bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 20
Luke 20
Punjabi Standard Bible (Punjabi Standard Bible) 2023
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 21 →
1
ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਹੈਕਲ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਅਤੇ ਖੁਸ਼ਖ਼ਬਰੀ ਸੁਣਾ ਰਿਹਾ ਸੀ ਤਾਂ ਪ੍ਰਧਾਨ ਯਾਜਕ ਅਤੇ ਸ਼ਾਸਤਰੀ, ਬਜ਼ੁਰਗਾਂ ਦੇ ਨਾਲ ਆ ਖੜ੍ਹੇ ਹੋਏ
2
ਅਤੇ ਉਸ ਨੂੰ ਕਿਹਾ, “ਸਾਨੂੰ ਦੱਸ ਕਿ ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਅਤੇ ਉਹ ਕੌਣ ਹੈ ਜਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ ਹੈ?”
3
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਡੇ ਕੋਲੋਂ ਇੱਕ ਗੱਲ ਪੁੱਛਦਾ ਹਾਂ; ਤੁਸੀਂ ਮੈਨੂੰ ਇਹ ਦੱਸੋ
4
ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ?”
5
ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ’?
6
ਪਰ ਜੇ ਅਸੀਂ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਸਾਰੇ ਲੋਕ ਸਾਨੂੰ ਪਥਰਾਓ ਕਰਨਗੇ, ਕਿਉਂਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਹੰਨਾ ਇੱਕ ਨਬੀ ਸੀ।”
7
ਸੋ ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿੱਥੋਂ ਸੀ।”
8
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”
9
ਫਿਰ ਉਹ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇਣ ਲੱਗਾ, “ਕਿਸੇ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਅਤੇ ਕਿਸਾਨਾਂ ਨੂੰ ਠੇਕੇ 'ਤੇ ਦੇ ਕੇ ਲੰਮੇ ਸਮੇਂ ਲਈ ਪਰਦੇਸ ਚਲਾ ਗਿਆ
10
ਅਤੇ ਉਸ ਨੇ ਰੁੱਤ ਸਿਰ ਇੱਕ ਦਾਸ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਬਾਗ ਦੇ ਫਲ ਵਿੱਚੋਂ ਕੁਝ ਉਸ ਨੂੰ ਦੇਣ, ਪਰ ਕਿਸਾਨਾਂ ਨੇ ਉਸ ਨੂੰ ਮਾਰ-ਕੁੱਟ ਕੇ ਖਾਲੀ ਹੱਥ ਭੇਜ ਦਿੱਤਾ।
11
ਫਿਰ ਉਸ ਨੇ ਇੱਕ ਹੋਰ ਦਾਸ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਨੂੰ ਵੀ ਮਾਰਿਆ ਕੁੱਟਿਆ ਅਤੇ ਬੇਇੱਜ਼ਤ ਕਰਕੇ ਖਾਲੀ ਹੱਥ ਭੇਜ ਦਿੱਤਾ।
12
ਫਿਰ ਉਸ ਨੇ ਤੀਜੇ ਨੂੰ ਭੇਜਿਆ, ਪਰ ਉਨ੍ਹਾਂ ਉਸ ਨੂੰ ਵੀ ਜ਼ਖਮੀ ਕਰਕੇ ਬਾਹਰ ਕੱਢ ਦਿੱਤਾ।
13
ਤਦ ਬਾਗ ਦੇ ਮਾਲਕ ਨੇ ਕਿਹਾ, ‘ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ, ਸ਼ਾਇਦ ਉਹ ਇਸ ਦਾ ਆਦਰ ਕਰਨ’।
14
ਪਰ ਜਦੋਂ ਕਿਸਾਨਾਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਸਲਾਹ ਕਰਕੇ ਕਹਿਣ ਲੱਗੇ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਤਾਂਕਿ ਮਿਰਾਸ ਸਾਡੀ ਹੋ ਜਾਵੇ’।
15
ਤਦ ਉਨ੍ਹਾਂ ਉਸ ਨੂੰ ਅੰਗੂਰ ਦੇ ਬਾਗ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ। ਹੁਣ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ?
16
ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਦੇ ਦੇਵੇਗਾ।” ਇਹ ਸੁਣ ਕੇ ਉਨ੍ਹਾਂ ਨੇ ਕਿਹਾ, “ਅਜਿਹਾ ਕਦੇ ਨਾ ਹੋਵੇ।”
17
ਪਰ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ, “ਤਾਂ ਫਿਰ ਜੋ ਲਿਖਿਆ ਹੈ ਉਹ ਕੀ ਹੈ; ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ?
18
ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਉਹ ਚਕਨਾਚੂਰ ਹੋ ਜਾਵੇਗਾ ਅਤੇ ਜਿਸ ਉੱਤੇ ਇਹ ਡਿੱਗੇਗਾ, ਉਸ ਨੂੰ ਪੀਹ ਸੁੱਟੇਗਾ।”
19
ਸ਼ਾਸਤਰੀਆਂ ਅਤੇ ਪ੍ਰਧਾਨ ਯਾਜਕਾਂ ਨੇ ਉਸੇ ਸਮੇਂ ਉਸ ਨੂੰ ਫੜਨਾ ਚਾਹਿਆ, ਕਿਉਂਕਿ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਸ ਨੇ ਸਾਡੇ ਬਾਰੇ ਹੀ ਕਿਹਾ ਸੀ, ਪਰ ਉਹ ਲੋਕਾਂ ਤੋਂ ਡਰਦੇ ਸਨ।
20
ਉਹ ਤਾਕ ਵਿੱਚ ਸਨ ਅਤੇ ਉਨ੍ਹਾਂ ਨੇ ਕੁਝ ਭੇਤੀਆਂ ਨੂੰ ਜਿਹੜੇ ਧਰਮੀ ਹੋਣ ਦਾ ਵਿਖਾਵਾ ਕਰਦੇ ਸਨ, ਭੇਜਿਆ ਕਿ ਉਸ ਦੀ ਕੋਈ ਗੱਲ ਫੜਨ ਤਾਂਕਿ ਉਸ ਨੂੰ ਰਾਜਪਾਲ ਦੇ ਹੱਥ ਅਤੇ ਅਧਿਕਾਰ ਵਿੱਚ ਸੌਂਪਣ।
21
ਸੋ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਠੀਕ ਕਹਿੰਦਾ ਅਤੇ ਸਿਖਾਉਂਦਾ ਹੈਂ ਅਤੇ ਪੱਖਪਾਤ ਨਹੀਂ ਕਰਦਾ, ਸਗੋਂ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ।
22
ਕੀ ਸਾਨੂੰ ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ?”
23
ਪਰ ਉਸ ਨੇ ਉਨ੍ਹਾਂ ਦੀ ਚਲਾਕੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਕਿਹਾ,
24
“ਮੈਨੂੰ ਇੱਕ ਦੀਨਾਰ ਵਿਖਾਓ; ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” ਉਨ੍ਹਾਂ ਕਿਹਾ, “ਕੈਸਰ ਦੀ।”
25
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੋ ਕੈਸਰ ਦਾ ਹੈ ਉਹ ਕੈਸਰ ਨੂੰ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।”
26
ਉਹ ਲੋਕਾਂ ਸਾਹਮਣੇ ਉਸ ਦੀ ਕੋਈ ਗੱਲ ਨਾ ਫੜ ਸਕੇ, ਸਗੋਂ ਉਸ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੋ ਗਏ।
27
ਫਿਰ ਕੁਝ ਸਦੂਕੀ ਉਸ ਦੇ ਕੋਲ ਆਏ ਜਿਹੜੇ ਕਹਿੰਦੇ ਸਨ ਕਿ ਪੁਨਰ-ਉਥਾਨ ਹੈ ਹੀ ਨਹੀਂ ਅਤੇ ਉਸ ਨੂੰ ਪੁੱਛਣ ਲੱਗੇ,
28
“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਕਿ ਜੇ ਕਿਸੇ ਦਾ ਭਰਾ ਆਪਣੀ ਪਤਨੀ ਦੇ ਰਹਿੰਦਿਆਂ ਬੇਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰੇ।
29
ਸੱਤ ਭਰਾ ਸਨ; ਪਹਿਲੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ।
30
ਫਿਰ ਦੂਜੇ ਨੇ
31
ਅਤੇ ਫਿਰ ਤੀਜੇ ਨੇ ਉਸ ਨਾਲ ਵਿਆਹ ਕੀਤਾ; ਇਸ ਤਰ੍ਹਾਂ ਸੱਤੇ ਬੇਔਲਾਦ ਮਰ ਗਏ।
32
ਅੰਤ ਵਿੱਚ ਉਹ ਔਰਤ ਵੀ ਮਰ ਗਈ।
33
ਸੋ ਪੁਨਰ-ਉਥਾਨ ਦੇ ਸਮੇਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਉਹ ਸੱਤਾਂ ਦੀ ਪਤਨੀ ਰਹੀ ਸੀ?”
34
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਯੁਗ ਦੇ ਲੋਕ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ,
35
ਪਰ ਜਿਹੜੇ ਲੋਕ ਉਸ ਯੁਗ ਵਿੱਚ ਪਹੁੰਚਣ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਯੋਗ ਠਹਿਰਦੇ ਹਨ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ।
36
ਉਹ ਫਿਰ ਕਦੇ ਨਹੀਂ ਮਰਨਗੇ, ਕਿਉਂਕਿ ਉਹ ਸਵਰਗਦੂਤਾਂ ਵਰਗੇ ਹੋਣਗੇ ਅਤੇ ਪੁਨਰ-ਉਥਾਨ ਦੇ ਪੁੱਤਰ ਹੋਣ ਕਰਕੇ ਪਰਮੇਸ਼ਰ ਦੀ ਸੰਤਾਨ ਹੋਣਗੇ।
37
ਪਰ ਮੁਰਦੇ ਜਿਵਾਏ ਜਾਂਦੇ ਹਨ; ਇਸ ਗੱਲ ਨੂੰ ਮੂਸਾ ਨੇ ਝਾੜੀ ਦੇ ਬਿਰਤਾਂਤ ਰਾਹੀਂ ਪਰਗਟ ਕੀਤਾ ਹੈ, ਜਦੋਂ ਉਹ ਪ੍ਰਭੂ ਨੂੰ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਕਹਿੰਦਾ ਹੈ।
38
ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ, ਕਿਉਂਕਿ ਉਸ ਵਿੱਚ ਸਭ ਜੀਉਂਦੇ ਹਨ।”
39
ਤਦ ਕੁਝ ਸ਼ਾਸਤਰੀਆਂ ਨੇ ਕਿਹਾ, “ਗੁਰੂ ਜੀ, ਤੂੰ ਠੀਕ ਕਿਹਾ।”
40
ਇਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ ਕੁਝ ਵੀ ਪੁੱਛਣ ਦਾ ਹੌਸਲਾ ਨਾ ਕੀਤਾ।
41
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਉਹ ਮਸੀਹ ਨੂੰ ਦਾਊਦ ਦਾ ਪੁੱਤਰ ਕਿਵੇਂ ਕਹਿੰਦੇ ਹਨ?
42
ਕਿਉਂਕਿ ਦਾਊਦ ਆਪ ਜ਼ਬੂਰਾਂ ਦੀ ਪੁਸਤਕ ਵਿੱਚ ਕਹਿੰਦਾ ਹੈ: ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਹੱਥ ਬੈਠ,
43
ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ।’
44
ਸੋ ਦਾਊਦ ਤਾਂ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ?”
45
ਜਦੋਂ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,
46
“ਸ਼ਾਸਤਰੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਲੰਮੇ-ਲੰਮੇ ਚੋਗੇ ਪਹਿਨ ਕੇ ਘੁੰਮਣਾ, ਬਜ਼ਾਰਾਂ ਵਿੱਚ ਸਲਾਮਾਂ, ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਚਾਹੁੰਦੇ ਹਨ।
47
ਉਹ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ; ਉਨ੍ਹਾਂ ਨੂੰ ਵੱਧ ਸਜ਼ਾ ਮਿਲੇਗੀ।”
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24