bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Luke 7
Luke 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 8 →
1
ਜਦੋਂ ਯਿਸੂ ਲੋਕਾਂ ਨੂੰ ਆਪਣੀਆਂ ਇਹ ਸਭ ਗੱਲਾਂ ਕਹਿ ਹਟਿਆ ਤਾਂ ਕਫ਼ਰਨਾਹੂਮ ਵਿੱਚ ਆਇਆ।
2
ਕਿਸੇ ਸੂਬੇਦਾਰ ਦਾ ਸੇਵਕ ਜਿਹੜਾ ਉਸ ਨੂੰ ਬਹੁਤ ਪਿਆਰਾ ਸੀ, ਰੋਗ ਨਾਲ ਮਰਨ ਵਾਲਾ ਸੀ।
3
ਜਦੋਂ ਉਸ ਨੇ ਯਿਸੂ ਬਾਰੇ ਸੁਣਿਆ ਤਾਂ ਯਹੂਦੀਆਂ ਦੇ ਬਜ਼ੁਰਗਾਂ ਨੂੰ ਉਸ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆ ਕੇ ਉਸ ਦੇ ਸੇਵਕ ਨੂੰ ਚੰਗਾ ਕਰੇ।
4
ਉਹ ਯਿਸੂ ਕੋਲ ਪਹੁੰਚੇ ਅਤੇ ਨਿਮਰਤਾ ਸਹਿਤ ਬੇਨਤੀ ਕਰਕੇ ਉਸ ਨੂੰ ਕਹਿਣ ਲੱਗੇ, “ਉਹ ਇਸ ਯੋਗ ਹੈ ਕਿ ਤੂੰ ਉਸ ਦੇ ਲਈ ਇਹ ਕਰੇਂ,
5
ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਲਈ ਇੱਕ ਸਭਾ-ਘਰ ਬਣਵਾਇਆ ਹੈ।”
6
ਯਿਸੂ ਉਨ੍ਹਾਂ ਦੇ ਨਾਲ ਤੁਰ ਪਿਆ, ਪਰ ਜਦੋਂ ਉਹ ਘਰ ਤੋਂ ਬਹੁਤਾ ਦੂਰ ਨਹੀਂ ਸੀ ਤਾਂ ਸੂਬੇਦਾਰ ਨੇ ਆਪਣੇ ਮਿੱਤਰਾਂ ਨੂੰ ਇਹ ਕਹਿਣ ਲਈ ਉਸ ਦੇ ਕੋਲ ਭੇਜਿਆ, “ਪ੍ਰਭੂ, ਤੂੰ ਖੇਚਲ ਨਾ ਕਰ, ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ;
7
ਇਸੇ ਕਰਕੇ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਯੋਗ ਨਾ ਸਮਝਿਆ। ਪਰ ਤੂੰ ਕੇਵਲ ਵਚਨ ਹੀ ਕਹਿ ਦੇ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।
8
ਕਿਉਂਕਿ ਮੈਂ ਵੀ ਹਕੂਮਤ ਦੇ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਇੱਕ ਨੂੰ ਕਹਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ, ‘ਆ’ ਤਾਂ ਉਹ ਆਉਂਦਾ ਹੈ ਅਤੇ ਆਪਣੇ ਸੇਵਕ ਨੂੰ, ‘ਇਹ ਕਰ’ ਤਾਂ ਉਹ ਕਰਦਾ ਹੈ।”
9
ਇਹ ਸੁਣ ਕੇ ਯਿਸੂ ਉਸ 'ਤੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਂਦੀ ਭੀੜ ਵੱਲ ਮੁੜ ਕੇ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਕੌਮ ਵਿੱਚ ਵੀ ਐਨਾ ਵੱਡਾ ਵਿਸ਼ਵਾਸ ਨਹੀਂ ਵੇਖਿਆ।”
10
ਤਦ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਘਰ ਵਾਪਸ ਆ ਕੇ ਸੇਵਕ ਨੂੰ ਚੰਗੇ ਹੋਏ ਵੇਖਿਆ।
11
ਫਿਰ ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਨਾਇਨ ਨਾਮਕ ਇੱਕ ਨਗਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਇੱਕ ਵੱਡੀ ਭੀੜ ਵੀ ਉਸ ਦੇ ਨਾਲ ਜਾ ਰਹੀ ਸੀ।
12
ਜਿਵੇਂ ਹੀ ਉਹ ਨਗਰ ਦੇ ਫਾਟਕ ਨੇੜੇ ਪਹੁੰਚਿਆ ਤਾਂ ਵੇਖੋ, ਲੋਕ ਇੱਕ ਮੁਰਦੇ ਨੂੰ ਜਿਹੜਾ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਬਾਹਰ ਲਿਆ ਰਹੇ ਸਨ। ਉਹ ਔਰਤ ਵਿਧਵਾ ਸੀ ਅਤੇ ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ।
13
ਪ੍ਰਭੂ ਨੇ ਉਸ ਨੂੰ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਕਿਹਾ, “ਨਾ ਰੋ।”
14
ਫਿਰ ਉਸ ਨੇ ਕੋਲ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਖਲੋ ਗਏ। ਤਦ ਉਸ ਨੇ ਕਿਹਾ, “ਨੌਜਵਾਨ, ਮੈਂ ਤੈਨੂੰ ਕਹਿੰਦਾ ਹਾਂ, ਉੱਠ।”
15
ਤਦ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਹਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ।
16
ਸਭ ਲੋਕਾਂ ਉੱਤੇ ਭੈ ਛਾ ਗਿਆ ਅਤੇ ਉਹ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ, “ਸਾਡੇ ਵਿਚਕਾਰ ਇੱਕ ਵੱਡਾ ਨਬੀ ਉੱਠਿਆ ਹੈ ਅਤੇ ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ।”
17
ਯਿਸੂ ਦੇ ਵਿਖੇ ਇਹ ਗੱਲ ਸਾਰੇ ਯਹੂਦਿਯਾ ਅਤੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ।
18
ਯੂਹੰਨਾ ਦੇ ਚੇਲਿਆਂ ਨੇ ਵੀ ਯੂਹੰਨਾ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਖ਼ਬਰ ਦਿੱਤੀ। ਤਦ ਉਸ ਨੇ ਆਪਣੇ ਦੋ ਚੇਲਿਆਂ ਨੂੰ ਕੋਲ ਬੁਲਾ ਕੇ
19
ਇਹ ਪੁੱਛਣ ਲਈ ਪ੍ਰਭੂ ਕੋਲ ਭੇਜਿਆ, “ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?”
20
ਸੋ ਉਨ੍ਹਾਂ ਮਨੁੱਖਾਂ ਨੇ ਯਿਸੂ ਕੋਲ ਆ ਕੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲ ਇਹ ਪੁੱਛਣ ਲਈ ਭੇਜਿਆ ਹੈ ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?”
21
ਉਸੇ ਸਮੇਂ ਯਿਸੂ ਨੇ ਬਹੁਤਿਆਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ, ਕਸ਼ਟਾਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਪ੍ਰਦਾਨ ਕੀਤੀ।
22
ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਜਾ ਕੇ ਯੂਹੰਨਾ ਨੂੰ ਦੱਸੋ ਕਿ ਅੰਨ੍ਹੇ ਵੇਖਦੇ ਹਨ, ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਈ ਜਾਂਦੀ ਹੈ।
23
ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”
24
ਯੂਹੰਨਾ ਦੇ ਚੇਲਿਆਂ ਦੇ ਜਾਣ ਤੋਂ ਬਾਅਦ ਯਿਸੂ ਭੀੜ ਨੂੰ ਯੂਹੰਨਾ ਦੇ ਵਿਖੇ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸੀ? ਹਵਾ ਨਾਲ ਹਿਲਦੇ ਹੋਏ ਕਾਨੇ ਨੂੰ?
25
ਤਾਂ ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਮੁਲਾਇਮ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ, ਸ਼ਾਨਦਾਰ ਵਸਤਰਾਂ ਅਤੇ ਐਸ਼ੋ ਅਰਾਮ ਵਾਲੇ ਲੋਕ ਮਹਿਲਾਂ ਵਿੱਚ ਰਹਿੰਦੇ ਹਨ।
26
ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਬੀ ਤੋਂ ਵੀ ਵੱਡੇ ਨੂੰ।
27
ਇਹ ਉਹੋ ਹੈ ਜਿਸ ਦੇ ਵਿਖੇ ਲਿਖਿਆ ਹੈ: ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।
28
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ ਹੈ; ਪਰ ਜੋ ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ।”
29
(ਇਹ ਸੁਣ ਕੇ ਸਾਰੀ ਭੀੜ ਅਤੇ ਮਹਿਸੂਲੀਆਂ ਨੇ ਯੂਹੰਨਾ ਦਾ ਬਪਤਿਸਮਾ ਲਿਆ ਅਤੇ ਪਰਮੇਸ਼ਰ ਨੂੰ ਸੱਚਾ ਮੰਨਿਆ।
30
ਪਰ ਫ਼ਰੀਸੀਆਂ ਅਤੇ ਬਿਵਸਥਾ ਦੇ ਸਿਖਾਉਣ ਵਾਲਿਆਂ ਨੇ ਉਸ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਰ ਦੀ ਯੋਜਨਾ ਨੂੰ ਟਾਲ ਦਿੱਤਾ।)
31
“ਸੋ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ਕਿ ਉਹ ਕਿਸ ਵਰਗੇ ਹਨ?
32
ਇਹ ਬਜ਼ਾਰ ਵਿੱਚ ਬੈਠੇ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਜੇ ਨੂੰ ਅਵਾਜ਼ ਮਾਰ ਕੇ ਕਹਿੰਦੇ ਹਨ, ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ; ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਰੋਏ।
33
“ਕਿਉਂਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਸ ਵਿੱਚ ਦੁਸ਼ਟ ਆਤਮਾ ਹੈ’।
34
ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਵੇਖੋ, ਇੱਕ ਪੇਟੂ ਅਤੇ ਪਿਅੱਕੜ ਮਨੁੱਖ; ਮਹਿਸੂਲੀਆਂ ਅਤੇ ਪਾਪੀਆਂ ਦਾ ਯਾਰ’।
35
ਸੋ ਬੁੱਧ ਆਪਣੇ ਬੱਚਿਆਂ ਦੇ ਕੰਮਾਂ ਤੋਂ ਸੱਚੀ ਠਹਿਰੀ।”
36
ਫਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਨਾਲ ਭੋਜਨ ਖਾਵੇ। ਤਦ ਉਹ ਫ਼ਰੀਸੀ ਦੇ ਘਰ ਜਾ ਕੇ ਭੋਜਨ ਖਾਣ ਬੈਠ ਗਿਆ
37
ਅਤੇ ਵੇਖੋ, ਉਸ ਨਗਰ ਵਿੱਚ ਇੱਕ ਔਰਤ ਸੀ ਜਿਹੜੀ ਪਾਪਣ ਸੀ ਅਤੇ ਇਹ ਜਾਣ ਕੇ ਜੋ ਉਹ ਫ਼ਰੀਸੀ ਦੇ ਘਰ ਵਿੱਚ ਭੋਜਨ ਖਾਣ ਬੈਠਾ ਹੈ, ਸੰਗਮਰਮਰ ਦੇ ਬਰਤਨ ਵਿੱਚ ਅਤਰ ਲਿਆਈ
38
ਅਤੇ ਉਸ ਦੇ ਪੈਰਾਂ ਦੇ ਕੋਲ ਪਿੱਛੇ ਖੜ੍ਹੀ ਹੋ ਕੇ ਰੋਂਦੀ ਹੋਈ ਉਸ ਦੇ ਪੈਰਾਂ ਨੂੰ ਆਪਣੇ ਹੰਝੂਆਂ ਨਾਲ ਭਿਉਣ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝਣ ਲੱਗੀ ਤੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਉਨ੍ਹਾਂ 'ਤੇ ਅਤਰ ਮਲਿਆ।
39
ਪਰ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਨਿਉਤਾ ਦਿੱਤਾ ਸੀ ਆਪਣੇ ਮਨ ਵਿੱਚ ਕਹਿਣ ਲੱਗਾ, “ਜੇ ਇਹ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਜਿਹੜੀ ਔਰਤ ਉਸ ਨੂੰ ਛੂਹ ਰਹੀ ਹੈ ਉਹ ਕੌਣ ਅਤੇ ਕਿਸ ਤਰ੍ਹਾਂ ਦੀ ਹੈ, ਕਿਉਂਕਿ ਉਹ ਪਾਪਣ ਹੈ।”
40
ਯਿਸੂ ਨੇ ਉਸ ਨੂੰ ਕਿਹਾ, “ਸ਼ਮਊਨ, ਮੈਂ ਤੈਨੂੰ ਕੁਝ ਕਹਿਣਾ ਹੈ।” ਉਸ ਨੇ ਕਿਹਾ, “ਗੁਰੂ ਜੀ, ਕਹੋ।”
41
“ਕਿਸੇ ਸ਼ਾਹੂਕਾਰ ਦੇ ਦੋ ਕਰਜ਼ਦਾਰ ਸਨ; ਇੱਕ ਪੰਜ ਸੌ ਦੀਨਾਰ ਦਾ ਅਤੇ ਦੂਜਾ ਪੰਜਾਹਾਂ ਦਾ।
42
ਜਦੋਂ ਉਨ੍ਹਾਂ ਕੋਲ ਦੇਣ ਲਈ ਕੁਝ ਨਾ ਸੀ ਤਾਂ ਉਸ ਨੇ ਦੋਹਾਂ ਨੂੰ ਮਾਫ਼ ਕਰ ਦਿੱਤਾ। ਸੋ ਉਨ੍ਹਾਂ ਵਿੱਚੋਂ ਕਿਹੜਾ ਉਸ ਨੂੰ ਵੱਧ ਪਿਆਰ ਕਰੇਗਾ?”
43
ਸ਼ਮਊਨ ਨੇ ਕਿਹਾ, “ਮੈਂ ਸੋਚਦਾ ਹਾਂ ਉਹ ਜਿਸ ਦਾ ਉਸ ਨੇ ਵੱਧ ਮਾਫ਼ ਕੀਤਾ।” ਤਦ ਯਿਸੂ ਨੇ ਉਸ ਨੂੰ ਕਿਹਾ, “ਤੂੰ ਠੀਕ ਨਿਆਂ ਕੀਤਾ ਹੈ।”
44
ਫਿਰ ਯਿਸੂ ਨੇ ਉਸ ਔਰਤ ਵੱਲ ਮੁੜ ਕੇ ਸ਼ਮਊਨ ਨੂੰ ਕਿਹਾ, “ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਵਿੱਚ ਆਇਆ ਪਰ ਤੂੰ ਮੇਰੇ ਪੈਰਾਂ ਲਈ ਪਾਣੀ ਨਾ ਦਿੱਤਾ; ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਓਂਏ ਅਤੇ ਆਪਣੇ ਵਾਲਾਂ ਨਾਲ ਪੂੰਝੇ।
45
ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਦਾ ਮੈਂ ਆਇਆ ਹਾਂ ਇਹ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ।
46
ਤੂੰ ਮੇਰੇ ਸਿਰ 'ਤੇ ਤੇਲ ਨਹੀਂ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ।
47
ਇਸ ਕਰਕੇ ਮੈਂ ਤੈਨੂੰ ਕਹਿੰਦਾ ਹਾਂ ਕਿ ਇਸ ਦੇ ਪਾਪ ਜੋ ਬਹੁਤ ਹਨ ਮਾਫ਼ ਕੀਤੇ ਗਏ, ਕਿਉਂਕਿ ਇਸ ਨੇ ਜ਼ਿਆਦਾ ਪਿਆਰ ਕੀਤਾ। ਪਰ ਜਿਸ ਨੂੰ ਥੋੜ੍ਹਾ ਮਾਫ਼ ਕੀਤਾ ਗਿਆ ਉਹ ਥੋੜ੍ਹਾ ਪਿਆਰ ਕਰਦਾ ਹੈ।”
48
ਫਿਰ ਉਸ ਨੇ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਹੋਏ।”
49
ਤਦ ਜਿਹੜੇ ਉਸ ਦੇ ਨਾਲ ਭੋਜਨ ਖਾਣ ਬੈਠੇ ਸਨ, ਉਹ ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ ਜੋ ਪਾਪ ਵੀ ਮਾਫ਼ ਕਰਦਾ ਹੈ?”
50
ਯਿਸੂ ਨੇ ਔਰਤ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ।”
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24