bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 10
Luke 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 11 →
1
ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਬਹੱਤਰ ਹੋਰ ਵਿਅਕਤੀ ਠਹਿਰਾਏ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਉਸ ਹਰੇਕ ਨਗਰ ਅਤੇ ਸਥਾਨ ਨੂੰ ਭੇਜਿਆ ਜਿੱਥੇ ਉਹ ਆਪ ਜਾਣ ਵਾਲਾ ਸੀ।
2
ਉਸ ਨੇ ਉਨ੍ਹਾਂ ਨੂੰ ਕਿਹਾ, “ਪੱਕੀ ਹੋਈ ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ; ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫ਼ਸਲ ਲਈ ਵਾਢੇ ਭੇਜ ਦੇਵੇ।
3
ਜਾਓ! ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ।
4
ਤੁਸੀਂ ਨਾ ਬਟੂਆ, ਨਾ ਥੈਲਾ ਅਤੇ ਨਾ ਜੁੱਤੀ ਲੈ ਕੇ ਜਾਓ ਅਤੇ ਨਾ ਹੀ ਰਾਹ ਵਿੱਚ ਕਿਸੇ ਨੂੰ ਸਲਾਮ ਕਰੋ।
5
ਜਿਸ ਕਿਸੇ ਘਰ ਵਿੱਚ ਜਾਓ, ਪਹਿਲਾਂ ਕਹੋ, ‘ਇਸ ਘਰ ਨੂੰ ਸ਼ਾਂਤੀ ਮਿਲੇ’।
6
ਜੇ ਉੱਥੇ ਕੋਈ ਸ਼ਾਂਤੀ ਦੇ ਯੋਗ ਹੋਵੇਗਾ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਤੁਹਾਡੇ ਕੋਲ ਮੁੜ ਆਵੇਗੀ।
7
ਤੁਸੀਂ ਉਸੇ ਘਰ ਵਿੱਚ ਠਹਿਰੋ ਅਤੇ ਉਨ੍ਹਾਂ ਕੋਲੋਂ ਹੀ ਖਾਓ-ਪੀਓ, ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਤੁਸੀਂ ਘਰ ਘਰ ਨਾ ਜਾਣਾ।
8
ਜਿਸ ਨਗਰ ਵਿੱਚ ਤੁਸੀਂ ਜਾਓ ਅਤੇ ਉਹ ਤੁਹਾਨੂੰ ਸਵੀਕਾਰ ਕਰਨ, ਤਾਂ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਉਹ ਖਾਓ।
9
ਉੱਥੋਂ ਦੇ ਬਿਮਾਰਾਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਕਹੋ, ‘ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਪਹੁੰਚਿਆ ਹੈ’।
10
ਪਰ ਜੇ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉਹ ਤੁਹਾਨੂੰ ਸਵੀਕਾਰ ਨਾ ਕਰਨ ਤਾਂ ਉਸ ਨਗਰ ਦੇ ਚੌਂਕਾਂ ਵਿੱਚ ਜਾ ਕੇ ਕਹੋ,
11
‘ਤੁਹਾਡੇ ਨਗਰ ਦੀ ਧੂੜ ਵੀ ਜੋ ਸਾਡੇ ਪੈਰਾਂ 'ਤੇ ਲੱਗੀ ਹੈ, ਅਸੀਂ ਤੁਹਾਡੇ ਸਾਹਮਣੇ ਝਾੜ ਦਿੰਦੇ ਹਾਂ; ਪਰ ਇਹ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ’।
12
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਦਿਨ ਸਦੂਮ ਦਾ ਹਾਲ ਇਸ ਨਗਰ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।
13
ਹੇ ਖ਼ੁਰਾਜੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ, ਜੇ ਉਹ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਨ੍ਹਾਂ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੀ ਤੋਬਾ ਕਰ ਲਈ ਹੁੰਦੀ।
14
ਪਰ ਨਿਆਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।
15
ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਕਦੇ ਨਹੀਂ! ਸਗੋਂ ਤੂੰ ਤਾਂ ਹੇਠਾਂ ਪਤਾਲ ਤੱਕ ਉਤਾਰਿਆ ਜਾਵੇਂਗਾ।
16
“ਜਿਹੜਾ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ; ਜਿਹੜਾ ਤੁਹਾਡਾ ਇਨਕਾਰ ਕਰਦਾ ਹੈ ਉਹ ਮੇਰਾ ਇਨਕਾਰ ਕਰਦਾ ਹੈ ਅਤੇ ਜਿਹੜਾ ਮੇਰਾ ਇਨਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਦਾ ਇਨਕਾਰ ਕਰਦਾ ਹੈ।”
17
ਤਦ ਬਹੱਤਰ ਬੜੀ ਖੁਸ਼ੀ ਨਾਲ ਵਾਪਸ ਆਏ ਅਤੇ ਕਹਿਣ ਲੱਗੇ, “ਪ੍ਰਭੂ, ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਵੀ ਸਾਡੇ ਅਧੀਨ ਹੋ ਜਾਂਦੀਆਂ ਹਨ।”
18
ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦੇ ਵੇਖਿਆ ਹੈ।
19
ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੱਤਾ ਹੈ। ਇਸ ਲਈ ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰੇਗੀ।
20
ਫਿਰ ਵੀ ਇਸ ਤੋਂ ਖੁਸ਼ ਨਾ ਹੋਵੋ ਕਿ ਦੁਸ਼ਟ ਆਤਮਾਵਾਂ ਤੁਹਾਡੇ ਅਧੀਨ ਹੋ ਜਾਂਦੀਆਂ ਹਨ, ਸਗੋਂ ਇਸ ਤੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”
21
ਉਸੇ ਘੜੀ ਉਸ ਨੇ ਪਵਿੱਤਰ ਆਤਮਾ ਵਿੱਚ ਮਗਨ ਹੋ ਕੇ ਕਿਹਾ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਨੂੰ ਬੁੱਧਵਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖਿਆ ਪਰ ਬੱਚਿਆਂ ਉੱਤੇ ਪਰਗਟ ਕੀਤਾ; ਹਾਂ ਪਿਤਾ, ਕਿਉਂਕਿ ਤੇਰੀ ਦ੍ਰਿਸ਼ਟੀ ਵਿੱਚ ਇਹੋ ਚੰਗਾ ਲੱਗਾ।
22
ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ। ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ ਪਰ ਕੇਵਲ ਪਿਤਾ ਅਤੇ ਨਾ ਕੋਈ ਜਾਣਦਾ ਹੈ ਕਿ ਪਿਤਾ ਕੌਣ ਹੈ, ਪਰ ਕੇਵਲ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।”
23
ਫਿਰ ਉਸ ਨੇ ਆਪਣੇ ਚੇਲਿਆਂ ਵੱਲ ਮੁੜ ਕੇ ਇਕੱਲੇ ਉਨ੍ਹਾਂ ਨੂੰ ਕਿਹਾ, “ਧੰਨ ਹਨ ਉਹ ਅੱਖਾਂ ਜਿਹੜੀਆਂ ਉਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ।
24
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਵੇਖਦੇ ਹੋ ਉਹ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਵੇਖਣਾ ਚਾਹਿਆ, ਪਰ ਨਾ ਵੇਖਿਆ ਅਤੇ ਜੋ ਤੁਸੀਂ ਸੁਣਦੇ ਹੋ ਉਹ ਸੁਣਨਾ ਚਾਹਿਆ, ਪਰ ਨਾ ਸੁਣਿਆ।”
25
ਤਦ ਇੱਕ ਬਿਵਸਥਾ ਦੇ ਸਿਖਾਉਣ ਵਾਲੇ ਨੇ ਉਸ ਨੂੰ ਪਰਖਣ ਲਈ ਖੜ੍ਹੇ ਹੋ ਕੇ ਕਿਹਾ, “ਗੁਰੂ ਜੀ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?”
26
ਯਿਸੂ ਨੇ ਉਸ ਨੂੰ ਕਿਹਾ, “ਬਿਵਸਥਾ ਵਿੱਚ ਕੀ ਲਿਖਿਆ ਹੈ? ਤੂੰ ਇਸ ਨੂੰ ਕਿਵੇਂ ਪੜ੍ਹਦਾ ਹੈਂ?”
27
ਉਸ ਨੇ ਉੱਤਰ ਦਿੱਤਾ, “ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”
28
ਯਿਸੂ ਨੇ ਉਸ ਨੂੰ ਕਿਹਾ, “ਤੂੰ ਠੀਕ ਉੱਤਰ ਦਿੱਤਾ; ਇਹੋ ਕਰ ਤਾਂ ਤੂੰ ਜੀਉਂਦਾ ਰਹੇਂਗਾ।”
29
ਪਰ ਉਸ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਸ ਨੂੰ ਕਿਹਾ, “ਤਾਂ ਮੇਰਾ ਗੁਆਂਢੀ ਕੌਣ ਹੈ?”
30
ਯਿਸੂ ਨੇ ਉੱਤਰ ਦਿੱਤਾ, “ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਉਸ ਦੇ ਕੱਪੜੇ ਲਾਹ ਲਏ ਅਤੇ ਮਾਰਿਆ-ਕੁੱਟਿਆ ਅਤੇ ਅਧਮੋਇਆ ਛੱਡ ਕੇ ਚਲੇ ਗਏ।
31
ਸਬੱਬ ਨਾਲ ਇੱਕ ਯਾਜਕ ਉਸੇ ਰਸਤਿਓਂ ਲੰਘ ਰਿਹਾ ਸੀ ਅਤੇ ਉਹ ਉਸ ਨੂੰ ਵੇਖ ਕੇ ਦੂਜੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ।
32
ਇਸੇ ਤਰ੍ਹਾਂ ਇੱਕ ਲੇਵੀ ਵੀ ਉਸ ਥਾਂ 'ਤੇ ਆਇਆ ਅਤੇ ਉਸ ਨੂੰ ਵੇਖ ਕੇ ਦੂਜੇ ਪਾਸਿਓਂ ਦੀ ਹੋ ਕੇ ਲੰਘ ਗਿਆ।
33
ਫਿਰ ਇੱਕ ਸਾਮਰੀ ਯਾਤਰਾ ਕਰਦਾ ਹੋਇਆ ਉੱਥੇ ਆਇਆ ਅਤੇ ਉਸ ਨੂੰ ਵੇਖ ਕੇ ਤਰਸ ਨਾਲ ਭਰ ਗਿਆ
34
ਅਤੇ ਉਸ ਦੇ ਕੋਲ ਗਿਆ ਅਤੇ ਉਸ ਦੇ ਜ਼ਖ਼ਮਾਂ 'ਤੇ ਤੇਲ ਅਤੇ ਮੈ ਡੋਲ੍ਹ ਕੇ ਪੱਟੀ ਬੰਨ੍ਹੀ। ਫਿਰ ਉਹ ਉਸ ਨੂੰ ਆਪਣੇ ਗਧੇ 'ਤੇ ਬਿਠਾ ਕੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ।
35
ਅਗਲੇ ਦਿਨ ਉਸ ਨੇ ਦੋ ਦੀਨਾਰ ਕੱਢ ਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਦੀ ਦੇਖ-ਭਾਲ ਕਰੀਂ ਅਤੇ ਜੋ ਕੁਝ ਤੇਰਾ ਹੋਰ ਲੱਗੇਗਾ, ਮੈਂ ਵਾਪਸ ਆ ਕੇ ਭਰ ਦਿਆਂਗਾ’।
36
ਸੋ ਤੇਰੀ ਸਮਝ ਵਿੱਚ ਇਨ੍ਹਾਂ ਤਿੰਨਾਂ ਵਿੱਚੋਂ ਉਸ ਵਿਅਕਤੀ ਦਾ, ਜਿਹੜਾ ਡਾਕੂਆਂ ਦੇ ਹੱਥ ਪੈ ਗਿਆ ਸੀ, ਗੁਆਂਢੀ ਕੌਣ ਹੋਇਆ?”
37
ਉਸ ਨੇ ਉੱਤਰ ਦਿੱਤਾ, “ਜਿਸ ਨੇ ਉਸ ਉੱਤੇ ਦਇਆ ਕੀਤੀ।” ਤਦ ਯਿਸੂ ਨੇ ਉਸ ਨੂੰ ਕਿਹਾ, “ਜਾ, ਤੂੰ ਵੀ ਇਸੇ ਤਰ੍ਹਾਂ ਕਰ।”
38
ਫਿਰ ਜਦੋਂ ਉਹ ਤੁਰੇ ਜਾਂਦੇ ਸਨ ਤਾਂ ਯਿਸੂ ਨੇ ਇੱਕ ਪਿੰਡ ਵਿੱਚ ਪ੍ਰਵੇਸ਼ ਕੀਤਾ ਅਤੇ ਮਾਰਥਾ ਨਾਮਕ ਇੱਕ ਔਰਤ ਨੇ ਉਸ ਦਾ ਆਪਣੇ ਘਰ ਸੁਆਗਤ ਕੀਤਾ।
39
ਉਸ ਦੀ ਮਰਿਯਮ ਨਾਮਕ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਵਚਨ ਸੁਣ ਰਹੀ ਸੀ।
40
ਪਰ ਮਾਰਥਾ ਜ਼ਿਆਦਾ ਟਹਿਲ ਸੇਵਾ ਦੇ ਕਾਰਨ ਪਰੇਸ਼ਾਨ ਹੋ ਗਈ ਅਤੇ ਕੋਲ ਆ ਕੇ ਕਿਹਾ, “ਪ੍ਰਭੂ, ਕੀ ਤੈਨੂੰ ਜ਼ਰਾ ਵੀ ਪਰਵਾਹ ਨਹੀਂ ਕਿ ਮੇਰੀ ਭੈਣ ਨੇ ਮੈਨੂੰ ਸੇਵਾ ਕਰਨ ਲਈ ਇਕੱਲੀ ਛੱਡ ਦਿੱਤਾ ਹੈ? ਉਸ ਨੂੰ ਕਹਿ ਕਿ ਮੇਰੀ ਮਦਦ ਕਰੇ।”
41
ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤੀਆਂ ਗੱਲਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ।
42
ਪਰ ਇੱਕੋ ਗੱਲ ਜ਼ਰੂਰੀ ਹੈ; ਮਰਿਯਮ ਨੇ ਤਾਂ ਉਸ ਉੱਤਮ ਹਿੱਸੇ ਨੂੰ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।”
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24