bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 1
Luke 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 2 →
1
ਹੇ ਸਤਿਕਾਰਯੋਗ ਥਿਉਫ਼ਿਲੁਸ, ਬਹੁਤਿਆਂ ਨੇ ਉਨ੍ਹਾਂ ਗੱਲਾਂ ਨੂੰ ਤਰਤੀਬਵਾਰ ਦੱਸਣ ਦਾ ਯਤਨ ਕੀਤਾ ਜਿਹੜੀਆਂ ਸਾਡੇ ਵਿਚਕਾਰ ਹੋਈਆਂ ਹਨ,
2
ਜਿਵੇਂ ਕਿ ਉਨ੍ਹਾਂ ਨੇ ਸਾਡੇ ਤੱਕ ਪਹੁੰਚਾਈਆਂ ਜਿਹੜੇ ਸ਼ੁਰੂ ਤੋਂ ਅੱਖੀਂ ਵੇਖਣ ਵਾਲੇ ਅਤੇ ਵਚਨ ਦੇ ਸੇਵਕ ਸਨ।
3
ਮੈਂ ਵੀ ਇਹ ਉਚਿਤ ਸਮਝਿਆ ਕਿ ਅਰੰਭ ਤੋਂ ਸਭਨਾਂ ਗੱਲਾਂ ਦੀ ਧਿਆਨ ਨਾਲ ਜਾਂਚ-ਪੜਤਾਲ ਕਰਕੇ ਤੇਰੇ ਲਈ ਸਿਲਸਿਲੇਵਾਰ ਲਿਖਾਂ
4
ਤਾਂਕਿ ਜਿਹੜੀਆਂ ਗੱਲਾਂ ਤੈਨੂੰ ਸਿਖਾਈਆਂ ਗਈਆਂ, ਤੂੰ ਉਨ੍ਹਾਂ ਦੀ ਸਚਾਈ ਨੂੰ ਜਾਣ ਲਵੇਂ।
5
ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਦਿਨੀਂ, ਅਬੀਯਾਹ ਦੇ ਦਲ ਵਿੱਚੋਂ ਜ਼ਕਰਯਾਹ ਨਾਮਕ ਇੱਕ ਯਾਜਕ ਸੀ ਅਤੇ ਉਸ ਦੀ ਪਤਨੀ ਹਾਰੂਨ ਦੇ ਵੰਸ਼ ਵਿੱਚੋਂ ਸੀ ਜਿਸ ਦਾ ਨਾਮ ਇਲੀਸਬਤ ਸੀ।
6
ਉਹ ਦੋਵੇਂ ਪਰਮੇਸ਼ਰ ਦੇ ਸਨਮੁੱਖ ਧਰਮੀ ਸਨ ਅਤੇ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਉੱਤੇ ਨਿਰਦੋਸ਼ ਚੱਲਦੇ ਸਨ।
7
ਪਰ ਉਨ੍ਹਾਂ ਦੇ ਕੋਈ ਸੰਤਾਨ ਨਹੀਂ ਸੀ, ਕਿਉਂਕਿ ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਬੁੱਢੇ ਹੋ ਚੁੱਕੇ ਸਨ।
8
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਆਪਣੇ ਦਲ ਦੀ ਵਾਰੀ ਅਨੁਸਾਰ ਪਰਮੇਸ਼ਰ ਦੇ ਸਨਮੁੱਖ ਯਾਜਕਾਈ ਦੀ ਸੇਵਾ ਦਾ ਕੰਮ ਕਰ ਰਿਹਾ ਸੀ
9
ਤਾਂ ਯਾਜਕਾਈ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ ਕਿ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਫ਼ ਧੁਖਾਵੇ।
10
ਧੂਫ਼ ਧੁਖਾਉਣ ਸਮੇਂ ਲੋਕਾਂ ਦੀ ਸਾਰੀ ਭੀੜ ਬਾਹਰ ਪ੍ਰਾਰਥਨਾ ਕਰ ਰਹੀ ਸੀ।
11
ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਫ਼ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਵਿਖਾਈ ਦਿੱਤਾ।
12
ਜ਼ਕਰਯਾਹ ਉਸ ਨੂੰ ਵੇਖ ਕੇ ਘਬਰਾ ਗਿਆ ਅਤੇ ਉਸ ਉੱਤੇ ਭੈ ਛਾ ਗਿਆ।
13
ਪਰ ਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ! ਕਿਉਂਕਿ ਤੇਰੀ ਪ੍ਰਾਰਥਨਾ ਸੁਣੀ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ; ਤੂੰ ਉਸ ਦਾ ਨਾਮ ਯੂਹੰਨਾ ਰੱਖੀਂ।
14
ਉਹ ਤੇਰੇ ਲਈ ਖੁਸ਼ੀ ਅਤੇ ਅਨੰਦ ਦਾ ਕਾਰਨ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਅਨੰਦ ਮਨਾਉਣਗੇ,
15
ਕਿਉਂਕਿ ਉਹ ਪ੍ਰਭੂ ਦੇ ਸਨਮੁੱਖ ਮਹਾਨ ਹੋਵੇਗਾ ਅਤੇ ਨਾ ਮੈ ਅਤੇ ਨਾ ਮਦ ਪੀਵੇਗਾ ਅਤੇ ਆਪਣੀ ਮਾਂ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ।
16
ਉਹ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜੇਗਾ।
17
ਉਹ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਵਿੱਚ ਹੋ ਕੇ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ ਤਾਂਕਿ ਪਿਓਵਾਂ ਦੇ ਦਿਲਾਂ ਨੂੰ ਬੱਚਿਆਂ ਵੱਲ ਅਤੇ ਅਣਆਗਿਆਕਾਰਾਂ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ ਕਿ ਪ੍ਰਭੂ ਲਈ ਇੱਕ ਯੋਗ ਕੌਮ ਤਿਆਰ ਕਰੇ।”
18
ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਇਹ ਕਿਵੇਂ ਮੰਨਾਂ? ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ।”
19
ਦੂਤ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜਿਹੜਾ ਪਰਮੇਸ਼ਰ ਦੇ ਸਨਮੁੱਖ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਭੇਜਿਆ ਗਿਆ ਕਿ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖੁਸ਼ੀ ਦੀ ਖ਼ਬਰ ਸੁਣਾਵਾਂ।
20
ਵੇਖ, ਜਿਸ ਦਿਨ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਕਿਉਂਕਿ ਤੂੰ ਮੇਰੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ 'ਤੇ ਪੂਰੀਆਂ ਹੋਣਗੀਆਂ।”
21
ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਵਿੱਚ ਉਸ ਦੀ ਦੇਰੀ ਕਰਕੇ ਹੈਰਾਨ ਸਨ।
22
ਜਦੋਂ ਉਹ ਬਾਹਰ ਆਇਆ ਅਤੇ ਉਨ੍ਹਾਂ ਨਾਲ ਬੋਲ ਨਾ ਸਕਿਆ ਤਾਂ ਉਹ ਜਾਣ ਗਏ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਵੇਖਿਆ ਹੈ। ਉਹ ਉਨ੍ਹਾਂ ਨੂੰ ਇਸ਼ਾਰੇ ਤਾਂ ਕਰਦਾ ਸੀ ਪਰ ਗੂੰਗਾ ਰਿਹਾ।
23
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਸ ਦੀ ਸੇਵਾ ਦੇ ਦਿਨ ਪੂਰੇ ਹੋ ਗਏ ਤਾਂ ਉਹ ਆਪਣੇ ਘਰ ਚਲਾ ਗਿਆ।
24
ਇਨ੍ਹਾਂ ਦਿਨਾਂ ਤੋਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਉਸ ਨੇ ਪੰਜ ਮਹੀਨੇ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਲੁਕਾਈ ਰੱਖਿਆ,
25
“ਪ੍ਰਭੂ ਨੇ ਮੇਰੇ ਨਾਲ ਇਹ ਕੀਤਾ ਹੈ; ਉਸ ਨੇ ਇਨ੍ਹਾਂ ਦਿਨਾਂ ਵਿੱਚ ਕਿਰਪਾ ਦੀ ਨਿਗਾਹ ਕੀਤੀ ਕਿ ਲੋਕਾਂ ਵਿੱਚੋਂ ਮੇਰੇ ਨਿਰਾਦਰ ਨੂੰ ਦੂਰ ਕਰੇ।”
26
ਛੇਵੇਂ ਮਹੀਨੇ ਪਰਮੇਸ਼ਰ ਵੱਲੋਂ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਨਾਸਰਤ ਨਾਮਕ ਇੱਕ ਨਗਰ ਵਿੱਚ
27
ਇੱਕ ਕੁਆਰੀ ਕੋਲ ਭੇਜਿਆ ਗਿਆ ਜਿਸ ਦੀ ਮੰਗਣੀ ਦਾਊਦ ਦੇ ਘਰਾਣੇ ਦੇ ਯੂਸੁਫ਼ ਨਾਮਕ ਇੱਕ ਵਿਅਕਤੀ ਨਾਲ ਹੋਈ ਸੀ। ਉਸ ਕੁਆਰੀ ਦਾ ਨਾਮ ਮਰਿਯਮ ਸੀ।
28
ਦੂਤ ਨੇ ਉਸ ਕੋਲ ਅੰਦਰ ਆ ਕੇ ਕਿਹਾ, “ਵਧਾਈ ਹੋਵੇ, ਤੇਰੇ ਉੱਤੇ ਕਿਰਪਾ ਹੋਈ ਹੈ! ਪ੍ਰਭੂ ਤੇਰੇ ਨਾਲ ਹੈ ।”
29
ਪਰ ਉਹ ਇਸ ਗੱਲ ਤੋਂ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦੀ ਵਧਾਈ ਹੈ?
30
ਤਦ ਦੂਤ ਨੇ ਉਸ ਨੂੰ ਕਿਹਾ, “ਹੇ ਮਰਿਯਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ।
31
ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ; ਉਸ ਦਾ ਨਾਮ ਯਿਸੂ ਰੱਖਣਾ।
32
ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ।
33
ਉਹ ਯਾਕੂਬ ਦੇ ਘਰਾਣੇ ਉੱਤੇ ਸਦਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ।”
34
ਪਰ ਮਰਿਯਮ ਨੇ ਦੂਤ ਨੂੰ ਕਿਹਾ, “ਇਹ ਕਿਵੇਂ ਹੋਵੇਗਾ, ਕਿਉਂਕਿ ਮੈਂ ਤਾਂ ਅਜੇ ਕੁਆਰੀ ਹਾਂ?”
35
ਦੂਤ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ ਇਸ ਲਈ ਉਹ ਪਵਿੱਤਰ ਬਾਲਕ ਜੋ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਕਹਾਵੇਗਾ।
36
ਵੇਖ, ਤੇਰੀ ਰਿਸ਼ਤੇਦਾਰ ਇਲੀਸਬਤ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਸ ਦਾ ਇਹ ਛੇਵਾਂ ਮਹੀਨਾ ਹੈ,
37
ਕਿਉਂਕਿ ਪਰਮੇਸ਼ਰ ਲਈ ਕੋਈ ਗੱਲ ਅਸੰਭਵ ਨਹੀਂ ਹੈ।”
38
ਮਰਿਯਮ ਨੇ ਕਿਹਾ, “ਵੇਖ, ਮੈਂ ਪ੍ਰਭੂ ਦੀ ਦਾਸੀ ਹਾਂ; ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ।” ਤਦ ਸਵਰਗਦੂਤ ਉਸ ਕੋਲੋਂ ਚਲਾ ਗਿਆ।
39
ਉਨ੍ਹਾਂ ਦਿਨਾਂ ਵਿੱਚ ਮਰਿਯਮ ਉੱਠ ਕੇ ਛੇਤੀ ਨਾਲ ਪਹਾੜੀ ਇਲਾਕੇ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ
40
ਅਤੇ ਜ਼ਕਰਯਾਹ ਦੇ ਘਰ ਜਾ ਕੇ ਇਲੀਸਬਤ ਨੂੰ ਸਲਾਮ ਕੀਤਾ।
41
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਇਲੀਸਬਤ ਨੇ ਮਰਿਯਮ ਦਾ ਸਲਾਮ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ।
42
ਤਦ ਉਸ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਧੰਨ ਹੈਂ ਤੂੰ ਔਰਤਾਂ ਵਿੱਚੋਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ!
43
ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ?
44
ਵੇਖ, ਜਿਵੇਂ ਹੀ ਤੇਰੇ ਸਲਾਮ ਦੀ ਅਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖੁਸ਼ੀ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ।
45
ਧੰਨ ਹੈ ਉਹ ਜਿਸ ਨੇ ਇਹ ਵਿਸ਼ਵਾਸ ਕੀਤਾ ਕਿ ਜੋ ਗੱਲਾਂ ਪ੍ਰਭੂ ਵੱਲੋਂ ਉਸ ਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ।”
46
ਤਦ ਮਰਿਯਮ ਨੇ ਕਿਹਾ: ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ
47
ਅਤੇ ਮੇਰੀ ਆਤਮਾ ਮੇਰੇ ਮੁਕਤੀ ਦੇ ਪਰਮੇਸ਼ਰ ਵਿੱਚ ਅਨੰਦ ਹੋਈ,
48
ਕਿਉਂਕਿ ਉਸ ਨੇ ਆਪਣੀ ਦਾਸੀ ਦੀ ਨਿਮਾਣੀ ਦਸ਼ਾ 'ਤੇ ਨਿਗਾਹ ਕੀਤੀ। ਵੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ,
49
ਕਿਉਂਕਿ ਸਰਬ-ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਮ ਪਵਿੱਤਰ ਹੈ।
50
ਜਿਹੜੇ ਉਸ ਤੋਂ ਡਰਦੇ ਹਨ ਉਨ੍ਹਾਂ ਉੱਤੇ ਉਸ ਦੀ ਦਇਆ ਪੀੜ੍ਹੀਓਂ-ਪੀੜ੍ਹੀ ਬਣੀ ਰਹਿੰਦੀ ਹੈ।
51
ਉਸ ਨੇ ਆਪਣਾ ਸ਼ਕਤੀਸ਼ਾਲੀ ਹੱਥ ਵਿਖਾਇਆ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਜਿਹੜੇ ਆਪਣੇ ਮਨ ਦੇ ਵਿਚਾਰ ਵਿੱਚ ਘਮੰਡੀ ਸਨ।
52
ਉਸ ਨੇ ਹਾਕਮਾਂ ਨੂੰ ਸਿੰਘਾਸਣਾਂ ਤੋਂ ਲਾਹ ਦਿੱਤਾ ਅਤੇ ਨਿਮਾਣਿਆਂ ਨੂੰ ਉੱਚਾ ਕੀਤਾ।
53
ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਅਤੇ ਧਨਵਾਨਾਂ ਨੂੰ ਖਾਲੀ ਹੱਥ ਮੋੜ ਦਿੱਤਾ।
54
ਉਸ ਨੇ ਆਪਣੇ ਸੇਵਕ ਇਸਰਾਏਲ ਦੀ ਮਦਦ ਕੀਤੀ ਕਿ ਆਪਣੀ ਦਇਆ ਨੂੰ ਯਾਦ ਕਰੇ,
55
ਜਿਵੇਂ ਉਸ ਨੇ ਸਾਡੇ ਪੁਰਖਿਆਂ ਅਰਥਾਤ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਸਦਾ ਲਈ ਵਾਇਦਾ ਕੀਤਾ ਸੀ।
56
ਮਰਿਯਮ ਲਗਭਗ ਤਿੰਨ ਮਹੀਨੇ ਇਲੀਸਬਤ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।
57
ਹੁਣ ਇਲੀਸਬਤ ਦੇ ਜਣਨ ਦਾ ਸਮਾਂ ਪੂਰਾ ਹੋ ਗਿਆ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।
58
ਜਦੋਂ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਤੇ ਵੱਡੀ ਦਇਆ ਕੀਤੀ ਹੈ ਤਾਂ ਉਸ ਨਾਲ ਖੁਸ਼ੀ ਮਨਾਈ।
59
ਫਿਰ ਇਸ ਤਰ੍ਹਾਂ ਹੋਇਆ ਕਿ ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸ ਦਾ ਨਾਮ ਉਸ ਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ।
60
ਪਰ ਉਸ ਦੀ ਮਾਂ ਨੇ ਕਿਹਾ, “ਨਹੀਂ, ਸਗੋਂ ਇਹ ਯੂਹੰਨਾ ਕਹਾਵੇਗਾ।”
61
ਉਨ੍ਹਾਂ ਉਸ ਨੂੰ ਕਿਹਾ, “ਤੇਰੀ ਰਿਸ਼ਤੇਦਾਰੀ ਵਿੱਚੋਂ ਕੋਈ ਨਹੀਂ ਜਿਹੜਾ ਇਸ ਨਾਮ ਤੋਂ ਪੁਕਾਰਿਆ ਜਾਂਦਾ ਹੋਵੇ।”
62
ਉਨ੍ਹਾਂ ਨੇ ਬੱਚੇ ਦੇ ਪਿਤਾ ਵੱਲ ਇਸ਼ਾਰਾ ਕਰਕੇ ਜਾਣਨਾ ਚਾਹਿਆ ਕਿ ਉਹ ਬੱਚੇ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ।
63
ਤਦ ਉਸ ਨੇ ਇੱਕ ਤਖ਼ਤੀ ਮੰਗਵਾ ਕੇ ਲਿਖਿਆ, “ਇਸ ਦਾ ਨਾਮ ਯੂਹੰਨਾ ਹੈ।” ਅਤੇ ਸਭ ਹੈਰਾਨ ਰਹਿ ਗਏ।
64
ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ ਅਤੇ ਉਹ ਬੋਲ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗਾ।
65
ਤਦ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਸਭਨਾਂ ਉੱਤੇ ਭੈ ਛਾ ਗਿਆ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਹੋਣ ਲੱਗੀ।
66
ਸਭ ਸੁਣਨ ਵਾਲਿਆਂ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖਿਆ ਅਤੇ ਕਿਹਾ, “ਇਹ ਬੱਚਾ ਕਿਹੋ ਜਿਹਾ ਹੋਵੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ।
67
ਤਦ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਇਹ ਭਵਿੱਖਬਾਣੀ ਕਰਨ ਲੱਗਾ:
68
ਧੰਨ ਹੈ ਇਸਰਾਏਲ ਦਾ ਪ੍ਰਭੂ ਪਰਮੇਸ਼ਰ, ਕਿਉਂਕਿ ਉਸ ਨੇ ਆਪਣੇ ਲੋਕਾਂ ਦੀ ਸੁੱਧ ਲਈ ਅਤੇ ਛੁਟਕਾਰਾ ਦਿੱਤਾ।
69
ਉਸ ਨੇ ਆਪਣੇ ਦਾਸ ਦਾਊਦ ਦੇ ਘਰਾਣੇ ਵਿੱਚ ਸਾਡੇ ਲਈ ਮੁਕਤੀ ਦਾ ਸਿੰਗ ਖੜ੍ਹਾ ਕੀਤਾ,
70
-ਜਿਵੇਂ ਉਸ ਨੇ ਅਰੰਭ ਤੋਂ ਆਪਣੇ ਪਵਿੱਤਰ ਨਬੀਆਂ ਰਾਹੀਂ ਕਿਹਾ-
71
ਅਰਥਾਤ ਸਾਨੂੰ ਸਾਡੇ ਵੈਰੀਆਂ ਅਤੇ ਸਭ ਨਫ਼ਰਤ ਕਰਨ ਵਾਲਿਆਂ ਦੇ ਹੱਥੋਂ ਛੁਟਕਾਰਾ ਦਿੱਤਾ
72
ਅਤੇ ਸਾਡੇ ਪੁਰਖਿਆਂ 'ਤੇ ਦਇਆ ਕੀਤੀ ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਿਆ
73
ਅਰਥਾਤ ਉਸ ਸੌਂਹ ਨੂੰ ਜਿਹੜੀ ਉਸ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਖਾਧੀ ਸੀ
74
ਕਿ ਸਾਨੂੰ ਇਹ ਬਖਸ਼ੇ ਜੋ ਅਸੀਂ ਵੈਰੀਆਂ ਦੇ ਹੱਥੋਂ ਛੁੱਟ ਕੇ
75
ਆਪਣੀ ਸਾਰੀ ਜ਼ਿੰਦਗੀ ਉਸ ਦੇ ਸਨਮੁੱਖ ਨਿਡਰਤਾ ਨਾਲ ਪਵਿੱਤਰਤਾ ਅਤੇ ਧਾਰਮਿਕਤਾ ਸਹਿਤ ਉਸ ਦੀ ਸੇਵਾ ਕਰੀਏ।
76
ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਕਹਾਵੇਂਗਾ; ਕਿਉਂਕਿ ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਲਈ ਉਸ ਦੇ ਅੱਗੇ-ਅੱਗੇ ਚੱਲੇਂਗਾ
77
ਕਿ ਉਸ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਦੁਆਰਾ ਮੁਕਤੀ ਦਾ ਗਿਆਨ ਦੇਵੇਂ
78
ਜੋ ਸਾਡੇ ਪਰਮੇਸ਼ਰ ਦੀ ਅਸੀਮ ਦਇਆ ਦੇ ਕਾਰਨ ਹੋਵੇਗਾ ਜਿਸ ਦੇ ਦੁਆਰਾ ਅਕਾਸ਼ ਤੋਂ ਸਾਡੇ ਉੱਤੇ ਸਵੇਰ ਦਾ ਚਾਨਣ ਚਮਕੇਗਾ
79
ਕਿ ਉਨ੍ਹਾਂ ਨੂੰ ਜਿਹੜੇ ਹਨੇਰੇ ਅਤੇ ਮੌਤ ਦੇ ਸਾਯੇ ਵਿੱਚ ਬੈਠੇ ਹਨ, ਚਾਨਣ ਦੇਵੇ ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਵੱਲ ਲੈ ਜਾਵੇ।
80
ਉਹ ਬਾਲਕ ਵਧਦਾ ਅਤੇ ਆਤਮਾ ਵਿੱਚ ਤਕੜਾ ਹੁੰਦਾ ਗਿਆ ਅਤੇ ਇਸਰਾਏਲ ਉੱਤੇ ਪਰਗਟ ਹੋਣ ਦੇ ਦਿਨ ਤੱਕ ਉਜਾੜ ਵਿੱਚ ਰਿਹਾ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 2 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24