bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 11
Luke 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 12 →
1
ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਕਿਸੇ ਥਾਂ ਪ੍ਰਾਰਥਨਾ ਕਰ ਰਿਹਾ ਸੀ ਅਤੇ ਜਦੋਂ ਕਰ ਹਟਿਆ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨਾ ਸਿਖਾ ਜਿਵੇਂ ਯੂਹੰਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਇਆ।”
2
ਉਸ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ; ਤੇਰਾ ਰਾਜ ਆਵੇ।
3
ਸਾਡੀ ਰੋਜ਼ ਦੀ ਰੋਟੀ ਹਰ ਰੋਜ਼ ਸਾਨੂੰ ਦੇ।
4
ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂਕਿ ਅਸੀਂ ਵੀ ਆਪਣੇ ਹਰੇਕ ਅਪਰਾਧੀ ਨੂੰ ਮਾਫ਼ ਕਰਦੇ ਹਾਂ ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾ ।”
5
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਇੱਕ ਮਿੱਤਰ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਕਹੇ, ‘ਮਿੱਤਰਾ, ਮੈਨੂੰ ਤਿੰਨ ਕੁ ਰੋਟੀਆਂ ਦੇ,
6
ਕਿਉਂਕਿ ਮੇਰਾ ਇੱਕ ਮਿੱਤਰ ਯਾਤਰਾ ਕਰਦਾ ਹੋਇਆ ਮੇਰੇ ਕੋਲ ਆਇਆ ਹੈ ਅਤੇ ਉਸ ਅੱਗੇ ਰੱਖਣ ਲਈ ਮੇਰੇ ਕੋਲ ਕੁਝ ਨਹੀਂ ਹੈ’;
7
ਅਤੇ ਉਹ ਅੰਦਰੋਂ ਹੀ ਉੱਤਰ ਦੇਵੇ, ‘ਮੈਨੂੰ ਪਰੇਸ਼ਾਨ ਨਾ ਕਰ, ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਬਿਸਤਰੇ ਵਿੱਚ ਹਨ; ਮੈਂ ਉੱਠ ਕੇ ਤੈਨੂੰ ਦੇ ਨਹੀਂ ਸਕਦਾ’।
8
ਮੈਂ ਤੁਹਾਨੂੰ ਕਹਿੰਦਾ ਹਾਂ, ਉਹ ਉੱਠ ਕੇ ਇਸ ਲਈ ਨਹੀਂ ਦੇਵੇਗਾ ਕਿਉਂਕਿ ਉਹ ਉਸ ਦਾ ਮਿੱਤਰ ਹੈ, ਸਗੋਂ ਉਸ ਦੀ ਜ਼ਿੱਦ ਕਰਕੇ ਜਿੰਨੀ ਉਸ ਦੀ ਜ਼ਰੂਰਤ ਹੈ ਉੱਠ ਕੇ ਉਸ ਨੂੰ ਦੇਵੇਗਾ।
9
“ਮੈਂ ਤੁਹਾਨੂੰ ਕਹਿੰਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭੋ ਤਾਂ ਤੁਸੀਂ ਪਾਓਗੇ; ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
10
ਕਿਉਂਕਿ ਜਿਹੜਾ ਮੰਗਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਲੱਭਦਾ ਹੈ ਉਹ ਪਾ ਲੈਂਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ।
11
ਤੁਹਾਡੇ ਵਿੱਚੋਂ ਕਿਹੜਾ ਅਜਿਹਾ ਪਿਤਾ ਹੈ ਜਿਸ ਦਾ ਪੁੱਤਰ ਮੱਛੀ ਮੰਗੇ ਅਤੇ ਉਹ ਮੱਛੀ ਦੇ ਥਾਂ ਉਸ ਨੂੰ ਸੱਪ ਦੇਵੇ?
12
ਜਾਂ ਆਂਡਾ ਮੰਗੇ ਅਤੇ ਉਸ ਨੂੰ ਬਿੱਛੂ ਦੇਵੇ?
13
ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਹੋਰ ਵੀ ਵਧਕੇ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!”
14
ਫਿਰ ਯਿਸੂ ਇੱਕ ਦੁਸ਼ਟ ਆਤਮਾ ਨੂੰ ਕੱਢ ਰਿਹਾ ਸੀ ਜੋ ਕਿ ਗੂੰਗੀ ਸੀ। ਤਦ ਇਸ ਤਰ੍ਹਾਂ ਹੋਇਆ ਕਿ ਜਦੋਂ ਦੁਸ਼ਟ ਆਤਮਾ ਨਿੱਕਲ ਗਈ ਤਾਂ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਰਹਿ ਗਏ।
15
ਪਰ ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਉਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”
16
ਹੋਰਨਾਂ ਨੇ ਪਰਖਣ ਲਈ ਉਸ ਕੋਲੋਂ ਅਕਾਸ਼ ਤੋਂ ਇੱਕ ਚਿੰਨ੍ਹ ਮੰਗਿਆ।
17
ਪਰ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਨ੍ਹਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਸ ਦਾ ਪਤਨ ਹੋ ਜਾਂਦਾ ਹੈ ਅਤੇ ਜਿਹੜਾ ਘਰ ਆਪਣੇ ਹੀ ਵਿਰੁੱਧ ਹੋ ਜਾਵੇ, ਉਹ ਨਾਸ ਹੋ ਜਾਂਦਾ ਹੈ।
18
ਜੇ ਸ਼ੈਤਾਨ ਆਪਣੇ ਹੀ ਵਿਰੁੱਧ ਹੋ ਜਾਵੇ ਤਾਂ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂਕਿ ਤੁਸੀਂ ਕਹਿੰਦੇ ਹੋ ਕਿ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ।
19
ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਉਹੀ ਕਰਨਗੇ।
20
ਪਰ ਜੇ ਮੈਂ ਪਰਮੇਸ਼ਰ ਦੀ ਉਂਗਲ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ।
21
ਜਦੋਂ ਕੋਈ ਤਾਕਤਵਰ ਵਿਅਕਤੀ ਹਥਿਆਰ ਲੈ ਕੇ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ-ਧਨ ਸੁਰੱਖਿਅਤ ਰਹਿੰਦਾ ਹੈ।
22
ਪਰ ਜਦੋਂ ਕੋਈ ਉਸ ਨਾਲੋਂ ਵੀ ਤਾਕਤਵਰ ਵਿਅਕਤੀ ਹਮਲਾ ਕਰਕੇ ਉਸ ਨੂੰ ਜਿੱਤ ਲੈਂਦਾ ਹੈ ਤਾਂ ਉਹ ਉਸ ਦੇ ਉਨ੍ਹਾਂ ਹਥਿਆਰਾਂ ਨੂੰ ਖੋਹ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਦਾ ਭਰੋਸਾ ਸੀ ਅਤੇ ਉਸ ਦਾ ਮਾਲ ਲੁੱਟ ਕੇ ਵੰਡ ਦਿੰਦਾ ਹੈ।
23
ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡਾਉਂਦਾ ਹੈ।
24
“ਜਦੋਂ ਭ੍ਰਿਸ਼ਟ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੱਕਿਆਂ ਥਾਵਾਂ ਵਿੱਚ ਅਰਾਮ ਭਾਲਦੀ ਫਿਰਦੀ ਹੈ, ਪਰ ਜਦੋਂ ਉਸ ਨੂੰ ਨਹੀਂ ਮਿਲਦਾ ਤਾਂ ਕਹਿੰਦੀ ਹੈ, ‘ਮੈਂ ਆਪਣੇ ਉਸੇ ਘਰ ਨੂੰ ਜਿੱਥੋਂ ਮੈਂ ਨਿੱਕਲੀ ਸੀ, ਮੁੜ ਜਾਵਾਂਗੀ’।
25
ਤਦ ਉਹ ਆ ਕੇ ਉਸ ਨੂੰ ਝਾੜਿਆ ਸੁਆਰਿਆ ਪਾਉਂਦੀ ਹੈ।
26
ਫਿਰ ਉਹ ਜਾ ਕੇ ਆਪਣੇ ਤੋਂ ਵੀ ਬੁਰੀਆਂ ਸੱਤ ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਰਹਿੰਦੀਆਂ ਹਨ; ਤਦ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।”
27
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਰਿਹਾ ਸੀ ਤਾਂ ਭੀੜ ਵਿੱਚੋਂ ਕਿਸੇ ਔਰਤ ਨੇ ਉੱਚੀ ਅਵਾਜ਼ ਵਿੱਚ ਕਿਹਾ, “ਧੰਨ ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆ ਅਤੇ ਉਹ ਛਾਤੀਆਂ ਜਿਨ੍ਹਾਂ ਨੂੰ ਤੂੰ ਚੁੰਘਿਆ।”
28
ਉਸ ਨੇ ਕਿਹਾ, “ਹਾਂ, ਪਰ ਉਹ ਹੋਰ ਵੀ ਧੰਨ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ।”
29
ਜਦੋਂ ਭੀੜ ਵਧਦੀ ਜਾਂਦੀ ਸੀ ਤਾਂ ਉਹ ਕਹਿਣ ਲੱਗਾ, “ਇਹ ਪੀੜ੍ਹੀ ਇੱਕ ਬੁਰੀ ਪੀੜ੍ਹੀ ਹੈ; ਇਹ ਚਿੰਨ੍ਹ ਭਾਲਦੀ ਹੈ, ਪਰ ਇਸ ਨੂੰ ਯੂਨਾਹ ਦੇ ਚਿੰਨ੍ਹ ਤੋਂ ਇਲਾਵਾ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।
30
ਕਿਉਂਕਿ ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਇੱਕ ਚਿੰਨ੍ਹ ਠਹਿਰਿਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਹੋਵੇਗਾ।
31
ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਖੜ੍ਹੀ ਹੋਵੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਸੀ ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।
32
ਨਿਆਂ ਦੇ ਦਿਨ ਨੀਨਵਾਹ ਦੇ ਲੋਕ ਇਸ ਪੀੜ੍ਹੀ ਦੇ ਨਾਲ ਖੜ੍ਹੇ ਹੋਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।
33
“ਕੋਈ ਦੀਵਾ ਬਾਲ ਕੇ ਇਸ ਨੂੰ ਗੁਪਤ ਸਥਾਨ ਵਿੱਚ ਜਾਂ ਟੋਕਰੇ ਹੇਠਾਂ ਨਹੀਂ, ਸਗੋਂ ਦੀਵਟ ਉੱਤੇ ਰੱਖਦਾ ਹੈ ਤਾਂਕਿ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ।
34
ਸਰੀਰ ਦਾ ਦੀਵਾ ਤੇਰੀ ਅੱਖ ਹੈ। ਜਦੋਂ ਤੇਰੀ ਅੱਖ ਚੰਗੀ ਹੈ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੈ, ਪਰ ਜਦੋਂ ਅੱਖ ਬੁਰੀ ਹੈ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੈ।
35
ਇਸ ਲਈ ਚੌਕਸ ਰਹਿ ਕਿ ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ।
36
ਜੇ ਤੇਰਾ ਸਾਰਾ ਸਰੀਰ ਚਾਨਣਾ ਹੋਵੇ ਅਤੇ ਕੋਈ ਅੰਗ ਹਨੇਰਾ ਨਾ ਹੋਵੇ ਤਾਂ ਇਹ ਸਾਰਾ ਚਾਨਣਾ ਹੋਵੇਗਾ, ਜਿਵੇਂ ਕਿ ਦੀਵਾ ਆਪਣੇ ਚਾਨਣ ਨਾਲ ਤੈਨੂੰ ਰੋਸ਼ਨੀ ਦਿੰਦਾ ਹੈ।”
37
ਜਦੋਂ ਉਹ ਇਹ ਗੱਲਾਂ ਕਰ ਹਟਿਆ ਤਾਂ ਇੱਕ ਫ਼ਰੀਸੀ ਨੇ ਉਸ ਨੂੰ ਬੇਨਤੀ ਕੀਤੀ ਕਿ ਮੇਰੇ ਨਾਲ ਭੋਜਨ ਕਰ। ਤਦ ਉਹ ਅੰਦਰ ਜਾ ਕੇ ਭੋਜਨ ਕਰਨ ਬੈਠਾ।
38
ਫ਼ਰੀਸੀ ਇਹ ਵੇਖ ਕੇ ਹੈਰਾਨ ਹੋਇਆ ਕਿ ਉਸ ਨੇ ਭੋਜਨ ਕਰਨ ਤੋਂ ਪਹਿਲਾਂ ਅਸ਼ਨਾਨ ਨਹੀਂ ਕੀਤਾ ।
39
ਪਰ ਪ੍ਰਭੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਪਿਆਲੇ ਅਤੇ ਥਾਲੀ ਨੂੰ ਤਾਂ ਬਾਹਰੋਂ ਸਾਫ ਕਰਦੇ ਹੋ, ਪਰ ਤੁਹਾਡਾ ਅੰਦਰ ਲੁੱਟ ਅਤੇ ਦੁਸ਼ਟਤਾ ਨਾਲ ਭਰਿਆ ਹੈ।
40
ਹੇ ਮੂਰਖੋ! ਜਿਸ ਨੇ ਬਾਹਰ ਨੂੰ ਬਣਾਇਆ ਹੈ ਕੀ ਉਸੇ ਨੇ ਅੰਦਰ ਨੂੰ ਵੀ ਨਹੀਂ ਬਣਾਇਆ?
41
ਪਰ ਜੋ ਅੰਦਰ ਹੈ ਉਹ ਦਾਨ ਕਰ ਦਿਓ ਅਤੇ ਵੇਖੋ, ਤੁਹਾਡੇ ਲਈ ਸਭ ਕੁਝ ਸ਼ੁੱਧ ਹੈ।
42
ਪਰ ਹੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨੇ, ਹਰਮਲ ਅਤੇ ਹਰ ਤਰ੍ਹਾਂ ਦੇ ਸਾਗ-ਪੱਤ ਦਾ ਦਸਵੰਧ ਤਾਂ ਦਿੰਦੇ ਹੋ, ਪਰ ਪਰਮੇਸ਼ਰ ਦੇ ਪ੍ਰੇਮ ਅਤੇ ਉਸ ਦੇ ਨਿਆਂ ਦੀ ਉਲੰਘਣਾ ਕਰਦੇ ਹੋ; ਚਾਹੀਦਾ ਸੀ ਕਿ ਤੁਸੀਂ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਵਿੱਚ ਵੀ ਕਮੀ ਨਾ ਆਉਣ ਦਿੰਦੇ।
43
ਹੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਬਜ਼ਾਰਾਂ ਵਿੱਚ ਸਲਾਮਾਂ ਪਸੰਦ ਕਰਦੇ ਹੋ।
44
ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਉਨ੍ਹਾਂ ਗੁਪਤ ਕਬਰਾਂ ਵਰਗੇ ਹੋ, ਜਿਨ੍ਹਾਂ ਉੱਤੇ ਲੋਕ ਅਣਜਾਣੇ ਹੀ ਚੱਲਦੇ ਹਨ।”
45
ਬਿਵਸਥਾ ਦੇ ਸਿਖਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਗੁਰੂ ਜੀ! ਇਹ ਗੱਲਾਂ ਕਹਿ ਕੇ ਤੂੰ ਸਾਡਾ ਵੀ ਨਿਰਾਦਰ ਕਰਦਾ ਹੈਂ।”
46
ਪਰ ਉਸ ਨੇ ਕਿਹਾ, “ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਵੀ ਹਾਏ! ਕਿਉਂਕਿ ਤੁਸੀਂ ਲੋਕਾਂ ਉੱਤੇ ਅਜਿਹੇ ਭਾਰ ਲੱਦਦੇ ਹੋ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਆਪਣੀ ਇੱਕ ਉਂਗਲ ਨਾਲ ਵੀ ਉਸ ਭਾਰ ਨੂੰ ਨਹੀਂ ਛੂੰਹਦੇ।
47
ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ, ਪਰ ਤੁਹਾਡੇ ਹੀ ਪੁਰਖਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ।
48
ਇਸ ਕਰਕੇ ਤੁਸੀਂ ਗਵਾਹ ਹੋ ਅਤੇ ਆਪਣੇ ਪੁਰਖਿਆਂ ਦੇ ਕੰਮਾਂ ਵਿੱਚ ਸਹਿਮਤ ਹੋ; ਕਿਉਂਕਿ ਉਨ੍ਹਾਂ ਨੇ ਨਬੀਆਂ ਨੂੰ ਮਾਰ ਸੁੱਟਿਆ, ਪਰ ਤੁਸੀਂ ਉਨ੍ਹਾਂ ਦੀਆਂ ਯਾਦਗਾਰਾਂ ਉਸਾਰਦੇ ਹੋ।
49
ਇਸ ਲਈ ਪਰਮੇਸ਼ਰ ਦੀ ਬੁੱਧ ਨੇ ਕਿਹਾ, ‘ਮੈਂ ਨਬੀਆਂ ਅਤੇ ਰਸੂਲਾਂ ਨੂੰ ਉਨ੍ਹਾਂ ਕੋਲ ਭੇਜਾਂਗੀ ਅਤੇ ਉਹ ਉਨ੍ਹਾਂ ਵਿੱਚੋਂ ਕਈਆਂ 'ਤੇ ਅੱਤਿਆਚਾਰ ਕਰਨਗੇ ਅਤੇ ਕਈਆਂ ਨੂੰ ਮਾਰ ਸੁੱਟਣਗੇ’।
50
ਤਾਂਕਿ ਉਨ੍ਹਾਂ ਸਾਰੇ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢ ਤੋਂ ਵਹਾਇਆ ਗਿਆ ਹੈ ਇਸ ਪੀੜ੍ਹੀ ਦੇ ਜਿੰਮੇ ਲਾਇਆ ਜਾਵੇ,
51
ਅਰਥਾਤ ਹਾਬਲ ਦੇ ਲਹੂ ਤੋਂ ਲੈ ਕੇ ਜ਼ਕਰਯਾਹ ਦੇ ਲਹੂ ਤੱਕ, ਜਿਸ ਨੂੰ ਜਗਵੇਦੀ ਅਤੇ ਮੰਦਰ ਦੇ ਵਿਚਕਾਰ ਕਤਲ ਕੀਤਾ ਗਿਆ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਇਸੇ ਪੀੜ੍ਹੀ ਦੇ ਜਿੰਮੇ ਲਾਇਆ ਜਾਵੇਗਾ।
52
ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਗਿਆਨ ਦੀ ਕੁੰਜੀ ਤਾਂ ਲੈ ਲਈ, ਪਰ ਤੁਸੀਂ ਆਪ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਪ੍ਰਵੇਸ਼ ਕਰਨ ਵਾਲਿਆਂ ਨੂੰ ਵੀ ਰੋਕ ਦਿੱਤਾ।”
53
ਜਦੋਂ ਯਿਸੂ ਉੱਥੋਂ ਬਾਹਰ ਨਿੱਕਲਿਆ ਤਾਂ ਸ਼ਾਸਤਰੀ ਅਤੇ ਫ਼ਰੀਸੀ ਉਸ ਦਾ ਬਹੁਤ ਜ਼ਿਆਦਾ ਵਿਰੋਧ ਕਰਨ ਅਤੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਕਸਾਉਣ ਲੱਗੇ।
54
ਉਹ ਉਸ ਦੇ ਮੂੰਹ ਦੀ ਕੋਈ ਗੱਲ ਫੜਨ ਦੀ ਤਾਕ ਵਿੱਚ ਸਨ ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24