bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 14
Luke 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 15 →
1
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਸਬਤ ਦੇ ਦਿਨ ਫ਼ਰੀਸੀਆਂ ਦੇ ਪ੍ਰਧਾਨਾਂ ਵਿੱਚੋਂ ਇੱਕ ਦੇ ਘਰ ਰੋਟੀ ਖਾਣ ਲਈ ਗਿਆ ਤਾਂ ਉਹ ਉਸ ਉੱਤੇ ਨਜ਼ਰ ਰੱਖ ਰਹੇ ਸਨ
2
ਅਤੇ ਵੇਖੋ, ਉਸ ਦੇ ਸਾਹਮਣੇ ਜਲੋਧਰ ਦੇ ਰੋਗ ਤੋਂ ਪੀੜਿਤ ਇੱਕ ਮਨੁੱਖ ਸੀ।
3
ਤਦ ਯਿਸੂ ਨੇ ਬਿਵਸਥਾ ਦੇ ਸਿਖਾਉਣ ਵਾਲਿਆਂ ਅਤੇ ਫ਼ਰੀਸੀਆਂ ਨੂੰ ਕਿਹਾ, “ਕੀ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਜਾਂ ਨਹੀਂ?”
4
ਪਰ ਉਹ ਚੁੱਪ ਹੀ ਰਹੇ। ਤਦ ਯਿਸੂ ਨੇ ਉਸ ਰੋਗੀ ਨੂੰ ਛੂਹ ਕੇ ਚੰਗਾ ਕੀਤਾ ਅਤੇ ਭੇਜ ਦਿੱਤਾ।
5
ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਪੁੱਤਰ ਜਾਂ ਬਲਦ ਖੂਹ ਵਿੱਚ ਡਿੱਗ ਪਵੇ ਅਤੇ ਉਹ ਸਬਤ ਦੇ ਦਿਨ ਤੁਰੰਤ ਉਸ ਨੂੰ ਬਾਹਰ ਨਾ ਕੱਢੇ?”
6
ਪਰ ਉਹ ਇਨ੍ਹਾਂ ਗੱਲਾਂ ਦਾ ਕੋਈ ਉੱਤਰ ਨਾ ਦੇ ਸਕੇ।
7
ਜਦੋਂ ਯਿਸੂ ਨੇ ਵੇਖਿਆ ਕਿ ਜਿਹੜੇ ਸੱਦੇ ਹੋਏ ਸਨ ਉਹ ਕਿਵੇਂ ਆਦਰ ਵਾਲੇ ਸਥਾਨਾਂ ਨੂੰ ਚੁਣ ਰਹੇ ਹਨ ਤਾਂ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ,
8
“ਜਦੋਂ ਕੋਈ ਤੈਨੂੰ ਵਿਆਹ ਵਿੱਚ ਨਿਓਤਾ ਦੇਵੇ ਤਾਂ ਆਦਰ ਵਾਲੇ ਸਥਾਨ 'ਤੇ ਨਾ ਬੈਠੀਂ, ਕਿਤੇ ਅਜਿਹਾ ਨਾ ਹੋਵੇ ਕਿ ਉਸ ਨੇ ਤੇਰੇ ਨਾਲੋਂ ਵੀ ਜ਼ਿਆਦਾ ਆਦਰਯੋਗ ਵਿਅਕਤੀ ਨੂੰ ਸੱਦਿਆ ਹੋਵੇ
9
ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਓਤਾ ਦਿੱਤਾ ਹੈ ਆ ਕੇ ਤੈਨੂੰ ਕਹੇ, ‘ਇਹ ਸਥਾਨ ਇਸ ਨੂੰ ਦੇ ਦੇ’। ਤਦ ਤੈਨੂੰ ਸ਼ਰਮਿੰਦਾ ਹੋ ਕੇ ਪਿਛਲੇ ਸਥਾਨ 'ਤੇ ਬੈਠਣਾ ਪਵੇਗਾ।
10
ਪਰ ਜਦੋਂ ਤੈਨੂੰ ਨਿਓਤਾ ਦਿੱਤਾ ਜਾਵੇ ਤਾਂ ਜਾ ਕੇ ਪਿਛਲੇ ਸਥਾਨ 'ਤੇ ਬੈਠੀਂ ਤਾਂਕਿ ਉਹ ਜਿਸ ਨੇ ਤੈਨੂੰ ਨਿਓਤਾ ਦਿੱਤਾ ਹੈ ਆ ਕੇ ਤੈਨੂੰ ਕਹੇ, ‘ਮਿੱਤਰਾ, ਅੱਗੇ ਆ ਜਾ’। ਤਦ ਤੇਰੇ ਨਾਲ ਬੈਠੇ ਸਭਨਾਂ ਲੋਕਾਂ ਦੇ ਸਾਹਮਣੇ ਤੇਰਾ ਆਦਰ ਹੋਵੇਗਾ।
11
ਕਿਉਂਕਿ ਹਰੇਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ।”
12
ਯਿਸੂ ਨੇ ਆਪਣੇ ਨਿਓਤਾ ਦੇਣ ਵਾਲੇ ਨੂੰ ਵੀ ਕਿਹਾ, “ਜਦੋਂ ਤੂੰ ਦਿਨ ਜਾਂ ਰਾਤ ਦੀ ਦਾਅਵਤ ਕਰੇਂ ਤਾਂ ਨਾ ਆਪਣੇ ਮਿੱਤਰਾਂ ਨੂੰ, ਨਾ ਆਪਣੇ ਭਰਾਵਾਂ ਨੂੰ, ਨਾ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਨਾ ਧਨਵਾਨ ਗੁਆਂਢੀਆਂ ਨੂੰ ਸੱਦ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਤੈਨੂੰ ਨਿਓਤਾ ਦੇਣ ਅਤੇ ਤੈਨੂੰ ਬਦਲਾ ਮਿਲ ਜਾਵੇ।
13
ਪਰ ਜਦੋਂ ਤੂੰ ਦਾਅਵਤ ਕਰੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦ।
14
ਤਦ ਤੂੰ ਧੰਨ ਹੋਵੇਂਗਾ, ਕਿਉਂਕਿ ਤੈਨੂੰ ਬਦਲੇ ਵਿੱਚ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਪਰ ਇਸ ਦਾ ਪ੍ਰਤਿਫਲ ਤੈਨੂੰ ਧਰਮੀਆਂ ਦੇ ਪੁਨਰ-ਉਥਾਨ ਦੇ ਸਮੇਂ ਮਿਲੇਗਾ।”
15
ਇਹ ਗੱਲਾਂ ਸੁਣ ਕੇ ਭੋਜਨ ਕਰਨ ਲਈ ਨਾਲ ਬੈਠਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਧੰਨ ਹੈ ਜਿਹੜਾ ਪਰਮੇਸ਼ਰ ਦੇ ਰਾਜ ਵਿੱਚ ਰੋਟੀ ਖਾਵੇਗਾ।”
16
ਯਿਸੂ ਨੇ ਉਸ ਨੂੰ ਕਿਹਾ, “ਕਿਸੇ ਮਨੁੱਖ ਨੇ ਇੱਕ ਵੱਡੀ ਦਾਅਵਤ ਦਿੱਤੀ ਅਤੇ ਬਹੁਤ ਲੋਕਾਂ ਨੂੰ ਸੱਦਿਆ
17
ਅਤੇ ਭੋਜਨ ਦੇ ਸਮੇਂ ਉਸ ਨੇ ਆਪਣੇ ਦਾਸ ਨੂੰ ਭੇਜਿਆ ਜੋ ਉਹ ਸੱਦੇ ਹੋਏ ਲੋਕਾਂ ਨੂੰ ਕਹੇ, ‘ਆਓ, ਕਿਉਂਕਿ ਹੁਣ ਭੋਜਨ ਤਿਆਰ ਹੈ’।
18
ਪਰ ਉਹ ਸਭ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ‘ਮੈਂ ਖੇਤ ਖਰੀਦਿਆ ਹੈ ਅਤੇ ਮੇਰਾ ਜਾ ਕੇ ਇਸ ਨੂੰ ਵੇਖਣਾ ਜ਼ਰੂਰੀ ਹੈ; ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਮਾਫ਼ੀ ਮੰਗ ਲਵੀਂ’।
19
ਦੂਜੇ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਖਰੀਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਂਚਣ ਲਈ ਜਾ ਰਿਹਾ ਹਾਂ; ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਮਾਫ਼ੀ ਮੰਗ ਲਵੀਂ’।
20
ਇੱਕ ਹੋਰ ਨੇ ਕਿਹਾ, ‘ਮੈਂ ਵਿਆਹ ਕੀਤਾ ਹੈ ਇਸ ਲਈ ਮੈਂ ਨਹੀਂ ਆ ਸਕਦਾ’।
21
ਦਾਸ ਨੇ ਆ ਕੇ ਇਹ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ। ਤਦ ਮਾਲਕ ਨੇ ਗੁੱਸੇ ਹੋ ਕੇ ਆਪਣੇ ਦਾਸ ਨੂੰ ਕਿਹਾ, ‘ਛੇਤੀ ਨਗਰ ਦੇ ਚੌਂਕਾਂ ਅਤੇ ਗਲੀਆਂ ਵਿੱਚ ਜਾ ਅਤੇ ਗਰੀਬਾਂ, ਅਪਾਹਜਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਲੈ ਆ’।
22
ਦਾਸ ਨੇ ਕਿਹਾ, ‘ਮਾਲਕ, ਜਿਵੇਂ ਤੁਸੀਂ ਹੁਕਮ ਦਿੱਤਾ ਸੀ ਉਹ ਕਰ ਦਿੱਤਾ ਹੈ ਪਰ ਅਜੇ ਵੀ ਜਗ੍ਹਾ ਹੈ’।
23
ਤਦ ਮਾਲਕ ਨੇ ਦਾਸ ਨੂੰ ਕਿਹਾ, ‘ਸੜਕਾਂ ਅਤੇ ਖੇਤ ਬੰਨਿਆਂ ਵੱਲ ਜਾ ਅਤੇ ਲੋਕਾਂ ਨੂੰ ਇੱਥੇ ਆਉਣ ਲਈ ਤਗੀਦ ਕਰ ਤਾਂਕਿ ਮੇਰਾ ਘਰ ਭਰ ਜਾਵੇ,
24
ਕਿਉਂਕਿ ਮੈਂ ਤੈਨੂੰ ਕਹਿੰਦਾ ਹਾਂ ਕਿ ਉਨ੍ਹਾਂ ਸੱਦੇ ਹੋਏ ਲੋਕਾਂ ਵਿੱਚੋਂ ਕੋਈ ਵੀ ਮੇਰਾ ਭੋਜਨ ਨਾ ਚੱਖੇਗਾ’।”
25
ਇੱਕ ਵੱਡੀ ਭੀੜ ਯਿਸੂ ਦੇ ਨਾਲ ਚੱਲ ਰਹੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਕਿਹਾ,
26
“ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ, ਭੈਣਾਂ, ਭਰਾਵਾਂ ਅਤੇ ਆਪਣੀ ਜਾਨ ਨਾਲ ਵੀ ਵੈਰ ਨਹੀਂ ਰੱਖਦਾ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
27
ਜੋ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਆਉਂਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
28
“ਕਿਉਂਕਿ ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਬੁਰਜ ਬਣਾਉਣਾ ਚਾਹੇ, ਪਰ ਪਹਿਲਾਂ ਬੈਠ ਕੇ ਖਰਚੇ ਦਾ ਹਿਸਾਬ ਨਾ ਲਾਏ ਕਿ ਮੇਰੇ ਕੋਲ ਇਸ ਦੇ ਪੂਰਾ ਕਰਨ ਲਈ ਧਨ ਹੈ ਜਾਂ ਨਹੀਂ?
29
ਕਿਤੇ ਅਜਿਹਾ ਨਾ ਹੋਵੇ ਕਿ ਉਹ ਨੀਂਹ ਰੱਖ ਕੇ ਇਸ ਨੂੰ ਪੂਰਾ ਨਾ ਕਰ ਸਕੇ ਅਤੇ ਸਭ ਵੇਖਣ ਵਾਲੇ ਉਸ ਦਾ ਮਖੌਲ ਉਡਾਉਣ
30
ਅਤੇ ਕਹਿਣ ਲੱਗਣ, ‘ਇਸ ਮਨੁੱਖ ਨੇ ਬਣਾਉਣਾ ਅਰੰਭ ਤਾਂ ਕੀਤਾ, ਪਰ ਪੂਰਾ ਨਾ ਕਰ ਸਕਿਆ’!
31
ਜਾਂ ਕਿਹੜਾ ਅਜਿਹਾ ਰਾਜਾ ਹੈ ਜੋ ਦੂਜੇ ਰਾਜੇ ਨਾਲ ਯੁੱਧ ਕਰਨ ਲਈ ਜਾਵੇ ਪਰ ਪਹਿਲਾਂ ਬੈਠ ਕੇ ਇਹ ਵਿਚਾਰ ਨਾ ਕਰੇ ਕਿ ਜਿਹੜਾ ਵੀਹ ਹਜ਼ਾਰ ਸਿਪਾਹੀ ਲੈ ਕੇ ਮੇਰੇ ਵਿਰੁੱਧ ਆ ਰਿਹਾ ਹੈ, ਕੀ ਮੈਂ ਦਸ ਹਜ਼ਾਰ ਨਾਲ ਉਸ ਦਾ ਮੁਕਾਬਲਾ ਕਰ ਸਕਦਾ ਹਾਂ?
32
ਜੇ ਨਹੀਂ ਤਾਂ ਅਜੇ ਉਸ ਦੇ ਦੂਰ ਹੁੰਦਿਆਂ ਹੀ ਉਹ ਦੂਤ ਭੇਜ ਕੇ ਸ਼ਾਂਤੀ ਲਈ ਪ੍ਰਸਤਾਵ ਰੱਖੇਗਾ।
33
ਇਸੇ ਤਰ੍ਹਾਂ ਤੁਹਾਡੇ ਵਿੱਚੋਂ ਜਿਹੜਾ ਆਪਣੀ ਸਾਰੀ ਧਨ-ਸੰਪਤੀ ਨਾ ਤਿਆਗੇ, ਉਹ ਮੇਰਾ ਚੇਲਾ ਨਹੀਂ ਹੋ ਸਕਦਾ।
34
“ਨਮਕ ਤਾਂ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਉਸ ਨੂੰ ਕਾਹਦੇ ਨਾਲ ਸੁਆਦਲਾ ਕੀਤਾ ਜਾਵੇਗਾ?
35
ਇਹ ਨਾ ਤਾਂ ਜ਼ਮੀਨ ਦੇ ਅਤੇ ਨਾ ਹੀ ਖਾਦ ਦੇ ਕੰਮ ਆਉਂਦਾ ਹੈ; ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24