bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 23
Luke 23
Punjabi Standard Bible (Punjabi Standard Bible) 2023
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 24 →
1
ਤਦ ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ
2
ਅਤੇ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ, “ਅਸੀਂ ਇਸ ਨੂੰ ਸਾਡੇ ਲੋਕਾਂ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਟੈਕਸ ਦੇਣ ਤੋਂ ਮਨ੍ਹਾ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਅਰਥਾਤ ਰਾਜਾ ਕਹਿੰਦਿਆਂ ਸੁਣਿਆ ਹੈ।”
3
ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਆਪੇ ਕਹਿ ਦਿੱਤਾ।”
4
ਤਦ ਪਿਲਾਤੁਸ ਨੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।”
5
ਪਰ ਉਨ੍ਹਾਂ ਹੋਰ ਵੀ ਜ਼ੋਰ ਦੇ ਕੇ ਕਿਹਾ, “ਇਹ ਗਲੀਲ ਤੋਂ ਲੈ ਕੇ ਇੱਥੋਂ ਤੱਕ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਆਪਣੀ ਸਿੱਖਿਆ ਨਾਲ ਭੜਕਾਉਂਦਾ ਹੈ।”
6
ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ?”
7
ਤਦ ਇਹ ਜਾਣ ਕੇ ਜੋ ਉਹ ਹੇਰੋਦੇਸ ਦੇ ਇਲਾਕੇ ਦਾ ਹੈ, ਪਿਲਾਤੁਸ ਨੇ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ; ਉਨ੍ਹਾਂ ਦਿਨਾਂ ਵਿੱਚ ਉਹ ਵੀ ਯਰੂਸ਼ਲਮ ਵਿੱਚ ਹੀ ਸੀ।
8
ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਹ ਬਹੁਤ ਸਮੇਂ ਤੋਂ ਯਿਸੂ ਨੂੰ ਮਿਲਣਾ ਚਾਹੁੰਦਾ ਸੀ, ਕਿਉਂ ਜੋ ਉਹ ਉਸ ਦੇ ਵਿਖੇ ਸੁਣਦਾ ਹੁੰਦਾ ਸੀ ਅਤੇ ਆਸ ਰੱਖਦਾ ਸੀ ਕਿ ਉਸ ਤੋਂ ਕੋਈ ਚਿੰਨ੍ਹ ਵੇਖੇ।
9
ਉਸ ਨੇ ਯਿਸੂ ਤੋਂ ਬਹੁਤ ਸਾਰੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਕੋਈ ਉੱਤਰ ਨਾ ਦਿੱਤਾ।
10
ਪ੍ਰਧਾਨ ਯਾਜਕ ਅਤੇ ਸ਼ਾਸਤਰੀ ਖੜ੍ਹੇ ਹੋ ਕੇ ਬੜੇ ਜ਼ੋਰ ਨਾਲ ਯਿਸੂ ਉੱਤੇ ਦੋਸ਼ ਲਾ ਰਹੇ ਸਨ।
11
ਹੇਰੋਦੇਸ ਨੇ ਵੀ ਆਪਣੇ ਸਿਪਾਹੀਆਂ ਦੇ ਨਾਲ ਯਿਸੂ ਦਾ ਅਪਮਾਨ ਕੀਤਾ ਅਤੇ ਉਸ ਦਾ ਮਖੌਲ ਉਡਾਇਆ ਅਤੇ ਚਮਕੀਲਾ ਵਸਤਰ ਪਹਿਨਾ ਕੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ।
12
ਉਸੇ ਦਿਨ ਤੋਂ ਹੇਰੋਦੇਸ ਅਤੇ ਪਿਲਾਤੁਸ ਦੋਵੇਂ ਆਪਸ ਵਿੱਚ ਮਿੱਤਰ ਬਣ ਗਏ, ਕਿਉਂਕਿ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।
13
ਤਦ ਪਿਲਾਤੁਸ ਨੇ ਪ੍ਰਧਾਨ ਯਾਜਕਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ,
14
“ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭੜਕਾਉਣ ਵਾਲਾ ਕਹਿ ਕੇ ਮੇਰੇ ਕੋਲ ਲਿਆਏ ਹੋ ਅਤੇ ਵੇਖੋ, ਮੈਂ ਤੁਹਾਡੇ ਸਾਹਮਣੇ ਇਸ ਦੀ ਜਾਂਚ-ਪੜਤਾਲ ਕੀਤੀ ਅਤੇ ਇਸ ਮਨੁੱਖ ਵਿੱਚ ਅਜਿਹਾ ਕੋਈ ਅਪਰਾਧ ਨਹੀਂ ਪਾਇਆ ਜਿਸ ਦਾ ਦੋਸ਼ ਤੁਸੀਂ ਇਸ ਦੇ ਵਿਰੁੱਧ ਲਾਉਂਦੇ ਹੋ
15
ਅਤੇ ਨਾ ਹੀ ਹੇਰੋਦੇਸ ਨੇ; ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜ ਦਿੱਤਾ ਹੈ। ਵੇਖੋ, ਇਸ ਨੇ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਕੀਤਾ।
16
ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ।”
17
[ਤਿਉਹਾਰ ਦੇ ਸਮੇਂ ਪਿਲਾਤੁਸ ਉਨ੍ਹਾਂ ਦੇ ਲਈ ਇੱਕ ਕੈਦੀ ਨੂੰ ਰਿਹਾਅ ਕਰਦਾ ਹੁੰਦਾ ਸੀ।]
18
ਉਨ੍ਹਾਂ ਸਾਰਿਆਂ ਨੇ ਚੀਕ ਕੇ ਕਿਹਾ, “ਇਸ ਨੂੰ ਪਰੇ ਕਰ ਅਤੇ ਸਾਡੇ ਲਈ ਬਰੱਬਾਸ ਨੂੰ ਰਿਹਾ ਕਰ ਦੇ।”
19
ਇਹ ਉਹੋ ਸੀ ਜਿਸ ਨੂੰ ਨਗਰ ਵਿੱਚ ਹੋਏ ਕਿਸੇ ਵਿਦਰੋਹ ਅਤੇ ਹੱਤਿਆ ਦੇ ਕਾਰਨ ਕੈਦ ਵਿੱਚ ਪਾਇਆ ਗਿਆ ਸੀ।
20
ਪਰ ਪਿਲਾਤੁਸ ਨੇ ਯਿਸੂ ਨੂੰ ਛੱਡਣ ਦੀ ਇੱਛਾ ਨਾਲ ਇੱਕ ਵਾਰ ਫੇਰ ਉਨ੍ਹਾਂ ਨਾਲ ਗੱਲ ਕੀਤੀ।
21
ਪਰ ਉਹ ਚੀਕ ਕੇ ਕਹਿਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ, ਸਲੀਬ 'ਤੇ ਚੜ੍ਹਾਓ!”
22
ਪਿਲਾਤੁਸ ਨੇ ਤੀਜੀ ਵਾਰ ਉਨ੍ਹਾਂ ਨੂੰ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ? ਮੈਂ ਇਸ ਵਿੱਚ ਮੌਤ ਦੇ ਯੋਗ ਕੋਈ ਦੋਸ਼ ਨਹੀਂ ਵੇਖਿਆ, ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ।”
23
ਪਰ ਉਹ ਚੀਕ-ਚੀਕ ਕੇ ਇਸ ਮੰਗ 'ਤੇ ਅੜੇ ਰਹੇ ਕਿ ਉਸ ਨੂੰ ਸਲੀਬ 'ਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦਾ ਚੀਕਣਾ ਪਰਬਲ ਹੋਇਆ।
24
ਸੋ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫੈਸਲਾ ਕੀਤਾ
25
ਅਤੇ ਉਸ ਨੂੰ ਜੋ ਵਿਦਰੋਹ ਅਤੇ ਹੱਤਿਆ ਦੇ ਕਾਰਨ ਕੈਦ ਵਿੱਚ ਪਾਇਆ ਹੋਇਆ ਸੀ ਅਤੇ ਜਿਸ ਦੀ ਮੰਗ ਲੋਕਾਂ ਨੇ ਕੀਤੀ ਸੀ, ਰਿਹਾਅ ਕਰ ਦਿੱਤਾ। ਪਰ ਯਿਸੂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਹਵਾਲੇ ਕਰ ਦਿੱਤਾ।
26
ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ ਤਾਂ ਉਨ੍ਹਾਂ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆ ਰਿਹਾ ਸੀ, ਫੜ ਕੇ ਉਸ ਨੂੰ ਸਲੀਬ ਚੁਕਾਈ ਕਿ ਉਹ ਯਿਸੂ ਦੇ ਪਿੱਛੇ-ਪਿੱਛੇ ਲੈ ਚੱਲੇ।
27
ਲੋਕਾਂ ਦੀ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਰਹੀ ਸੀ, ਜਿਨ੍ਹਾਂ ਵਿੱਚ ਉਹ ਔਰਤਾਂ ਵੀ ਸਨ ਜਿਹੜੀਆਂ ਉਸ ਦੇ ਲਈ ਰੋਂਦੀਆਂ ਅਤੇ ਪਿੱਟਦੀਆਂ ਸਨ।
28
ਤਦ ਯਿਸੂ ਨੇ ਉਨ੍ਹਾਂ ਵੱਲ ਮੁੜ ਕੇ ਕਿਹਾ, “ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ।
29
ਕਿਉਂਕਿ ਵੇਖੋ, ਉਹ ਦਿਨ ਆ ਰਹੇ ਹਨ ਜਦੋਂ ਉਹ ਕਹਿਣਗੇ, ‘ਧੰਨ ਹਨ ਉਹ ਜਿਹੜੀਆਂ ਬਾਂਝ ਹਨ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਉਹ ਛਾਤੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।’
30
ਤਦ ਉਹ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿੱਗ ਪਵੋ’ ਅਤੇ ਪਹਾੜੀਆਂ ਨੂੰ, ‘ਸਾਨੂੰ ਢੱਕ ਲਵੋ’;
31
ਕਿਉਂਕਿ ਜੇ ਉਹ ਹਰੇ ਦਰਖ਼ਤ ਨਾਲ ਇਸ ਤਰ੍ਹਾਂ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ?”
32
ਉਹ ਦੋ ਹੋਰ ਅਪਰਾਧੀਆਂ ਨੂੰ ਵੀ ਉਸ ਦੇ ਨਾਲ ਮੌਤ ਦੀ ਸਜ਼ਾ ਦੇਣ ਲਈ ਲਿਜਾ ਰਹੇ ਸਨ
33
ਅਤੇ ਜਦੋਂ ਉਹ ਖੋਪੜੀ ਨਾਮਕ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਉੱਥੇ ਯਿਸੂ ਨੂੰ ਅਤੇ ਅਪਰਾਧੀਆਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ।
34
ਤਦ ਯਿਸੂ ਨੇ ਕਿਹਾ, “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਉਨ੍ਹਾਂ ਨੇ ਪਰਚੀਆਂ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ
35
ਅਤੇ ਲੋਕ ਖੜ੍ਹੇ ਵੇਖ ਰਹੇ ਸਨ। ਅਧਿਕਾਰੀ ਵੀ ਇਹ ਕਹਿੰਦੇ ਹੋਏ ਉਸ ਦਾ ਮਜ਼ਾਕ ਉਡਾ ਰਹੇ ਸਨ, “ਇਸ ਨੇ ਹੋਰਾਂ ਨੂੰ ਬਚਾਇਆ, ਜੇ ਇਹ ਪਰਮੇਸ਼ਰ ਦਾ ਚੁਣਿਆ ਹੋਇਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ!”
36
ਸਿਪਾਹੀਆਂ ਨੇ ਵੀ ਕੋਲ ਆ ਕੇ ਉਸ ਦਾ ਮਖੌਲ ਉਡਾਇਆ ਅਤੇ ਉਸ ਨੂੰ ਸਿਰਕਾ ਦੇ ਕੇ ਕਹਿਣ ਲੱਗੇ,
37
“ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ!”
38
ਉਸ ਦੇ ਉਤਾਂਹ ਇੱਕ ਲਿਖਤ ਵੀ ਲੱਗੀ ਸੀ, “ਇਹ ਯਹੂਦੀਆਂ ਦਾ ਰਾਜਾ ਹੈ”।
39
ਤਦ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਅਪਰਾਧੀਆਂ ਵਿੱਚੋਂ ਇੱਕ ਨੇ ਉਸ ਦੀ ਨਿੰਦਾ ਕਰਕੇ ਕਿਹਾ, “ਕੀ ਤੂੰ ਮਸੀਹ ਨਹੀਂ ਹੈਂ? ਆਪਣੇ ਆਪ ਨੂੰ ਵੀ ਅਤੇ ਸਾਨੂੰ ਵੀ ਬਚਾ।”
40
ਪਰ ਦੂਜੇ ਨੇ ਉਸ ਨੂੰ ਝਿੜਕ ਕੇ ਕਿਹਾ, “ਕੀ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ? ਕਿਉਂਕਿ ਤੂੰ ਵੀ ਤਾਂ ਉਹੋ ਸਜ਼ਾ ਪਾ ਰਿਹਾ ਹੈਂ।
41
ਅਸੀਂ ਤਾਂ ਜੋ ਕੀਤਾ ਉਸੇ ਦਾ ਫਲ ਭੁਗਤ ਰਹੇ ਹਾਂ, ਪਰ ਇਸ ਨੇ ਕੁਝ ਗਲਤ ਨਹੀਂ ਕੀਤਾ।”
42
ਫਿਰ ਉਸ ਨੇ ਕਿਹਾ, “ਹੇ ਯਿਸੂ, ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਯਾਦ ਕਰੀਂ।”
43
ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ, ਤੂੰ ਅੱਜ ਹੀ ਮੇਰੇ ਨਾਲ ਫ਼ਿਰਦੌਸ ਵਿੱਚ ਹੋਵੇਂਗਾ।”
44
ਇਹ ਲਗਭਗ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ
45
ਅਤੇ ਸੂਰਜ ਦਾ ਪਰਕਾਸ਼ ਜਾਂਦਾ ਰਿਹਾ ਅਤੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ।
46
ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਪਿਤਾ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ!” ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ।
47
ਜਦੋਂ ਸੂਬੇਦਾਰ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ, “ਸੱਚਮੁੱਚ, ਇਹ ਮਨੁੱਖ ਧਰਮੀ ਸੀ।”
48
ਤਦ ਸਾਰੇ ਲੋਕ ਜੋ ਇਹ ਵੇਖਣ ਲਈ ਇਕੱਠੇ ਹੋਏ ਸਨ, ਇਹ ਘਟਨਾ ਨੂੰ ਵੇਖ ਕੇ ਆਪਣੀਆਂ ਛਾਤੀਆਂ ਪਿੱਟਦੇ ਹੋਏ ਵਾਪਸ ਮੁੜ ਗਏ।
49
ਪਰ ਯਿਸੂ ਦੇ ਸਭ ਜਾਣ-ਪਛਾਣ ਵਾਲੇ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਪਿੱਛੇ-ਪਿੱਛੇ ਆਈਆਂ ਸਨ, ਦੂਰ ਖੜ੍ਹੀਆਂ ਇਹ ਸਭ ਵੇਖ ਰਹੀਆਂ ਸਨ।
50
ਵੇਖੋ, ਯੂਸੁਫ਼ ਨਾਮਕ ਇੱਕ ਮਨੁੱਖ ਸੀ ਜਿਹੜਾ ਮਹਾਂਸਭਾ ਦਾ ਮੈਂਬਰ ਸੀ ਅਤੇ ਉਹ ਇੱਕ ਭਲਾ ਅਤੇ ਧਰਮੀ ਵਿਅਕਤੀ ਸੀ।
51
ਉਹ ਉਨ੍ਹਾਂ ਦੀ ਇਸ ਯੋਜਨਾ ਅਤੇ ਕੰਮ ਨਾਲ ਸਹਿਮਤ ਨਹੀਂ ਸੀ। ਉਹ ਯਹੂਦੀਆਂ ਦੇ ਨਗਰ ਅਰਿਮਥੇਆ ਤੋਂ ਸੀ ਅਤੇ ਪਰਮੇਸ਼ਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ।
52
ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ
53
ਅਤੇ ਇਸ ਨੂੰ ਉਤਾਰ ਕੇ ਮਲਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਚਟਾਨ ਵਿੱਚ ਖੋਦੀ ਹੋਈ ਇੱਕ ਕਬਰ ਵਿੱਚ ਰੱਖ ਦਿੱਤਾ, ਜਿੱਥੇ ਅਜੇ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ।
54
ਇਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਅਰੰਭ ਹੋਣ ਵਾਲਾ ਸੀ।
55
ਉਨ੍ਹਾਂ ਔਰਤਾਂ ਨੇ ਜਿਹੜੀਆਂ ਉਸ ਦੇ ਨਾਲ ਗਲੀਲ ਤੋਂ ਆਈਆਂ ਸਨ, ਪਿੱਛੇ-ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਇਹ ਵੀ ਕਿ ਉਸ ਦੀ ਲਾਸ਼ ਨੂੰ ਕਿਵੇਂ ਰੱਖਿਆ ਗਿਆ ਸੀ।
56
ਤਦ ਉਨ੍ਹਾਂ ਨੇ ਵਾਪਸ ਆ ਕੇ ਖੁਸ਼ਬੂਦਾਰ ਮਸਾਲੇ ਅਤੇ ਅਤਰ ਤਿਆਰ ਕੀਤਾ ਅਤੇ ਹੁਕਮ ਅਨੁਸਾਰ ਸਬਤ ਦੇ ਦਿਨ ਅਰਾਮ ਕੀਤਾ।
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24