bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 8
Luke 8
Punjabi Standard Bible (Punjabi Standard Bible) 2023
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 9 →
1
ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਘੁੰਮ ਕੇ ਪ੍ਰਚਾਰ ਕਰਦਾ ਅਤੇ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਉਂਦਾ ਰਿਹਾ। ਬਾਰਾਂ ਚੇਲੇ ਵੀ ਉਸ ਦੇ ਨਾਲ ਸਨ
2
ਅਤੇ ਕੁਝ ਔਰਤਾਂ ਵੀ ਸਨ ਜਿਹੜੀਆਂ ਦੁਸ਼ਟ ਆਤਮਾਵਾਂ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਸ ਵਿੱਚੋਂ ਸੱਤ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ
3
ਅਤੇ ਹੇਰੋਦੇਸ ਦੇ ਪ੍ਰਬੰਧਕ ਖੂਜ਼ਾਹ ਦੀ ਪਤਨੀ ਯੋਆਨਾ ਅਤੇ ਸੁਸੰਨਾ ਅਤੇ ਕਈ ਹੋਰ ਸਨ ਜਿਹੜੀਆਂ ਆਪਣੀ ਧਨ-ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।
4
ਜਦੋਂ ਇੱਕ ਵੱਡੀ ਭੀੜ ਇਕੱਠੀ ਹੋਈ ਅਤੇ ਨਗਰ-ਨਗਰ ਤੋਂ ਲੋਕ ਉਸ ਕੋਲ ਆਉਣ ਲੱਗੇ ਤਾਂ ਉਸ ਨੇ ਦ੍ਰਿਸ਼ਟਾਂਤ ਰਾਹੀਂ ਕਿਹਾ,
5
“ਇੱਕ ਬੀਜਣ ਵਾਲਾ ਬੀਜ ਬੀਜਣ ਲਈ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਨ੍ਹਾਂ ਨੂੰ ਚੁਗ ਲਿਆ।
6
ਕੁਝ ਪਥਰੀਲੀ ਜ਼ਮੀਨ 'ਤੇ ਡਿੱਗੇ ਅਤੇ ਪੁੰਗਰੇ, ਪਰ ਨਮੀ ਨਾ ਮਿਲਣ ਕਰਕੇ ਸੁੱਕ ਗਏ
7
ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਨਾਲ-ਨਾਲ ਵਧਕੇ ਉਨ੍ਹਾਂ ਨੂੰ ਦਬਾ ਲਿਆ।
8
ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਵਧਕੇ ਸੌ ਗੁਣਾ ਫਲ ਦਿੱਤਾ।” ਇਹ ਕਹਿ ਕੇ ਉਹ ਉੱਚੀ ਅਵਾਜ਼ ਵਿੱਚ ਬੋਲਿਆ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
9
ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?”
10
ਉਸ ਨੇ ਕਿਹਾ, “ਤੁਹਾਨੂੰ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਭੇਤਾਂ ਨੂੰ ਜਾਣੋ, ਪਰ ਹੋਰਾਂ ਨੂੰ ਮੈਂ ਦ੍ਰਿਸ਼ਟਾਂਤਾਂ ਵਿੱਚ ਬੋਲਦਾ ਹਾਂ ਤਾਂਕਿ ਉਹ ਵੇਖਦੇ ਹੋਏ ਵੀ ਨਾ ਵੇਖਣ ਅਤੇ ਸੁਣਦੇ ਹੋਏ ਵੀ ਨਾ ਸਮਝਣ।
11
“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਰ ਦਾ ਵਚਨ ਹੈ।
12
ਰਾਹ ਦੇ ਕਿਨਾਰੇ ਵਾਲੇ ਉਹ ਲੋਕ ਹਨ ਜਿਨ੍ਹਾਂ ਸੁਣਿਆ; ਪਰ ਸ਼ੈਤਾਨ ਆ ਕੇ ਉਨ੍ਹਾਂ ਦੇ ਦਿਲ ਵਿੱਚੋਂ ਵਚਨ ਚੁੱਕ ਲੈ ਜਾਂਦਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰਨ ਅਤੇ ਬਚਾਏ ਜਾਣ।
13
ਪਥਰੀਲੀ ਜ਼ਮੀਨ ਉਤਲੇ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਪਰ ਜੜ੍ਹ ਨਹੀਂ ਫੜਦੇ; ਇਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਅਤੇ ਪਰਤਾਵੇ ਦੇ ਸਮੇਂ ਪਿਛਾਂਹ ਹਟ ਜਾਂਦੇ ਹਨ।
14
ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਇਹ ਉਹ ਹਨ ਜਿਨ੍ਹਾਂ ਸੁਣਿਆ, ਪਰ ਅੱਗੇ ਜਾ ਕੇ ਚਿੰਤਾਵਾਂ, ਧਨ-ਦੌਲਤ ਅਤੇ ਜੀਵਨ ਦੇ ਭੋਗ-ਵਿਲਾਸਾਂ ਨਾਲ ਦੱਬੇ ਜਾਂਦੇ ਹਨ ਅਤੇ ਉਨ੍ਹਾਂ ਦਾ ਫਲ ਸਿੱਧਤਾ ਤੱਕ ਨਹੀਂ ਪਹੁੰਚਦਾ।
15
ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗੇ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਚੰਗੇ ਅਤੇ ਸ਼ੁੱਧ ਮਨ ਨਾਲ ਫੜੀ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।
16
“ਕੋਈ ਵੀ ਦੀਵਾ ਬਾਲ ਕੇ ਇਸ ਨੂੰ ਭਾਂਡੇ ਨਾਲ ਨਹੀਂ ਢੱਕਦਾ, ਨਾ ਮੰਜੀ ਹੇਠਾਂ ਰੱਖਦਾ ਹੈ, ਸਗੋਂ ਦੀਵਟ ਉੱਤੇ ਰੱਖਦਾ ਹੈ ਤਾਂਕਿ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ।
17
ਕਿਉਂਕਿ ਕੁਝ ਵੀ ਗੁਪਤ ਨਹੀਂ ਹੈ ਜੋ ਪਰਗਟ ਨਾ ਹੋਵੇ ਅਤੇ ਨਾ ਹੀ ਕੁਝ ਛੁਪਿਆ ਹੈ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ।
18
ਇਸ ਲਈ ਸਚੇਤ ਰਹੋ ਕਿ ਤੁਸੀਂ ਕਿਵੇਂ ਸੁਣਦੇ ਹੋ, ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਹ ਆਪਣਾ ਸਮਝਦਾ ਹੈ, ਲੈ ਲਿਆ ਜਾਵੇਗਾ।”
19
ਯਿਸੂ ਦੀ ਮਾਤਾ ਅਤੇ ਭਰਾ ਉਸ ਦੇ ਕੋਲ ਆਏ, ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਜਾ ਸਕੇ।
20
ਤਦ ਉਸ ਨੂੰ ਦੱਸਿਆ ਗਿਆ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੈਨੂੰ ਮਿਲਣਾ ਚਾਹੁੰਦੇ ਹਨ।
21
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ।”
22
ਫਿਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਝੀਲ ਦੇ ਪਾਰ ਚੱਲੀਏ” ਅਤੇ ਉਹ ਚੱਲ ਪਏ।
23
ਜਦੋਂ ਕਿਸ਼ਤੀ ਚੱਲ ਰਹੀ ਸੀ ਤਾਂ ਯਿਸੂ ਸੌਂ ਗਿਆ। ਤਦ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ ਅਤੇ ਉਹ ਖ਼ਤਰੇ ਵਿੱਚ ਸਨ।
24
ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਸੁਆਮੀ, ਸੁਆਮੀ! ਅਸੀਂ ਨਾਸ ਹੋ ਰਹੇ ਹਾਂ।” ਤਦ ਉਸ ਨੇ ਉੱਠ ਕੇ ਹਵਾ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਥੰਮ੍ਹ ਗਈਆਂ ਅਤੇ ਸ਼ਾਂਤੀ ਹੋ ਗਈ।
25
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਤਦ ਉਹ ਡਰ ਗਏ ਅਤੇ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੇ ਹਨ?”
26
ਫਿਰ ਉਹ ਗਿਰਸੇਨੀਆਂ ਦੇ ਇਲਾਕੇ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਹੈ।
27
ਜਦੋਂ ਉਹ ਕੰਢੇ 'ਤੇ ਉੱਤਰਿਆ ਤਾਂ ਉਸ ਨਗਰ ਦਾ ਇੱਕ ਮਨੁੱਖ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ; ਉਹ ਲੰਮੇ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਵਿੱਚ ਨਹੀਂ, ਸਗੋਂ ਕਬਰਾਂ ਵਿੱਚ ਰਹਿੰਦਾ ਸੀ।
28
ਉਹ ਯਿਸੂ ਨੂੰ ਵੇਖ ਕੇ ਚੀਕ ਉੱਠਿਆ ਅਤੇ ਉਸ ਦੇ ਸਾਹਮਣੇ ਡਿੱਗ ਕੇ ਉੱਚੀ ਅਵਾਜ਼ ਨਾਲ ਬੋਲਿਆ, “ਹੇ ਯਿਸੂ, ਅੱਤ ਮਹਾਨ ਪਰਮੇਸ਼ਰ ਦੇ ਪੁੱਤਰ! ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੈਨੂੰ ਦੁੱਖ ਨਾ ਦੇ!”
29
ਕਿਉਂਕਿ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਉਸ ਮਨੁੱਖ ਵਿੱਚੋਂ ਬਾਹਰ ਨਿੱਕਲਣ ਦਾ ਹੁਕਮ ਦਿੱਤਾ ਸੀ, ਇਸ ਲਈ ਕਿ ਬਹੁਤ ਵਾਰ ਭ੍ਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਜਕੜਿਆ ਸੀ। ਉਹ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਪਹਿਰੇ ਵਿੱਚ ਰੱਖਦੇ ਸਨ, ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦੀ ਸੀ।
30
ਯਿਸੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਉਸ ਨੇ ਕਿਹਾ, “ਲਸ਼ਕਰ”, ਕਿਉਂਕਿ ਉਸ ਵਿੱਚ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਸਨ।
31
ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਦੇ।
32
ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਝੁੰਡ ਚਰਦਾ ਸੀ ਅਤੇ ਦੁਸ਼ਟ ਆਤਮਾਵਾਂ ਨੇ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦੇ। ਉਸ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ।
33
ਤਦ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਉਹ ਝੁੰਡ ਢਲਾਣ ਤੋਂ ਤੇਜੀ ਨਾਲ ਭੱਜ ਕੇ ਹੇਠਾਂ ਝੀਲ ਵਿੱਚ ਜਾ ਡੁੱਬਾ।
34
ਜਦੋਂ ਚਰਾਉਣ ਵਾਲਿਆਂ ਨੇ ਜੋ ਹੋਇਆ ਸੀ ਉਹ ਵੇਖਿਆ ਤਾਂ ਉਹ ਦੌੜੇ ਅਤੇ ਨਗਰ ਅਤੇ ਪਿੰਡਾਂ ਵਿੱਚ ਜਾ ਕੇ ਖ਼ਬਰ ਦਿੱਤੀ।
35
ਤਦ ਲੋਕ ਇਹ ਜੋ ਹੋਇਆ ਸੀ ਵੇਖਣ ਲਈ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਮਨੁੱਖ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ, ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਵਿੱਚ ਬੈਠੇ ਵੇਖਿਆ ਅਤੇ ਡਰ ਗਏ।
36
ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਮਨੁੱਖ ਕਿਵੇਂ ਚੰਗਾ ਹੋਇਆ ਸੀ।
37
ਤਦ ਗਿਰਸੇਨੀਆਂ ਦੇ ਆਲੇ-ਦੁਆਲੇ ਦੇ ਸਭ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਕੋਲੋਂ ਚਲਾ ਜਾਵੇ, ਕਿਉਂਕਿ ਉਨ੍ਹਾਂ ਉੱਤੇ ਵੱਡਾ ਭੈ ਛਾ ਗਿਆ ਸੀ। ਸੋ ਉਹ ਕਿਸ਼ਤੀ ਉੱਤੇ ਚੜ੍ਹ ਕੇ ਵਾਪਸ ਚਲਾ ਗਿਆ।
38
ਜਿਸ ਮਨੁੱਖ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਉਹ ਯਿਸੂ ਅੱਗੇ ਬੇਨਤੀ ਕਰਨ ਲੱਗਾ ਕਿ ਮੈਨੂੰ ਆਪਣੇ ਨਾਲ ਰਹਿਣ ਦੇ, ਪਰ ਉਸ ਨੇ ਇਹ ਕਹਿੰਦੇ ਹੋਏ ਉਸ ਨੂੰ ਵਿਦਾ ਕੀਤਾ,
39
“ਆਪਣੇ ਘਰ ਵਾਪਸ ਜਾ ਅਤੇ ਦੱਸ ਕਿ ਪਰਮੇਸ਼ਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ।” ਤਦ ਉਹ ਜਾ ਕੇ ਸਾਰੇ ਨਗਰ ਵਿੱਚ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਮੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ।
40
ਜਦੋਂ ਯਿਸੂ ਵਾਪਸ ਆਇਆ ਤਾਂ ਲੋਕਾਂ ਨੇ ਉਸ ਦਾ ਸੁਆਗਤ ਕੀਤਾ, ਕਿਉਂਕਿ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ
41
ਅਤੇ ਵੇਖੋ, ਉੱਥੇ ਜੈਰੁਸ ਨਾਮਕ ਇੱਕ ਵਿਅਕਤੀ ਆਇਆ ਜਿਹੜਾ ਸਭਾ-ਘਰ ਦਾ ਅਧਿਕਾਰੀ ਸੀ। ਉਸ ਨੇ ਯਿਸੂ ਦੇ ਚਰਨਾਂ ਉੱਤੇ ਡਿੱਗ ਕੇ ਬੇਨਤੀ ਕੀਤੀ ਕਿ ਮੇਰੇ ਘਰ ਚੱਲੋ,
42
ਕਿਉਂਕਿ ਉਸ ਦੀ ਇਕਲੌਤੀ ਬੇਟੀ ਜੋ ਲਗਭਗ ਬਾਰਾਂ ਸਾਲਾਂ ਦੀ ਸੀ, ਮਰਨ ਵਾਲੀ ਸੀ। ਜਦੋਂ ਯਿਸੂ ਜਾ ਰਿਹਾ ਸੀ ਤਾਂ ਭੀੜ ਉਸ ਉੱਤੇ ਡਿੱਗਦੀ ਜਾਂਦੀ ਸੀ।
43
ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ। ਉਹ ਆਪਣੀ ਸਾਰੀ ਪੂੰਜੀ ਵੈਦਾਂ ਕੋਲ ਖਰਚ ਕਰ ਚੁੱਕੀ ਸੀ, ਪਰ ਕਿਸੇ ਤੋਂ ਚੰਗੀ ਨਾ ਹੋ ਸਕੀ।
44
ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਵਸਤਰ ਦਾ ਪੱਲਾ ਛੂਹਿਆ ਅਤੇ ਤੁਰੰਤ ਉਸ ਦਾ ਲਹੂ ਵਹਿਣਾ ਬੰਦ ਹੋ ਗਿਆ।
45
ਤਦ ਯਿਸੂ ਨੇ ਕਿਹਾ, “ਮੈਨੂੰ ਕਿਸ ਨੇ ਛੂਹਿਆ?” ਜਦੋਂ ਸਾਰੇ ਇਨਕਾਰ ਕਰਨ ਲੱਗੇ ਤਾਂ ਪਤਰਸ ਨੇ ਕਿਹਾ, “ਸੁਆਮੀ, ਭੀੜ ਨੇ ਤੈਨੂੰ ਘੇਰਿਆ ਹੋਇਆ ਹੈ ਅਤੇ ਦਬਾ ਰਹੀ ਹੈ ।”
46
ਪਰ ਯਿਸੂ ਨੇ ਕਿਹਾ, “ਕਿਸੇ ਨੇ ਮੈਨੂੰ ਛੂਹਿਆ ਹੈ, ਕਿਉਂਕਿ ਮੈਂ ਜਾਣ ਲਿਆ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ।”
47
ਜਦੋਂ ਉਸ ਔਰਤ ਨੇ ਵੇਖਿਆ ਕਿ ਹੁਣ ਮੈਂ ਲੁਕ ਨਹੀਂ ਸਕਦੀ ਤਾਂ ਕੰਬਦੀ ਹੋਈ ਆਈ ਅਤੇ ਉਸ ਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿਸ ਕਰਕੇ ਯਿਸੂ ਨੂੰ ਛੂਹਿਆ ਅਤੇ ਕਿਵੇਂ ਉਹ ਤੁਰੰਤ ਚੰਗੀ ਹੋ ਗਈ।
48
ਤਦ ਯਿਸੂ ਨੇ ਉਸ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ; ਸ਼ਾਂਤੀ ਨਾਲ ਚਲੀ ਜਾ।”
49
ਉਹ ਅਜੇ ਬੋਲਦਾ ਹੀ ਸੀ ਕਿ ਸਭਾ-ਘਰ ਦੇ ਆਗੂ ਦੇ ਘਰੋਂ ਕਿਸੇ ਨੇ ਆ ਕੇ ਕਿਹਾ, “ਤੇਰੀ ਬੇਟੀ ਮਰ ਗਈ ਹੈ, ਗੁਰੂ ਨੂੰ ਹੋਰ ਖੇਚਲ ਨਾ ਦੇ।”
50
ਪਰ ਯਿਸੂ ਨੇ ਇਹ ਸੁਣ ਕੇ ਉਸ ਨੂੰ ਉੱਤਰ ਦਿੱਤਾ, “ਨਾ ਡਰ, ਕੇਵਲ ਵਿਸ਼ਵਾਸ ਰੱਖ ਤਾਂ ਉਹ ਬਚ ਜਾਵੇਗੀ।”
51
ਜਦੋਂ ਉਹ ਉਸ ਦੇ ਘਰ ਪਹੁੰਚਿਆ ਤਾਂ ਉਸ ਨੇ ਪਤਰਸ, ਯੂਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ-ਪਿਤਾ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ।
52
ਸਭ ਲੋਕ ਉਸ ਲੜਕੀ ਲਈ ਰੋ ਰਹੇ ਸਨ ਅਤੇ ਵਿਰਲਾਪ ਕਰ ਰਹੇ ਸਨ। ਪਰ ਉਸ ਨੇ ਕਿਹਾ, “ਨਾ ਰੋਵੋ, ਕਿਉਂਕਿ ਬੱਚੀ ਮਰੀ ਨਹੀਂ, ਸਗੋਂ ਸੌਂ ਰਹੀ ਹੈ।”
53
ਤਦ ਉਹ ਉਸ ਦਾ ਮਖੌਲ ਉਡਾਉਣ ਲੱਗੇ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਰ ਚੁੱਕੀ ਹੈ।
54
ਪਰ ਉਸ ਨੇ ਲੜਕੀ ਦਾ ਹੱਥ ਫੜਿਆ ਅਤੇ ਪੁਕਾਰ ਕੇ ਕਿਹਾ, “ਹੇ ਲੜਕੀ, ਉੱਠ।”
55
ਤਦ ਉਸ ਦਾ ਪ੍ਰਾਣ ਮੁੜ ਆਇਆ ਅਤੇ ਉਹ ਤੁਰੰਤ ਉੱਠ ਖੜ੍ਹੀ ਹੋਈ। ਫਿਰ ਯਿਸੂ ਨੇ ਹੁਕਮ ਦਿੱਤਾ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ।
56
ਲੜਕੀ ਦੇ ਮਾਤਾ-ਪਿਤਾ ਹੈਰਾਨ ਰਹਿ ਗਏ, ਪਰ ਯਿਸੂ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਜੋ ਹੋਇਆ ਉਹ ਕਿਸੇ ਨੂੰ ਨਾ ਦੱਸਣ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24