bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 18
Luke 18
Punjabi Standard Bible (Punjabi Standard Bible) 2023
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 19 →
1
ਫਿਰ ਯਿਸੂ ਨੇ ਇਸ ਸੰਬੰਧ ਵਿੱਚ ਕਿ ਉਨ੍ਹਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨਾ ਅਤੇ ਨਿਰਾਸ਼ ਨਾ ਹੋਣਾ ਕਿੰਨਾ ਜ਼ਰੂਰੀ ਹੈ, ਇਹ ਦ੍ਰਿਸ਼ਟਾਂਤ ਦਿੱਤਾ,
2
“ਕਿਸੇ ਨਗਰ ਵਿੱਚ ਇੱਕ ਨਿਆਂਕਾਰ ਰਹਿੰਦਾ ਸੀ ਜੋ ਨਾ ਪਰਮੇਸ਼ਰ ਤੋਂ ਡਰਦਾ ਅਤੇ ਨਾ ਹੀ ਮਨੁੱਖ ਦੀ ਪਰਵਾਹ ਕਰਦਾ ਸੀ।
3
ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਬਾਰ-ਬਾਰ ਆ ਕੇ ਉਸ ਨੂੰ ਕਹਿੰਦੀ ਸੀ ਕਿ ਮੇਰੇ ਮੁਦਈ ਦੇ ਵਿਰੁੱਧ ਮੈਨੂੰ ਨਿਆਂ ਦਿਓ।
4
ਕੁਝ ਸਮੇਂ ਤੱਕ ਤਾਂ ਉਸ ਨੇ ਨਾ ਚਾਹਿਆ, ਪਰ ਬਾਅਦ ਵਿੱਚ ਉਸ ਨੇ ਮਨ ਵਿੱਚ ਕਿਹਾ, ‘ਭਾਵੇਂ ਕਿ ਮੈਂ ਪਰਮੇਸ਼ਰ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਮਨੁੱਖ ਦੀ ਪਰਵਾਹ ਕਰਦਾ ਹਾਂ;
5
ਫਿਰ ਵੀ, ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਹੈ, ਮੈਂ ਇਸ ਨੂੰ ਨਿਆਂ ਦਿਆਂਗਾ। ਕਿਤੇ ਅਜਿਹਾ ਨਾ ਹੋਵੇ ਕਿ ਇਹ ਬਾਰ-ਬਾਰ ਆ ਕੇ ਮੈਨੂੰ ਅਕਾ ਦੇਵੇ’।”
6
ਪ੍ਰਭੂ ਨੇ ਕਿਹਾ, “ਸੁਣੋ, ਇਹ ਕੁਧਰਮੀ ਨਿਆਂਕਾਰ ਕੀ ਕਹਿੰਦਾ ਹੈ;
7
ਫਿਰ ਕੀ ਪਰਮੇਸ਼ਰ ਆਪਣੇ ਚੁਣੇ ਹੋਇਆਂ ਦਾ ਜਿਹੜੇ ਰਾਤ-ਦਿਨ ਉਸ ਨੂੰ ਪੁਕਾਰਦੇ ਹਨ, ਨਿਆਂ ਨਾ ਕਰੇਗਾ? ਕੀ ਉਹ ਉਨ੍ਹਾਂ ਲਈ ਦੇਰ ਕਰੇਗਾ?
8
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹ ਛੇਤੀ ਉਨ੍ਹਾਂ ਦਾ ਨਿਆਂ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?”
9
ਉਸ ਨੇ ਕਈਆਂ ਨੂੰ ਜਿਹੜੇ ਆਪਣੇ ਆਪ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਜਿਆਂ ਨੂੰ ਤੁੱਛ ਸਮਝਦੇ ਸਨ, ਇਹ ਦ੍ਰਿਸ਼ਟਾਂਤ ਦਿੱਤਾ;
10
“ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ; ਇੱਕ ਫ਼ਰੀਸੀ ਅਤੇ ਦੂਜਾ ਮਹਿਸੂਲੀਆ।
11
ਫ਼ਰੀਸੀ ਖੜ੍ਹਾ ਹੋ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕਰਨ ਲੱਗਾ, ‘ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਜੇ ਮਨੁੱਖਾਂ ਵਰਗਾ ਲੁਟੇਰਾ, ਅਧਰਮੀ ਅਤੇ ਵਿਭਚਾਰੀ ਨਹੀਂ ਹਾਂ ਅਤੇ ਨਾ ਹੀ ਇਸ ਮਹਿਸੂਲੀਏ ਵਰਗਾ ਹਾਂ।
12
ਮੈਂ ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ; ਜਿੰਨਾ ਮੈਨੂੰ ਮਿਲਦਾ ਹੈ ਉਸ ਸਭ ਦਾ ਦਸਵੰਧ ਦਿੰਦਾ ਹਾਂ’।
13
ਪਰ ਮਹਿਸੂਲੀਏ ਨੇ ਦੂਰ ਖੜ੍ਹੇ ਰਹਿ ਕੇ ਆਪਣੀਆਂ ਅੱਖਾਂ ਵੀ ਅਕਾਸ਼ ਵੱਲ ਚੁੱਕਣੀਆਂ ਨਾ ਚਾਹੀਆਂ, ਸਗੋਂ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਹੇ ਪਰਮੇਸ਼ਰ, ਮੇਰੇ ਪਾਪੀ ਉੱਤੇ ਦਇਆ ਕਰ’।
14
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਫ਼ਰੀਸੀ ਨਾਲੋਂ ਇਹ ਮਨੁੱਖ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ।”
15
ਲੋਕ ਆਪਣੇ ਬੱਚਿਆਂ ਨੂੰ ਵੀ ਉਸ ਕੋਲ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਨੂੰ ਛੂਹੇ, ਪਰ ਚੇਲੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਣ ਲੱਗੇ।
16
ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।
17
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”
18
ਫਿਰ ਕਿਸੇ ਪ੍ਰਧਾਨ ਨੇ ਉਸ ਤੋਂ ਪੁੱਛਿਆ, “ਹੇ ਉੱਤਮ ਗੁਰੂ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?”
19
ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੋਈ ਉੱਤਮ ਨਹੀਂ।
20
ਤੂੰ ਹੁਕਮਾਂ ਨੂੰ ਜਾਣਦਾ ਹੈਂ: ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ।”
21
ਉਸ ਨੇ ਕਿਹਾ, “ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਸਭਨਾਂ ਦੀ ਪਾਲਣਾ ਕਰਦਾ ਆਇਆ ਹਾਂ।”
22
ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ, “ਤੇਰੇ ਵਿੱਚ ਅਜੇ ਵੀ ਇੱਕ ਕਮੀ ਹੈ; ਜੋ ਕੁਝ ਤੇਰੇ ਕੋਲ ਹੈ ਵੇਚ ਅਤੇ ਗਰੀਬਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਮੇਰੇ ਪਿੱਛੇ ਹੋ ਤੁਰ।”
23
ਪਰ ਇਹ ਗੱਲਾਂ ਸੁਣ ਕੇ ਉਹ ਬਹੁਤ ਉਦਾਸ ਹੋਇਆ, ਕਿਉਂਕਿ ਉਹ ਬਹੁਤ ਧਨਵਾਨ ਸੀ।
24
ਤਦ ਯਿਸੂ ਨੇ ਉਸ ਨੂੰ ਉਦਾਸ ਹੋਏ ਵੇਖ ਕੇ ਕਿਹਾ, “ਧਨਵਾਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ!
25
ਕਿਉਂਕਿ ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।”
26
ਤਦ ਸੁਣਨ ਵਾਲਿਆਂ ਨੇ ਕਿਹਾ, “ਫਿਰ ਕੌਣ ਬਚ ਸਕੇਗਾ?”
27
ਯਿਸੂ ਨੇ ਕਿਹਾ, “ਜੋ ਗੱਲਾਂ ਮਨੁੱਖਾਂ ਲਈ ਅਸੰਭਵ ਹਨ, ਪਰਮੇਸ਼ਰ ਲਈ ਸੰਭਵ ਹਨ।”
28
ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।”
29
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਅਜਿਹਾ ਕੋਈ ਨਹੀਂ ਹੈ ਜਿਸ ਨੇ ਪਰਮੇਸ਼ਰ ਦੇ ਰਾਜ ਦੀ ਖਾਤਰ ਆਪਣਾ ਘਰ ਜਾਂ ਪਤਨੀ ਜਾਂ ਭਰਾਵਾਂ ਜਾਂ ਮਾਤਾ-ਪਿਤਾ ਜਾਂ ਬੱਚਿਆਂ ਨੂੰ ਛੱਡਿਆ ਹੋਵੇ।
30
ਅਤੇ ਇਸ ਸਮੇਂ ਵਿੱਚ ਕਈ ਗੁਣਾ ਜ਼ਿਆਦਾ ਅਤੇ ਆਉਣ ਵਾਲੇ ਯੁਗ ਵਿੱਚ ਸਦੀਪਕ ਜੀਵਨ ਨਾ ਪਾਵੇ।”
31
ਫਿਰ ਯਿਸੂ ਨੇ ਬਾਰ੍ਹਾਂ ਨੂੰ ਵੱਖਰੇ ਲਿਜਾ ਕੇ ਉਨ੍ਹਾਂ ਨੂੰ ਕਿਹਾ, “ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਜੋ ਕੁਝ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਦੁਆਰਾ ਲਿਖਿਆ ਹੈ ਉਹ ਸਭ ਪੂਰਾ ਹੋਵੇਗਾ।
32
ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ, ਉਸ ਦਾ ਮਖੌਲ ਉਡਾਇਆ ਜਾਵੇਗਾ, ਉਸ ਨਾਲ ਦੁਰਵਿਹਾਰ ਕੀਤਾ ਜਾਵੇਗਾ ਅਤੇ ਉਸ 'ਤੇ ਥੁੱਕਿਆ ਜਾਵੇਗਾ।
33
ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਅਤੇ ਤੀਜੇ ਦਿਨ ਉਹ ਫੇਰ ਜੀ ਉੱਠੇਗਾ।”
34
ਪਰ ਉਹ ਇਨ੍ਹਾਂ ਗੱਲਾਂ ਵਿੱਚੋਂ ਕੋਈ ਗੱਲ ਨਾ ਸਮਝੇ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰੱਖੀ ਗਈ ਅਤੇ ਜੋ ਗੱਲਾਂ ਕਹੀਆਂ ਗਈਆਂ ਸਨ, ਉਹ ਉਨ੍ਹਾਂ ਦੀ ਸਮਝ ਵਿੱਚ ਨਾ ਆਈਆਂ।
35
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਮਨੁੱਖ ਰਾਹ ਕਿਨਾਰੇ ਬੈਠਾ ਭੀਖ ਮੰਗ ਰਿਹਾ ਸੀ।
36
ਕੋਲੋਂ ਭੀੜ ਲੰਘਦੀ ਸੁਣ ਕੇ ਉਹ ਪੁੱਛਣ ਲੱਗਾ “ਇਹ ਕੀ ਹੋ ਰਿਹਾ ਹੈ?”
37
ਉਨ੍ਹਾਂ ਉਸ ਨੂੰ ਦੱਸਿਆ, “ਯਿਸੂ ਨਾਸਰੀ ਲੰਘ ਰਿਹਾ ਹੈ।”
38
ਤਦ ਉਸ ਨੇ ਪੁਕਾਰ ਕੇ ਕਿਹਾ, “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!”
39
ਜਿਹੜੇ ਉਸ ਦੇ ਅੱਗੇ-ਅੱਗੇ ਜਾ ਰਹੇ ਸਨ ਉਹ ਉਸ ਨੂੰ ਝਿੜਕਣ ਲੱਗੇ ਕਿ ਉਹ ਚੁੱਪ ਰਹੇ, ਪਰ ਉਹ ਹੋਰ ਵੀ ਜ਼ਿਆਦਾ ਪੁਕਾਰ ਕੇ ਕਹਿਣ ਲੱਗਾ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!”
40
ਤਦ ਯਿਸੂ ਨੇ ਰੁਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ। ਜਦੋਂ ਉਹ ਕੋਲ ਆਇਆ ਤਾਂ ਯਿਸੂ ਨੇ ਉਸ ਨੂੰ ਪੁੱਛਿਆ,
41
“ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਨੇ ਕਿਹਾ, “ਪ੍ਰਭੂ, ਇਹ ਕਿ ਮੈਂ ਸੁਜਾਖਾ ਹੋ ਜਾਵਾਂ!”
42
ਯਿਸੂ ਨੇ ਉਸ ਨੂੰ ਕਿਹਾ, “ਸੁਜਾਖਾ ਹੋ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”
43
ਉਹ ਤੁਰੰਤ ਸੁਜਾਖਾ ਹੋ ਗਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਪਿੱਛੇ ਚੱਲ ਪਿਆ ਅਤੇ ਸਭਨਾਂ ਲੋਕਾਂ ਨੇ ਇਹ ਵੇਖ ਕੇ ਪਰਮੇਸ਼ਰ ਦੀ ਉਸਤਤ ਕੀਤੀ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24