bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 9
Luke 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
1
ਫਿਰ ਯਿਸੂ ਨੇ ਬਾਰ੍ਹਾਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਭ ਦੁਸ਼ਟ ਆਤਮਾਵਾਂ ਨੂੰ ਕੱਢਣ ਅਤੇ ਬਿਮਾਰੀਆਂ ਤੋਂ ਚੰਗਾ ਕਰਨ ਦੀ ਸ਼ਕਤੀ ਅਤੇ ਅਧਿਕਾਰ ਦਿੱਤਾ
2
ਅਤੇ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਭੇਜਿਆ।
3
ਉਸ ਨੇ ਉਨ੍ਹਾਂ ਨੂੰ ਕਿਹਾ, “ਰਾਹ ਲਈ ਕੁਝ ਨਾ ਲਵੋ; ਨਾ ਲਾਠੀ, ਨਾ ਥੈਲਾ, ਨਾ ਰੋਟੀ, ਨਾ ਪੈਸੇ ਅਤੇ ਨਾ ਹੀ ਦੋ ਕੁੜਤੇ।
4
ਜਿਸ ਘਰ ਵਿੱਚ ਜਾਓ, ਉੱਥੇ ਹੀ ਠਹਿਰੋ ਅਤੇ ਉੱਥੋਂ ਹੀ ਵਿਦਾ ਹੋਵੋ।
5
ਜੋ ਤੁਹਾਨੂੰ ਸਵੀਕਾਰ ਨਾ ਕਰਨ, ਉਸ ਨਗਰ ਵਿੱਚੋਂ ਨਿੱਕਲਦੇ ਹੋਏ ਉਨ੍ਹਾਂ ਉੱਤੇ ਗਵਾਹੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।”
6
ਸੋ ਉਹ ਜਾ ਕੇ ਪਿੰਡ-ਪਿੰਡ ਖੁਸ਼ਖ਼ਬਰੀ ਸੁਣਾਉਂਦੇ ਅਤੇ ਹਰ ਥਾਂ ਰੋਗੀਆਂ ਨੂੰ ਚੰਗਾ ਕਰਦੇ ਰਹੇ।
7
ਜਦੋਂ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਨੇ ਇਨ੍ਹਾਂ ਸਭ ਘਟਨਾਵਾਂ ਬਾਰੇ ਸੁਣਿਆ ਤਾਂ ਦੁਬਿਧਾ ਵਿੱਚ ਪੈ ਗਿਆ, ਕਿਉਂਕਿ ਕੁਝ ਇਹ ਕਹਿ ਰਹੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ;
8
ਕੁਝ ਕਹਿ ਰਹੇ ਸਨ ਕਿ ਏਲੀਯਾਹ ਪਰਗਟ ਹੋਇਆ ਹੈ ਅਤੇ ਕਈ ਇਹ ਕਿ ਪ੍ਰਾਚੀਨ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।
9
ਪਰ ਹੇਰੋਦੇਸ ਨੇ ਕਿਹਾ, “ਮੈਂ ਤਾਂ ਯੂਹੰਨਾ ਦਾ ਸਿਰ ਵਢਵਾ ਦਿੱਤਾ ਸੀ। ਫਿਰ ਇਹ ਕੌਣ ਹੈ ਜਿਸ ਦੇ ਬਾਰੇ ਮੈਂ ਅਜਿਹੀਆਂ ਗੱਲਾਂ ਸੁਣਦਾ ਹਾਂ?” ਸੋ ਉਸ ਨੇ ਯਿਸੂ ਨੂੰ ਵੇਖਣਾ ਚਾਹਿਆ।
10
ਫਿਰ ਰਸੂਲਾਂ ਨੇ ਜੋ ਕੁਝ ਕੀਤਾ ਸੀ ਵਾਪਸ ਆ ਕੇ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਲੈ ਕੇ ਚੁੱਪਚਾਪ ਬੈਤਸੈਦਾ ਨਾਮਕ ਨਗਰ ਨੂੰ ਚਲਾ ਗਿਆ।
11
ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਸ ਦੇ ਪਿੱਛੇ ਚੱਲ ਪਏ। ਤਦ ਖੁਸ਼ੀ ਨਾਲ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਯਿਸੂ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦੇ ਵਿਖੇ ਦੱਸਣ ਲੱਗਾ ਅਤੇ ਜਿਨ੍ਹਾਂ ਨੂੰ ਚੰਗਾਈ ਦੀ ਜ਼ਰੂਰਤ ਸੀ ਉਨ੍ਹਾਂ ਨੂੰ ਚੰਗਾ ਕੀਤਾ।
12
ਜਦੋਂ ਦਿਨ ਢਲਣ ਲੱਗਾ ਤਾਂ ਬਾਰ੍ਹਾਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਲੋਕਾਂ ਨੂੰ ਵਿਦਾ ਕਰ ਤਾਂਕਿ ਉਹ ਆਲੇ-ਦੁਆਲੇ ਦੇ ਪਿੰਡਾਂ ਅਤੇ ਬਸਤੀਆਂ ਵਿੱਚ ਜਾ ਕੇ ਆਪਣੇ ਰਹਿਣ ਅਤੇ ਖਾਣ ਦਾ ਪ੍ਰਬੰਧ ਕਰਨ, ਕਿਉਂਕਿ ਅਸੀਂ ਇੱਥੇ ਉਜਾੜ ਥਾਂ ਵਿੱਚ ਹਾਂ।”
13
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” ਉਨ੍ਹਾਂ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ; ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਜਾ ਕੇ ਇਨ੍ਹਾਂ ਸਾਰੇ ਲੋਕਾਂ ਲਈ ਭੋਜਨ ਖਰੀਦੀਏ।”
14
ਕਿਉਂਕਿ ਉੱਥੇ ਲਗਭਗ ਪੰਜ ਹਜ਼ਾਰ ਆਦਮੀ ਸਨ। ਤਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਇਨ੍ਹਾਂ ਨੂੰ ਪੰਜਾਹ-ਪੰਜਾਹ ਦੀਆਂ ਕਤਾਰਾਂ ਵਿੱਚ ਬਿਠਾ ਦਿਓ।”
15
ਉਨ੍ਹਾਂ ਇਸੇ ਤਰ੍ਹਾਂ ਕੀਤਾ ਅਤੇ ਸਭ ਨੂੰ ਬਿਠਾ ਦਿੱਤਾ।
16
ਫਿਰ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਤਾਂਕਿ ਉਹ ਲੋਕਾਂ ਨੂੰ ਵਰਤਾਉਣ।
17
ਤਦ ਸਾਰੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਚੁੱਕੀਆਂ।
18
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇਕਾਂਤ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਚੇਲੇ ਉਸ ਦੇ ਨਾਲ ਸਨ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
19
ਉਨ੍ਹਾਂ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਕੁਝ ਏਲੀਯਾਹ ਅਤੇ ਕਈ ਇਹ ਕਿ ਪ੍ਰਾਚੀਨ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।”
20
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉੱਤਰ ਦਿੱਤਾ, “ਪਰਮੇਸ਼ਰ ਦਾ ਮਸੀਹ!”
21
ਯਿਸੂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਕਿਸੇ ਨੂੰ ਨਾ ਦੱਸਣਾ।
22
ਫਿਰ ਉਸ ਨੇ ਕਿਹਾ, “ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਦੁਆਰਾ ਰੱਦਿਆ ਜਾਵੇ ਅਤੇ ਮਾਰ ਦਿੱਤਾ ਜਾਵੇ ਅਤੇ ਤੀਜੇ ਦਿਨ ਜੀ ਉੱਠੇ।”
23
ਫਿਰ ਉਸ ਨੇ ਸਾਰਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
24
ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ, ਪਰ ਜੋ ਕੋਈ ਮੇਰੇ ਕਾਰਨ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।
25
ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ, ਪਰ ਆਪਣਾ ਨਾਸ ਕਰੇ ਜਾਂ ਆਪਣੇ ਆਪ ਨੂੰ ਗੁਆ ਬੈਠੇ?
26
ਜੋ ਕੋਈ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਜਦੋਂ ਉਹ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੇ ਤੇਜ ਵਿੱਚ ਆਵੇਗਾ, ਉਸ ਤੋਂ ਸ਼ਰਮਾਵੇਗਾ।
27
ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਵੇਖ ਲੈਣ।”
28
ਫਿਰ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਲਗਭਗ ਅੱਠ ਦਿਨਾਂ ਬਾਅਦ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ।
29
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਤੇ ਉਸ ਦਾ ਵਸਤਰ ਸਫ਼ੇਦ ਚਮਕੀਲਾ ਹੋ ਗਿਆ
30
ਅਤੇ ਵੇਖੋ, ਦੋ ਮਨੁੱਖ ਉਸ ਨਾਲ ਗੱਲਾਂ ਕਰ ਰਹੇ ਸਨ; ਉਹ ਮੂਸਾ ਅਤੇ ਏਲੀਯਾਹ ਸਨ
31
ਜਿਹੜੇ ਮਹਿਮਾ ਵਿੱਚ ਪਰਗਟ ਹੋ ਕੇ ਯਿਸੂ ਦੀ ਮੌਤ ਦੀ ਗੱਲ ਕਰ ਰਹੇ ਸਨ ਜੋ ਯਰੂਸ਼ਲਮ ਵਿੱਚ ਹੋਣ ਵਾਲੀ ਸੀ।
32
ਪਤਰਸ ਅਤੇ ਉਸ ਦੇ ਸਾਥੀ ਬਹੁਤ ਜ਼ਿਆਦਾ ਨੀਂਦ ਵਿੱਚ ਸਨ, ਪਰ ਜਦੋਂ ਉਹ ਪੂਰੀ ਤਰ੍ਹਾਂ ਜਾਗ ਗਏ ਤਾਂ ਉਨ੍ਹਾਂ ਯਿਸੂ ਦਾ ਤੇਜ ਅਤੇ ਉਸ ਦੇ ਨਾਲ ਦੋ ਵਿਅਕਤੀਆਂ ਨੂੰ ਖੜ੍ਹੇ ਵੇਖਿਆ।
33
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉਸ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਕਿਹਾ, “ਸੁਆਮੀ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਅਸੀਂ ਤਿੰਨ ਤੰਬੂ ਬਣਾਉਂਦੇ ਹਾਂ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।” ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ।
34
ਉਹ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਬੱਦਲ ਆਇਆ ਅਤੇ ਉਨ੍ਹਾਂ ਉੱਤੇ ਛਾ ਗਿਆ ਅਤੇ ਉਨ੍ਹਾਂ ਦੇ ਬੱਦਲ ਵਿੱਚ ਪ੍ਰਵੇਸ਼ ਕਰਦੇ ਹੀ ਚੇਲੇ ਡਰ ਗਏ।
35
ਤਦ ਬੱਦਲ ਵਿੱਚੋਂ ਇੱਕ ਅਵਾਜ਼ ਆਈ, “ਇਹ ਮੇਰਾ ਪੁੱਤਰ ਹੈ! ਮੇਰਾ ਚੁਣਿਆ ਹੋਇਆ; ਇਸ ਦੀ ਸੁਣੋ।”
36
ਜਦੋਂ ਅਵਾਜ਼ ਬੰਦ ਹੋਈ ਤਾਂ ਉਨ੍ਹਾਂ ਯਿਸੂ ਨੂੰ ਇਕੱਲਾ ਪਾਇਆ, ਪਰ ਉਹ ਚੁੱਪ ਰਹੇ ਅਤੇ ਜੋ ਉਨ੍ਹਾਂ ਨੇ ਵੇਖਿਆ ਸੀ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਨਾ ਦੱਸਿਆ।
37
ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪਹਾੜ ਤੋਂ ਹੇਠਾਂ ਉੱਤਰੇ ਤਾਂ ਇੱਕ ਵੱਡੀ ਭੀੜ ਉਸ ਨੂੰ ਮਿਲੀ
38
ਅਤੇ ਵੇਖੋ, ਭੀੜ ਵਿੱਚੋਂ ਇੱਕ ਮਨੁੱਖ ਨੇ ਪੁਕਾਰ ਕੇ ਕਿਹਾ, “ਗੁਰੂ ਜੀ, ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਉੱਤੇ ਨਿਗਾਹ ਕਰ, ਕਿਉਂਕਿ ਉਹ ਮੇਰਾ ਇਕਲੌਤਾ ਪੁੱਤਰ ਹੈ
39
ਅਤੇ ਇੱਕ ਆਤਮਾ ਉਸ ਨੂੰ ਜਕੜ ਲੈਂਦਾ ਹੈ ਅਤੇ ਉਹ ਇੱਕਦਮ ਚੀਕ ਉੱਠਦਾ ਹੈ; ਉਹ ਉਸ ਨੂੰ ਅਜਿਹਾ ਮਰੋੜਦਾ ਹੈ ਕਿ ਉਸ ਦੇ ਮੂੰਹ ਵਿੱਚੋਂ ਝੱਗ ਨਿੱਕਲਦੀ ਹੈ ਅਤੇ ਉਸ ਨੂੰ ਭੰਨ-ਤੋੜ ਕੇ ਮੁਸ਼ਕਲ ਨਾਲ ਛੱਡਦਾ ਹੈ।
40
ਮੈਂ ਤੁਹਾਡੇ ਚੇਲਿਆਂ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਕੱਢ ਦੇਣ, ਪਰ ਉਹ ਕੱਢ ਨਾ ਸਕੇ।”
41
ਯਿਸੂ ਨੇ ਕਿਹਾ, “ਹੇ ਵਿਸ਼ਵਾਸਹੀਣ ਅਤੇ ਭ੍ਰਿਸ਼ਟ ਪੀੜ੍ਹੀ! ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸਹਾਂਗਾ? ਆਪਣੇ ਪੁੱਤਰ ਨੂੰ ਇੱਥੇ ਲਿਆ।”
42
ਉਹ ਆ ਹੀ ਰਿਹਾ ਸੀ ਕਿ ਦੁਸ਼ਟ ਆਤਮਾ ਨੇ ਉਸ ਨੂੰ ਹੇਠਾਂ ਪਟਕਿਆ ਅਤੇ ਮਰੋੜ ਸੁੱਟਿਆ, ਪਰ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਲੜਕੇ ਨੂੰ ਚੰਗਾ ਕਰਕੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ।
43
ਤਦ ਸਭ ਪਰਮੇਸ਼ਰ ਦੀ ਮਹਾਨਤਾ ਤੋਂ ਹੈਰਾਨ ਰਹਿ ਗਏ। ਪਰ ਜਦੋਂ ਸਭ ਲੋਕ ਉਨ੍ਹਾਂ ਕੰਮਾਂ ਤੋਂ ਜੋ ਉਹ ਕਰ ਰਿਹਾ ਸੀ ਹੈਰਾਨ ਹੋ ਰਹੇ ਸਨ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,
44
“ਇਨ੍ਹਾਂ ਗੱਲਾਂ 'ਤੇ ਚੰਗੀ ਤਰ੍ਹਾਂ ਕੰਨ ਲਾਓ, ਕਿਉਂਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣ ਵਾਲਾ ਹੈ।”
45
ਪਰ ਇਹ ਗੱਲ ਉਨ੍ਹਾਂ ਦੀ ਸਮਝ ਵਿੱਚ ਨਾ ਆਈ ਅਤੇ ਉਨ੍ਹਾਂ ਤੋਂ ਗੁਪਤ ਰਹੀ ਕਿ ਉਹ ਇਸ ਨੂੰ ਨਾ ਜਾਣਨ ਅਤੇ ਉਹ ਇਸ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
46
ਚੇਲਿਆਂ ਵਿੱਚ ਇਹ ਬਹਿਸ ਛਿੜ ਗਈ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ।
47
ਯਿਸੂ ਨੇ ਉਨ੍ਹਾਂ ਦੇ ਮਨ ਦੇ ਵਿਚਾਰ ਨੂੰ ਜਾਣ ਲਿਆ ਅਤੇ ਇੱਕ ਬੱਚੇ ਨੂੰ ਲੈ ਕੇ ਆਪਣੇ ਕੋਲ ਖੜ੍ਹਾ ਕੀਤਾ
48
ਅਤੇ ਉਨ੍ਹਾਂ ਨੂੰ ਕਿਹਾ, “ਜੋ ਕੋਈ ਇਸ ਬੱਚੇ ਨੂੰ ਮੇਰੇ ਨਾਮ ਵਿੱਚ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ, ਕਿਉਂਕਿ ਤੁਹਾਡੇ ਸਾਰਿਆਂ ਵਿੱਚੋਂ ਜਿਹੜਾ ਸਭ ਤੋਂ ਛੋਟਾ ਹੈ ਉਹੀ ਵੱਡਾ ਹੈ।”
49
ਫਿਰ ਯੂਹੰਨਾ ਨੇ ਕਿਹਾ, “ਸੁਆਮੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਦੇ ਵੇਖਿਆ ਅਤੇ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਨਾਲ ਤੇਰੇ ਪਿੱਛੇ ਨਹੀਂ ਚੱਲਦਾ।”
50
ਪਰ ਯਿਸੂ ਨੇ ਉਸ ਨੂੰ ਕਿਹਾ, “ਉਸ ਨੂੰ ਨਾ ਰੋਕੋ, ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਵੱਲ ਹੈ।”
51
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਸ ਦੇ ਸਵਰਗ ਉਠਾਏ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ ਤਾਂ ਉਸ ਨੇ ਯਰੂਸ਼ਲਮ ਜਾਣ ਦਾ ਠਾਣਿਆ।
52
ਉਸ ਨੇ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ। ਉਹ ਗਏ ਅਤੇ ਸਾਮਰੀਆਂ ਦੇ ਇੱਕ ਪਿੰਡ ਵਿੱਚ ਪ੍ਰਵੇਸ਼ ਕੀਤਾ ਤਾਂਕਿ ਉਸ ਦੇ ਲਈ ਤਿਆਰੀ ਕਰਨ;
53
ਪਰ ਉਨ੍ਹਾਂ ਉਸ ਨੂੰ ਸਵੀਕਾਰ ਨਾ ਕੀਤਾ, ਕਿਉਂਕਿ ਉਹ ਯਰੂਸ਼ਲਮ ਨੂੰ ਜਾ ਰਿਹਾ ਸੀ।
54
ਇਹ ਵੇਖ ਕੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਕਿਹਾ, “ਪ੍ਰਭੂ, ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਅੱਗ ਨੂੰ ਕਹੀਏ ਜੋ ਅਕਾਸ਼ ਤੋਂ ਉੱਤਰ ਕੇ ਇਨ੍ਹਾਂ ਨੂੰ ਭਸਮ ਕਰ ਦੇਵੇ?”
55
ਪਰ ਯਿਸੂ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ [ਅਤੇ ਕਿਹਾ, “ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਆਤਮਾ ਤੋਂ ਹੋ।
56
ਮਨੁੱਖ ਦਾ ਪੁੱਤਰ ਲੋਕਾਂ ਦੇ ਪ੍ਰਾਣਾਂ ਨੂੰ ਨਾਸ ਕਰਨ ਨਹੀਂ, ਸਗੋਂ ਬਚਾਉਣ ਲਈ ਆਇਆ ਹੈ।”] ਅਤੇ ਉਹ ਕਿਸੇ ਹੋਰ ਪਿੰਡ ਨੂੰ ਚਲੇ ਗਏ।
57
ਜਦੋਂ ਉਹ ਰਾਹ ਵਿੱਚ ਜਾ ਰਹੇ ਸਨ ਤਾਂ ਕਿਸੇ ਨੇ ਉਸ ਨੂੰ ਕਿਹਾ, “ ਜਿੱਥੇ ਕਿਤੇ ਵੀ ਤੂੰ ਜਾਵੇਂ, ਮੈਂ ਤੇਰੇ ਪਿੱਛੇ ਚੱਲਾਂਗਾ।”
58
ਯਿਸੂ ਨੇ ਉਸ ਨੂੰ ਕਿਹਾ, “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਦੀ ਵੀ ਥਾਂ ਨਹੀਂ ਹੈ।”
59
ਫਿਰ ਉਸ ਨੇ ਦੂਜੇ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਪਰ ਉਸ ਨੇ ਕਿਹਾ, “ਪ੍ਰਭੂ, ਮੈਨੂੰ ਆਗਿਆ ਦੇ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਵਾਂ।”
60
ਯਿਸੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ, ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ।”
61
ਇੱਕ ਹੋਰ ਨੇ ਕਿਹਾ, “ਪ੍ਰਭੂ, ਮੈਂ ਤੇਰੇ ਪਿੱਛੇ ਚੱਲਾਂਗਾ, ਪਰ ਪਹਿਲਾਂ ਮੈਨੂੰ ਆਗਿਆ ਦੇ ਕਿ ਆਪਣੇ ਘਰਦਿਆਂ ਤੋਂ ਵਿਦਾ ਹੋ ਆਵਾਂ।”
62
ਯਿਸੂ ਨੇ ਉਸ ਨੂੰ ਕਿਹਾ, “ਜੋ ਕੋਈ ਹਲ ਉੱਤੇ ਹੱਥ ਰੱਖ ਕੇ ਪਿੱਛੇ ਵੇਖਦਾ ਹੈ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24