bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 3
Luke 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 4 →
1
ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰ੍ਹਵੇਂ ਸਾਲ ਵਿੱਚ ਜਦੋਂ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ ਅਤੇ ਗਲੀਲ ਵਿੱਚ ਹੇਰੋਦੇਸ, ਇਤੂਰਿਯਾ ਅਤੇ ਤ੍ਰਖ਼ੋਨੀਤਿਸ ਇਲਾਕੇ ਵਿੱਚ ਉਸ ਦਾ ਭਰਾ ਫਿਲਿੱਪੁਸ ਅਤੇ ਅਬਿਲੇਨੇ ਵਿੱਚ ਲੁਸਾਨਿਯੁਸ ਸ਼ਾਸਕ ਸੀ
2
ਅਤੇ ਅੱਨਾਸ ਅਤੇ ਕਯਾਫ਼ਾ ਮਹਾਂਯਾਜਕ ਸਨ ਤਾਂ ਉਸ ਸਮੇਂ ਪਰਮੇਸ਼ਰ ਦਾ ਵਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਕੋਲ ਪਹੁੰਚਿਆ।
3
ਉਹ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਜਾ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਨ ਲੱਗਾ,
4
ਜਿਵੇਂ ਕਿ ਯਸਾਯਾਹ ਨਬੀ ਦੇ ਵਚਨਾਂ ਦੀ ਪੁਸਤਕ ਵਿੱਚ ਲਿਖਿਆ ਹੈ: ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।
5
ਹਰੇਕ ਘਾਟੀ ਭਰ ਦਿੱਤੀ ਜਾਵੇਗੀ ਅਤੇ ਹਰੇਕ ਪਹਾੜ ਅਤੇ ਹਰੇਕ ਪਹਾੜੀ ਪੱਧਰੀ ਕੀਤੀ ਜਾਵੇਗੀ। ਵਿੰਗੇ ਟੇਢੇ ਰਾਹ ਸਿੱਧੇ ਅਤੇ ਉੱਚੇ ਨੀਵੇਂ ਰਸਤੇ ਸਮਤਲ ਕੀਤੇ ਜਾਣਗੇ;
6
ਅਤੇ ਸਰਬੱਤ ਸਰੀਰ ਪਰਮੇਸ਼ਰ ਦੀ ਮੁਕਤੀ ਵੇਖਣਗੇ।”
7
ਤਦ ਉਹ ਉਸ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਆਈ ਸੀ ਕਹਿਣ ਲੱਗਾ, “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਦੀ ਚਿਤਾਵਨੀ ਕਿਸ ਨੇ ਦਿੱਤੀ?
8
ਇਸ ਲਈ ਤੋਬਾ ਦੇ ਯੋਗ ਫਲ ਦਿਓ ਅਤੇ ਆਪਣੇ ਮਨ ਵਿੱਚ ਇਹ ਨਾ ਕਹੋ ਕਿ ਸਾਡਾ ਪਿਤਾ ਅਬਰਾਹਾਮ ਹੈ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ।
9
ਹੁਣ ਕੁਹਾੜਾ ਦਰਖ਼ਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਇਸ ਲਈ ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।”
10
ਤਦ ਲੋਕ ਉਸ ਤੋਂ ਪੁੱਛਣ ਲੱਗੇ, “ਫਿਰ ਅਸੀਂ ਕੀ ਕਰੀਏ?”
11
ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਿਸ ਕੋਲ ਦੋ ਕੁੜਤੇ ਹੋਣ ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ ਅਤੇ ਜਿਸ ਕੋਲ ਭੋਜਨ ਹੈ ਉਹ ਵੀ ਇਸੇ ਤਰ੍ਹਾਂ ਕਰੇ।”
12
ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ ਅਤੇ ਉਨ੍ਹਾਂ ਉਸ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ?”
13
ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਤੁਹਾਡੇ ਲਈ ਠਹਿਰਾਇਆ ਹੋਇਆ ਹੈ ਉਸ ਤੋਂ ਵਧਕੇ ਕੁਝ ਨਾ ਲਵੋ।”
14
ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ?” ਉਸ ਨੇ ਉਨ੍ਹਾਂ ਨੂੰ ਕਿਹਾ, “ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਹੀ ਝੂਠਾ ਦੋਸ਼ ਲਾਓ ਅਤੇ ਆਪਣੀ ਤਨਖਾਹ ਵਿੱਚ ਸੰਤੁਸ਼ਟ ਰਹੋ।”
15
ਜਦੋਂ ਲੋਕ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰ ਰਹੇ ਸਨ ਕਿ ਕਿਤੇ ਇਹੋ ਤਾਂ ਮਸੀਹ ਨਹੀਂ
16
ਤਾਂ ਯੂਹੰਨਾ ਨੇ ਸਾਰਿਆਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਆ ਰਿਹਾ ਹੈ ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।
17
ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮ੍ਹਾ ਕਰੇ, ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ।”
18
ਇਸ ਤਰ੍ਹਾਂ ਉਹ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸਦਾ ਹੋਇਆ ਖੁਸ਼ਖ਼ਬਰੀ ਸੁਣਾਉਂਦਾ ਰਿਹਾ।
19
ਪਰ ਜਦੋਂ ਉਸ ਨੇ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਨੂੰ ਉਸ ਦੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਵਿਖੇ ਅਤੇ ਸਾਰੀਆਂ ਬੁਰਾਈਆਂ ਦੇ ਵਿਖੇ ਜੋ ਹੇਰੋਦੇਸ ਨੇ ਕੀਤੀਆਂ ਸਨ, ਫਟਕਾਰਿਆ
20
ਤਾਂ ਹੇਰੋਦੇਸ ਨੇ ਇਨ੍ਹਾਂ ਸਭ ਕੰਮਾਂ ਦੇ ਨਾਲ-ਨਾਲ ਇਹ ਵੀ ਕੀਤਾ ਕਿ ਯੂਹੰਨਾ ਨੂੰ ਕੈਦਖ਼ਾਨੇ ਵਿੱਚ ਬੰਦ ਕਰ ਦਿੱਤਾ।
21
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁੱਲ੍ਹ ਗਿਆ
22
ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਸ ਉੱਤੇ ਉੱਤਰਿਆ ਅਤੇ ਅਕਾਸ਼ ਤੋਂ ਇੱਕ ਅਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ।”
23
ਜਦੋਂ ਯਿਸੂ ਨੇ ਆਪਣੀ ਸੇਵਾ ਅਰੰਭ ਕੀਤੀ ਤਾਂ ਉਹ ਲਗਭਗ ਤੀਹ ਸਾਲ ਦਾ ਸੀ ਅਤੇ ਜਿਵੇਂ ਉਸ ਦੇ ਬਾਰੇ ਸਮਝਿਆ ਜਾਂਦਾ ਸੀ, ਉਹ ਯੂਸੁਫ਼ ਦਾ ਪੁੱਤਰ ਸੀ ਅਤੇ ਯੂਸੁਫ਼ ਏਲੀ ਦਾ,
24
ਏਲੀ ਮੱਥਾਤ ਦਾ, ਮੱਥਾਤ ਲੇਵੀ ਦਾ, ਲੇਵੀ ਮਲਕੀ ਦਾ, ਮਲਕੀ ਯੰਨਾਈ ਦਾ, ਯੰਨਾਈ ਯੂਸੁਫ਼ ਦਾ,
25
ਯੂਸੁਫ਼ ਮੱਤਿਥਯਾਹ ਦਾ, ਮੱਤਿਥਯਾਹ ਆਮੋਸ ਦਾ, ਆਮੋਸ ਨਹੂਮ ਦਾ, ਨਹੂਮ ਹਸਲੀ ਦਾ, ਹਸਲੀ ਨੱਗਈ ਦਾ,
26
ਨੱਗਈ ਮਾਹਥ ਦਾ, ਮਾਹਥ ਮੱਤਿਥਯਾਹ ਦਾ, ਮੱਤਿਥਯਾਹ ਸ਼ਿਮਈ ਦਾ, ਸ਼ਿਮਈ ਯੋਸੇਕ ਦਾ, ਯੋਸੇਕ ਯਹੂਦਾਹ ਦਾ,
27
ਯਹੂਦਾਹ ਯੋਹਾਨਾਨ ਦਾ, ਯੋਹਾਨਾਨ ਰੇਸਹ ਦਾ, ਰੇਸਹ ਜ਼ਰੁੱਬਾਬਲ ਦਾ, ਜ਼ਰੁੱਬਾਬਲ ਸ਼ਅਲਤੀਏਲ ਦਾ, ਸ਼ਅਲਤੀਏਲ ਨੇਰੀ ਦਾ,
28
ਨੇਰੀ ਮਲਕੀ ਦਾ, ਮਲਕੀ ਅੱਦੀ ਦਾ, ਅੱਦੀ ਕੋਸਾਮ ਦਾ, ਕੋਸਾਮ ਅਲਮੋਦਾਮ ਦਾ, ਅਲਮੋਦਾਮ ਏਰ ਦਾ,
29
ਏਰ ਯੋਸੇ ਦਾ, ਯੋਸੇ ਅਲੀਅਜ਼ਰ ਦਾ, ਅਲੀਅਜ਼ਰ ਯੋਰਾਮ ਦਾ, ਯੋਰਾਮ ਮੱਥਾਤ ਦਾ, ਮੱਥਾਤ ਲੇਵੀ ਦਾ,
30
ਲੇਵੀ ਸਿਮਓਨ ਦਾ, ਸਿਮਓਨ ਯਹੂਦਾਹ ਦਾ, ਯਹੂਦਾਹ ਯੂਸੁਫ਼ ਦਾ, ਯੂਸੁਫ਼ ਯੋਨਾਨ ਦਾ, ਯੋਨਾਨ ਅਲਯਾਕੀਮ ਦਾ,
31
ਅਲਯਾਕੀਮ ਮਲਯੇ ਦਾ, ਮਲਯੇ ਮੇਨਾਨ ਦਾ, ਮੇਨਾਨ ਮੱਤਥੇ ਦਾ, ਮੱਤਥੇ ਨਾਥਾਨ ਦਾ,
32
ਨਾਥਾਨ ਦਾਊਦ ਦਾ, ਦਾਊਦ ਯੱਸੀ ਦਾ, ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ, ਬੋਅਜ਼ ਸਲਮੋਨ ਦਾ, ਸਲਮੋਨ ਨਹਸ਼ੋਨ ਦਾ,
33
ਨਹਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਅਦਮੀਨ ਦਾ, ਅਦਮੀਨ ਅਰਨੀ ਦਾ, ਅਰਨੀ ਹਸਰੋਨ ਦਾ, ਹਸਰੋਨ ਪਰਸ ਦਾ, ਪਰਸ ਯਹੂਦਾਹ ਦਾ,
34
ਯਹੂਦਾਹ ਯਾਕੂਬ ਦਾ, ਯਾਕੂਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ, ਅਬਰਾਹਾਮ ਤਾਰਹ ਦਾ, ਤਾਰਹ ਨਹੋਰ ਦਾ
35
ਨਹੋਰ ਸਰੂਗ ਦਾ, ਸਰੂਗ ਰਊ ਦਾ, ਰਊ ਪਲਗ ਦਾ, ਪਲਗ ਏਬਰ ਦਾ, ਏਬਰ ਸ਼ਲਹ ਦਾ,
36
ਸ਼ਲਹ ਕੇਨਾਨ ਦਾ, ਕੇਨਾਨ ਅਰਪਕਸ਼ਾਦ ਦਾ, ਅਰਪਕਸ਼ਾਦ ਸ਼ੇਮ ਦਾ, ਸ਼ੇਮ ਨੂਹ ਦਾ, ਨੂਹ ਲਾਮਕ ਦਾ,
37
ਲਾਮਕ ਮਥੂਸਲਹ ਦਾ, ਮਥੂਸਲਹ ਹਨੋਕ ਦਾ, ਹਨੋਕ ਯਰਦ ਦਾ, ਯਰਦ ਮਹਲਲੇਲ ਦਾ, ਮਹਲਲੇਲ ਕੇਨਾਨ ਦਾ,
38
ਕੇਨਾਨ ਅਨੋਸ਼ ਦਾ, ਅਨੋਸ਼ ਸੇਥ ਦਾ, ਸੇਥ ਆਦਮ ਦਾ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24