bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 13
Luke 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 14 →
1
ਉਸ ਸਮੇਂ ਕੁਝ ਲੋਕ ਉੱਥੇ ਸਨ ਜੋ ਯਿਸੂ ਨੂੰ ਉਨ੍ਹਾਂ ਗਲੀਲੀਆਂ ਦੇ ਬਾਰੇ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਵਿੱਚ ਮਿਲਾਇਆ ਸੀ।
2
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਹ ਸੋਚਦੇ ਹੋ ਕਿ ਇਹ ਗਲੀਲੀ ਬਾਕੀ ਸਭ ਗਲੀਲੀਆਂ ਨਾਲੋਂ ਵੱਧ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁੱਖ ਝੱਲੇ?
3
ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸੀਂ ਸਭ ਵੀ ਇਸੇ ਤਰ੍ਹਾਂ ਨਾਸ ਹੋ ਜਾਓਗੇ।
4
ਜਾਂ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡਿੱਗਿਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਤੁਸੀਂ ਕੀ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਭਨਾਂ ਲੋਕਾਂ ਨਾਲੋਂ ਵੱਧ ਪਾਪੀ ਸਨ?
5
ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸੀਂ ਸਭ ਵੀ ਇਸੇ ਤਰ੍ਹਾਂ ਨਾਸ ਹੋ ਜਾਓਗੇ।”
6
ਫਿਰ ਯਿਸੂ ਨੇ ਇਹ ਦ੍ਰਿਸ਼ਟਾਂਤ ਦਿੱਤਾ, “ਕਿਸੇ ਮਨੁੱਖ ਨੇ ਆਪਣੇ ਅੰਗੂਰ ਦੇ ਬਾਗ ਵਿੱਚ ਇੱਕ ਅੰਜੀਰ ਦਾ ਦਰਖ਼ਤ ਲਾਇਆ ਹੋਇਆ ਸੀ ਅਤੇ ਉਹ ਉਸ ਤੋਂ ਫਲ ਲੈਣ ਆਇਆ ਪਰ ਉਸ ਨੂੰ ਨਾ ਮਿਲਿਆ।
7
ਤਦ ਉਸ ਨੇ ਬਾਗ ਦੇ ਮਾਲੀ ਨੂੰ ਕਿਹਾ, ‘ਵੇਖ, ਮੈਂ ਤਿੰਨਾਂ ਸਾਲਾਂ ਤੋਂ ਇਸ ਅੰਜੀਰ ਦੇ ਦਰਖ਼ਤ ਤੋਂ ਫਲ ਲੈਣ ਆ ਰਿਹਾ ਹਾਂ, ਪਰ ਕੋਈ ਫਲ ਨਹੀਂ ਮਿਲਦਾ। ਇਸ ਲਈ ਇਸ ਨੂੰ ਵੱਢ ਸੁੱਟ, ਇਸ ਨੇ ਜਗ੍ਹਾ ਵੀ ਕਿਉਂ ਘੇਰ ਰੱਖੀ ਹੈ’?
8
ਪਰ ਮਾਲੀ ਨੇ ਉਸ ਨੂੰ ਉੱਤਰ ਦਿੱਤਾ, ‘ਸੁਆਮੀ ਜੀ, ਇਸ ਸਾਲ ਵੀ ਇਸ ਨੂੰ ਰਹਿਣ ਦਿਓ। ਮੈਂ ਇਸ ਦੇ ਆਲੇ-ਦੁਆਲੇ ਗੋਡੀ ਕਰਕੇ ਖਾਦ ਪਾਵਾਂਗਾ;
9
ਹੋ ਸਕਦਾ ਹੈ ਅਗਲੇ ਸਾਲ ਫਲ ਦੇਵੇ, ਨਹੀਂ ਤਾਂ ਇਸ ਨੂੰ ਵਢਾ ਦੇਣਾ’।”
10
ਸਬਤ ਦੇ ਦਿਨ ਯਿਸੂ ਇੱਕ ਸਭਾ-ਘਰ ਵਿੱਚ ਉਪਦੇਸ਼ ਦੇ ਰਿਹਾ ਸੀ
11
ਅਤੇ ਵੇਖੋ, ਉੱਥੇ ਇੱਕ ਔਰਤ ਸੀ ਜਿਸ ਵਿੱਚ ਅਠਾਰਾਂ ਸਾਲਾਂ ਤੋਂ ਨਿਰਬਲ ਕਰਨ ਵਾਲਾ ਆਤਮਾ ਸੀ ਅਤੇ ਉਹ ਕੁੱਬੀ ਹੋ ਗਈ ਸੀ ਤੇ ਪੂਰੀ ਤਰ੍ਹਾਂ ਸਿੱਧੀ ਖੜ੍ਹੀ ਨਹੀਂ ਸੀ ਹੋ ਸਕਦੀ।
12
ਤਦ ਯਿਸੂ ਨੇ ਉਸ ਨੂੰ ਵੇਖ ਕੇ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਹੇ ਔਰਤ, ਤੂੰ ਆਪਣੀ ਬਿਮਾਰੀ ਤੋਂ ਛੁੱਟ ਗਈ ਹੈਂ।”
13
ਫਿਰ ਯਿਸੂ ਨੇ ਉਸ ਉੱਤੇ ਹੱਥ ਰੱਖੇ ਅਤੇ ਉਹ ਉਸੇ ਘੜੀ ਸਿੱਧੀ ਹੋ ਗਈ ਅਤੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੀ।
14
ਪਰ ਸਭਾ-ਘਰ ਦੇ ਆਗੂ ਨੇ ਇਸ ਤੋਂ ਗੁੱਸੇ ਹੋ ਕੇ ਜੋ ਯਿਸੂ ਨੇ ਸਬਤ ਦੇ ਦਿਨ ਉਸ ਨੂੰ ਚੰਗਾ ਕੀਤਾ ਸੀ, ਲੋਕਾਂ ਨੂੰ ਕਿਹਾ, “ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ, ਇਸ ਲਈ ਉਨ੍ਹਾਂ ਵਿੱਚ ਆ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ।”
15
ਤਦ ਪ੍ਰਭੂ ਨੇ ਉਸ ਨੂੰ ਕਿਹਾ, “ਹੇ ਪਖੰਡੀਓ, ਕੀ ਸਬਤ ਦੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦਾ?
16
ਤਾਂ ਕੀ ਇਸ ਨੂੰ ਜੋ ਅਬਰਾਹਾਮ ਦੀ ਧੀ ਹੈ ਅਤੇ ਜਿਸ ਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਜਕੜਿਆ ਹੋਇਆ ਸੀ, ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜ਼ਰੂਰੀ ਨਹੀਂ ਸੀ?”
17
ਜਦੋਂ ਯਿਸੂ ਨੇ ਇਹ ਗੱਲਾਂ ਕਹੀਆਂ ਤਾਂ ਉਸ ਦੇ ਸਾਰੇ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭ ਪ੍ਰਤਾਪੀ ਕੰਮਾਂ ਤੋਂ ਅਨੰਦ ਸੀ ਜੋ ਉਸ ਦੇ ਦੁਆਰਾ ਹੋ ਰਹੇ ਸਨ।
18
ਫਿਰ ਯਿਸੂ ਨੇ ਕਿਹਾ, “ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ? ਅਤੇ ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ?
19
ਇਹ ਰਾਈ ਦੇ ਦਾਣੇ ਵਰਗਾ ਹੈ, ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਤੇ ਇਹ ਵਧਕੇ ਇੱਕ ਦਰਖ਼ਤ ਬਣ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਇਸ ਦੀਆਂ ਟਹਿਣੀਆਂ ਉੱਤੇ ਬਸੇਰਾ ਕੀਤਾ।”
20
ਉਸ ਨੇ ਫੇਰ ਕਿਹਾ, “ਮੈਂ ਪਰਮੇਸ਼ਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ?
21
ਇਹ ਉਸ ਖ਼ਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲੈ ਕੇ ਤਿੰਨ ਮਾਪ ਆਟੇ ਵਿੱਚ ਮਿਲਾਇਆ ਅਤੇ ਇਹ ਹੁੰਦਾ-ਹੁੰਦਾ ਸਾਰਾ ਖ਼ਮੀਰਾ ਹੋ ਗਿਆ।”
22
ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਨੂੰ ਜਾ ਰਿਹਾ ਸੀ।
23
ਕਿਸੇ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਕੀ ਥੋੜ੍ਹੇ ਹੀ ਲੋਕ ਮੁਕਤੀ ਪਾਉਣਗੇ?” ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,
24
“ਤੰਗ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਨ ਦਾ ਯਤਨ ਕਰੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬਹੁਤ ਸਾਰੇ ਪ੍ਰਵੇਸ਼ ਕਰਨਾ ਚਾਹੁਣਗੇ ਪਰ ਨਾ ਕਰ ਸਕਣਗੇ।
25
ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਉਣ ਲੱਗੋ ਅਤੇ ਕਹੋ, ‘ਹੇ ਪ੍ਰਭੂ, ਸਾਡੇ ਲਈ ਖੋਲ੍ਹੋ’ ਤਾਂ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ’?
26
ਤਦ ਤੁਸੀਂ ਕਹਿਣ ਲੱਗੋਗੇ, ‘ਅਸੀਂ ਤੇਰੇ ਸਾਹਮਣੇ ਖਾਧਾ-ਪੀਤਾ ਅਤੇ ਤੂੰ ਸਾਡੇ ਚੌਂਕਾਂ ਵਿੱਚ ਉਪਦੇਸ਼ ਦਿੱਤਾ’।
27
ਪਰ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ; ਹੇ ਸਭ ਕੁਧਰਮੀਓ ਮੇਰੇ ਤੋਂ ਦੂਰ ਹੋ ਜਾਓ’।
28
ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਰ ਦੇ ਰਾਜ ਵਿੱਚ, ਪਰ ਆਪਣੇ ਆਪ ਨੂੰ ਬਾਹਰ ਕੱਢਿਆ ਵੇਖੋਗੇ ਅਤੇ ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।
29
ਤਦ ਲੋਕ ਪੂਰਬ ਅਤੇ ਪੱਛਮ, ਉੱਤਰ ਅਤੇ ਦੱਖਣ ਤੋਂ ਆਉਣਗੇ ਅਤੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨ ਬੈਠਣਗੇ
30
ਅਤੇ ਵੇਖੋ, ਜਿਹੜੇ ਪਿਛਲੇ ਹਨ ਉਹ ਪਹਿਲੇ ਹੋਣਗੇ ਅਤੇ ਜਿਹੜੇ ਪਹਿਲੇ ਹਨ ਉਹ ਪਿਛਲੇ ਹੋਣਗੇ।”
31
ਉਸੇ ਸਮੇਂ ਕੁਝ ਫ਼ਰੀਸੀਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਇੱਥੋਂ ਨਿੱਕਲ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ।”
32
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਜਾ ਕੇ ਉਸ ਲੂੰਬੜੀ ਨੂੰ ਕਹੋ, ‘ਵੇਖ, ਮੈਂ ਅੱਜ ਅਤੇ ਕੱਲ੍ਹ ਦੁਸ਼ਟ ਆਤਮਾਵਾਂ ਨੂੰ ਕੱਢਦਾ ਅਤੇ ਬਿਮਾਰਾਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਆਪਣਾ ਕੰਮ ਪੂਰਾ ਕਰਾਂਗਾ’।
33
ਪਰ ਮੈਨੂੰ ਅੱਜ, ਕੱਲ੍ਹ ਅਤੇ ਪਰਸੋਂ ਚੱਲਣਾ ਜ਼ਰੂਰੀ ਹੈ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਕੋਈ ਨਬੀ ਯਰੂਸ਼ਲਮ ਤੋਂ ਬਾਹਰ ਮਾਰਿਆ ਜਾਵੇ।
34
“ਹੇ ਯਰੂਸ਼ਲਮ, ਹੇ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਮਾਰ ਸੁੱਟਦਾ ਹੈਂ ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਥਰਾਓ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ, ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਨਾ ਚਾਹਿਆ।
35
ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਤੁਸੀਂ ਮੈਨੂੰ ਉਦੋਂ ਤੱਕ ਨਾ ਵੇਖੋਗੇ ਜਦੋਂ ਤੱਕ ਇਹ ਨਾ ਕਹੋ, ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ’!”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24