bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 19
Luke 19
Punjabi Standard Bible (Punjabi Standard Bible) 2023
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 20 →
1
ਯਿਸੂ ਯਰੀਹੋ ਦੇ ਵਿੱਚੋਂ ਦੀ ਲੰਘ ਰਿਹਾ ਸੀ
2
ਅਤੇ ਵੇਖੋ, ਜ਼ੱਕੀ ਨਾਮਕ ਇੱਕ ਮਨੁੱਖ ਸੀ ਜਿਹੜਾ ਮਹਿਸੂਲੀਆਂ ਦਾ ਪ੍ਰਧਾਨ ਅਤੇ ਧਨਵਾਨ ਵਿਅਕਤੀ ਸੀ।
3
ਉਹ ਵੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਹੀਂ ਪਾ ਰਿਹਾ ਸੀ, ਕਿਉਂਕਿ ਉਹ ਕੱਦ ਦਾ ਮਧਰਾ ਸੀ।
4
ਸੋ ਉਸ ਨੂੰ ਵੇਖਣ ਲਈ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਦਰਖ਼ਤ ਉੱਤੇ ਚੜ੍ਹ ਗਿਆ, ਕਿਉਂਕਿ ਉਸ ਨੇ ਉਸੇ ਰਸਤਿਓਂ ਲੰਘਣਾ ਸੀ।
5
ਜਦੋਂ ਯਿਸੂ ਉਸ ਥਾਂ 'ਤੇ ਪਹੁੰਚਿਆ ਤਾਂ ਉਸ ਨੇ ਉਤਾਂਹ ਵੇਖ ਕੇ ਉਸ ਨੂੰ ਕਿਹਾ, “ਜ਼ੱਕੀ, ਛੇਤੀ ਹੇਠਾਂ ਉੱਤਰ ਆ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।”
6
ਤਦ ਉਹ ਛੇਤੀ ਹੇਠਾਂ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ।
7
ਇਹ ਵੇਖ ਕੇ ਸਾਰੇ ਬੁੜਬੁੜਾਉਂਦੇ ਹੋਏ ਕਹਿਣ ਲੱਗੇ, “ਉਹ ਇੱਕ ਪਾਪੀ ਮਨੁੱਖ ਦੇ ਘਰ ਠਹਿਰਿਆ ਹੈ।”
8
ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਵੇਖ, ਮੈਂ ਆਪਣਾ ਅੱਧਾ ਮਾਲ-ਧਨ ਗਰੀਬਾਂ ਨੂੰ ਦਿੰਦਾ ਹਾਂ ਅਤੇ ਜੇ ਮੈਂ ਧੋਖੇ ਨਾਲ ਕਿਸੇ ਤੋਂ ਕੁਝ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।”
9
ਤਦ ਯਿਸੂ ਨੇ ਉਸ ਨੂੰ ਕਿਹਾ, “ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਵੀ ਅਬਰਾਹਾਮ ਦਾ ਪੁੱਤਰ ਹੈ।
10
ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।”
11
ਜਦੋਂ ਲੋਕ ਇਹ ਗੱਲਾਂ ਸੁਣ ਰਹੇ ਸਨ ਤਾਂ ਯਿਸੂ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸੋਚਦੇ ਸਨ ਕਿ ਪਰਮੇਸ਼ਰ ਦਾ ਰਾਜ ਤੁਰੰਤ ਪਰਗਟ ਹੋਣ ਵਾਲਾ ਹੈ।
12
ਉਸ ਨੇ ਕਿਹਾ, “ਇੱਕ ਅਮੀਰ ਵਿਅਕਤੀ ਪਰਦੇਸ ਨੂੰ ਗਿਆ ਕਿ ਆਪਣੇ ਲਈ ਰਾਜ-ਪਦਵੀ ਪ੍ਰਾਪਤ ਕਰਕੇ ਵਾਪਸ ਆਵੇ।
13
ਉਸ ਨੇ ਆਪਣੇ ਦਸ ਦਾਸਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਮੀਨਾ ਦਿੱਤੇ ਅਤੇ ਉਨ੍ਹਾਂ ਨੂੰ ਕਿਹਾ, ‘ਮੇਰੇ ਵਾਪਸ ਆਉਣ ਤੱਕ ਵਪਾਰ ਕਰੋ’।
14
ਪਰ ਉਸ ਦੇ ਨਗਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਨ੍ਹਾਂ ਇੱਕ ਦੂਤ ਨੂੰ ਉਸ ਦੇ ਪਿੱਛੇ ਇਹ ਸੁਨੇਹਾ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਸਾਡੇ ਉੱਤੇ ਰਾਜ ਕਰੇ’।
15
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਰਾਜ-ਪਦਵੀ ਪ੍ਰਾਪਤ ਕਰਕੇ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਦਾਸਾਂ ਨੂੰ ਆਪਣੇ ਕੋਲ ਬੁਲਾਉਣ ਲਈ ਕਿਹਾ ਜਿਨ੍ਹਾਂ ਨੂੰ ਉਸ ਨੇ ਪੈਸਾ ਦਿੱਤਾ ਸੀ ਤਾਂਕਿ ਉਹ ਜਾਣ ਸਕੇ ਜੋ ਉਨ੍ਹਾਂ ਨੇ ਵਪਾਰ ਕਰਕੇ ਕੀ ਕਮਾਇਆ।
16
ਤਦ ਪਹਿਲੇ ਨੇ ਆ ਕੇ ਕਿਹਾ, ‘ਹੇ ਮਾਲਕ, ਮੈਂ ਤੁਹਾਡੇ ਮੀਨਾ ਤੋਂ ਦਸ ਮੀਨਾ ਹੋਰ ਕਮਾਏ’।
17
ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਚੰਗੇ ਦਾਸ, ਕਿਉਂਕਿ ਤੂੰ ਥੋੜ੍ਹੇ ਵਿੱਚ ਇਮਾਨਦਾਰ ਰਿਹਾ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰੀ ਹੋ’।
18
ਫਿਰ ਦੂਜੇ ਨੇ ਆ ਕੇ ਕਿਹਾ, ‘ਹੇ ਮਾਲਕ, ਮੈਂ ਤੁਹਾਡੇ ਮੀਨਾ ਤੋਂ ਪੰਜ ਮੀਨਾ ਹੋਰ ਕਮਾਏ’।
19
ਮਾਲਕ ਨੇ ਉਸ ਨੂੰ ਵੀ ਕਿਹਾ, ‘ਤੂੰ ਪੰਜਾਂ ਨਗਰਾਂ ਉੱਤੇ ਅਧਿਕਾਰੀ ਹੋ’।
20
ਫਿਰ ਇੱਕ ਹੋਰ ਨੇ ਆ ਕੇ ਕਿਹਾ, ‘ਹੇ ਮਾਲਕ, ਇਹ ਵੇਖੋ ਤੁਹਾਡਾ ਮੀਨਾ ਜਿਸ ਨੂੰ ਮੈਂ ਰੁਮਾਲ ਵਿੱਚ ਲਪੇਟ ਕੇ ਰੱਖਿਆ,
21
ਕਿਉਂਕਿ ਮੈਂ ਤੁਹਾਡੇ ਕੋਲੋਂ ਡਰਿਆ, ਇਸ ਲਈ ਕਿ ਤੁਸੀਂ ਸਖ਼ਤ ਆਦਮੀ ਹੋ; ਜੋ ਤੁਸੀਂ ਰੱਖਿਆ ਨਹੀਂ ਉਹ ਲੈਂਦੇ ਹੋ ਅਤੇ ਜੋ ਬੀਜਿਆ ਨਹੀਂ ਉਹ ਵੱਢਦੇ ਹੋ’।
22
ਮਾਲਕ ਨੇ ਉਸ ਨੂੰ ਕਿਹਾ, ‘ਓਏ ਦੁਸ਼ਟ ਦਾਸ, ਮੈਂ ਤੇਰੇ ਮੂੰਹ ਦੇ ਸ਼ਬਦਾਂ ਤੋਂ ਤੈਨੂੰ ਦੋਸ਼ੀ ਠਹਿਰਾਵਾਂਗਾ। ਤੂੰ ਜਾਣਦਾ ਸੀ ਕਿ ਮੈਂ ਸਖ਼ਤ ਆਦਮੀ ਹਾਂ; ਜੋ ਰੱਖਿਆ ਨਹੀਂ ਉਹ ਲੈਂਦਾ ਹਾਂ ਅਤੇ ਜੋ ਬੀਜਿਆ ਨਹੀਂ ਉਹ ਵੱਢਦਾ ਹਾਂ।
23
ਫਿਰ ਤੂੰ ਮੇਰਾ ਪੈਸਾ ਕਿਸੇ ਸ਼ਾਹੂਕਾਰ ਕੋਲ ਕਿਉਂ ਨਹੀਂ ਰੱਖਿਆ ਕਿ ਮੈਂ ਆ ਕੇ ਵਿਆਜ ਸਮੇਤ ਵਾਪਸ ਲੈਂਦਾ’?
24
ਫਿਰ ਉਸ ਨੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, ‘ਇਸ ਕੋਲੋਂ ਮੀਨਾ ਲੈ ਲਵੋ ਅਤੇ ਜਿਸ ਕੋਲ ਦਸ ਮੀਨਾ ਹਨ ਉਸ ਨੂੰ ਦੇ ਦਿਓ’।
25
ਉਨ੍ਹਾਂ ਉਸ ਨੂੰ ਕਿਹਾ, ‘ਹੇ ਮਾਲਕ, ਉਸ ਕੋਲ ਤਾਂ ਦਸ ਮੀਨਾ ਹਨ’।
26
ਉਸ ਨੇ ਕਿਹਾ, ‘ਮੈਂ ਤੁਹਾਨੂੰ ਕਹਿੰਦਾ ਹਾਂ ਕਿ ਹਰੇਕ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।
27
ਹੁਣ ਮੇਰੇ ਉਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ, ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ’।”
28
ਇਹ ਗੱਲਾਂ ਕਹਿ ਕੇ ਯਿਸੂ ਯਰੂਸ਼ਲਮ ਨੂੰ ਜਾਣ ਲਈ ਅੱਗੇ ਤੁਰ ਪਿਆ।
29
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਜ਼ੈਤੂਨ ਨਾਮਕ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ,
30
“ਸਾਹਮਣੇ ਪਿੰਡ ਵਿੱਚ ਜਾਓ ਅਤੇ ਉਸ ਵਿੱਚ ਵੜਦਿਆਂ ਹੀ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਉੱਤੇ ਕਦੇ ਕੋਈ ਮਨੁੱਖ ਸਵਾਰ ਨਹੀਂ ਹੋਇਆ; ਉਸ ਨੂੰ ਖੋਲ੍ਹ ਕੇ ਲੈ ਆਓ।
31
ਜੇ ਕੋਈ ਤੁਹਾਡੇ ਤੋਂ ਪੁੱਛੇ ਕਿ ਇਸ ਨੂੰ ਕਿਉਂ ਖੋਲ੍ਹ ਰਹੇ ਹੋ, ਤਾਂ ਕਹਿਣਾ ਕਿ ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।”
32
ਤਦ ਜਿਹੜੇ ਭੇਜੇ ਗਏ ਸਨ ਉਨ੍ਹਾਂ ਜਾ ਕੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ।
33
ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?”
34
ਉਨ੍ਹਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।”
35
ਫਿਰ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ 'ਤੇ ਪਾ ਕੇ ਯਿਸੂ ਨੂੰ ਉਸ ਉੱਤੇ ਬਿਠਾਇਆ।
36
ਜਦੋਂ ਉਹ ਜਾ ਰਿਹਾ ਸੀ ਤਾਂ ਲੋਕ ਰਾਹ ਵਿੱਚ ਆਪਣੇ ਕੱਪੜੇ ਵਿਛਾਉਣ ਲੱਗੇ।
37
ਜਿਵੇਂ ਹੀ ਉਹ ਜ਼ੈਤੂਨ ਪਹਾੜ ਦੀ ਢਲਾਣ ਦੇ ਨੇੜੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਭੀੜ ਉਨ੍ਹਾਂ ਸਭ ਚਮਤਕਾਰਾਂ ਦੇ ਕਾਰਨ ਜੋ ਉਨ੍ਹਾਂ ਨੇ ਵੇਖੇ ਸਨ, ਅਨੰਦ ਮਨਾਉਂਦੀ ਹੋਈ ਉੱਚੀ ਅਵਾਜ਼ ਵਿੱਚ ਪਰਮੇਸ਼ਰ ਦੀ ਉਸਤਤ ਕਰਨ ਲੱਗੀ:
38
ਧੰਨ ਹੈ ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ; ਸਵਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਮਹਿਮਾ!
39
ਤਦ ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕ।”
40
ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਇਹ ਚੁੱਪ ਹੋ ਗਏ ਤਾਂ ਪੱਥਰ ਪੁਕਾਰ ਉੱਠਣਗੇ।”
41
ਜਦੋਂ ਉਹ ਨੇੜੇ ਪਹੁੰਚਿਆ ਤਾਂ ਨਗਰ ਨੂੰ ਵੇਖ ਕੇ ਉਸ ਉੱਤੇ ਰੋਇਆ
42
ਅਤੇ ਕਿਹਾ, “ਕਾਸ਼ ਕਿ ਤੂੰ ਅੱਜ ਦੇ ਦਿਨ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਇਹ ਤੇਰੀਆਂ ਅੱਖਾਂ ਤੋਂ ਓਹਲੇ ਹਨ।
43
ਕਿਉਂਕਿ ਤੇਰੇ ਉੱਤੇ ਅਜਿਹੇ ਦਿਨ ਆਉਣਗੇ ਕਿ ਤੇਰੇ ਵੈਰੀ ਤੇਰੇ ਸਾਹਮਣੇ ਤੇਰੇ ਵਿਰੁੱਧ ਮੋਰਚਾ ਬੰਨ੍ਹਣਗੇ ਅਤੇ ਚਾਰੇ ਪਾਸਿਓਂ ਤੈਨੂੰ ਘੇਰ ਕੇ ਦਬਾਉਣਗੇ।
44
ਤਦ ਉਹ ਤੈਨੂੰ ਅਤੇ ਤੇਰੇ ਨਾਲ ਤੇਰੇ ਬੱਚਿਆਂ ਨੂੰ ਮਿੱਟੀ ਵਿੱਚ ਮਿਲਾ ਦੇਣਗੇ ਅਤੇ ਤੇਰੇ ਵਿੱਚ ਪੱਥਰ 'ਤੇ ਪੱਥਰ ਵੀ ਨਾ ਛੱਡਣਗੇ, ਕਿਉਂਕਿ ਤੂੰ ਆਪਣੇ ਕਿਰਪਾ ਦੇ ਸਮੇਂ ਨੂੰ ਨਾ ਪਛਾਣਿਆ।”
45
ਤਦ ਉਹ ਹੈਕਲ ਵਿੱਚ ਗਿਆ ਅਤੇ ਵੇਚਣ ਵਾਲਿਆਂ ਨੂੰ ਉੱਥੋਂ ਬਾਹਰ ਕੱਢਦਾ ਹੋਇਆ
46
ਕਹਿਣ ਲੱਗਾ, “ਲਿਖਿਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ’, ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।”
47
ਉਹ ਹਰ ਰੋਜ਼ ਹੈਕਲ ਵਿੱਚ ਉਪਦੇਸ਼ ਦਿੰਦਾ ਸੀ। ਪ੍ਰਧਾਨ ਯਾਜਕ ਅਤੇ ਸ਼ਾਸਤਰੀ ਅਤੇ ਲੋਕਾਂ ਦੇ ਆਗੂ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਸਨ,
48
ਪਰ ਉਨ੍ਹਾਂ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਕੀ ਕਰਨ, ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਉਸ ਦੀ ਸੁਣਦੇ ਸਨ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24