗ ਤੋਂ ਰੋਟੀ ਦਿੱਤੀ ਸੀ, ਪਰ ਇਹ ਮੇਰੇ ਪਿਤਾ ਹਨ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦੇ ਹਨ।
33
ਪਰਮੇਸ਼ਵਰ ਦੀ ਰੋਟੀ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
34
“ਸ਼੍ਰੀਮਾਨ,” ਉਹਨਾਂ ਨੇ ਕਿਹਾ, “ਇਹ ਰੋਟੀ ਸਾਨੂੰ ਹਮੇਸ਼ਾ ਦਿਓ।”
35
ਤਦ ਯਿਸ਼ੂ ਨੇ ਕਿਹਾ, “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਵੀ ਮੇਰੇ ਕੋਲ ਆਵੇਗਾ ਉਹ ਕਦੀ ਭੁੱਖਾ ਨਹੀਂ ਰਹੇਗਾ, ਅਤੇ ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ ਕਦੇ ਪਿਆਸਾ ਨਹੀਂ ਰਹੇਗਾ।
36
ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਤੁਸੀਂ ਮੈਨੂੰ ਵੇਖਿਆ ਹੈ ਪਰ ਫਿਰ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ।
37
ਕਿਉਂਕਿ ਉਹ ਸਭ ਲੋਕ ਜੋ ਪਿਤਾ ਮੈਨੂੰ ਦਿੰਦੇ ਹਨ ਮੇਰੇ ਕੋਲ ਆਉਣਗੇ, ਅਤੇ ਜੋ ਕੋਈ ਮੇਰੇ ਕੋਲ ਆਉਂਦਾ ਹੈ, ਮੈਂ ਉਸ ਨੂੰ ਕਦੇ ਵਾਪਸ ਨਹੀਂ ਘੱਲਾਂਗਾ।
38
ਕਿਉਂਕਿ ਮੈਂ ਸਵਰਗ ਤੋਂ ਆਪਣੀ ਇੱਛਾ ਪੂਰੀ ਕਰਨ ਲਈ ਨਹੀਂ ਆਇਆ, ਸਗੋਂ ਪਰਮੇਸ਼ਵਰ ਦੀ ਇੱਛਾ ਪੂਰੀ ਕਰਨ ਆਇਆ ਹਾਂ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ।
39
ਅਤੇ ਉਹਨਾਂ ਦੀ ਇੱਛਾ ਇਹ ਹੈ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਉਹਨਾਂ ਸਭਨਾਂ ਵਿੱਚੋਂ ਇੱਕ ਵੀ ਨਹੀਂ ਗੁਆਵਾਂਗਾ ਜੋ ਉਹਨਾਂ ਨੇ ਮੈਨੂੰ ਦਿੱਤੇ ਹਨ, ਪਰ ਉਹਨਾਂ ਨੂੰ ਅੰਤ ਦੇ ਦਿਨ ਵਿੱਚ ਜ਼ਰੂਰ ਜਿਉਂਦਾ ਕਰਾਂਗਾ।
40
ਮੇਰੇ ਪਿਤਾ ਦੀ ਇੱਛਾ ਇਹ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਹੈ ਅਤੇ ਉਹਨਾਂ ਤੇ ਵਿਸ਼ਵਾਸ ਕਰਦਾ ਹੈ, ਉਹ ਸਦੀਪਕ ਜੀਵਨ ਪਾਵੇਗਾ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।”
41
ਫੇਰ ਯਹੂਦੀ ਉਹਨਾਂ ਤੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਆਖਿਆ, “ਮੈਂ ਹੀ ਉਹ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।”
42
ਯਹੂਦੀਆਂ ਨੇ ਆਖਿਆ, “ਉਹ ਯਿਸ਼ੂ ਜੋ ਯੋਸੇਫ਼ ਦਾ ਪੁੱਤਰ ਹੈ। ਅਸੀਂ ਉਸ ਦੇ ਮਾਤਾ-ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇਂ ਕਹਿ ਸਕਦਾ ਹੈ, ਮੈਂ ਸਵਰਗੋਂ ਉੱਤਰਿਆ ਹਾਂ।”
43
ਪਰ ਯਿਸ਼ੂ ਨੇ ਆਖਿਆ, “ਆਪਣੇ ਆਪ ਵਿੱਚ ਬੁੜ-ਬੁੜਾਉਣਾ ਬੰਦ ਕਰੋ।
44
ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਹੈ ਉਸਨੂੰ ਮੇਰੇ ਕੋਲ ਨਹੀਂ ਲਿਆਉਂਦੇ। ਮੈਂ ਉਸ ਮਨੁੱਖ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।
45
ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਪਰਮੇਸ਼ਵਰ ਉਹਨਾਂ ਸਾਰਿਆਂ ਨੂੰ ਸਿਖਾਵੇਗਾ।’ ਹਰ ਕੋਈ ਜਿਹੜਾ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿੱਖਦਾ ਹੈ ਮੇਰੇ ਕੋਲ ਆਉਂਦਾ ਹੈ।
46
ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ; ਕੇਵਲ ਉਹ ਇੱਕ, ਜਿਹੜਾ ਪਰਮੇਸ਼ਵਰ ਤੋਂ ਆਇਆ ਹੈ, ਉਸ ਨੇ ਪਿਤਾ ਨੂੰ ਵੇਖਿਆ ਹੈ।
47
ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਵਿਸ਼ਵਾਸ ਕਰਦਾ ਹੈ ਉਹ ਸਦੀਪਕ ਜੀਵਨ ਪਾਉਂਦਾ ਹੈ।
48
ਮੈਂ ਹੀ ਜੀਵਨ ਦੀ ਰੋਟੀ ਹਾਂ।
49
ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਮਰ ਗਏ।
50
ਮੈਂ ਉਹ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜੇ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ।
51
ਮੈਂ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਆਈ ਹੈ। ਜਿਹੜਾ ਵੀ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਵੇਗਾ। ਇਹ ਰੋਟੀ ਮੇਰਾ ਮਾਸ ਹੈ। ਮੈਂ ਆਪਣਾ ਸਰੀਰ ਦਿੰਦਾ ਹਾਂ ਤਾਂ ਕਿ ਸੰਸਾਰ ਨੂੰ ਜੀਵਨ ਮਿਲੇ।”
52
ਫਿਰ ਯਹੂਦੀ ਆਪਸ ਵਿੱਚ ਬਹਿਸ ਕਰਨ ਲੱਗੇ ਕਿ, “ਇਹ ਆਦਮੀ ਸਾਨੂੰ ਆਪਣਾ ਮਾਸ ਖਾਣ ਲਈ ਕਿਵੇਂ ਦੇ ਸਕਦਾ ਹੈ?”
53
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਂਦੇ ਅਤੇ ਉਸ ਦਾ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਸੱਚਾ ਜੀਵਨ ਨਹੀਂ ਹੋਵੇਗਾ।
54
ਜਿਹੜਾ ਕੋਈ ਵੀ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ ਉਹ ਸਦੀਪਕ ਜੀਵਨ ਪਾਉਂਦਾ ਹੈ, ਅਤੇ ਮੈਂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰਾਂਗਾ।
55
ਕਿਉਂਕਿ ਮੇਰਾ ਮਾਸ ਅਸਲ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਦੀ ਵਸਤੂ ਹੈ।
56
ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ।
57
ਜਿਵੇਂ ਕਿ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ, ਇਸ ਲਈ ਜੋ ਕੋਈ ਮੈਨੂੰ ਖਾਂਦਾ ਹੈ ਉਹ ਮੇਰੇ ਕਾਰਨ ਜੀਵੇਗਾ।
58
ਇਹ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ। ਤੁਹਾਡੇ ਪਿਉ-ਦਾਦਿਆਂ ਨੇ ਮੰਨਾ ਖਾਧਾ ਅਤੇ ਮਰ ਗਏ, ਪਰ ਜਿਹੜਾ ਕੋਈ ਵੀ ਇਸ ਰੋਟੀ ਨੂੰ ਖਾਦਾਂ ਹੈ ਉਹ ਸਦਾ ਜੀਵੇਗਾ।”
59
ਯਿਸ਼ੂ ਨੇ ਇਹ ਗੱਲਾਂ ਕਫ਼ਰਨਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦਿੰਦੇ ਹੋਏ ਆਖੀਆਂ।
60
ਇਹ ਸੁਣ ਕੇ ਉਹਨਾਂ ਦੇ ਬਹੁਤ ਸਾਰੇ ਚੇਲਿਆਂ ਨੇ ਕਿਹਾ, “ਇਹ ਸਖ਼ਤ ਉਪਦੇਸ਼ ਹੈ। ਕੌਣ ਇਸ ਨੂੰ ਸਵੀਕਾਰ ਕਰ ਸਕਦਾ ਹੈ?”
61
ਯਿਸ਼ੂ ਨੂੰ ਇਹ ਪਤਾ ਲੱਗ ਗਿਆ ਕਿ ਉਹਨਾਂ ਦੇ ਚੇਲੇ ਇਹ ਸੁਣ ਕੇ ਬੁੜ-ਬੁੜ ਕਰ ਰਹੇ ਹਨ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਹ ਉਪਦੇਸ਼ ਪਰੇਸ਼ਾਨ ਕਰ ਰਿਹਾ ਹੈ?
62
ਫਿਰ ਤਾਂ ਤੁਸੀਂ ਹੋਰ ਵੀ ਪਰੇਸ਼ਾਨ ਹੋਵੋਂਗੇ ਜਦੋਂ ਮਨੁੱਖ ਦੇ ਪੁੱਤਰ ਨੂੰ ਸਵਰਗ ਜਾਂਦੀਆਂ ਵੇਖੋਂਗੇ ਜਿੱਥੇ ਉਹ ਪਹਿਲਾਂ ਸੀ!
63
ਕੇਵਲ ਆਤਮਾ ਹੀ ਸਦੀਪਕ ਜੀਵਨ ਦਿੰਦਾ ਹੈ। ਮਨੁੱਖੀ ਕੋਸ਼ਿਸ਼ ਕੁਝ ਵੀ ਨਹੀਂ ਕਰ ਸਕਦੀ ਅਤੇ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਬੋਲੀਆਂ ਹਨ ਉਹ ਆਤਮਾ ਅਤੇ ਜੀਵਨ ਹਨ।
64
ਪਰ ਤੁਹਾਡੇ ਵਿੱਚੋਂ ਕੁਝ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ।” ਕਿਉਂਕਿ ਯਿਸ਼ੂ ਸ਼ੁਰੂ ਤੋਂ ਜਾਣਦੇ ਸਨ ਕਿ ਕਿਹੜਾ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦਾ, ਅਤੇ ਕੌਣ ਉਹਨਾਂ ਨੂੰ ਫੜ੍ਹਵਾਏਗਾ।
65
ਫੇਰ ਯਿਸ਼ੂ ਨੇ ਕਿਹਾ, “ਇਸੇ ਲਈ ਮੈਂ ਕਿਹਾ ਸੀ ਕਿ ਲੋਕ ਮੇਰੇ ਕੋਲ ਉਦੋਂ ਤੱਕ ਨਹੀਂ ਆ ਸਕਦੇ ਜਦੋਂ ਤੱਕ ਪਿਤਾ ਉਹਨਾਂ ਨੂੰ ਮੇਰੇ ਕੋਲ ਨਾ ਭੇਜੇ।”
66
ਇਸ ਤੋਂ ਪਿੱਛੋਂ ਯਿਸ਼ੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ। ਫਿਰ ਕਦੇ ਉਹ ਉਹਨਾਂ ਦੇ ਨਾਲ ਨਾ ਗਏ।
67
ਤਦ ਯਿਸ਼ੂ ਬਾਰਾਂ ਚੇਲਿਆਂ ਵੱਲ ਮੁੜੇ ਅਤੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਵੀ ਛੱਡ ਕੇ ਜਾਣਾ ਚਾਹੁੰਦੇ ਹੋ?”
68
ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਅਸੀਂ ਕਿਸ ਦੇ ਕੋਲ ਜਾਵਾਂਗੇ? ਤੁਹਾਡੇ ਕੋਲ ਬਚਨ ਹਨ ਜੋ ਸਦੀਪਕ ਜੀਵਨ ਦਿੰਦੇ ਹਨ।
69
ਅਸੀਂ ਵਿਸ਼ਵਾਸ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਹੀ ਪਰਮੇਸ਼ਵਰ ਦੇ ਪਵਿੱਤਰ ਮਨੁੱਖ ਹੋ।”
70
ਤਦ ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਬਾਰਾਂ ਨੂੰ ਚੁਣਿਆ ਹੈ, ਪਰ ਫਿਰ ਵੀ ਤੁਹਾਡੇ ਵਿੱਚੋਂ ਇੱਕ ਦੁਸ਼ਟ ਹੈ।”
71
ਯਿਸ਼ੂ ਬਾਰਾਂ ਵਿੱਚੋਂ ਇੱਕ ਸ਼ਿਮਓਨ ਕਾਰਿਯੋਤ ਵਾਸੀ ਦੇ ਪੁੱਤਰ ਯਹੂਦਾਹ ਬਾਰੇ ਗੱਲ ਕਰ ਰਹੇ ਸੀ ਜੋ ਕਿ ਬਾਅਦ ਵਿੱਚ ਉਹਨਾਂ ਨੂੰ ਫੜ੍ਹਵਾਉਣ ਵਾਲਾ ਸੀ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 7 →
All chapters:
1
2
3
4
5
6
7
8
9
10
11
12
13
14
15
16
17
18
19
20
21