bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 12
Luke 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 13 →
1
ਐਨੇ ਨੂੰ ਜਦੋਂ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ, ਇੱਥੋਂ ਤੱਕ ਕਿ ਇੱਕ ਦੂਜੇ ਉੱਤੇ ਡਿੱਗਦੇ ਜਾਂਦੇ ਸਨ ਤਾਂ ਪਹਿਲਾਂ ਉਹ ਆਪਣੇ ਚੇਲਿਆਂ ਨੂੰ ਕਹਿਣ ਲੱਗਾ, “ਤੁਸੀਂ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਿ ਪਖੰਡ ਹੈ, ਖ਼ਬਰਦਾਰ ਰਹੋ।
2
ਕਿਉਂਕਿ ਕੁਝ ਵੀ ਢਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।
3
ਇਸ ਲਈ ਜੋ ਕੁਝ ਤੁਸੀਂ ਹਨੇਰੇ ਵਿੱਚ ਕਿਹਾ ਉਹ ਚਾਨਣ ਵਿੱਚ ਸੁਣਿਆ ਜਾਵੇਗਾ ਅਤੇ ਜੋ ਤੁਸੀਂ ਕੰਨ ਵਿੱਚ ਕਿਹਾ ਉਹ ਛੱਤਾਂ ਤੋਂ ਪ੍ਰਚਾਰ ਕੀਤਾ ਜਾਵੇਗਾ।
4
“ਹੁਣ ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹੋ, ਕਹਿੰਦਾ ਹਾਂ, ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਅਤੇ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ।
5
ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ; ਉਸ ਕੋਲੋਂ ਡਰੋ ਜਿਸ ਨੂੰ ਸਰੀਰ ਦਾ ਨਾਸ ਕਰਨ ਤੋਂ ਬਾਅਦ ਇਸ ਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸੇ ਕੋਲੋਂ ਡਰੋ।
6
ਕੀ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ਰ ਦੇ ਅੱਗੇ ਭੁੱਲੀ ਹੋਈ ਨਹੀਂ।
7
ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।
8
“ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਉਸ ਦਾ ਇਕਰਾਰ ਕਰੇਗਾ;
9
ਪਰ ਜੋ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ ਹੈ, ਉਸ ਦਾ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਇਨਕਾਰ ਕੀਤਾ ਜਾਵੇਗਾ।
10
“ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੋਈ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ; ਪਰ ਜੋ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।
11
“ਜਦੋਂ ਉਹ ਤੁਹਾਨੂੰ ਸਭਾ-ਘਰਾਂ, ਪ੍ਰਧਾਨਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਲੈ ਜਾਣ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਆਪਣੇ ਬਚਾਅ ਵਿੱਚ ਕਿਵੇਂ ਜਾਂ ਕੀ ਉੱਤਰ ਦੇਣਾ ਹੈ ਜਾਂ ਕੀ ਕਹਿਣਾ ਹੈ,
12
ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਉਸੇ ਘੜੀ ਸਿਖਾਵੇਗਾ ਜੋ ਕੀ ਕਹਿਣਾ ਚਾਹੀਦਾ ਹੈ।”
13
ਤਦ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਕਹੋ ਕਿ ਉਹ ਮੇਰੇ ਨਾਲ ਮਿਰਾਸ ਵੰਡ ਲਵੇ।”
14
ਪਰ ਯਿਸੂ ਨੇ ਉਸ ਨੂੰ ਕਿਹਾ, “ਮਨੁੱਖਾ! ਕਿਸ ਨੇ ਮੈਨੂੰ ਤੁਹਾਡੇ ਉੱਤੇ ਨਿਆਂਕਾਰ ਜਾਂ ਵੰਡ ਕਰਨ ਵਾਲਾ ਨਿਯੁਕਤ ਕੀਤਾ ਹੈ?”
15
ਫਿਰ ਉਸ ਨੇ ਲੋਕਾਂ ਨੂੰ ਕਿਹਾ, “ਸਾਵਧਾਨ, ਹਰ ਤਰ੍ਹਾਂ ਦੇ ਲੋਭ ਤੋਂ ਬਚੇ ਰਹੋ, ਕਿਉਂਕਿ ਕਿਸੇ ਦਾ ਜੀਵਨ ਉਸ ਦੀ ਧਨ-ਸੰਪਤੀ ਦੀ ਬਹੁਤਾਇਤ ਨਾਲ ਨਹੀਂ ਹੁੰਦਾ।”
16
ਤਦ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, “ਕਿਸੇ ਧਨਵਾਨ ਮਨੁੱਖ ਦੇ ਖੇਤ ਵਿੱਚ ਚੰਗੀ ਫ਼ਸਲ ਹੋਈ
17
ਅਤੇ ਉਹ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ, ‘ਮੈਂ ਕੀ ਕਰਾਂ? ਕਿਉਂਕਿ ਮੇਰੇ ਕੋਲ ਜਗ੍ਹਾ ਨਹੀਂ ਹੈ ਜਿੱਥੇ ਮੈਂ ਆਪਣੀ ਉਪਜ ਨੂੰ ਇਕੱਠਾ ਕਰਾਂ’।
18
ਸੋ ਉਸ ਨੇ ਕਿਹਾ, ‘ਮੈਂ ਇਵੇਂ ਕਰਾਂਗਾ ਕਿ ਆਪਣੇ ਕੋਠਿਆਂ ਨੂੰ ਤੋੜ ਕੇ ਵੱਡੇ ਬਣਾਵਾਂਗਾ ਅਤੇ ਆਪਣਾ ਸਾਰਾ ਅਨਾਜ ਅਤੇ ਮਾਲ ਉੱਥੇ ਇਕੱਠਾ ਕਰਾਂਗਾ।
19
ਮੈਂ ਆਪਣੀ ਜਾਨ ਨੂੰ ਕਹਾਂਗਾ, ਹੇ ਜਾਨ, ਤੇਰੇ ਕੋਲ ਬਹੁਤ ਸਾਲਾਂ ਲਈ ਬਹੁਤ ਮਾਲ ਹੈ; ਅਰਾਮ ਕਰ, ਖਾ-ਪੀ ਅਤੇ ਅਨੰਦ ਮਨਾ’।
20
ਪਰ ਪਰਮੇਸ਼ਰ ਨੇ ਉਸ ਨੂੰ ਕਿਹਾ, ‘ਹੇ ਮੂਰਖ, ਅੱਜ ਰਾਤ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ; ਤਦ ਇਹ ਸਭ ਜੋ ਤੂੰ ਤਿਆਰ ਕੀਤਾ ਹੈ, ਕਿਸ ਦਾ ਹੋਵੇਗਾ’?
21
ਅਜਿਹਾ ਹੀ ਉਹ ਹੈ ਜਿਹੜਾ ਆਪਣੇ ਲਈ ਧਨ ਇਕੱਠਾ ਕਰਦਾ ਹੈ, ਪਰ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਧਨੀ ਨਹੀਂ ਹੈ।”
22
ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀ ਜਾਨ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਅਤੇ ਨਾ ਹੀ ਆਪਣੇ ਸਰੀਰ ਦੀ ਕਿ ਅਸੀਂ ਕੀ ਪਹਿਨਾਂਗੇ।
23
ਕਿਉਂਕਿ ਜਾਨ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧਕੇ ਹੈ।
24
ਕਾਵਾਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਉਨ੍ਹਾਂ ਦੇ ਭੰਡਾਰ ਅਤੇ ਨਾ ਭੜੋਲੇ ਹੁੰਦੇ ਹਨ, ਫਿਰ ਵੀ ਪਰਮੇਸ਼ਰ ਉਨ੍ਹਾਂ ਨੂੰ ਖੁਆਉਂਦਾ ਹੈ; ਤੁਸੀਂ ਤਾਂ ਪੰਛੀਆਂ ਨਾਲੋਂ ਕਿੰਨੇ ਵਡਮੁੱਲੇ ਹੋ।
25
ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਸਕਦਾ ਹੈ?
26
ਸੋ ਜੇ ਤੁਸੀਂ ਛੋਟੇ ਤੋਂ ਛੋਟਾ ਕੰਮ ਵੀ ਨਹੀਂ ਕਰ ਸਕਦੇ ਤਾਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ?
27
ਜੰਗਲੀ ਫੁੱਲਾਂ ਉੱਤੇ ਧਿਆਨ ਦਿਓ ਕਿ ਉਹ ਕਿਵੇਂ ਵਧਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਅਤੇ ਨਾ ਹੀ ਕੱਤਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਵਰਗਾ ਪਹਿਨਿਆ ਹੋਇਆ ਨਾ ਸੀ।
28
ਇਸ ਲਈ ਜੇ ਪਰਮੇਸ਼ਰ ਮੈਦਾਨ ਦੇ ਘਾਹ ਨੂੰ ਜੋ ਅੱਜ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਤੁਹਾਨੂੰ ਇਸ ਤੋਂ ਵਧਕੇ ਕਿਉਂ ਨਾ ਪਹਿਨਾਵੇਗਾ!
29
ਸੋ ਤੁਸੀਂ ਇਸ ਭਾਲ ਵਿੱਚ ਨਾ ਰਹੋ ਜੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਹੀ ਚਿੰਤਾ ਕਰੋ।
30
ਕਿਉਂਕਿ ਸੰਸਾਰ ਦੀਆਂ ਸਭ ਕੌਮਾਂ ਤਾਂ ਇਨ੍ਹਾਂ ਵਸਤਾਂ ਦੀ ਭਾਲ ਵਿੱਚ ਰਹਿੰਦੀਆਂ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਹੈ।
31
ਉਸ ਦੇ ਰਾਜ ਦੀ ਖੋਜ ਕਰੋ ਤਾਂ ਇਹ ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ।
32
“ਹੇ ਛੋਟੇ ਝੁੰਡ, ਨਾ ਡਰ; ਕਿਉਂਕਿ ਤੁਹਾਡੇ ਪਿਤਾ ਨੂੰ ਇਹ ਚੰਗਾ ਲੱਗਾ ਹੈ ਕਿ ਰਾਜ ਤੁਹਾਨੂੰ ਦੇਵੇ।
33
ਆਪਣੀ ਸੰਪਤੀ ਵੇਚ ਕੇ ਦਾਨ ਕਰ ਦਿਓ ਅਤੇ ਆਪਣੇ ਲਈ ਅਜਿਹੇ ਬਟੂਏ ਬਣਾਓ ਜਿਹੜੇ ਪੁਰਾਣੇ ਨਹੀਂ ਹੁੰਦੇ, ਅਰਥਾਤ ਸਵਰਗ ਵਿੱਚ ਅਜਿਹਾ ਧਨ ਇਕੱਠਾ ਕਰੋ ਜਿੱਥੇ ਨਾ ਚੋਰ ਨੇੜੇ ਆਉਂਦਾ ਅਤੇ ਨਾ ਹੀ ਕੀੜਾ ਨਾਸ ਕਰਦਾ ਹੈ।
34
ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੋਵੇਗਾ।
35
“ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ।
36
ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿ ਉਹ ਵਿਆਹ ਤੋਂ ਕਦੋਂ ਮੁੜੇਗਾ ਤਾਂਕਿ ਜਦੋਂ ਉਹ ਆ ਕੇ ਬੂਹਾ ਖੜਕਾਵੇ ਤਾਂ ਤੁਰੰਤ ਉਸ ਦੇ ਲਈ ਖੋਲ੍ਹ ਦੇਣ।
37
ਧੰਨ ਹਨ ਉਹ ਦਾਸ ਜਿਨ੍ਹਾਂ ਨੂੰ ਮਾਲਕ ਆ ਕੇ ਜਾਗਦਾ ਵੇਖੇ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਨ੍ਹਾਂ ਦੀ ਸੇਵਾ ਕਰੇਗਾ।
38
ਜੇ ਉਹ ਰਾਤ ਦੇ ਲਗਭਗ ਬਾਰਾਂ ਵਜੇ ਜਾਂ ਤੜਕੇ ਤਿੰਨ ਵਜੇ ਆ ਕੇ ਉਨ੍ਹਾਂ ਨੂੰ ਜਾਗਦਾ ਵੇਖੇ ਤਾਂ ਉਹ ਦਾਸ ਧੰਨ ਹਨ।
39
ਪਰ ਇਹ ਜਾਣ ਲਵੋ ਕਿ ਜੇ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਸਮੇਂ ਆਵੇਗਾ ਤਾਂ ਉਹ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।
40
ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਸਮੇਂ ਤੁਸੀਂ ਸੋਚਦੇ ਵੀ ਨਾ ਹੋਵੋ, ਓਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।”
41
ਪਤਰਸ ਨੇ ਕਿਹਾ, “ਪ੍ਰਭੂ, ਇਹ ਦ੍ਰਿਸ਼ਟਾਂਤ ਤੂੰ ਸਾਨੂੰ ਕਹਿੰਦਾ ਹੈਂ ਜਾਂ ਸਾਰਿਆਂ ਨੂੰ?”
42
ਪ੍ਰਭੂ ਨੇ ਉੱਤਰ ਦਿੱਤਾ, “ਉਹ ਵਿਸ਼ਵਾਸਯੋਗ ਅਤੇ ਬੁੱਧਵਾਨ ਪ੍ਰਬੰਧਕ ਕੌਣ ਹੈ ਜਿਸ ਨੂੰ ਉਸ ਦਾ ਮਾਲਕ ਆਪਣੇ ਸੇਵਕਾਂ ਉੱਤੇ ਅਧਿਕਾਰੀ ਠਹਿਰਾਵੇਗਾ ਕਿ ਉਹ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਸਮੱਗਰੀ ਦੇਵੇ?
43
ਧੰਨ ਹੈ ਉਹ ਦਾਸ ਜਿਸ ਨੂੰ ਉਸ ਦਾ ਮਾਲਕ ਆ ਕੇ ਅਜਿਹਾ ਹੀ ਕਰਦਾ ਵੇਖੇ;
44
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਉੱਤੇ ਅਧਿਕਾਰੀ ਠਹਿਰਾਵੇਗਾ।
45
ਪਰ ਜੇ ਉਹ ਦਾਸ ਆਪਣੇ ਮਨ ਵਿੱਚ ਕਹੇ, ‘ਮੇਰੇ ਮਾਲਕ ਦੇ ਆਉਣ ਵਿੱਚ ਦੇਰ ਹੈ’ ਅਤੇ ਉਹ ਦਾਸ-ਦਾਸੀਆਂ ਦੀ ਮਾਰ-ਕੁੱਟ ਕਰਨ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ,
46
ਤਾਂ ਉਸ ਦਾਸ ਦਾ ਮਾਲਕ ਉਸ ਦਿਨ ਜਿਸ ਦੀ ਉਹ ਉਡੀਕ ਨਹੀਂ ਕਰਦਾ ਅਤੇ ਉਸ ਸਮੇਂ ਜਿਸ ਨੂੰ ਉਹ ਨਹੀਂ ਜਾਣਦਾ, ਆਵੇਗਾ ਅਤੇ ਉਸ ਦਾਸ ਦੇ ਟੋਟੇ-ਟੋਟੇ ਕਰ ਦੇਵੇਗਾ ਅਤੇ ਉਸ ਦਾ ਹਿੱਸਾ ਅਵਿਸ਼ਵਾਸੀਆਂ ਨਾਲ ਠਹਿਰਾਵੇਗਾ
47
ਅਤੇ ਉਹ ਦਾਸ ਜਿਹੜਾ ਆਪਣੇ ਮਾਲਕ ਦੀ ਇੱਛਾ ਨੂੰ ਜਾਣਦਾ ਸੀ ਪਰ ਤਿਆਰ ਨਾ ਰਿਹਾ ਅਤੇ ਨਾ ਉਸ ਦੀ ਇੱਛਾ ਦੇ ਅਨੁਸਾਰ ਚੱਲਿਆ, ਉਸ ਨੂੰ ਬਹੁਤ ਮਾਰ ਪਵੇਗੀ।
48
ਪਰ ਜਿਸ ਨੇ ਅਣਜਾਣਪੁਣੇ ਵਿੱਚ ਮਾਰ ਖਾਣ ਦੇ ਯੋਗ ਕੰਮ ਕੀਤਾ, ਉਸ ਨੂੰ ਥੋੜ੍ਹੀ ਮਾਰ ਪਵੇਗੀ। ਸੋ ਜਿਸ ਨੂੰ ਬਹੁਤ ਦਿੱਤਾ ਗਿਆ ਉਸ ਤੋਂ ਬਹੁਤ ਮੰਗਿਆ ਜਾਵੇਗਾ ਅਤੇ ਜਿਸ ਨੂੰ ਵੱਧ ਸੌਂਪਿਆ ਗਿਆ ਉਸ ਤੋਂ ਵੱਧ ਲਿਆ ਜਾਵੇਗਾ।
49
“ਮੈਂ ਧਰਤੀ ਉੱਤੇ ਅੱਗ ਲਾਉਣ ਲਈ ਆਇਆ ਹਾਂ; ਕਾਸ਼ ਕਿ ਇਹ ਹੁਣ ਤੱਕ ਲੱਗ ਚੁੱਕੀ ਹੁੰਦੀ!
50
ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਹੋ ਨਹੀਂ ਜਾਂਦਾ, ਮੈਂ ਕਿੰਨੇ ਕਸ਼ਟ ਵਿੱਚ ਹਾਂ!
51
ਕੀ ਤੁਸੀਂ ਸੋਚਦੇ ਹੋ ਕਿ ਮੈਂ ਧਰਤੀ 'ਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਸਗੋਂ ਫੁੱਟ ਪਾਉਣ।
52
ਕਿਉਂਕਿ ਹੁਣ ਤੋਂ ਇੱਕੋ ਘਰ ਦੇ ਪੰਜਾਂ ਜੀਆਂ ਵਿੱਚ ਫੁੱਟ ਹੋਵੇਗੀ; ਤਿੰਨ ਦੋ ਦੇ ਅਤੇ ਦੋ ਤਿੰਨ ਦੇ ਵਿਰੁੱਧ,
53
ਅਰਥਾਤ ਪਿਤਾ ਪੁੱਤਰ ਦੇ ਅਤੇ ਪੁੱਤਰ ਪਿਤਾ ਦੇ, ਮਾਂ ਧੀ ਦੇ ਅਤੇ ਧੀ ਮਾਂ ਦੇ ਅਤੇ ਸੱਸ ਆਪਣੀ ਨੂੰਹ ਦੇ ਅਤੇ ਨੂੰਹ ਸੱਸ ਦੇ ਵਿਰੁੱਧ ਹੋਵੇਗੀ।”
54
ਫਿਰ ਯਿਸੂ ਨੇ ਭੀੜ ਨੂੰ ਵੀ ਕਿਹਾ, “ਜਦੋਂ ਤੁਸੀਂ ਪੱਛਮ ਵੱਲੋਂ ਬੱਦਲ ਨੂੰ ਉੱਠਦਾ ਵੇਖਦੇ ਹੋ ਤਾਂ ਤੁਰੰਤ ਕਹਿੰਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਇਸੇ ਤਰ੍ਹਾਂ ਹੁੰਦਾ ਹੈ।
55
ਜਦੋਂ ਦੱਖਣੀ ਹਵਾ ਵਗਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਗਰਮੀ ਹੋਵੇਗੀ’ ਅਤੇ ਇਹੋ ਹੁੰਦਾ ਹੈ।
56
ਹੇ ਪਖੰਡੀਓ! ਤੁਸੀਂ ਧਰਤੀ ਅਤੇ ਅਕਾਸ਼ ਦੇ ਲੱਛਣਾਂ ਨੂੰ ਪਰਖਣਾ ਜਾਣਦੇ ਹੋ ਪਰ ਇਸ ਸਮੇਂ ਦੀ ਪਰਖ ਕਰਨਾ ਕਿਉਂ ਨਹੀਂ ਜਾਣਦੇ?
57
“ਤੁਸੀਂ ਆਪ ਹੀ ਫੈਸਲਾ ਕਿਉਂ ਨਹੀਂ ਕਰਦੇ ਕਿ ਸਹੀ ਕੀ ਹੈ?
58
ਜਦੋਂ ਤੂੰ ਆਪਣੇ ਮੁਦਈ ਦੇ ਨਾਲ ਹਾਕਮ ਕੋਲ ਜਾਵੇਂ ਤਾਂ ਰਾਹ ਵਿੱਚ ਉਸ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੈਨੂੰ ਖਿੱਚ ਕੇ ਨਿਆਂਕਾਰ ਕੋਲ ਲੈ ਜਾਵੇ ਅਤੇ ਨਿਆਂਕਾਰ ਤੈਨੂੰ ਥਾਣੇਦਾਰ ਦੇ ਹਵਾਲੇ ਕਰੇ ਅਤੇ ਥਾਣੇਦਾਰ ਤੈਨੂੰ ਕੈਦਖ਼ਾਨੇ ਵਿੱਚ ਸੁੱਟ ਦੇਵੇ।
59
ਮੈਂ ਤੈਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਇੱਕ-ਇੱਕ ਪੈਸਾ ਨਾ ਭਰ ਦੇਵੇਂ, ਉੱਥੋਂ ਛੁੱਟ ਨਾ ਸਕੇਂਗਾ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24